ਦੋਸਤੋਂ ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਵਿੱਚ ਐਸ.ਐਸ.ਸੀ., ਬੈਂਕ ਪੀ.ਓ/ਕਲੈਰੀਕਲ, ਆਰ.ਆਰ.ਬੀ., ਸੀ.ਈ.ਟੀ., ਪੀ.ਪੀ.ਐਸ.ਸੀ., ਪੰਜਾਬ ਸੁਬਾਰਡੀਨੇਟ
ਸਰਵਿਸ ਸਲੈਕਸ਼ਨ ਬੋਰਡ ਅਤੇ ਰਾਜ ਤੇ ਸੈਂਟਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਖੇ ਵਕੈਸੀਆਂ ਬਾਰੇ ਕੋਚਿੰਗ ਦਿੱਤੀ ਜਾਵੇਗੀ।
ਇਹ ਕੋਚਿੰਗ ਸਤੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ। ਇਸ ਵਿੱਚ ਬਾਰਵੀਂ ਅਤੇ ਗ੍ਰੈਜੂਏਸ਼ਨ ਦੋਵੇਂ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ। ਬਾਰਵੀਂ ਪਾਸ ਪ੍ਰਾਰਥੀ ਪੁਲਿਸ ਕਾਂਸਟੇਬਲ ਅਤੇ ਗ੍ਰੈਜੂਏਸ਼ਨ ਪਾਸ ਪ੍ਰਾਰਥੀ ਕਲੈਰੀਕਲ ਪ੍ਰੀਖਿਆ ਦੀ ਕੋਚਿੰਗ ਲੈ ਸਕਦੇ ਹਨ।ਇਹ ਕੋਚਿੰਗ ਆਨਲਾਈਨ ਮੋਡ ਵਿੱਚ ਰਹੇਗੀ ਅਤੇ ਘੱਟੋ ਘੱਟ 4 ਮਹੀਨੇ ਤੱਕ ਚੱਲੇਗੀ।ਇਹ ਕਲਾਸ 01 ਘੰਟਾ 30 ਮਿੰਟ ਦੀ ਰਹੇਗੀ ਅਤੇ ਹਫਤੇ ਦੇ 6 ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਰਹੇਗੀ।
ਦੋਸਤੋਂ ਇਸ ਲਈ ਤੁਸੀਂ ਆਪਣੀ ਰਜਿਸਟ੍ਰੇਸ਼ਨ ਇੱਥੇ ਦਿੱਤੇ ਲਿੰਕ ਤੇ ਜਾ ਕੇ ਕਰਵਾ ਸਕਦੇ ਹੋ। ਇਹ ਲਿੰਕ ਅਸੀਂ https://www.eduzphere.com/freegovtexams ਦੇ ਰਹੇ ਹਾਂ। ਤਾਂ ਫਿਰ ਦੇਰ ਨਾ ਕਰੋ ਅਤੇ ਘਰ ਬੈਠੇ ਸਰਕਾਰ ਤੋਂ ਲਵੋ ਕੋਚਿੰਗ ਅਤੇ ਸੱਚ ਕਰੋ ਆਪਣੇ ਸੁਪਨਿਆਂ ਨੂੰ।
0 comments:
Post a Comment