ਮ੍ਰੁਗਲਾਂ ਨੇ ਭਾਰਤ ਵਿਚ ਲੰਬੇ ਸਮੇਂ ਤੱਕ ਸ਼ਾਸਨ ਕੀਤਾ। ਉਸ ਦੌਰਾਨ ਮੁਗਲ ਬਾਦਸ਼ਾਹ ਤਾਂ ਸਲਤਨਤ ਦੇ ਸਰਵਸਰਵਾ ਹੁੰਦੇ ਹੀ ਸਨ ਬਲਕਿ ਉਨਾਂ ਦੀਆਂ ਬੇਗਮਾਂ ਅਤੇ ਬੱਚਿਆਂ ਦੀ ਮੌਜ ਹੁੰਦੀ ਸੀ। ਬਾਬਰ ਨੇ ਆਪਣੀ ਸਲਤਨਤ ਵਿਚ ਆਪਣੀ ਰਾਣੀਆਂ ਅਤੇ ਸ਼ਹਿਜਾਦੀਆਂ ਲਈਆਂ ਰਾਜਕੋਸ਼ ਵਿਚੋਂ ਤਨਖ਼ਾਹ ਤੱਕ ਦੀ ਵਿਵਸਥਾ ਕੀਤੀ ਸੀ। ਮਹਿਲਾਂ ਵਿਚ ਰਹਿਣ ਵੀਆਂ ਔਰਤਾਂ ਨੂੰ ਵੀ ਤਨਖਾਹ ਦਿੱਤੀ ਜਾਂਦੀ ਸੀ। ਔਂਰਗਜੇਬ ਤਾਂ ਆਪਣੀ ਭੈਣ ਜਹਾਂਆਰਾ ਬੇਗਮ ਤੇ ਕੁਝ ਜਿਆਦਾ ਹੀ ਮੇਹਰਬਾਨ ਸੀ ਅਤੇ ਉਸ ਨੂੰ ਸਭ ਤੋਂ ਜਿਆਦਾ ਵੇਤਨ ਦਿੱਤਾ ਜਾਂਦਾ ਸੀ। ਕੁਝ ਮਹੀਨੇ ਪਹਿਲਾਂ ਆਈ.ਸੀ.ਐਚ.ਆਰ ਦੇ ਰਿਸਰਚ ਜਨਰਲ ਵਿਚ ਇਕ ਵਿਸਥਾਰਕ ਲੇਖ ਵੀ ਪ੍ਰਕਾਸ਼ਿਤ ਹੋਇਆ ਸੀ
ਮੁਗਲਾਂ ਦੇ ਹਰਮ ਦੇ ਬਾਰੇ ਵਿਚ ਇਕ ਗੱਲ ਤਾਂ ਜਗਜਾਹਰ ਹੈ ਕਿ ਉਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਉਨਾਂ ਦੇ ਕੰਮ ਅਨੁਸਾਰ , ਅਜੀਵਿਕਾ ਭੱਤਾ ਦਿੱਤ ਜਾਂਦਾ ਸੀ। ਸ਼ਾਹੀ ਔਰਤਾਂ ਨੂੰ ਕੈਸ਼ ਹੀ ਦਿੱਤਾ ਜਾਂਦਾ ਸੀ। ਪਰ ਜਿੰਨਾਂ ਦਾ ਵੇਤਨ ਬਹੁਤ ਜਿਆਦਾ ਹੁੰਦਾ ਸੀ। ਉਨਾਂ ਨੂੰ ਅੱਧਾ ਵੇਤਨ ਕੈਸ਼ ਅਤੇ ਬਾਕੀ ਵੇਤਨ ਜਾਗੀਰ ਅਤੇ ਟੈਕਸ ਦੇ ਜਿਆਦਾਤਰ ਰੂਪ ਵਿਚ ਦਿੱਤਾ ਜਾਂਦਾ ਸੀ।
ਬਾਬਰ ਨੇ ਕੀਤੀ ਸੀ ਲੋਦੀ ਦੀ ਮਾਂ ਤੋਂ ਸ਼ੁਰੂਆਤ
ਮੁਗਲ ਸ਼ਾਸ਼ਕ ਬਾਬਰ ਨੇ ਇਬਰਾਹਿਤ ਲੋਧੀ ਦੀ ਮਾਂ ਨੂੰ ਵੇਤਣ ਦੇਣ ਦੀ ਸ਼ੁਰੂਆਤ ਕੀਤੀ ਸੀ। ਉਨਾਂ ਨੂੰ ਜੰਗੀਰ ਦੇ ਰੂਪ ਵਿਚ 7 ਲੱਖ ਰੁਪਏ ਸਲਾਨਾ ਵਾਲਾ ਇਕ ਪਰਗਣਾ ਦਿੱਤਾ ਗਿਆ ਸੀ। ਬਾਅਦ ਦੇ ਮੁਗਲ ਬਾਦਰਸ਼ਾਹਾਂ ਨੇ ਵੀ ਇਸ ਪਰੰਪਰਾ ਨੂੰ ਕਾਇਮ ਰੱਖਿਆ , ਮੁਮਤਾਜ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਦੀ ਬੇਟੀ ਜਾਨੀ ਔਰਗਜੇਬ ਦੀ ਭੈਣ ਜਹਾਂਆਰਾ ਬੇਗਮ ਨੂੰ ਮਾਂ ਮੁਮਤਾਜ ਦੀ ਸੰਪਤੀ ਦਾ ਅੱਧਾ ਹਿੱਸਾ ਮਿਲਿਆ। ਇਸ ਦੀ ਕੀਮਤ ਕਰੀਬ 50 ਲੱਖ ਰੁਪਏ ਆਂਕੀ ਗਈ ਸੀ।
ਜਹਾਂਆਰਾ ਦੇ ਕੋਲ ਬੇਸ਼ੁਮਾਰ ਦੋਲਤ
ਜਹਾਂਆਰਾ ਨੂੰ ਵੇਤਨ ਦੇ ਤੌਰ ਤੇ ਸ਼ੁਰੂਆਤ ਵਿਚ 7 ਲੱਖ ਰੁਪਏ ਸਲਾਨਾ ਦਿੱਤੇ ਜਾਂਦੇ ਸਨ। ਮਾਂ ਮੁਮਤਾਜ ਦੀ ਮੌਤ ਤੋਂ ਬਾਅਦ ਉਸਦਾ ਵੇਤਨ 10 ਲੱਖ ਰੁਪਏ ਕਰ ਦਿੱਤਾ ਗਿਆ ਸੀ। ਉਹ ਔਰਗਜੇਬ ਦੀ ਸਭ ਤੋਂ ਜਿਆਦਾ ਵਿਸ਼ਵਾਸ਼ ਪਾਤਰ ਬਣ ਗਈ। ਫਿਰ ਉਹ ਹੀ ਬਾਦਸ਼ਾਹ ਬੇਗਮ ਬਣਾਈ ਗਈ। ਸੰਨ 1666 ਵਿਚ ਔਰਗਜੇਬ ਨੇ ਜਹਾਂਆਰ ਦਾ ਸਲਾਨਾ ਭੱਤਾ ਵਧਾ ਕੇ ਕੇ ਕਰੀਬ 17 ਲੱਖ ਰੁਪਏ ਕਰ ਦਿੱਤਾ ਸੀ। ਜਹਾਂਆਰਾ ਦੇ ਵੇਤਨ ਵਿਚ ਕਈ ਜੰਗੀਰਾਂ ਸ਼ਾਮਿਲ ਸਨ। ਪਾਣੀਪਤ ਦੇ ਕੋਲ ਇਕ ਜੰਗੀਰ, ਸੂਰਤ ਦੇ ਬੰਦਰਗਾਹ ਤੋਂ ਪ੍ਰਾਪਤ ਆਮਦਨ ਵਿਚ ਵੀ ਉਸਦਾ ਹਿੱਸਾ ਸੀ। ਉਦੋਂ ਉਸਦੀ ਕੁੱਲ ਸਲਾਨਾ ਆਮਦਨ ਕਰੀਬ 30 ਲੱਖ ਰੁਪਏ ਸੀ। ਜਿਸਦੀ ਕੀਮਤ ਅੱਜ ਦੇ ਹਿਸਾਬ ਨਾਲ 150 ਕਰੋੜ ਰੁਪਏ ਦੇ ਬਰਾਬਰ ਹੈ।
ਇਹ ਵੀ ਪੜ੍ਹੋ Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ-
ਦਾਰਾ ਦੀ ਸ਼ਾਦੀ ਵਿਚ ਜਹਾਂਅਰਾ ਨੇ ਖਰਚ ਕੀਤੇ ਸਨ 18 ਲੱਖ ਰੁਪਏ
ਸ਼ਾਹਜਹਾਂ ਦੇ ਬੇਟੇ ਦਾਰਾ ਸ਼ਿਕੋਹ ਅਤੇ ਔਰਗਜੇਬ ਦੇ ਵਿਚਕਾਰ ਦੁਸ਼ਮਣੀ ਸੀ। ਔਰਗਜੇਬ ਦੀ ਖਾਸ ਬਣਨ ਤੋਂ ਪਹਿਲਾਂ ਜਹਾਂਆਰਾ ਦਾਰਾ ਸ਼ਿਕੋਹ ਦੇ ਨਾਲ ਸੀ ਅਤੇ ਉਸਦੀ ਸ਼ਾਦੀ ਵਿਚ 16 ਲੱਖ ਰੁਪਏ ਖਰਚ ਕੀਤੇ ਸਨ। ਮੁਗਲ ਸਲਤਨਤ ਵਿਚ ਸਭ ਤੋਂ ਜਿਆਦਾ ਖਰਚੀਲੀ ਜਹਾਂਆਰਾ ਬੇਗਮ ਹੀ ਸੀ। ਜੋ ਖਾਸ ਮੌਕਿਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੀ ਸੀ। ਲਿਬਰਲ ਮੁਸਲਿਮ ਮੰਨੇ ਜਾਣ ਵਾਲੇ ਦਾਰਾ ਸ਼ਿਕੋਹ ਨੇ ਗੀਤਾ ਅਤੇ 52 ਉਪਨਿਸ਼ਦਾਂ ਦਾ ਪਾਰਸੀ ਵਿਚ ਅਨੁਵਾਦ ਕੀਤਾ ਸੀ।
ਦਾਰਾ ਸ਼ਿਕੋਹ ਅਤੇ ਔਰਗਜੇਬ ਵਿਚ ਬਾਦਸ਼ਾਹ ਦੇ ਲਈ ਜੰਗ ਹੋਈ ਸੀ। ਜੰਗ ਵਿਚ ਉਹ ਔਰਗਜੇਬ ਤੋਂ ਹਾਰ ਗਿਆ ਸੀ ਅਤੇ ਫਿਰ 30 ਅਗਸਤ 1659 ਨੂੰ ਉਸਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਦਾਰਾ ਸ਼ਿਕੋਹ ਨੂੰ ਹਰਾ ਕੇ ਔਰਗਜੇਬ ਬਾਦਸ਼ਾਹ ਬਣਿਆ ਤਾਂ ਜਹਾਂਆਰਾ ਉਸਦੀ ਖਾਸ ਹੋ ਗਈ। ਉਸ ਨੇ ਜਹਾਂਆਰਾ ਨੂੰ ਬਾਦਸ਼ਾਹ ਬੇਗਮ ਬਣਾਇਆ ਸੀ। ਉਸ ਤੋਂ ਹੀ ਸਲਾਹ ਲੈਣ ਲੱਗਿਆ। ਬਿ੍ਰਟਿਸ਼ ਅਤੇ ਡੱਚ ਵਪਾਰੀ ਮੁਗਲ ਬਾਦਸ਼ਾਹ ਤੋਂ ਆਪਣਾ ਕੰਮ ਕਢਵਾਉਣ ਲਈ ਜਹਾਂਆਰਾ ਨੂੰ ਉਪਹਾਰ ਭੇਜਿਾਅ ਕਰਦੇ ਸਨ,
0 comments:
Post a Comment