Jan 9, 2023

ਜ਼ਿਲ੍ਹੇ ਅੰਦਰ ਬਿਜਲੀ ਸੁਧਾਰ ਦੇ ਕੰਮਾਂ ਦੇ ਖਰਚ ਹੋਣਗੇ 113 ਕਰੋੜ ਰੁਪਏ: ਦਹੀਆ


ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ: ਨਰੇਸ਼ ਕਟਾਰੀਆ

ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂਤਾਰਾਂਕੇਬਲਾਂ ਅਤੇ ਟਰਾਂਸਫਾਰਮਰਾਂ ਦਾ ਵੀ ਸੁਧਾਰ ਕੀਤਾ ਜਾਵੇਗਾ

ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ

ਫਿਰੋਜ਼ਪੁਰ, 9 ਜਨਵਰੀ     

          ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਿਜਲੀ ਸੁਧਾਰਾਂ ਲਈ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ 113 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਅਤੇ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆਂ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਅਤੇ ਇੰਜ: ਸੰਦੀਪ ਗਰਗ ਨਿਗਰਾਨ ਇੰਜੀਨੀਅਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

          ਮੀਟਿੰਗ ਦੌਰਾਨ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਅਧੀਨ ਕੀਤੇ ਜਾਣ ਵਾਲੇ ਬਿਜਲੀ ਸੁਧਾਰਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਸਕੀਮ ਅਧੀਨ ਹੋਣ ਵਾਲੇ ਸੁਧਾਰਾਂ ਲਈ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਇਹ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ।

          ਇਸ ਮੌਕੇ ਨੇ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਫਿਰੋਜਪੁਰ ਅਧੀਨ ਪੈਂਦੇ ਮੰਡਲ ਸ਼ਹਿਰੀ ਫਿਰੋਜਪੁਰਦਿਹਾਤੀ ਫਿਰੋਜਪੁਰਜੀਰਾ ਅਤੇ ਜਲਾਲਾਬਾਦ ਵਿਖੇ ਆਰ.ਡੀ.ਐਸ.ਐਸ ਸਕੀਮ ਅਧੀਨ ਬਿਜਲੀ ਸੁਧਾਰਾਂ ਸਬੰਧੀ ਮਹਿਕਮਾ ਪੀ.ਐਸ.ਪੀ.ਸੀ.ਐਲ. ਦੇ ਏ.ਪੀ.ਡੀ.ਆਰ.ਪੀਵਿੰਗ ਵੱਲੋ ਕੰਮ ਕਰਵਾਇਆ ਜਾਣਾ ਹੈ। ਇਸ ਸਕੀਮ ਅਧੀਨ ਵੱਖ-ਵੱਖ ਤਰ੍ਹਾਂ ਦੇ ਬਿਜਲੀ ਸੁਧਾਰ ਦੇ ਕੰਮ ਜਿਵੇਂ ਕਿ ਨਵੀਆਂ 11 ਕੇਵੀ ਲਾਈਨਾਂਟਰਾਂਸਫਾਰਮਰ,ਨਵੇਂ ਬਿਜਲੀ ਘਰ ਅਤੇ ਐਲ.ਟੀ ਲਾਈਨ ਦੇ ਸੁਧਾਰਾਂ ਦਾ ਕੰਮ ਕੀਤਾ ਜਾਣਾ ਹੈ। ਇਸ ਸਕੀਮ ਅਧੀਨ ਖਪਤਕਾਰਾਂ ਨੂੰ ਨਿਰਵਿਘਨ ਅਤੇ ਸੁਚਾਰੂ ਬਿਜਲੀ ਸਪਲਾਈ ਦੇਣ ਸੰਬੰਧੀ ਭਾਰਤ ਸਰਕਾਰ ਅਤੇ ਪਾਵਰਕਾਮ ਵੱਲੋਂ ਸਾਂਝੇ ਤੌਰ ਤੇ ਖਰਚਾ ਕੀਤਾ ਜਾਣਾ ਹੈ। ਇਸ ਸਕੀਮ ਦਾ ਮੁੱਖ ਮਕਸਦ ਬਿਜਲੀ ਨੈਟਵਰਕ ਵਿਚ ਸੁਧਾਰ ਕਰਨ ਦੇ ਨਾਲ-ਨਾਲ  ਰਾਜਾਂ ਦੇ ਬਿਜਲੀ ਲਾਈਨਾਂ ਉੱਪਰ ਹੋ ਰਹੇ ਖਰਚਿਆਂ ਨੂੰ ਕੇ ਵਿੱਤੀ ਘਾਟੇ ਨੂੰ ਕੰਟਰੋਲ ਕਰਨਾ ਹੈ।

          ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਫੇਸ ਅਧੀਨ ਜਿ਼ਲ੍ਹਾ ਫਿਰੋਜਪੁਰ ਵਿਚ ਵੱਖ-ਵੱਖ ਸ਼ਹਿਰਾਂਕਸਬਿਆਂ ਅਤੇ ਪਿੰਡਾਂ ਵਿਚ ਬਿਜਲੀ ਨੈੱਟਵਰਕ ਦੇ ਸੁਧਾਰਾਂ ਤੇ ਲਗਭਗ 113 ਕਰੋੜ ਰੁਪਏ ਖਰਚੇ ਜਾਣਗੇ। ਮੀਟਿੰਗ ਦੌਰਾਨ ਪਾਵਰਕਾਮ ਦੇ ਸੰਬੰਧਿਤ ਵਿੰਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿਚ ਕੰਡਮ ਪੋਲਾਂਤਾਰਾਂ ਅਤੇ ਕੇਬਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ। ਇਸ ਸਕੀਮ ਅਧੀਨ ਪਹਿਲੇ ਫੇਸ ਵਿਚ ਵਿਧਾਨ ਸਭਾ ਹਲਕਾ ਸ਼ਹਿਰੀ ਫਿਰੋਜਪੁਰ ਵਿੱਚ ਰਕਮ ਲਗਭਗ 32.92 ਕਰੋੜ ਰੁਪਏ,  ਦਿਹਾਤੀ ਫਿਰੋਜਪੁਰ ਵਿੱਚ ਰਕਮ ਲਗਭਗ 45.54 ਕਰੋੜ ਰੁਪਏਜੀਰਾ ਵਿੱਚ ਰਕਮ ਲਗਭਗ 27.57 ਕਰੋੜ ਰੁਪਏ ਅਤੇ ਗੁਰੂਹਰਸਹਾਏ  ਵਿੱਚ ਰਕਮ ਲਗਭਗ 7.25 ਕਰੋੜ ਰੁਪਏ ਦੇ ਕੰਮ ਕਰਵਾਏ ਜਾਣਗੇ ।

          ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਨੇ ਇਸ ਸਕੀਮ ਅਧੀਨ ਫਿਰੋਜਪੁਰ ਜਿਲ੍ਹੇ ਵਿੱਚ 2 ਬਿਜਲੀ ਘਰਾਂ 66 ਕੇਵੀ ਐਫ.ਸੀ.ਆਈ ਅਤੇ 66 ਕੇਵੀ ਹਾਮਦ ਦੇ ਪਾਵਰ ਟਰਾਂਸਫਾਰਮਰ ਦੀ ਕਪੈਸਟੀ ਵਿੱਚ ਵਾਧਾ ਕਰਨਾ ਅਤੇ 01 ਬਿਜਲੀ ਘਰ 66 ਕੇਵੀ ਧੰਨਾ ਸ਼ਹੀਦ ਵਿੱਚ 01 ਨਵਾਂ ਪਾਵਰ ਟਰਾਂਸਫਾਰਮਰ ਰੱਖਣ ਉਪਰ ਲਗਭਗ 8.75 ਕਰੋੜ ਖਰਚੇ ਜਾਣਗੇ। ਇਸੇ ਤਰ੍ਹਾਂ 66 ਕੇਵੀ ਲਾਈਨਾਂ ਦੇ ਸੁਧਾਰ ਲਈ ਲਗਭਗ 7.29 ਕਰੋੜ ਦੀ ਲਗਾਤ ਨਾਲ ਲਗਭਗ 22.12 ਕਿਲੋਮੀਟਰ ਦੇ ਕੰਡਕਟਰ ਬਦਲੀ ਕੀਤਾ ਜਾਵੇਗਾ।  ਜਿਲ੍ਹਾ ਫਿਰੋਜਪੁਰ ਅਧੀਨ ਲਗਭਗ 18.55 ਕਿਲੋਮੀਟਰ ਦੀਆਂ 2 ਨਵੀਆਂ 66 ਕੇਵੀ ਲਾਈਨਾਂ ਦੀ ਉਸਾਰੀ ਉਪਰ ਲਗਭਗ 10.89 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੌਰਾਨ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਅਤੇ ਸ੍ਰੀ ਨਰੇਸ਼ ਕਟਾਰੀਆਂ ਨੇ ਕਿਹਾ ਬਿਜਲੀ ਸੁਧਾਰਾਂ ਸਬੰਧੀ ਸਾਰੇ ਪ੍ਰਾਜੈਕਟ ਮਿੱਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ।

           ਮੀਟਿੰਗ ਦੌਰਾਨ ਇੰਜ: ਮਨਦੀਪ ਸਿੰਘ ਸੰਧੂ ਵਧੀਕ ਨਿਗ. ਇੰਜ: ਫਰੀਦਕੋਟਇੰਜ: ਮਨਜੀਤ ਸਿੰਘ ਵਧੀਕ ਨਿਗ.ਇੰਜ: ਦਿਹਾਤੀ ਮੰਡਲ ਪੀਐਸਪੀਸੀਐਲ ਫਿਰੋਜਪੁਰਇੰਜ: ਸੁਰੇਸ ਕੁਮਾਰ ਵਧੀਕ ਨਿਗ.ਇੰਜ: ਸ਼ਹਿਰੀ ਮੰਡਲ ਪੀਐਸਪੀਸੀਐਲ ਫਿਰੋਜਪੁਰਇੰਜ: ਫੁੰਮਣ ਸਿੰਘ ਸੀਨੀ.ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜਲਾਲਾਬਾਦਇੰਜ: ਸਰਤਾਜ ਸਿੰਘ ਸੀਨੀ. ਕਾਰਜਕਾਰੀ ਇੰਜ: ਵੰਡ ਮੰਡਲ ਪੀਐਸਪੀਸੀਐਲ ਜ਼ੀਰਾ ਹਾਜ਼ਰ ਸਨ।

11 ਫਰਵਰੀ ਨੂੰ ਲੱਗੇਗੀ ਲੋਕ ਅਦਾਲਤ, ਲੋਕਾਂ ਨੂੰ ਲਾਹਾ ਲੈਣ ਦੀ ਅਪੀਲ



-ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ

ਫਾਜਿ਼ਲਕਾ, 9 ਜਨਵਰੀ

ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਬੈਠਕ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ।

ਬੈਠਕ ਦੌਰਾਨ ਜਿ਼ਲ੍ਹਾ ਕਾਨੂੰਨੀ ਅਥਾਰਟੀ ਦੇ ਕੰਮ ਕਾਜ ਦੀ ਸਮੀਖਿਆ ਦੇ ਨਾਲ ਨਾਲ ਉਨ੍ਹਾਂ ਨੇ ਦੱਸਿਆ ਕਿ ਅਗਲੀ ਲੋਕ ਅਦਾਲਤ 11 ਫਰਵਰੀ 2023 ਨੂੰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕ ਇਸ ਕੌਮੀ ਲੋਕ ਅਦਾਲਤ ਦਾ ਜਿਆਦਾ ਤੋਂ ਜਿਆਦਾ ਲਾਭ ਲੈਣ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਸਮਝੌਤੇ ਰਾਹੀਂ ਨਿਪਟਾਰਾ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਦੋਵੇਂ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਆਪਸੀ ਭਾਈਚਾਰਾ ਵੱਧਦਾ ਹੈ। ਜਿਸ ਵੀ ਵਿਅਕਤੀ ਨੇ ਆਪਣੇ ਕੇਸ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣਾ ਹੋਵੇ ਉਹ ਸਬੰਧਿਤ ਅਦਾਲਤ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿ਼ਲਕਾ ਵਿਖੇ ਇੱਕ ਦਰਖਾਸਤ ਦੇ ਕੇ ਇਸ ਲੋਕ ਅਦਾਲਤ ਰਾਹੀਂ ਆਪਣੇ ਝਗੜੇ ਦਾ ਨਿਪਟਾਰਾ ਕਰਵਾ ਸਕਦਾ ਹੈ।

ਇਸ ਤੋਂ ਬਿਨ੍ਹਾਂ ਦੱਸਿਆ ਗਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਵੀ ਉਪਲਬੱਧ ਕਰਵਾਈ ਜਾਂਦੀ ਹੈ। ਮੁਫਤ ਕਾਨੂੰਨੀ ਸਹਾਇਤਾਂ ਲੈਣ ਲਈ ਵੀ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਜਾਂ ਜਿਸ ਅਦਾਲਤ ਵਿਚ ਕੇਸ ਚਲਦਾ ਹੋਵੇ ਉਥੇ ਸ਼ਰਤਾਂ ਪੂਰੀਆਂ ਕਰਦੇ ਲੋਕ ਅਰਜੀ ਦੇ ਸਕਦੇ ਹਨ।

ਬੈਠਕ ਦੌਰਾਨ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਨੇ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਬਾਲ ਭਿਖਿਆ ਰੋਕਣ ਲਈ ਉਪਰਾਲੇ ਤੇਜ਼ ਕਰਨ ਅਤੇ ਪੁਲਿਸ ਵਿਭਾਗ ਨੂੰ ਜਲਦ ਤੋਂ ਜਲਦ ਸੰਮਨ ਤਾਲੀਮ ਕਰਨ ਲਈ ਕਿਹਾ।

ਮੀਟਿੰਗ ਦੌਰਾਨ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬਾਲ ਸੁਰੱਖਿਆ ਯੁਨਿਟ ਵੱਲੋਂ ਬਚਿਆਂ ਦੀ ਵੱਖ-ਵੱਖ ਕਾਨੂੰਨਾ ਤਹਿਤ ਮਿਲੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਚਿਆਂ ਦੀ ਸਾਂਭ-ਸੰਭਾਲ ਲਈ ਯੁਨਿਟ ਵੱਲੋਂ ਅਨੇਕਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ।

          ਬੈਠਕ ਵਿਚ  ਮਾਣਯੋਗ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸਾਂਘੇ, ਸੀ.ਜੇ.ਐਮ. ਸ੍ਰੀ ਰਵੀ ਗੁਲਾਟੀ, ਪ੍ਰਿੰਸੀਪਲ ਮੈਜਿਸਟਰੇਟ ਮੈਡਮ ਸ਼ੁਰੂਤੀ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਅਮਨਦੀਪ ਸਿੰਘ, ਚੇਅਰਪਰਸਨ ਬਾਲ ਭਲਾਈ ਕਮੇਟੀ ਨਵੀਨ ਜਸੂਜਾ, ਐਸ.ਪੀ ਮੋਹਨ ਸਿੰਘ, ਮੈਡਮ ਰੀਤੂ ਬਾਲਾ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਵੇਂ ਦਫ਼ਤਰ ਦਾ ਹੋਇਆ ਉਦਘਾਟਨ



—ਪੰਜਾਬ ਸਰਕਾਰ ਇਲਾਕੇ ਦੇ ਲੋਕਾਂ ਨੂੰ ਪੀਣ ਦੇ ਸਾਫ ਪਾਣੀ ਦੀਆਂ ਜਰੂਰਤਾਂ ਨੂੰ ਕਰੇਗੀ ਪੂਰਾ—ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਅਬੋਹਰ, ਫਾਜਿ਼ਲਕਾ, 9 ਜਨਵਰੀ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ Abohar ਦੇ ਨਵੇਂ ਦਫ਼ਤਰ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਠ ਪਾਠ ਦੇ ਭੋਗ ਉਪਰੰਤ ਇਸ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਨਿਭਾਈ। ਇਸ ਮੌਕੇ ਭਾਈ ਨਿਰਪਾਲ ਸਿੰਘ ਖਾਲਸਾ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਇਸ ਮੌਕੇ Balluana  ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਵਾਹਿਗੁਰੂ ਦੇ ਓਟ ਆਸਰੇ ਨਾਲ ਇਹ ਦਫ਼ਤਰ ਲੋਕਾਂ ਨੂੰ ਸਮਰਪਿਤ ਕਰਨ ਦਾ ਅੱਜ ਮੌਕਾ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਫ਼ਤਰ ਦੇ ਨਿਰਮਾਣ ਤੇ 82 ਲੱਖ ਰੁਪਏ ਦਾ ਖਰਚ ਆਇਆ ਹੈ ਅਤੇ ਇਸ ਤਰਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੂੰ ਨਵਾਂ ਦਫ਼ਤਰ ਮਿਲਿਆ ਹੈ ਜਿਸ ਦੀ ਆਰੰਭਤਾ ਹਨੂੰਮਾਨਗੜ੍ਹ ਰੋਡ ਤੇ ਸਥਿਤ ਵਾਟਰ ਵਰਕਸ ਕੈਂਪ ਦੇ ਅੰਦਰ ਕੀਤੀ ਗਈ ਹੈ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਝਦੀ ਹੈ ਕਿ ਪੀਣ ਦਾ ਸਾਫ ਪਾਣੀ ਲੋਕਾਂ ਦੀ ਅਹਿਮ ਜਰੂਰਤ ਹੈ, ਇਸ ਲਈ ਪਿੰਡ ਪੱਤਰੇਵਾਲਾ ਵਿਚ ਨਹਿਰੀ ਪਾਣੀ ਤੇ ਅਧਾਰਤ ਮੈਗਾ ਵਾਟਰ ਵਰਕਸ ਉਸਾਰਿਆ ਜਾ ਰਿਹਾ ਹੈ ਜ਼ੋ ਕਿ 2 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ ਜਿੱਥੋਂ ਸਾਫ ਪਾਣੀ ਇਲਾਕੇ ਦੇ ਸਾਰੇ ਪਿੰਡਾਂ ਵਿਚ ਪਹੁੰਚਾਇਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਇੰਜਨੀਅਰ  ਅੰਮ੍ਰਿਤਦੀਪ ਸਿੰਘ ਭੱਠਲ ਨੇ ਸਮੂਹ ਹਾਜਰੀਨ ਦਾ ਇੱਥੇ ਪੱੁਜਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਜਨ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਜਾਰੀ ਰੱਖੇਗਾ। ਇਸ ਮੌਕੇ ਤੇ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਸ੍ਰੀ ਸਮਿੰਦਰ ਸਿੰਘ, ਧਰਮਵੀਰ ਗੋਦਾਰਾ, ਸ੍ਰੀ ਉਪਕਾਰ ਸਿੰਘ ਜਾਖੜ, ਸ੍ਰੀ ਜਗਮਨਦੀਪ ਸਿੰਘ ਮਿੰਕੂ ਕੁੰਡਲ, ਰਤਨਜੋਤ ਸਿੰਘ ਢਿੱਲੋਂ ਐਸਡੀਓ, ਸ੍ਰੀ ਮਨੀਸ਼ ਕੁਮਾਰ ਐਸਡੀਓ, ਸ੍ਰੀ ਅਜੈ ਕੁਮਾਰ ਬੀਪੀਈਓ, ਸ੍ਰੀ ਸ਼ਾਮ ਸੁੰਦਰ ਸੌਂਲਕੀ, ਸ੍ਰੀ ਸੁਰਿੰਦਰ ਪਾਲ ਸਿੰਘ ਆਦਿ ਵੀ ਹਾਜਰ ਸਨ।

ਫੀਲਡ ਅਫਸਰਾਂ ਤੋਂ ਇਲਾਵਾ ਪੈਕਰ ਤੇ ਚੈਕਰਾਂ ਦੀ ਆਸਾਮੀ ਲਈ ਕੀਤੀ ਜਾਵੇਗੀ ਚੋਣ

 ਪਲੇਸਮੈਂਟ ਕੈਂਪ 10 ਤੇ 11 ਜਨਵਰੀ ਨੂੰ : ਡਿਪਟੀ ਕਮਿਸ਼ਨਰ


·       

          ਬਠਿੰਡਾ, 9 ਜਨਵਰੀ : ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 10 ਜਨਵਰੀ 2023 ਨੂੰ ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਐਲ.ਐਡ.ਟੀ. ਫਾਈਨਾਂਸ ਕੰਪਨੀ ਵੱਲੋਂ ਅਤੇ 11 ਜਨਵਰੀ 2023 ਨੂੰ ਟਰਾਈਡੈਂਟ ਬਰਨਾਲਾ ਦੇ ਸਹਿਯੋਗ ਨਾਲ ਬੀ.ਡੀ.ਪੀ.ਓ. ਦਫਤਰ ਰਾਮਾਂ ਰੋਡ, ਤਲਵੰਡੀ ਸਾਬੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ 10 ਜਨਵਰੀ 2023 ਨੂੰ ਐਲ.ਐਡ.ਟੀ. ਫਾਈਨਾਂਸ ਵਲੋਂ ਬਾਰਵੀਂ ਜਾਂ ਗਰੈਜੂਏਸ਼ਨ ਪਾਸ ਕੇਵਲ ਲੜਕੇ ਜਿਨ੍ਹਾਂ ਦੀ ਉਮਰ 21 ਤੋਂ 30 ਸਾਲ ਵਿਚਕਾਰ ਹੋਵੇ, ਦੀ ਚੋਣ ਫੀਲਡ ਅਫਸਰ ਦੀਆਂ ਅਸਾਮੀਆਂ ਲਈ ਕੀਤੀ ਜਾਵੇਗੀ। ਫੀਲਡ ਅਫਸਰ ਦੀਆਂ ਅਸਾਮੀਆਂ ਲਈ ਪ੍ਰਾਰਥੀਆਂ ਕੋਲ ਆਪਣਾ ਡਰਾਇੰਵਿੰਗ ਲਾਇਸੈਂਸ, ਦੋ ਪਹੀਆ ਵਾਹਨ ਤੇ ਸਮਾਰਟ ਫੋਨ ਹੋਣਾ ਲਾਜ਼ਮੀ ਹੋਵੇ। ਇੰਟਰਵਿਓ ਵਿੱਚ ਸਿਲੈਕਟ ਹੋਏ ਪ੍ਰਾਰਥੀਆਂ ਦੀ ਘੱਟੋ-ਘੱਟ ਤਨਖਾਹ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਪੈਟ੍ਰੋਲ ਅਤੇ ਹੋਰ ਭੱਤਿਆਂ ਦੀ ਸਹੂਲਤ ਵੀ ਦਿੱਤੀ ਜਾਵੇਗੀ। ਪ੍ਰਾਰਥੀ ਆਪਣੇ ਨਾਲ ਬਾਇਓਡਾਟਾ ਤੇ ਆਪਣੇ ਜ਼ਰੂਰੀ ਦਸਤਾਵੇਜ ਲੈ ਕੇ ਜ਼ਿਲ੍ਹਾ ਰੋਜਗਾਰ ਦਫਤਰ ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਸਵੇਰੇ 10 ਵਜੇ ਪਹੁੰਚ ਸਕਦੇ ਹਨ।

           ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਟਰਾਈਡੈਂਟ ਬਰਨਾਲਾ ਵੱਲੋਂ 11 ਜਨਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਰਾਮਾਂ ਰੋਡ, ਤਲਵੰਡੀ ਸਾਬੋ ਵਿਖੇ ਦਸਵੀਂ, ਬਾਰਵੀਂ ਪਾਸ ਲੜਕੇ ਅਤੇ ਲੜਕੀਆਂ, ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਵਿਚਕਾਰ ਹੋਵੇ, ਦੀ ਚੋਣ ਪੈਕਰ ਤੇ ਚੈਕਰ ਦੀਆਂ ਅਸਾਮੀਆਂ ਲਈ ਕੀਤੀ ਜਾਵੇਗੀ। ਇੰਟਰਵਿਓ ਵਿੱਚ ਸਿਲੈਕਟ ਹੋਏ ਪ੍ਰਾਰਥੀਆਂ ਦੀ ਘੱਟੋ ਘੱਟ ਤਨਖਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਈ.ਐਸ.ਆਈ. ਅਤੇ ਪੀ.ਐਫ. ਦੀ ਸਹੂਲਤ ਵੀ ਦਿੱਤੀ ਜਾਵੇਗੀ। ਪ੍ਰਾਰਥੀ ਆਪਣੇ ਨਾਲ ਬਾਇਓਡਾਟਾ ਤੇ ਆਪਣੇ ਜ਼ਰੂਰੀ ਦਸਤਾਵੇਜ ਲੈ ਕੇ ਬੀ.ਡੀ.ਪੀ.ਓ. ਦਫਤਰ, ਰਾਮਾਂ ਰੋਡ, ਤਲਵੰਡੀ ਸਾਬੋ ਵਿਖੇ ਸਵੇਰੇ 10 ਵਜੇ ਪਹੁੰਚ ਸਕਦੇ ਹਨ।

          ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ ਤੇ ਹੋਰ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਨੂੰ ਆਪਣੇ ਮੋਬਾਇਲ ਤੇ ਸੇਵ ਕਰ ਲੈਣ ਤਾਂ ਜੋ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।


15 ਜਨਵਰੀ 2023 ਨੂੰ ਹੋਣ ਵਾਲੀ ਅਗਨੀਵੀਰ ਭਰਤੀ ਰੈਲੀ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇ ਸਥਾਨ ਵਿੱਚ ਬਦਲਾਅ



ਹੁਣ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਕੈਂਟ ਵਿਖੇ ਹੋਵੇਗੀ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਨਲ ਸੌਰਭ ਚਰਨ

 

ਫਿਰੋਜ਼ਪੁਰ, 9 ਜਨਵਰੀ 

          ਅਗਨੀਵੀਰ ਭਰਤੀ ਰੈਲੀ ਲਈ 15 ਜਨਵਰੀ 2023 ਨੂੰ ਫਿਰੋਜ਼ਪੁਰ ਛਾਉਣੀ ਵਿਖੇ ਹੋਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇ ਸਥਾਨ ਨੂੰ ਬਦਲ ਕੇ ਕੈਪਟਨ ਸੁੰਦਰ ਸਿੰਘ ਸਟੇਡੀਅਮਫਿਰੋਜ਼ਪੁਰ ਛਾਉਣੀ ਕੀਤਾ ਗਿਆ ਹੈ। ਇਹ ਜਾਣਕਾਰੀ ਡਾਇਰੈਕਟਰ ਭਰਤੀ ਕਰਨਲ ਸੌਰਭ ਚਰਨ ਨੇ ਦਿੱਤੀ।

        ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਅਗਨੀਵੀਰ ਭਰਤੀ ਰੈਲੀ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਹੁਣ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਦੀ ਬਜਾਏ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਲਈ ਜਾਵੇਗੀ। ਪ੍ਰੀਖਿਆ ਲਈ ਐਂਟਰੀ 15 ਜਨਵਰੀ 2023 ਨੂੰ ਸਵੇਰੇ 5:00 ਵਜੇ ਚੁੰਗੀ ਨੰਬਰ ਦੇ ਅਗਲੇ ਆਰਮੀ ਗੇਟ ਤੋਂ ਹੋਵੇਗੀ।

ਗਭਵਤੀਆਂ ਨੂੰ ਸਰਕਾਰੀ ਸੰਸਥਾਂ ਵਿਚ ਜਣੇਪੇ ਲਈ ਕੀਤਾ ਉਤਸ਼ਾਹਿਤ



ਪ੍ਰਧਾਨ ਮੰਤਰੀ ਸੁਰਖਿਤ ਮੱਤਰਤਵ ਅਭਿਆਨ ਤਹਿਤ ਲੱਗਿਆ ਕੈਂਪ
Fazilka, 9 ਜਨਵਰੀ
ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਦੀ ਅਗਵਾਈ ਵਿਚ ਸੀ ਐਚ ਸੀ ਡਬਵਾਲੀ ਕਲਾਂ ਅਧੀਨ ਪਿੰਡਾਂ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀਆਂ ਦਾ ਚੈਕਅੱਪ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਚੌਹਾਨ  ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਤਾਰੀਕ ਨੂੰ ਹਰੇਕ ਗਰਭਵਤੀ ਦਾ ਐਟੀਨੇਟਲ ਚੈਕਅੱਪ ਕੀਤਾ ਜਾਂਦਾ ਹੈ, ਤਾਂ ਜੋ ਹਾਈ ਰਿਸਕ ਪ੍ਰੈਗਨੇਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪ੍ਰੈਗਨੇਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲ ਵਿਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਬਲਾਕ ਐਕਸ਼ਟੇਸ਼ਨ ਐਜੂਕੇਟਰ ਦਿਵਸ਼ ਕੁਮਾਰ ਨੇ ਦੱਸਿਆ ਕਿ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ ਵਿਚ ਪ੍ਰੈਗਨੇਸੀ ਟੈਸਟ ਤੋਂ ਲੈ ਕੇ ਜਣੇਪੇ ਦੇ 42 ਦਿਨਾਂ ਤੱਕ ਸਾਰੀਆਂ ਸਹੂਲਤਾਂ ਫ੍ਰੀ ਦਿੱਤੀਆਂ ਜਾਂਦੀਆਂ ਹਨ, ਵਿਭਾਗ ਦੀਆਂ ਹਦਾਇਤਾ ਅਨੁਸਾਰ ਗਰਭਵਤੀਆਂ ਦੇ ਦੋ ਅਲਟ੍ਰਾਸਾਂਊਡ ਵੀ ਮੁਫਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਇਲਾਜ਼ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸੀ.ਐਚ.ਸੀ. ਡਬਵਾਲੀ ਕਲਾਂ ਅਧੀਨ 46 ਗਰਭਵਤੀਆਂ ਦਾ ਚੈਕਅੱਪ ਕੀਤਾ ਗਿਆ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਖੇਡੇ ਜਾਣ ਦੇਸ਼ ਭਗਤੀ ਦੇ ਨਾਟਕ: ਡਾ. ਬਲਜੀਤ ਕੌਰ



ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਜ਼ਿੰਦਾਂ ਰੱਖਣ ਲਈ ਨੌਜਵਾਨ ਪੀੜੀ ਨੂੰ ਕੀਤੀ ਅਪੀਲ
ਮਲੋਟ ਵਿਖੇ ਲੋਕ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਖੇਡੇ ਨਾਟਕਾਂ ਵਿੱਚ ਮੱੁਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮਲੋਟ / ਸ੍ਰੀ ਮੁਕਤਸਰ ਸਾਹਿਬ 9 ਜਨਵਰੀ

ਸਮਾਜਿਕ ਸੁੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਮਲੋਟ ਵਿਖੇ ਲੋਕ ਕਲਾ ਮੰਚ ਵੱਲੋਂ ਖੇਡੇ ਗਏ ਨਾਟਕ “ਸੂਰਜ ਛਿਪਣ ਤੋਂ ਪਹਿਲਾਂ” ਅਤੇ ”ਇੱਕ ਮਾਂ ਦੋ ਮੁੁਲਕ” ਨਾਟਕਾਂ ਵਿੱਚ ਮੱੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੱਖ ਮੰਤਰੀ ਭਗਵੰਤ ਮਾਨ ਦੇ ਦਿਸਾ-ਨਿਰਦੇਸ਼ਾਂ ਅਨੁੁਸਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮਹਿੰਗੇ ਮੱੁਲ ਤੇ ਮਿਲੀ ਆਜ਼ਾਦੀ ਦੀ ਕੀਮਤ ਬਾਰੇ ਜਾਗਰੂਕ ਕਰਵਾਉਣ ਲਈ ਮਲੋਟ ਵਿਖੇ ਲੋਕ ਕਲਾ ਮੰਚ ਜ਼ੀਰਾ ਦੇ ਕਲਾਕਾਰਾਂ ਵੱਲੋਂ ਸ੍ਰੀ ਮੇਘਰਾਜ ਰੱਲਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਨਾਟਕ “ਸੂਰਜ ਛਿਪਣ ਤੋਂ ਪਹਿਲਾਂ” ਅਤੇ ”ਇੱਕ ਮਾਂ ਦੋ ਮੁੁਲਕ” ਨਾਟਕਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਇਸ ਤਰਾਂ ਦੇ ਨਾਟਕ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਖੇਡੇ ਜਾਣ।


ਸਮਾਜਿਕ ਸੁੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮਹਾਨ ਚਿੰਤਕ ਵੀ ਸੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਅਜਿਹੀ ਚਿਣਗ ਪੈਦਾ ਕੀਤੀ, ਜਿਸ ਨੇ ਸਾਨੂੰ ਗੁੁਲਾਮੀ ਦੀਆਂ ਜੰਜ਼ੀਰਾਂ ਤੋਂ ਮੁੁਕਤੀ ਦਿਵਾਈ ਅਤੇ ਅਸੀ ਉਹਨਾਂ ਦੀਆਂ ਕੁੁਰਬਾਨੀਆਂ ਸਦਕਾ ਆਜ਼ਾਦ ਫ਼ਿਜਾ ਵਿੱਚ ਸਾਹ ਲੈ ਰਹੇ ਹਾਂ।
ਕੈਬਨਿਟ ਮੰਤਰੀ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਦੇਸ਼ ਭਗਤੀ ਨਾਲ ਸਬੰਧਤ ਨਾਟਕ ਖੇਡੇ ਜਾਣ