ਬੱਚਿਆਂ ਦੀ ਬੁਨਿਆਦੀ ਸਿੱਖਿਆ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਇਹ ਪ੍ਰੋਜੈਕਟ ਸਿੱਖਿਆ ਦੇ ਪੱਧਰ ਨੂੰ ਬਹੁਤ ਹੀ ਉੱਚਾ ਕਰੇਗਾ ।ਉਹ ਬੱਚੇ ਜੋ ਕਿਸੇ ਕਾਰਨ ਆਪਣੇ ਪੱਧਰ ਤੋਂ ਨੀਵੇਂ ਰਹਿ ਗਏ ਹਨ ਉਹਨਾਂ ਲਈ ਇਹ ਪ੍ਰੋਜੈਕਟ ਵਰਦਾਨ ਸਿੱਧ ਹੋਵੇਗਾ।
ਇਹ ਮਿਸ਼ਨ ਬੱਚਿਆਂ ਦੀ ਸਿੱਖਣ ਸਮਰੱਥਾ ਨੂੰ ਬਹੁਤ ਅੱਗੇ ਲੈ ਕੇ ਜਾਵੇਗਾ ।ਪੰਜਾਬੀ, ਗਣਿਤ ਅਤੇ ਅੰਗਰੇਜੀ ਵਿਸ਼ੇ ਦੀਆਂ ਵੱਖ-ਵੱਖ ਗਤੀਵਿਧੀਆਂ ਬੱਚਿਆਂ ਨੂੰ ਸਿੱਖਣ ਦੇ ਘੱਟੋ ਘੱਟ ਪੱਧਰ ਤੇ ਜਰੂਰ ਲੈ ਕੇ ਜਾਵੇਗਾ ।ਆਓ ਗੱਲ ਕਰਦੇ ਹਾਂ ਇਸ ਪ੍ਰੋਜੈਕਟ ਬਾਰੇ । ਸਭ ਤੋਂ ਪਹਿਲਾਂ ਪੰਜਾਬੀ ਵਿਸ਼ੇ ਵਿੱਚ ਅਸੀਂ ਬੱਚੇ ਨੂੰ ਗੱਲਬਾਤ ਦੁਆਰਾ ਸ਼ੁਰੂ ਕਰਕੇ ਕਹਾਣੀ ਨਾਲ ਜੋੜ ਕੇ ਅੱਖਰ , ਸ਼ਬਦ , ਪੈਰ੍ਹਾ ਅਤੇ ਕਹਾਣੀ ਤੱਕ ਬੜੀ ਆਸਾਨੀ ਨਾਲ ਲੈ ਜਾ ਸਕਾਂਗੇ ।ਪੰਜਾਬੀ ਵਿਸ਼ੇ ਨਾਲ ਸਬੰਧਿਤ ਦਿੱਤੀਆਂ ਵੱਖ-ਵੱਖ ਗਤੀਵਿਧੀਆਂ ਬੱਚਿਆਂ ਨੂੰ ਖੇਡ-ਖੇਡ ਰਾਹੀਂ ਪੰਜਾਬੀ ਪੜ੍ਹਨ ਦਾ ਗਿਆਨ ਦੇਣਗੀਆਂ ।ਗਣਿਤ ਵਿਸ਼ੇ ਵਿੱਚ ਵੀ ਅਸੀਂ ਗਣਿਤ ਨੂੰ ਰੋਜਾਨਾ ਜਿੰਦਗੀ ਨਾਲ ਜੋੜ ਕੇ ਅੰਕ ਗਿਆਨ , ਸੰਖਿਆ ਗਿਆਨ , ਜੋੜ, ਘਟਾਓ,ਗੁਣਾਂ ਅਤੇ ਭਾਗ ਤੱਕ ਬੱਚਿਆਂ ਨੂੰ ਲੈ ਕੇ ਜਾ ਸਕਦੇ ਹਾਂ । ਬੰਡਲ ਤੀਲੀ ਦਾ ਸੰਕਲਪ ਬੱਚਿਆਂ ਨੂੰ ਉਪਰੋਕਤ ਸਭ ਕੁਝ ਸਿਖਾਉਣ ਵਿੱਚ ਬਹੁਤ ਮਦਦਗਾਰ ਹੋਵੇਗਾ ।ਖੇਡ ਪਿਟਾਰਾ ਦੀ ਵੱਖ-ਵੱਖ ਗਤੀਵਿਧੀਆਂ ਵੀ ਬੱਚਿਆਂ ਨੂੰ ਸਿਖਾਉਣ ਵਿਚ ਅਹਿਮ ਰੋਲ ਅਦਾ ਕਰਨਗੀਆਂ।ਅੰਗਰੇਜੀ ਵਿਸ਼ੇ ਲਈ ਵੀ ਇਹ ਪ੍ਰੋਜੈਕਟ ਬਹੁਤ ਜਿਆਦਾ ਸਾਰਥਕ ਸਿੱਧ ਹੋਵੇਗਾ ।ਬੱਚਿਆਂ ਨੂੰ ਆਰੰਭਕ ਪੱਧਰ ਤੋਂ ਬੜੇ ਹੀ ਆਸਾਨ ਤਰੀਕੇ ਨਾਲ ਅੱਖਰ, ਸ਼ਬਦ ਅਤੇ ਅੰਗਰੇਜੀ ਪੜਨ ਲਈ ਅਸੀਂ ਯੋਗ ਬਣਾ ਸਕਾਂਗੇ ।ਤਸਵੀਰ ਵੇਖ ਕੇ ਉਸ ਨਾਲ ਸਬੰਧਿਤ ਸ਼ਬਦ ਬਣਾਉਣੇ ਅਤੇ ਉਹਨਾਂ ਸ਼ਬਦਾਂ ਦੀ ਮਦਦ ਨਾਲ ਵਾਕ ਬਣਾਉਣੇ ਬੱਚੇ ਨੂੰ ਅੰਗਰੇਜੀ ਵਿਸ਼ੇ ਦੇ ਟੀਚੇ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੇ । ਆਓ ਇਸ 90 ਦਿਨਾਂ ਨੂੰ ਅਸੀਂ ਇਤਿਹਾਸਿਕ ਬਣਾਈਏ ਅਤੇ ਪੰਜਾਬ ਸਿੱਖਿਆ ਵਿਭਾਗ ਨੂੰ ਹੋਰ ਅੱਗੇ ਲੈ ਕੇ ਜਾਈਏ। ਸਾਡੇ ਸਭ ਲਈ ਮਿਸ਼ਨ ਸਮਰੱਥ ਇਕ ਟੀਚਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਈਏ।
0 comments:
Post a Comment