punjabfly

Aug 23, 2021

ਅਜੇ ਵੀ ਹੋਂਦ ਬਚਾਈ ਖੜੋ੍ਤੇ ਹਨ ਮੁਗਲ ਕਾਲ ਵਿਚ ਬਣੇ ਬੁਰਜ

ਤੁਸੀ ਵੀ ਕਦੇ ਸੁਣਿਅ ਹੋਣਾ -ਉਚਾ ਬੁਰਜ ਲਾਹੌਰ ਦਾ , ਬੇਸ਼ੱਕ ਲਾਹੌਰ ਦਾ ਬੁਰਜ ਬੁਹਤਿਆਂ ਨੇ ਨਹੀਂ ਦੇਖਿਆ ਹੋਣਾ ਪਰ ਇਹ ਬੁਰਜ ਅਜੇ ਵੀ ਪੰਜਾਬ ਦੇ ਪਿੰਡਾਂ ਵਿਚ ਆਪਣੀ ਹੋਂਦ ਬਚਾਈ ਖੜ੍ਹੇ ਹਨ।  ਤੇ ਇਹ ਕਹਾਣੀ ਹੈ ਪੰਜਾਬ ਦੇ ਪਿੰਡਾਂ ਵਿਚ ਖੜ੍ਹੇ ਬੁਰਜਾਂ ਦੀ 

ਤਾਂ ਪੜ੍ਹੋ ਫਿਰ 





ਚੀਕਣੀ ਮਿੱਟੀ, ਰੋੜਾਂ ਅਤੇ ਇੱਟਾਂ ਨਾਲ ਬਣੇ ਬੁਰਜ ਕਈ ਪਿੰਡਾਂ ਵਿਚ ਹਨ। ਜੇਕਰ ਗੱਲ ਕਰੀਏ ਤਾਂ ਇਹ ਬੁਰਜ ਮੁਗਲ ਕਾਲ ਵਿਚ ਹੋਂਦ ਵਿਚ ਆਏ ਦੱਸੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਬੁਰਜ ਮੁਗਲ ਕਾਲ ਵਿਚ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਬਣਾਏ ਗਏ ਸਨ। ਜਾਂ ਕਹਿ ਲਵੋ ਦੂਰ ਤੋਂ ਦਿੱਸਦੇ ਬੁਰਜ, ਬਰਾਨੀ ਜ਼ਮੀਨਾਂ ਵਿਚ ਰਾਹਾਂ ਲਈ ਵਰਤੇ ਜਾਂਦੇ ਸਨ। ਜਿੰਨਾਂ ਦੀ ਨਿਸ਼ਾਨੀ ਨਾਲ ਲੋਕ ਅੱਗੇ ਵੱਧਦੇ ਰਹਿੰਦੇ ਸਨ। ਪੰਜਾਬ ਦੇ ਕੁਝ ਪਿੰਡਾਂ ਵਿਚ ਇਹ ਬੁਰਜ ਅਜੇ ਵੀ ਆਪਣੀ ਹੋਂਦ ਬਚਾ ਕੇ ਖੜੇ ਹਨ। ਸਦੀਆਂ ਤੋਂ ਮੀਂਹ ਅਤੇ ਹਨੇਰੀਆਂ ਦੀ ਮਾਰ ਝੱਲਦੇ ਆ ਰਹੇ ਹਨ। ਮੰਡੀ ਅਰਨੀਵਾਲਾ ਨੇੜੇ ਝੋਟਿਆਂਵਾਲੀ ਅਤੇ ਬੰਨਾਂ ਵਾਲੀ ਵਿਚ ਇਕ ਬੁਰਜ ਖੜਾ ਹੈ। ਇਸ ਤਰਾਂ ਹੀ ਇਕ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਭਾਗਸਰ ਵਿਚ ਵੀ ਸਥਿਤ ਹੈ। ਇਕ ਪਿੰਡ ਖਾਰਾ ਵਿਚ । ਇਸ ਤਰਾਂ ਹੀ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਇਕ ਬੁਰਜ ਹੈ। ਕੁਝ ਲੋਕ ਦੱਸਦੇ ਹਨ ਕਿ ਸੁਨਾਮ ਖੇਤਰ ਵਿਚ ਵੀ ਬਹੁਤ ਸਾਰੇ ਬੁਰਜ ਹਨ। ਦੱਸਿਆ ਇਹ ਵੀ ਜਾਂਦਾ ਹੈ ਕਿ ਇਹ ਬੁਰਜ ਇਕੋ ਜਿੰਨੀ ਦੂਰੀ ਤੇ ਸਥਿਤ ਹਨ। ਜਿਹੜੇ ਸ਼ਾਇਦ ਰਾਹੀਆਂ ਲਈ ਰਾਹ ਦਸੇਰਿਆਂ ਦਾ ਕੰਮ ਕਰਦੇ ਸਨ। ਕੁਝ ਲੋਕ ਦੱਸਦੇ ਹਨ ਕਿ ਇਹ ਬੁਰਜ ਛੋਟੀਆਂ ਇੱਟਾਂ ਦੇ ਬਣੇ ਹੋਣ ਕਰਕੇ ਇਹ ਤਾਂ ਸਹੀ ਹੈ ਕਿ ਇਹ ਬੁਰਜ ਅੰਗਰੇਜੀ ਰਾਜ ਤੋਂ ਪਹਿਲਾਂ ਦੇ ਹਨ। ਭਾਂਵੇ ਲੋਕਾਂ ਵਿਚ ਇਹ ਗੱਲ ਆਮ ਹੀ ਪ੍ਰਚਲੱਤ ਹੈ ਕਿ ਇਹ ਬੁਰਜ ਰਾਹਾਂ ਦੇ ਕੰਮ ਲਈ ਹੀ ਵਰਤੋਂ ਵਿਚ ਆਉਂਦੇ ਸਨ। ਉਥੇ ਹੀ ਕੁਝ ਬਜੁਰਗ ਦੱਸਦੇ ਹਨ ਕਿ ਇੰਨਾਂ ਬੁਰਜਾਂ ਉਪਰ ਚੜ ਕੇ ਗੁਜਰੇ ਜਮਾਨੇ ਵਿਚ ਮੁਨਿਆਦੀ ਵੀ ਕਰਵਾਈ ਜਾਂਦੀ ਸੀ। ਗੀਤਾਂ ਵਿਚ ਭਾਂਵੇ ਉਚਾ ਬੁਰਜ ਲਾਹੌਰ ਦਾ ਵੀ ਆਉਂਦਾ ਹੈ। ਪਰ ਪਿੰਡਾਂ ਵਿਚ ਖੜੇ ਇਹ ਬੁਰਜ ਵੀ ਸ਼ਾਇਦ ਲਾਹੌਰ ਦੇ ਬੁਰਜ ਵਾਂਗ ਹੀ ਹੋਣਗੇ. ਬਲਰਾਜ ਸਿੱਧੂ

You may have never heard of the high tower of Lahore, although many have not seen the tower of Lahore but these towers still survive in the villages of Punjab. And this is the story of the towers in the villages of Punjab
Then read again
Towers made of clay, rubble, and bricks are found in many villages. If we talk, these towers are said to have come into existence during the Mughal period. It is said that these towers were built during the Mughal period to facilitate the movement of people.Or
let's say the towers seen in the distance were used for roads in the Barani lands. With the sign of which people kept moving forward. In some villages of the Punjab, these towers still stand. Rain and wind have been blowing for centuries. There is a tower at Jhotianwali and Bannawali near Mandi Arniwala. Similarly, one is located in the village of Bhagsar in Sri Muktsar Sahib district. In a village called Khara. Similarly there is a tower in Sri Muktsar Sahib.Some people say that there are many towers in Sunam area too. It is also said that these towers are located at the same distance. Who were probably doing the work of others for the passers-by. Some people say that because these towers are made of small bricks, it is true that these towers predate the British rule. Although it is common knowledge that these towers were used for road work only. There are some elders who say that in the past, these towers were used to perform muniyadi.Even the tallest tower in Lahore is mentioned in the songs. But these towers in the villages will probably be the same as the towers in Lahore. Balraj Sidhu

                                                                                                                                                        -- ਬਲਰਾਜ ਸਿੱਧੂ 

Share:

0 comments:

Post a Comment

Definition List

blogger/disqus/facebook

Unordered List

Support