punjabfly

Sep 30, 2023

ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਦੇ ਵਿਦਿਆਰਥੀਆਂ ਨੇ ਪ੍ਰਭਾਤ ਫੇਰੀ ਕੱਢ ਕੇ ਦਿੱਤਾ ਦੇਸ਼ ਪ੍ਰੇਮ ਦਾ ਹੋਕਾ




ਮੇਰੀ ਮਿੱਟੀ ਮੇਰਾ ਦੇਸ਼ ਵਿਦਿਆਰਥੀਆਂ ਵਿੱਚ ਕਰੇਗਾ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ -ਰਾਜ ਕੁਮਾਰ ਸਚਦੇਵਾ 



ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਅਤੇ ਸਰਕਾਰੀ ਹਾਈ ਸਕੂਲ ਪੱਕਾ ਚਿਸ਼ਤੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ  ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪਿੰਡ ਦੀਆਂ ਗਲੀਆਂ ਵਿੱਚ ਪ੍ਰਭਾਤ ਫੇਰੀ ਕੱਢ ਕੇ ਦੇਸ਼ ਪ੍ਰੇਮ ਦਾ ਹੋਕਾ ਦਿੱਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਰਾਜ ਕੁਮਾਰ ਸਚਦੇਵਾ ਅਤੇ ਪੰਜਾਬੀ ਅਧਿਆਪਕ ਦਲਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਵਿਦਿਆਰਥੀ ਤਿਰੰਗੇ ਲੈ ਕੇ ਅਤੇ ਦੇਸ਼ ਭਗਤੀ ਦੇ ਨਾਹਰੇ ਗੁਜ਼ਾਉਦੇ ਹੋਏ ਲੋਕਾਂ ਦੇ ਘਰਾਂ ਤੱਕ ਪੁੱਜੇ । ਲੋਕਾਂ ਨੇ ਖੁਸ਼ੀ ਖੁਸ਼ੀ ਮਿੱਟੀ ਭੇਂਟ ਕੀਤੀ। ਸਕੂਲ ਅਧਿਆਪਕ ਰਮਨ ਗਰੋਵਰ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇਗਾ । ਉਹਨਾਂ ਕਿਹਾ ਕਿ ਬਚਪਨ ਵਿੱਚ ਬਾਲ ਮਨਾਂ ਤੇ ਜ਼ੋ ਉੱਕਰਿਆ ਗਿਆ ਉਹ ਉਹਨਾਂ ਦੇ ਜੀਵਨ ਦਾ ਪਕੇਰਾ ਅੰਗ ਬਣ ਜਾਂਦਾ ਹੈ।

ਹੈੱਡ ਮਾਸਟਰ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਹੀ ਦੇਸ਼ ਤਰੱਕੀ ਕਰਦੇ ਹਨ।ਜਿਸਦੇ ਨਾਗਰਿਕ ਦੇਸ਼ ਨੂੰ ਸਮਰਪਿਤ ਹੋਣ।ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਭਰਨ ਵਿੱਚ ਸਹਾਈ ਹੋਵੇਗਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਬੀਪੀਈਓ ਪ੍ਰਮੋਦ ਕੁਮਾਰ ਅਤੇ ਜ਼ਿਲ੍ਹਾ ਨੋਡਲ ਅਫਸਰ ਸੁਨੀਲ ਕੁਮਾਰ ਵੱਲੋਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਨੇਕ ਕਾਰਜ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਤੇ ਦੋਨਾ  ਸਕੂਲਾਂ ਦੇ ਸਟਾਫ ਮੈਂਬਰ ਮੈਡਮ ਸੀਮਾ ਰਾਣੀ,ਮੈਡਮ ਸ਼ਵੇਤਾ ਮੋਂਗਾ, ਮੈਡਮ ਵੀਰਪਾਲ ਕੌਰ ਗਿੱਲ,ਮੈਡਮ ਅੰਜੂ ਰਾਣੀ, ਰਾਜੇਸ਼ ਕਾਠਪਾਲ,ਕਰਨ ਕੁਮਾਰ, ਸਕੂਲ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।

Share:

0 comments:

Post a Comment

Definition List

blogger/disqus/facebook

Unordered List

Support