ਮੈਂ ਸਿੱਖਦਾ ਹਾਂ ਬੱਚੇ ਦੀ ਕਿਲਕਾਰੀ ਤੋਂ,
ਮਾਂ ਦੇ ਸਿਰ ਤੇ ਰੱਖੀ ਫ਼ੁਲਕਾਰੀ ਤੋਂ।
ਮੈਂ ਸਿੱਖਦਾ ਹਾਂ ਭੈਣ ਪਿਆਰੀ ਤੋਂ,
ਬਾਬਲ ਦੀ ਥਾਪੀ ਮਾਰੀ ਤੋਂ।
ਕਿਉਂਕਿ, ਮੈਂ ਇਕ ਵਿਦਿਆਰਥੀ ਹਾਂ।
-----------
ਸ਼ੇਅਰ
ਫੱਟੀਆਂ, ਸਲੇਟੀਆਂ, ਬਸਤੇ, ਕਿਤਾਬਾਂ,
ਅੱਖਰਾਂ ਨੇ ਰੰਗ ਭਰੇ ਮੇਰਿਆਂ ਖ਼ਵਾਬਾਂ
ਮਾਪਿਆਂ ਨੇ ਪੜਨੇ ਪਾਇਆ ਮੈਨੂੰ,
ਗੁਰੂਆਂ ਨੇ ਸਿੱਖਾਇਆ ਮੈਨੂੰ।
-----------
ਸ਼ੇਅਰ
ਬਚਪਨ ਦੇ ਮੈਂ ਯਾਰ ਗਵਾ ਲਏ,
ਵਿਚ ਜਵਾਨੀ ਨਵੇਂ ਬਣਾ ਲਏ,
ਸਕੂਲ ਤੋਂ ਲੈ ਕੇ ਕਾਲਜ ਤੀਕਣ
ਸੁਫ਼ਨੇ ਵੀ ਕੁਝ ਨਵੇਂ ਸਜਾ ਲਏ।
ਮਾਪਿਆਂ ਦੀਆਂ ਦੁਆਵਾਂ ਸਿਰ ’ਤੇ
ਸੁੱਤੇ ਹੋਏ ਭਾਗ ਜਗਾ ਲਏ।
ਗੁਰੂਆਂ ਅੱਖਰਾਂ ਤੋਂਹਫ਼ੇ ਦਿੱਤੇ,
ਜਿੰਦਗੀ ਦੇ ਮੈਂ ਰਾਹ ਰੁਸ਼ਨਾ ਲਏ।
------------
--ਜਦ ਮੈਂ ਪੜਦਾ ਹੁੰਦਾ ਸੀ--
ਫੱਟੀਆਂ, ਸਲੇਟੀਆਂ, ਕਾਪੀਆਂ, ਕਿਤਾਬ ਸੀ,
ਨਿੱਕੀਆਂ ਖ਼ਵਾਹਿਸ਼ਾਂ ਤੇ ਨਿੱਕੇ-ਨਿੱਕੇ ਖਾਬ ਸੀ
ਬਿਨ੍ਹਾਂ ਗਲੋਂ ਯਾਰਾਂ ਨਾਲ ਲੜਦਾ ਮੈਂ ਹੁੰਦਾ ਸੀ
ਜਦ ਮੈਂ ਪੜਦਾ ਹੁੰਦਾ ਸੀ-2
ਮਾਂ ਨੇ ਬੋਦਾ ਵਾਹ ਦੇਣਾ,
ਮੱਥੇ ਕਾਲਾ ਟਿੱਕਾ ਲਾ ਦੇਣਾ,
ਛੱਨਾ ਦੁੱਧ ਪਿਆ ਦੇਣਾ,
ਮੈਂ ਰਊਂ-ਰਊਂ ਕਰਦਾ ਹੁੰਦਾ ਸੀ,
ਜਦ ਮੈਂ ਪੜਦਾ ਹੁੰਦਾ ਸੀ . .. .
ਅੱਖਰਾਂ ਦੇ ਨਾਲ ਮੈਂ ਖੇਡੀਆਂ ਸੀ ਵਾਂਝੀਆਂ,
ਖੰਡ ਦੀਆਂ ਗੋਲੀਆਂ ਵੀ ਕਰਦਾ ਸੀ ਸਾਂਝੀਆਂ
ਗਾਚੀਆਂ ਨਾਲ ਪੋਚ ਫੱਟ ਮੋਤੀ ਮੜਦਾ ਹੁੰਦਾ ਸੀ
ਜਦ ਮੈਂ ਪੜਦਾ . . ..
ਬੜਾ ਅਹਿਸਾਨ, ਮੇਰੀ ਸੋਚ ਨੂੰ ਨਿਖਾਰਿਆ,
ਰਾਹ ਸਹੀ ਲਾਇਆ ਮੇਰਾ ਜੀਵਨ ਸਵਾਰਿਆ,
ਨਵੀਂ ਤਾਂ ਮੈਂ ਮੂਰਖ਼ ਬਣ ਪਰਛਾਈਆਂ ਫੜਦਾ ਹੁੰਦਾ ਸੀ।
ਜਦ ਮੈਂ ਪੜਦਾ . . .
Santosh Choudhary, Fazilka
0 comments:
Post a Comment