Jan 23, 2023

ਸ਼ਨੀਮੰਦਰ ਵਲੋਂ ਵਿਧਵਾ ਔਰਤ ਦੀ ਰਾਸ਼ਨ ਦੇ ਕੇ ਮਦਦ

shani mander panni wala fatta shri muktsar sahib


ਪੰਨੀਵਾਲਾ ਫੱਤਾ 23 ਜਨਵਰੀ ( ਬਲਰਾਜ ਸਿੰਘ ਸਿੱਧੂ ) ਸਥਾਨਕ ਸ਼ਨੀਮੰਦਰ ਵਿਖੇ ਸੇਵਾਦਾਰ ਸੰਦੀਪ ਕੁਮਾਰ ਚੁੱਘ ਵਲੋਂ ਅੱਜ ਇਕ ਗਰੀਬ ਅਤੇ ਆਰਥਿਕ ਤੌਰ ਤੇ ਕਮਜੋਰ ਵਿਧਵਾ ਔਰਤ ਨੂੰ ਇਕ ਮਹੀਨੇ ਦਾ ਰਾਸ਼ਨਦੇ ਕੇ ਮਦਦ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਨੀ ਮੰਦਰ ਵਲੋਂ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੇ ਸ਼ਨੀ ਮੰਦਰ ਵਲੋਂ ਬਲਜਿੰਦਰ ਕੌਰ ਪਤਨੀ ਵਿਧਵਾ ਚਰਨਾ ਸਿੰਘ ਵਾਸੀ ਧੌਲਾ ਕਿੰਗਰਾ ਦੀ ਇਕ ਮਹੀਨੇ ਦਾ ਰਾਸ਼ਨ ਦੇ ਕੇ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਅੱਗੇ ਤੋਂ ਵੀ ਜਾਰੀ ਰਹਿਣਗੇ। 

ਸਰਕਾਰੀ ਸਕੂਲ ਦਾ ਵਿਦਿਆਰਥੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰਤਾ ਦਿਵਸ ਦੀ ਪਰੇਡ ਵਿਚ ਲਵੇਗਾ ਭਾਗ



ਕੈਡਿਟ ਜਗਰੂਪ ਸਿੰਘ ਨੇ ਆਪਣੀ ਮਿਹਨਤ ਸਦਕਾ ਪੂਰੇ ਜ਼ਿਲ੍ਹੇ ਦਾ ਮਾਨ ਵਧਾਇਆ - ਜ਼ਿਲ੍ਹਾ ਸਿੱਖਿਆ ਅਫਸਰ

 

                ਫਿਰੋਜ਼ਪੁਰ 23 ਜਨਵਰੀ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਦੀ 13 ਪੰਜਾਬ ਐਨ.ਸੀ.ਸੀ ਬਟਾਲੀਅਨ ਦੇ ਕੈਡਿਟ ਜਗਰੂਪ ਸਿੰਘ ਪੁੱਤਰ ਸ:ਰਮੇਸ ਵਾਸੀ ਪਿੰਡ ਝੋਕ ਟਹਿਲ ਸਿੰਘ ਦੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਲਈ ਚੋਣ ਹੋਈ ਹੈ।

                ਕੈਡਿਟ ਜਗਰੂਪ ਸਿੰਘ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫਿਰੋਜ਼ਪੁਰ ਸ:ਕੰਵਲਜੀਤ ਸਿੰਘ ਧੰਜੂ ਨੇ ਕਿਹਾ ਕਿ ਜਗਰੂਪ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਸਦਕਾਂ ਇਸ ਮੁਕਾਮ ਤੇ ਪਹੁੰਚ ਕੇ ਨਾ ਸਿਰਫ ਸਕੂਲ ਬਲਕਿ ਆਪਣੇ ਮਾਪਿਆਂ ਅਤੇ ਪੂਰੇ ਜ਼ਿਲ੍ਹੇ ਦਾ ਮਾਨ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਐਨ.ਸੀ.ਸੀ ਅਫ਼ਸਰ ਕੈਪਟਨ ਇੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਸਿਖਲਾਈ ਹੇਠ ਬਹੁਤ ਹੀ ਸਖੱਤ ਪ੍ਰੀਖਿਆਵਾਂ ਵਿੱਚੌਂ ਨਿਕਲ ਕੇ ਜਗਰੂਪ ਸਿੰਘ ਨੇ ਪੂਰੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਿਚੋਂ ਸਫਲ ਹੋ ਕੇ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਭਾਗ ਲੈਣ ਦਾ ਮਾਣ ਹਾਸਲ ਕੀਤਾ ਹੈ।

                ਇਸ ਮੌਕੇ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਦੇ ਸੀ.ੳ ਕਰਨਲ ਐਮ.ਐਲ ਸ਼ਰਮਾਂ ਅਤੇ ਐਡਮ ਅਫ਼ਸਰ ਪਿਉਸ਼ ਬੇਰੀ ਵੱਲੋ ਜਗਰੂਪ ਸਿੰਘ ਅਤੇ ਕੈਪਟਨ ਸ:ਇੰਦਰਪਾਲ ਸਿੰਘ ਨੂੰ ਬਟਾਲੀਅਨ ਦਾ ਨਾਮ ਰੋਸ਼ਨ ਕਰਨ ਲਈ ਵਿਸ਼ੇਸ਼ ਤੋਰ ਤੇ ਵਧਾਈ ਦਿੱਤੀ।

                 ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਇਸ ਸਫਲਤਾ ਦੀ ਖੁਸ਼ੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਸ:ਕੰਵਲਜੀਤ ਸਿੰਘ ਧੰਜੂ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸ੍ਰੀ ਕੋਮਲ ਅਰੋੜਾ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਮਾਣਮਤੀ ਪ੍ਰਾਪਤੀ ਲਈ ਦਿੱਲੀ ਤੋਂ ਵਾਪਸ ਆਉਣ ਤੇ ਐਨ.ਸੀ.ਸੀ ਕੈਡਿਟ ਜਗਰੂਪ ਸਿੰਘ ਦਾ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਵਿਸ਼ੇਸ਼ ਤੌਰ ਤੇ ਸਮਨਮਾਨ ਕੀਤਾ ਜਾਵੇਗਾ ।


26 ਜਨਵਰੀ 2023 ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਨੂੰ ਲੈ ਕੇ ਹੋਈ ਰਿਹਰਸਲ



ਵਧੀਕ ਡਿਪਟੀ ਕਮਿਸ਼ਨਰ ਨੇ ਰਿਹਰਸਲ ਦਾ ਲਿਆ ਜਾਇਜਾ, ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਫਾਜ਼ਿਲਕਾ 23 ਜਨਵਰੀ
26 ਜਨਵਰੀ 2023 ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦੇ ਮੱਦੇਨਜਰ ਅੱਜ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪਰੇਡ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਤੇ ਇੰਚਾਰਜਾਂ ਨੂੰ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਲੋੜੀਂਦੇ ਆਦੇਸ਼ ਦਿੱਤੇ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰਿਹਰਸਲ ਦਾ ਜਾਇਜਾ ਲੈਣ ਉਪਰੰਤ ਸਮੂਹ ਅਧਿਕਾਰੀਆਂ ਤੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਧੂਮਧਾਮ ਨਾਲ ਮਨਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਅਧਿਕਾਰੀਆਂ ਨੂੰ ਜ਼ੋ ਡਿਉਟੀਆਂ ਸੌਂਪੀਆਂ ਗਈਆਂ ਹਨ ਉਨ੍ਹਾਂ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ ਆਪੋ—ਆਪਣੇ ਵਿਭਾਗ ਨਾਲ ਸਬੰਧਤ ਡਿਉਟੀ ਤਨਦੇਹੀ ਨਾਲ ਨਿਭਾਉਣ।

ਰਿਹਰਸਲ ਦੌਰਾਨ ਪੰਜਾਬ ਪੁਲਿਸ ਪੁਰਸ਼ ਤੇ ਮਹਿਲਾ ਵਿੰਗ, ਹੋਮਗਾਰਡ, ਐਨ.ਸੀ.ਸੀ., ਸਕਾਉਟ ਐਂਡ ਗਾਈਡ ਤੇ ਫੌਜ਼ ਦੇ ਬੈਂਡ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਉਪਰੰਤ ਪੀ.ਟੀ.ਸ਼ੋਅ, ਵੱਖ—ਵੱਖ ਸਕੂਲੀ ਬਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਤੋਂ ਇਲਾਵਾ ਫੌਜ਼ ਦੇ ਜਵਾਨਾ ਵੱਲੋਂ ਪਾਈਪ ਬੈਂਡ ਅਤੇ ਗੋਰਖਾ ਰਾਈਫਲ ਵੱਲੋਂ ਖੁਕਰੀ ਡਿਸਪਲੇਅ ਪੇਸ਼ ਕੀਤੀ ਗਈ। ਸਮਾਗਮ ਦੀ ਸਮਾਪਤੀ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਨਾਲ ਕੀਤੀ ਗਈ।
ਇਸ ਮੌਕੇ ਐਸ.ਪੀ. ਮੋਹਨ ਲਾਲ, ਕਾਰਜ ਸਾਧਕ ਅਫਸਰ ਮੰਗਤ ਰਾਮ, ਸੁਪਰਡੰਟ ਪ੍ਰਦੀਪ ਗੱਖੜ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 25 ਜਨਵਰੀ ਨੂੰ ਹੂਸੈਨੀਵਾਲਾ ਵਿਖੇ ਨਤਮਸਤਕ ਹੋਣਗੇ: ਧੀਮਾਨ



ਰੀਟਰੀਟ ਸੈਰਮਨੀ ਤੇ ਰੌਸ਼ਨ ਤੇ ਆਵਾਜ਼ ਪ੍ਰੋਗਰਾਮ ਵੀ ਵੇਖਣਗੇ 

ਫਿਰੋਜ਼ਪੁਰ, 23 ਜਨਵਰੀ 2023.

        26 ਜਨਵਰੀ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਮਿਤੀ 25 ਜਨਵਰੀ ਨੂੰ ਸ਼ਾਮ 5 ਵਜੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ..ਐਸਨੇ ਇਸ ਸਬੰਧੀ  ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਮੌਕੇ ਦਿੱਤੀ

        ਡਿਪਟੀ ਕਮਿਸ਼ਨਰ ਸ੍ਰੀ ਧੀਮਾਨ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਹਿੰਦ-ਪਾਕਿ ਸਰਹੱਦ ਤੇ ਹੁੰਦੀ ਰੀਟ੍ਰੀਟ ਸਰਮਨੀ ਵੀ ਵੇਖਣਗੇ ਅਤੇ ਇਸ ਉਪਰੰਤ ਉਹ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਵੇਖਣਗੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ

        ਇਸ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸਸ੍ਰੀ ਅਰੁਣ ਕੁਮਾਰ ਸ਼ਰਮਾਐਸ.ਡੀ.ਐਮਫਿਰੋਜ਼ਪੁਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਸ੍ਰੀ ਜਸਵੰਤ ਸਿੰਘ ਬੜੈਚਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਕੰਵਲਜੀਤ ਸਿੰਘ ਧੰਜੂਡਾਸਤਿੰਦਰ ਸਿੰਘ ਨੈਸ਼ਨਲ ਐਵਾਰਡੀਸੈਨਟਰੀ ਇੰਸਪੈਕਟਰ ਸ੍ਰੀ ਸੁਖਪਾਲ ਸਿੰਘਸ੍ਰੀ ਜੋਗਿੰਦਰਪਾਲ ਸੁਪਰਡੈਂਟ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ  

big breaking ਮੁੰਬਈ ਦੌਰੇ 'ਤੇ ਮੁੱਖ ਮੰਤਰੀ ਭਗਵੰਤ ਮਾਨ




ਕਾਰੋਬਾਰੀਆਂ ਨਾਲ ਕਰ ਰਹੇ ਨੇ ਮੁਲਾਕਾਤ


ਪੰਜਾਬ 'ਚ ਨਿਵੇਸ਼ ਲਈ ਦੇ ਰਹੇ ਨੇ ਸੱਦਾ


ਪੰਜਾਬ ਨਿਵੇਸ਼ ਲਈ ਸਭਤੋਂ ਬਿਹਤਰ ਥਾਂ - ਮੁੱਖ ਮੰਤਰੀ


ਪੰਜਾਬ ਦੇ ਨੌਜਵਾਨਾਂ 'ਚ ਕਾਫੀ ਟੈਲੇਂਟ ਹੈ - ਭਗਵੰਤ ਮਾਨ 


ਤੁਸੀਂ ਨਿਵੇਸ਼ ਕਰੋਗੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ - ਮੁੱਖ ਮੰਤਰੀ


ਮੈਂ ਚਾਹੁੰਦਾ ਹਾਂ ਕਿ ਕਾਰੋਬਾਰੀ ਆਉਣ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ - ਭਗਵੰਤ ਮਾਨ


ਫਰਵਰੀ 'ਚ ਹੋਣ ਵਾਲੇ INVEST PUNJAB ਸੰਮੇਲਨ ਲਈ ਦਿੱਤਾ ਸੱਦਾ

अबोहर के साथ सौतेला व्यवहार कर रही प्रदेश सरकार : पूर्व विधायक अरूण नारंग

 

 

 



 

 








अबोहर के साथ सौतेला व्यवहार कर रही

प्रदेश सरकार : पूर्व विधायक अरूण नारंग



विधानसभा क्षेत्र अबोहर को ‘स्कूल ऑफ एमिनेंस’ परियोजना से वंचित रखने पर मुख्यमन्त्री भगवंत मान के नेतृत्व वाली आम आदमी पार्टी की प्रदेश सरकार की जमकर निन्दा करते हुए अबोहर के पूर्व विधायक अरूण नारंग ने कहा कि वर्ष 2017-2022 वाली कांग्रेस सरकार की तर्ज पर मौजूदा पंजाब सरकार भी अबोहर के लोगों के साथ सौतेला व्यवहार कर रही है। उन्होंने कहा कि विधानसभा क्षेत्र बल्लुआना के ‘आप’ विधायक अमनदीप सिंह ‘गोल्डी मुसाफिर’ अबोहर की धरती पर खड़े रहकर मुख्यमन्त्री भगवंत मान की उपस्थिति में अबोहर के विरूद्ध ही जहर उगलते हैं, तो मुख्यमन्त्री भगवंत मान पूरे प्रदेश के लिए लागू होने वाली महत्वाकांक्षी परियोजना में अबोहर विधानसभा क्षेत्र के लोगों को उनके हकों से वंचित रखते हैं। पूर्व विधायक अरूण नारंग ने कहा कि पिछले 3-4 दिनों में हुई दोनों घटनाओं के बाद आम आदमी पार्टी के उम्मीदवार को हजारों वोट देने वाले विधानसभा क्षेत्र अबोहर के मतदाता स्वयं को ठगा-सा महसूस कर रहे हैं। उन्होंने कहा कि मात्र 10 महीने में लोगों का सरकार से मोह भंग होने लगा है।



ਕੀ ਹੈ ਪਰਮਵੀਰ ਚੱਕਰ ਜਿੰਨ੍ਹਾਂ ਜੇਤੂਆਂ ਦੇ ਨਾਮ ਤੇ ਪ੍ਰਧਾਨ ਮੰਤਰੀ ਮੋਦੀ ਕਰਨਗੇ ਦਵੀਪਾਂ ਦੇ ਨਾਮਕਰਨ

Andman Nicobar IslandParamveer ChakraPM Narendra Modi


 ਪ੍ਰਰਾਕਰਮ ਦਿਵਸ ਦੇ ਮੌਕੇ ਤੇ ਸੋਮਵਾਰ ਨੂੰ ਕਈ ਅਨਾਮ ਦਵੀਪੋਂ ਦੇ ਨਾਮ ਰੱਖੇ ਜਾਣਗੇ। ਇਸ ਖਾਸ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਡੇਮਾਨ ਅਤੇ ਨਿਕੋਬਾਰ ਦੇ 21 ਅਨਾਮ ਦਵੀਪੋਂ ਦੇ ਨਾਮ ਰੱਖਣਗ। ਇਹ ਨਾਮ ਪਰਮਵੀਰ ਚੱਕਰ ਪੁਰਸਕਾਰ ਵਿਜੇਤਾ ਦੇ ਨਾਮ ਤੇ ਰੱਖੇ ਜਾਣਗੇ। ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਜੈਯੰਤੀ ਨੂੰ ਪਰਾਕਰਮ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੀਐਮਓ ਆਫਸ ਦੇ ਮੁਤਾਬਿਕ ਸਵੇਰੇ 1 ਵਜ਼ੇ ਪੀਐਮ ਮੋਦੀ ਵੀਡੀਓ ਕਾਨਫਾਰਸਿੰਗ ਦੇ ਜਰੀਏ ਨਾਮਕਰਨ ਸਮਾਰੋਹ ਵਿਚ ਹਿੱਸਾ ਲੈਣਗੇ। ਸਭ ਤੋਂ ਵੱਡੇ ਅਨਾਮ ਦਵੀਪ ਦਾ ਨਾਮ ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਮੇਜਰ ਸੋਮਨਾਥ ਸ਼ਰਮਾ ਦੇ ਨਾਮ ਤੇ ਰੱਖਿਆ ਜਾਵੇਗਾ। ਮੇਜਰ ਸੋਮਨਾਥ ਸ਼ਰਮਾ 3 ਨਵੰਬਰ 1947 ਨੂੰ ਸ੍ਰੀਨਗਰ ਏਅਰਪੋਰਟ ਦੇ ਕੋਲ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਵੀਰਤਾ ਅਤੇ ਬਲੀਦਕਾਨ ਦੇ ਲਈ ਮਰਨੋਉਪਰੰਤ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 


ਕਦੋਂ ਹੋਈ ਪਰਮਵੀਰ ਚੱਕਰ ਦੀ ਸ਼ੁਰੂਆਤ 

ਪਰਮਵੀਰ ਚੱਕਰ ਸਨਮਾਨ ਦੀ ਸੁਰੂਆਤ 26 ਜਨਵਰੀ 1950 ਨੂੰ ਹੋਈ। ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆ  ਆਦਮਯ ਸਾਹਸ, ਜਾਂਬਾਜੀ, ਬਹਾਦਰੀ ਦੇ ਵੱਡੇ ਕਾਰਨਾਮੇ ਜਾਂ ਜਾਨ ਨਸ਼ਾਵਰ ਕਰਨ ਵਾਲੇ ਵੀਰ ਸਪੂਤ ਨੂੰ ਸਨਮਾਨਿਤ ਕਰਨ ਦੇ ਲਈ ਇਸ ਪੁਰਸਕਾਰ ਦੀ ਸ਼ੁਰੂਆਤ ਹੋਈ। ਇੰਡੀਅਨ ਏਅਰਫੋਰਸ ਦੀ ਆਫਸ਼ੀਅਲ ਵੈਬਸਾਈਟ ਮੁਤਾਬਿਕ ਇਹ ਗੋਲਾਕਾਰ ਪਦਕ ਹੁੰਦਾ ਹੈ ਅਤੇ ਕਾਂਸੇ ਦਾ ਬਣਾ ਹੁੰਦਾ ਹੈ। ਇਸ ਦੇ ਸਾਹਮਣੇ ਵਾਲੇ ਹਿੱਸੇ ਦੇ ਇੰਦਰ ਦੀ ਵਜਰ ਦੀ ਚਾਰ ਪ੍ਰਕਿਰਤਿਕ ਬਣੀ ਹੁੰਦੀ ਹੈ। ਪਦਕ ਦੇ ਪਿੱਛਲੇ ਹਿੱਸੇ ਤੇ ਹਿੰਦੀ ਅਤੇ ਅੰਗਰੇਜੀ ਵਿਚ ਪਰਮਵੀਰ ਚੱਕਰ ਲਿਖਾ ਹੁੰਦਾ ਹੈ। ਇਹ ਪਦਕ ਫੀਤੇ ਦੇ ਨਾਲ ਇਕ ਛੋਟੇ ਜਿਹੇ ਕੁੰਡੇ ਨਾਲ ਲਟਕਿਆ ਹੁੰਦਾ  ਹੈ। ਇਸ ਦਾ ਰਿਬਨ ਸਾਦਾ ਅਤੇ ਜਾਮਣੀ ਰੰਗ ਦਾ ਹੁੰਦਾ ਹੈ। 


ਕਦੇ ਇਸ ਦੀ ਥਾਂ ਦੇ ਵਿਕਟੋਰੀਆ ਕਰਾਸ ਹੁੰਦਾ ਸੀ 

ਇਸ ਸਨਮਾਨ ਦੀ ਸ਼ੁਰੂਆਤ 26 ਜਨਵਰੀ 1950 ਨੂੰ ਕੀਤੀ ਗਈ ਸੀ ਜਦੋਂ ਭਾਰਤ ਗਣਰਾਜ ਐਲਾਨ ਹੋਇਆ ਸੀ। ਭਾਰਤੀ ਸੈਨਾ ਦੇ ਕਿਸੇ ਵੀ ਅੰਗ ਦੇ ਅਧਿਕਾਰੀ ਜਾਂ ਕਰਮਚਾਰੀ ਇਸ ਪੁਰਸਕਾਰ ਦੇ ਪਾਤਰ ਹੋ ਸਕਦੇ ਹਨ। ਇਸ ਦੇਸ਼ ਦੇ ਸਰਵਉਚ ਸਨਮਾਨ ਭਾਰਤ ਰਤਨ ਦੇ ਬਾਅਦ ਸਭ ਤੋਂ ਉਚ ਸਨਮਾਨ ਮੰਨਿਆ ਜਾਂਦਾ ਹੈ। ਪਰਮਵੀਰ ਚੱਕਰ ਦੀ ਸ਼ਰੂਆਤ ਤੋਂ ਪਹਿਲਾਂ ਜਦੋਂ ਭਾਰਤੀ ਸੈਨਾ ਬ੍ਰਿਟਿਸ਼ ਸੈਨਾ ਦੇ ਤਹਿਤ ਕੰਮ ਕਰਦੀ ਸੀ ਤਾਂ ਸੈਨਾ ਦਾ ਸਰਵਉਚ ਸਨਮਾਨ ਵਿਕਟੋਰੀਆ ਕਰਾਸ ਨੂੰ ਕਿਹਾ ਜਾਂਦਾ ਸੀ। 


ਹੁਣ ਤੱਕ 21 ਵੀਰਾਂ ਨੂੰ ਮਿਲਿਆ ਪਰਮਵੀਰ ਚੱਕਰ 

ਪਹਿਲਾ ਪਰਮਵੀਰ ਚੱਕਰ ਸਨਮਾਨ ਕਮਾਊਂ ਰੈਜੀਮੈਂਟ ਦੇ ਮੇਜਰ ਸੋਮਨਾਥ ਸ਼ਰਮਾ ਨੂੰ ਬਡਗਾਮ ਦੀ ਜੰਗ ਦੇ ਲਈ ਦਿੱਤਾ ਗਿਆ । ਮੇਜਰ ਸੋਮਨਾਥ ਸ਼ਰਮਾ ਨੇ ਦੇਸ਼ ਦੀ ਆਜਾਦੀ ਦੇ ਬਾਅਦ ਹੋਏ ਹਮਲੇ ਦੇ ਦੌਰਾਨ ਦੁਸ਼ਮਣ ਦਾ ਡਟਕੇ ਸਨਮਾਨ ਕੀਤਾ । ਜੰਗ ਦੇ ਦੌਰਾਨ ਹੀ 3 ਨਵੰਬਰ 1947 ਨੂੰ ਉਹ ਸ਼ਹੀਦ ਹੋ ਗਏ। ਆਖਰੀ ਬਾਰ ਇਹ ਸਨਮਾਨ ਜੰਮੂ ਕਸ਼ਮੀਰ ਰਾਇਫਲ ਦੇ ਕੈਪਟਨ ਵਿਕਰਮ ਬੱਤਰਾ ਨੂੰ ਅਪਰੇਸ਼ਨ ਵਿਜੈ ਦੇ ਲਈ ਦਿੱਤਾ ਗਿਆ । ਹੁਣ ਤੱਕ ਦੇਸ਼ ਦੇ 21 ਵੀਰਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਿਆ ਹੈ। ਸ਼ਹੀਦੀ ਉਪਰੰਤ ਮਿਲਣ ਵਾਲੇ ਪਰਮਵੀਰ ਚੱਕਰ ਅਤੇ ਸਨਮਾਨਿਤ ਕੀਤੀ ਰਾਸ਼ੀ ਸ਼ਹੀਦ ਦੀ ਪਤਨੀ ਨੂੰ ਮਿਲਦੀ ਹੈ। ਜੇਕਰ ਸ਼ਹੀਦ ਅਣਵਿਆਹਿਆ ਹੁੰਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਦਿੱਤਾ ਜਾਂਦਾ ਹੈ। ਇੰਡੀਅਨ ਨੇਵੀ ਦੀ ਅਫ਼ੀਸ਼ਿਅਲ ਵੈਬਸਾਈਟ ਦੇ ਮੁਤਾਬਿਕ , ਇਹ ਸਨਮਾਨ ਪਾਉਣ ਵਾਲੇ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਿੱਤੇ ਜਾਂਦੇ ।ਹੁਣ ਉਨ੍ਹਾਂ ਹੀ ਵੀਰ ਸਪੂਤਾਂ ਦੇ ਨਾਂਮ ਤੇ ਦਵੀਪਾਂ ਦੇ ਨਾਮ ਰੱਖਿਆ ਜਾ ਰਿਹਾ ਹੈ।