Jan 19, 2023
कन्या स्कूल का शैक्षणिक टूर आयोजित*
ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਪ੍ਰਵਾਜ਼ ਦੇਣ ਵਾਲੇ ਲਰਨ ਐਂਡ ਗ੍ਰੋਅ ਪ੍ਰੋਗਰਾਮ ਲਾਂਚ
—ਹਰ ਹਫਤੇ ਡਿਪਟੀ ਕਮਿਸ਼ਨਰ ਅਤੇ ਸੀਨਿਅਰ ਅਧਿਕਾਰੀ ਵਿਦਿਆਰਥੀਆਂ ਦੇ ਮਾਰਗਦਰਸ਼ਨ ਲਈ ਜਾਣਗੇ ਸਕੂਲਾਂ ਵਿਚ
ਫਾਜਿ਼ਲਕਾ, 19 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੀ ਨਵੀਂ ਪੀੜ੍ਹੀ ਦੇ ਉਜੱਵਲ ਭਵਿੱਖ ਸਿਰਜਨ ਦੀ ਸੋਚ ਤੋਂ ਪ੍ਰੇਰਣਾ ਲੈ ਕੇ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਨੇ ਸਕੂਲੀ ਵਿਦਿਆਰਥੀਆਂ ਦੇ ਸੁਪਨੀਆਂ ਨੂੰ ਨਵੀਂ ਉਡਾਨ ਦੇਣ ਲਈ ਇਕ ਨਿਵੇਕਲਾ ਪ੍ਰੋਗਰਾਮ ਆਰੰਭਿਆ ਹੈ। ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ ) ਨਾਂਅ ਦੇ ਇਸ ਪ੍ਰੋਗਰਾਮ ਨੂੰ ਅੱਜ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਮੁਹੰਮਦ ਪੀਰਾ ਤੋਂ ਲਾਂਚ ਕੀਤਾ।
ਪ੍ਰੋਗਰਾਮ ਤਹਿਤ ਹਰ ਹਫਤੇ ਡਿਪਟੀ ਕਮਿਸ਼ਨਰ ਸਮੇਤ ਵੱਖ ਵੱਖ ਸੀਨਿਅਰ ਅਧਿਕਾਰੀ, ਡਾਕਟਰ, ਇੰਜਨੀਅਰ ਅਤੇ ਸਮਾਜ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਜੀਵਨ ਸੰਘਰਸ਼ਾਂ ਵਿਚੋਂ ਸਫਲਤਾ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਅੱਜ ਸਕੂਲ ਦੇ ਵਿਦਿਆਰਥੀਆਂ ਨਾਲ ਇਕ ਅਧਿਆਪਕ ਦੀ ਭੁਮਿਕਾ ਵਿਚ ਵਿਚਰਦਿਆਂ ਉਨ੍ਹਾਂ ਨੂੰ ਜਿੰਮੇਵਾਰ ਨਾਗਰਿਕਤਾ ਵਿਸ਼ੇ ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਹੱਕਾਂ ਦੇ ਨਾਲ ਸਾਡੇ ਫਰਜਾਂ ਦਾ ਪਾਲਣ ਕਰਦਿਆਂ ਜੀਵਨ ਵਿਚ ਅੱਗੇ ਵੱਧਣ ਦੇ ਸੂਤਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਲੈਕਚਰ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਵਿਸੇ਼ ਤੇ ਖੁੱਲ ਕੇ ਡਿਪਟੀ ਕਮਿਸ਼ਨਰ ਨਾਲ ਚਰਚਾ ਕੀਤੀ।
ਬਾਕਸ ਲਈ ਪ੍ਰਸਤਾਵਿਤ
ਕੀ ਹੈ ਲਰਨ ਐਂਡ ਗ੍ਰੋਅ ਪ੍ਰੋਗਰਾਮ
ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ।ਸਰਕਾਰ ਦੀ ਇਸੇ ਤਰਜੀਹ ਅਨੁਸਾਰ ਉਲੀਕੇ ਇਸ ਪ੍ਰੋਗਰਾਮ ਤਹਿਤ ਸਿਵਲ ਸੇਵਾਵਾਂ ਦੇ ਅਧਿਕਾਰੀਆਂ, ਉਦਯੋਗਪਤੀਆਂ, ਨਿਆਂਇਕ ਅਧਿਕਾਰੀਆਂ, ਵਕੀਲਾਂ, ਡਾਕਟਰਾਂ, ਫੌਜੀ ਅਫ਼ਸਰਾਂ ਤੇ ਸਮਾਜ ਦੇ ਹੋਰ ਪਤਵੰਤਿਆਂ ਵੱਲੋਂ ਵਿਦਿਆਰਥੀਆਂ ਨੂੰ ਸਕੂਲਾਂ ਅੰਦਰ ਸਿੱਖਣ ਕ੍ਰਿਆਵਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਉਤਸਾਹਿਤ ਕੀਤਾ ਜਾਵੇਗਾ। ਇਸ ਤਰੀਕੇ ਨਾਲ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਪ੍ਰਸ਼ਾਸਕੀ ਕੰਮਕਾਜ ਦੇ ਜਾਣੂ ਹੋਏ ਵਿਦਿਆਰਥੀ ਪੰਜਾਬ ਦੀ ਵਿਕਾਸ ਗਾਥਾ ਦਾ ਅਟੁੱਟ ਹਿੱਸਾ ਬਣਨਗੇ।
ਜਦ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰਜ਼, ਐਸਡੀਐਮ, ਐਸਐਸਪੀ ਅਤੇ ਹੋਰ ਪਤਵੰਤੇ ਹਫਤੇ ਵਿਚ ਇਕ ਦਿਨ ਕਿਸੇ ਨਾ ਕਿਸੇ ਸਕੂਲ ਵਿਚ ਵਿਦਿਆਰਥੀਆਂ ਨੂੰ ਕਿਸੇ ਆਪਣੀ ਪਸੰਦ ਦੇ ਵਿਸੇ਼ ਤੇੇ ਲੈਕਚਰ (30 ਮਿੰਟ ਦਾ ਲੈਕਚਰ ਅਤੇ 10 ਮਿੰਟ ਦੀ ਚਰਚਾ) ਦੇਣਗੇ ਤਾਂ ਇਹ ਲੈਕਚਰ ਵਿਦਿਆਰਥੀਆਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਵੇਗਾ।ਇਸ ਦੌਰਾਨ ਅਧਿਕਾਰੀ ਸਾਹਿਬਾਨ ਵੱਲੋਂ ਸਕੂਲ ਦੀ ਹਾਲਤ ਅਤੇ ਇਸਦੀਆਂ ਜਰੂਰਤਾਂ ਸਬੰਧੀ ਦਿੱਤੇ ਫੀਡਬੈਕ ਦੇ ਅਧਾਰ ਤੇ ਸਬੰਧਤ ਸਕੂਲ ਦੇ ਵਿਕਾਸ ਲਈ ਪ੍ਰਸ਼ਾਸਨ ਢੁੱਕਵੇਂ ਕਦਮ ਲਵੇਗਾ।ਇਹ ਇਕ ਦੋ ਤਰਫਾ ਪ੍ਰੋਗਰਾਮ ਹੈ ਜਿਸ ਵਿਚ ਵਿਦਿਆਰਥੀ ਉਸਾਰੂ ਸੇਧ ਲੈਕੇ ਉਸਾਰੂ ਗਤੀਵਿਧੀਆਂ ਵਿਚ ਸ਼ਾਮਿਲ ਹੋਕੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ।
ਇਹ ਪ੍ਰੋਗਰਾਮ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਵਿਦਿਆਰਥੀਆਂ ਨੁੰ ਆਪਣੇ ਵਿਸਿ਼ਆਂ ਅਤੇ ਕਿੱਤੇ ਦੀ ਚੋਣ ਕਰਨ, ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੇ 100 ਫੀਸਦੀ ਨਤੀਜੇ ਦੇ ਸਕਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਸਕੀਮਾਂ, ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕ ਕਰੇਗਾ।ਪ੍ਰੋਗਰਾਮ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕਤ ਕਰਦਿਆਂ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗਾ ਅਤੇ ਬੱਚਿਆਂ ਵਿਚ ਸਾਹਿਤ ਪੜ੍ਹਨ ਦੀ ਰੂਚੀ ਪੈਦਾ ਕਰੇਗਾ ਤਾਂਕਿ ਉਹ ਭਵਿੱਖ ਦੇ ਚੰਗੇ ਬੁਲਾਰੇੇ, ਪਾਠਕ ਤੇ ਲੇਖਕ ਬਣ ਸਕਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸ਼ਾਸਨ ਵਿਦਿਆਰਥੀਆਂ ਨਾਲ ਸਿੱਧਾ ਅਤੇ ਨਿੱਜੀ ਸੰਪਰਕ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆ ਸੁਣਕੇ ਉਨ੍ਹਾਂ ਦਾ ਫੌਰੀ ਤੌਰ ਤੇ ਵਿਹਾਰਕ ਹੱਲ ਪ੍ਰਦਾਨ ਕਰੇਗਾ।ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦੌਰੇ ਸਰਕਾਰੀ ਦਫ਼ਤਰਾਂ ਵਿੱਚ ਕਰਵਾਏ ਜਾਣਗੇ ਅਤੇ ਹੋਣਹਾਰ ਵਿਦਿਆਰਥੀਆਂ ਦੀ ਮੈਪਿੰਗ ਸੰਭਵ ਹੋ ਪਾਵੇਗੀ।
----
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਤਦ ਹੀ ਤਿਆਰ ਰੱਖਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਨਿੱਜੀ ਅਤੇ ਜਨਤਕ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਪੂਰਾ ਅਤੇ ਵਿਹਾਰਕ ਗਿਆਨ ਦਿੱਤਾ ਹੋਵੇ।ਇਹ ਲੈਕਚਰ ਵਿਦਿਆਰਥੀਆਂ ਨੂੰ ਦੇਸ਼ ਵਿਚ ਆ ਰਹੇ ਅਜਿਹੇ ਬਦਲਾਵਾਂ ਬਾਰੇ ਜਾਣੂ ਕਰਵਾਉਣਗੇ ਤਾਂ ਜੋ ਵਿਦਿਆਰਥੀ ਇੰਨ੍ਹਾਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਸਕਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ, ਸਕੂਲ ਪ੍ਰਿੰਸੀਪਲ ਮੈਡਮ ਸਮ੍ਰਿਤੀ ਕਟਾਰੀਆ, ਅਮਿਤ ਸੇਤੀਆ, ਡੀ ਟੀ ਸੀ ਮਨੀਸ਼ ਠਕਰਾਲ ਆਦਿ ਮੌਜੂਦ ਸੀ |
ਮੁਹਾਲੀ ਦੇ ਮੇਅਰ ਜੀਤੀ ਸਿੱਧੂ ਨੂੰ ਲੈ ਕੇ ਹਾਈਕੋਰਟ ਵਲੋਂ ਲਿਆ ਗਿਆ ਫੈਸਲਾ
ਮੁਹਾਲੀ - ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ ਦੀ ਕੌਂਸਲਰਸਿ਼ਪ ਰੱਦ ਕਰਨ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜੀਤੀ ਸਿੱਧੂ ਨੂੰ ਸਟੇਅ ਦਿੱਤੀ ਗਈ ਹੈ। ਜੀਤੀ ਸਿੱਧੂ ਹੁਣ ਮੁਹਾਲੀ ਦੇ ਮੇਅਰ ਦੇ ਅਹੁਦੇ ਤੇ ਬਣੇ ਰਹਿਣਗੇ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿੱਛਲੇ ਦਿਨੀਂ ਫੈਸਲਾਂ ਰਾਖਵਾਂ ਰੱਖ ਲਿਆ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋ. ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰਸਿ਼ਪ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਜੀਤੀ ਸਿੱਧੂ ਵਲੋਂ ਪੰਜਾਬ ਅਤੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਸੀ।
द जाखड़ ट्रस्ट की ओर से दिव्यांगों के लिए 21 जनवरी को लगाया जाएगा बनावटी अंगों का कैम्प
ਡਿਪਟੀ ਕਮਿਸ਼ਨਰ ਵੱਲੋਂ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀਆਂ ਨੂੰ ਵਾਧੂ ਹਥਿਆਰ ਤੁਰੰਤ ਡਲੀਟ ਕਰਾਉਣ ਲਈ ਹੁਕਮ ਜਾਰੀ
ਫਿਰੋਜ਼ਪੁਰ, 19 ਜਨਵਰੀ
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨੇ ਅਸਲਾ ਲਾਇਸੰਸਾਂ ਤੋਂ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸ ਧਾਰਕਾਂ ਨੂੰ ਤੀਸਰਾ ਹਥਿਆਰ ਡਲੀਟ ਕਰਾਉਣ ਲਈ ਆਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਕਿ ਜਿੰਨ੍ਹਾਂ ਲਾਇਸੰਸੀਆਂ ਵੱਲੋਂ ਲਾਇਸੰਸ ਰੀਨਿਊਲ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਕਰਨਾ ਹੈ ਉਹ ਲਾਇਸੈਂਸ ਰੀਨਿਊ ਹੋਣ ਤੇ ਤੁਰੰਤ ਉਸ ਸਮੇਂ ਤੀਸਰਾ ਹਥਿਆਰ ਵੇਚਣ ਲਈ ਐਨ.ਓ.ਸੀ. ਅਪਲਾਈ ਕਰਨ ਅਤੇ ਐਨ.ਓ.ਸੀ. ਜਾਰੀ ਹੋਣ ਦੇ 45 ਦਿਨ ਦੇ ਅੰਦਰ-ਅੰਦਰ ਤੀਸਰਾ ਹਥਿਆਰ ਵੇਚ ਕੇ ਡਲੀਟ ਕਰਾਉਣ ਸਬੰਧੀ ਆਪਣਾ ਹਲਫੀਆ ਬਿਆਨ ਪੇਸ਼ ਕਰਨ। ਉਨ੍ਹਾਂ ਹੁਕਮ ਕੀਤੇ ਕਿ ਜਿਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਉਹ ਐਨ.ਓ.ਸੀ. ਵਿੱਚ ਦਰਜ ਸਮੇਂ ਦੇ ਅਨੁਸਾਰ ਆਪਣਾ ਤੀਸਰਾ ਹਥਿਆਰ ਵੇਚ ਕੇ ਇੱਕ ਹਫਤੇ ਦੇ ਅੰਦਰ-ਅੰਦਰ ਆਪਣੇ ਅਸਲਾ ਲਾਇਸੈਂਸ ਤੋਂ ਡਲੀਟ ਕਰਾਉਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਲਾਇਸੰਸੀ ਜੋ ਡੀ.ਜੀ.ਆਰ ਪਾਸੋਂ ਪ੍ਰਾਪਤ ਲਿਸਟ ਵਿੱਚ ਸ਼ਾਮਲ ਨਹੀਂ ਹੈ ਜਿਸ ਪਾਸ ਤਿੰਨ ਹਥਿਆਰ ਮੌਜੂਦ ਹਨ, ਨੂੰ ਤੀਸਰਾ ਹਥਿਆਰ 15 ਦਿਨਾਂ ਦੇ ਅੰਦਰ-ਅੰਦਰ ਡਿਸਪੌਜ਼ ਆਫ ਕਰਨ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ। ਇਸ ਸਬੰਧੀ ਅਖ਼ਬਾਰ ਵਿੱਚ ਪ੍ਰਕਾਸ਼ਨਾ ਵੱਖਰੇ ਤੌਰ ‘ਤੇ ਕਰਵਾਈ ਜਾਵੇ। ਜੇਕਰ ਉਕਤ ਦਰਸਾਈਆਂ ਸ਼੍ਰੇਣੀਆਂ ਵਿੱਚ ਸ਼ਾਮਲ ਅਸਲਾ ਲਾਇਸੰਸ ਧਾਰਕਾਂ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦਾ ਲਾਇਸੰਸ ਬਿਨ੍ਹਾਂ ਕਿਸੇ ਨੋਟਿਸ ਦੇ ਰੱਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰਮਜ਼ (ਅਮੈਂਡਮੈਂਟ) ਐਕਟ, 2019 ਮਿਤੀ 13/12/2019 ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀਆਂ ਨੂੰ ਆਪਣੇ ਵਾਧੂ ਹਥਿਆਰ ਡਲੀਟ ਕਰਾਉਣ ਲਈ ਨਿਰਦੇਸ਼ ਪ੍ਰਾਪਤ ਹੋਏ ਸਨ। ਜਿਸ ਦੇ ਸਬੰਧ ਵਿੱਚ ਡੀ.ਜੀ.ਆਰ. ਮੁਹਾਲੀ ਪਾਸੋਂ ਪ੍ਰਾਪਤ ਲਿਸਟ ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਅਸਲਾ ਧਾਰਕਾਂ ਨੂੰ ਮਿਤੀ 21/09/2022 ਅਤੇ 29/09/2022 ਰਾਹੀਂ ਅਸਲਾ ਲਾਇਸੰਸ ਵਿੱਚ ਦਰਜ ਤੀਸਰੇ ਹਥਿਆਰ ਸਮੇਂ ਅੰਦਰ ਨਿਪਟਾਰਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਦੀ ਪਾਲਣਾ ਤਹਿਤ ਅਸਲਾ ਲਾਇਸੰਸ ਧਾਰਕਾਂ ਦਾ ਜਵਾਬ ਪ੍ਰਾਪਤ ਹੋਇਆ ਕਿ ਉਨ੍ਹਾਂ ਵੱਲੋਂ ਰੀਨਿਊਲ ਅਤੇ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਅਤੇ ਬਹੁਤਾਤ ਲਾਇਸੰਸੀਆਂ ਵੱਲੋਂ ਤੀਸਰਾ ਹਥਿਆਰ ਡਲੀਟ ਕਰਨ ਲਈ ਇੱਕ ਮੌਕਾ ਦੇਣ ਸਬੰਧੀ ਬੇਨਤੀ ਕੀਤੀ ਗਈ ਜਿਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋਣਗੇ।
ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ ਅਤੇ ਸਰਕਾਰੀ ਬ੍ਰਿਜਿਦਰਾ ਕਾਲਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਰਾਸ਼ੀ ਹੋਵੇਗੀ ਜਾਰੀ-ਵਿਧਾਇਕ ਸੇਖੋਂ
ਕੋਟਕਪੂਰਾ
ਉੱਚ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਲਿਜਾਣ ਅਤੇ ਫਰੀਦਕੋਟ ਜਿਲੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਜਿਲ੍ਹਾ ਬਣਾਉਣ ਦੇ ਮਕਸਦ ਨਾਲ ਜਿਲ੍ਹੇ ਦੇ ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ (ਬੀ.ਐਡ.ਕਾਲਜ) ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਚ ਲਗਾਤਾਰ ਸੁਧਾਰ ਕਰ ਰਹੀ ਹੈ।
ਇਸ ਸਬੰਧੀ ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ (ਬੀ.ਐਡ. ਕਾਲਜ) ਫਰੀਦਕੋਟ ਵਿੱਚ ਨਵੇਂ ਲੈਬਾਰਟਰੀ ਬਲਾਕ ਅਤੇ ਹੋਰ ਰਿਪੇਅਰ ਦੇ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ 1.58 ਕਰੋੜ ਰੁਪਏ ਬੀ.ਐਡ. ਕਾਲਜ ਵਿੱਚ ਨਵੇਂ ਲੈਬਾਰਟਰੀ ਬਲਾਕ ਦੀ ਉਸਾਰੀ ਅਤੇ ਰਿਪੇਅਰ ਆਦਿ ਕਰਵਾਉਣ ਦਾ ਕੰਮ ਕਰਵਾਇਆ ਜਾਵੇਗਾ।ਇਸੇ ਹੀ ਤਰ੍ਹਾਂ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿੱਚ ਮਲਟੀਪਰਪਜ਼ ਆਡੀਟੋਰੀਅਮ ਹਾਲ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 4.42 ਕਰੋੜ ਰੁਪਏ ਨਾਲ ਬ੍ਰਿਜਿੰਦਰਾ ਕਾਲਜ ਵਿੱਚ ਮਲਟੀਪਰਪਜ਼ ਆਡੀਟੋਰੀਅਮ ਹਾਲ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਤਤਕਾਲੀਨ ਸਰਕਾਰਾਂ ਵੱਲੋਂ ਇਨ੍ਹਾਂ ਵਿੱਦਿਅਕ ਸੰਸਥਾਵਾਂ ਲਈ ਕੋਈ ਵੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਨਾਲ ਨਾਲ ਉੱਚ ਸਿੱਖਿਆ ਨੂੰ ਅੱਗੇ ਲਿਜਾਣ ਵਿੱਚ ਕਿਸੇ ਕਿਸਮ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪਲਾਸਟਿਕ-ਚਾਇਨਾ ਡੋਰ ਵੇਚਣ, ਸਟੋਰ, ਵਰਤੋਂ ਕਰਨ ਤੇ ਖ਼ਰੀਦਣ ’ਤੇ ਰੋਕ : ਵਧੀਕ ਡਿਪਟੀ ਕਮਿਸ਼ਨਰ
ਹੁਕਮ 15 ਮਾਰਚ 2023 ਤੱਕ ਰਹਿਣਗੇ ਲਾਗੂ
ਬਠਿੰਡਾ,
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਨਰਲ ਮੈਡਮ ਪਲਵੀ ਚੌਧਰੀ ਨੇ ਫ਼ੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਪਲਾਸਟਿਕ-ਚਾਇਨਾ ਡੋਰ ਵੇਚਣ, ਸਟੋਰ, ਵਰਤੋਂ ਕਰਨ ਅਤੇ ਖ਼ਰੀਦਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਉਨਾਂ ਇਹ ਹੁਕਮ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 21/5/13-4816/405 ਮਿਤੀ 13-3-2013 ਪੱਤਰ ਨੰਬਰ 5/57/2014-3ਗ4/391068/1 ਮਿਤੀ 14-1-2015 ਲਗਾਤਾਰਤਾ ਵਿਚ ਜ਼ਿਲਾ ਪੱਧਰ ’ਤੇ ਚਾਇਨਾ ਡੋਰ ਨੂੰ ਸਟੋਰ ਕਰਨਾ, ਵੇਚਣਾ ਅਤੇ ਖ਼ਰੀਦਣ ’ਤੇ ਪਾਬੰਦੀ ਦੇ ਮੱਦੇਨਜ਼ਰ ਜਾਰੀ ਕੀਤੇ ਹਨ।
ਇਹ ਹੁਕਮ 16 ਜਨਵਰੀ 2023 ਤੋਂ 15 ਮਾਰਚ 2023 ਤੱਕ ਲਾਗੂ ਰਹਿਣਗੇ।






