ਫ਼ਾਜਿ਼ਲਕਾ, 17 ਜਨਵਰੀ (ਬਲਰਾਜ ਸਿੰਘ ਸਿੱਧੂ )
ਬਲਾਕ ਫਾਜ਼ਿਲਕਾ 2 ਦਾ ਸਰਕਾਰੀ ਪ੍ਰਾਇਮਰੀ ਸਕੂਲ ਨੰ1ਜਿੱਥੇ ਹਰ ਖੇਤਰ ਵਿੱਚ ਮੱਲਾ ਮਾਰਦਾ ਅੱਗੇ ਵਧ ਰਿਹਾ ਹੈ।ਉੱਥੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਜਾਰੀ ਹਨ।ਇਸ ਕੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਦੀ ਅਧਿਆਪਕਾ ਮੈਡਮ ਰੇਖਾ ਸ਼ਰਮਾ ਵੱਲੋਂ ਆਪਣੇ ਬੇਟੇ ਦੀ ਕਨੇਡਾ ਵਿੱਚ ਪੜਾਈ ਪੂਰੀ ਹੋਣ ਦੀ ਖੁਸ਼ੀ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਰਮ ਜਰਸੀਆ ਦਾਨ ਦਿੱਤੀਆ ਗਈਆਂ। ਅੱਜ ਸਕੂਲ ਦੇ ਵਿਹੜੇ ਵਿੱਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਇਹ ਸੌਗਾਤ ਭੇਟ ਕੀਤੀ ਗਈ।। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨੀਲ ਕੁਮਾਰ ਨੇ ਕਿਹਾ ਕਿ ਸਕੂਲਾਂ ਦੀ ਨੁਹਾਰ ਬਦਲਣ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਦਾਨੀ ਅਧਿਆਪਕਾਂ ਦਾ ਸਿੱਖਿਆ ਵਿਭਾਗ ਵੱਲੋਂ ਉਹ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਸਹਿਯੋਗ ਲਈ ਆਸਵੰਦ ਹਨ। ਮੈਡਮ ਰੇਖਾ ਸ਼ਰਮਾ ਨੇ ਕਿਹਾ ਕਿ ਆਪਣੇ ਇਹਨਾਂ ਨਿੱਕੇ ਵਿਦਿਆਰਥੀਆਂ ਦੀ ਮਦਦ ਕਰਕੇ ਉਹਨਾਂ ਨੂੰ ਸੱਚੀ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ। ਭਵਿੱਖ ਵਿੱਚ ਵੀ ਉਹ ਆਪਣੇ ਵਿਦਿਆਰਥੀਆਂ ਅਤੇ ਸਕੂਲ ਦੀ ਭਲਾਈ ਲਈ ਪੂਰੀ ਵੱਚਨਬੱਧਤਾ ਨਾਲ ਕੰਮ ਕਰਦੇ ਰਹਿਣਗੇ।
ਇਸ ਮੌਕੇ ਤੇ ਸੀਐਚਟੀ ਮੈਡਮ ਸੀਮਾ ਰਾਣੀ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਉਹ ਮੈਡਮ ਰੇਖਾ ਸ਼ਰਮਾ ਦਾ ਧੰਨਵਾਦ ਕਰਦੇ ਹਨ। ਜਿਹਨਾਂ ਵੱਲੋਂ ਹਮੇਸ਼ਾ ਵਧ ਚੜ ਕੇ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਤੇ ਸਕੂਲ ਸਟਾਫ ਮੈਡਮ ਭਾਰਤੀ,ਮੈਡਮ ਸੁਮਨ ਗਾਬਾ,ਮੈਡਮ ਸੁਨੈਨਾ,ਮੈਡਮ ਜਸਪ੍ਰੀਤ ਕੌਰ,ਮੈਡਮ ਨੀਤੂ ਨਾਰਗ ਅਤੇ ਵਰਿੰਦਰ ਕੁਮਾਰ ਮੌਜੂਦ ਸਨ।