Photo harveer burja |
-ਨਗੌਰੀ ਬਲਦਾਂ ਨਾਲ ਕਰਦੇ ਹਨ ਖੇਤੀ
ਬਲਰਾਜ ਸਿੰਘ ਸਿੱਧੂ
ਪੰਨੀਵਾਲਾ ਫੱਤਾ , 22 ਜੁਲਾਈ
ਇਕ ਅਜਿਹਾ ਪਿੰਡ ਵੀ ਹੈ ਜਿੱਥੇ ਕਿਸਾਨ ਆਧੁਨਿਕਤਾ ਦੇ ਇਸ ਯੁੱਗ ਵਿਚ ਪੁਰਾਤਨ ਅਤੇ ਰਵਾਇਤੀ ਤਰੀਕਿਆਂ ਨਾਲ ਖੇਤੀ ਕਰਨ ਨੂੰ ਤਰਜੀਹ ਦਿੰਦੇ ਹਨ। ਆਧੁਨਿਕਤਾ ਦੇ ਦੌਰ ਵਿਚ ਜਿੱਥੇ ਖੇਤੀ ਖਰਚਿਆਂ ਕਾਰਨ ਕਿਸਾਨ ਕਰਜਿਆਂ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ। ਉਥੇ ਹੀ ਇਸ ਪਿੰਡ ਦੇ ਕਿਸਾਨ ਖੇਤੀ ਕਰਜਿਆਂ ਤੋਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾ ਕੇ ਰੱਖ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਖੇਤੀ ਦੇ ਬਹੁਤੇ ਕੰਮ ਬਲਦਾਂ ਨਾਲ ਹੀ ਨਿਬੜੇ ਲੈਂਦੇ ਹਨ। ਇਸ ਪਿੰਡ ਵਿਚ ਹਰ ਘਰ ਵਿਚ ਬਲਦ ਹੋਵੇਗਾ। ਸਵੇਰੇ ਖੇਤਾਂ ਨੁੂੰ ਜਾਂਦੀਆਂ ਬਲਦ ਗੱਡੀਆਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਹਾਮੀ ਭਰਦੀ ਹੈ। ਨੇੜਲੇ ਪਿੰਡ ਝੂਮਿਆਂ ਵਾਲੀ ਦੇ ਕਿਸਾਨਾਂ ਦਾ ਕਹਿਣਾ ਹੈ ਉਹ ਬਲਦਾਂ ਨਾਲ ਖੇਤੀ ਕਰਨ ੜੂੰ ਤਰਜੀਹ ਦਿੰਦੇ ਹਨ।
photo Balraj sidhu |
ਪਿਤਾ ਪੁਰਖੀ ਕਿੱਤੇ ਦੀ ਕਰ ਰਿਹਾ ਸੰਭਾਲ
ਕਿਸਾਨ ਮੋਹਨ ਲਾਲ ਲਿੰਬਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅੱਜ ਵੀ ਆਪਣਾ ਰਿਹਾ ਹੈ। ਉਸ ਨੇ ਦੱਸਿਆ ਕਿ ਬਲਦਾਂ ਨਾਲ ਖੇਤੀ ਕਰਨ ਨਾਲ ਜਿੱਥੇ ਖੇਤੀ ਖਰਚੇੇ ਘੱਟਦੇ ਹਨ। ਉਥੇ ਹੀ ਜ਼ਮੀਨ ਦੀ ਵਹਾਈ ਆਦਿ ਤੇ ਟਰੈਕਟਰ ਨਾਲ ਹੁੰਦੇ ਖਰਚ ਤੋਂ ਵੀ ਉਹ ਬਚ ਜਾਂਦੇ ਹਨ। ਉਸ ਨੇ ਦੱਸਿਆ ਕਿ ਜੇਕਰ ਟਰੈਕਟਰ ਨਾਲ ਫ਼ਸਲਾਂ ਦੀ ਬਿਜਾਈ ਕਰਨੀ ਹੋਵੇ ਤਾਂ ਪ੍ਰਤੀ ਏਕੜ 4000 ਰੁਪਏ ਤੱਕ ਖਰਚ ਆ ਜਾਂਦਾ ਹੈ। ਉਸ ਨੇ ਦੱਸਿਆ ਕਿ ਮਸ਼ੀਨਾਂ ਨਾਲ ਫ਼ਸਲਾਂ ਦੀ ਬਿਜਾਈ ਕਰਨਾ ਹੁਣ ਬਲਦਾਂ ਨਾਲ ਸਸਤਾ ਪੈਂਦਾ ਹੈ।
ਮਹਿੰਗੇ ਮੁੱਲ ਦੇ ਬਲਦ ਰਾਜਸਥਾਨ ਦੇ ਨਗੌਰ ਤੋਂ ਲਿਆਂਉਦੇ ਹਨ
ਉਸ ਨੇ ਕਿਹਾ ਕਿ ਉਹ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਤੋਂ ਨਗੌਰੀ ਬਲਦ ਲੈ ਕੇ ਆਇਆ ਹੈ ਜਿੰਨ੍ਹਾਂ ਦੀ ਕੀਮਤ 39 ਹਜ਼ਾਰ ਰੁਪਏ ਬਣਦੀ ਹੈ। ਜਿੱਥੋਂ ਉਹ 36 ਹਜ਼ਾਰ ਵਿਚ ਇਕ ਟਰੱਕ ਕਿਰਾਏ ਤੇ ਲੈ ਕੇ ਆਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਇੰਨ੍ਹਾਂ ਬਲਦਾਂ ਦੀ ਸਾਂਭ ਸੰਭਾਲ ਜਿਆਦਾ ਕਰਨੀ ਪੈਂਦੀ ਹੈ। ਬਲਦਾਂ ਨੂੰ ਤੇਲ, ਗੁੜ ਆਦਿ ਵੀ ਦਿੰਦੇ ਹਨ ਤਾਂ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿਣ। ਉਸ ਦਾ ਕਹਿਣਾ ਹੈ ਕਿ ਇਸ ਪਿੰਡ ਦੇ ਅੱਧੇ ਤੋਂ ਜਿਆਦਾ ਕਿਸਾਨਾਂ ਕੋਲ ਅੱਜ ਵੀ ਬਲਦਾਂ ਦੀਆਂ ਜੋੜੀਆਂ ਹਨ, ਜਿਹੜੇ ਬਲਦਾਂ ਨਾਲ ਖੇਤੀ ਕਰਨ ਨੂੰ ਤਰਜੀਹ ਦਿੰਦੇ ਹਨ।
0 comments:
Post a Comment