ਇੱਕ ਰਾਤ ਸਲੀਮ ਖਾਂ ਘੋੜੇ ਤੇ ਸ਼ਹਿਰ ਤੋਂ ਪਿੰਡ ਆ ਰਿਹਾ ਸੀ। ਜਦੋਂ ਉਹ ਪਿੰਡ ਸਲੇਮਸ਼ਾਹ ਦੇ ਨੇੜੇ ਨਹਿਰ ਦੀ ਪੁਲ ਤੇ ਪੁੱਜਿਆ ਤਾਂ ਮੂੰਹ ਸਿਰ ਲਪੇਟੇ ਕੁੱਝ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ। ਸਲੀਮ ਖਾਂ ਨੇ ਡਟ ਕੇ ਮੁਕਾਬਲਾ ਕੀਤਾ। ਪਰ ਜਦੋਂ ਅਮੀਨ ਖਾਂ ਨੇ ਬੰਦੂਕ ਨਾਲ ਸਲੀਮ ਖਾਂ ਨੂੰ 2 ਗੋਲੀਆਂ ਮਾਰੀਆਂ ਤਾਂ ਸਲੀਮ ਖਾਂ ਧਰਤੀ ਤੇ ਡਿਗ ਪਿਆ। ਨਾਲ ਹੀ ਕਾਠ ਵਾਲਾ ਖੂਹ ਸੀ। ਰੋਲਾ ਸੁਣ ਕੇ ਉੱਥੋਂ ਬੰਦੇ ਭੱਜ ਕੇ ਆ ਗਏ। ਪਿੰਡ ਵਿਚ ਵੀ ਪਤਾ ਲੱਗ ਗਿਆ । ਲੋਕ ਜੁੜ ਗਏ ਤਾਂ ਹਮਲਾ ਕਰਨ ਵਾਲੇ ਭੱਜ ਗਏ। ਸਲੀਮ ਖਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਥਾਣੇ ਤੋਂ ਦਰੋਗ਼ਾ ਆਇਆ ਤਾਂ ਸਲੀਮ ਖਾਂ ਨੇ ਸਾਰੀ ਗੱਲ ਲਿਖਾ ਦਿੱਤੀ।
ਪੁਲਸ ਨੇ ਪਿੰਡ ਦੇ 110 ਬੰਦਿਆਂ ਨੂੰ ਹਵਾਲਾਤ ‘ਚ ਡੱਕ ਦਿੱਤਾ। ਕੇਸ ਚੱਲਦਾ ਰਿਹਾ ਤੇ 7 ਸ਼ਰੀਕਾਂ ਤੇ ਅਮੀਨ ਖਾਂ ਨੂੰ 7-7 ਸਾਲ ਦੀ ਸਜਾ ਹੋਈ। ਜਾਣਦੇ ਹੋ ਸਲੀਮ ਕੌਣ ਸੀ, ਸਲੀਮ ਖਾਂ ਫ਼ਜ਼ਲ ਖਾਂ ਵੱਟੂ ਦਾ ਪੁੱਤਰ ਸੀ। ਉਹ ਫਜ਼ਲ ਖਾਂ ਬਜ਼ੁਰਗ ਹੋ ਗਿਆ ਤਾਂ ਉਸ ਦਾ ਪੁੱਤਰ ਸਲੀਮ ਆਪਣੇ ਭਰਾਵਾਂ ਤੋਂ ਅਲੱਗ ਹੋ ਗਿਆ। ਜਿਸ ਕਾਰਨ ਉਸ ਨੇ ਪਿੰਡ ਫ਼ਜ਼ਲਕੀ ਦੇ ਨਾਲ ਹੀ ਇੱਕ ਹੋਰ ਪਿੰਡ ਵਸਾ ਲਿਆ ਤੇ ਉਸ ਨੂੰ ਆਪਣਾ ਨਾਂਅ ਸਲੀਮਕੀ ਦਿੱਤਾ। ਅੱਜ ਕੱਲ ਪਿੰਡ ਨੂੰ ਸਲੇਮਸ਼ਾਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਲੀਮ ਨੇ ਪਿੰਡ ਵਿਚ ਮਸੀਤ ਵੀ ਅਲੱਗ ਬਣਵਾ ਲਈ ਅਤੇ ਪਿੰਡ ਦੇ 7 ਖੂਹਾਂ ਚੋਂ 3 ਖੂਹ ਆਪਣੇ ਹਿੱਸੇ ਕਰਵਾ ਲਏ।
ਜ਼ਮੀਨੀ ਝਗੜੇ ਕਾਰਨ ਸਲੀਮ ਦਾ ਆਪਣੇ ਭਰਾਵਾਂ ਸਿਕੰਦਰ ਖਾਂ ਵੱਟੂ, ਚਿਰਾਗ਼ ਖਾਂ ਵੱਟੂ ਤੇ ਜ਼ਾਬਤਾ ਖਾਂ ਵੱਟੂ ਨਾਲ ਨਹੀਂ ਬਣਦੀ ਸੀ। ਸਲੀਮ ਖ਼ਾਨ ਦੇ ਘਰ 2 ਬੱਚੇ ਹੋਏ, ਦੋਵਾਂ ਦੀ ਮੌਤ ਹੋ ਗਈ। ਦੂਜੇ ਭਰਾਵਾਂ ਚਾਹੁੰਦੇ ਸਨ ਕਿ ਸਲੀਮ ਨੂੰ ਵੀ ਮਾਰ ਦਿੱਤਾ ਜਾਵੇ ਤਾਂ ਉਹ ਸਾਰੀ ਜ਼ਮੀਨ ਦੇ ਮਾਲਕ ਬਣ ਜਾਣਗੇ। ਸਲੀਮ ਦੇ ਭਰਾਵਾਂ ਨੇ ਆਪਣੇ ਚਚੇਰੇ ਭਰਾਵਾਂ ਜਲਾਲ ਖਾਂ ਤੇ ਨਵਾਬ ਖਾਂ ਨਾਲ ਮਿਲ ਸਲੀਮ ਖਾਂ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ। ਉਹਨਾਂ ਨੇ ਅਮੀਨ ਖਾਂ (ਪਿੰਡ ਸਜਰਾਨਾ) ਨੂੰ ਪੈਸੇ ਦੇ ਕੇ ਸਲੀਮ ਖਾਂ ਨੂੰ ਮਾਰਨ ਲਈ ਤਿਆਰ ਕਰ ਲਿਆ ਤੇ ਉਹਨਾਂ ਨੇ ਮਿਲ ਕੇ ਸਲੀਮ ਤੇ ਹਮਲਾ ਕੀਤਾ (Lachhman Dost 99140-63937)
0 comments:
Post a Comment