Dec 1, 2022

ਅਸ਼ੀਰਵਾਦ ਸਕੀਮ ਦਾ ਲਾਭ ਦੇਣ ਲਈ ਅਸ਼ੀਰਵਾਦ ਪੋਰਟਲ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ -- ਡਿਪਟੀ ਕਮਿਸ਼ਨਰ

 


ਅਸ਼ੀਰਵਾਦ ਸਕੀਮ ਦਾ ਲਾਭ ਦੇਣ ਲਈ ਅਸ਼ੀਰਵਾਦ ਪੋਰਟਲ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ -- ਡਿਪਟੀ ਕਮਿਸ਼ਨਰ



ਸ੍ਰੀ ਮੁਕਤਸਰ ਸਾਹਿਬ 1 ਦਸੰਬਰ
                             ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਨਿਆਂ,ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਸ਼ੀਰਵਾਦ ਸਕੀਮ ਤਹਿਤ ਅਸ਼ੀਰਵਾਦ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
                            ਉਹਨਾਂ ਦੱਸਿਆ ਕਿ ਲੋੜਵੰਦਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਵਲੋਂ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ  ਆਪਣੀ ਪ੍ਰਤੀ ਬੇਨਤੀ ਇਸ ਪੋਰਟਲ ਉੱਪਰ ਆਨਲਾਈਨ ਅਪਲਾਈ ਕਰਨੀ ਚਾਹੀਦੀ ਹੈ।  
                            ਉਹਨਾਂ ਦੱਸਿਆ ਕਿ ਆਨਲਾਈਨ ਪੋਰਟਲ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਰਨ ਦੇ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬਚ  ਜਾਵੇਗਾ ਅਤੇ ਆਫਲਾਈਨ ਦਰਖਾਸਤਾਂ ਦੀ ਪ੍ਰਕਿਰਿਆ ਨਾਲ ਹੋਣ ਵਾਲੀ ਦੇਰੀ ਦੀ ਖੱਜਲ-ਖੁਆਰੀ ਤੋਂ ਬਚਣਗੇ।
                            ਆਮ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਮਨੋਰਥ ਵੱਜੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਸਟਮ ਨਵਾਂ ਹੋਣ ਕਰ ਕੇ ਹਾਲ ਦੀ ਘੜੀ ਲਾਭਪਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਿਨੈਕਾਰ ਆਪਣੀ ਦਰਖਾਸਤ ਆਨਲਾਈਨ ਜਾਂ ਆਫਲਾਈਨ 31 ਦਸੰਬਰ 2022 ਤੱਕ ਦੇ ਸਕਣਗੇ ਪ੍ਰੰਤੂ 1 ਜਨਵਰੀ 2023 ਤੋਂ ਵਿਭਾਗ ਵੱਲੋਂ ਕੇਵਲ ਆਨਲਾਈਨ ੀ https://ashirwad.punjab.gov.in/ ਤੇ ਦਰਖਾਸਤਾਂ ਹੀ ਵਿਚਾਰੀਆਂ ਜਾਣਗੀਆਂ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਹੋਣ ਨਾਲ ਯੋਗ ਲਾਭਪਾਤਰੀਆਂ ਨੂੰ ਘੱਟ ਸਮੇਂ ਵਿੱਚ ਪਾਰਦਰਸੀ ਤਰੀਕੇ ਨਾਲ ਸਕੀਮ ਦਾ ਲਾਹਾ ਮਿਲੇਗਾ




ਈਟੀਟੀ ਅਧਿਆਪਕ ਰਵਿੰਦਰ ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੂੰ 5100 ਰੁਪਏ ਦੀ ਰਾਸ਼ੀ ਦਾਨ ਦਿੱਤੀ


ਫ਼ਾਜਿ਼ਲਕਾ -ਬਲਰਾਜ ਸਿੰਘ ਸਿੱਧੂ 

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮੇਂ ਦੀਆਂ ਸਰਕਾਰਾਂ, ਐਨਜੀਓ ਅਤੇ ਹੋਰ ਸੰਸਥਾਵਾਂ ਆਪਣੇ ਪੱਧਰ ਤੇ ਪੂਰਨ ਤੌਰ ਤੇ ਯਤਨਸ਼ੀਲ ਹਨ ਅਤੇ ਨਤੀਜੇ ਵੀ ਬਿਹਤਰ ਆ ਰਹੇ ਹਨ‌।ਉੱਥੇ  ਇਸ ਨੇਕ ਕਾਰਜ ਨੂੰ ਅੱਗੇ ਤੋਰਦਿਆਂ ਅੱਜ ਕੱਲ ਅਧਿਆਪਕ ਵਰਗ ਵੀ ਸਕੂਲਾਂ ਅਤੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵਿੱਚ ਪੱਬਾਂ ਭਾਰ ਹੋਇਆ ਹੈ ।

ਈਟੀਟੀ ਅਧਿਆਪਕ ਰਵਿੰਦਰ  ਨੇ ਵਿਆਹ ਦੀ ਵਰ੍ਹੇਗੰਢ ਤੇ ਸਕੂਲ ਨੂੰ 5100 ਰੁਪਏ ਦੀ ਰਾਸ਼ੀ ਦਾਨ ਦਿੱਤੀ


ਇਸ ਨਿਵੇਕਲੇ ਕੰਮ ਵਿੱਚ ਯੋਗਦਾਨ ਪਾਉਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਝੁਰੜ ਖੇੜਾ ਬਲਾਕ ਖੂਈਆਂ ਸਰਵਰ ਦੇ ਈ ਟੀ ਟੀ ਅਧਿਆਪਕ  ਰਵਿੰਦਰ  ਨੇ ਆਪਣੇ ਵਿਆਹ ਦੀ ਵਰੇਗੰਢ ਮੌਕੇ ਸਕੂਲ ਨੂੰ 5100 ਰੁਪਏ ਦਾਨ ਦੇ ਤੌਰ ਤੇ ਦਿੱਤੇ। ਇਸ ਮੌਕੇ ਰਵਿੰਦਰ ਜੀ ਨੇ ਦੱਸਿਆ ਕਿ ਸਕੂਲ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਉਹ ਅੱਗੇ ਹੋਰ ਵੀ ਮਦਦ ਕਰਦੇ ਰਹਿਣਗੇ । 

ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਅਜਿਹੇ ਦਾਨੀ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ। ਜ਼ੋ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਯੋਗਦਾਨ ਦੇ ਰਹੇ ਹਨ। 

ਇਸ ਮੌਕੇ ਸਕੂਲ ਮੁੱਖੀ  ਅਭਿਸ਼ੇਕ ਕਟਾਰੀਆ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਰਾਸ਼ੀ ਸਕੂਲ ਦੇ ਹੋ ਰਹੇ ਵਿਕਾਸ ਕੰਮਾਂ ਵਿਚ ਖਰਚ ਕੀਤੀ ਜਾਵੇਗੀ ਉੱਥੇ  ਸਕੂਲ ਦੇ ਸਮੂਹ ਸਟਾਫ ਅਤੇ ਆਮ ਲੋਕਾਂ ਲਈ ਪ੍ਰੇਰਣਾ ਸਰੋਤ ਦੇ ਤੌਰ ਤੇ ਵੀ ਕੰਮ ਕਰੇਗੀ। ਇਸ ਮੌਕੇ ਸਕੂਲ ਮੁਖੀ ਅਭਿਸ਼ੇਕ ਕਟਾਰੀਆ, ਸੰਦੀਪ , ਸ਼ਿਲਪਾ ਤਿੰਨਾਂ,  ਗੋਤਮ ਅਤੇ  ਗਗਨਦੀਪ  ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ ।

ਇਹਨਾਂ ਸਾਰਿਆਂ ਨੇ ਰਵਿੰਦਰ ਜੀ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਧਾਈਆਂ ਦਿੱਤੀ।

ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਪੋਰਟਲ ਦੀ ਕੀਤੀ ਸ਼ੁਰੂਆਤ

ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਪੋਰਟਲ ਦੀ ਕੀਤੀ ਸ਼ੁਰੂਆਤ


 

-1 ਜਨਵਰੀ ਤੋਂ ਅਸ਼ੀਰਵਾਦ ਸਕੀਮ ਤਹਿਤ ਆਨਲਾਈਨ ਮੋਡ ਵਿੱਚ ਹੀ ਲਈਆਂ ਜਾਣਗੀਆਂ ਦਰਖਾਸਤਾਂ-ਡਿਪਟੀ ਕਮਿਸ਼ਨਰ

 

-31 ਦਸੰਬਰ ਤੱਕ ਆਨਲਾਈਨ ਜਾਂ ਆਫਲਾਈਨ ਕਿਸੇ ਵੀ ਤਰੀਕੇ ਨਾਲ ਕੀਤਾ ਜਾ ਸਕਦੈ ਅਪਲਾਈ

 

ਫ਼ਰੀਦਕੋਟ, 1 ਦਸੰਬਰ

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਨਿਆਂਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਤਰਜੀਹ ਦਿੰਦੇ ਹੋਏ ਅਸ਼ੀਰਵਾਦ ਸਕੀਮ ਤਹਿਤ ਅਸ਼ੀਰਵਾਦ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਮੇਂ ਦਾ ਹਾਣੀ ਹੋਣ ਲਈ ਵਿਭਾਗ ਦਾ ਇਹ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਆਪਣੀ ਪ੍ਰਤੀ ਬੇਨਤੀ ਇਸ ਪੋਰਟਲ ਉੱਪਰ ਆਨਲਾਈਨ ਅਪਲਾਈ ਕਰ ਸਕਣਗੇ। ਆਨਲਾਈਨ ਪੋਰਟਲ https://ashirwad.punjab.gov.in/ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਰਨ ਦੇ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬਚ ਜਾਵੇਗਾ ਅਤੇ ਉਹ ਆਫਲਾਈਨ ਦਰਖਾਸਤਾਂ ਦੀ ਪ੍ਰਕਿਰਿਆ ਨਾਲ ਹੋਣ ਵਾਲੀ ਦੇਰੀ ਦੀ ਖੱਜਲ-ਖੁਆਰੀ ਤੋਂ ਬਚਣਗੇ।

ਆਮ ਜਨਤਾ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਸਟਮ ਨਵਾਂ ਹੋਣ ਕਰਕੇ ਹਾਲ ਦੀ ਘੜੀ ਲਾਭਪਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਿਨੈਕਾਰ ਆਪਣੀ ਦਰਖਾਸਤ ਆਨਲਾਈਨ ਜਾਂ ਆਫਲਾਈਨ 31 ਦਸੰਬਰ 2022 ਤੱਕ ਦੇ ਸਕਣਗੇਪ੍ਰੰਤੂ ਜਨਵਰੀ, 2023 ਤੋਂ ਵਿਭਾਗ ਵੱਲੋਂ ਕੇਵਲ ਆਨਲਾਈਨ ਦਰਖਾਸਤਾਂ ਹੀ ਵਿਚਾਰੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਹੋਣ ਨਾਲ ਯੋਗ ਲਾਭਪਾਤਰੀਆਂ ਨੂੰ ਘੱਟ ਸਮੇਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਸਕੀਮ ਦਾ ਲਾਹਾ ਮਿਲੇਗਾ।

ਬੋਦੀਵਾਲੇ ਵਣਾਂ ਤੋਂ ਪਿਆ ਇਸ ਪਿੰਡ ਦਾ ਨਾਂਅ ਬੋਦੀਵਾਲਾ

bodi wala khadk singh malout road, panni wala fatta , gsss sen sec  school


ਕਿਸੇ ਗਾਇਕ ਨੇ ਕਿਹਾ ਮੇਰੇ ਪਿੰਡ ਵਿਚ ਵੱਸਦਾ ਰੱਬ ਉਏ ਆ ਅੱਖੀਂ ਦੇਖ ਲੈ, ਪਿੰਡਾਂ ਦਾ ਇਤਿਹਾਸ ਵੱਖਰਾ ਐ, ਕਿਸੇ ਪਿੰਡ ਨੂੰ ਕਿਸੇ ਬਜੁਰਗ ਦੇ ਨਾਂਅ ਤੇ ਵਸਾਇਆ ਗਿਆ, ਕਿਸੇ ਨੂੰ ਵਣਾਂ ਤੇ ਕਿਸੇ ਨੇ ਆਪਣੇ ਪਿੰਡ ਦਾ ਨਾਂਅ ਕੁਝ ਖਾਸ ਚੀਜਾਂ ਦੇ ਨਾਂਅ ਤੇ ਰੱਖਿਆ

bodi wala khadk singh malout road, panni wala fatta , gsss sen sec  school


ਪਿੰਡਾਂ ਦੀ ਵਸੋਂ ਉਨ੍ਹਾਂ ਸਮਿਆਂ ਵਿਚ ਥੋੜ੍ਹੀ ਹੁੰਦੀ ਸੀ, ਪਿੰਡਾਂ ਵਿਚ ਲੋਕਾਂ ਦਾ ਆਪਸੀ ਪਿਆਰ ਅਤੇ ਅਪਣਤ ਦੀ ਭਾਵਨਾ ਸੀ, ਲੋਕ ਇੱਕ ਦੂਜੇ ਦੇ ਦੁੱਖ ਸੁੱਖ ਵਿਚ ਸਾਥ ਦਿੰਦੇ ਸਨ। ਪਰ ਜਿਹੜੇ ਪਿੰਡ ਦੀ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਇਸ ਪਿੰਡ ਬਾਰੇ ਜਿਕਰ ਆਉਂਦਾ ਹੈ ਕਿ ਇਸ ਪਿੰਡ ਦਾ ਨਾਂਅ ਵਣਾਂ ਤੋਂ ਪਿਆ। 

 ਉਹ ਪਿੰਡ ਇਕ ਵਣ ਤੋਂ ਪਿਆ, ਤੇ ਵਣ ਦੇ ਵੀ ਉਪਰ ਇਕ ਬੋਦੀ ਤੋਂ ਜਿਹੜਾ ਰਾਹਾਂ ਦੇ ਪਾਧੀਆਂ ਨੇ ਕਰ ਦਿੱਤਾ ਬੋਦੀਵਾਲਾ ਵਣ ਤੇ ਫਿਰ ਸਮੇਂ ਦੇ ਨਾਲ ਨਾਲ ਇਹ ਹੋ ਗਿਆ ਬੋਦੀਵਾਲਾ ਖੜਕ ਸਿੰਘ, ਪਰ ਇਸ ਦੀ ਵੀ ਵੱਖਰੀ ਗਾਥਾ ਐ


ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਬੋਦੀਵਾਲਾ ਖੜਕ ਸਿੰਘ , ਜਿਹੜਾ ਕਿ ਮਲੋਟ ਫ਼ਾਜ਼ਿਲਕਾ ਰੋਡ ਤੇ ਸਥਿਤ ਹੈ।

bodi wala khadk singh malout road, panni wala fatta , gsss sen sec  school


ਜੇਕਰ ਇਸ ਪਿੰਡ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਲੋਕਾਂ ਦਾ ਕਿੱਤਾ ਖੇਤੀਬਾੜੀ ਹੈ। ਦੱਸਿਆ ਜਾਂਦਾ ਹੈ ਕਿ ਕਰੀਬ ਪੌਣੇ ਦੋ ਸਾਲ ਪਹਿਲਾਂ ਖੜਕ ਸਿੰਘ ਭੁੱਲਰ ਨਾਂਅ ਦਾ ਇਕ ਵਿਅਕਤੀ ਜ਼ਮੀਨ ਦੀ ਤਲਾਸ਼ ਵਿਚ ਏਧਰ ਆਇਆ ਸੀ। ਇਹ ਜ਼ਮੀਨ ਉਸ ਨੇ ਅੰਗਰੇਜਾਂ ਤੋਂ ਲਈ ਸੀ। ਅੰਗਰੇਜਾਂ ਨਾਲ ਸੌਦਾ ਕੀਤਾ ਅਤੇ ਫਿਰ ਉਸ ਨੂੰ ਵਾਹੀਯੋਗ ਕਰ ਲਿਆ। ਇਹ ਜ਼ਮੀਨ ਬਹੁਤ ਜਿਆਦਾ ਸੀ । ਇਸ ਲਈ ਉਸ ਨੇ ਆਪਣੇ ਕੋਲ ਇਕ ਹੋਰ ਵਿਅਕਤੀ ਜਿਹੜਾ ਕਿ ਉਸਦਾ ਰਿਸ਼ਤੇਦਾਰ ਸੀ।


ਜਿਸ ਦਾ ਪਿੰਡ ਸੀ ਹੁਸਨਰ ਅਤੇ ਸਿੱਧੂ ਨਾਂਅ ਸੀ ਉਸਦਾ, ਉਸ ਨੂੰ ਆਪਣੇ ਕੋਲ ਵਸਾ ਲਿਆ। ਇਹ ਪਿੰਡ ਅੱਧਾ ਭੁੱਲਰਾਂ ਅਤੇ ਅੱਧਾ ਸਿੱਧੂਆਂ ਦਾ ਐ। ਜਿੱਥੇ ਖੜਕ ਸਿੰਘ ਨੇ ਆਪਣਾ ਘਰ ਬਣਾਇਆ ਉਸ ਦੇ ਕੋਲ ਇਕ ਛੱਪੜ ਸੀ। ਦੱਸਿਆ ਜਾਂਦਾ ਹੈ ਕਿ ਛੱਪੜ ਦੇ ਕਿਨਾਰਿਆਂ ਤੇ ਵਣ ਦੇ ਦਰਖੱਤਾਂ ਦੇ ਭਾਰੀ ਝੁੰਡ ਸਨ। ਇਕ ਵਣ ਦੇ ਉਪਰ ਬਹੁਤ ਭਾਰੀ ਬੋਦੀ ਸੀ। ਇੰਨਾਂ ਰਾਹਾਂ ਤੋਂ ਗੁਜਰਦੇ ਪਾਂਧੀ ਇੰਨਾਂ ਵਣਾਂ ਹੇਠ ਆਰਾਮ ਕਰਿਆ ਕਰਦੇ ਸਨ। ਕਿਉਂ ਕਿ ਇੱਕ ਤਾਂ ਇੱਥੇ ਪੀਣ ਲਈ ਪਾਣੀ ਮਿਲ ਜਾਂਦਾ ਸੀ। ਆਉਂਦੇ ਜਾਂਦੇ ਰਾਹੀਂ ਪਾਂਧੀ ਧਾਰ ਲੈਂਦੇ ਸਨ ਕਿ ਬੋਦੀਵਾਲੇ ਵਣਾਂ ਹੇਠ ਆਰਾਮ ਕਰਾਂਗੇ। ਇਹ ਪਿੰਡ ਬੋਦੀਵਾਲਾ ਕਰਕੇ ਮਸ਼ਹੂਰ ਹੋ ਗਿਆ। 


ਫਿਰ ਖੜਕ ਸਿੰਘ ਦੇ ਪੋਤਰਿਆਂ ਨੇ ਇਸ ਪਿੰਡ ਦਾ ਨਾਂਅ ਰੱਖ ਦਿੱਤਾ Bodi wala ਖੜਕ ਸਿੰਘ, ਇਸ ਪਿੰਡ ਤੋਂ ਜਿੱਥੇ ਅਸਪਾਲਾਂ, ਸ਼ੇਰਗੜ  , ਮਲੋਟ ਅਤੇ ਫ਼ਾਜ਼ਿਲਕਾ ਨੂੰ ਵੀ ਸੜਕਾਂ ਜਾਂਦੀਆਂ ਹਨ। ਇਹ ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਹੈ। ਇੱਥੇ ਸਿੱਖਿਆ ਲਈ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ। ਪਿੰਡ ਵਿਚ ਖੇਡ ਗਰਾਂਊਡ ਵੀ ਬਣਾਇਆ ਗਿਆ ਹੈ। ਪਿੰਡ ਵਿਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਗਿਆ ਹੈ। ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ।

bodi wala khadk singh malout road, panni wala fatta , gsss sen sec  school


-History of villages-ਪਿੰਡਾਂ ਦਾ ਇਤਿਹਾਸ

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਮਜ਼ਦੂਰਾਂ 'ਤੇ ਲਾਠੀਚਾਰਜ ਦੀ ਡੀਟੀਐੱਫ ਵੱਲੋਂ ਸਖਤ ਨਿਖੇਧੀ


ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਮਜ਼ਦੂਰਾਂ 'ਤੇ ਲਾਠੀਚਾਰਜ ਦੀ ਡੀਟੀਐੱਫ ਵੱਲੋਂ ਸਖਤ ਨਿਖੇਧੀ



ਸੰਗਰੂਰ, 
 : ਗੱਲਬਾਤ ਦਾ ਸਮਾਂ ਦੇ ਕੇ ਮੀਟਿੰਗ ਤੋਂ ਮੁੱਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ, ਪੇਂਡੂ ਅਤੇ ਖੇਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿਚ ਰੋਸ ਮੁਜ਼ਾਹਰੇ ਲਈ ਪਹੁੰਚੇ ਮਜ਼ਦੂਰਾਂ ਦੀ ਸੁਣਵਾਈ ਕਰਨ ਦੀ ਥਾਂ ਟੀਚਰਜ਼ ਰਾਹੀ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਰਨਲ ਸਕੱਤਰ ਮੁਕੇਸ਼ ਕੁਮਾਰ ਨੇ ਸਖਤ ਨਿਖੇਧੀ ਕੀਤੀ ਹੈ।

ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਸੰਯੁਕਤ ਸਕੱਤਰ ਦਲਜੀਤ ਸਫ਼ੀਪੁਰ, ਸੂਬਾ ਕਮੇਟੀ ਮੇਂਬਰ ਮੇਘਰਾਜ, ਜਿਲ੍ਹਾ ਪ੍ਰਧਾਨ ਸੁੱਖਵਿੰਦਰ ਗਿਰ ਅਤੇ ਜਿਲ੍ਹਾ ਜਰਨਲ ਸਕੱਤਰ ਅਮਨ ਵਸ਼ਿਸ਼ਟ ਨੇ ਮਜ਼ਦੂਰਾਂ ਦੇ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਤੇ ਦਿਹਾੜੀ ਵਿਚ ਵਾਧਾ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਦੇਣ ਤੇ ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦਲਿਤਾਂ ਨੂੰ ਦੇਣ, ਗੁਲਾਬੀ ਸੁੰਡੀ ਕਾਰਨ ਖ਼ਰਾਬ ਨਰਮੇ ਦਾ ਮਜ਼ਦੂਰਾਂ ਨੂੰ ਤਹਿ ਕੀਤਾ ਮੁਆਵਜ਼ਾ ਦੇਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਅਲਾਟ ਪਲਾਟਾਂ ਦੇ ਕਬਜ਼ੇ ਦੇਣ, ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਦੇਣ, ਬੁਢਾਪਾ, ਵਿਧਵਾ, ਅੰਗਹੀਣ ਪੈਂਨਸ਼ਨਾਂ ਦੀ ਰਕਮ ਪੰਜ ਹਜ਼ਾਰ ਰੁਪਏ ਕਰਨ ਅਤੇ ਦਲਿਤਾਂ 'ਤੇ ਜ਼ਬਰ ਬੰਦ ਕਰਨ ਅਤੇ ਸੰਘਰਸ਼ਾਂ ਦੌਰਾਨ ਦਰਜ ਕੇਸ ਰੱਦ ਕਰਨ ਸਮੇਤ ਸਮੁੱਚੀਆਂ ਮੰਗਾਂ ਦੀ ਹਮਾਇਤ ਵੀ ਕੀਤੀ ਹੈ।

Nov 30, 2022

ਸੇਨੂੰ ਦੁੱਗਲ ਨੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆਂ ਅਹੁਦਾ

 

ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਉਣ ਨੂੰ ਦੱਸਿਆ ਤਰਜੀਹ




ਫਾਜਿ਼ਲਕਾ, 30 ਨਵੰਬਰ

          ਜਿ਼ਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈਏਐਸ ਨੇ ਬੁੱਧਵਾਰ ਨੂੰ ਫਾਜਿ਼ਲਕਾ ਦੇ 11ਵੇਂ ਡਿਪਟੀ ਕਮਿਸ਼ਨਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹ ਇਸ ਸੰਵੇਦਨਸ਼ੀਲ ਸਰਹੱਦੀ ਜਿ਼ਲ੍ਹੇ ਦੀ ਅਗਵਾਈ ਕਰਨ ਵਾਲੇ ਤੀਜੇ ਮਹਿਲਾ ਅਧਿਕਾਰੀ ਹਨ। ਅਹੁੱਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ  ਦੇ ਬੁੱਤ ਦੇ ਸ਼ਰਧਾ ਦੇ ਫੁਲ ਭੇਂਟ ਕੀਤੇ।

          ਰਣਨੀਤਕ ਤੌਰ ਤੇ ਮੱਹਤਵਪੂਰਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸੇਵਾ ਕਰਨ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ 2012 ਬੈਚ ਦੇ ਆਈਏਐਸ ਅਧਿਕਾਰੀ ਸੇਨੂੰ ਦੁੱਗਲ ਜਿੰਨ੍ਹਾਂ ਨੂੰ ਕਮਿਸ਼ਨਰ ਨਗਰ ਨਿਗਮ ਅਬੋਹਰ ਵਜੋਂ ਵੀ ਤਾਇਨਾਤ ਕੀਤਾ ਗਿਆ ਹੈਨੂੰ ਅਨੁਸ਼ਾਸਨਐਕਸਨ ਅਤੇ ਜਿੰਮੇਵਾਰੀ ਦੀ ਭਾਵਨਾ ਨਾਲ ਸਖ਼ਤ ਮਿਹਨਤ ਨਾਲ ਕੰਮ ਕਰਨ ਦੀਆਂ ਉੱਚੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੇ ਅਧਿਕਾਰੀ ਵਜੋਂ ਜਾਣਿਆਂ ਜਾਂਦਾ ਹੈ।

          ਜਿ਼ਲ੍ਹਾ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪ੍ਰਭਾਵਸਾਲੀ ਢੰਗ ਨਾਲ ਨਿਭਾਉਣ ਲਈ ਫਾਜਿਲਕਾ ਜਿ਼ਲ੍ਹੇ ਦੇ ਹਰੇਕ ਨਾਗਰਿਕ ਦਾ ਸਰਗਰਮ ਸਹਿਯੋਗ ਅਤੇ ਮਾਰਗਦਰਸ਼ਨ ਚਾਹੁੰਦੇ ਹਨਤਾਂਜੋ ਮੁੱਖ ਮੰਤਰੀ ਸ: ਭਗਵੰਤ ਮਾਨ ਜੀ ਦੇ ਰੰਗਲੇ ਪੰਜਾਬ ਦੇ ਸੁਪਨੇ ਵਿਚ ਯਥਾਰਤ ਵਿਚ ਤਬਦੀਲ ਕਰ ਸਕੀਏ।ਉਨ੍ਹਾਂ ਨੇ ਆਪਣੀਆਂ ਤਰਜੀਹਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਵੱਛਤਾਸਿੱਖਿਆਸਿਹਤਸੁਰੱਖਿਆਸਾਡੇ ਬਜੁਰਗ ਨਾਗਰਿਕਾਂ ਦੀ ਤੰਦਰੁਸਤੀਆਵਾਜਾਈ ਅਤੇ ਵਾਤਾਵਰਨ ਨਾਲ ਸਬੰਧਤ ਯੋਜਨਾਂਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

          1968 ਵਿਚ ਜਨਮੇ ਸੇਨੂੰ ਦੁੱਗਲ ਗੈ੍ਰਜੁਏਸਨਪੋਸਟ ਗ੍ਰੈਜੁਏਸਨ ਅਤੇ ਆਰਟਸ ਵਿਚ ਪੀ ਐਚ ਡੀ ਦੌਰਾਨ ਗੋਲਡ ਮੈਡਲਿਸਟ ਰਹੇ ਹਨ। ਸੰਘ ਲੋਕ ਸੇਵਾ ਕਮਿਸ਼ਨ ਦੀ ਇੰਟਰਵਿਊ ਲਈ ਉਮੀਦਵਾਰ ਵਜੋਂ ਸਿਫਾਰਸ਼ ਲਈ ਉਨ੍ਹਾਂ ਦਾ ਰਾਜ ਯੋਗਤਾ ਮਾਪਦੰਡ ਵਿਚ ਮਿਸਾਲੀ ਸੇਵਾ ਰਿਕਾਰਡਸਰਕਾਰੀ ਸੇਵਾ ਦੀ ਲੰਬਾਈ ਅਤੇ ਸਭ ਤੋਂ ਵੱਧ ਵਿਭਾਗੀ ਕੰਮ ਕਾਜ ਦੀ ਸੂਖਮ ਸਮਝ ਮੁੱਖ ਅਧਾਰ ਰਿਹਾ।

          ਸੇਨੂੰ ਦੁੱਗਲ ਆਈਏਐਸਜਿੰਨ੍ਹਾਂ ਨੇ ਡਾ: ਹਿਮਾਂਸੂ ਅਗਰਵਾਲ ਆਈਏਐਸ ਦੀ ਥਾਂ ਤੇ ਫਾਜਿਲ਼ਕਾ ਵਿਖੇ ਅਹੁਦਾ ਸੰਭਾਲਿਆ ਹੈ ਇਸ ਤੋਂ ਪਹਿਲਾਂ ਦੋ ਮਹੱਤਵਪੂਰਨ ਅਹੁਦਿਆਂ ਕ੍ਰਮਵਾਰ ਸਪੈਸ਼ਲ ਸਕੱਤਰ (ਜਨਰਲ ਐਡਮਿਨ ਐਂਡ ਕੋਆਰਡੀਨੇਸ਼ਨ) ਅਤੇ ਸਪੈਸ਼ਲ ਸਕੱਤਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਦੀ ਜਿੰਮੇਵਾਰੀ ਸੰਭਾਲ ਰਹੇ ਸਨ।

ਫਿਰੋ਼ਜ਼ਪੁਰ ਦੇ ਡਿਪਟੀ ਕਮਿਸ਼ਨਰ ਦਾ ਸ਼ਲਾਘਾਯੋਗ ਉਪਰਾਲਾ ,ਹੋਣਹਾਰ ਵਿਦਿਆਰਥੀਆਂ ਲਈ ਕੀਤਾ ਆਹ ਕੰਮ

ਜ਼ਿਲ੍ਹੇ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਵੰਡੇ ਟੈਬਲੈੱਟ

ਫਿਰੋ਼ਜ਼ਪੁਰ ਦੇ ਡਿਪਟੀ ਕਮਿਸ਼ਨਰ ਦਾ ਸ਼ਲਾਘਾਯੋਗ ਉਪਰਾਲਾ ,ਹੋਣਹਾਰ ਵਿਦਿਆਰਥੀਆਂ ਲਈ ਕੀਤਾ ਆਹ ਕੰਮ


ਫਿਰੋਜ਼ਪੁਰ 30 ਨਵੰਬਰ

                ਜ਼ਿਲ੍ਹੇ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ Ferozpur ਮੈਡਮ ਅੰਮ੍ਰਿਤ ਸਿੰਘ ਵੱਲੋਂ ਟੈਬਲੈੱਟ ਅਤੇ ਬੈਗ ਵੰਡੇ ਗਏ ਜੋ ਕਿ ਨੀਤੀ ਆਯੋਗ ਅਤੇ ਬਾਈਜੂਜ਼ ਦੀ ਭਾਈਵਾਲੀ ਵਿੱਚ ਕਰੀਅਰ ਪਲੱਸ ਪ੍ਰੋਗਰਾਮ ਦਾ ਹਿੱਸਾ ਹਨ। ਇਸ ਮੌਕੇ ਸ਼੍ਰੀ ਚਮਕੌਰ ਸਿੰਘ  ਡੀਈਓ ਸਕੈਂਡਰੀ ਕੋਮਲ ਅਰੋੜਾ  ਕਰੀਅਰ ਪਲੱਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਅਤੇ ਅੰਜਲੀ ਰੋਜ਼ ਬੀ.ਵਾਈ.ਜੇ.ਯੂ.ਐਸ ਐਸੋਸੀਏਟ ਵੀ ਹਾਜ਼ਰ ਸਨ।

                ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਜ਼ਿਲ੍ਹੇ ਦੇ 200 ਵਿਦਿਆਰਥੀਆਂ ਵਿੱਚੋਂ ਏ.ਸੀ.ਐਸ.ਟੀ. ਪ੍ਰੀਖਿਆ ਰਾਹੀਂ ਕੀਤੀ ਗਈ ਸੀ। ਇਹ ਵਿਦਿਆਰਥੀ ਆਨਲਾਈਨ ਮੋਡ ਵਿੱਚ ਨੀਟ ਅਤੇ ਜੇ.ਈ.ਈ. ਲਈ ਆਨਲਾਈਨ ਕੋਚਿੰਗ ਪ੍ਰਾਪਤ ਕਰਨਗੇ। ਇਨ੍ਹਾਂ ਵਿਦਿਆਰਥੀਆਂ ਲਈ ਆਨਲਾਈਨ ਕਲਾਸਸੈਸ਼ਨ ਅਤੇ ਦੋ ਅਧਿਆਪਕਾਂ ਦੀ ਡਿਊਟੀ  ਲਗਾਈ ਗਈ ਹੈ। ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਬੀ.ਵਾਈ.ਜੇ.ਯੂ.ਐਸ ਵੱਲੋਂ ਪ੍ਰੀਖਿਆ ਵਿੱਚ ਸਫ਼ਲਤਾ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਮੱਦਦ ਮੁਹੱਈਆ ਕਰਵਾਈ ਗਈ ਹੈ।