ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਰਿਬਨ ਕਲੱਬ ਅਤੇ ਬਡੀ ਗਰੁੱਪ ਵਲੋ ਐਨ ਐਸ ਐਸ ਪ੍ਰੋਗਰਾਮ ਅਫਸਰ ਦੁਆਰਾ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲਾਂ ਪ੍ਰਸ਼ਾਸਨ ਵਲੋਂ ਸਰਕਾਰੀ ਸਾਂਝ ਕੇਂਦਰ ਫਾਜ਼ਿਲਕਾ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਜਿਸ ਵਿਚ ਸ੍ਰੀ ਬਿੰਦਰ ਕੁਮਾਰ, ਗੁਰਮੀਤ ਕੌਰ, ਸ਼ਰਨ ਕੌਰ ਸ੍ਰੀ ਰਾਣਾ ਸਮਰਾ ਸ਼੍ਰੀ ਰਮਨਦੀਪ ਅਤੇ ਉਨ੍ਹਾਂ ਨਾਲ ਲੋਕ ਭਲਾਈ ਮੰਚ ਤੋਂ ਸ੍ਰੀ ਹਰੀਸ਼ ਉਤਮ ਜੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਲੈਕਚਰ ਦੇਣ ਲਈ ਪਹੁੰਚੇ ਸ੍ਰੀ ਬਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਅਤੇ ਨਸ਼ਿਆਂ ਦਾ ਸੇਵਨ ਨਾ ਕਰਨ ਦੀ ਨਸੀਹਤ ਦਿੱਤੀ ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥ ਮਨੁੱਖੀ ਸਰੀਰ ਦੇ ਸੰਤੁਲਨ ਨੂੰ ਵਿਗਾੜਨ ਅਤੇ ਸੋਚਣ ਸ਼ਕਤੀ ਨੂੰ ਵੀ ਘੱਟ ਕਰਦੇ ਹਨ ਅਤੇ ਮਨੁੱਖੀ ਸਰੀਰ ਦੇ ਹਾਰਮੋਨ ਤੇ ਬੁਰਾ ਪ੍ਰਭਾਵ ਪਾਉਂਦੇ ਹਨ ਨਸ਼ੀਲੇ ਪਦਾਰਥਾਂ ਦੇ ਵਰਗ ਵਿਚ ਆਉਂਦੇ ਹਨ ਇਸ ਮੌਕੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਨੇ ਸਿਖਿਆਰਥੀਆਂ ਨੂੰ ਸਮਝਾਇਆ ਕਿ ਨਾ ਸਾਨੂੰ ਖੁਦ ਨੂੰ ਨਸ਼ਾ ਕਰਨਾ ਚਾਹੀਦਾ ਹੈ ਤੇ ਨਾ ਹੀ ਦੂਸਰਿਆਂ ਨੂੰ ਕਰਨ ਵਿੱਚ ਉਹਨਾਂ ਦੀ ਮਦਦ ਕਰਨੀ ਹੈ ਬਡੀ ਨੋਡਲ ਅਫਸਰ ਸ. ਗੁਰਜੰਟ ਸਿੰਘ ਵੱਲੋਂ ਵੀ ਸੰਸਥਾ ਦੇ ਸਿਖਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਰੱਖਣ ਦੀ ਪ੍ਰੇਰਨਾ ਦਿੱਤੀ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਜੀ ਵੱਲੋਂ ਸਿਖਿਆਰਥੀ ਨੂੰ ਸਮਝਾਇਆ ਗਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਰ ਥਾ ਫਿਜੀਕਲੀ ਸਮਾਜਿਕ ਇਕਨਾਮਿਕਲੀ ਹਾਨੀ ਹੁੰਦੀ ਹੈ ਇਸ ਲਈ ਇਸਤੋਂ ਬਚੋ ਅਤੇ ਨਾਲ ਹੀ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਨਵਜੋਤ ਕੌਰ ਸ਼੍ਰੀ ਸਚਿਨ ਗੁਸਾਂਈ ਸੁਭਾਸ਼ ਚੰਦਰ ਰਣਜੀਤ ਸਿੰਘ ਅਮ੍ਰਿਤ ਪਾਲ ਰਮੇਸ਼ ਕੁਮਾਰ ਜਸਵਿੰਦਰ ਸਿੰਘ ਰਾਕੇਸ਼ ਕੁਮਾਰ ਰਾਏ ਸਾਬ ਸ੍ਰੀ ਗੁਰਤੇਜ ਸਿੰਘ ਹਰਕਰਨ ਸਿੰਘ ਵਰਿੰਦਰ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ
0 comments:
Post a Comment