pic-1 |
ਮੋਹਨਜਦੜੋ ਦੀ ਸੱਭਿਅਤਾ ਤਾਂ ਤੁਸੀ ਸੁਣੀ ਹੀ ਹੋਵੇਗੀ। ਬਿਲਕੁੱਲ ਹੁਣ ਇਹ ਪਾਕਿਸਤਾਨ ਵਿਚ ਹੇੈ। ਇਹ ਸੱਭਿਅਤਾ ਕਹਿੰਦੇ ਨੇ ਅਮੀਰ ਸੱਭਿਅਤਾ ਸੀ। ਚੱਲੋ ਇਸ ਬਾਰੇ ਫਿਰ ਕਦੇ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਇੱਥੇ ਰਹਿੰਦੀ ਸਮਰੀਨ ਸੋਲੰਕੀ ਦੀ ਕਲਾਕਾਰੀ ਦਿਖਾਉਂਦੇ ਹਾਂ। ਤਾਂ ਆਓ ਫਿਰ
ਪਾਕਿਸਤਾਨ ਦੇ ਸਿੰਧ ਸੂਬੇ ਦੇ ਮੋੋਹਨਜਦੜੋ ਨੇੜੇ ਰਹਿਣ ਵਾਲੀ ਸਮਰੀਨ ਦੀ ਕਲਾਕਾਰੀ ਦੇਖ ਕੇ ਹਰ ਕੋਈ ਅਸ਼ ਅਸ਼ ਕਰ ਉਠਦਾ ਹੇੈ। ਸਮਰੀਨ ਹੋਰੀ ਛੇ ਭੈਣਾਂ ਨੇ ਤੇ ਪਿਤਾ ਬਿਮਾਰ ਰਹਿੰਦਾ ਹੇੈ। ਉਹ ਮਿੱਟੀ ਨਾਲ ਮੂਰਤੀਆਂ ਤੇ ਗਹਿਣੇ ਤਰਾਸ਼ਦੀ ਹੇੈ । ਬੀਬੀਸੀ ਦੀ ਇਕ ਰਿਪੋਰਟ ਵਿਚ ਇਸ ਕੁੜੀ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ ਗਿਆ ਹੇੈ। ਸਮਰੀਨ ਦਾ ਕਹਿਣਾ ਹੇੈ ਕਿ ਉਨਾਂ ਨੇ ਆਪਣੇ ਪਿਤਾ ਨੂੰ ਪੁੱਤਰ ਦੀ ਕਮੀ ਨਹੀਂ ਹੋਣ ਦਿੱਤੀ। ਉਸ ਦੀਆਂ ਪੰਜ ਭੈਣਾਂ ਹੋਰ ਵੀ ਨੇ।
ਸਮਰੀਨ ਸੋਲੰਕੀ ਕਹਿੰਦੀ ਹੇੈ ਕਿ ਉਹ ਛੇ ਭੈਣਾਂ ਨੇ ਤਾਂ ਉਹ ਆਪਣੇ ਪਿਤਾ ਲਈ ਪੁੱਤਰ ਹੀ ਹਨ। ਕਿਉਂ ਕਿ ਉਹ ਪੁੱਤਰਾਂ ਵਾਲਾ ਕੰਮ ਹੀ ਕਰਦੀ ਹੇੈ।
ਉਹ ਕਹਿੰਦੀ ਹੇੈ ਕਿ ਉਹ ਮਿੱਟੀ ਦੇ ਗਹਿਣੇ ਤਰਾਸ਼ਦੀ ਹੇੈ ਅਤੇ ਇਹ ਗਹਿਣੇ ਸਿਰਫ਼ ਮਿੱਟੀ ਨਾਲ ਹੀ ਤਰਾਸ਼ੇ ਜਾਂਦੇ ਨੇ। ਤੁਸੀ ਉਸਦੀ ਕਲਾਕਾਰੀ ਦਾ ਜੇਕਰ ਨਮੂਨਾ ਦੇਖੋ
ਸਮਰੀਨ ਸੋਲੰਕੀ ਕਹਿੰਦੀ ਹੇੈ ਕਿ ਉਨਾਂ ਦੇ ਦਾਦਾ ਨੇ ਮੋਹਨਦੜੋ ਵਿਚ ਇਹ ਕੰਮ ਸਿੱਖਿਆ ਸੀ। ਫਿਰ ਉਨਾਂ ਦੇ ਪਿਤਾ ਨੇ ਉਨਾਂ ਦੇ ਦਾਦਾ ਤੋਂ ਇਹ ਕੰਮ ਸਿੱਖ ਲਿਆ ਅਤੇ ਹੁਣ ਉਹ ਇਸ ਕੰਮ ਨੂੰ ਕਮਾਈ ਦਾ ਜਰੀਆ ਬਣਾ ਰਹੀ ਹੇੈ। ਉਹ ਕਹਿੰਦੀ ਹੇੈ ਕਿ ਉਸ ਨੂੰ ਸਮਾਨ ਬਣਾਉਣ ਦਾ ਸ਼ੌਕ ਸੀ ਅਤੇ ਉਹ ਸਕੂਲ ਨਹੀਂ ਗਈ ਸੀ।
ਕਿਵੇਂ ਬਣਦੀਆਂ ਨੇ ਇਹ ਮੂਰਤੀਆਂ
ਤਾਂ ਇਸ ਦੇ ਜਵਾਬ ਵਿਚ ਸਮਰੀਨ ਸੋਲੰਕੀ ਕਹਿੰਦੀ ਹੇੈ ਕਿ ਉਹ ਦਰਿਆ ਵਿਚੋਂ ਚੀਕਣੀ ਮਿੱਟੀ ਲਿਆਉਂਦੀ ਹੇੈ ਅਤੇ ਫਿਰ ਉਸ ਨੂੰ ਸੁਕਾ ਕੇ ਉਸ ਨੂੰ ਲੱਕੜ ਨਾਲ ਕੁੱਟਦੇ ਹਨ ਅਤੇ ਛਾਣ ਕੇ ਫਿਰ ਉਸ ਨੂੰ ਗੁੰਨ ਲੈਂਦੇ ਹਨ ਅਤੇ ਫਿਰ ਉਹ ਸਮਾਨ ਬਣਾਉਂਦੀ ਹੇੈ।
ਉਹ ਕਹਿੰਦੀ ਹੇੈ ਕਿ ਉਸ ਨੂੰ ਟਰੇਨਿੰਗ ਵੀ ਮਿਲੀ ਸੀ। ਇਸ ਲਈ ਉਹ ਹੁਣ ਝੁਮਕੇ ਅਤੇ ਵਾਲੀਆਂ ਵੀ ਬਣਾਉਂਦੀ ਹੇੈ ਅਤੇ ਇਸ ਉਸਤੇ ਸੁਨਹਿਰੀ ਰੰਗ ਵੀ ਕਰਦੀ ਹੇੈ। ਉਹ ਕਹਿੰਦੀ ਹੇੈ ਕਿ ਝੁਮਕਿਆਂ ਦਾ ਡਿਜਾਇਨ ਉਹ ਪਿੰਨ ਨਾਲ ਕਰਦੀ ਹੇੈ।
ਦੇਖੋ ਤਸਵੀਰ
ਉਹ ਕਹਿੰਦੀ ਹੇੈ ਕਿ ਝੂਮਕਾ ਤਾਂ ਇਕ ਦਿਨ ਵਿਚ ਹੀ ਸੁੱਕ ਜਾਂਦਾ। ਉਹ ਰਾਤ ਨੂੰ ਭੱਠੀ ਲਗਾਉਂਦੇ ਹਨ ਅਤੇ ਫਿਰ ਸਾਰਾ ਸਮਾਨ ਉਸ ਵਿਚ ਰੱਖ ਦਿੰਦੇ ਹਨ। ਉਹ ਇੰਨਾਂ ਉਪਰ ਸੁਨਹਿਰੀ ਅਤੇ ਗੋਲਡਨ ਰੰਗ ਦਾ ਪੇਂਟ ਕਰਦੇ ਹਨ।
ਉਹ ਕਹਿੰਦੀ ਹੇੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਚੰਗੀ ਕਮਾਈ ਹੋ ਜਾਂਦੀ ਹੇੈ। ਉਹ ਕਹਿੰਦੀ ਹੇੈ ਕਿ ਪਹਿਲਾਂ ਲੋਕ ਮੋਹਨਜਦੜੋ ਤੇ ਆਉਣਾ ਬੰਦ ਹੋ ਗਏ ਹਨ ਕਿਉਂ ਕਿ ਕਰੋਨਾ ਚੱਲ ਰਿਹਾ ਹੇੈ। ਇਸ ਲਈ ਹੁਣ ਕੰਮ ਠੀਕ ਨਹੀਂ ਹੈ।
ਉਹ ਕਹਿੰਦੀ ਹੇੈ ਕਿ ਉਸਦਾ ਸ਼ੋਸਲ ਮੀਡੀਆ ਤੇ ਇਕ ਪੇਜ਼ ਵੀ ਹੇੈ।
ਇਸ ਲਿੰਕ ਤੇ ਕਲਿੱਕ ਕਰੋ ਅਤੇ ਦੇਖੋ ਉਸਦੀ ਕਲਾਕਾਰੀ
ਉਹ ਕਹਿੰਦੀ ਹੇੈ ਕਿ ਉਹ ਸਵੇਰੇ ਛੇ ਵਜੇ ਉਠਦੀ ਹੇੈ ਅਤੇ ਫਿਰ ਸਾਰਾ ਸਮਾਨ ਦੇਖਦੀ ਹੇੈ। ਵਿਚ ਵਿਚ ਘਰ ਦਾ ਕੰਮ ਵੀ ਕਰ ਲੈਂਦੀ ਹੇੈ। ਉਹ ਕਹਿੰਦੀ ਹੇੈ ਕਿ ਉਨਾਂ ਦਾ ਪਿਤਾ ਕੰਮ ਨਹੀਂ ਕਰਦਾ ਕਿਉਂ ਕਿ ਉਹ ਹੁਣ ਬਿਮਾਰ ਰਹਿਣ ਲੱਗੇ ਹਨ।
ਉਹ ਕਹਿੰਦੀ ਹੇੈ ਕਿ ਉਹ ਆਪਣੀਆਂ ਭੈਣਾਂ ਨੂੰ ਵੀ ਖੁਸ਼ ਦੇਖਣਾ ਚਾਹੁੰਦੀ ਹੈ ਅਤੇ ਜਿਹੜੀ ਉਹ ਕਮਾਈ ਕਰਦੀ ਹੈ। ਉਸ ਵਿਚੋ. ਆਪਣੀਆਂ ਭੈਣ ਨੂੰ ਵੀ ਖਰਚ ਲਈ ਦਿੰਦੀ ਹੈ।
ਅਨੁਵਾਦ ਬਲਰਾਜ ਸਿੱਧੂ 7347456563
wow
ReplyDelete