Dec 10, 2022

12 ਦਸੰਬਰ 2022 ਦਿਨ ਸੋਮਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ


ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਨੋਜਵਾਨਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ

ਫਾਜ਼ਿਲਕਾ 10 ਦਸੰਬਰ

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ `ਤੇ 12 ਦਸੰਬਰ 2022 ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਰਾ ਨੰ.502 ਚੋਥੀ ਮਿੰਜਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋਡੀਸੀ ਦਫ਼ਤਰਫਾਜ਼ਿਲਕਾ ਵਿਖੇ ਲਗਾਏ ਜਾ ਰਹੇ ਇਸ ਪਲੇਸਮੈਂਟ ਕੈਂਪ ਵਿਚ ਮਿਡਲੈਂਡ ਮਾਈਕਰੋ ਫਿਨ ਲਿਮਟਿਡ ਕੰਪਨੀ ਸ਼ਮੂਲੀਅਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਬਾਰਵੀਂ ਪਾਸਗ੍ਰੈਜੂਏਸ਼ਨ ਪਾਸ ਦਾ ਕੋਈ ਵੀ ਕੋਰਸ ਕਰ ਚੁੱਕੇ ਲੜਕੇ ਭਾਗ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਉਮਰ 20 ਤੋਂ 30 ਸਾਲ ਲਾਜਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵਿਖੇ ਵੱਖ-ਵੱਖ ਅਹੁੱਦਿਆਂ ਜਿਵੇਂ ਕਿ ਏਰੀਆ ਮੈਨੇਜਰਵਿਅਕਤੀਗਤ ਲੋਨ ਅਫਸਰ ਅਤੇ ਰਿਕਵਰੀ ਅਫਸਰ ਦੀ ਚੋਣ ਕੀਤੀ ਜਾਵੇਗੀ।

 ਇਸ ਕੈਂਪ ਵਿਚ ਚੁਣੇ ਗਏ ਪ੍ਰਾਰਥੀਆਂ ਨੂੰ ਮਹੀਨਾਵਾਰ ਤਨਖਾਹ ਵਜੋਂ ਸਾਢੇ 9 ਹਜ਼ਾਰ ਤੋਂ ਲੈ ਕੇ 15000 ਹਜ਼ਾਰ ਦਾ ਮਿਹਨਤਾਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨੋਕਰੀ ਨੌਜਵਾਨਾਂ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਹੋਰਨਾ ਜ਼ਿਲ੍ਹਿਆਂ  ਅਧੀਨ ਹੀ ਮੁਹੱਈਆ ਕਰਵਾਈ ਜਾਵੇਗੀ।

ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 7986115001, 9814543684 ਅਤੇ 8906022220 ਤੇ ਸੰਪਰਕ ਕੀਤਾ ਜਾ ਸਕਦਾ ਹੈ।

Dec 9, 2022

ਸੂਬਾ ਪੱਧਰੀ ਖੇਡਾਂ ਦੇ ਜੇਤੂਆਂ ਦੇ ਸਕੂਲ ਪਹੰੁਚਣ ’ਤੇ ਹੋਇਆ ਨਿੱਘਾ ਸਵਾਗਤ, ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਕੱਢੀ ਜੇਤੂ ਰੈਲੀ


--ਸੈਂਟਰ ਹੈਡ ਟੀਚਰ ਦੀ ਅਗਵਾਈ ’ਚ ਅ

ਸੂਬਾ ਪੱਧਰੀ ਖੇਡਾਂ ਦੇ ਜੇਤੂਆਂ ਦੇ ਸਕੂਲ ਪਹੰੁਚਣ ’ਤੇ ਹੋਇਆ ਨਿੱਘਾ ਸਵਾਗਤ, ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਕੱਢੀ ਜੇਤੂ ਰੈਲੀ

ਧਿਆਪਕਾਂ-ਮਾਪਿਆਂ ਨੇ ਕੋਚ ਅਤੇ ਜੇਤੂ ਖਿਡਾਰਿਆਂ ਨੂੰ ਫੁੱਲਾਂ ਨਾਲ ਲੱਦਿਆ

ਫਾਜ਼ਿਲਕਾ, 9 ਦਸੰਬਰ : ਰੂਪ ਨਗਰ ’ਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ-2022 ਦਾ ਆਯੋਜਨ ਕੀਤਾ ਗਿਆ। ਜਿਸ ’ਚ ਜ਼ਿਲਾ ਫਾਜ਼ਿਲਕਾ ਦੇ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੋਲਤ ਰਾਮ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਬੇਕੇ (ਸੈਂਟਰ ਨੰਬਰ-1) ਬਲਾਕ ਫਾਜ਼ਿਲਕਾ-2 ਦੇ 7 ਵਿਦਿਆਰਥੀਆਂ ਨੇ ਸ਼ਤਰੰਜ਼ ਟੀਮ ਪਿ੍ਰੰਸ ਸਿੰਘ, ਰਾਬਿਨ ਸਿੰਘ, ਬਲਜੀਤ, ਅੰਕੁਸ਼ ਅਤੇ ਜਸ਼ਨਦੀਪ ਸਿੰਘ ਅਤੇ ਅਮਨਦੀਪ ਕੌਰ ਨੇ ਰਸੀ ਕੁਦ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲੇ ਦੇ ਲਈ ਗੋਲਡ ਮੈਡਲ ਜਿੱਤੇ ਅਤੇ ਅਨੀਤਾ ਰਾਣੀ ਨੇ ਸ਼ਤਰੰਜ ਮੁਕਾਬਲੇ ’ਚ ਕਾਂਸੇ ਦਾ ਤਮਗਾ ਜਿੱਤਿਆ। 

ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਮੀਡੀਆ ਇੰਚਾਰਜ਼ ਨਿਸ਼ਾਂਤ ਅਗਰਵਾਲ ਅਤੇ ਸਕੂਲ ਮੁੱਖ ਅਧਿਆਪਕ ਸੁਮਿਤ ਕੁਮਾਰ ਜੁਨੇਜਾ ਨੇ ਦੱਸਿਆ ਕਿ ਕੱਲ ਦੇਰ ਰਾਤ ਇਨ੍ਹਾਂ ਬੱਚਿਆਂ ਦੇ ਫਾਜ਼ਿਲਕਾ ਪਹੁੰਚਣ ਤੋਂ ਬਾਅਦ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਬੇਕੇ ਦੇ ਵੇਹੜੇ ’ਚ ਸੂਬਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਗੋਲਡ ਮੈਡਲਿਸਟ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਸੈਂਟਰ ਮੁੱਖ ਅਧਿਆਪਕ ਸੀਮਾ ਰਾਣੀ ਦੀ ਅਗਵਾਈ ’ਚ ਸਮੂਹ ਸਕੂਲਾਂ ਦੇ ਮੁੱਖ ਅਧਿਆਪਕ, ਇੰਚਾਰਜ਼ ਅਤੇ ਹੋਰ ਅਧਿਆਪਕਾਂ ਨੇ ਭਰਪੂਰ ਸਵਾਗਤ ਕੀਤਾ ਅਤੇ ਇਸ ਸਕੂਲ ਵੇਹੜੇ ’ਚ ਨਵਾਂ ਮੰਬੇਕੇ ਦੇ ਸਰਪੰਚ ਜਗਤਾਰ ਸਿੰਘ, ਵੱਡਾ ਮੁੰਬੇਕੇ ਦੇ ਸਰਪੰਚ ਗੁਰਦੇਵ ਸਿੰਘ, ਪੰਚ ਮਹਿੰਦਰ ਸਿੰਘ, ਰਿੰਕੂ ਸਿੰਘ, ਸੀਨੀਅਰ ਮੈਂਬਰ ਸਰਬਜੀਤ ਸਿੰਘ ਬਾਬਾ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਸੁਰਮੇਲ ਸਿੰਘ ਦੇ ਨਾਲ ਭਾਰਤੀ ਫਾਊਂਡੇਸ਼ਨ ਦੇ ਮੰਗਾ ਸਿੰਘ ਵਿਸ਼ੇਸ਼ ਰੂਪ ਨਾਲ ਹਾਜ਼ਰ ਰਹੇ। 

ਸੂਬਾ ਪੱਧਰੀ ਖੇਡਾਂ ਦੇ ਜੇਤੂਆਂ ਦੇ ਸਕੂਲ ਪਹੰੁਚਣ ’ਤੇ ਹੋਇਆ ਨਿੱਘਾ ਸਵਾਗਤ, ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਕੱਢੀ ਜੇਤੂ ਰੈਲੀ


ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀ.ਐਚ.ਟੀ. ਮੈਡਮ ਸੀਮਾ ਰਾਣੀ ਅਤੇ ਮੰਗਾ ਸਿੰਘ ਨੇ ਕਿਹਾ ਕਿ ਇਹ ਸਾਡੇ ਸਕੂਲ ਅਤੇ ਸੈਂਟਰ ਦੇ ਨਾਲ ਨਾਲ ਪੂਰੇ ਬਲਾਕ ਅਤੇ ਜ਼ਿਲਾ ਫਾਜ਼ਿਲਕਾ ਦੇ ਲਈ ਸਨਮਾਨ ਦੀ ਗੱਲ ਹੈ ਕਿ ਸਾਡੇ ਸਰਹੱਦੀ ਇਲਾਕੇ ਦੇ ਬੱਚਿਆਂ ਨੇ ਸਫ਼ਲਤਾ ਦੇ ਝੰਡੇ ਪੰਜਾਬ ਪੱਧਰ ’ਤੇ ਗੱਡੇ। ਇਸ ਨਾਲ ਬਾਕੀ ਬੱਚਿਆਂ ਨੂੰ ਪ੍ਰੇਰਣਾ ਮਿਲੇਗੀ ਅਤੇ ਸਰਹੱਦੀ ਇਲਾਕਿਆਂ ’ਚ ਵੱਧ ਰਹੀ ਨਸ਼ੇ ਦੀ ਆਦਤ ਅਤੇ ਇਸ ਕੋਹੜ ਤੋਂ ਛੁਟਕਾਰਾ ਮਿਲੇਗਾ। 

ਇਸ ਤੋਂ ਇਲਾਵਾ ਸੈਂਟਰ ਮੀਡੀਆ ਇੰਚਾਰਜ਼ ਨਿਸ਼ਾਂਤ ਅਗਰਵਾਲ ਅਤੇ ਮੈਡਮ ਰੇਖਾ ਸ਼ਰਮਾ ਨੇ ਸਕੂਲ ਦੇ ਜੇਤੂ ਖਿਡਾਰੀਆਂ ਦੇ ਨਾਲ-ਨਾਲ ਕੋਚ ਮੋਹਿਤ ਬਤਰਾ, ਸਤਨਾਮ ਸਿੰਘ, ਸਟਾਫ਼ ਮੈਂਬਰ ਸੁਮਿਤ ਜੁਨੇਜਾ, ਕਵਿੰਦਰ ਗਰੋਵਰ, ਮੈਡਮ ਜੋਤੀ ਦੀ ਮੇਹਨਤ ਦੀ ਸਲਾਘਾ ਕੀਤੀ ਅਤੇ ਮੁੰਬੇਕੇ ਪਿੰਡ ਵਾਸੀਆਂ ਅਤੇ ਮਾਪਿਆਂ ਨੂੰ ਕਿਹਾ ਕਿ ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਤੁਹਾਨੂੰ ਸਭ ਨੂੰ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਪਿੰਡ ਮੁੰਬੇਕੇ ਦੀ ਪੰਚਾਇਤ ਵੱਲੋਂ 2100 ਰੁਪਏ ਦੀ ਰਕਮ ਮੌਕੇ ’ਤੇ ਦਿੱਤੀ ਗਈ। ਸਮਾਗਮ ’ਚ ਜੇਤੂ ਖਿਡਾਰੀਆਂ ਦੇ ਨਾਲ ਅਧਿਆਪਕਾਂ ਨੇ ਢੋਲ ਦੀ ਥਾਪ ’ਤੇ ਨੱਚ ਕੇ ਸੂਬਾ ਪੱਧਰੀ ਇਨਾਮ ਜਿੱਤਣ ਦੀ ਖੁਸ਼ੀ ਮਨਾਈ ਅਤੇ ਇਸ ਮਗਰੋਂ ਪਿੰਡ ਵਾਸੀਆਂ ਨੇ ਜੇਤੂ ਖਿਡਾਰੀਆਂ ਨੂੰ ਮੋਢਿਆਂ ’ਤੇ ਚੁੱਕ ਕੇ ਜੇਤੂ ਰੈਲੀ ਦੇ ਰੂਪ ’ਚ ਪੂਰੇ ਪਿੰਡ ’ਚ ਘੁਮਾਇਆ। 

ਇਸ ਤੋਂ ਇਲਾਵਾ ਮੈਡਮ ਸੀਮਾ ਰਾਣੀ ਸੀ.ਐਚ.ਟੀ. ਦੀ ਅਗਵਾਈ ’ਚ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਨਗਦ ਰਕਮ ਦੇ ਨਾਲ ਸਕੂਲ ਬੈਗ, ਮੈਡਲ ਅਤੇ ਟ੍ਰਾਫ਼ੀਆਂ ਦੇਕੇ ਸਨਮਾਨਤ ਕੀਤਾ ਗਿਆ। 

ਇਸ ਮੌਕੇ ਮੁੱਖ ਅਧਿਆਪਕ ਸ਼ਾਲੂ ਗਰੋਵਰ, ਮਿਨਾਕਸ਼ੀ ਰਾਣੀ, ਪਵਨ ਕੁਮਾਰ, ਪੂਜਾ ਖੰਨਾ, ਪਰਮਜੀਤ ਸਿੰਘ, ਗੋਵਿੰਦ ਕੁਮਾਰ, ਨੀਸ਼ਾ ਰਾਣੀ, ਪੂਜਾ ਰਾਣੀ, ਰੇਖਾ ਸ਼ਰਮਾ ਤੋਂ ਇਲਾਵਾ ਜੇਤੂ ਖਿਡਾਰੀਆਂ ਦੇ ਮਾਪੇ ਰਣਜੀਤ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਕੁਲਵਿੰਦਰ, ਸੁਮਿਤਰਾ ਰਾਣੀ, ਜੋਗਿੰਦਰ, ਮਲਕੀਤ, ਬਲਕਾਰ ਸਿੰਘ, ਗੁਰਮੀਤ ਸਿੰਘ ਅਤੇ ਸੰਤੋ ਬਾਈ ਹਾਜ਼ਰ ਸਨ। 

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

 

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

--ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਅਰਦਾਸ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਉਪਰੰਤ ਮੇਲੇ ਦੀ ਹੋਈ ਸ਼ੁਰੂਆਤ

--11 ਦਸੰਬਰ ਨੂੰ ਵੀ ਚੱਲੇਗਾ ਇਹ ਵਿਰਾਸਤੀ ਮੇਲਾ

--ਵਿਰਾਸਤੀ ਝਲਕੀਆਂ ਰਹੀਆਂ ਖਿੱਚ ਦਾ ਕੇਂਦਰ

ਬਠਿੰਡਾ, 9 ਦਸੰਬਰ : ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਜਾਣ ਵਾਲਾ 16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ।

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ


        ਇਸ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੀ ਸ਼ੁਰੂਆਤ ਅੱਜ ਇੱਥੇ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਈ। ਇਸ ਮੌਕੇ ਕੱਢੇ ਗਏ ਵਿਰਾਸਤੀ ਜਲੂਸ ਨੂੰ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ


        ਇਸ ਵਿਰਾਸਤੀ ਜਲੂਸ ਵਿੱਚ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਤੇ ਪੇਸ਼ਕਾਰੀਆਂ ਦੌਰਾਨ ਭਾਰੀ ਗਿਣਤੀ ਵਿੱਚ ਟ੍ਰੈਕਟਰ, ਟਰਾਲੀਆਂ, ਸਿੰਗਾਰੇ ਹੋਏ ਰਥ ਤੇ ਊਠ, ਪੁਰਾਣੇ ਸਮੇਂ ਵਾਲੀਆਂ ਤਿਆਰ ਕਰਵਾਈਆਂ ਜੀਪਾਂ, ਊਠ ਗੱਡੀਆਂ, ਮੋਟਰ ਸਾਈਕਲ ਤੋਂ ਇਲਾਵਾ ਪੁਰਾਣਾ ਸੱਭਿਆਚਾਰ ਦਰਸਾਉਂਦੇ ਪਹਿਰਾਵੇ ਵਿੱਚ ਸ਼ਾਮਲ ਬਜ਼ੁਰਗ, ਗੱਭਰੂਆਂ ਦੀਆਂ ਭੰਗੜਾ ਅਤੇ ਮੁਟਿਆਰਾਂ ਵੱਲੋਂ ਗਿੱਧੇ ਦੀਆਂ ਟੀਮਾਂ, ਹੱਥ ਬੁਣਤੀ ਵਾਲੀਆਂ ਪੱਖੀਆਂ, ਚਰਖੇ ਆਦਿ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ


        ਇਹ ਵਿਰਾਸਤੀ ਜਲੂਸ ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਮਹਿਣਾ ਚੌਂਕ, ਆਰੀਆ ਸਮਾਜ ਚੌਂਕ, ਧੋਬੀ ਬਜ਼ਾਰ, ਪੋਸਟ ਆਫ਼ਿਸ ਬਜ਼ਾਰ, ਰੇਲਵੇ ਰੋਡ, ਮਾਲ ਰੋਡ, ਗੋਲ ਡਿੱਗੀ, ਏ.ਸੀ.ਮਾਰਕੀਟ, ਸ੍ਰੀ ਹਨੂੰਮਾਨ ਚੌਂਕ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਸਮਾਪਤ ਹੋਇਆ।

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ


        ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਰਾਸਤੀ ਮੇਲੇ ਸਾਨੂੰ ਸਾਰਿਆਂ ਨੂੰ ਖਾਸਕਰ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੀ ਪੁਰਾਣੀ ਵਿਰਾਸਤ ਜੋ ਕਿ ਅੱਜ ਦੇ ਸਮੇਂ ਦੌਰਾਨ ਬਿਲਕੁੱਲ ਹੀ ਅਲੋਪ ਹੋ ਚੁੱਕੀ ਹੈ ਨੂੰ ਦੁਬਾਰਾ ਪੁਰਾਣੀ ਵਿਰਾਸਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੁੰਦੇ ਹਨ।

16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ


          ਇਸ ਮੌਕੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ, ਕਨਵੀਨਰ ਰਾਮ ਪ੍ਰਕਾਸ਼ ਜਿੰਦਲ, ਮੇਲਾ ਕਮੇਟੀ ਚੈਅਰਮੇਨ ਚਮਕੌਰ ਸਿੰਘ ਮਾਨ, ਵਾਈਸ ਚੈਅਰਮੇਨ ਬਲਦੇਵ ਸਿੰਘ ਚਹਿਲ, ਪ੍ਰਧਾਨ ਮੇਲਾ ਕਮੇਟੀ ਗੁਰਅਵਤਾਰ ਸਿੰਘ ਗੋਗੀ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

 

ਸਰਕਾਰੀ ਆਈ.ਟੀ.ਆਈ ਫਾਜਿਲਕਾ ਵਿਚ ਐਨ.ਐਸ.ਐਸ ਯੁਨਿਟ ਵੱਲੋਂ ਲਗਾਇਆ ਗਿਆ ਇਕ ਰੋਜਾ ਕੈਂਪ

govt iti fazilka , fazilka iti , fazilka iti


ਫਾਜਿਲਕਾ 9 ਦਸੰਬਰ

          ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਰਕਾਰੀ ਆਈ.ਟੀ.ਆਈ ਫਾਜਿਲਕਾ ਵਿੱਚ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਅਫਸਰ ਸ. ਗੁਰਜੰਟ ਸਿੰਘ ਵੱਲੋਂ ਐਨ.ਐਸ.ਐਸ ਕੈਂਪ ਲਗਾਇਆ ਗਿਆ। ਜਿਸ ਵਿੱਚ 56 ਐਨ.ਐਸ.ਐਸ ਵਲੰਟੀਅਰ ਨੇ ਭਾਗ ਲਿਆ।    

          ਟ੍ਰੇਨਿੰਗ ਅਫਸਰ ਸ. ਅੰਗਰੇਜ ਸਿੰਘ ਅਤੇ ਜੀ.ਆਈ ਸ੍ਰੀ ਮਦਨਲਾਲ ਨੇ ਵਲੰਟੀਅਰ ਨੂੰ ਸਬੰਧਿਤ ਕਰਦਿਆ ਕਿਹਾ ਕਿ ਕੁਦਰਤ ਸਾਨੂੰ ਜਿੰਦਗੀ ਬੱਖਸਦੀ ਹੈ ਇਸ ਲਈ ਇਸ ਦੀ ਸੰਭਾਲ ਕਰਨਾ ਹਰ ਇਕ ਮਨੁੱਖ ਦਾ ਮੁਢਲਾ ਫਰਜ ਹੈ। ਟ੍ਰੇਨਿੰਗ ਅਫਸਰ ਸ. ਅੰਗਰੇਜ ਸਿੰਘ ਨੇ ਕਿਹਾ ਕਿ ਅਸੀ ਜਿਸ ਜਗਾ ਤੇ ਪੜਦੇ ਹੁੰਦੇ ਹਾਂ ਜਾ ਕੰਮ ਕਰਦੇ ਹਾਂ ਉਸ ਜਗ੍ਹਾ ਨੂੰ ਸਾਫ ਸੁਥਰਾ ਰੱਖਣਾ ਅਤੇ ਉਸਦੀ ਸੰਭਾਲ ਸਾਨੂੰ ਆਪਣਾ ਘਰ ਸਮਝਦੇ ਹੋਏ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਵਲੰਟੀਅਰ ਦੀ ਪੰਜ ਟੀਮਾਂ ਬਣਾਈ ਗਈਆਂ। ਇਨ੍ਹਾਂ ਟੀਮਾਂ ਨੇ ਦਰਖਤਾ ਨੂੰ ਕਲੀ ਕੀਤੀ, ਫਾਲਤੂ ਝਾਂੜੀਆ ਅਤੇ ਘਾਹ ਨੂੰ ਪੁਟਿਆ ਖਾਲੀਆ ਬਣਾਈਆ ਦਰਖਤਾ ਦੀ ਛਗਾਈ ਕੀਤੀ ਅਤੇ ਨਵੇ ਬੁਟਿਆ ਨੂੰ ਲਗਾਇਆ ਗਿਆ, ਲੜਕੀਆ ਨੇ ਇਸ ਕੰਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਪੋਦਿਆ ਨੂੰ ਪਾਣੀ ਦਿੱਤਾ ਅਤੇ ਆਲਾ ਦੁਆਲਾ ਸਾਫ ਕੀਤਾ ਗਿਆ। ਇਸ ਕੈਂਪ ਵਿਚ ਬੈਸਟ ਵਲੰਟੀਅਰ ਦਾ ਖਿਤਾਬ ਮੋਟਰ ਮਕੈਨਿਕ ਦੇ ਸਿਖਿਆਰਥੀ ਵਲੰਟੀਅਰ ਅਰਸਦੀਪ ਸਿੰਘ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਰਕਾਰੀ ਆਈ.ਟੀ.ਆਈ ਫਾਜਿਲਕਾ ਦਾ ਸਟਾਫ ਹਾਜਰ ਸੀ।


Dec 8, 2022

ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਮੇਂ ਸਿਰ ਯੂਰੀਆ ਖਾਦ ਮੁਹੱਈਆ ਕਰਵਾਈ ਜਾਵੇਗੀ


ਸ੍ਰੀ ਮੁਕਤਸਰ ਸਾਹਿਬ 8 ਦਸੰਬਰ
              ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਅੰਦਰ ਯੂਰੀਆ ਖਾਦ ਦੀ ਉਪਲਬਧਤਾ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਡੀ.ਐਮ. ਮਾਰਕਫੈਡ, ਐਫ਼.ਐਸ.ਓ. ਮਾਰਕਫੈਡ, ਏਰੀਆ ਮੈਨੇਜ਼ਰ ਇਫ਼ਕੋ ਅਤੇ ਖੇਤੀਬਾੜੀ ਵਿਕਾਸ ਅਫ਼ਸਰ (ਇੰਨ:), ਸ਼੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।
          ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੌਰਾਨ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹੇ ਅੰਦਰ ਲੋੜੀਂਦੀ ਯੂਰੀਆ ਖਾਦ ਦਾ ਕਾਫ਼ੀ ਹਿੱਸਾ ਪ੍ਰਾਪਤ ਹੋ ਚੁੱਕਿਆ ਹੈ ਅਤੇ ਜਿ਼ਲ੍ਹੇ ਅੰਦਰ ਯੂਰੀਆ ਖਾਦ ਸਬੰਧੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਕਿਸਾਨ ਆਪਣੇ ਪਿੰਡ ਨਾਲ ਸਬੰਧਤ ਸਹਿਕਾਰੀ ਸਭਾ ਜਾਂ ਪ੍ਰਾਈਵੇਟ ਖਾਦ ਡੀਲਰਾਂ ਤੋਂ ਯੂਰੀਆ ਖਾਦ ਪ੍ਰਾਪਤ ਕਰ ਸਕਦੇ ਹਨ। ਇਸ ਸਮੇਂ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਪਾਈ ਜਾ ਰਹੀ ਹੈ।
         ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ  ਕਿ ਉਹ ਕਣਕ ਦੇ ਸੀਜ਼ਨ ਦੌਰਾਨ ਜੋ ਯੂਰੀਆ 2 ਤੋਂ 3 ਕਿਸ਼ਤਾਂ ਵਿੱਚ ਦਿੱਤੀ ਜਾਣੀ ਹੈ ਉਸ ਨੂੰ ਇੱਕੋ ਸਮੇਂ ਖ੍ਰੀਦ ਕੇ ਸਟੋਰ ਨਾ ਕੀਤਾ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਕਣਕ ਦੀ ਫ਼ਸਲ ਨੂੰ 110 ਕਿ:ਗ੍ਰਾ: ਯੂਰੀਆ ਪਾਉਣ ਦੀ ਸਿ਼ਫਾਰਸ਼ ਹੈ। ਸਿ਼ਫਾਰਸ਼ ਅਨੁਸਾਰ ਖਾਦ ਪਾਉਣ ਤੋਂ ਬਾਅਦ ਵੀ ਜੇਕਰ ਨਾਈਟਰੋਜ਼ਨ ਤੱਤ ਦੀ ਘਾਟ ਜਾਪਦੀ ਹੈ ਤਾਂ ਉਸ ਦੀ ਪੂਰਤੀ ਨੈਨੋ ਯੂਰੀਆ ਰਾਹੀਂ ਕੀਤੀ ਜਾਵੇ। ਸਿ਼ਫਾਰਸ਼ ਤੋਂ ਵੱਧ ਯੂਰੀਆ ਖਾਦ ਪਾਉਣ ਨਾਲ ਫ਼ਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੱਧ ਲੱਗਦੀਆਂ ਹਨ, ਵੱਧ ਖਾਦਾਂ ਪਾਉਣ ਨਾਲ ਫ਼ਸਲ ਦਾ ਕੱਦ ਜਿ਼ਆਦਾ ਵਧ ਜਾਂਦਾ ਹੈ ਅਤੇ ਫ਼ਸਲ ਡਿੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜਿ਼ਆਦਾ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ।
      ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਵੱਲੋਂ ਖੇਤੀ ਇਨਪੁਟਸ ਖਰੀਦਣ ਸਮੇਂ ਉਨ੍ਹਾਂ ਨੂੰ ਪੱਕਾ ਬਿੱਲ ਦਿੱਤਾ ਜਾਵੇ, ਬਿੱਲ ਉਪਰ ਕਿਸਾਨ ਦਾ ਨਾਂ, ਪਿਤਾ ਦਾ ਨਾਂ, ਪਿੰਡ ਦਾ ਨਾਂ ਅਤੇ ਮੋਬਾਇਲ ਨੰਬਰ ਦਰਜ਼ ਕੀਤਾ ਜਾਵੇ। ਸਟਾਕ ਰਜਿਸਟਰ ਅਤੇ ਸਟਾਕ ਬੋਰਡ ਐਕਟ ਅਨੁਸਾਰ ਭਰਿਆ ਜਾਵੇ ਅਤੇ ਖਾਦ ਮੰਨਜ਼ੂਰਸੁ਼ਦਾ ਗੋਦਾਮ ਵਿੱਚ ਹੀ ਰੱਖੀ ਜਾਵੇ। ਜੇਕਰ ਡੀਲਰ ਪਾਸ ਯੂਰੀਆ ਖਾਦ ਮੌਜ਼ੂਦ ਹੈ ਤਾਂ ਕਿਸੇ ਕਿਸਾਨ ਨੂੰ ਮੋੜਿਆ ਨਾ ਜਾਵੇ ਅਤੇ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਨਾ ਦਿੱਤੀ ਜਾਵੇ। ਜੇਕਰ ਖੇਤੀਬਾੜੀ ਵਿਭਾਗ ਪਾਸ ਖਾਦ ਡੀਲਰ ਵੱਲੋਂ ਕਿਸੇ ਕਿਸਾਨ ਨੂੰ ਯੂਰੀਆ ਖਾਦ ਦੇ ਨਾਲ ਅਣਚਾਹੀ ਵਸਤੂ ਦੇਣ ਜਾਂ ਕੋਈ ਹੋਰ ਸਿ਼ਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਡੀਲਰ ਖਿਲਾਫ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
     ਫ਼ਸਲਾਂ ਅਤੇ ਖੇਤੀ ਇਨਪੁਟਸ ਲੈਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ/ਜਾਣਕਾਰੀ ਲਈ ਸ਼੍ਰੀ ਜਗਸੀਰ ਸਿੰਘ 94179-78084 ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਪਰਮਿੰਦਰ ਸਿੰਘ ਧੰਜੂ 98780-20311 ਬਲਾਕ ਖੇਤੀਬਾੜੀ ਅਫ਼ਸਰ ਮਲੋਟ, ਸ਼੍ਰੀ ਅਮਰ ਸਿੰਘ 98721-27100 ਬਲਾਕ ਖੇਤੀਬਾੜੀ ਅਫ਼ਸਰ ਲੰਬੀ ਅਤੇ ਸ਼੍ਰੀ ਜਗਮੋਹਨ ਸਿੰਘ 98883-20068 ਖੇਤੀਬਾੜੀ ਵਿਕਾਸ ਅਫ਼ਸਰ ਗਿੱਦੜਬਾਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵਿੱਚੋਂ ਖਾਦ ਪ੍ਰਾਪਤ ਕਰਨ ਸਮੇਂ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ 98153-49645 ਨਾਲ ਸੰਪਰਕ ਕਰ ਸਕਦੇ ਹਨ

ਦੇਸ਼ ਦੀ ਆਨ ਤੇ ਸ਼ਾਨ ਲਈ ਸ਼ਹਾਦਤ ਦੇਣ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਮੱਦਦ ਕਰਨਾ ਸਾਡਾ ਨਿੱਜੀ ਫਰਜ਼ : ਸ਼ੌਕਤ ਅਹਿਮਦ ਪਰੇ


·        ਡਿਪਟੀ ਕਮਿਸ਼ਨਰ ਦੇ ਫਲੈਗ ਡੇਅ ਬੈਜ ਲਗਾ ਕੇ ਮਨਾਇਆ ਝੰਡਾ ਦਿਵਸ

        ਬਠਿੰਡਾ, 7 ਦਸੰਬਰ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦਾ ਗੌਰਵਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੈਨਿਕ ਭਲਾਈ ਵਿਭਾਗ ਵਲੋਂ ਆਨਰੇਰੀ ਕੈਪਟਨ ਰਿਟਾ. ਗੁਰਤੇਜ ਸਿੰਘ ਵੈਲਫ਼ੇਅਰ ਆਰਗਨਾਈਜ਼ਰ ਵਲੋਂ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਦੇ ਫਲੈਗ ਡੇਅ ਬੈਜ ਲਗਾਇਆ ਗਿਆ।

        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਝੰਡਾ ਦਿਵਸ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਦਿਵਸ ਮੌਕੇ ਇਕੱਤਰ ਰਾਸ਼ੀ ਲੋੜਵੰਦ ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਦੇ ਪਰਿਵਾਰਾਂ, ਸੈਨਿਕ ਵਿਧਵਾਵਾਂ ਦੀ ਸਹਾਇਤਾ ਤੇ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ’ਚ ਵਰਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੰਡਾ ਦਿਵਸ ਫੰਡ ਵਿੱਚ ਵੱਧ ਤੋ ਵੱਧ ਯੋਗਦਾਨ ਜ਼ਰੂਰ ਪਾਉਣ ਤਾਂ ਜੋ ਰਾਸ਼ੀ ਲੋੜਵੰਦਾਂ ਦੀ ਮਦਦ ਲਈ ਵਰਤੀ ਜਾ ਸਕੇ।

        ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਦੇਸ਼ ਦੀ ਆਨ ਤੇ ਸ਼ਾਨ ਲਈ ਸ਼ਹਾਦਤ ਦੇਣ ਵਾਲੇ ਵੀਰ ਜਵਾਨਾਂ ਦੇ ਪਰਿਵਾਰਾਂ ਦੀ ਮੱਦਦ ਕਰਨਾ ਸਾਡਾ ਫਰਜ਼ ਹੈ, ਜਿਸ ਦੇ ਲਈ ਹਰੇਕ ਨਾਗਰਿਕ ਨੂੰ ਝੰਡਾ ਦਿਵਸ ਫੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।  

        ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ਼ ਆਦਿ ਹਾਜ਼ਰ ਰਿਹਾ।

ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਚ ਮਦਰ ਵਰਕਸ਼ਾਪ ਲਗਾਈ

moter,punjab mothers, school workshop,


ਫ਼ਾਜਿ਼ਲਕਾ, 8 ਦਸੰਬਰ (ਬਲਰਾਜ ਸਿੰਘ ਸਿੱਧੂ)

  ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਸ਼੍ਰੀ ਦੌਲਤ ਰਾਮ  ਦੀ ਅਗਵਾਈ ਹੇਠ ਫਾਜ਼ਿਲਕਾ ਦੇ ਨਵੀ ਆਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ (ਸੈਂਟਰ ਨੰਬਰ 1) ਵਿੱਖੇ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਦਰ ਵਰਕਸ਼ਾਪ ਲਗਾਈ ਗਈ ਹੈ

ਜਿਸ ਵਿਚ ਮਾਪਿਆਂ  ਨੇ ਸ਼ਮੂਲੀਅਤ ਕੀਤੀ ,ਇਸ ਮੌਕੇ ਮਾਪਿਆਂ ਨੂੰ ਵਿਦਿਆਰਥੀਆਂ ਅੰਦਰ ਘਰੋਂ ਤੋਂ ਵੀ ਚੰਗੇ ਗੁਣਾਂ ਦੇ ਧਾਰਨੀ ਬਣਾਉਣ ਦੀ ਤਾਕੀਦ ਕੀਤੀ। ਮਾਪਿਆਂ ਨੂੰ ਵਿਦਿਆਰਥੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਲਈ ਪੇ੍ਰਿਤ ਕਰਨ ਲਈ ਕਿਹਾ ਗਿਆ।   ਇਸ ਮੌਕੇ ਮੁੱਖ ਅਧਿਆਪਕਾ ਮੈਡਮ ਸ਼ਾਲੂ ਗਰੋਵਰ ,ਨਿਸ਼ਾਂਤ ਕੁਮਾਰ ਅਗਰਵਾਲ ਅਤੇ ਮੈਡਮ ਮਮਤਾ ਰਾਣੀ ਨੇ ਮਾਪਿਆਂ ਨੂੰ ਉਹਨਾਂ ਦੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਗਈ