ਅਬੋਹਰ, 7 ਮਾਰਚ ( ਬਲਰਾਜ ਸਿੰਘ ਸਿੱਧੂ )
ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਸਮੇਂ ਸਮੇਂ ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੁਆਰਾ ਇਲਾਕੇ ਭਰ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਮਿਤੀ 4 ਮਾਰਚ 2023 ਨੂੰ ਕੋਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਅਲੂਮਨੀ ਮੀਟ 2023 'ਸ਼ਾਮ-ਏ-ਅਹਿਸਾਸ' ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੀ ਸਥਾਪਨਾ ਵਰ੍ਹੇ ਤੋਂ ਲੈ ਕੇ 2022 ਤੱਕ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨ ਅਤੇ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਜਯੋਤੀ ਪ੍ਰਜਵੱਲਿਤ ਕਰਕੇ ਕੀਤਾ ਗਿਆ ਉਪਰੰਤ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਆਏ ਹੋਏ ਮਹਿਮਾਨਾਂ ਦਾ ਵਿਧੀਵਤ ਢੰਗ ਨਾਲ ਸਵਾਗਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਗੋਪੀਚੰਦ ਕਾਲਜ ਨੇ ਆਪਣੀ ਸਥਾਪਤੀ ਤੋਂ ਹੁਣ ਤੱਕ ਪੰਜਾਹ ਹਜ਼ਾਰ ਦੇ ਕਰੀਬ ਗ੍ਰੈਜੂਏਟ ਇਸ ਸਮਾਜ ਨੂੰ ਪ੍ਰਦਾਨ ਕੀਤੇ ਹਨ ਜੋ ਆਈ. ਏ. ਐਸ. ਅਫਸਰ, ਵਕੀਲ, ਪ੍ਰੋਫ਼ੈਸਰ, ਅਧਿਆਪਕ ਅਤੇ ਸਮਾਜ ਸੇਵੀ ਵਜੋਂ ਆਪਣਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਡਾਕਟਰ ਉਰਮਿਲ ਸੇਠੀ (ਰਿਟਾਇਰਡ ਪ੍ਰਿੰਸੀਪਲ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਅਬੋਹਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਮੈਡਮ ਸੁਮੇਧਾ ਕਟਾਰੀਆ (ਰਿਟਾਇਰਡ ਆਈ.ਏ.ਐਸ. ਹਰਿਆਣਾ) ਸ੍ਰੀਮਤੀ ਕੁਸੁਮ ਖੁੰਗਰ (ਰਿਟਾਇਰਡ ਪ੍ਰਿੰਸੀਪਲ, ਐਲ ਆਰ ਐਸ ਡੀ ਏ ਵੀ ਸਕੂਲ, ਅਬੋਹਰ) ਡਾਕਟਰ ਇੰਦੂ ਪ੍ਰਭਾ (ਰਿਟਾਇਡ ਮੁਖੀ, ਅੰਗਰੇਜ਼ੀ ਵਿਭਾਗ, ਗੋਪੀਚੰਦ ਆਰੀਆ ਮਹਿਲਾ ਕਾਲਜ ) ਸ੍ਰੀਮਤੀ ਊਸ਼ਾ ਰਾਣਾਡੇ (ਰਿਟਾਇਰਡ ਮੁਖੀ, ਸੰਸਕ੍ਰਿਤ ਵਿਭਾਗ, ਗੋਪੀਚੰਦ ਆਰੀਆ ਮਹਿਲਾ ਕਾਲਜ, ਅਬੋਹਰ) ਡਾਕਟਰ ਕਿਰਨ ਗਰੋਵਰ (ਮੁਖੀ, ਹਿੰਦੀ ਵਿਭਾਗ, ਡੀ.ਏ.ਵੀ ਕਾਲਜ ਅਬੋਹਰ) ਮੈਡਮ ਪ੍ਰਵੀਨ ਭਾਰਦਵਾਜ, ਮੈਡਮ ਰਮਾ ਛਾਬੜਾ (ਪ੍ਰਧਾਨ, ਲੇਡੀਜ਼ ਕਲੱਬ ਅਬੋਹਰ) ਮੈਡਮ ਇਨਾਇਤ ਵਿੱਜ (ਪ੍ਰਧਾਨ, ਇਨਰਵਹੀਲ ਕਲੱਬ) ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ। ਅਲੂਮਨੀ ਐਸੋਸੀਏਸ਼ਨ ਦੇ ਇਨ੍ਹਾਂ ਸਾਰੇ ਮੈਂਬਰ ਸਾਹਿਬਾਨਾਂ ਨੇ ਗੋਪੀਚੰਦ ਆਰਯ ਮਹਿਲਾ ਕਾਲਜ ਵਿੱਚ ਬਿਤਾਏ ਆਪਣੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂ, ਆਪਣੇ ਤਜ਼ੁਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਸੰਸਥਾ ਨੌਜੁਆਨ ਬੱਚੀਆਂ ਨੂੰ ਇਕੱਲਿਆਂ ਕਿਤਾਬੀ ਪੜ੍ਹਾਈ, ਕਿਤਾਬੀ ਇਲਮ ਨਾਲ ਹੀ ਮਾਲਾਮਾਲ ਨਹੀਂ ਕਰਦੀ ਸਗੋਂ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਵਿਚ ਵਿਚਰਦਿਆਂ ਜ਼ਿੰਦਗੀ ਜੀਊਣ ਦਾ ਸਲੀਕਾ ਵੀ ਪ੍ਰਦਾਨ ਕਰਦੀ ਹੈ, ਇਹ ਸੰਸਥਾ ਵਿਦਿਆਰਥੀਆਂ ਨੂੰ ਅਜਿਹੇ ਖੰਭ ਪ੍ਰਦਾਨ ਕਰਦੀ ਹੈ ਤਾਂ ਕਿ ਉਹ ਜ਼ਿੰਦਗੀ ਦੀ ਉਚੀ ਪਰਵਾਜ਼ ਭਰ ਸਕਣ। ਮੈਡਮ ਕੁਸਮ ਖੁੰਗਰ ਨੇ ਆਪਣੇ ਵਿਚਾਰਾਂ ਵਿਚ ਵਿਦਿਆਰਥੀਆਂ ਨੂੰ NSS Camp ਦੀ ਸਾਰਥਕਤਾਂ ਨੂੰ ਆਪਣੇ ਹੱਥੀਂ ਮਿਹਨਤ ਕਰਨ ਦੀ ਉਦਾਹਰਣ ਰਾਹੀਂ ਸਮਝਾਇਆ, ਕਿਉਂ ਜੋ ਅੱਜ ਦੀ ਨੌਜਵਾਨ ਪੀੜੀ ਹੱਥੀਂ ਮਿਹਨਤ ਕਰਨ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ। ਮੈਡਮ ਸੁਮੇਧਾ ਕਟਾਰੀਆਂ ਨੇ ਆਪਣੇ ਗੀਤ ਰਾਹੀਂ ਜਿੱਥੇ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾਇਆ ਉਥੇ ਇਕ ਪੌਦਾ, ਇਸ ਸੰਸਥਾ ਦੁਆਰਾ ਕਿਵੇਂ ਇਕ ਹਰੇ ਭਰੇ ਬ੍ਰਿਛ ਦੇ ਰੂਪ ਵਿਚ ਆਪਣੀ ਪ੍ਰਫੁੱਲਤਾ ਗ੍ਰਹਿਣ ਕਰਦਾ ਹੈ, ਦੀ ਸ਼ਾਖਸ਼ਾਤ ਉਦਾਹਰਣ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ। ਡਾ. ਉਰਮਿਲ ਸੇਠੀ ਦੀ ਇਸ ਸੰਸਥਾ ਪ੍ਰਤੀ ਵਿਚਾਰਾਂ ਦੀ ਸਾਕਾਰਾਤਮਕਤਾ, ਹਾਲ ਵਿਚ ਹਾਜ਼ਿਰ ਸਾਰੇ ਅਲ਼ੂਮਨੀਜ਼ ਲਈ ਪ੍ਰੇਰਨਾ ਸ੍ਰੋਤ ਬਣੀ। ਕੁਮਾਰੀ ਹਰਮਨਪ੍ਰੀਤ ਅਤੇ ਕੁਮਾਰੀ ਤਰਨਪ੍ਰੀਤ (ਅਲੂਮਨੀ) ਨੇ ਵੀ ਸੰਸਥਾ ਪ੍ਰਤੀ ਆਪਣੇ ਸਾਕਾਰਤਮਕ ਭਾਵ ਪ੍ਰਗਟ ਕੀਤੇ।
ਮਾਣਯੋਗ ਗੱਲ ਇਹ ਹੈ ਉਪਰੋਕਤ ਸਾਰੇ ਮਹਿਮਾਨ ਹੀ ਗੋਪੀਚੰਦ ਆਰੀਆ ਮਹਿਲਾ ਕਾਲਜ ਦੇ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਹਨ।