-ਹਰਾ ਚਾਰਾ ਅਤੇ ਰਾਸ਼ਨ ਲੈ ਕੇ ਪਹੁੰਚੇ ਪਿੰਡ ਮੁਹਾਰ ਜਮਸ਼ੇਰ
ਬਲਰਾਜ ਸਿੰਘ ਸਿੱਧੂ ਹਰਵੀਰ ਬੁਰਜਾਂ
ਪੰਨੀ ਵਾਲਾ ਫੱਤਾ , 18 ਜੁਲਾਈ
ਫ਼ਾਜਿ਼ਲਕਾ ਜਿ਼ਲ੍ਹੇ ਦੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਹੜ੍ਹ ਪੀੜ੍ਹਤ ਲੋਕਾਂ ਲਈ ਅੱਜ ਪਿੰਡ ਰਾਮਗੜ੍ਹ ਦੇ ਲੋਕ ਰਾਸ਼ਨ ਅਤੇ ਹਰਾ ਚਾਰਾ ਲੈ ਕੇ ਪਹੁੰਚੇ ਹਨ। ਪਿੰਡ ਰਾਮਗੜ੍ਹ ਤੋਂ ਤੁਰਨ ਮੌਕੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਪਿੱਛਲੀ ਬਰਸਾਤ ਦੇ ਮੌਸਮ ਵਿਚ ਉਨ੍ਹਾਂ ਨੂੰ ਵੀ ਇਸ ਤਰਾਸਦੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਦੀ ਵੀ ਬਾਂਹ ਫੜ੍ਹੀ ਸੀ ਅਤੇ ਇਸ ਲਈ ਅੱਜ ਵੀ ਪੰਜਾਬ ਦੇ ਲੋਕਾਂ ਲਈ ਉਹ ਵੀ ਅੱਗੇ ਆਏ ਹਨ
ਇਹ ਵੀ ਪੜ੍ਹੋ -ਨੇਹਾ ਬਣੀ ਹੌਂਸਲੇ ਦੀ ਮਿਸਾਲ, ਜਿੰਦਾਦਿਲੀ ਨਾਲ ਕਰ ਰਹੀ ਹੈ ਕੈਂਸਰ ਦੀ ਬਿਮਾਰੀ ਦੀ ਸਾਹਮਣਾ
ਅਤੇ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚੋਂ ਰਾਸ਼ਨ ਐਤ ਹਰਾ ਚਾਰਾ ਜੋ ਕਿ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਲੋਕਾਂ ਨੂੰ ਲੋੜੀਂਦਾ ਹੈ, ਲੈ ਕੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਵੀ ਇਸ ਵਿਚ ਸਾਥ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਲੋਕਾਂ ਨੂੰ ਹਰੇ ਚਾਰੇ ਦੀ ਖਾਸੀ ਜਰੂਰਤ ਹੈ । ਇਸ ਲਈ ਉਹ ਹਰਾ ਚਾਰਾ ਅਤੇ ਰਾਸ਼ਨ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ -ਢਾਣੀ ਨੱਥਾ ਸਿੰਘ ਵਾਲਾ ਵਿਚ ਇਕ ਵਿਅਕਤੀ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ
0 comments:
Post a Comment