ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ
ਜੇਕਰ ਤੁਸੀ ਬੇਰੁਜ਼ਗਾਰ ਹੋ ਤਾਂ ਧਿਆਨ ਰੱਖੋ ਕਿ ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ। ਇਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇੰਨ੍ਹਾਂ ਨੌਕਰੀਆਂ ਲਈ ਤੁਸੀ 21 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਦੀਆਂ ਨੌਕਰੀਆਂ ਹਾਸਲ ਕਰ ਸਕਦੇ ਹੋ।
ਇਹ ਨੌਕਰੀਆਂ ਪੰਜਾਬ ਐਂਡ ਸਿੰਧ ਬੈਂਕ , ਇੰਡੀਅਨ ਆਇਲ, ਏਮਜ਼ ਵਰਗੀਆਂ 10 ਵੱਡੀਆਂ ਕੰਪਨੀਆਂ ਅਤੇ ਵਿਭਾਗਾਂ ਵਿਚ ਕੱਢੀਆਂ ਹਨ। ਇਸ ਦੇ ਲਈ ਕੈਂਡੀਡੇਟ ਨੂੰ ਵੱਖ ਵੱਖ ਸਿਲੈਕਸ਼ਨ ਪ੍ਰੌਸੈਸ ਵਿਚੋਂ ਗੁਜਰਨਾ ਹੋਵੇਗਾ। ਰਿਟਨ ਟੈਸਟ, ਫਿਜੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਕੈਡੀਂਡੇਟਸ ਦਾ ਸਿਲੈਕਸ਼ਨ ਕੀਤਾ ਜਾਵੇਗਾ।
ਕਿਹੜੀ ਕੰਪਨੀ ਵਿਚ ਕਿੰਨੀਆਂ ਨੌਕਰੀਆਂ
- ਪੰਜਾਬ ਐਂਡ ਸਿੰਧ ਬੈਂਕ ਵਿਚ 50
- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਵਿਚ 465
- ਇਲਾਹਾਬਾਦ ਹਾਈਕੋਰਟ ਵਿਚ 3932
- ਕਸਟਮ ਡਿਪਾਰਟਮੈਂਟ ਵਿਚ 27
- ਭਾਰਤ ਇਲੈਕਟੋ੍ਨਿਕਸ ਲਿਮਟਿਡ ਵਿਚ 111
- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇਸ ਵਿਚ 92
- ਡਾਕ ਵਿਭਾਗ ਵਿਚ 188
- ਰਾਜਸਥਾਨ ਵਿਚ ਫੂਡ ਸੈਫ਼ਟੀ ਅਫ਼ਸਰ ਦੇ ਲਈ 200
- ਯੂਪੀਐਸਸੀ ਵਿਚ ਲੈਕਚਰਾਰ ਦੇ 160
- ਸੀਆਰਪੀਐਫ਼ ਵਿਚ 8380 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ,
ਟੀਚਿੰਗ ਫੀਲਡ ਵਿਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ ਚੰਗੀ ਖ਼ਬਰ ਹੈ । ਸੰਘ ਲੋਕ ਸੇਵਾ ਅਯੋਗ ਨੇ ਲੈਕਚਰਾਰ ਸਮੇਤ 160 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਵਿਚ ਉਮੀਦਵਾਰ ਦੇ ਲਈ ਯੂਪੀਐਸਸੀ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ 1 ਦਸੰਬਰ ਤੱਕ upsc.gov.in ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਇੰਨ੍ਹਾਂ ਅਹੁਦਿਆਂ ਤੇ ਹੋਵੇਗੀ ਭਰਤੀ
- ਅਸਿਸਟੈਟ ਹਾਈਡੋ੍ਰ ਜਿਉਲਜਿਸਟ 70
- ਜੂਨੀਅਨ ਟਾਈਮ ਸਕੇਲ 29
- ਸਹਾਇਕ ਰਸਾਇਣਗ 14
- ਸਹਾਇਕ ਨਿਰਦੇ਼ਸ਼ਕ 13
- ਅਸਿਸਟੈਂਟ ਜਿਉਲਜਿਸਟ 9
- ਲੈਕਚਰਾਰ 9
- ਵਰਿਸ਼ਟ ਕ੍ਰਿਸ਼ੀ ਅਭਿਅੰਤਾ 7
- ਐਸਸਿਸਟੈਟ ਕੈਮਿਸਟ 6
- ਐਗਰੀਕਲਚਰ ਇੰਜੀਨੀਅਰ 1
- ਸਹਾਇਕ ਰਸਾਇਣ
- ਸਹਾਇਕ ਭੂਭੀਤਿਕੀਵਿਦ 1
ਯੋਗਤਾ
ਆਵੇਦਨ ਕਰਨ ਵਾਲੇ ਉਮੀਦਵਾਰ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਐਗਰੀਕਲਚਰ ਇੰਜੀਨੀਅਰਿੰਗ ਜਾਂ ਮੈਕਨੀਕਲ ਇੰਜੀਨੀਅਰਿੰਗ ਵਿਚ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰੀ ਜਾਂ ਨਿੱਜੀ ਸੂਚੀਬੱਧ ਸੰਗਠਤ ਸਿੱਖਿਆ ਸੰਸਥਾਨ ਤੋਂ ਟਰੈਕਟਰ , ਖੇਤੀ ਮਸ਼ੀਨਰੀ ਅਤੇ ਹੋਰ ਉਪਰਕਰਨਾਂ ਦੇ ਰੱਖ ਰਖਾਵ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।
ਆਵੇਦਨ ਫੀਸ
ਇਸ ਭਰਤੀ ਲਈ ਉਮੀਦਵਾਰਾਂ ਨੂੰ 25 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਜਦੋਂ ਕਿ ਅਨੁਸੂਚਿਤ ਜਾਤੀ, ਅਨੂਸੂਚਿਤ ਜਨਜਾਤੀ, ਪੀਡਬਲਯੂਬੀਡੀ , ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀ. ਹੋਵੇਗੀ।
ਇਸ ਤਰਾਂ ਕਰੋ ਅਪਲਾਈ
- ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਕ ਵੈਬਸਾਈਟ ਯੂਪੀਐਸਸੀ ਤੇ ਜਾਵੇ।
- ਹੁਣ ਹੋਮਪੇਜ ਤੇ ਵਿਗਿਆਨਪਨ ਸੰਖਿਆ 21-2022 ਦੇਖੋ।
- ਇਸ ਤੋ. ਬਾਅਦ ਉੁਮੀਦਵਾਰ ਜ਼ਰੂਰੀ ਦਸਤਾਵੇਜ ਦੇ ਨਾਲ ਫਾਰਮ ਭਰੇ
- ਫਿਰ ਉਮੀਦਵਾਰ ਆਵੇਦਨ ਪੱਤਰ ਜਮ੍ਹਾਂ ਕਰੇ,
- ਅੰਤ ਵਿਚ ਉਮੀਦਵਾਰ ਆਵੇਦਨ ਪੱਤਰ ਦਾ ਪ੍ਰਿੰਟ ਆਊਟ ਕੱਢ ਲਵੇ।
ਇਸ ਤਰ੍ਹਾਂ ਹੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਨੇ 465 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਕੈਡੀਡੇਟਸ ਆਈਓਸੀਐਲ ਦੀ ਅਧਿਕਾਰਕ ਵੈਬਸਾਈਟ www.iocl.com ਤੇ ਜਾ ਕੇ 30 ਨਵੰਬਰ ਤੱਕ ਅਪਲਾਈ ਕਰ ਸਕਦੇਹਨ। ਦੱਸ ਦੇਈਏ ਕਿ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਉਮੀਦਵਾਰਾਂ ਦਾ ਸਿਲੈਕਸ਼ਨ ਕੀਤਾ ਜਾਵੇਗ।
ਦੇਸ਼ ਭਰ ਵਿਚ ਹੋਵੇਗੀ 465 ਅਸਾਮੀਆਂ ਤੇ ਭਰਤੀ
- ਪੱਛਮੀ ਬੰਗਾਲ 45
- ਬਿਹਾਰ 36
- ਅਸਮ 28
- ਯੂਪੀ 18
- ਹਰਿਆਣਾ 40
- ਪੰਜਾਬ 12
- ਦਿੱਲੀ 22
- ਯੂਪੀ 24
- ਉਤਰਾਖੰਡ 6
- ਰਾਜਸਥਾਨ 3
- ਹਿਮਾਚਲ ਪ੍ਰਦੇਸ਼ 3
- ਦੱਖਣ ਪੂਰਬੀ ਖੇਤਰ ਪਾਇਪਲਾਈਨ
- ਉਡੀਸਾ 48
- ਛੱਤੀਸਗੜ੍ਹ 6
- ਝਾਰਖੰਡ 3
- ਟੀਐਨ 34
- ਕਰਨਾਟਕ 7
- ਗੁਜਰਾਤ 87
- ਰਾਜਸਥਾਨ 43
ਉਮਰ ਵਰਗ
ਭਰਤੀ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਦੇ ਲਈ ਕੈਡੀਡੇਟਸ ਦਾ 18 ਤੋਂ 24 ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਹੈ।
ਇਲਾਹਾਬਾਦ ਹਾਈਕੋਰਟ ਨੇ ਗਰੁੱਪ ਸੀ ਅਤੇ ਡੀ ਦੇ 3932 ਤੇ ਅਸਾਮੀਆਂ ਕੱਢੀਆਂ ਹਨ। ਜਿਸਦੇ ਲਈ ਅੱਠਵੀ. ਤੋਂ ਗ੍ਰੈਜੁਏਟ ਉਮੀਦਵਾਰ ਹਾਈਕੋਰਟ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦਾ ਸਿਲੈਕਸ਼ਨ ਟਾਈਪਿੰਗ ਟੈਸਟ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਭਰਤੀ ਲਈ ਗਰੁੱਪ ਸੀ ਦੇ 1186 ਅਸਾਮੀਆਂ ਤੇ ਹਿੰਦੀ ਸਟੈਨੋਗਾਫ਼ਰ ਦੇ 881 ਅਤੇ ਇੰਗਲਿਸ਼ ਸਟੈਨੋਗ੍ਰਾਫ਼ਰ ਦੇ 305 , ਜੂਨੀਅਰ ਐਸਸਟੈਂਟ ਦੇ ਲਈ 1021 ਡਰਾਈਵਰ ਦੇ 26 ਅਤੇ ਗਰੁੱਪ ਡੀ ਦੇ 1699 ਦੇ ਅਹੁਦਿਆਂ ਤੇ ਭਰਤੀ ਹੋਵੇਗੀ
ਯੋਗਤਾ
ਸਟੈਨੋਗ੍ਰਾਫ਼ਰ ਗ੍ਰੇਡ 3 ਦੇ ਲਈ ਗ੍ਰੈਜੂਏਸ਼ਨ ਦੇ ਨਾਲ ਸਟੈਨੋਗ੍ਰਾਫ਼ਰ ਦਾ ਡਿਪਲੋਮਾ ਜਾਂ ਸਾਰਟੀਫਿਕੇਟ ਹੋਲਡਰ ਅਪਲਾਈ ਕਰ ਸਕਦੇ ਹਨ।
ਫੀਸ
ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ। ਹਲਾਂਕ ਦੂਜੇ ਵਰਗਾਂ ਲਈ ਇੰਨ੍ਹਾਂ ਤੋਂ ਛੂਟ ਹੋਵੇਗੀ।
ਬੈਕਿੰਗ ਸੈਕਟਰ ਵਿਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸ਼ਾਨਦਾਰ ਮੌਕਾ ਹੈ। ਪੰਜਾਬ ਐਂਡ ਸਿੰਧ ਬੈਂਕ ਵਿਚ ਅਸਾਮੀਆਂ ਕੱਢੀਆਂ ਹਨ। ਜਿਸ ਤਹਿਤ ਸਪੈਸ਼ਲਿਸਟ ਅਫ਼ਸਰ , ਟੈਕਨੀਕਲ ਅਫ਼ਸਰ ਅਤੇ ਡੇਟਾ ਐਨਾਲਿਸਟ ਤਹਿਤ ਹੋਰਨਾਂ ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ। ਜਿਸ ਦੇ ਲਈ ਉਮੀਦਵਾਰ ਪੰਜਾਬ ਐਂਡ ਸਿੰਧ ਬੈਂਕ ਦੀ ਅਧਿਕਾਰਤ ਵੈਬਸਾਈਟ punjabandsindbank.co.in ਤੇ ਜਾ ਕੇ 20 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ।
ਐਜੂਕੇਸ਼ਨ ਕੁਆਲੀਫਿਕੇਸ਼ਨ
ਟੈਕਨੀਕਲ ਅਫ਼ਸਰ Architect ਦੇ ਅਹੁਦਿਆਂ ਤੇ ਆਵੇਦਨ ਕਰਨ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਿਸਟੀ ਤੋਂ Architecture ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਸਬੰਧਿਤ ਫੀਲਡ ਦਾ 3 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।
ਮਾਰਕੀੰਟਿੰਗ ਅਫ਼ਸਰ ਰਿਲੇਸ਼ਨਸਿ਼ਪ ਮੈਨੇਜ਼ਰ ਦੇ ਅਹੁਦਿਆਂ ਤੇ ਅਪਲਾਈ ਕਰਨ ਵਾਲੇ ਕੈਡੀਡੇਟਸ ਨੂੰ ਗ੍ਰੈਜੂਏਟ ਅਤੇ ਐਮਬੀਏ ਮਾਰਕੀਟਿੰਗ, ਪੀਜੀਡੀਬੀਏ ਬਿਜਨੈਸ ਐਡਮੀਨੀਸਿਟ੍ਰੇਸ਼ਨ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ , ਪੀਜੀਡੀਐਮਬੀ (ਬਿਜਨੈਸ ਵਿਚ ਪੋਸਟ ਗ੍ਰੈਜੂਏਟ) ਹੋਣਾ ਜ਼ਰੂਰੀ ਹੈ
ਫੀਸ ਐਸਸੀ , ਐਸਟੀ ਪੀਡਬਲਯੂਡੀ ਕੈਟਾਗਰੀ 177 ਰੁਪਏ,
ਹੋਰ ਕੈਟਾਗਰੀਆਂ 1003 ਰੁਪਏ
ਸਿਲੈਕਸ਼ਨ ਪ੍ਰੌਸੈਸ
ਟੈਕਨੀਕਲ ਅਫ਼ਸਰ Architect , ਫਾਸਟ ਸੇਫ਼ਟੀ ਅਫ਼ਸਰ , ਫਾਰੇਕਸ ਅਫ਼ਸਰ , ਮਾਰਕੀਟਿੰਗ ਅਫ਼ਸਰ ਰਿਲੇਸ਼ਨਸਿ਼ਪ ਮੈਨੇਜ਼ਰ ਦੇ ਅਹੁਦਿਆਂ ਲਈ ਉਮੀਦਵਾਰ ਦਾ ਸਿਲੈਕਸ਼ਨ ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ਤੇ ਹੋਵੇਗਾ।
ਡੇਟਾ ਐਨਾਲਿਸਟ, Fores ਡੀਲਰ, Treasury ਡੀਲਰ ਦੇ ਉਮੀਦਵਾਰਾਂ ਦਾ ਸਿਲੈਕਸ਼ਨ ਇੰਟਰਵਿਊ ਦੇ ਆਧਾਰ ਤੇ ਹੋਵੇਗਾ।
ਤਨਖਾਹ
ਆਵੇਦਨ ਦੇ ਬਾਅਦ ਸਿਲੈਕਟ ਹੋਣ ਵਾਲੇ ਉਮੀਦਵਾਰ ਨੂੰ ਬ੍ਰਾਂਡ ਅਮਾਂਊਟ ਦੇ ਰੂਪ ਵਿਚ 1 ਲੱਖ ਰੁਪਏ ਤੱਕ ਦੀ ਸੈਲਰੀ ਦਿੱਤੀ ਜਾਵੇਗੀ ।
ਉਮਰ ਵਰਗ
50 ਅਸਾਮੀਆਂ ਤੇ ਅਰਜੀਆਂ ਦੇਣ ਵਾਲੇ ਉਮੀਦਵਾਰਾਂ ਦੀ ਉਮਰ 25 ਤੋਂ 35 ਸਾਲ ਹੋਣੀ ਚਾਹੀਦੀ ਹੈ ਜਦੋਂ ਕਿ ਰਖਾਵਾਂਕਰਨ ਵਾਲੇ ਉਮੀਦਵਾਰਾਂ ਦੀ ਉਮਰ ਵਿਚ ਛੂਟ ਦਿੱਤੀ ਜਾਵੇਗੀ।
ਅਪਲਾਈ ਕਰਨ ਦਾ ਤਰੀਕਾ
ਉਮੀਦਵਾਰ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ punjabandsindbank.co.in ਤੇ ਜਾਵੇ
ਫਿਰ ਆਨਲਈਨ ਆਵੇਦਨ ਦੇ ਲਈ ਲਿੰਕ ਤੇ ਕਲਿੱਕ ਕਰੇ
ਇਸ ਤੋਂ ਬਾਅਦ ਆਪਣਾ ਰਜਿ਼ਸਟ੍ਰੇਸ਼ਨ ਕਰੇ ਅਤੇ ਐਪਲੀਕੇਸ਼ਨ ਫਾਰਮ ਭਰੇ
ਫਿਰ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੇ ਅਤੇ ਫਾਰਮ ਸਬਮਿਟ ਕਰ ਦੇਵੇ।
ਇਸ ਦੇ ਨਾਲ ਹੀ ਭਵਿੱਖ ਲਈ ਪ੍ਰਿੰਟ ਆਊਟ ਕੱਢ ਕੇ ਰੱਖ ਲਵੇ।
ਅਧਿਕਾਰਤ ਵੈਬਸਾਈਟ ਦਾ ਲਿੰਕ ਇੱਥੇ ਦੇਖੋ
ਕਸਟਮ ਡਿਪਾਰਟਮੈਂਟ ਨੇ ਗਰੁੱਪ ਸੀ ਦੀਆਂ 27 ਅਸਾਮੀਆਂ ਲਈ ਅਸਾਮੀਆਂ ਕੱਢੀਆਂ ਹਨ। ਜਿਸ ਦੇ ਤਹਿਤ ਸੁਖਾਨੀ, ਇੰਜਨ ਡਰਾਈਵਰ , ਲਾਂਚ ਮੈਕਨਿਕ,ਟਰੇਡਸਮੈਨ ਅਤੇ ਸੀਮੈਨ ਦੇ ਅਹੁਦਿਆਂ ਤੇ ਭਰਤੀ ਕੀਤੀ ਜਾਵੇਗੀ। ਜਿਸ ਵਿਚ ਸ਼ਾਮਿਲ ਹੋਣ ਲਈ 18 ਤੋਂ 35 ਸਾਲ ਦੇ ਉਮੀਦਵਾਰ CBIC ਦੀ ਅਧਿਕਾਰਤ ਵੈਬਸਾਈਟ jamnagarcustoms.gov.in ਤੇ ਜਾ ਕੇ 14 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ ।
ਉਮੀਦਵਾਰਾਂ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 8ਵੀਂ ਅਤੇ 10ਵੀ. ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ITI ਦਾ ਸਾਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
ਉਮਰ ਸੀਮਾ
ਉਮੀਦਵਾਰ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ
ਤਨਖਾਹ
ਉਮੀਦਵਾਰਾਂ ਨੂੰ ਸੈਲਰੀ ਦੇ ਤੌਰ ਤੇ25,500 ਤੋਂ 81100 ਰੁਪਏ ਲੇਵਲ 4 ਸੱਤਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਦਿੱਤਾ ਜਾਵੇਗਾ।
ਅਰਜੀ ਦੇਣ ਦਾ ਤਰੀਕਾ
ਉਮੀਦਵਾਰ ਨੂੰ ਆਪਣਾ ਪੱਤਰ ਆਫ਼ਲਾਈਨ ਆਯੁਕਤ (ਪੀ ਅਤੇ ਵੀ ) ਆਯੁਕਤਲਯ ਸੀਮਾ ਸ਼ੁਲਕ ( ਨਿਵਾਰਕ) ਜਾਮਨਗਰ -ਰਾਜਕੋਟ ਰਾਜਮਾਰਗ , ਵਿਕਟੋਰੀਆ ਬਿਰਜ ਦੇ ਕੋਲ ਜਾਮਨਗਰ 361001 (ਗੁਜਰਾਤ ) ਦੇ ਪਤੇ ਤੇ ਭੇਜਣਾ ਹੋਵੇਗਾ
ਡਾਕ ਵਿਭਾਗ ਨੇ 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਲਈ ਮਲਟੀ ਟਾਸਕਿੰਗ ਸਟਾਫ਼, ਪੋਸਟਮੈਨ, ਪੋਸਟਲ ਐਸਿਸਟੈਂਟ ਦੇ 188 ਅਸਾਮੀਆਂ ਲਈ ਭਰਤੀ ਕੱਢੀ ਹੈ। ਇਸ ਦੇ ਲਈ ਉਮੀਦਵਾਰ ਤੇ ਜਾ ਕੇ 22 ਨਵੰਬਰ ਤੱਕ dopsprotsrecruitment ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੇ ਬਾਅਦ ਉਮੀਦਵਾਰ ਦਾ ਸਿਲੈਕਸ਼ਨ ਬਿਨ੍ਹਾਂ ਕਿਸੇ ਪ੍ਰੀਖਿਆ ਦੇ ਸਿੱਧੇ ਸਪੋਰਟਸ ਕੋਟੇ ਦੇ ਆਧਾਰ ਤੇ ਕੀਤਾ ਜਾਵੇਗਾ।
ਅਸਾਮੀਆਂ ਦੀ ਡਿਟੇਲ
ਡਾਕ ਵਿਭਾਗ ਦੁਆਰਾ ਕੁਲ 188 ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਪੋਸਟਲ ਐਸਿਸਟੈਂਟ ਅਤੇ ਸਾਟਰਿੰਗ ਅਸਿਸਟੈਂਟ ਦੇ 71 , ਪੋਸਟਮੈਨ ਦੀਆਂ 56 ਅਸਾਮੀਆਂ ਅਤੇ ਮਲਟੀ ਟਾਸਕਿੰਗ ਸਟਾਫ਼ ਦੀਆਂ 6 ਅਸਾਮੀਆਂ ਤੇ ਭਰਤੀ ਕੀਤੀ ਜਾਣੀ ਹੈ। ਉਥੇ ਹੀ ਆਵੇਦਨ ਦੀ ਪ੍ਰਕਿਰਿਆ ਤੋਂ ਬਾਅਦ ਡਾਕ ਵਿਭਾਗ ਸ਼ਾਰਟਲਿਸਟ ਉਮੀਦਵਾਰਾਂ ਦੀ ਲਿਸਟ 6 ਦਸੰਬਰ ਨੂੰ ਜਾਰੀ ਕਰੇਗਾ।
ਯੋਗਤਾ
ਡਾਕ ਵਿਭਾਗ ਵਿਚ ਪੋਸਟਲ ਐਸਿਸਟੈਂਟ , ਸ਼ਾਰਟਿੰਗ ਐਸਿਸਟੈਂਟ ਅਤੇ ਪੋਸਟਮੈਨ ਦੀਆਂ ਅਸਾਮੀਆਂ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ 60 ਦਿਨ ਦਾ ਕੰਪਿਊਟਰ ਸਾਰਟੀਫਿਕੇਟ ਕੋਰਸ ਵੀ ਹੋਣਾ ਜ਼ਰੂਰੀ ਹੈ। ਜਦੋਂ ਕਿ ਐਮਟੀਐਸ ਦੇ ਉਮੀਦਵਾਰ ਲਈ 10ਵੀਂ ਪਾਸ ਅਤੇ ਲੋਕਲ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਉਥੇ ਹੀ ਭਰਤੀ ਪ੍ਰਕਿਰਿਆ ਵਿਚ ਆਵੇਦਨ ਕਰਨ ਵਾਲੇ ਉਮੀਦਵਾਰ ਦਾ ਅੰਤਰ ਰਾਸ਼ਟਰੀ, ਰਾਸ਼ਟਰੀ , ਅੰਤਰ ਯੂਨੀਵਰਸਿਟੀ ਵਰਗੇ ਟੂਰਨਾਂਮੈਂਟ ਵਿਚ ਸ਼ਾਮਲ ਹੋਣਾ ਜ਼ਰੂਰੀ ਹੈ।
ਉਮਰ ਵਰਗ
ਡਾਕ ਵਿਭਾਗ ਵਿਚ ਭਰਤੀ ਪੀਖਿਆ ਵਿਚ 18 ਤੋਂ 27 ਸਾਲ ਤੱਕ ਦੀ ਉਮੁਰ ਵਰਗ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਿਣਤੀ 25 ਨਵੰਬਰ 2021 ਤੋਂ ਕੀਤੀ ਜਾਵੇਗੀ। ਉਥੇ ਹੀ ਰਾਖਵਾਂਕਰਨ ਦੇ ਆਧਾਰ ਤੇ ਛੂਟ ਦਿੱਤੀ ਜਾਵੇਗੀ।
ਤਨਖਾਹ
ਡਾਕ ਵਿਭਾਗ ਦੁਆਰਾ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਦੇ ਬਾਅਦ ਉਮੀਦਵਾਰ ਨੂੰ ਹਰ ਮਹੀਨੇ 25,500 ਤੋਂ ਲੈ ਕੇ 81100 ਰੁਪਏ ਤੱਕ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ। ਇੰਨ੍ਹਾਂ ਵਿਚ ਪੋਸਟਲ ਐਸਿਸਟੈਂਟ ਅਤੇ ਸਾਰਟਿੰਗ ਐਸਿਸਟੈਂਟ ਨੁੰ 25,500 ਤੋਂ 81100 ਰੁਪਏ, ਪੋਸਟਮੈਨ , ਮੇਲ ਗਾਰਡ ਨੂੰ 21700 ਰੁਪਏ ਤੋਂ 69100 ਰੁਪਏ ਅਤੇ ਐਮਟੀਐਸ ਨੂੰ ਹਰ ਮਹੀਨੇ 18 ਹਜ਼ਾਰ ਤੋਂ ਲੈ ਕੇ 56 900 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਅਧਿਕਾਰਕ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
ਰਾਜਸਥਾਨ ਸਮੇਤ ਦੇਸ਼ਭਰ ਵਿਚ ਕੇਂਦਰੀ ਰਿਜਰਵ ਪੁਲਿਸ ਬਲ (CRPF ) 8380 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਦੇ ਲਈ 18 ਤੋਂ 23 ਸਾਲ ਤੱਕ ਦੀ ਉਮਰ ਦੇ ਦੱਸਵੀਂ ਪਾਸ ਉਮੀਦਵਾਰ 31 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਜਨਵਰੀ ਵਿਚ ਭਰਤੀ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੇ ਬਾਅਦ ਫਿਜੀਕਲ ਟੈਸਟ ਦੇ ਆਧਾਰ ਤੇ ਕੈਡੀਂਡੇਟ ਦਾ ਸਿਲੈਕਸ਼ਨ ਕੀਤਾ ਜਾਵੇਗਾ।
ਯੋਗਤਾ
ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਤੋਂ ਦੱਸਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਸੀਮਾ
ਭਰਤੀ ਪ੍ਰਕਿਰਿਆ ਵਿਚ ਆਵੇਦਨ ਕਰਨ ਦੇ ਲਈ ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮਰ ਸੀਮਾ ਦੀ ਗਣਨਾ 1 ਜਨਵਰੀ 2022 ਦੇ ਹਿਸਾਬ ਨਾਲ ਕੀਤੀ ਜਾਵੇਗੀ। ਹਲਾਂ ਕਿ SC /ST ਕੈਟਾਗਰੀ ਦੀ ਉਮਰ ਵਿਚ 5ਸਾਲ ਦੀ ਛੂਟ ਦਿੱਤੀ ਜਾਵੇਗੀ। ਜਦੋ. ਕਿ OBC ਕੈਟਾਗਰੀ ਦੇ ਉਮੀਦਵਾਰ ਨੂੰ 3 ਸਾਲ ਦੀ ਛੂਟ ਮਿਲੇਗੀ।
ਤਨਖਾਹ
NCB ਵਿਚ ਸਿਪਾਹੀ ਦੀ ਅਸਾਮੀ ਲਈ ਲੇਵਲ 1 ਤਹਿਤ 18 ਹਜ਼ਾਰ ਤੋਂ 56900 ਰੁਪਏ ਤੱਕ ਦੀ ਸੈਲਰੀ ਦਿੱਤੀ ਜਾਵੇਗੀ। ਉਥੇ ਹੀ ਦੂਜੀਆਂ ਅਸਾਮੀਆਂ ਲਈ 21700 ਤੋਂ ਲੈ ਕੇ 69100 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਆਵੇਦਨ ਕਿਵੇਂ ਕਰੀਏ
ਉਮੀਦਵਾਰ ਸਭ ਤੋਂ ਪਹਿਲਾਂ ਐਸਐਸਸੀ ਦੀ ਅਧਿਕਾਰਤ ਵੈਬਸਾਈਟ ssc.nic.in ਤੇ ਜਾਵੇ
ਇਸ ਤੋਂ ਬਾਅਦ ਆਨਲਾਈਨ ਅਪਲਾਈ ਕਰਨ ਦੇ ਲਿੰਕ ਤੇ ਜਾਵੇ।
ਤੁਸੀ ਸਭ ਤੋਂ ਪਹਿਲਾਂ ਲਾਗਇਨ ਕਰੋ ਅਤੇ ਫਿਰ ਫਾਰਮ ਭਰਨਾ ਸ਼ੁਰੂ ਕਰੋ।
ਇਸ ਤੋਂ ਬਾਅਦ ਤੁਸੀ ਆਵੇਦਨ ਫੀਸ ਦਾ ਭੁਗਤਾਨ ਕਰਕੇ ਸਬਮਿਟ ਦੇ ਬਟਨ ਤੇ ਕਲਿੱਕ ਕਰੋ
ਭਵਿੱਖ ਦੇ ਲਈ ਆਵੇਦਨ ਫਾਰਮ ਡਾਊਨਲੋਡ ਕਰਕੇ ਰੱਖ ਲਵੋ।
Note ਇਸ ਪੋਸਟ ਨੂੰ ਦੇਖਦੇ ਰਹੋ। ਹੋਰ ਵੀ ਅਪਡੇਟਸ ਹੋਣਗੇ
0 comments:
Post a Comment