ਸਬ ਡਵੀਜ਼ਨ ਪੱਧਰੀ ਕਮੇਟੀਆ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋ ਨੂੰ ਪੂਰੀ ਤਰ੍ਹਾਂ ਰੋਕਣ ਲਈ ਹੋਵੇਗੀ
ਜਿੰਮੇਵਾਰ
ਫਾਜਿਲਕਾ 16 ਜਨਵਰੀ
ਜ਼ਿਲ੍ਹਾ ਮੈਜਿਸਟਰੇਟ ਫਾਜਿਲਕਾ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ ਚਾਇਨਾ ਡੋਰ ਵੇਚਣ ਅਤੇ ਇਸ ਦੀ ਵਰਤੋਂ ਨੂੰ ਰੋਕਥਾਮ ਲਈ ਧਾਰਾ 144 ਸੀ.ਆਰ.ਪੀ.ਸੀ ਲਾਗੂ ਕੀਤੀ ਹੋਈ ਹੈ। ਇਸ ਰੋਕਥਾਮ ਨੂੰ ਯਕੀਨੀ ਬਨਾਉਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਮਨਦੀਪ ਕੌਰ ਨੇ ਸਬ ਡਵੀਜਨ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਫਾਜਿਲਕਾ ਵਿਖੇ ਉਪ ਮੰਡਲ ਮੈਜਿਸਟਰੇਟ, ਫਾਜ਼ਿਲਕਾ, ਉਪ ਕਪਤਾਨ ਪੁਲਿਸ, ਫਾਜ਼ਿਲਕਾ, ਉਪ ਮੰਡਲ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਫਰੀਦਕੋਟ/ਫਾਜਿਲਕਾ, ਕਾਰਜਸਾਧਕ ਅਫਸਰ, ਨਗਰ ਕੌਂਸਲ, ਫਾਜਿਲਕਾ ਅਤੇ ਨਗਰ ਪੰਚਾਇਤ ਅਰਨੀਵਾਲਾ ਸੇਖਸੁਭਾਨ , ਸਬ ਡਵੀਜ਼ਨ ਜਲਾਲਾਬਾਦ ਵਿਖੇ ਉਪ ਮੰਡਲ ਮੈਜਿਸਟਰੇਟ, ਜਲਾਲਾਬਾਦ, ਉਪ ਕਪਤਾਨ ਪੁਲਿਸ, ਜਲਾਲਾਬਾਦ, ਉਪ ਮੰਡਲ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਫਰੀਦਕੋਟ/ਫਾਜਿਲਕਾ, ਕਾਰਜਸਾਧਕ ਅਫਸਰ, ਨਗਰ ਕੌਂਸਲ, ਜਲਾਲਾਬਾਦ, ਸਬ ਡਵੀਜ਼ਨ ਅਬੋਹਰ ਵਿਖੇ ਉਪ ਮੰਡਲ ਮੈਜਿਸਟਰੇਟ, ਅਬੋਹਰ, ਉਪ ਕਪਤਾਨ ਪੁਲਿਸ, ਅਬੋਹਰ ਅਤੇ ਬਲੂਆਣਾ, ਨਿਗਰਾਨ ਇੰਜੀਨੀਅਰ, ਨਗਰ ਨਿਗਮ, ਅਬੋਹਰ, ਉਪ ਮੰਡਲ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਫਰੀਦਕੋਟ/ਫਾਜਿਲਕਾ ਹੋਣਗੇ।
ਉਨ੍ਹਾ ਕਿਹਾ ਇਸ ਸਬ ਡਵੀਜ਼ਨ ਪੱਧਰੀ ਕਮੇਟੀਆ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋ ਨੂੰ ਪੂਰੀ ਤਰ੍ਹਾਂ ਰੋਕਣ ਲਈ ਜਿੰਮੇਵਾਰ ਹੋਵੇਗੀ ਅਤੇ ਰੋਜਾਨਾ ਚੈਕਿੰਗ ਕਰਕੇ ਜੇਕਰ ਕੋਈ ਚਾਇਨਾ ਡੋਰ ਵੇਚੀ ਤੇ ਵਰਤੋਂ ਕੀਤੀ ਜਾਂਦੀ ਪਾਈ ਜਾਂਦੀ ਹੈ ਤਾਂ ਉਸਨੂੰ ਸੀਜ ਕਰਨ ਅਤੇ ਬੰਨਦੀ ਕਾਰਵਾਈ ਕਰਨ ਉਪਰੰਤ ਰੋਜਾਨਾ ਰਿਪੋਰਟ ਕਮੇਟੀ ਵਲੋਂ ਇਸ ਦਫਤਰ ਨੂੰ ਭੇਜੀ ਜਾਵੇਗੀ।