Village Shamshabaa - Fazilka
This is default featured slide 1 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 2 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 3 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 4 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
This is default featured slide 5 title
Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.
Apr 6, 2022
ਪਿੰਡ ਹਸਤਾ ਕਲਾਂ ਛਡ ਕੇ ਪਿੰਡ ਸ਼ਮਸ਼ਾਬਾਦ ਵਸਾ ਲਿਆ
Village Shamshabaa - Fazilka
Apr 5, 2022
ਹੁਣ ਫੈਂਸੀ ਹੁੰਦੇ ਜਾਂਦੇ ਨੇ ਮਿੱਟੀ ਦੇ ਭਾਂਡੇ Rangla bangla fazilka
ਘੜਿਆਂ ਦੀ ਥਾਂ ਹੁਣ ਮੱਲੀ ਵਾਟਰ ਕੂਲਰਾਂ, ਬੋਤਲਾਂ ਤੇ ਮਿੱਟੀ ਦੇ ਜੱਗਾਂ ਨੇ
ਬਦਲਾਅ ਕੁਦਰਤ ਦਾ ਨਿਯਮ ਹੈ। ਜਿੱਥੇ ਇਨਸਾਨੀ ਫ਼ਿਤਰਤ ਵਿਚ ਬਦਲਾਅ ਮਹਿਸੂਸ ਹੁੰਦੇ ਹਨ, ਉਥੇ ਹੀ ਹੁਣ ਘੁਮਿਆਰ ਬਰਾਦਰੀ ਵਲੋਂ ਬਣਾਏ ਜਾਂਦੇ ਮਿੱਟੀ ਦੇ ਭਾਂਡੇ ਵੀ ਹੁਣ ਫੈਂਸੀ ਹੁੰਦੇ ਜਾ ਰਹੇ ਹਨ। ਜਿੱਥੇ ਪਹਿਲਾਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਬਰਾਰਦੀ ਦੇ ਲੋਕਾਂ ਵਲੋਂ ਇਕ ਚੱਕ ਤੇ ਦੀਵੇ , ਘੜੇ , ਕੂਜੇ ਆਦਿ ਦਾ ਨਿਰਮਾਣ ਕੀਤਾ ਜਾਂਦਾ ਸੀ। ਉਥੇ ਹੀ ਅੱਜ ਕੱਲ ਇੰਨਾਂ ਵਲੋਂ ਵੀ ਹੁਣ ਬਦਲ ਰਹੇ ਜ਼ਮਾਨੇ ਵਿਚ ਆਪਣੇ ਆਪ ਨੂੰ ਬਦਲਾਅ ਦੇ ਰਾਹ ਤੋਰਿਆ ਹੈ। ਜਿੱਥੇ ਇੰਨਾਂ ਦੀਆਂ ਦੁਕਾਨਾਂ ਤੇ ਹੁਣ ਮਿੱਟੀ ਦੇ ਫੈਂਸੀ ਭਾਂਡੇ ਨਜ਼ਰੀ ਪੈਣਗੇ।
ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਪਿੰਡਾਂ ਵਿਚ ਘੜਿਆਂ ਦੀ ਮੰਗ ਵੱਧਣ ਲੱਗਦੀ ਹੈ। ਜਿੱਥੇ ਪਹਿਲਾਂ ਪਿੰਡਾਂ ਵਿਚ ਘੜੇ ਵੇਚਣ ਵਾਲੇ ਆਉਂਦੇ ਸਨ। ਪਰ ਹੁਣ ਪਿੰਡਾਂ ਵਿਚ ਘੱਟਣ ਲੱਗੇ ਹਨ। ਹੁਣ ਸ਼ਹਿਰਾਂ ਵਿਚ ਦੁਕਾਨਾਂ ਵੱਧਣ ਲੱਗੀਆਂ ਹਨ। ਫ਼ਾਜ਼ਿਲਕਾ ਵਿਚ ਇਸ ਕਿੱਤੇ ਨਾਲ ਜੁੜੇ ਰਾਮਪਾਲ ਨੇ ਦੱਸਿਆ ਕਿ ਘੜਿਆਂ ਦੀ ਥਾਂ ਹੁਣ ਮਿੱਟੀ ਦੇ ਵਾਟਰ ਕੂਲਰ ਨੇ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਵਾਟਰ ਕੂਲਰ ਦੀ ਲੋਕ ਚਾਅ ਕੇ ਖਰੀਦਦਾਰੀ ਕਰਦੇ ਹਨ, ਇੱਕ ਤਾਂ ਇਹ ਘੜੇ ਨਾਲੋਂ ਥਾਂ ਘੱਟ ਘੇਰਦਾ ਹੈ ਤੇ ਇਸ ਨੂੰ ਸੈਲਫ਼ ਆਦਿ ਤੇ ਰੱਖਿਆ ਜਾ ਸਕਦਾ ਹੈ। ਇਸ ਦੇ ਵਿਚ ਹੱਥ ਪਾ ਕੇ ਪਾਣੀ ਨਹੀਂ ਕੱਢਣਾ ਪੈਂਦਾ। ਸਿੱਧਾ ਟੂਟੀ ਤੋਂ ਹੀ ਪਾਣੀ ਭਰਿਆ ਜਾ ਸਕਦਾ ਹੈ। ਇਸ ਤਰਾਂ ਹੀ ਹੁਣ ਛੋਟੇ ਬੱਚਿਆਂ ਲਈ ਪੈਸੇ ਦੀ ਬਚੱਤ ਕਰਨ ਵਾਲੀਆਂ ਬੁਗਣੀਆਂ ਵੀ ਹੁਣ ਫੈਂਸੀ ਹੋ ਗਈਆਂ ਹਨ। ਇੰਨਾਂ ਨੂੰ ਜਿੱਥੇ ਸਿਲੰਡਰ ਵਾਂਗ ਬਣਾਇਆ ਜਾਂਦਾ ਹੈ। ਉਥੇ ਹੀ ਫ਼ਲਾਂ ਜਿਵੇਂ ਕੇਲਾ, ਅੰਬ, ਸੰਤਰੇ ਦੀਆਂ ਫਾੜੀਆਂ ਆਦਿ ਵਾਂਗ ਵੀ ਬਣਾਇਆ ਜਾ ਰਿਹਾ ਹੈ।
ਮਿੱਟੀ ਦੇ ਤਵਿਆਂ ਦੀ ਵੱਧਣ ਲੱਗੀ ਹੈ ਮੰਗ
ਉਸ ਨੇ ਦੱਸਿਆ ਕਿ ਹੁਣ ਬਾਜਾਰ ਵਿਚ ਜਿੱਥੇ ਮਿੱਟੀ ਦੀਆਂ ਤੌੜੀਆਂ ਆਦਿ ਦੀ ਮੰਗ ਵੱਧਣ ਲੱਗੀ ਹੈ। ਉਥੇ ਹੀ ਹੁਣ ਮਿੱਟੀ ਦੇ ਤਵਿਆਂ ਦੀ ਮੰਗ ਵੀ ਵੱਧਣ ਲੱਗੀ ਹੈ। ਮਿੱਟੀ ਦੇ ਤਵਿਆਂ ਤੇ ਲੋਕ ਰੋਟੀ ਨੂੰ ਬਣਾਉਣਾ ਜ਼ਰੂਰੀ ਸਮਝਣ ਲੱਗੇ ਹਨ। ਉਸ ਨੇ ਦੱਸਿਆ ਕਿ ਹੁਣ ਇਕ ਪੂਰਾ ਸੈੱਟ ਹੀ ਤਿਆਰ ਕੀਤਾ ਜਾਂਦਾ ਹੈ। ਇਸ ਤਰਾਂ ਹੀ ਜਿੱਥੇ ਮਿੱਟੀ ਦੇ ਜੱਗ ਆਦਿ ਆ ਗਏ ਹਨ। ਉਥੇ ਹੀ ਮਿੱਟੀ ਦੇ ਫ਼ੈਸੀ ਕੱਪ ਵੀ ਬਾਜਾਰ ਵਿਚ ਆ ਗਏ ਹਨ।
ਉਸ ਨੇ ਦੱਸਿਆ ਕਿ ਪੁਰਾਣੇ ਬਜੁਰਗ ਮਿੱਟੀ ਦੇ ਬਰਤਨਾਂ ਵਿਚ ਖਾਣਾ ਤਿਆਰ ਕਰਦੇ ਸਨ। ਇਸ ਲਈ ਉਹ ਪੂਰੀ ਤਰਾਂ ਤੰਦਰੁਸਤ ਹੁੰਦੇ ਸਨ। ਪਰ ਹੁਣ ਲੋਕ ਸਟੀਲ ਦੀ ਵਰਤੋਂ ਕਰਨ ਲੱਗੇ ਸਨ। ਪਰ ਇਕ ਵਾਰ ਫਿਰ ਲੋਕਾਂ ਦਾ ਝੁਕਾਅ ਮਿੱਟੀ ਦੇ ਬਰਤਨਾਂ ਵੱਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ੳਸਦੀ ਦੁਕਾਨ ਤੇ ਮਿੱਟੀ ਦੀਆਂ ਫੈਸੀ ਬੋਤਲਾਂ ਵੀ ਮਿਲਦੀਆਂ ਹਨ। ਜਿਹੜੀਆਂ ਕਿ ਗੁਜਰਾਤੀ ਮਿੱਟੀ ਨਾਲ ਬਣੀਆਂ ਹੋਈਆਂ ਹੁੰਦੀਆਂ ਹਨ।
ਚੀਕਣੀ ਦੀ ਮਿੱਟੀ ਦੀ ਘਾਟ ਰੜਕਣ ਲੱਗੀ
ਉਸ ਨੇ ਇਸ ਗੱਲ ਦੀ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਵਿਚ ਹੁਣ ਚੀਕਣੀ ਮਿੱਟੀ ਦੀ ਘਾਟ ਵੀ ਰੜਕਣ ਲੱਗੀ ਹੈ। ਫ਼ਾਜ਼ਿਲਕਾ ਖੇਤਰ ਵਿਚ ਇਹ ਮਿੱਟੀ ਪ੍ਰਾਪਤ ਕਰਨ ਲਈ ਕਾਫ਼ੀ ਮੁਸ਼ਕਿਤ ਕਰਨੀ ਪੈਂਦੀ ਹੈ।
ਬਲਰਾਜ ਸਿੰਘ ਸਿੱਧੂ
ਪੰਨੀ ਵਾਲਾ ਫੱਤਾ
7347456563
Apr 4, 2022
Apr 3, 2022
ਕਦੇ ਫ਼ਾਜਿ਼ਲਕਾ ਵਿਚ ਇੱਥੇ ਲੱਗਦੀ ਸੀ ਕਪਾਹ ਦੀ ਮੰਡੀ
ਫ਼ਾਜਿ਼ਲਕਾ ਤੋਂ ਘੰਟਾ ਘਰ ਤੋਂ ਲਹਿੰਦੇ ਵਾਲੇ ਪਾਸੇ ਜਾਈਏ , ਬਾਰਡਰ ਰੋਡ ਵੱਲ ਤਾਂ ਉਧਰ ਉੱਨ ਬਾਜਾਰ ਹੁੰਦਾ ਸੀ। ਉਨ ਨੇ ਫ਼ਾਜਿ਼ਲਕਾ ਦੀ ਆਰਥਿਕਤਾ ਵਿਚ ਵੱਡਾ ਰੋਲ ਨਿਭਾਇਆ ਸੀ, ਇਹ ਉਨ ਯੂਰਪ ਦੇ ਦੇਸ਼ਾਂ ਨੂੰ ਭੇਜੀ ਜਾਂਦੀ ਸੀ, ਅੱਜ ਵੀ ਇਹ ਉਨ ਕਿੱਧਰੇ ਕਿੱਧਰੇ ਫ਼ਾਜਿ਼ਲਕਾ ਵਿਚ ਵਿਕਦੀ ਐ, ਭੇਡਾਂ ਪਾਲਣ ਵਾਲੇ ਭੇਡਾਂ ਦੀ ਉਨ ਲਾਹ ਕੇ ਫ਼ਾਜਿਲਕਾ ਲਿਆਉਂਦੇ ਹਨ, ਪਰ ਅੱਜ ਅਸੀ ਗੱਲ ਕਰ ਰਹੇ ਹਾਂ ਕਪਾਹ ਅਤੇ ਨਰਮੇ ਦੀ, ਜੀ ਹਾਂ ਫਾ਼ਜਿ਼ਲਕਾ ਨਰਮੇ ਅਤੇ ਕਪਾਹ ਦੀ ਮੰਡੀ ਵਜੋਂ ਵੀ ਪ੍ਰਸਿੱਧ ਰਿਹਾ। ਇਹ ਅੱਜ ਦੀ ਗੱਲ ਨਹੀਂ ਕਰ ਰਹੇ ਬਲਕਿ ਆਜਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਜਦੋਂ ਖੇਤ ਬਿਰਾਨ ਹੁੰਦੇ ਸਨ। ਉਦੋਂ ਵੀ ਇੱਥੇ ਨਰਮੇ ਦੀ ਖੇਤੀ ਹੁੰਦੀ ਸੀ। ਅੱਜ ਜੇਕਰ ਫ਼ਾਜਿਲਕਾ ਵਿਚ ਨਰਮੇ ਦੀ ਗੱਲ ਕਰੀਏ ਤਾਂ ਕਰੀਬ 90 ਹਜ਼ਾਰ ਹੈਕਟੇਅਰ ਤੇ ਖੇਤੀ ਕੀਤੀ ਜਾਂਦੀ ਹੈ। ਪਰ ਉਦੋਂ ਖੇਤੀ ਕੀਤੀ ਜਾਂਦੀ ਸੀ। ਉਦੋਂ ਨਰਮੇ ਦਾ ਭਾਅ ਆਹ ਹੀ ਕੋਈ ਦੋ ਤਿੰਨ ਸੋ ਰੁਪਏ ਕੁਇੰਟਲ ਹੁੰਦਾ ਸੀ। ਤੇ ਦੁਕਾਨਾਂ ਦਾ ਕਿਰਾਇਆ ਤਾਂ ਦੋ ਚਾਰ ਰੁਪਏ ਪ੍ਰਤੀ ਮਹੀਨਾ ਹੁੰਦਾ ਸੀ। ਗੱਲ ਨਰਮੇ ਦੀ ਕਰਦੇ ਸੀ।
ਫ਼ਾਜਿ਼ਲਕਾ ਵਿਚ ਕਪਾਹ ਮੰਡੀ ਵੀ ਮਸ਼ਹੂਰ ਸੀ, ਇੱਥੇ ਕਿਸਾਨ, ਮਜ਼ਦੂਰ , ਜਿ਼ਮੀਦਾਰ ਵੀ ਨਰਮਾ ਵੇਚਣ ਲਈ ਆਉਂਦੇ ਸਨ। ਫਿਰ ਅੱਗੇ ਇੱਥੋਂ ਇਹ ਨਰਮਾ ਗੱਠਾਂ ਬਣਾ ਕੇ ਅੱਗੇ ਫੈਕਟਰੀਆਂ ਨੂੰ ਭੇਜੀਆਂ ਜਾਂਦੀਆਂ ਸਨ। ਇਹ ਮੰਡੀ ਵੀ ਕਹਿੰਦੇ ਬਹੁਤ ਵੱਡੀ ਹੁੰਦੀ ਸੀ। ਫਿਰ ਜਨਸੰਖਿਆ ਵੱਧਣ ਲੱਗੀ ਤਾਂ ਸ਼ਹਿਰ ਵੀ ਵੱਧਣ ਲੱਗੇ। ਹੌਲੀ ਹੌਲੀ ਇਹ ਨਰਮੇ ਦੀ ਮੰਡੀ ਅਲੋਪ ਹੋ ਗਈ। ਇੱਕਾ ਦੁੱਕਾ ਥਾਵਾਂ ਤੇ ਬਜਾਰਾਂ ਵਿਚ ਨਰਮਾ ਅੱਜ ਵੀ ਵਿਕਦਾ, ਜਿੱਥੇ ਬਾਜਾਰ ਖੁੱਲ੍ਹੇ ਹੁੰਦੇ ਹਨ। ਪਰ ਨਰਮੇ ਦੀ ਖੇਤੀ ਨੇ ਇਸ ਖੇਤਰ ਕਿਸਾਨਾਂ ਦੀ ਹੀ ਨਹੀਂ ਬਲਕਿ ਸਾ਼ਹੂਕਾਰਾਂ ਦੀ ਆਰਥਿਕਤਾ ਵਿਚ ਵੱਡਾ ਵਾਧਾ ਕੀਤਾ ਸੀ।
Apr 2, 2022
220 ਸਾਲ ਪੁਰਾਣੇ ਪਿੰਡ panni wala fatta ਦਾ ਇਹ ਨਾਂਅ ਕਿਵੇਂ ਪਿਆ ਆਓ ਜਾਣੀਏ
ਭਾਰਤ ਪਿੰਡਾਂ ਦਾ ਦੇਸ਼ ਹੈ। ਗੱਲ ਕਰਦੇ ਹਾਂ ਪੰਜਾਬ ਦੇ ਪਿੰਡਾਂ ਦੀ , ਪੰਜਾਬ ਦੇ ਪਿੰਡਾਂ ਦੀ ਵੱਖਰੀ ਪਹਿਚਾਣ ਹੈ, ਜਿੱਥੇ ਇੰਨ੍ਹਾਂ ਪਿੰਡਾਂ ਵਿਚ ਪਿਆਰ, ਮੋਹ , ਮੁਹੱਬਤ ਤੇ ਆਪਸੀ ਅਪਣੱਤ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਉਥੇ ਹੀ ਇੰਨ੍ਹਾਂ ਪਿੰਡਾਂ ਦੀਆਂ ਦਿਲਚਿਸਪ ਗੱਲਾਂ ਵੀ ਮੋਹ ਦੀ ਤੰਦ ਨੂੰ ਪਕੇਰਾ ਕਰਦੀਆਂ ਹਨ। ਵੇਖਦੇ ਹੀ ਵੇਖਦੇ ਪੰਜਾਬ ਦੇ ਪਿੰਡ ਬਦਲ ਗਏ ਹਨ। ਨਵੀਆਂ ਅਤੇ ਉਚੀਆਂ ਦੋ ਦੋ ਮੰਜਲੀ ਕੋਠੀਆਂ ਨੇ ਥਾਂ ਮੱਲੀ ਹੈ। ਕਦੇ ਇੰਨ੍ਹਾਂ ਪਿੰਡਾਂ ਵਿਚ ਕੱਚੀਆਂ ਸਵਾਤਾਂ ਹੁੰਦੀਆਂ ਸਨ। ਸਵਾਤ ਇਕ ਵੱਡਾ ਕਮਰਾ ਹੁੰਦਾ ਸੀ। ਛੱਪੜ ਅਤੇ ਖੂਹ ਇੰਨ੍ਹਾਂ ਪਿੰਡਾਂ ਦੀ ਕਹਾਣੀਆਂ ਬਿਆਨ ਕਰਦੇ ਸਨ। ਹਰ ਪਿੰਡ ਦੀਆਂ ਵੱਖਰੀ ਦਾਸਤਾਨ ਹੈ। ਪਰ ਅੱਜ ਜਿਸ ਪਿੰਡ ਤੇ ਤਹਾਨੂੰ ਝਾਤ ਪਵਾਉਣ ਜਾ ਰਹੇ ਹਾਂ ਉਹ ਪਿੰਡ ਮਾਲਵੇ ਦੇ ਅਹਿਮ ਪਿੰਡਾਂ ਵਿਚ ਸ਼ੁਮਾਰ ਹੈ।
ਹਰੇਕ ਪਿੰਡ ਦਾ ਵੱਖੋ ਵੱਖਰਾ ਇਤਿਹਾਸ ਹੈ,ਕਿਸੇ ਨੇ ਆਪਣੇ ਪਿੰਡ ਨੂੰ ਦਰੱਖਤਾਂ ਦਾ ਨਾਂਅ ਦਿੱਤਾ, ਕਿਸੇ ਨੇ ਖੂਹ ਦਾ ਨਾਂਅ ਦਿੱਤਾ, ਕਿਸੇ ਨਾ ਆਪਣੀ ਜਾਤ ਬਿਰਾਦਰੀ ਦੇ ਨਾਂਅ ਤੇ ਪਿੰਡ ਦਾ ਨਾਂਅ ਰੱਖਿਆ, ਕਿਸੇ ਨੇ ਆਪਣੇ ਵੱਢ ਵਢੇਰਿਆ ਦੇ ਨਾਂਅ ਤੇ ਪਰ ਅੱਜ ਜਿਸ ਪਿੰਡ ਦੇ ਇਤਿਹਾਸ ਤੇ ਤਹਾਨੂੰ ਝਾਤ ਪਵਾਉਣ ਜਾ ਰਹੇ ਹਾਂ ਉਹ ਬੜੀ ਅਨੋਖੀ ਹੈ, ਲਾਜਵਾਬ ਤੇ ਦਿਲਚਿਸਪ ਐ,
ਗੱਲ 220 ਸਾਲ ਪੁਰਾਣੀ ਐ, ਜੀ ਹਾਂ 220 ਸਾਲ, ਜਦੋਂ ਜਿੱਥੇ ਅੱਜ ਇਹ ਪਿੰਡ ਵਸਿਆ ਹੈ। ਉਥੇ ਕਦੇ ,ਜੰਗਲ, ਝਾੜ ਬੂਟ ਤੇ ਬਰਾਨ ਜਮੀਨਾਂ ਹੁੰਦੀਆਂ ਸਨ। ਰਾਤ ਛੱਡੋ ਇੱਥੋਂ ਕਹਿੰਦੇ ਹਨ ਕਿ ਦਿਨ ਵੇਲੇ ਵੀ ਡਰਦਾ ਮਨੁੱਖ ਨਹੀਂ ਲੰਘਦਾ ਸੀ। ਪਰ 220 ਸਾਲ ਪਹਿਲਾਂ ਇੱਥੇ ਆ ਕੇ ਬਾਬਾ ਗੰਡਾ ਸਿੰਘ ਨੇ ਆ ਕੇ ਡੇਰਾ ਲਾਇਆ ਅਤੇ ਇਸ ਉਜਾੜ ਬੀਆਬਾਨਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਪਣੀ ਨਾਂਅ ਦੇ ਬੂਟੀ ਹੁੰਦੀ ਸੀ। ਕਹਿੰਦੇ ਹਨ ਕਿ ਇਹ ਬੂਟੀ ਬਹੁਤ ਸੀ। ਗੰਡਾ ਸਿੰਘ ਦੇ ਤਿੰਨ ਪੁੱਤਰ ਸਨ ਰੂੜ ਸਿੰਘ , ਵੀਰ ਸਿੰਘ ਤੇ ਭਾਗ ਸਿੰਘ , ਫਿਰ ਇੰਨ੍ਹਾਂ ਤਿੰਨਾਂ ਦੇ ਹੀ ਘ ਪੁੱਤਰ ਨੇ ਜਨਮ ਲਿਆ, ਜਿੰਨ੍ਹਾਂ ਵਿਚ ਰੂੜ ਸਿੰਘ ਦੇ ਘਰ ਦੇਵਾ ਸਿੰਘ, ਵੀਰ ਸਿੰਘ ਦੇ ਘਰ ਫੱਤਾ ਸਿੰਘ, ਭਾਗ ਸਿੰਘ ਦੇ ਘਰ ਰਾਮ ਸਿੰਘ ਅਤੇ ਸੁੱਖਾ ਸਿੰਘ
ਇਸ ਅਨੋਖੀ ਦਾਸਤਾਨ ਵੱਲ ਲਿਜਾਣ ਤੋਂ ਪਹਿਲਾਂ ਤਹਾਨੂੰ ਇਹ ਦੱਸ ਦੇਈਏ ਕਿ ਇਸ ਪਿੰਡ ਦੇ ਲੋਕਾਂ ਦਾ ਪਿੱਛਾ ਸੰਗਰੂਰ ਜਿ਼ਲ੍ਹੇ ਦੇ ਪਿੰਡ ਢਿੱਲਵਾਂ , ਬਠਿੰਡਾ ਜਿ਼ਲ੍ਹੇ ਦੇ ਪਿੰਡ ਚਾਉਕੇ ਅਤੇ ਭਿਸੀਆਣਾ ਨਾਲ ਵੀ ਜੁੜਦਾ ਹੈ। ਕਿਉਂ ਕਿ ਉਨ੍ਹਾਂ ਸਮਿਆਂ ਵਿਚ ਇਹ ਲੋਕ ਪਿੰਡ ਢਿੱਲਵਾਂ ਤੋਂ ਚੱਲੇ ਦੱਸੇ ਜਾਂਦੇ ਹਨ। ਕੁਝ ਲੋਕ ਆ ਕੇ ਪਿੰਡ ਚਾਉਂਕੇ ਵੱਸ ਗਏ ਅਤੇ ਕੁਝ ਭਿਸੀਆਣਾ ਬਠਿੰਡਾ ਵਿਖੇ ਵੱਸ ਗਏ ਤੇ ਬਾਬਾ ਗੰਡਾ ਸਿੰਘ ਆਪਣੇ ਪਰਿਵਾਰ ਸਮੇਤ ਇਸ ਪਿੰਡ ਪਹੁੰਚੇ। ਇੱਥੇ ਪਾਣੀ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਸੀ। ਵਿਰਾਨ ਪਈਆਂ ਜ਼ਮੀਨਾਂ ਵਿਚ ਹੀ ਲੋਕਾਂ ਨੇ ਡੇਰੇ ਲਾਏ ਸਨ।
ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਜ਼ਮੀਨ ਅੰਗਰੇਜਾਂ ਨੇ ਕਿਸੇ ਮੁਸਲਮਾਨ ਤੋਂ ਜਬਤ ਕੀਤੀ ਸੀ ਅਤੇ ਫਿਰ ਸਾਧੂ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਉਹ ਜ਼ਮੀਨ ਅੰਗਰੇਜਾਂ ਤੋਂ ਜਿਆਦਾ ਬੋਲੀ ਤੇ ਖਰੀਦ ਲਈ ਸੀ। ਜਿਹੜਾ ਇੱਥੇ ਹੀ ਘਰ ਬਣਾ ਕੇ ਰਹਿਣ ਲੱਗਿਆ ਸੀ।
ਇਸ ਪਿੰਡ ਦੇ ਇਕ ਨੱਥਾ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਿਲ ਹੋਣ ਤੇ ਸਜਾ ਵੀ ਕੱਟੀ ਸੀ । ਇਸ ਪਿੰਡ ਦਾ ਜਸਵੰਤ ਸਿੰਘ ਵੀ ਆਜਾ਼ਦ ਹਿੰਦ ਫੌਜ ਵਿਚ ਭਰਤੀ ਹੋਇਆ ਸੀ, ਜਿਸ ਨੇ ਅੰਗਰੇਜਾਂ ਵਿਰੁੱਧ ਲੜਾਈ ਲੜੀ
ਤੇ ਹੁਣ ਦੱਸਦੇ ਹਾਂ ਬਾਬਾ ਗੰਡਾ ਸਿੰਘ ਪਰਿਵਾਰ ਦੀ ਕਹਾਣੀ । ਇਹ ਤਾਂ ਤਹਾਨੂੰ ਦੱਸ ਹੀ ਦਿੱਤਾ ਕਿ ਵੀਰ ਸਿੰਘ ਦਾ ਪੁੱਤਰ ਸੀ ਬਾਬਾ ਫੱਤਾ ਸਿੰਘ, ਕਹਿੰਦੇ ਹਨ ਕਿ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਘਰ ਔਲਾਦ ਨਹੀਂ ਬਚਦੀ ਸੀ। ਫਿਰ ਕਿਸੇ ਸੰਤ ਮਹਾਤਮਾ ਨੇ ਬਾਬਾ ਫੱਤਾ ਸਿੰਘ ਨੂੰ ਕਿਹਾ ਕਿ ਜੇਕਰ ਉਹ ਹਰਿਦੁਆਰ ਤੋਂ ਜਗਦੀ ਹੋਈ ਜੋਤ ਲਿਆ ਕੇ ਮੰਦਰ ਵਿਚ ਰੱਖੇ ਤਾਂ ਉਸਦੇ ਘਰ ਰੰਗ ਭਾਗ ਲੱਗ ਸਕਦੇ ਨੇ। ਪਿੰਡ ਦੇ ਲੋਕ ਦੱਸਦੇ ਹਨ ਕਿ ਇਸ ਤਰ੍ਹਾਂ ਹੀ ਕੀਤਾ ਗਿਆ। ਜਗਦੀ ਹੋਈ ਜੋਤ ਲਿਆ ਕੇ ਰੱਖੀ ਗਈ । ਇਸ ਤੋਂ ਬਾਅਦ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਜਿੰਨ੍ਹਾਂ ਵਿਚ ਦੇਵੀ ਦਿੱਤਾ , ਦਿਆਲ ਸਿੰਘ, ਕੁੰਢਾ ਸਿੰਘ , ਦਰਬਾਰਾ ਸਿੰਘ ਅਤੇ ਹਜ਼ਾਰਾ ਸਿੰਘ ।
ਜੀ ਹਾਂ ਬਿਲਕੁਲ ਇਸ ਤਰ੍ਹਾਂ ਅੱਜ ਵੀ ਪਿੰਡ ਵਿਚ ਵਿਚ ਲੋਕ ਦੇਵੀ ਦੀ ਪੂਜਾ ਕਰਦੇ ਹਨ ਅਤੇ ਇੱਥੇ ਮੰਦਰ ਵੀ ਬਣਾਇਆ ਗਿਆ। ਤੇ ਹੁਣ ਗੱਲ ਪਿੰਡ ਦੇ ਨਾਂਅ ਦੀ। ਤਹਾਨੂੰ ਦੱਸਿਆ ਸੀ ਕਿ ਪਿੰਡਾਂ ਦੇ ਨਾਂਅ ਤੇ ਵੱਢ ਵਢੇਰਿਆ ਦੇ ਨਾਂਅ ਤੇ ਪਏ। ਜਦੋਂ ਅੰਗਰੇਜਾਂ ਨੇ ਇਸ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਤਾਂ ਉਹ ਬਾਬਾ ਫੱਤਾ ਸਿੰਘ ਨੂੰ ਨਿਯੁਕਤ ਕੀਤਾ ਗਿਆ। ਤੇ ਇੱਥੇ ਪਣੀ ਨਾਂਅ ਦੀ ਬੂਟੀ ਹੁੰਦੀ ਸੀ। ਨੰਬਰਦਾਰ ਦੇ ਨਾਂਅ ਤੇ ਹੀ ਪਿੰਡ ਵਿਚ ਕੋਈ ਚਿੱਠੀ ਪੱਤਰੀ ਆਉਦੀ ਸੀ। ਜਦੋਂ ਕਿਸੇ ਨੂੰ ਪੁੱਛਿਆ ਜਾਂਦਾ ਕਿ ਕਿੱਥੇ ਜਾਣਾ ਹੈ ਤਾਂ ਉਹ ਕਹਿੰਦੇ ਸਨ ਕਿ ਫੱਤਾ ਪਣੀ ਆਲੇ। ਹੌਲੀ ਹੌਲੀ ਸਮੇਂ ਨੇ ਕਰਵਟਾਂ ਲਈਆਂ। ਤੇ ਇਹ ਪਣੀ ਵਾਲਾ ਫੱਤਾ ਤੇ ਫਿਰ ਬਦਲਦਾ ਬਦਲਦਾ ਅੱਜ ਆ ਗਿਆ panni wala fatta ਤੇ
ਬਿਲਕੁਲ ਕਦੇ ਇਹ ਪਿੰਡ ਹਰਿਆਣੇ ਦੇ ਸਿਰਸਾ ਜਿ਼ਲ੍ਹੇ ਨਾਲ ਜੁੜਿਆ, ਜਿਸ ਦੀ ਤਹਿਸੀਲ ਡੱਬਵਾਲੀ ਰਹੀ , ਫਿਰ ਇਸ ਦੀ ਤਹਿਸੀਲ ਫ਼ਾਜਿ਼ਲਕਾ ਰਹੀ, ਦੇਸ਼ ਦੀ ਵੰਡ ਤੋਂ ਬਾਅਦ ਇਹ ਜਿ਼ਲ੍ਹਾ ਫਿਰੋਜ਼ਪੁਰ ਨਾਲ ਜੁੜਿਆ ਰਿਹਾ। ਫਿਰ ਫਰਦੀਕੋਟ ਅਤੇ 1996 ਵਿਚ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਜੁੜ ਗਿਆ। ਅੱਜ ਇਸ ਪਿੰਡ ਨੂੰ ਤਹਿਸੀਲ malout ਲੱਗਦੀ ਹੈ।
ਇਸ ਪਿੰਡ ਅਜੇ ਵੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਮੋਈ ਬੈਠਾ ਹੈ। ਜਿੱਥੇ ਇਸ ਪਿੰਡ ਵਿਚ ਪੁਰਾਣਾ ਖੂਹ ਹੈ। ਪਿੰਡ ਦੇ ਬਜੁਰਗਾਂ ਵਲੋਂ ਬਣਾਏ ਗਏ ਗੁਰੁਦੁਆਰਾ ਸਾਹਿਬ ਨੂੰ ਹੁਣ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਪਿੰਡ ਦੇ ਬਾਹਰਵਾਰ ਬਾਬਾ ਟਿੱਬੀ ਵਾਲਾ ਦੀ ਦਰਗਾਹ ਬਣੀ ਹੋਈ ਹੈ। ਪਿੰਡ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਸਕੂਲ ਦੀ ਪੁਰਾਣੀ ਇਮਾਰਤ ਥੋੜ੍ਹੀ ਹੀ ਬਚੀ ਹੈ। ਪਿੰਡ ਦੇ ਛੱਪੜ ਕੱਢੇ ਤੇ ਸਥਿਤ ਹੈ ਪੁਰਾਣਾ ਖੂਹ ਜਿਹੜਾ ਕਿ ਸੌ ਕੁ ਸਾਲ ਪਹਿਲਾਂ ਬਣਾਇਆ ਦੱਸਿਆ ਜਾਂਦਾ ਹੈ।
Nov 1, 2021
गोपी चंद आर्य महिला कॉलेज की छात्रा जन्नत कंबोज ने खेलों में जीते दो सिलवर मैडल
फाजिल्का, 1 नवंबर: सरकारी एम.आर. कालेज के खेल स्टेडियम में करवाई गई डिस्ट्रिक्ट एथलेटिक्स चैंपीयनशिप में गोपी चंद आर्य महिला कॉलेज अबोहर की छात्रा जन्नत कंबोज ने दो सिलवर मैडल जीतकर जिला फाजिल्का, कॉलेज व परिजनों का नाम रोशन किया है। जानकारी देते हुए गोपी चंद आर्य महिला कॉलेज की प्रिंसिपल डा. रेखा सूद हांडा ने बताया कि डिस्ट्रिक्ट एथलेटिक्स एसोसिएशन फाजिल्का की तरफ से फाजिल्का के खेल स्टेडियम में डिस्ट्रिक्ट एथलेटिक्स चैंपीयनशिप फाजिल्का द्वारा फाजिल्का के खेल स्टेडियम में डिस्ट्रिक्ट एथलेटिक्स चैंपीयनशिव का आयोजन किया गया। जिसमें कॉलेज में बी.ए. भाग दो की छात्रा जन्नत कंबोज ने भी हिस्सा लिया। उन्होंने बताया कि जन्नत कंबोज ने अंडर 18 (लड़कियां) की 200 मीटर दौड़ 37.70 सैकेंड में पूरी करके सिलवर मैडल हासिल किया। इसके अलावा जन्नत कंबोज ने जैवलिन थ्रो में भी सिलवर मैडल हासिल किया। एसोसिएशन की तरफ से उसे मैडलों व सर्टीफिकेटस से नवाजा गया। उन्होंने बताया कि फाजिल्का के इतिहासकार लछमण दोस्त की सुपुत्री जन्नत कंबोज ने पहले भी कई बार जूडो, ताईकवांडो और टेबल टेनिस में प्रदेश व राष्ट्रीय स्तर पर पुरस्कार हासिल कर चुकी है। प्रिंसिपल डा. रेखा सूद हांडा, अनीता सिंह ने बधाई देते हुए जन्नत कंबोज के उज्जवल भविष्य की कामना की है।
ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਜਿੱਤੇ ਦੋ ਸਿਲਵਰ ਮੈਡਲ
ਫ਼ਾਜ਼ਿਲਕਾ, 1 ਨਵੰਬਰ(): ਸਰਕਾਰੀ ਐਮ.ਆਰ. ਕਾਲਜ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਈ ਗਈ ਡਿਸਟ੍ਰਿਕਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਦੋ ਸਿਲਵਰ ਮੈਡਲ ਹਾਸਿਲ ਕਰ ਕੇ ਜ਼ਿਲ੍ਹਾ ਫ਼ਾਜ਼ਿਲਕਾ, ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਦੱਸਿਆ ਕਿ ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਫ਼ਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਡਿਸਟ੍ਰਿਕਟ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਕਾਲਜ ਵਿਚ ਬੀ.ਏ. ਦੂਸਰਾ ਵਰ੍ਹੇ ਦੀ ਵਿਦਿਆਰਥਣ ਜੰਨਤ ਕੰਬੋਜ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਜੰਨਤ ਕੰਬੋਜ ਨੇ ਅੰਡਰ - 18 (ਲੜਕੀਆਂ) ਦੀ 200 ਮੀਟਰ ਦੌੜ 37.70 ਸੈਕੰਡ ਵਿਚ ਪੂਰੀ ਕਰ ਕੇ ਸਿਲਵਰ ਮੈਡਲ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੰਨਤ ਕੰਬੋਜ ਨੇ ਜੈਵਲਿਨ ਥ੍ਰੋਅ ਵਿਚ ਵੀ ਸਿਲਵਰ ਮੈਡਲ ਹਾਸਿਲ ਕੀਤਾ ਹੈ। ਡਿਸਟ੍ਰਿਕਟ ਐਥਲੈਟਿਕਸ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਉਸ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਦੇ ਨਾਲ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੇ ਇਤਿਹਾਸਕਾਰ ਲਛਮਣ ਦੋਸਤ ਦੀ ਪੁੱਤਰੀ ਜੰਨਤ ਕੰਬੋਜ ਨੇ ਪਹਿਲਾਂ ਵੀ ਕਈ ਵਾਰ ਜੂਡੋ, ਤਾਇਕਵਾਂਡੋ ਅਤੇ ਟੇਬਲ ਟੈਨਿਸ ਵਿਚ ਸੂਬਾ ਅਤੇ ਰਾਸ਼ਟਰੀ ਪੱਧਰ ਤੱਕ ਇਨਾਮ ਹਾਸਿਲ ਕਰ ਚੁੱਕੀ ਹੈ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ, ਅਨੀਤਾ ਸਿੰਘ ਨੇ ਵਧਾਈ ਦਿੰਦਿਆਂ ਜੰਨਤ ਕੰਬੋਜ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
------------
Oct 15, 2021
ਬਾਬਾ ਭੁੰਮਣ ਸ਼ਾਹ ਦੇ ਲੱਖਾ ਵੱਟੂ ਤੇ ਅਸ਼ੀਰਵਾਦ-बाबा भूमण शाह की लक्खा वट्टू पर रहमत-Blessings on Baba Bhuman Shah's Lakkha Wattu - Fazilka Ek Mahagatha
ਕੁਤੁਬਕੋਟ ਪਾਕਿਸਤਾਨ ਦਾ ਇੱਕ ਪਿੰਡ ਹੈ। ਜੋ ਮੁਸਲਮਾਨ ਲੱਖਾ ਵੱਟੂ ਦੀ ਜਾਗੀਰ ਸੀ। ਇੱਕ ਦਿਨ ਲੱਖਾ ਵੱਟੂ ਨੇ ਅਪਰਾਧ ਕੀਤਾ। ਜਿਸ ਕਾਰਨ ਲਾਹੌਰ ਦੇ ਸੂਬੇਦਾਰ ਨੇ ਉਸਨੂੰ ਲਾਹੌਰ ਜੇਲ੍ਹ ਵਿੱਚ ਕੈਦ ਕਰ ਦਿੱਤਾ। ਬਾਬਾ ਭੂਮਨ ਸ਼ਾਹ ਜੀ ਦੀ ਪ੍ਰਸਿੱਧੀ ਸੁਣ ਕੇ ਲੱਖਾ ਵੱਟੂ ਦੀ ਮਾਂ ਬਖਤਾਵਰ ਬੇਗਮ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਬਾਬਾ ਭੂਮਨ ਸ਼ਾਹ ਜੀ ਦੀ ਧੂੜ ਕੋਲ ਗਈ ਅਤੇ ਰੋਣ ਲੱਗ ਪਈ। ਬਖਤਾਵਰ ਨੇ ਬਾਬਾ ਜੀ ਨੂੰ ਪ੍ਰਾਰਥਨਾ ਕੀਤੀ ਕਿ ਜੇ ਤੁਸੀਂ ਮੇਰੇ ਬੇਟੇ ਲੱਖਾ ਵੱਟੂ ਨੂੰ ਲਾਹੌਰ ਦੀ ਜੇਲ੍ਹ ਤੋਂ ਆਜ਼ਾਦ ਕਰ ਦਿਉ, ਤਾਂ ਮੈਂ ਜੀਵਨ ਭਰ ਲਈ ਤੁਹਾਡਾ ਰਿਣੀ ਰਹਾਂਗਾ। ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਜਿੱਥੇ ਕੁਤੁਬਕੋਟ ਪਿੰਡ ਸਥਿਤ ਹੈ, ਇਹ ਮੇਰੇ ਪਿਛਲੇ ਜਨਮ ਦੀ ਤਪੋਭੂਮੀ ਹੈ। ਮੈਂ ਤੁਹਾਡੇ ਬੇਟੇ ਨੂੰ ਰਿਹਾਅ ਕਰਵਾ ਦੇਵਾਂਗਾ, ਪਰ ਤੁਹਾਨੂੰ ਕੁਤੁਬਕੋਟ ਪਿੰਡ ਛੱਡ ਕੇ ਕਿਤੇ ਹੋਰ ਵਸਣਾ ਪਵੇਗਾ। ਲੰਗਰ ਆਦਿ ਪਹਿਲਾਂ ਵਾਂਗ ਕੁਤੁਬਕੋਟ ਵਿੱਚ ਚੱਲਣਗੇ ਅਤੇ ਉਹ ਉੱਥੇ ਤਪੱਸਿਆ ਕਰਨਗੇ। ਬਖਤਾਵਰ ਬੇਗਮ ਨੇ ਸ਼ਰਤ ਮੰਨ ਲਈ। ਚੌਥੇ ਦਿਨ ਲੱਖਾ ਵੱਟੂ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਆ ਗਿਆ। ਲੱਖਾ ਵੱਟੂ ਨੇ ਆਪਣੀ ਮਾਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਰਾਤ ਵੇਲੇ ਜੇਲ੍ਹ ਦੇ ਕਮਰੇ ਵਿੱਚ ਇੱਕ ਸਾਧੂ ਰਹੱਸਵਾਦੀ ਪ੍ਰਗਟ ਹੋਇਆ ਅਤੇ ਪਿਆਰ ਅਤੇ ਹਮਦਰਦੀ ਨਾਲ ਕਿਹਾ, ਮੈਂ ਤੁਹਾਨੂੰ ਲੈਣ ਆਇਆ ਹਾਂ, ਤੁਹਾਡੀ ਮਾਂ ਬਹੁਤ ਪਰੇਸ਼ਾਨ ਹੈ। ਬਾਬਾ ਜੀ ਦੀ ਕਿਰਪਾ ਨਾਲ ਮੇਰੇ ਪੈਰਾਂ ਦੀਆਂ ਜੰਜੀਰਾਂ ਖੁੱਲ ਗਈਆਂ। ਮੈਂ ਬਾਬਾ ਜੀ ਦੇ ਪਿੱਛੇ ਚੱਲਣ ਲੱਗਾ ਅਤੇ ਘਰ ਪਹੁੰਚ ਗਿਆ, ਪਰ ਭਿਕਸ਼ੂ ਗਾਇਬ ਹੋ ਗਿਆ. ਅਗਲੇ ਦਿਨ ਬਖਤਾਵਰ ਬੇਗਮ ਲੱਖਾ ਵੱਟੂ ਨਾਲ ਬਾਬਾ ਭੁੰਮਣ ਸ਼ਾਹ ਦੇ oonਾਣ ਗਈ। ਜਿੱਥੇ ਲੱਖਾ ਵੱਟੂ ਨੇ ਬਾਬਾ ਜੀ ਨੂੰ ਪਛਾਣਿਆ। ਇਸ ਤੋਂ ਬਾਅਦ ਬਖਤਾਵਰ ਬੇਗਮ ਨੇ ਆਪਣਾ ਕਬੀਲਾ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਪਿੰਡ ਖਾਲੀ ਕਰਨ ਲਈ ਮਨਾ ਲਿਆ। ਉਸ ਸਮੇਂ ਪਹਿਲਾਂ ਕਾਰ ਸੇਵਾ ਵਜੋਂ ਪੰਜ ਏਕੜ ਜ਼ਮੀਨ ਦਾਨ ਕੀਤੀ ਸੀ. ਗੱਲਬਾਤ ਦੇ ਦੌਰਾਨ, ਉਸਦੇ ਇੱਕ ਰਿਸ਼ਤੇਦਾਰ, ਕੁਤੁਬਦੀਨ ਅਤੇ ਤਾਜਦੀਨ ਦੇ ਕਹਿਣ ਤੇ, ਪਿੰਡ ਕੁਤੁਬਦੀਨ ਵਿੱਚ ਇੱਕ ਵਿਸ਼ੇਸ਼ ਸਥਾਨ ਪੁੱਟਿਆ ਗਿਆ, ਜਿੱਥੇ ਬਾਬਾ ਭੂਮਨ ਸ਼ਾਹ ਦੇ ਪਿਛਲੇ ਜਨਮ ਦੀ ਧੂੜ ਦੇ ਸਥਾਨ ਤੇ ਚਿਮਟੇ ਅਤੇ ਕਮੰਡਲ ਮਿਲੇ ਸਨ। ਇਸ ਤੋਂ ਇਲਾਵਾ ਕੜਾਹੀ, ਕੜਾਹੀਆਂ ਅਤੇ ਕੜਾਹੀਆਂ ਵੀ ਪਾਈਆਂ ਗਈਆਂ। ਫਿਰ ਤਾਜਦੀਨ ਦੇ ਮਨ ਵਿੱਚ ਲਾਲਚ ਆਇਆ ਅਤੇ ਉਸਨੇ ਬਾਬਾ ਜੀ ਨੂੰ ਵੰਗਾਰਿਆ, ਫਿਰ ਤਾਜਦੀਨ ਦੇ ਸਿਪਾਹੀਆਂ ਨੇ ਬਾਬਾ ਜੀ ਦੇ ਚਮਤਕਾਰ ਕਾਰਨ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਆਖਰਕਾਰ ਤਾਜਦੀਨ ਨੇ ਹਾਰ ਮੰਨ ਲਈ ਅਤੇ ਬਾਬਾਜੀ ਦੇ ਪੈਰਾਂ ਤੇ ਡਿੱਗ ਪਿਆ. ਇਸ ਤੋਂ ਬਾਅਦ, ਕਾਬੀਲਾ ਬਖਤਾਵਰ ਬੇਗਮ ਦੀ ਅਗਵਾਈ ਵਿੱਚ, ਉੱਥੋਂ ਸੱਤ ਕਿਲੋਮੀਟਰ ਦੂਰ, ਇੱਕ ਨਵਾਂ ਪਿੰਡ ਵਸਾਇਆ। ਜਿਸਦਾ ਨਾਮ ਹਵੇਲੀ ਲੱਖਾ ਵੱਟੂ ਸੀ ਅਤੇ ਪਿੰਡ ਕੁਤੁਬਕੋਟ ਹੌਲੀ ਹੌਲੀ ਬਦਲ ਕੇ ਬਾਬਾ ਭੂਮਨ ਸ਼ਾਹ ਪਿੰਡ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਜੋ ਕਿ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਸਥਿਤ ਹੈ.
पाकिस्तान में एक गांव है कुतुबकोट। जो मुसलमान लक्खा वट्टू की जागीर थी। एक दिन लक्खा वट्टू ने कोई अपराध कर दिया। जिस कारण लाहौर के सूबेदार ने उसे लाहौर जेल में बंद कर दिया। बाबा भूमण शाह जी की ख्याति सुनकर लक्खा वट्टू की माता बख्तावर बेगम अपने कुछ रिश्तेदारों को साथ लेकर बाबा भूमण शाह जी के धूणें पर गई और रो कर विलाप करने लगी। बख्तावर ने बाबा जी से प्रार्थना की कि आप मेरे बेटे लक्खा वट्टू को लाहौर की जेल से छुड़ा दें तो आपकी आजीवन ऋणी रहूंगी। बाबा जी मुस्कारा कर बोले, जहां पर कुतुबकोट गांव बसा है, वह मेरे पिछले जन्म की तपोभूमि है। तुम्हारे बेटे को तो मैं छुड़वा दूंगा, लेकिन आपको कुतुबकोट गांव छोडक़र कहीं दूसरी जगह जाकर बसना होगा। कुतुबकोट में पहले की तरह लंगर आदि चलेगा और वह वहां पर तप किया करेंगे। बख्तावर बेगम ने शर्त मान ली। चौथे दिन ही लक्खा वट्टू जेल से छूट गया और वापस आ गया। लक्खा वट्टू ने अपनी मां और रिश्तेदारों को बताया कि एक साधु फकीर रात के वक्त जेल के कमरे में प्रकट हुआ और प्रेम व करूणा से बोला, मैं तुम्हें लेने आया हूं, तुम्हारी माता बहुत परेशान है। बाबा जी की कृपा से मेरे पैरों की बेडिय़ां खुल गई। मैं बाबा जी के पीछे-पीछे चलने लगा और घर पहुंच गया, लेकिन साधु गायब हो गया। अगले दिन बख्तावर बेगम लक्खा वट्टू को लेकर बाबा भूमण शाह के धूने पर गई। जहां लक्खा वट्टू ने बाबा जी को पहचान लिया। इसके बाद बख्तावर बेगम ने अपने कबीले को इकट्ठा किया और गांव खाली करने के लिए उनको राजी कर लिया। उस समय सबसे पहले कार सेवा के रूप में पांच एकड़ भूमि दान कर दी। बातचीत दौरान उनके एक रिश्तेदार कुतुबदीन व ताजदीन के कहने पर गांव कुतुबदीन मे एक विशेष स्थान खोदा गया, जहां बाबा भूमण शाह के पूर्व जन्म के धूने के स्थान पर चिमटा व कमंडल मिले। इसके अलावा देगचे, कड़ाहे और तवे भी मिले। तब ताजदीन के मन में लालच आ गया और उसने बाबा जी को ललकारा तो बाबा जी के चमत्कार से ताजदीन के सिपाही आपस में ही लडऩे लग गए। आखिर ताजदीन ने हार मानी और बाबा जी के पैरों में गिर गया। इसके बाद कबीला बख्तावर बेगम के नेतृत्व में वहां से सात किलोमीटर दूर जाकर नयां गांव बसाया। जिसका नाम हवेली लक्खा वट्टू पड़ा और गांव कुतुबकोट धीरे-धीरे बदलकर बाबा भूमण शाह गांव के नाम से पुकारा जाने लगा। जो पाकिस्तान के पंजाब प्रदेश में स्थित है।
Qutubkot is a village in Pakistan. Which was the jagir of Muslim Lakha Wattu. One day Lakha Wattu committed a crime. Due to which the Subedar of Lahore imprisoned him in Lahore Jail. Hearing the fame of Baba Bhuman Shah ji, Lakha Wattu's mother Bakhtawar Begum, along with some of her relatives, went to Baba Bhuman Shah ji's dust and started weeping and weeping. Bakhtawar prayed to Baba ji that if you free my son Lakha Wattu from the jail of Lahore, then I will be indebted to you for life. Baba ji smiled and said, where Qutubkot village is situated, it is the tapobhoomi of my previous birth. I will get your son released, but you will have to leave Qutubkot village and settle somewhere else. Langar etc. will run in Qutubkot as before and he will do penance there. Bakhtawar Begum accepted the condition. On the fourth day, Lakha Wattu was released from jail and came back. Lakha Wattu told his mother and relatives that a sadhu mystic appeared in the jail room during the night and said with love and compassion, I have come to pick you up, your mother is very upset. By the grace of Baba Ji, the shackles of my feet were opened. I started following Baba Ji and reached home, but the sadhu disappeared. The next day Bakhtawar Begum Lakha went to Baba Bhuman Shah's Dhoon with Vattu. Where Lakkha Wattu recognized Baba Ji. After this Bakhtawar Begum gathered her clan and persuaded them to vacate the village. At that time first donated five acres of land as a car service. During the conversation, at the behest of one of his relatives Qutubdin and Tajdin, a special place was dug in the village Qutubdin, where tongs and kamandals were found at the place of dust of the previous birth of Baba Bhuman Shah. Apart from this, cauldrons, pans and pans were also found. Then greed came in the mind of Tajdin and he challenged Baba Ji, then the soldiers of Tajdin started fighting among themselves due to Baba Ji's miracle. Eventually Tajdin gave up and fell at Babaji's feet. After this, under the leadership of Kabila Bakhtawar Begum, seven kilometers away from there, settled a new village. Whose name was Haveli Lakhkha Wattu and the village Kutubkot gradually changed to be called as Baba Bhuman Shah village. Which is located in the Punjab region of Pakistan.(Fazilka Ek Mahagatha) Lachhman Dost
Sep 15, 2021
हैरीटेज दर्जा प्राप्त फाजिल्का की सबसे पुरानी इमारत रघुवर भवन का मुख्य गेट व दिवार गिरी
पहले गिर चुके हैं 5 कमरे, अब सिर्फ पेड़ सहारे खड़ी है इमारत
फाजिल्का, 14 सितंबर: पंजाब के संस्कृतिकए पुरातत्व और संग्राहालय विभाग की ओर से विरासती दर्जा प्राप्त फाजिल्का की सबसे पुरानी इमारत रघुवर भवन की तरफ पंजाब सरकार व जिला प्रशासन की तरफ से बिलकुल ध्यान नहीं देने के कारण मुख्य गेट गिर गया है। इसके अलावा नगर सुधार ट्रस्ट की तरफ से इमारत की सुरक्षा के लिए करीब डेढ़ वर्ष पहले बनाई गई दिवार का भी काफी हिस्सा गिर गया है। वहीं ट्रस्ट की तरफ से दिवार को लगाए गए गेट को बंद करने वाला हिस्सा भी टूट चुका है। हैरीटेज दर्जा प्राप्त इस इमारत की मौजूदा हालत यह है कि इमारत सिर्फ पिपल के पेड़ के सहारे ही खड़ी है और इसके चारों तरफ एक से दो फीट तक बारिश का पानी जमा हो चुका है। जिस कारण यह पूरी इमारत किसी भी समय मलबे के ढेर में बदल सकती है।
120 वर्ष पुरानी है इमारत
इस बारे में जानकारी देते हुए फाजिल्का के इतिहासकार लछमण दोस्त ने बताया कि इस इमारत को बने हुए 120 साल पूरे हो चुके हैं और मौहल्ला नईं आबादी इस्लामाबाद, धींगड़ा कालोनी, बस्ती चंदोरां व टीचर कालोनी के अलावा शहर के इतिहास को प्रेम करने वाले लोगों की तरफ से यहां एक माह से अधिक समय तक धरना प्रदर्शन किया गया, जिसके बाद पंजाब सरकार के संस्कृतिकए पुरातत्व और संग्राहालय विभाग ने इसे हैरीटेज का दर्जा दिया, जिसकी अंतिम प्रकाशना 2016 में की गई थी। मगर उसके बाद न तो विभाग ने इस तरफ कभी ध्यान दिया और न ही जिला प्रशासन ने। हैरानी की बात यह भी है हैरीटेज का दर्जा प्राप्त इस इमारत के निकट कहीं भी हैरीटेज प्राप्त इमारत का बोर्ड तक नहीं लगाया गया। उन्होंने बताया कि हैरीटेज का दर्जा मिले आज पांच साल बीत गए, लेकिन इस की कभी रिपेयर तक नहीं की गई। जिस कारण यह इमारत अब बिलकुल गिरने के कगार पर है।
मेन गेट पर थी सुंदर चित्रकारी
इतिहासकार लछमण दोस्त ने बताया कि जो मुख्य गेट गिरा है, उस पर काफी सुंदर चित्रकारी की हुई थी। गेट के ऊपर ओम रघुवर भवन लिखा हुआ था और उसके नीचे ठेक द्वार लिखा हुआ था। मगर सुंदर कलाकृति से सजाए पिल्लर बीती रात गिर गए। जबकि इस इमारत के पांच कमरे पहले ही गिर चुके हैं। उन्होंने बताया कि नगर सुधार ट्रस्ट की तरफ से करीब डेढ़ साल पहले इमारत की सुरक्षा के लिहाज से चारदिवारी बनाई गई थी, लेकिन उस दिवार में से अब करीब 15 फीट तक दिवार गिर गई है।
हैरीटेज का बोर्ड तक नहीं
लछमण दोस्त ने बताया कि कड़े संघर्ष के बाद रघुवर भवन, बंगला और गोल कोठी को हैरीटेज का दर्जा मिला था, लेकिन पंजाब सरकार व प्रशासन ने इन इमारतों की न तो संभाल की और न ही यहां हैरीटेज के बोर्ड लगाए गए। जिस कारण यहां आने वाले पर्यटकों व जिले के लोगों को इन ऐतिहासिक इमारतों के इतिहास के बारे में कुछ जानकारी नहीं है। उन्होंने पंजाब सरकार व जिला प्रशासन से मांग की है कि रघुवर भवन की संभाल की जाए तांकि यहां आने वाले पर्यटक फाजिल्का की इस शान को देख सकें। इसके अलावा आने वाली पीढ़ी को भी अपनी विरासत के बारे में जानकारी मिलती रहे।