Jan 11, 2023

ਯੂ ਡਾਇਸ ਸਰਵੇ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ 1012 ਸਕੂਲ ਮੁੱਖੀਆਂ ਨੂੰ ਦਿੱਤੀ ਟ੍ਰੇਨਿੰਗ




ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ  ਯੂ ਡਾਇਸ ਸਰਵੇ ਦਾ ਕੰਮ ਮੁਕੰਮਲ ਕੀਤਾ ਜਾਣਾ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ 1012 ਸਕੂਲ ਮੁੱਖੀਆਂ ਜਾ ਉਹਨਾਂ ਦੁਆਰਾ ਨਿਯੁਕਤ ਸਕੂਲ ਨੋਡਲ ਨੂੰ ਯੂ ਡਾਇਸ ਸਰਵੇ ਦਾ ਕੰਮ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਸਬੰਧ਼ੀ ਟਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ  ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਇਹ ਸਰਵੇਖਣ ਕਰਵਾਇਆ ਜਾਂਦਾ ਹੈ ਜਿਸ ਦੇ ਅਧਾਰ ਤੇ ਭਵਿੱਖ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ। ਇਸ ਵਾਰ ਯੂ ਡਾਇਸ ਪਲੱਸ ਪੋਰਟਲ ਤੇ ਸਾਰੀ ਜਾਣਕਾਰੀ ਸਕੂਲਾ ਵੱਲੋਂ ਖੁਦ ਭਰੀ ਜਾਣੀ ਹੈ। ਜਿਸ ਵਿਚ ਸਕੂਲਾ ਦੀਆਂ ਬੁਨਿਆਦੀ ਸਹੂਲਤਾਂ , ਵਿਦਿਆਰਥੀਆਂ ਦੀ ਗਿਣਤੀ, ਵਿਦਿਆਰਥੀ ਅਧਿਆਪਕ ਅਨੁਪਾਤ, ਵਿਦਿਆਰਥੀਆਂ ਦੇ ਨਤੀਜੇ ,ਪ੍ਰਾਪਤ ਗ੍ਰਾਂਟਾਂ ਆਦਿ ਦੀ ਵਿਸਤਾਰਤ ਜਾਣਕਾਰੀ ਦਿੱਤੀ ਜਾਵੇਗੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਇਸ ਸਰਵੇਖਣ ਰਾਹੀਂ ਪ੍ਰਾਪਤ ਅੰਕੜਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਮੱਗਰ ਸਿੱਖਿਆ ਅਭਿਆਨ ਤਹਿਤ ਸੂਬਾ ਸਰਕਾਰ ਨੂੰ ਫੰਡ ਜਾਰੀ ਕਰਦੀ ਹੈ ਅਤੇ ਭਵਿੱਖ ਲਈ ਯੋਜਨਾਬੰਦੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਜੁੰਮੇਵਾਰੀ ਬਣਦੀ ਹੈ ਕਿ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜੀਏ। 

ਜ਼ਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਮਨੋਜ ਗੁਪਤਾ ਨੇ ਦੱਸਿਆ ਕਿ ਇਸ ਸਰਵੇਖਣ ਰਾਹੀਂ ਜ਼ਿਲ੍ਹਾ ਫ਼ਾਜ਼ਿਲਕਾ ਦੇ 6 ਕੇਂਦਰੀ ਵਿਦਿਆਲੇ,14 ਏਡਿਡ,700 ਸਰਕਾਰੀ ਅਤੇ 292 ਪ੍ਰਾਈਵੇਟ ਸਕੂਲਾਂ  ਸਮੇਤ ਕੁੱਲ 1012 ਸਕੂਲਾਂ ਨੂੰ ਕਵਰ ਕੀਤਾ ਜਾਣਾ ਹੈ। ਸੁਰਿੰਦਰ ਕੁਮਾਰ, ਅਮਨ ਵਾਟਸ ਅਤੇ ਮੈਡਮ ਸੋਨੀਆ ਸ਼ਰਮਾ ਵੱਲੋਂ ਹਾਜ਼ਰੀਨ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਜਾ ਰਹੀ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਸਮੂਹ ਬੀਪੀਈਓ,ਸੀਐਚਟੀ ਅਤੇ ਸਕੂਲ ਮੁੱਖੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਫੂਡ ਸੇਫਟੀ ਅਤੇ ਹੈਲਥੀ ਡਾਇਟ ਸਬੰਧੀ ਜਿਲ੍ਹਾ ਲੈਵਲ ਐਡਵਾਇਜਰੀ ਕਮੇਟੀ ਦੀ ਮੀਟਿੰਗ

 


ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਸਾਰੇ ਲੋਕ ਜਰੂਰ ਕਰਵਾਉਣ ਆਪਣੀ ਫੂਡ ਸੇਫਟੀ ਸਬੰਧੀ ਰਜਿਸਟ੍ਰੇਸ਼ਨ
ਸ੍ਰੀ ਮੁਕਤਸਰ ਸਾਹਿਬ 11 ਜਨਵਰੀ
ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਫੂਡ ਸੇਫਟੀ ਅਤੇ ਹੈਲਥੀ ਡਾਇਟ ਸਬੰਧੀ ਜਿਲ੍ਹਾ ਲੈਵਲ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਗਈ।
                               ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰਾ ਵੱਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਅਧੀਨ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
                             ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਆਨ-ਲਾਇਨ ਐਫ.ਐਸ.ਐਸ.ਆਈ. ਦੇ ਪੋਰਟਲ ਤੇ ਜਾ ਕੇ ਕੋਈ ਵੀ ਵਿਅਕਤੀ ਖੁਦ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਰਨ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਉਸ ਦੇ ਮੋਬਾਇਲ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਨੂੰ ਫੌਸ ਟੈਕ ਟ੍ਰੇਨਿੰਗ ਪ੍ਰਾਪਤ ਕਰਨੀ ਜਰੂਰੀ ਕੀਤੀ ਗਈ ਹੈ। ਜੋ ਕਿ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ।
                             ਉਨ੍ਹਾਂ ਸਾਰੇ ਫੂਡ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੂਡ ਤਿਆਰ ਕਰਨ ਵਾਲੇ ਮਾਲਿਕ ਜਾਂ ਮੁਲਾਜਮਾਂ ਨੂੰ ਇਹ ਟ੍ਰੇਨਿੰਗ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਵੱਖ-ਵੱਖ ਜਗ੍ਹਾ ਤੇ ਈਟ ਰਾਈਟ ਕੈਂਪਸ ਬਣਾਏ ਜਾਣਗੇ ਅਤੇ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਨੂੰ ਪਹਿਲਾ ਈਟ ਰਾਇਟ ਕੈਂਪ ਬਣਾਇਆ ਜਾਵੇਗਾ।ਇਸ ਮੌਕੇ ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਐਕਟ ਨੂੰ ਜਿਲ੍ਹੇ ਵਿੱਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ ਅਤੇ ਮਾਘੀ ਮੇਲੇ ਦੋਰਾਨ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆਂ ਤੇ ਵਿਸ਼ੇਸ਼ ਧਿਆਨ ਰੱਖਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਸਮੇਂ ਸਮੇਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਫੂਡ ਸੇਫਟੀ ਟੀਮ ਵੱਲੋਂ ਕੀਤੀ ਜਾਵੇਗੀ। ਜਿਥੇ ਕਿਤੇ ਕੋਈ ਮਿਲਾਵਟ ਦਾ ਸ਼ੱਕ ਹੋਵੇਗਾ ਤਾਂ ਉਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣਗੇ ਅਤੇ ਮਿਲਾਵਟ ਖੋਰਾ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਘੀ ਮੇਲੇ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਖ੍ਰੀਦ ਕਰਨ ਸਮੇਂ ਧਿਆਨ ਰੱਖਿਆ ਜਾਵੇ ਅਤੇ ਸਾਫ ਸੁਧਰੀਆਂ ਅਤੇ ਮਿਆਰੀ ਚੀਜਾਂ ਦੀ ਹੀ ਵਰਤੋਂ ਕੀਤੀ ਜਾਵੇ।
                         ਇਸ ਮੌਕੇ ਅਭਿਨਵ ਖੋਸਲਾ ਫੂਡ ਸੇਫਟੀ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਫੂਡ ਕਲਰਕ ਹਾਜਰ ਸਨ।  

Jan 10, 2023

ਸਕਿਊਰਿਟੀ ਗਾਰਡ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 12 ਜਨਵਰੀ ਨੂੰ : ਡਿਪਟੀ ਕਮਿਸ਼ਨਰ




          ਬਠਿੰਡਾ, 10 ਜਨਵਰੀ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸੇ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਚੈਕਮੇਟ ਸਕਿਉਰਿਟੀ ਲਿਮਟਿਡ ਦੇ ਸਹਿਯੋਗ ਨਾਲ ਸਕਿਊਰਿਟੀ ਗਾਰਡ (ਕੇਵਲ ਲੜਕੇ) ਦੀਆਂ ਅਸਾਮੀਆਂ ਲਈ 12 ਜਨਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਨਥਾਣਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

          ਇਸ ਮੌਕ ਜ਼ਿਲ੍ਹਾ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਘੱਟੋ ਘੱਟ ਯੋਗਤਾ 10 ਵੀਂ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ। ਉਮਰ ਹੱਦ 19 ਤੋਂ 35 ਸਾਲ ਅਤੇ ਕੱਦ 5 ਫੁੱਟ 7 ਇੰਚ, ਭਾਰ 50 ਕਿਲੋ, ਹੋਣਾ ਲਾਜ਼ਮੀ ਹੋਵੇ। ਉਨ੍ਹਾਂ ਕਿਹਾ ਕਿ ਇੰਟਰਵਿਓ ਲਈ ਆਉਣ ਵਾਲੇ ਪ੍ਰਾਰਥੀ ਆਪਣਾ ਬਾਇਓਡਾਟਾ ਤੇ ਜ਼ਰੂਰੀ ਦਸਤਾਵੇਜ ਲੈ ਕੇ ਬੀ.ਡੀ.ਪੀ.ਓ. ਦਫਤਰ, ਨਥਾਣਾ ਵਿਖੇ 12 ਜਨਵਰੀ 2023 ਨੂੰ ਸਵੇਰੇ 10 ਵਜੇ ਪਹੁੰਚ ਸਕਦੇ ਹਨ।

          ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਨਾਲ ਹੀ ਈ.ਐਸ.ਆਈ. ਤੋਂ ਇਲਾਵਾ ਪੀ.ਐਫ. ਦੀ ਸੁਵਿਧਾ ਵੀ ਹੋਵੇਗੀ। ਚੁਣੇ ਹੋਏ ਪ੍ਰਾਰਥੀਆਂ ਨੂੰ ਪੰਜਾਬ ਵਿੱਚ ਕਿਤੇ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98729-83531 ਤੇ ਸੰਪਰਕ ਕੀਤਾ ਜਾਵੇ।

          ਇਸ ਸਬੰਧੀ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਨੂੰ ਆਪਣੇ ਮੋਬਾਇਲ ਤੇ ਸੇਵ ਕਰ ਲੈਣ ਤਾਂ ਜੋ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।

 


ਹੁੱਕਾ ਬਾਰ ਚਲਾਉਣ, ਈ ਸਿਗਰਟ ਅਤੇ ਖੁੱਲੀ ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ: ਜ਼ਿਲ੍ਹਾ ਸਿਹਤ ਅਫਸਰ


ਫਿਰੋਜ਼ਪੁਰ, 10 ਜਨਵਰੀ 2023:

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁੱਕਾ ਬਾਰ ਚਲਾਉਣਈ ਸਿਗਰਟ ਅਤੇ ਖੁੱਲੀ ਸਿਰਟ ਵੇਚਣ ਵਾਲਿਆਂ ਖਿਲਾਫ ਕੋਟਪਾ ਐਕਟ 2003‘ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਸਿਹਤ ਅਫਸਰ ਡਾ. ਹਰਕੀਰਤ ਸਿੰਘ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਹਰਕੀਰਤ ਸਿੰਘ ਨੇ ਕਿਹਾ ਕਿ ‘ਕੋਟਪਾ ਐਕਟ 2003‘ ਅਧੀਨ 9 ਜਨਵਰੀ ਤੋਂ 15 ਜਨਵਰੀ 2023 ਤੱਕ ਵਿਸ਼ੇਸ਼ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਕੋਟਪਾ ਐਕਟ 2003‘ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਕੂਲਕਾਲਜਾਂ ਆਦਿ ਦੇ 100 ਮੀਟਰ ਘੇਰੇ ਅੰਦਰ ਕੋਈ ਵੀ ਤੰਬਾਕੂ ਜਾਂ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ ‘ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ ਆਦਿ ਵਿਖੇ ਤੰਬਾਕੂ ਨੋਸ਼ੀ ਬਾਰੇ ਚਿਤਾਵਨੀ ਬੋਰਡ ਲੱਗਿਆ ਹੋਣਾ ਰੂਰੀ ਹੈ ਨਹੀਂ ਤਾਂ ਸੰਸਥਾ ਦੇ ਮੁਖੀ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ, ਖੋਖਾ ਮਾਲਿਕ ਗਾਹਕ ਨੂੰ ਖੁੱਲੀ ਸਿਗਰਟਲਾਇਟਰਮਾਚਸ ਅਤੇ ਸੁਗੰਧਤ ਤੰਬਾਕੂ ਨਹੀਂ ਵੇਚ ਸਕਦਾ ਅਤੇ ਦੁਕਾਨ ਤੇ ਚਿਤਾਵਨੀ ਬੋਰਡ ਲੱਗਿਆਂ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਰਿਆਨਾ, ਮਨਿਆਰੀ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ‘ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਅਜਿਹਾ ਕਰਨ ਕਰਨ ਦੀ ਸੂਰਤ ਵਿੱਚ ਸਜਾ ਤੇ ਜ਼ੁਰਮਾਨਾ ਹੋਣ ਦੇ ਨਾਲ ਹੀ ਦੁਕਾਨ ਦਾ ਫੂਡ ਲਾਇਸੰਸ ਰੱਦ ਕੀਤਾ ਜਾਵੇਗਾ।

ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ



ਜਰੂਰਤਮੰਦਾਂ ਨੂੰ ਯੋਜਨਾਬੱਧ ਤਰੀਕੇ ਨਾਲ ਮੁਹੱਈਆ ਕਰਵਾਏ ਜਾਣਗੇ ਇਹ ਗਰਮ ਕੱਪੜੇ

ਫ਼ਰੀਦਕੋਟ 10 ਜਨਵਰੀ

 ਸਰਦੀ ਕਾਰਨ ਪੈ ਰਹੀ ਹੱਡ ਚੀਰਵੀਂ ਠੰਡ ਤੇ ਧੁੰਦ ਕਾਰਨ ਆਮ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਮੁਹੱਈਆ ਕਰਵਾਉਣ ਦੇ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਤਾ ਕੁਲੈਕਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਵੀ ਵਿਅਕਤੀ ਪੁਰਾਣੇ ਅਤੇ ਨਵੇਂ ਕੱਪੜੇ ਦੇ ਸਕਦਾ ਹੈ।ਇਹ ਗਰਮ ਕੱਪੜੇ ਜਰੂਰਤਮੰਦਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਆਈ.ਏ.ਐੱਸ. ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਸ ਨੇਕ ਕੰਮ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।

        ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਵੱਧ ਰਹੀ ਸਰਦੀ ਦੇ ਮੱਦੇਨਜ਼ਰ ਵੱਧ ਰਹੀ ਠੰਡ ਕਾਰਨ ਜਰੂਰਤਮੰਦਾਂ ਨੂੰ ਗਰਮ ਕਪੱੜਿਆ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਸਾਡੇ ਘਰਾਂ ਦੇ ਵਿੱਚ ਕਈ ਗਰਮ ਕੱਪੜੇ ਏਦਾ ਦੇ ਹੁੰਦੇ ਹਨ ਜੋ ਛੋਟੇ ਹੋ ਜਾਣ ਕਰਕੇ ਵਰਤੋਂ ਦੇ ਵਿੱਚ ਨਹੀਂ ਆਉਂਦੇ। ਇਹ ਗਰਮ ਕੱਪੜੇ ਕਿਸੇ ਹੋਰ ਦੇ ਕੰਮ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਗਰਮ ਕੱਪੜੇ, ਕੰਬਲ, ਰਜਾਈਆਂ ਉਕਤ ਕੁਲੈਕਸ਼ਨ ਸੈਂਟਰ ਵਿਖੇ ਦੇ ਸਕਦਾ ਹੈ। ਜਿਸ ਨੂੰ ਬਾਅਦ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਜਾਣਗੇ।

 

 ਇਹ ਸਹਾਇਤਾ ਕੁਲੈਕਸ਼ਨ ਸੈਂਟਰ ਸੇਵਾ ਕੇਂਦਰ ਫਰੀਦਕੋਟ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਗਰੀਬ ਲੋਕਾਂ ਦੀ ਮਦਦ ਲਈ ਠੰਡ ਤੋਂ ਬਚਾਅ ਲਈ ਗਰਮ ਕੱਪੜੇ,ਕੰਬਲ ਆਦਿ ਬਿਲਕੁਲ ਮੁਫਤ ਦਿੱਤੇ ਜਾਣਗੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂਅਧਿਕਾਰੀਆਂਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰ ਵਿਖੇ ਸਥਾਪਿਤ ਮਦਦ ਕੁਲੈਕਸ਼ਨ ਸੈਂਟਰ ਵਿੱਚ ਵੱਧ ਤੋਂ ਵੱਧ ਗਰਮ ਕੱਪੜੇ ਅਤੇ ਹੋਰ ਠੰਡ ਤੋਂ ਬਚਾਅ ਲਈ ਜ਼ਰੂਰੀ ਵਸਤਾਂ ਜਮ੍ਹਾਂ ਕਰਵਾਉਣ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

 

ਹਲਕੇ ਦੇ ਪਿੰਡਾਂ ਦਾ ਹੋਵੇਗਾ ਸਰਵਪੱਖੀ ਵਿਕਾਸ: ਰਜ਼ਨੀਸ ਦਹੀਆ



ਵੱਖ-ਵੱਖ ਵਿਭਾਗਾਂ ਤੋਂ ਵਿਕਾਸ ਪ੍ਰਾਜੈਕਟਾਂ, ਯੋਜਨਾਵਾਂ ਸਬੰਧੀ ਲਈ ਜਾਣਕਾਰੀ

ਅਧਿਕਾਰੀਆਂ ਨੂੰ ਵਿਕਾਸ ਸਕੀਮਾਂ, ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਹਦਾਇਤ

ਫਿਰੋਜ਼ਪੁਰ, 10 ਜਨਵਰੀ 2023

          ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦਾ ਸਰਵਪੱਖੀ ਵਿਕਾਸ ਕਰੇਗੀ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾ ਕ ਰਾਜ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਸਰਕਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਹਲਕੇ ਦੇ ਆਪ ਆਗੂਆਂ ਨਾਲ ਮੀਟਿੰਗ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

          ਮੀਟਿੰਗ ਦੌਰਾਨ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਜਿਨ੍ਹਾਂ ਸਹੂਲਤਾਂ ਦੀ ਘਾਟ ਹੈ ਉਹ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹਲਕੇ ਦਾ ਸਰਵਪੱਖੀ ਵਿਕਾਸ ਪਾਰਟੀ ਦੀਆਂ ਨੀਹਾਂ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਹੀ ਉਦੇਸ਼ ਹੈ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਹੇਠਲੇ ਪੱਧਰ ਤੱਕ ਉਪਲਬਧ ਕਰਵਾਉਣਾ ਹੈ। ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਉਨ੍ਹਾਂ ਦੇ ਵਿਭਾਗਾਂ ਅਧੀਨ ਆਉਂਦੀਆਂ ਸਕੀਮਾਂ, ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਅਤੇ ਪਿੰਡਾਂ ਤੋਂ ਆਏ ਆਪ ਆਗੂਆਂ ਨੂੰ ਉਨ੍ਹਾਂ ਸਕੀਮਾਂ ਤੋਂ ਜਾਣੂ ਕਰਵਾਇਆ।

          ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪੋ-ਆਪਣੇ ਵਿਭਾਗਾਂ ਦੀਆਂ ਸਕੀਮਾਂ ਜਿਵੇਂ ਪੇਂਡੂ ਵਿਕਾਸ, ਪੈਨਸ਼ਨ ਸਕੀਮ, ਸ਼ਗਨ ਸਕੀਨ, ਲਿੰਕ ਸੜਕਾਂ, ਸਿੱਖਿਆ ਨਾਲ ਸਬੰਧਤ ਹੋਰ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵਿਧਾਇਕ ਸ੍ਰੀ ਦਹੀਆ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਦੀਆਂ ਸਾਰੀਆਂ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਬਣਦੇ ਰੂਲਾਂ ਮੁਤਾਬਕ ਲਾਭ ਦੇਣਾ ਯਕੀਨੀ ਬਣਾਉਣ।

          ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਕਿਉਂਕਿ ਹੁਣ ਸਰਕਾਰੀ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਚੁੱਕਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਵੀ ਮਿਲਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸੜਕਾਂ ਦੇ ਬਰਮਾਂ ਤੋਂ ਕਬਜ਼ੇ ਹਟਾ ਕੇ ਮਿੱਟੀ ਪਾਈ ਜਾਵੇਗੀ ਅਤੇ ਜੇਕਰ ਕਿਸੇ ਕਿਸਾਨ ਵੱਲੋਂ  ਸੜਕਾਂ ਦੇ ਨਾਲ ਜਗ੍ਹਾ ਮੱਲੀ ਹੋਈ ਹੈ ਤਾਂ ਉਹ ਹੁਣ ਸਬੰਧਤ ਵਿਭਾਗ ਨੂੰ ਸਹਿਯੋਗ ਦੇਣ ਤਾਂ ਜੋ ਸੜਕਾਂ ਨੂੰ ਚੌੜੀਆਂ ਕੀਤਾ ਜਾ ਸਕੇ ਅਤੇ ਆਵਾਜਾਈ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ।

          ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਜਸਵੰਤ ਸਿੰਘ ਬੜੈਚ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਰਾਜੀਵ ਕੁਮਾਰ ਛਾਬੜਾ, ਸ੍ਰੀ ਰੌਬੀ ਸੰਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਤੋਂ ਆਏ ਆਪ ਆਗੂ  ਹਾਜ਼ਰ ਸਨ।


ਜਵਾਹਾਰ ਨਵੋਦਿਆ ਵਿਦਿਆਲਿਆ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ ਪ੍ਰੀਖਿਆ 29 ਅਪ੍ਰੈਲ ਨੂੰ




--
ਚਾਹਵਾਨ 31 ਜਨਵਰੀ ਤੱਕ ਭਰ ਸਕਣਗੇ ਆਨਲਾਈਨ ਫਾਰਮ


ਫਰੀਦਕੋਟ 10 ਜਨਵਰੀ()ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਊਣੀ ਜਿਲਾ ਫਰੀਦਕੋਟ ਲਈ ਛੇਵੀਂ ਜਮਾਤ 'ਚ ਦਾਖਲੇ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਕੋਈ ਵੀ ਉਮੀਦਵਾਰ ਜੋ ਇਸ ਸਮੇਂ ਫਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ (2022-23) ਵਿੱਚ ਪੜ੍ਹ ਰਿਹਾ ਹੈ ਅਤੇ ਉਮਰ ਹੱਦ ਮਿਤੀ 1.5.2011 ਤੋਂ 30.4.2013 (ਦੋਨੋਂ ਸ਼ਾਮਿਲ) ਵਿਚਕਾਰ ਹੈਉਹ ਫਾਰਮ ਭਰਨ ਦੇ ਯੋਗ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ।


ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਨਵੋਦਿਆ ਵਿਦਿਆਲਿਆ ਕਾਂਉਣੀ ਦੇ ਪ੍ਰਿੰਸੀਪਲ ਰਸ਼ਮੀ ਸਿੰਘ  ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਕਾਂਉਣੀ ਵਿੱਚ ਸੈਸ਼ਨ 2023-24 ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਲਈ ਪ੍ਰੀਖਿਆ 29 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਨਵੋਦਿਆ ਦੀ ਵੈਬਸਾਈਟ www.navodaya.gov.in. 'ਤੇ ਜਾਂ https://cbseitms.rcil.gov.in/nvs/ ਅਪਲਾਈ ਕਰ ਸਕਦੇ ਹਨ। ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 31 ਜਨਵਰੀ, 2023 ਹੈ। ਇਸ ਸਬੰਧੀ ਜਿਆਦਾ ਜਾਣਕਾਰੀ ਵਿਭਾਗ ਦੀ ਇਸੇ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਯੋਗ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਹਾ ਜਰੂਰ ਲੈਣ।

ਗਣਤੰਤਰਤਾ ਦਿਵਸ ਮੌਕੇ ਬਠਿੰਡਾ ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਹਿਰਾਉਣਗੇ ਕੌਮੀ ਤਿਰੰਗਾ : ਰਾਹੁਲ


·        ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ’ਚ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ

·        ਗਣਤੰਤਰਤਾ ਦਿਵਸ ਦੀਆਂ ਅਗਾਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

·        ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

·        24 ਜਨਵਰੀ ਨੂੰ ਹੋਵੇਗੀ ਫੁੱਲ ਡਰੈਸ ਰਿਹਰਸਲ

        ਬਠਿੰਡਾ, 10 ਜਨਵਰੀ : ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਝੜਾਉਣ ਲਈ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 26 ਜਨਵਰੀ 2023 ਨੂੰ ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

        ਬੈਠਕ ਦੌਰਾਨ ਸ਼੍ਰੀ ਰਾਹੁਲ ਨੇ ਪੁਲਿਸ ਵਿਭਾਗ ਨੂੰ ਸਮਾਗਮ ਮੌਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਅਤੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਤੇ ਪਾਰਕਿੰਗ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵਿਭਾਗ ਨੂੰ ਆਰਮੀ ਵਿਭਾਗ ਨਾਲ ਤਾਲਮੇਲ ਕਰਕੇ ਮਿਲਟਰੀ ਬੈਂਡ ਤੇ ਦਫ਼ਤਰ ਕਮਿਸ਼ਨਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਖੇਡ ਸਟੇਡੀਅਮ ਦੇ ਅੰਦਰ-ਬਾਹਰ ਤੋਂ ਇਲਾਵਾ ਆਲੇ-ਦੁਆਲੇ ਤੇ ਪਖ਼ਾਨਿਆਂ ਦੀ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ ਲਈ ਕਿਹਾ।

        ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਸਬੰਧੀ 24 ਜਨਵਰੀ ਨੂੰ ਫੁੱਲ ਡਰੈਸ ਰਿਹਰਸਲ ਹੋਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 25 ਜਨਵਰੀ ਤੱਕ ਸ਼ਹਿਰ ਅੰਦਰ ਪ੍ਰਮੁੱਖ ਚੌਂਕਾਂ ਦੀ ਸਜਾਵਟ ਤੇ ਸਵਾਗਤੀ ਗੇਟ ਲਗਾਏ ਜਾਣੇ ਯਕੀਨੀ ਬਣਾਏ ਜਾਣ।

        ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਮ ਰਿਹਰਸਲਾਂ ਤੇ ਸਮਾਗਮ ਮੌਕੇ ਮੁੱਢਲੀ ਡਾਕਟਰੀ ਸਹਾਇਤਾ, ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀ ਸਣੇ ਸਿਹਤ ਸਹੂਲਤਾਂ ਦੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।

        ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਸਰਤਾਜ ਸਿੰਘ ਚੀਮਾ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ. ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇਕਬਾਲ ਸਿੰਘ ਬੁੱਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।


ਬੀਪੀਈਓਜ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਦੀ ਇੱਕ ਰੋਜ਼ਾ ਵਰਕਸ਼ਾਪ ਹੋਈ ਸੰਪਨ





ਮਿਸ਼ਨ 100 ਪ੍ਰਤੀਸ਼ਤ ਦੀ ਪੂਰਤੀ ਸੱਭ ਦੀ ਸਾਂਝੀ ਜਿੰਮੇਵਾਰੀ-ਡੀਈਓ ਦੌਲਤ ਰਾਮ ,ਡਿਪਟੀ ਡੀਈਓ ਅੰਜੂ ਸੇਠੀ 


ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ 100 ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਨੇ ਪੂਰੀ ਕਮਰ ਕੱਸ ਲਈ ਹੈ। ਸਿੱਖਿਆ ਵਿਭਾਗ ਵੱਲੋਂ ਲਏ ਫੈਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਦੌਲਤ ਰਾਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮੈਡਮ ਅੰਜੂ ਸੇਠੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫਾਜ਼ਿਲਕਾ ਦੀ ਅਗਵਾਈ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਬੀਪੀਈਓਜ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਦੀ ਮਿਸ਼ਨ 100 ਪ੍ਰਤੀਸ਼ਤ, ਪਿਛਲੇ ਦਿਨੀ ਪਹਿਲੀ ਤੋਂ ਤੀਸਰੀ ਜਮਾਤ ਦੀ ਕੀਤੀ  ਗਈ ਸਪਾਟ ਟੈਸਟਿੰਗ ਦਾ ਡਾਟਾ ਵਿਸ਼ਲੇਸ਼ਣ, ਦਾਖਲਾ ਮੁਹਿੰਮ ਅਤੇ ਨਿਪੁੰਨ ਭਾਰਤ ਮਿਸ਼ਨ ਵਿਚ ਤੇਜ਼ੀ ਲਿਆਉਣ ਲਈ ਇਕ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਲਗਾਈ ਗਈ। ਜਿਸ ਵਿੱਚ ਡੀ ਈ ਓ ਦੌਲਤ ਰਾਮ  ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ  ਬੀਪੀਈਓ, ਸੀਐਚਟੀ, ਸਕੂਲ ਮੁੱਖੀਆਂ , ਅਧਿਆਪਕਾਂ ਅਤੇ ਟੀਮ ਮੈਂਬਰਾਂ ਨੂੰ ਮਿਸ਼ਨ ਦੀ ਸਫਲਤਾ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜ਼ੋ ਮਿੱਥੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹਰ ਸੰਭਵ ਯਤਨ ਕਰ ਕੇ ਸਖ਼ਤ ਮਿਹਨਤ ਕਰਾ ਕੇ ਓਹਨਾਂ ਦਾ ਵਿਦਿਅਕ ਪੱਧਰ ਉੱਚਾ ਚੁੱਕਿਆ ਜਾਵੇ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੰਗੇ ਅੰਕ ਦਿਵਾ ਕੇ ਮੈਰਿਟ ਵਿੱਚ ਲਿਆਉਣ ਲਈ ਸਿਰਤੋੜ ਕੋਸ਼ਿਸ਼ ਕੀਤੀ ਜਾਵੇ। ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਅਧਾਰ ਬਣਾ ਕੇ ਵੱਖ ਵੱਖ  ਗਰੁੱਪਾਂ ਵਿੱਚ ਵੰਡ ਕੇ ਮਿਹਨਤ ਕਰਵਾਈ ਜਾਵੇ 'ਤੇ ਓਹਨਾਂ ਨੂੰ ਅਗਲੇ ਦਰਜੇ ਵਿੱਚ ਲਿਜਾਣ ਦੇ ਯਤਨ ਕੀਤੇ ਜਾਣ। ਉਹਨਾਂ ਨੇ ਸਮਾਰਟ ਸਕੂਲ  ਪ੍ਰੋਗਰਾਮ ਨੂੰ ਅੱਗੇ ਵਧਾਉਣ ਅਤੇ ਸਕੂਲਾਂ ਦੇ ਢਾਂਚਾਗਤ ਵਿਕਾਸ ਨੂੰ ਬੜਾਵਾ ਦੇਣ ਲਈ ਕਿਹਾ

।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਸਮੂਹ ਅਧਿਆਪਕ  ਸਵੈ ਇੱਛਾ ਨਾਲ ਵਿਦਿਆਥੀਆਂ ਲਈ ਸਕੂਲ ਟਾਈਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਾਧੂ ਸਮਾਂ ਲਗਾ ਕੇ ਚੰਗੀ ਕਾਰਗੁਜਾਰੀ ਬਣਾਉਣ ਲਈ ਯਤਨ ਕਰਨ । ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਸਕੂਲ ਖੁੱਲਣ ਤੇ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਮਿਸ਼ਨ 100 ਪ੍ਰਤੀਸ਼ਤ ਦਾ ਪ੍ਰਣ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ। ਉਹਨਾ ਕਿਹਾ ਕਿ ਮਿਸ਼ਨ ਸੌ ਪ੍ਰਤੀਸ਼ਤ ਦੀ ਸਫ਼ਲਤਾ ਨਾਲ ਆਮ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ਼ ਵਧੇਗਾ ਤੇ ਅਧਿਆਪਕਾਂ ਦਾ ਸਮਾਜ ਵਿੱਚ ਸਤਿਕਾਰ ਵਧੇਗਾ।ਉਹਨਾਂ ਨੇ ਨਿਪੁੰਨ ਭਾਰਤ ਮਿਸ਼ਨ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ।

 ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਆਉਣ ਵਾਲੇ ਸੈਸ਼ਨ ਲਈ ਵੱਧ ਤੋਂ ਵੱਧ ਦਾਖ਼ਲੇ ਕੀਤੇ ਜਾਣ।ਇਸ ਮੌਕੇ ਤੇ ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਯਸ਼ਪਾਲ ਸਿੰਘ, ਬੀਪੀਈਓ ਮੈਡਮ ਸ਼ੁਸ਼ੀਲ ਕੁਮਾਰੀ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਭਾਲਾ ਰਾਮ‌ ਅਤੇ ਜ਼ਿਲੇ ਦੇ ਸਮੂਹ ਬੀਐਮਟੀ ਮੌਜੂਦ ਸਨ।

ਵਿਧਾਇਕ ਬਲੂਆਣਾ ਵੱਲੋਂ 4 ਕਰੋੜ 40 ਲੱਖ ਰੁਪਏ ਨਾਲ ਪਿੰਡ ਅਮਰਪੁਰਾ ਵਿਖੇ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ




ਪਿੰਡ ਅਮਰਪੁਰਾ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ, ਸ਼ੁਧ ਪਾਣੀ ਦੀ ਹੋਵੇਗੀ ਪੂਰਤੀ-ਅਮਨਦੀਪ ਸਿੰਘ ਮੁਸਾਫਰ


ਪਿੰਡ ਦੇ ਲੋਕ ਬਾਗੋ-ਬਾਗ, ਲਾਇਬ੍ਰੇਰੀ ਬਣਾਉਣ ਦਾ ਵੀ ਕੀਤਾ ਐਲਾਨ


ਅਬੋਹਰ, ਫਾਜ਼ਿਲਕਾ, 10 ਜਨਵਰੀ


ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਪਿੰਡ ਅਮਰਪੁਰਾ ਵਿਖੇ 4 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬਲੂਆਣਾ ਨੇ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਕੋਈ ਸਮੱਸਿਆ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਹਰ ਪੱਖੋਂ ਵਿਕਾਸ ਲਈ ਤਤਪਰ ਹੈ ਤੇ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉਣ ਲਈ ਯਤਨਸ਼ੀਲ ਹੈ।


ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫ਼ਰ ਨੇ ਕਿਹਾ ਕਿ ਪਿੰਡ ਅਮਰਪੁਰਾ ਦੇ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਵਾਟਰ ਵਰਕਸ ਦੀ ਮੰਗ ਸੀ ਜੋ ਕਿ ਪੰਜਾਬ ਸਰਕਾਰ ਨੇ ਥੋੜੇ ਸਮੇਂ ਵਿਚ ਹੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਦੀ ਪੂਰਤੀ ਨਾਲ ਪਿੰਡ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਕੇ ਕਾਫੀ ਰਾਹਤ ਮਿਲੇਗੀ ਤੇ ਸ਼ੁੱਧ ਪਾਣੀ ਦੀ ਪੂਰਤੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਦੀ ਉਨ੍ਹਾਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕੇ ਦਾ ਵਿਕਾਸ ਕਰਨ ਲਈ ਲਗਾਤਾਰ ਉਹ ਕੰਮ ਕਰ ਰਹੇ ਹਨ।


ਵਿਧਾਇਕ ਬਲੂਆਣਾ ਨੇ ਹਲਕੇ ਦੇ ਇਕ ਹੋਰ ਵਿਕਾਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤਰੇ ਵਾਲਾ ਵਿਚ 500 ਕਰੋੜ ਦੀ ਲਾਗਤ ਨਾਲ ਮੈਗਾ ਵਾਟਰ ਪ੍ਰਜੈਕਟ ਲੱਗ ਰਿਹਾ ਹੈ ਜਿਸ ਨਾਲ 122 ਪਿੰਡਾਂ ਤੇ ਢਾਣੀਆਂ ਦੇ ਲੋਕਾਂ ਨੂੰ ਸਾਫ ਸੁਥਰਾ ਨਹਿਰੀ ਪਾਣੀ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ, ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵੀ ਲਗਾਤਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਆਉਣ ਸਾਰ ਹੀ ਵਿਕਾਸ ਪ੍ਰੋਜੈਕਟਾਂ ਨੂੰ ਅਮਲੀਜਾਮਾ ਪਹਿਣਾਇਆ ਜਾ ਰਿਹਾ ਹੈ।


ਉਨ੍ਹਾਂ ਪਿੰਡ ਵਿੱਚ ਲਾਇਬ੍ਰੇਰੀ ਬਣਾਉਣ ਦਾ ਐਲਾਨ ਕਰਦੇ ਹੋਇਆ ਕਿਹਾ ਕਿ ਲਾਇਬ੍ਰੇਰੀ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਦਾ ਮੌਕਾ ਮਿਲੇਗਾ ਤੇ ਸੋਚ ਸ਼ਕਤੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ।


ਇਸ ਦੌਰਾਨ ਸੀਨੀਅਰ ਆਗੂ ਧਰਮਵੀਰ ਗੋਦਾਰਾ, ਐਡਵੋਕੇਟ ਪ੍ਰੇਮ ਸਿੰਘ ਭਾਟੀ ਨੰਦ ਰਾਮ ਸਰਪੰਚ ਅੰਗਰੇਜ਼ ਸਿੰਘ ਬਰਾੜ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਨੇ ਵੀ ਸੰਬੋਧਨ ਕੀਤਾ।


ਇਸ ਮੌਕੇ ਬੰਟੀ ਸਰਪੰਚ ਅਮਰ ਪੁਰਾ, ਜਗਮਨਦੀਪ ਸਿੰਘ ਮਿੰਟੂ ਸਰਪੰਚ ਕੁੰਡਲ, ਪ੍ਰੀਤ ਚਹਿਲ, ਜੋਤੀ ਪ੍ਰਕਾਸ਼ ਨਿਹਾਲ ਖੇੜਾ, ਮਨੋਜ ਗੋਦਾਰਾ ਸਰਪੰਚ, ਮੁਨੀਸ਼ ਕੁਮਾਰ ਐਸ ਡੀ ਓ, ਹਰਮਨ ਸਿੱਧੂ ਜੇਈ, ਡਾ ਇਮੀ ਲਾਲ ਤੇ ਹੋਰ ਵੀ ਆਗੂ ਤੇ ਵਰਕਰ ਹਾਜਰ ਸਨ।

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇਵਾਈਸੀ ਕਰਵਾਉਣ ਦੀ ਅਪੀਲ



ਫਾਜਿ਼ਲਕਾ, 10 ਜਨਵਰੀ
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟੇ੍ਰਸ਼ਨ ਪਹਿਲਾਂ ਤੋਂ ਹੋਈ ਹੋਈ ਹੈ) ਨੇ ਜ਼ੇਕਰ ਆਪਣੀ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਇਹ ਜਰੂਰ ਕਰਵਾਉਣ ਕਿਉਂਕਿ ਇਸ ਬਿਨ੍ਹਾ ਲਾਭਪਾਤਰੀ ਕਿਸਾਨਾਂ ਨੂੰ ਅਗਲੀ ਕਿਸਤ ਲੈਣ ਵਿਚ ਦਿੱਕਤ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇ ਵਾਈ ਸੀ ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇਵਾਈਸੀ ਲਈ ਵਿਭਾਗ ਵੱਲੋਂ ਕੋਈ ਐਸਐਮਐਸ ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓਟੀਪੀ ਦੱਸਣਾ ਹੈ।
ਸੇਵਾ ਕੇਂਦਰ ਦੇ ਜਿ਼ਲ੍ਹਾ ਮੈਨੇਜਰ ਸ: ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਲਈ ਕਿਸਾਨ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜ਼ੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਵਾਉਣ। ਦੁਸਰਾ ਕਿਸਾਨ ਦੇ ਅਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜ਼ੁੜਿਆ ਹੋਵੇ। ਜਿੰਨ੍ਹਾਂ ਦੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।
ਇੱਥੇ ਜਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ/ਬੈਂਕਾਂ/ਸੀਐਸਸੀ ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਜ਼ੇਕਰ ਮੋਬਾਇਲ ਅਤੇ ਅਧਾਰ ਕਾਰਡ ਲਿੰਕ ਹੋਣ ਅਤੇ ਅਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ ਕੇ ਵਾਈ ਸੀ ਸਰਕਾਰ ਦੇ ਪੋਰਟਲ  https://pmkisan.gov.in/ ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸ਼ਨਾਂ ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ ਵਾਈ ਸੀ ਜਰੂਰ ਕਰਵਾਉਣ ਤਾਂਹੀ ਉਨ੍ਹਾਂ ਨੂੰ ਅਗਲੀ ਕਿਸਤ ਦਾ ਲਾਭ ਮਿਲੇਗਾ।

Jan 9, 2023

ਚੰਦ ਸਿੰਘ ਗਿੱਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨਿਯੁਕਤ

 


- ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

- ਯੋਜਨਾ ਕਮੇਟੀ ਰਾਹੀਂ ਜ਼ਿਲ੍ਹੇ ਦੇ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਕਿਹਾ

ਫਿਰੋਜ਼ਪੁਰ, 9 ਜਨਵਰੀ 2023:

ਪੰਜਾਬ ਸਰਕਾਰ ਵੱਲੋਂ ਹਿਪਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਚੰਦ ਸਿੰਘ ਗਿੱਲ (ਜ਼ੀਰਾ) ਨੂੰ ਜ਼ਿਲਾ ਯੋਜਨਾ ਕਮੇਟੀ ਫਿਰੋਜ਼ਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ ‘ਤੇ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਮੇਤ ਵੱਡੀ ਗਿਣਤੀ ਵਿੱਚ ਆਪ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਿਧਾਇਕ ਸ. ਭੁੱਲਰ ਵੱਲੋਂ ਇਸ ਖੁਸ਼ੀ ਦੇ ਮੌਕੇ ਨਵ-ਨਿਯੁਕਤ ਚੇਅਰਮੈਨ ਸ. ਚੰਦ ਸਿੰਘ ਗਿੱਲ ਦਾ ਮੂੰਹ ਮਿੱਠਾ ਕਰਵਾ ਦੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮਿਹਨਤੀ ਵਰਕਰਾਂ ਦੀ ਪੂਰੀ ਕਦਰ ਕਰਦੀ ਹੈ ਇਸ ਦੀ ਮਿਸਾਲ ਸ. ਚੰਦ ਸਿੰਘ ਗਿੱਲ ਦੀ ਨਿਯੁਕਤੀ ਤੋਂ ਮਿਲਦੀ ਹੈ।

ਇਸ ਮੌਕੇ ਸ. ਚੰਦ ਸਿੰਘ ਗਿੱਲ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਸਮੇਤ ਸਮੂਹ ਵਿਧਾਇਕਾਂ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ਿਲ੍ਹੇ ਦੀ ਤਰੱਕੀ ਤੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਅਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ।

ਇਸ ਮੌਕੇ ਸ. ਲਖਵਿੰਦਰ ਸਿੰਘ ਬਲਾਕ ਪ੍ਰਧਾਨਕੈਪਟਨ ਨਛੱਤਰ ਸਿੰਘ ਬਲਾਕ ਪ੍ਰਧਾਨਸ. ਮਨਮੀਤ ਸਿੰਘ ਮਿੱਠੂਸ. ਗੁਰਜੀਤ ਸਿੰਘ ਚੀਮਾਸ. ਅਮਰਿੰਦਰ ਸਿੰਘਸ. ਇਕਬਾਲ ਸਿੰਘਸ. ਹਰਜਿੰਦਰ ਸਿੰਘਸ੍ਰੀ ਰਾਜ ਕੁਮਾਰ ਬਲਾਕ ਪ੍ਰਧਾਨਸ. ਬਲਰਾਜ ਸਿੰਘ ਕਟੋਰਾਸ. ਹਰਪਾਲ ਸਿੰਘ, ਸ. ਸਾਹਬ ਸਿੰਘ ਤੇ ਹੋਰ ਆਪ ਆਗੂ ਤੇ ਵਰਕਰ ਹਾਜ਼ਰ ਸਨ।

ਜ਼ਿਲ੍ਹੇ ਅੰਦਰ ਬਿਜਲੀ ਸੁਧਾਰ ਦੇ ਕੰਮਾਂ ਦੇ ਖਰਚ ਹੋਣਗੇ 113 ਕਰੋੜ ਰੁਪਏ: ਦਹੀਆ


ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ: ਨਰੇਸ਼ ਕਟਾਰੀਆ

ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂਤਾਰਾਂਕੇਬਲਾਂ ਅਤੇ ਟਰਾਂਸਫਾਰਮਰਾਂ ਦਾ ਵੀ ਸੁਧਾਰ ਕੀਤਾ ਜਾਵੇਗਾ

ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ

ਫਿਰੋਜ਼ਪੁਰ, 9 ਜਨਵਰੀ     

          ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਿਜਲੀ ਸੁਧਾਰਾਂ ਲਈ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ 113 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਅਤੇ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆਂ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਅਤੇ ਇੰਜ: ਸੰਦੀਪ ਗਰਗ ਨਿਗਰਾਨ ਇੰਜੀਨੀਅਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

          ਮੀਟਿੰਗ ਦੌਰਾਨ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਕੀਤੇ ਜਾਣ ਵਾਲੇ ਬਿਜਲੀ ਸੁਧਾਰਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਸਕੀਮ ਅਧੀਨ ਹੋਣ ਵਾਲੇ ਸੁਧਾਰਾਂ ਲਈ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਇਹ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ।

          ਇਸ ਮੌਕੇ ਨੇ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਫਿਰੋਜਪੁਰ ਅਧੀਨ ਪੈਂਦੇ ਮੰਡਲ ਸ਼ਹਿਰੀ ਫਿਰੋਜਪੁਰਦਿਹਾਤੀ ਫਿਰੋਜਪੁਰਜੀਰਾ ਅਤੇ ਜਲਾਲਾਬਾਦ ਵਿਖੇ ਆਰ.ਡੀ.ਐਸ.ਐਸ ਸਕੀਮ ਅਧੀਨ ਬਿਜਲੀ ਸੁਧਾਰਾਂ ਸਬੰਧੀ ਮਹਿਕਮਾ ਪੀ.ਐਸ.ਪੀ.ਸੀ.ਐਲ. ਦੇ ਏ.ਪੀ.ਡੀ.ਆਰ.ਪੀਵਿੰਗ ਵੱਲੋ ਕੰਮ ਕਰਵਾਇਆ ਜਾਣਾ ਹੈ। ਇਸ ਸਕੀਮ ਅਧੀਨ ਵੱਖ-ਵੱਖ ਤਰ੍ਹਾਂ ਦੇ ਬਿਜਲੀ ਸੁਧਾਰ ਦੇ ਕੰਮ ਜਿਵੇਂ ਕਿ ਨਵੀਆਂ 11 ਕੇਵੀ ਲਾਈਨਾਂਟਰਾਂਸਫਾਰਮਰ,ਨਵੇਂ ਬਿਜਲੀ ਘਰ ਅਤੇ ਐਲ.ਟੀ ਲਾਈਨ ਦੇ ਸੁਧਾਰਾਂ ਦਾ ਕੰਮ ਕੀਤਾ ਜਾਣਾ ਹੈ। ਇਸ ਸਕੀਮ ਅਧੀਨ ਖਪਤਕਾਰਾਂ ਨੂੰ ਨਿਰਵਿਘਨ ਅਤੇ ਸੁਚਾਰੂ ਬਿਜਲੀ ਸਪਲਾਈ ਦੇਣ ਸੰਬੰਧੀ ਭਾਰਤ ਸਰਕਾਰ ਅਤੇ ਪਾਵਰਕਾਮ ਵੱਲੋਂ ਸਾਂਝੇ ਤੌਰ ਤੇ ਖਰਚਾ ਕੀਤਾ ਜਾਣਾ ਹੈ। ਇਸ ਸਕੀਮ ਦਾ ਮੁੱਖ ਮਕਸਦ ਬਿਜਲੀ ਨੈਟਵਰਕ ਵਿਚ ਸੁਧਾਰ ਕਰਨ ਦੇ ਨਾਲ-ਨਾਲ  ਰਾਜਾਂ ਦੇ ਬਿਜਲੀ ਲਾਈਨਾਂ ਉੱਪਰ ਹੋ ਰਹੇ ਖਰਚਿਆਂ ਨੂੰ ਕੇ ਵਿੱਤੀ ਘਾਟੇ ਨੂੰ ਕੰਟਰੋਲ ਕਰਨਾ ਹੈ।

          ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਫੇਸ ਅਧੀਨ ਜਿ਼ਲ੍ਹਾ ਫਿਰੋਜਪੁਰ ਵਿਚ ਵੱਖ-ਵੱਖ ਸ਼ਹਿਰਾਂਕਸਬਿਆਂ ਅਤੇ ਪਿੰਡਾਂ ਵਿਚ ਬਿਜਲੀ ਨੈੱਟਵਰਕ ਦੇ ਸੁਧਾਰਾਂ ਤੇ ਲਗਭਗ 113 ਕਰੋੜ ਰੁਪਏ ਖਰਚੇ ਜਾਣਗੇ। ਮੀਟਿੰਗ ਦੌਰਾਨ ਪਾਵਰਕਾਮ ਦੇ ਸੰਬੰਧਿਤ ਵਿੰਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂਤਾਰਾਂ ਅਤੇ ਕੇਬਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ। ਇਸ ਸਕੀਮ ਅਧੀਨ ਪਹਿਲੇ ਫੇਸ ਵਿਚ ਵਿਧਾਨ ਸਭਾ ਹਲਕਾ ਸ਼ਹਿਰੀ ਫਿਰੋਜਪੁਰ ਵਿੱਚ ਰਕਮ ਲਗਭਗ 32.92 ਕਰੋੜ ਰੁਪਏ,  ਦਿਹਾਤੀ ਫਿਰੋਜਪੁਰ ਵਿੱਚ ਰਕਮ ਲਗਭਗ 45.54 ਕਰੋੜ ਰੁਪਏਜੀਰਾ ਵਿੱਚ ਰਕਮ ਲਗਭਗ 27.57 ਕਰੋੜ ਰੁਪਏ ਅਤੇ ਗੁਰੂਹਰਸਹਾਏ  ਵਿੱਚ ਰਕਮ ਲਗਭਗ 7.25 ਕਰੋੜ ਰੁਪਏ ਦੇ ਕੰਮ ਕਰਵਾਏ ਜਾਣਗੇ ।

          ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਇਸ ਸਕੀਮ ਅਧੀਨ ਫਿਰੋਜਪੁਰ ਜਿਲ੍ਹੇ ਵਿੱਚ 2 ਬਿਜਲੀ ਘਰਾਂ 66 ਕੇਵੀ ਐਫ.ਸੀ.ਆਈ ਅਤੇ 66 ਕੇਵੀ ਹਾਮਦ ਦੇ ਪਾਵਰ ਟਰਾਂਸਫਾਰਮਰ ਦੀ ਕਪੈਸਟੀ ਵਿੱਚ ਵਾਧਾ ਕਰਨਾ ਅਤੇ 01 ਬਿਜਲੀ ਘਰ 66 ਕੇਵੀ ਧੰਨਾ ਸ਼ਹੀਦ ਵਿੱਚ 01 ਨਵਾਂ ਪਾਵਰ ਟਰਾਂਸਫਾਰਮਰ ਰੱਖਣ ਉਪਰ ਲਗਭਗ 8.75 ਕਰੋੜ ਖਰਚੇ ਜਾਣਗੇ। ਇਸੇ ਤਰ੍ਹਾਂ 66 ਕੇਵੀ ਲਾਈਨਾਂ ਦੇ ਸੁਧਾਰ ਲਈ ਲਗਭਗ 7.29 ਕਰੋੜ ਦੀ ਲਗਾਤ ਨਾਲ ਲਗਭਗ 22.12 ਕਿਲੋਮੀਟਰ ਦੇ ਕੰਡਕਟਰ ਬਦਲੀ ਕੀਤਾ ਜਾਵੇਗਾ।  ਜਿਲ੍ਹਾ ਫਿਰੋਜਪੁਰ ਅਧੀਨ ਲਗਭਗ 18.55 ਕਿਲੋਮੀਟਰ ਦੀਆਂ 2 ਨਵੀਆਂ 66 ਕੇਵੀ ਲਾਈਨਾਂ ਦੀ ਉਸਾਰੀ ਉਪਰ ਲਗਭਗ 10.89 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੌਰਾਨ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਅਤੇ ਸ੍ਰੀ ਨਰੇਸ਼ ਕਟਾਰੀਆਂ ਨੇ ਕਿਹਾ ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ।

           ਮੀਟਿੰਗ ਦੌਰਾਨ ਇੰਜ: ਮਨਦੀਪ ਸਿੰਘ ਸੰਧੂ ਵਧੀਕ ਨਿਗ. ਇੰਜ: ਫਰੀਦਕੋਟਇੰਜ: ਮਨਜੀਤ ਸਿੰਘ ਵਧੀਕ ਨਿਗ.ਇੰਜ: ਦਿਹਾਤੀ ਮੰਡਲ ਪੀਐਸਪੀਸੀਐਲ ਫਿਰੋਜਪੁਰਇੰਜ: ਸੁਰੇਸ ਕੁਮਾਰ ਵਧੀਕ ਨਿਗ.ਇੰਜ: ਸ਼ਹਿਰੀ ਮੰਡਲ ਪੀਐਸਪੀਸੀਐਲ ਫਿਰੋਜਪੁਰਇੰਜ: ਫੁੰਮਣ ਸਿੰਘ ਸੀਨੀ.ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜਲਾਲਾਬਾਦਇੰਜ: ਸਰਤਾਜ ਸਿੰਘ ਸੀਨੀ. ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜ਼ੀਰਾ ਹਾਜ਼ਰ ਸਨ।