ਸਹਾਇਕ ਡਾਇਰੈਕਟਰ ਸ਼ੰਕਰ ਚੌਧਰੀ ਦੁਆਰਾ ਸ਼ਿਰਕਤ ਕਰਕੇ ਰਿਸੋਰਸਪਰਸਨ ਅਤੇ ਅਧਿਆਪਕਾਂ ਦੀ ਕੀਤੀ ਹੌਂਸਲਾ ਅਫਜ਼ਾਈ
ਅਬੋਹਰ / ਬਲਰਾਜ ਸਿੰਘ ਸਿੱਧੂ
ਸਿੱਖਿਆ ਵਿਭਾਗ ਪੰਜਾਬ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਜੈਕਟ ਸਮਰੱਥ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਦੀ ਬੀਪੀਈਓ ਸਤੀਸ਼ ਮਿਗਲਾਨੀ ਦੀ ਅਗਵਾਈ ਵਿੱਚ ਵੱਖ ਵੱਖ ਸ਼ਿਫਟਾਂ ਵਿੱਚ ਜਾਰੀ ਦੋ ਦਿਨਾਂ ਟ੍ਰੇਨਿੰਗ ਦੇ ਆਖਰੀ ਦਿਨ ਸਹਾਇਕ ਡਾਇਰੈਕਟਰ ਐਸ ਸੀ ਈ ਆਰ ਟੀ ਸ਼ੰਕਰ ਚੌਧਰੀ ਅਤੇ ਸੁਰਿੰਦਰ ਨਾਗਪਾਲ ਸਟੇਟ ਐਵਾਰਡੀ ਦੁਆਰਾ ਸ਼ਿਰਕਤ ਕਰਕੇ ਚੱਲ ਰਹੀ ਟ੍ਰੇਨਿੰਗ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਨੇ ਅਧਿਆਪਕਾਂ ਨੂੰ ਇਸ ਪ੍ਰਾਜੈਕਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਟ੍ਰੇਨਿੰਗ ਦੇ ਹਰ ਪੱਖ ਨੂੰ ਚੰਗੀ ਤਰਾਂ ਸਿੱਖਣ ਅਤੇ ਬੱਚਿਆਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਤੀਸਰੀ ਤੋਂ ਪੰਜਵੀ ਜਮਾਤ ਤੱਕ ਦੇ ਬੱਚੇ ਜੋ ਕਿ ਕਿਸੇ ਕਾਰਨ ਪੜ੍ਹਾਈ ਵਿੱਚ ਪਿੱਛੇ ਰਹਿ ਗਏ ਹਨ। ਉਨਾਂ ਨੂੰ ਜਮਾਤ ਦੇ ਬਾਕੀ ਬੱਚਿਆਂ ਦੇ ਬਰਾਬਰ ਲਿਆਉਣ ਲਈ ਸਮਰੱਥ ਪੰਜਾਬ ਪ੍ਰਾਜੈਕਟ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਇਸ ਵਿੱਚ ਬੱਚਿਆਂ ਦੇ ਪੱਧਰ ਜਾਚੇ ਜਾਣਗੇ ਅਤੇ ਪੱਧਰ ਅਨੁਸਾਰ ਹਰ ਬੱਚੇ ਨੂੰ ਗਤੀਵਿਧੀ ਅਧਾਰਿਤ ਨਵੀਨਤਮ ਸਿੱਖਣ ਤਕਨੀਕਾਂ ਦੁਆਰਾ ਪੜ੍ਹਾਈ ਕਰਵਾਈ ਜਾਵੇਗੀ।
ਬੀਪੀਈਓ ਮਿਗਲਾਨੀ ਨੇ ਕਿਹਾ ਕਿ ਅਧਿਆਪਕਾਂ ਵਿੱਚ ਟ੍ਰੇਨਿੰਗ ਸਬੰਧੀ ਬਹੁਤ ਉਤਸ਼ਾਹ ਹੈ ਅਤੇ ਬਲਾਕ ਦੇ ਅਧਿਆਪਕ ਹਰ ਉਸ ਤਕਨੀਕ ਨੂੰ ਸਿੱਖਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਜੋ ਕਿ ਬੱਚਿਆਂ ਲਈ ਲਾਹੇਵੰਦ ਹੋਵੇ। ਉਹਨਾਂ ਨੇ ਅਧਿਆਪਕ ਸਾਹਿਬਾਨ ਅਤੇ ਰਿਸੋਰਸ ਪਰਸਨਜ਼ ਨੂੰ ਪ੍ਰਾਜੈਕਟ ਦੀ ਸਫਲਤਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਸੈਮੀਨਾਰ ਵਿੱਚ ਰਿਸੋਰਸਪਰਸਨ ਸੀਐਚਟੀ ਅਭਿਸ਼ੇਕ ਕਟਾਰੀਆਂ,ਰਾਜ ਕੁਮਾਰ ਵਧਵਾ, ਕ੍ਰਿਸ਼ਨ ਕੰਬੋਜ ,ਸੁਰਿੰਦਰ ਕੁਮਾਰ, ਸੁਭਾਸ਼ ਚੰਦਰ ਅਤੇ ਵਿਸ਼ਨੂੰ ਕੁਮਾਰ ਦੁਆਰਾ ਅਧਿਆਪਕਾਂ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ।
0 comments:
Post a Comment