ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ
ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਜਥੇਬੰਦੀ ਇਕਾਈ ਫਾਜ਼ਿਲਕਾ ਦਾ ਅਹਿਮ ਇਜਲਾਸ ਅੱਜ ਸਥਾਨਕ ਹਾਉਸ ਲਾਲਾ ਸੁਨਾਮ ਰਾਇ ਮੈਮੋਰੀਅਲ ਹਾਉਸ ਵਿੱਚ ਹੋਇਆ ।ਇਸ ਇਜਲਾਸ ਵਿੱਚ ਜਥੇਬੰਦੀ ਦੇ ਆਗੂਆਂ ਸਮੇਤ ਸਾਰੇ ਐਗਜੀਕਿਉਟਿਵ ਮੈਂਬਰ ਹਾਜ਼ਰ ਸਨ।ਇਸ ਮੌਕੇ ਮੀਤ ਪ੍ਰਧਾਨ ਅਕਾਸ਼ ਡੋਡਾ ਜੀ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਤੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ।ਇਸ ਸਮੇ ਯੂਨੀਅਨ ਦੇ ਦਿਗਜ ਪ੍ਰਧਾਨ ਧਰਮਿੰਦਰ ਗੁਪਤਾ ਜੀ ਦਾ ਨਿੱਜੀ ਕਾਰਨਾ ਕਾਰਨ ਦਿੱਤਾ ਅਸਤੀਫਾ ਐਗਜੀਕਿਊਟਵ ਕਮੇਟੀ ਵੱਲੋਂ ਮਨਜ਼ੂਰ ਕਰ ਲਿਆ ,ਧਰਮਿੰਦਰ ਗੁਪਤਾ ਜੀ ਨੂੰ ਜਥੇਬੰਦੀ ਦਾ ਸਰਪ੍ਰਸਤ ਅਹੁਦੇ ਦੇ ਕੇ ਨਿਵਾਜਿਆ ਗਿਆ ।ਸਾਰਿਆਂ ਦੀ ਸਰਵਸੰਮਤੀ ਨਾਲ ਬਲਵਿੰਦਰ ਸਿੰਘ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਭਰ ਵਾਲ ਨੂੰ ਬਣਾਇਆ ਗਿਆ ਉਪਰੰਤ ਬਲਾਕ ਦੋ ਦੇ ਪ੍ਰਧਾਨ ਤੇ ਵਾਇਸ ਪ੍ਰਧਾਨ ਦੀ ਚੋਣ ਕੀਤੀ ਗਈ ।ਯੂਨੀਅਨ ਬੁਲਾਰਿਆ ਵੱਲੋਂ ਪੈਨਸ਼ਨ ਬਹਾਲੀ ਲਈ ਅਰੰਭੇ ਸੰਘਰਸ਼ ਨੂੰ ਤੇਜ ਕਰਨ ਲਈ ਰਣਨੀਤੀ ਬਣਾਈ ਗਈ ਤੇ ਆਪ ਸਰਕਾਰ ਨੂੰ ਪੈਨਸ਼ਨ ਬਹਾਲ ਕਰਨ ਦੀ ਅਪੀਲ ਕੀਤੀ ਜਦਕਿ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਗਈ ਕਟੌਤੀ ਕੀਤੇ ਪੇਡੂ ਭੱਤੇ ਏਸੀ ਪੀ ਰੈਸ਼ਨੇਲਾਈਜੇਸ਼ਨ ਦੀਆਂ ਨੀਤੀਆਂ ਨੂੰ ਭੰਡਿਆ ਗਿਆ ।ਐਸਐਸਏ ਰਮਸਾ ਅਧਿਆਪਕਾਂ ਦੀਆਂ ਪੰਦਰਾਂ ਛੁੱਟੀਆਂ ਸੀ ਲੀਵ ਸਬੰਧੀ ਸਟੇਟ ਕਮੇਟੀ ਨੂੰ ਫਾਈਲ ਸੌਪੀ ਗਈ ।ਕੇਡਰ ਦੀਆਂ ਰੁੱਕੀਆ ਪ੍ਰਮੋਸ਼ਨਾ ਕਰਾਉਣ ਲਈ ਇੱਕ ਅਕਤੂਬਰ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਦਿਲੀ ਰੈਲੀ ਵਾਸਤੇ ਲਾਮਬੰਦ ਕੀਤਾ ਗਿਆ ਇਸ ਮੌਕੇ ਜਿਲਾ ਵਾਇਸ ਪ੍ਰਧਾਨ ਪਰਮਿੰਦਰ ਸਿੰਘ ਸੀਨੀ ਮੀਤ ਪ੍ਰਧਾਨ ,ਆਕਾਸ ਡੋਡਾ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਕੰਬੋਜ ਮੀਤ ਪ੍ਰਧਾਨ, ਕੈਸ਼ੀਅਰ ਪਰਮਜੀਤ ਸਿੰਘ' ਸਹਾਇਕ ਕੈਸ਼ੀਅਰ ਦਿਨੇਸ਼ ਸ਼ਰਮਾ ,ਰਜੇਸ਼ ਤਨੇਜਾ ,ਤਹਿਸੀਲ ਬੌਡੀ ਵਿੱਚ ਮੋਹਨ ਲਾਲ ਮੀਤ ਪ੍ਰਧਾਨ , ਨਵਦੀਪ ਮੈਨੀ ,ਰਮੇਸ਼ ਕੰਬੋਜ ਜਨਰਲ ਸੈਕਟਰੀ ,ਰਾਹੁਲ ਕੁਮਾਰ ,ਰੌਕਸੀ ਫੁਟੇਲਾ ,ਮੋਹਨ ਕੰਬੋਜ ,ਸਵਾਰ ਸਿੰਘ, ਸ਼ੁਭਾਸ ਚੰਦਰ ,ਸੋਹਨ ਲਾਲ ,ਲਕਸ਼ਮੀ ਨਾਰਾਇਣ ,ਵਿਕਾਸ ਛਾਬੜਾ ਸੰਤੋਸ਼ ਸਿੰਘ ,ਸੁਰਿੰਦਰ ਕੁਮਾਰ ,ਹੇਮਰਾਜ ਕੰਬੋਜ, ਦੀਪਕ ਕੁਮਾਰ ਰਮਨਦੀਪ ਸਿੰਘ ,ਵਿਨੋਦ ਕੁਮਾਰ ਅਮਰਜੀਤ ਸਿੰਘ ,ਸਨੀ ਕੁਮਾਰ ਰਵਿੰਦਰ ਸਿੰਘ ,ਮਲਕੀਤ ਸਿੰਘ ,ਪਵਨ,ਸੁਰਿੰਦਰ ਸਿੰਘ , ਵਿੱਕੀ ਕੰਬੋਜ ਲਾਲ ਚੰਦ, ਵਿਕਾਸ ਕੰਬੋਜ ਮਨੀਸ਼ ਕੁਮਾਰ ਦੀਪਕ ਕੁਮਾਰ,ਸਾਹਿਲ ਆਦਿ ਹੋਰ ਵੀ ਕਈ ਸਾਥੀ ਹਾਜਰ ਸਨ
0 comments:
Post a Comment