punjabfly

Sep 28, 2023

ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਟੀਚਰ ਟਰੇਨਿੰਗ ਪ੍ਰੋਗਰਾਮ ਆਯੋਜਿਤ




ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਫਾਜਿਲਕਾ ਡਾ. ਸੁਖਬੀਰ ਸਿੰਘ ਬੱਲ ਅਤੇ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼੍ਰੀ ਪੰਕਜ ਕੁਮਾਰ ਅੰਗੀ ਦੀ ਯੋਗ ਅਗਵਾਈ ਸਦਕਾ ਅੱਜ ਦੋ ਦਿਨ ਦੀ ਪੰਜਾਬ ਯੰਗ ਇੰਟਰਪਨਿਓਰ ਪ੍ਰੋਗਰਾਮ ਅਧੀਨ ਬਿਜਨਸ ਬਲਾਸਟਰ ਦੀ ਟ੍ਰੇਨਿੰਗ ਸ਼ਾਨਦਾਰ ਤਰੀਕੇ ਨਾਲ ਸੰਪਨ ਹੋਈ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਲਗਭਗ 300 ਅਧਿਆਪਕਾਂ ਨੇ ਭਾਗ ਲਿਆ। ਸਿੱਖਿਆ ਵਿਭਾਗ ਵੱਲੋਂ ਨਿਯੁਕਤ ਮਾਸਟਰ ਟ੍ਰੇਨਰਾਂ ਵੱਲੋਂ ਇਹਨਾਂ ਅਧਿਆਪਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ।ਇਸ ਸੰਬੰਧ ਵਿੱਚ ਦੱਸਦਿਆਂ ਡਾ ਸੁਖਬੀਰ ਸਿੰਘ ਬੱਲ ਜਿਲਾ ਸਿੱਖਿਆ ਅਫਸਰ ਫਾਜ਼ਿਲਕਾ ਅਤੇ ਸ਼੍ਰੀ ਪੰਕਜ ਕੁਮਾਰ ਅੰਗ ਉਪ ਜ਼ਿਲ੍ਹਾ ਸਿੱਖਿਆ ਸੈ.ਸਿ. ਨੇ ਕਿਹਾ ਕਿ ਇਹ ਟ੍ਰੇਨਿੰਗ ਵਿਦਿਆਰਥੀਆਂ ਅੰਦਰ ਹੁਨਰ ਵਿਕਾਸ ਅਤੇ ਖੁਦ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਲੈ ਰਹੇ ਅਧਿਆਪਕ ਸਕੂਲਾਂ ਵਿੱਚ ਵਿਦਿਆਰਥੀਆਂ ਅੰਦਰ ਸਵੈ ਕਾਰੋਬਾਰ ਕਰਨ ਦੀ ਜਗਿਆਸਾ ਪੈਦਾ ਕਰਨ ਵਿੱਚ ਲਾਹੇਵੰਦ ਸਾਬਿਤ ਹੋਣਗੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗਾਇਡੈਂਸ ਕਾਊਂਂਸਲਰ  ਗੁਰਛਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਰੇ ਪ੍ਰਿੰਸੀਪਲਾਂ ਨੂੰ ਵੀ ਇੱਕ ਰੋਜ਼ਾ ਟ੍ਰੇਨਿੰਗ  ਆਨਲਾਈਨ ਮਾਧਿਅਮ ਰਾਹੀਂ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਇਸਨੂੰ ਗੰਭੀਰਤਾ ਨਾਲ ਲੈ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ। ਸ਼੍ਰੀ ਅੰਗੀ ਨੇ ਦੱਸਿਆ ਕਿ ਟਰੇਨਿੰਗ ਲੈ ਰਹੇ ਅਧਿਆਪਕ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਕਾਰੋਬਾਰ ਸਬੰਧੀ ਜਾਗਰੂਕ ਅਤੇ ਟਰੇਂਡ ਕਰਨਗੇ। ਚੁਣੇ ਗਏ ਵਿਦਿਆਰਥੀਆਂ ਨੂੰ 2000 ਰੁਪਏ ਪ੍ਰਤੀ ਵਿਦਿਆਰਥੀ ਵਿਦਿਆਰਥੀ ਸੀਡ ਮਨੀ ਵਜੋਂ ਦਿੱਤੇ ਜਾਣਗੇ। ਟਰੇਨਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਡਾ ਬੱਲ  ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਅਬੋਹਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਵਿਖੇ ਚੱਲ ਰਹੀ ਟ੍ਰੇਨਿੰਗ ਦਾ ਦੌਰਾ ਵੀ ਕੀਤਾ ਮਾਸਟਰ ਟਰੇਨਾਂ ਅਤੇ ਟਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਭਵਿੱਖ ਵਿੱਚ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸੇ ਦੌਰਾਨ ਹੀ  ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ  ਪੰਕਜ ਕੁਮਾਰ ਅੰਗੀ ਵੱਲੋਂ ਵੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਨੀ ਖੇੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ ਚੱਲ ਰਹੀ ਟ੍ਰੇਨਿੰਗ ਦਾ ਦੌਰਾ ਵੀ ਕੀਤਾ ਅਤੇ ਟਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਭਵਿੱਖ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ  ਸਤਿੰਦਰ ਬਤਰਾ , ਸਤਿੰਦਰ ਸਚਦੇਵਾ,ਰੌਕਸੀ ਫੁਟੇਲਾ,ਵਿਸ਼ਾਲ ਵਾਟਸ  ਮੌਜੂਦ ਸਨ

Share:

0 comments:

Post a Comment

Definition List

blogger/disqus/facebook

Unordered List

Support