ਮਗਨਰੇਗਾ ਯੋਜਨਾ ਤਹਿਤ ਸੱਪਾਂ ਵਾਲੀ ਵਿਚ ਬਣਿਆ ਖੇਡ ਮੈਦਾਨ ਨੌਜਵਾਨਾਂ ਨੂੰ ਦੇ ਰਿਹਾ ਹੈ ਨਵੀਂ ਉਡਾਨ
—ਚਾਲੂ ਵਿੱਤੀ ਸਾਲ ਵਿਚ ਜਿ਼ਲ੍ਹੇ ਵਿਚ ਬਣਨਗੇ 50 ਖੇਡ ਮੈਦਾਨ
ਫਾਜਿ਼ਲਕਾ, 14 ਨਵੰਬਰ
ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਜਿੱਥੇ ਪਿੰਡਾਂ ਦੇ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਸਮਾਜਿਕ ਤਰੱਕੀ ਵਿਚ ਯੋਗਦਾਨ ਪਾ ਰਹੀ ਹੈ ਉਥੇ ਹੀ ਇਸ ਯੋਜਨਾ ਤਹਿਤ ਪਿੰਡਾਂ ਵਿਚ ਬਣਾਏ ਜਾ ਰਹੇ ਖੇਡ ਮੈਦਾਨ ਨੌਜਵਾਨਾਂ ਦੀਆਂ ਆਸਾਂ ਊਮੀਦਾਂ ਨੂੰ ਨਵੀਂ ਉਡਾਨ ਦੇ ਰਹੇ ਹਨ।
ਜਿ਼ਲ੍ਹੇ ਦੇ ਪਿੰਡ ਸੱਪਾਂ ਵਾਲੀ ਵਿਚ ਮਗਨਰੇਗਾ ਤਹਿਤ 22.68 ਲੱਖ ਰੁਪਏ ਦਾ ਖਰਚ ਕਰਕੇ ਬਣਾਇਆ ਗਿਆ ਖੇਡ ਮੈਦਾਨ ਹਰ ਸਵੇਰ ਅਤੇ ਸ਼ਾਮ ਪਿੰਡ ਦੇ ਨੌਜਵਾਨਾਂ ਦਾ ਅੱਡਾ ਬਣਦਾ ਹੈ ਜਿੱਥੇ ਉਹ ਵੱਖ ਵੱਖ ਖੇਡਾਂ ਖੇਡਕੇ ਨਾ ਕੇਵਲ ਆਪਣੀ ਸ਼ਰੀਰਕ ਤੰਦਰੁਸਤੀ ਬਰਕਰਾਰ ਰੱਖਦੇ ਹਨ ਬਲਕਿ ਇੱਥੇ ਉਹ ਵੱਖ ਵੱਖ ਖੇਡ ਮੁਕਾਬਲਿਆਂ ਦੀ ਤਿਆਰੀ ਵੀ ਕਰਦੇ ਹਨ ਅਤੇ ਫੌਜ਼ ਅਤੇ ਪੁਲਿਸ ਵਿਚ ਭਰਤੀ ਲਈ ਵੀ ਇੱਥੇ ਤਿਆਰੀ ਕਰਦੇ ਹਨ।
ਇਹ ਵੀ ਪੜ੍ਹੋ -13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ
ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖੂਈਆਂ ਸਰਵਰ ਅੰਤਰਪ੍ਰੀਤ ਸਿੰਘ ਅਤੇ ਏਪੀਓ ਮਨੀਸ਼ ਗੁਪਤਾ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਨੇ ਪੰਚਾਇਤ ਨਾਲ ਮਿਲਕੇ ਪਿੰਡ Sappan ਵਾਲੀ ਵਿਚ ਇਹ Play Ground ਤਿਆਰ ਕੀਤਾ ਹੈ। ਇਸ ਵਿਚ 400 ਮੀਟਰ ਦਾ Track ਹੈ ਜਦ ਕਿ ਲੋਕਾਂ ਦੇ ਸੈਰ ਕਰਨ ਲਈ ਇੰਟਰਲਾਕਿੰਗ ਟਾਇਲਾਂ ਨਾਲ ਪੈਦਲ ਚੱਲਣ ਲਈ ਵੀ 400 ਮੀਟਰ ਦਾ Track ਬਣਾਇਆ ਗਿਆ ਹੈ। ਇਸ ਵਿਚ ਸਾਰੀਆਂ ਖੇਡਾਂ ਲਈ ਮੈਦਾਨ ਬਣਾਏ ਗਏ ਹਨ। ਚਾਰਦਿਵਾਰੀ, ਪਵੇਲੀਅਨ ਆਦਿ ਬਣਾਏ ਗਏ ਹਨ।ਸਵੇਰ ਸ਼ਾਮ ਪਿੰਡ ਦੇ ਵੱਡੀ ਗਿਣਤੀ ਵਿਚ Young boy ਇਸ ਖੇਡ ਮੈਦਾਨ ਦਾ ਲਾਹਾ ਲੈਂਦੇ ਹਨ।
Today History -ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ ਆਈਏਐਸ ਨੇ ਅੱਗੇ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਇਸ ਵਿੱਤੀ ਸਾਲ ਦੌਰਾਨ ਜਿ਼ਲ੍ਹੇ ਵਿਚ 50 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿੰਨ੍ਹਾਂ ਵਿਚੋਂ 14 ਦਾ ਕੰਮ ਇਸ ਵੇਲੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਨਾਲ ਜ਼ੋੜ ਕੇ ਸਹੀ ਦਿਸ਼ਾ ਦਿੱਤੀ ਜਾ ਸਕੇਗੀ।
0 comments:
Post a Comment