ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ
ਸੀ.ਐੱਚ. ਟੀ.ਸਲੇਮਸ਼ਾਹ ਪਰਵੀਨ ਕੌਰ ਅਤੇ ਸਮੂਹ ਸਲੇਮਸ਼ਾਹ ਦੇ ਐਚ. ਟੀ . ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ
ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਸਲੇਮਸ਼ਾਹ ਦੀਆ ਖੇਡਾਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਸ਼ਾਹ ਵਿਖੇ ਜੋਰਦਾਰ ਸ਼ੁਰੂਆਤ ਹੋਈ।
ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ।
ਸੀ ਐਚ ਟੀ ਮੈਡਮ ਪਰਵੀਨ ਕੌਰ ਜੀ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ.ਪਰਵੀਨ ਕੌਰ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।
ਇਹਨਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ,ਮਨਸਾ ਬ੍ਰਾਂਚ, ਮੁਹਾਰ ਜਮਸ਼ੇਰ , ਮੁਹਾਰ ਖੀਵਾ, ਮੌਜ਼ਮ ,ਸਲੇਮਸ਼ਾਹ, ਨਵਾਂ ਸਲੇਮਸ਼ਾਹ ,ਕਾਵਾਂ ਵਾਲੀ, ਸ਼ਮਸ਼ਬਾਦ, ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਸਕੂਲ ਮੁੱਖੀ ਨਰੇਸ਼ ਕੁਮਾਰ, ਰਵਿੰਦਰ ਕੁਮਾਰ , ਵਿਕਰਮ ਠਕਰਾਲ, ਜਸਵਿੰਦਰ ਕੌਰ, ਸੁਮਿਤ ਜੁਨੇਜਾ, ਰਜਨੀਸ਼ ਕੁਮਾਰ,ਜਿੰਦਰ ਪਾਇਲਟ ਅਧਿਆਪਕ ਕਪਿਲ ਕੁਮਾਰ, ਨਰਿੰਦਰ ਕੁਮਾਰ,ਰਾਕੇਸ਼ ਕੁਮਾਰ, ਅਨੂਪ ਕੁਮਾਰ,ਨਵਜੋਤ ਕੁਮਾਰ, ਮੈਡਮ ਸ਼ਸ਼ੀ ਬਾਲਾ, ਵਿਨੋਦ ਕੁਮਾਰ, ਮੈਡਮ ਅੰਜੂ ਬਾਲਾ,ਮੈਡਮ ਰਾਜ ਰਾਣੀ ,ਮੈਡਮ ਆਸ਼ੂ ਰਾਣੀ, ਮਨਜੀਤ ਸਿੰਘ, ਅਸ਼ਵਨੀ ਕੁਮਾਰ,ਵਿਨੋਦ ਕੁਮਾਰ, ਖੇਡ ਕਮੇਟੀ ਮੈਂਬਰ ਸੁਰਿੰਦਰਪਾਲ ਸਿੰਘ ,ਨਵਜੋਤ ਕੰਬੋਜ ਅਤੇ ਮਨੋਜ ਕੁਮਾਰ ਬੱਤਰਾ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ।
0 comments:
Post a Comment