Feb 24, 2023

ਨਿਹਾਲ ਖੇੜਾ ਦੇ ਬੱਚਿਆਂ ਦਾ ਵਿਦਿਅਕ ਟੂਰ ਲਗਾਇਆ

 



ਅਬੋਹਰ, 24 ਫਰਵਰੀ  ਬਲਰਾਜ ਸਿੰਘ ਸਿੱਧੂ / ਹਰਵੀਰ ਬੁਰਜਾਂ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ ਨਾਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਖੇਤੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ , ਬਾਬਾ ਫਕੀਰ ਇੰਸਟੀਚਿਊਟ ਬਠਿੰਡਾ ਦਿੱਲੀ ਹਾਰਟ ਕੇਅਰ ਬਠਿੰਡਾ ਦਾ ਦੌਰਾ ਕਰਵਾਇਆ ਗਿਆ। ਇਸ ਟੂਰ ਵਿਚ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਉਕਤ ਵਿਦਿਆਰਥੀਆਂ ਦੀ ਬੱਸ ਨੂੰ ਪਿ੍ਰੰਸੀਪਲ ਸੁਖਦੇਵ ਸਿੰਘ ਗਿੱਲ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਟੂਰ ਤੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਮਿਲਦੀ ਹੈ ਅਤੇ ਗਿਆਨ ਵਿਚ ਵਾਧਾ ਹੁੰਦਾ ਹੈ। ਇਸ ਦੌਰਾਨ ਸਮੁੱਚੇ ਟੂਰ ਦੀ ਅਗਵਾਈ ਮਿਸ ਦੀਪਾਸ਼ਾ, ਮਿਸ ਪਲਵਜੀਰਤ ਕੌਰ, ਆਤਮਾ ਰਾਮ, ਲਾਲ ਚੰਦ, ਯੋਗੇਸ਼, ਕੇਤਕੀ ਅਤੇ ਨੀਸ਼ਾ ਵਲੋਂ ਕੀਤੀ ਗਈ।

Feb 22, 2023

ਜਿਲ੍ਹਾ ਫਾਜ਼ਿਲਕਾ ਵਿਖੇ ਐੱਨ ਐੱਸ ਕਿਊ ਐੱਫ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਕਰਵਾਏ ਗਏ ਹੁਨਰ ਮੁਕਾਬਲੇ



ਫਾਜਿ਼ਲਕਾ, 22 ਫਰਵਰੀ  (ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ )
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਐੱਨ ਐੱਸ ਕਿਊ ਐੱਫ ਵੋਕੇਸ਼ਨਲ ਸਿੱਖਿਆ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਸਾਲਾਨਾ ਹੁਨਰ ਮੁਕਾਬਲਾ ਅੱਜ ਸਥਾਨਕ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਂਕਡਰੀ ਸਿੱਖਿਆ ਡਾ. ਸੁਖਵੀਰ ਸਿੰਘ ਬੱਲ  ਦੀ ਅਗਵਾਈ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸ਼੍ਰੀ ਪੰਕਜ ਕੁਮਾਰ ਅੰਗੀ ਅਤੇ ਪਿ੍ੰਸੀਪਲ ਸ.ਸੁਖਦੇਵ ਸਿੰਘ ਗਿੱਲ  ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ ਵੱਖ ਸਕੂਲਾਂ ਵਿੱਚੋਂ ਚੁਣੇ ਗਏ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਸੁਖਵੀਰ ਸਿੰਘ ਬੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਵਿਦਿਆਰਥੀਆਂ ਦਾ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਬਣਾਈ ਗਈ ਸਮੁੱਚੀ ਕਮੇਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜ਼ਿਲਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ  ਨੇ ਦੱਸਿਆ ਕਿ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ ਐੱਨ ਐੱਸ ਕਿਊ ਐੱਫ ਤਹਿਤ ਜ਼ਿਲ੍ਹਾ ਫਾਜ਼ਿਲਕਾ  ਦੇ ਵੱਖ-ਵੱਖ 20 ਸਕੂਲਾਂ ਦੇ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਿਹਤ ਅਤੇ ਸੁੰਦਰਤਾ, ਨਿੱਜੀ ਸੁਰੱਖਿਆ, ਉਸਾਰੀ, ਆਈ ਟੀ, ਖੇਤੀਬਾੜੀ, ਆਟੋਮੋਬਾਇਲ, ਸਿਲਾਈ ਕਢਾਈ, ਪਲੰਬਰ ਅਤੇ ਸਿਹਤ ਸੰਭਾਲ ਆਦਿ ਵਿਸ਼ਿਆਂ ਨਾਲ ਸਬੰਧਤ ਪ੍ਰੋਜੈਕਟ ਤਿਆਰ ਕੀਤੇ ਗਏ l ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਅਤੇ ਵੋਕੇਸ਼ਨਲ ਮਾਸਟਰ ਸ. ਹਰਸ਼ਿੰਦਰ ਸਿੰਘ ਨੇ ਮੁੱਖ ਮਹਿਮਾਨ, ਆਏ ਪਤਵੰਤਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ l ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਅਮਰਕੋਟ ਨੇ ਪਹਿਲੇ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਬਾਹਮਣੀ ਵਾਲਾ  ਨੇ  ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਵਾਲਾ ਬੋਦਲਾ  ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਹੁਨਰ ਮੁਕਾਬਲੇ ਦੀ ਜੱਜਮੈਂਟ ਦੀ ਅਹਿਮ ਭੁਮਿਕਾ ਪ੍ਰਿੰਸੀਪਲ ਸ. ਸੁਖਦੇਵ ਸਿੰਘ ਗਿੱਲ, ਸ਼੍ਰੀ ਨਵਨੀਤ ਕੁਮਾਰ ਸੇਠੀ ਅਤੇ  ਨਵਦੀਪਿੰਦਰ ਸਿੰਘ ਵਲੋਂ  ਅਦਾ ਕੀਤੀ ।ਇਸ ਸਮੇਂ ਜੇਤੂ ਵਿਦਿਆਰਥੀਆਂ ਨੂੰ ਲੜੀ ਵਾਰ 2500,1500ਅਤੇ 1000ਰੁਪਏ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆ ਨੂੰ ਇਨਾਮ ਰਾਸ਼ੀ ਦੇ ਤੋਰ ਤੇ ਵੰਡੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਡਾ. ਬੱਲ  ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਰੇ ਹੀ ਮਾਡਲ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੇ ਗਏ ਹਨ। ਸਾਰੇ ਹੀ ਜੇਤੂ ਹਨ। ਉਨ੍ਹਾਂ  ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ,ਜਿਸ ਕਰਕੇ ਵਿਦਿਆਰਥੀਆਂ ਜ਼ਿਆਦਾ ਮਿਹਨਤ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ। ਵੋਕੇਸ਼ਨਲ ਕੋਆਰਡੀਨੇਟਰ  ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਹੁਨਰਮੰਦ ਕਾਮਿਆਂ ਦੀ ਮੰਗ ਦਿਨ ਵਧਦੀ ਜਾ ਰਹੀ ਹੈ, ਇਸ ਲਈ ਹੁਨਰਮੰਦ ਸਿੱਖਿਆ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਸਕਦੀ ਹੈ।ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਦਾ ਕੰਮ ਪੱਲਵਜੀਤ ਕੌਰ ਅਤੇ ਦਿਪਾਸ਼ਾ ਨੇ ਬਾਖੂਬੀ ਨਿਭਾਇਆ।ਇਸ ਮੌਕੇ ਵੱਖ ਵੱਖ ਸਕੂਲਾਂ ਤੋਂ ਆਏ ਵੋਕੇਸ਼ਨਲ ਟਰੇਨਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਦਾ ਸਟਾਫ਼ ਮੌਜੂਦ ਸੀ।

Feb 21, 2023

ਕਿੱਕਰ ਖੇੜਾ ਦੀ ਈ.ਟੀ.ਟੀ. ਅਧਿਆਪਕਾ ਕੁਸ਼ਲਿਆ ਦੇਵੀ ਨੇ ਜਿੱਤੇ ਸੋਨ ਤਗਮਾ



ਫ਼ਾਜ਼ਿਲਕਾ, 21 ਫਰਵਰੀ
16 ਫਰਵਰੀ ਤੋਂ 19 ਫਰਵਰੀ 2023 ਨੂੰ ਨੈਸ਼ਨਲ ਮਾਸਟਰ ਐਥਲੇਟਿਕਸ ਚੈਂਪੀਅਨਸ਼ਿਪ ਕੁਰੂਕੇਸ਼ਤਰ ਹਰਿਆਣਾ ਵਿਖੇ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕਿੱਕਰ ਖੇੜਾ ਵਿਖੇ ਤਾਇਨਾਤ ਈ.ਟੀ.ਟੀ. ਅਧਿਆਪਕਾ ਕੁਸ਼ਲਿਆ ਦੇਵੀ ਨੇ ਹਿੱਸਾ ਲਿਆ। ਜਿਸ ਵਿਚ ਉਨ੍ਹਾਂ ਇੰਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।  
ਜਾਣਕਾਰੀ ਦੇ ਅਨੁਸਾਰ ਕੁਸ਼ਲਿਆ ਦੇਵੀ ਪਤਨੀ ਹੰਸ ਰਾਜ ਕਿਰੋੜੀਵਾਲ ਪਿੰਡ ਕਿੱਕਰ ਖੇੜਾ ਤੋਂ ਉਮਰ ਵਰਗ 45 ਵਿਚ 1500 ਮੀਟਰ ਦੌੜ ਵਿਚ ਹਿੱਸਾ ਲਿਆ। ਇਸ ਦੌੜ ਵਿਚ ਉਨ੍ਹਾਂ ਨੇ ਸਿਲਵਰ ਤਗਮਾ ਹਾਸਲ ਕੀਤਾ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ 1600 ਮੀਟਰ ਰਿਲੇਅ ਦੌੜ ਵਿਚ ਵੀ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਰਾਜ ਪੱਧਰ ਤੇ ਮਸਤੂਆਣਾ ਸਾਹਿਬ ਵਿਖੇ 19 ਅਤੇ 20 ਨਵੰਬਰ 2022 ਨੂੰ ਹੋਈਆਂ ਖੇਡਾਂ ਵਿਚ 500 ਮੀਟਰ ਵਾਕ ਗੋਲਡ ਅਤੇ ਡਿਸਟਿਕ ਥਰੋਅ ਵਿਚ ਸਿਲਵਰ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ 6 ਅਤੇ 7 ਫਰਵਰੀ 2023 ਨੂੰ ਅਲਵਰ ਰਾਜਸਥਾਨ ਵਿਖੇ ਹੋਏ ਨੈਸ਼ਨਲ  ਮਾਸਟਰ ਐਥੇਲਟਿਕਸ ਮੁਕਬਾਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਤਾਂਬਾ, ਇਕ ਚਾਂਦੀ ਅਤੇ ਦੋ ਸੋਨੇ ਦੇ ਤਗਮੇ ਜਿੱਤ ਕੇ ਪਿੰਡ ਕਿੱਕਰ ਖੇੜਾ ਅਤੇ ਕਿਰੋੜੀਵਾਲ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਪਰਿਵਾਰ ਵਲੋਂ ਵਧਾਈ ਦਿੱਤੀ ਗਈ । ਇਸ ਮੌਕੇ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਨੇ ਵੀ ਵਧਾਈ ਦਿੱਤੀ। 

Feb 20, 2023

ਬੀਪੀਈਓ ਨਰਿੰਦਰ ਸਿੰਘ ਨੇ ਸਕੂਲ ਮੁੱਖੀਆਂ ਨਾਲ ਮੀਟਿੰਗ ਕਰਕੇ ਵੱਧ ਤੋਂ ਵੱਧ ਦਾਖਲੇ ਕਰਨ ਲਈ ਕੀਤਾ ਪ੍ਰੇਰਿਤ



ਫ਼ਾਜਿ਼ਲਕਾ / ਬਲਰਾਜ ਸਿੰਘ ਸਿੱਧੂ 

ਬਲਾਕ ਜਲਾਲਾਬਾਦ 2 ਦੇ ਸਮੂਹ ਸਕੂਲ ਮੁੱਖੀਆਂ ਦੀ ਇੱਕ ਜ਼ਰੂਰੀ ਅਤੇ ਅਹਿਮ ਮੀਟਿੰਗ ਬੀਪੀਈਓ  ਨਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਹੋਈ ।ਇਸ ਮੀਟਿੰਗ ਦਾ ਏਜੰਡਾ ਦਾਖਲਾ ਮੁਹਿੰਮ 2023 ਰਿਹਾ।ਬਿਹਤਰੀਨ ਅਨੁਭਵ ਵਿੱਦਿਆ  ਮਿਆਰੀ ਮਾਣ ਪੰਜਾਬ ਦੇ ਸਕੂਲ ਸਰਕਾਰੀ ਵਾਕ ਦੀ ਪ੍ਰੋੜਤਾ  ਕਰਦੇ ਹੋਏ ਨਰਿੰਦਰ ਸਿੰਘ ਜੀ ਨੇ ਕਿਹਾ ਕਿ ਸਮੂਹ ਸਕੂਲ ਮੁਖੀ ਆਪਣੇ ਸਕੂਲ ਦੇ ਬੱਚਿਆਂ ਨੂੰ ਬੇਹਤਰੀਨ ਸਿੱਖਿਆ ਪ੍ਰਦਾਨ ਕਰਨ ।ਜਿਸ ਦਾ ਸਿੱਟਾ ਇਹ ਨਿਕਲੇਗਾ ਕਿ ਸਕੂਲਾਂ ਵਿਚ ਦਾਖਲਾ ਵਧੇਗਾ ।ਦਾਖਲਾ ਮੁਹਿੰਮ 2023 ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਹਰ ਸਕੂਲ ਮੁੱਖੀ ਅਤੇ ਹਰ ਇੱਕ ਅਧਿਆਪਕ ਕਾਰਜ ਕਰੇ।ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਅਗਲੀ ਜਮਾਤ ਵਿੱਚ ਦਾਖਲਾ ਯਕੀਨੀ ਬਣਾਇਆ ਜਾਵੇ ।ਸਕੂਲੋਂ ਵਿਰਵੇ ਬੱਚਿਆਂ ਨੂੰ ਮੁੜ ਸਕੂਲ ਵਿਚ ਲੈ ਕੇ  ਆਉਣਾ ਯਕੀਨੀ ਬਣਾਇਆ  ਜਾਵੇ ।




ਮੁੱਖ ਮੰਤਰੀ ਪੰਜਾਬ ਸਰਦਾਰ  ਭਗਵੰਤ  ਮਾਨ ਜੀ  ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਬਾਰੇ ਸਮੂਹ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ।ਇਸ ਮੌਕੇ ਬੀ ਪੀ ਈ ਓ ਨਰਿੰਦਰ ਸਿੰਘ ਜੀ ਨੇ ਬਲਾਕ ਪੱਧਰੀ ਦਾਖਲਾ ਕਮੇਟੀ ਦਾ ਗਠਨ ਕੀਤਾ।

ਦਾਖਲਾ ਪ੍ਰਚਾਰ ਵੈਨ, ਦਾਖਲਾ ਬੂਥ ਲਗਾਉਣਾ, ਹਰ ਇੱਕ ਬੱਚੇ ਦੇ ਘਰ ਤੱਕ ਦਾਖਲੇ ਲਈ ਪਹੁੰਚ ਬਣਾਉਣ ਅਤੇ ਸਕੂਲੋਂ ਵਿਰਵੇ ਅਤੇ ਲੰਬੀ ਗੈਰਹਾਜ਼ਰੀ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਨ ਬਾਰੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ।

ਇਸ ਮੌਕੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰ ਹਰਦੀਪ ਕਾਲੜਾ ਅਤੇ ਪੰਕਜ ਕੰਬੋਜ  ਨੇ ਵੀ ਸੰਬੋਧਨ ਕੀਤਾ ਅਤੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਨ ਲਈ ਪ੍ਰੇਰਿਤ ਕੀਤਾ ।

ਪੇਂਡੂ ਖੇਤਰ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਸ਼ਿਕਾਇਤਾਂ ਸੁਣਨ ਲਈ 23 ਫਰਵਰੀ ਨੂੰ ਲੱਗੇਗਾ ਦੂਜਾ ਰਾਜ ਪੱਧਰੀ ਜਨਤਾ ਦਰਬਾਰ


ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਮੌਕੇ ਉੱਤੇ ਨਿਪਟਾਰਾ
ਅਗਾਊਂ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫ੍ਰੀ ਨੰਬਰ ਤੇ ਵੈਬਸਾਈਟ ਜਾਰੀ
ਫਾਜ਼ਿਲਕਾ 20 ਫਰਵਰੀ : ਹਰਵੀਰ ਬੁਰਜਾਂ 
        ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਮਿਤੀ 23 ਫਰਵਰੀ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਵਜੇ ਤੱਕ ਦੂਜਾ ਰਾਜ ਪੱਧਰੀ ਵਰਚੁਅਲ ਜਨਤਾ ਦਰਬਾਰ ਲਗਾਇਆ ਜਾ ਰਿਹਾ ਹੈ। ਇਸ ਜਨਤਾ ਦਰਬਾਰ ਵਿੱਚ ਪੰਜਾਬ ਦੇ ਪੇਂਡੂ ਖੇਤਰਾਂ ਦੇ ਨਾਗਰਿਕਾਂ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਸ਼ਿਕਾਇਤਾਂ ਦਾ ਮੌਕੇ ਉੱਤੇ ਨਿਪਟਾਰਾ ਕਰਨ ਦਾ ਯਤਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਇਹ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਵਰਚੁਅਲ ਤਰੀਕੇ ਨਾਲ ਅਟੈਂਡ ਕੀਤਾ ਜਾਵੇਗਾ

          ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਸ੍ਰੀ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਜਨਤਾ ਦਰਬਾਰ ਲੱਗਣ ਤੋਂ ਪਹਿਲਾਂ ਪਹਿਲਾਂ ਤਿੰਨ ਤਰੀਕਿਆਂ ਨਾਲ ਦਰਜ ਕਰਵਾ ਸਕਦੇ ਹਨ। ਪਹਿਲਾ ਟੋਲ ਫ੍ਰੀ ਨੰਬਰ 1800-180-2468, ਦੂਜਾ ਈ ਮੇਲ dwsssnkhelpdesk@gmail.com ਉੱਪਰ ਅਤੇ ਤੀਜਾ ਵੈਬਸਾਈਟ https://dwss.punjab.gov.in ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗੇਤੀਆਂ ਦਰਜ ਕਰਵਾਈਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਉਤੇ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਫਸਟ ਕਮ ਫਸਟ ਸਰਵ ਦੇ ਆਧਾਰ ਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ।   ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਪੇਂਡੂ ਇਲਾਕੇ ਦੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਲਈ ਐਕਸੀਅਨ ਜਲ ਸਪਲਾਈ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

Feb 19, 2023

ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਦਾ ਕੀਤਾ ਦੌਰਾ




ਸ੍ਰੀ ਮੁਕਤਸਰ ਸਾਹਿਬ 19 ਫਰਵਰੀ

                         ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦਾ  ਦੌਰਾ ਕੀਤਾ ਅਤੇਸਰਕਾਰ ਵਲੋਂ ਚਲਾਈਆਂ ਜਾ ਰਹੀ ਸਕੀਮਾਂ ਦਾ ਜਾਇਜਾ ਲਿਆ।
                       ਆਪਣੇ ਇਸ ਦੌਰੇ ਦੌਰਾਨ ਉਹਨਾਂ ਲਾਭਪਾਤਰੀਆਂ  ਅਨਾਜ ਦੀ ਵੰਡ, ਪ੍ਰਾਪਤ ਹੋਈਆਂ ਸਿਕਾਇਤਾਂ ਦਾ ਸਟੇਟਸ, ਆਂਗਨਵਾੜੀ ਸੈਂਟਰ/ਸਕੀਮਾਂ, ਰਾਸ਼ਨ ਡਿੱਪੂਆਂ ਅਤੇ ਸਕੂਲਾਂ ਆਦਿ ਵਿੱਚ ਅਨਾਜ/ਮਿਡ-ਡੇ ਮੀਲ ਸਿਸਟਮ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ।

                   ਸ੍ਰੀ ਧਾਲੀਵਾਲ ਨੇ ਬਲਾਕ ਗਿੱਦੜਬਾਹਾ ਵਿਖੇ ਸਰਕਾਰੀ ਸਕੂਲਾਂ, ਆਂਗਨਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਚੈਕਿੰਗ ਕਰਨ ਲਈ ਫੀਲਡ ਦੌਰਾ ਕੀਤਾ । ਉਹਨਾਂ ਆਦਰਸ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ, ਸਰਕਾਰੀ ਪ੍ਰਾਈਮਰੀ ਸਕੂਲ (ਬਸਤੀ ਬਾਜੀਗਰ) ਕੋਟਭਾਈ, ਆਂਗਨਵਾੜੀ ਸੈਂਟਰ ਕੋਟਭਾਈ, ਸਰਕਾਰੀ ਡਿਪੂ ਕੋਟਭਾਈ (ਡਿਪੂ ਹੋਲਡਰ ਵੇਦ ਪ੍ਰਕਾਸ਼) ਅਤੇ ਸਰਕਾਰੀ ਡਿਪੂ ਦੋਦਾ (ਡਿਪੂ ਹੋਲਡਰ ਗੁਰਵਿੰਦਰ ਸਿੰਘ) ਦਾ ਨਿਰੀਖਣ ਕੀਤਾ। ਚੈਕਿੰਗ ਦੌਰਾਨ ਖਾਣ ਪੀਣ ਵਾਲੀ ਵਸਤੂਆਂ ਦੇ ਸੈਪਲ ਵੀ ਭਰਵਾਏ ਗਏ।
                 ਡਿਪੂਆਂ ਦੀ ਚੈਕਿੰਗ ਦੌਰਾਨ ਉਹਨਾਂ ਮੌਕੇ ਤੇ ਮੌਜੂਦ ਲਾਭਪਾਤਰੀਆਂ  ਦੱਸਿਆ ਕਿ ਸਰਕਾਰ ਵੱਲੋ ਦਿੱਤੀ ਜਾਣ ਵਾਲੀ ਕਣਕ ਸਰਕਾਰ ਵੱਲੋ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਸਰਕਾਰੀ ਪ੍ਰਾਈਮਰੀ ਸਕੂਲ (ਬਸਤੀ ਬਾਜੀਗਰ) ਕੋਟਭਾਈ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਿਡ-ਡੇ ਮੀਲ ਦਾ ਖਾਣਾ ਸਕੂਲ ਦੇ ਕੁੱਕ ਦੇ ਘਰ ਬਣਾਇਆ ਜਾ ਰਿਹਾ ਸੀ, ਜਿਸ ਸਬੰਧੀ ਬਣਦੀ ਕਾਰਵਾਈ ਕਰਨ ਲਈ ਉਹਨਾਂ ਜਿਲਾ ਸਿੱਖਿਆ ਅਫਸਰ  ਹਦਾਇਤ ਕੀਤੀ ਗਈ।

                    ਚੈਕਿੰਗ ਦੌਰਾਨ ਜੋ ਵੀ ਖਾਮੀਆਂ ਕਮਿਸ਼ਨ ਦੇ ਮੈਂਬਰ ਦੇ ਧਿਆਨ ਵਿਚ ਆਈਆਂ ਉਹਨਾਂ  ਤੁਰੰਤ ਪਭਾਵ ਨਾਲ ਦੂਰ ਕਰਨ ਲਈ ਸਬੰਧਿਤ ਅਧਿਕਾਰੀਆਂ  ਹਦਾਇਤ ਕੀਤੀ । ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ  ਰਾਸ਼ਨ ਡਿਪੂਆਂ, ਮਿੱਡ ਦੇ ਮੀਲ ਅਤੇ ਆਂਗਨਵਾੜੀ ਕੇਂਦਰ ਨਾਲ ਸਬੰਧਤ ਕੋਈ ਵੀ ਸਿ਼ਕਾਇਤ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ- ਜਿਲ੍ਹਾ ਸ਼ਿਕਾਇਤ ਨਿਵਾਰਨ ਅਫਸਰ ਜਾਂ ਕਮਿਸ਼ਨ ਦੀ ਵੈੱਬਸਾਈਟ https://psfc.punjab.gov.in/         ਅਤੇ ਹੈਲਪਲਾਈਨ ਨੰ: 9876764545 ਉੱਤੇ ਸਿ਼ਕਾਇਤ ਦਰਜ ਕਰਵਾ ਸਕਦਾ ਹੈ।  

Feb 18, 2023

ਦੁਕਾਨਾਂ , ਘਰਾਂ ਦੇ ਬਾਹਰ ਬੋਰਡ ਪੰਜਾਬੀ ਭਾਸ਼ਾ ਵਿੱਚ ਹੋਣ – ਨਰਿੰਦਰਪਾਲ ਸਿੰਘ ਸਵਨਾ



ਫਾਜ਼ਿਲਕਾ , 18 ਫ਼ਰਵਰੀ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਉਪਰਾਲੇ ਸ਼ੁਰੂ ਹੋ ਗਏ ਹਨ। ਇਸੇ ਤਹਿਤ ਸ. ਨਰਿੰਦਰਪਾਲ  ਸਿੰਘ  ਸਵਨਾ ਐਮ.ਐਲ .ਏ ਫਾਜ਼ਿਲਕਾ ਵੱਲੋ ਨਗਰ ਕੌਂਸਲ ਦਫ਼ਤਰ ਵਿੱਚ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ,ਦੁਕਾਨਾਂ ਦੇ ਬਾਹਰ ਲਗਾਏ ਜਾਣ ਵਾਲੇ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਹੋਣ । ਸ. ਭਗਵੰਤ   ਸਿੰਘ  ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਸਤਿਕਾਰ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ।ਸ. ਸਵਨਾ ਨੇ ਕਿਹਾ ਕਿ ਪੰਜਾਬੀ  ਸਾਡੀ ਮਾਂ -ਬੋਲੀ ਹੈਸਮੂਹ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਦਿੰਦੇ ਹੋਏ ਆਪਣੇ  ਘਰਾਂ ,ਦੁਕਾਨਾਂ ,ਸਰਕਾਰੀ ,ਗੈਰ ਸਰਕਾਰੀ ਪ੍ਰਾਈਵੇਟ ਸਕੂਲਾਂਕਾਲਜਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਹੋਣ। ਇਸ ਸਬੰਧੀ  ਭਾਸ਼ਾ  ਵਿਭਾਗ  ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।

 ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਸ੍ਰੀ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ  21 ਫ਼ਰਵਰੀ 2023 ਤੱਕ  ਰਾਜ ਭਾਸ਼ਾ ਪੰਜਾਬੀ(ਗੁਰਮੁਖੀ ਲਿਪੀ ਵਿੱਚ) ਨੂੰ ਵਧੇਰੇ ਮਹੱਤਤਾ ਦੇਣ ਲਈ ਸਮੂਹ ਸਰਕਾਰੀਅਰਧ ਸਰਕਾਰੀਵਿਭਾਗਾਂਅਦਾਰਿਆਂਬੋਰਡਾਂਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂਪਬਲਿਕ ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਦੇ ਨਾਮ ਅਤੇ ਸੜਕਾਂ ਦੇ ਨਾਮ/ਨਾਮ ਪੱਟੀਆਂ/ਮੀਲ ਪੱਥਰ/ਸੰਕੇਤ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਦੂਸਰੀ ਭਾਸ਼ਾ ਵਿਚ ਲਿਖਣ ਲਈ ਹਦਾਇਤ ਕੀਤੀ ਗਈ ਹੈ।

ਇਸ ਮੀਟਿੰਗ  ਵਿੱਚ ਨਗਰ ਕੌਂਸਲ  ਕਾਰਜ ਸਾਧਕ ਅਫ਼ਸਰ ,ਸ਼ਹਿਰ ਦੇ ਐਮ.ਸੀ ਆਦਿ ਸ਼ਾਮਿਲ ਸਨ