ਮਹਾਨ ਪੰਛੀ ਵਿਗਿਆਨੀ ਸਲੀਮ ਅਲੀ, ਜਿਸ ਨੂੰ ਦੁਨੀਆਂ Birdman of india ਦੇ ਨਾਂਅ ਨਾਲ ਜਾਣਦੀ ਹੈ। ਉਹ ਬਚਪਨ ਵਿਚ ਹੀ ਅਨਾਥ ਹੋ ਗਏ ਸਨ। ਉਨਾਂ ਦੇ ਮਾਮਾ ਅਮੀਰੂਦੀਨ ਨੇ ਉਨਾਂ ਦੀ ਸੰਭਾਲ ਕੀਤੀ। ਸਲੀਮ 10 ਸਾਲ ਦੇ ਸਨ। ਜਦੋਂ ਉਨਾਂ ਦੇ ਮਾਮਾ ਨੇ ਇਕ ਪੰਛੀ ਨੂੰ ਮਾਰ ਦਿੱਤਾ। ਉਹ ਕਿਹੜਾ ਪੰਛੀ ਸੀ। Sleem ਪਹਿਚਾਣ ਨਹੀਂ ਸਕੇ। ਇਸ ਘਟਨਾ ਦੇ ਬਾਅਦ ਉਹ ਆਪਣੇ ਮਾਮਾ ਦੇ ਨਾਲ ਹੀ ਬੰਬੇ ਨੈਚੁਰਅਲ ਹਿਸਟਰੀ ਸੁਸਾਇਟੀ ਗਏ ਤਾਂ ਉਸਦੇ ਮਾਮਾ ਨੇ ਉਸ ਨੂੰ ਕੁਝ ਪ੍ਰਜਾਤੀਆਂ ਦੇ ਬਾਰੇ ਵਿਚ ਦੱਸਿਆ। ਇੱਥੋਂ ਹੀ Sleem ਦੇ ਅੰਦਰ ਪੰਛੀਆਂ ਦੇ ਪ੍ਰਤੀ ਦਿਲਚਿਸਪੀ ਵਧੀ। ਇਸ ਜਗਿਆਸਾ ਨੇ ਹੀ ਭਾਰਤ ਨੂੰ ਇਕ ਦਿਨ ਬਰਡਮੈਨ ਦਿੱਤਾ।
ਇਹ ਵੀ ਪੜ੍ਹੋ -Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ
1896 ਵਿਚ ਅੱਜ ਹੀ ਦੇ ਦਿਨ ਇਕ ਸੁਲੇਮਾਨੀ ਬੋਹਰਾ ਮੁਸਲਿਮ ਪਰਿਵਾਰ ਵਿਚ ਸਲੀਮ ਦਾ ਜਨਮ ਹੋਇਆ ਸੀ। ਉਹ ਆਪਣੇ ਮਾਤਾ ਪਿਤਾ ਦੀ ਨੌਵੀਂ ਸੰਤਾਨ ਸਨ। 1 ਸਾਲ ਦੇ ਹੋਏ ਤਾਂ ਉਨਾਂ ਦੇ ਪਿਤਾ ਮੋਇਜੁਦੀਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਤਰਾਂ ਹੀ ਜਦੋਂ ਉਹ ਤਿੰਨ ਸਾਲ ਦੇ ਹੋਏ ਤਾਂ ਉਨਾਂ ਦੀ ਅੰਮੀ Jinat ਵੀ ਇਸ ਦੁਨੀਆਂ ਵਿਚ ਨਹੀਂ ਰਹੇ। ਮੁੰਬਈ ਦੇ ਖੇਤੀਬਾੜੀ ਇਲਾਕੇ ਵਿਚ ਮਾਮਾ ਅਮੀਰੁਦੀਨ ਅਤੇ ਚਾਚੀ ਹਮੀਦਾ ਨੇ ਉਸਦੀ ਪਰਿਵਰਸ਼ ਕੀਤੀ। ਸਿਰਦਰਦੀ Headaceh ਦੀ ਗੰਭੀਰ ਬਿਮਾਰੀ ਹੋਣ ਕਾਰਨ ਉਨਾਂ ਨੂੰ School ਛੱਡਣਾ ਪਿਆ। ਫਿਰ ਉਨਾਂ ਨੂੰ ਇਕ ਚਾਚਾ ਦੇ ਕੋਲ ਸਿੰਧ ਭੇਜ ਦਿੱਤਾ ਗਿਆ। ਉੱਥੋਂ ਉਹ ਵਾਪਸ ਆਏ ਤਾਂ ਬੜੀ ਮੁਸ਼ਕਿਲ ਨਾਲ 10ਵੀਂ ਕਲਾਸ ਦੀ ਪ੍ਰੀਖਿਆ ਦੇ ਸਕੇ। ਫਿਰ ਉਨਾਂ ਦੀ ਪੜਾਈ ਅੱਧ ਵਿਚਕਾਰ ਛੁੱਟ ਗਈ।
ਇਹ ਵੀ ਪੜ੍ਹੋ ਰਾਜਸਥਾਨ ਸਰਕਾਰ ਨੇ ਪੈਰਾਉਲਪਿੰਕ ਖੇਡਾਂ ਵਿਚ ਜੇਤੂ ਖਿਡਾਰੀਆਂ ਲਈ ਕਿੰਨੀ ਕੀਤੀ ਇਨਾਮੀ ਰਾਸ਼ੀ
ਫੈਮਿਲੀ ਦਾ ਬੁਲਫਰੇਮ ਮਾਈਨਿੰਗ ਅਤੇ ਇਮਾਰਤੀ ਲੱਕੜਾਂ ਦਾ ਕੰਮ ਧੰਦਾ ਸੀ। ਜਿਸ ਦੀ ਦੇਖ ਰੇਖ ਦੇ ਲਈ ਉਹ ਬਰਮਾ ਚਲੇ ਗਏ। ਉਨਾਂ ਦੀ ਦਿਲਚਿਸਪੀ ਬਚਪਨ ਤੋਂ ਹੀ ਪੰਛੀਆਂ ਵਿਚ ਰਹੀ। ਬਰਮਾ ਵਿਚ 7 ਸਾਲ ਗੁਜਾਰ ਜਦੋਂ ਉਹ ਮੁੰਬਈ ਵਾਪਸ ਆਏ ਤਾਂ ਪੰਛੀ ਸ਼ਾਸਤਰ ਵਿਚ Training ਹਾਸਲ ਕੀਤੀ। ਤਤਕਾਲੀਨ ਮੁੰਬਈ ਦੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਮਿਊਜੀਅਮ ਵਿਚ ਗਾਇਡ ਦੀ ਨੌਕਰੀ ਕਰਨ ਲੱਗੇ। ਪਰ ਇੱਥੇ ਵੀ ਉਨਾਂ ਦਾ ਮਨ ਨਹੀਂ ਲੱਗ ਰਿਹਾ ਸੀ।
ਇਹ ਵੀ ਪੜ੍ਹੋ-ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ
ਸਲੀਮ ਜਰਮਨੀ ਚਲੇ ਗਏ। ਜਿੱਥੋਂ ਉਨਾਂ ਨੇ ਪੰਛੀ ਵਿਗਿਆਨ ਵਿਚ ਹਾਈ ਟੇ੍ਰਨਿੰਗ ਲਈ। ਬਰਲਿਨ ਯੂਨੀਵਰਸਿਟੀ ਵਿਚ ਪ੍ਰਸਿੱਧ ਜੀਵ ਵਿਗਿਆਨਕ ਡਰਵਿਨ ਸਟੇ੍ਰਸਮੈਨ ਨੇ ੳਨਾਂ ਨੂੰ ਖੂਬ ਨਿਖਾਰਿਆ। 1930 ਵਿਚ ਉਹ ਭਾਰਤ ਵਾਪਸ ਆਏ। ਉਹ ਪੰਛੀਆਂ ਤੇ ਕੰਮ ਕਰਨ ਲੱਗੇ। ਬੇਜੁਬਾਨਾਂ ਦੀ ਭਾਸ਼ਾ ਉਹ ਬਾਖੂਬੀ ਸਮਝਦੇ ਸਨ। ਪੰਛੀਆਂ ਤੇ ਅਧਿਐਨ ਨੂੰ ਆਮ ਜਨਮਾਨਸ ਨਾਲ ਜੋੜਨ ਵਿਚ ਉਨਾਂ ਦੀ ਅਹਿਮ ਭੂਮਿਕਾ ਰਹੀ। ਪੰਛੀਆਂ ਤੇ ਕੀਤੇ ਗਏ ਉਨਾਂ ਦੇ ਕੰਮ ਨੂੰ ਭਾਰਤ ਵਿਚ ਪੰਛੀ ਵਿਗਿਆਨ ਦਾ ਬਾਈਬਲ ਮੰਨਿਆ ਜਾਂਦਾ ਹੈ। ਫਾਲ ਆਫ ਏ ਸਪੈਰੋ, ਨਾਂਅ ਦੀ ਕਿਤਾਬ ਵਿਚ ਉਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਫ਼ਰ ਲਿਖਿਆ ਹੈ।
ਇਹ ਵੀ ਪੜ੍ਹੋ Fazilka ਬੰਗਲੇ ਦਾ ਨਿਰਮਾਤਾ Vans Agnew's journey from Calcutta to Multan
ਰੋਬੋਟ 2.0 ਨਾਮ ਨਾਲ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਇਕ ਫਿਲਮ ਆਈ ਸੀ। ਇਸ ਵਿਚ ਅਕਸ਼ੈ ਕੁਮਾਰ ਦੇ ਕਿਰਦਾਰ ਦਾ ਨਾਂਅ ਪੰਛੀਰਾਜਨ ਸੀ।ਜੋ ਕਿ ਇਕ ਪੰਛੀ ਵਿਗਿਆਨੀ ਸਨ। ਇਸ ਕਿਰਦਾਰ ਨੂੰ ਸੀਮ ਅਲੀ ਦੇ ਜੀਵਨ ਨਾਲ ਪ੍ਰੇਰਿਤ ਦੱਸਿਆ ਗਿਆ ਸੀ। ਫਿਲਮ ਖੂਬ ਪਸੰਦ ਕੀਤੀ ਗਈ। ਸਲੀਮ ਅਲੀ ਦੇ ਰੂਪ ਵਿਚਭਾਰਤ ਨੂੰ ਇਕ ਮਹਾਨ ਪੰਛੀ ਵਿਗਿਆਨ ਮਿਲਿਆ। 27 ਜੁਲਾਈ 1987 ਨੂੰ 91 ਸਾਲ ਦੀ ਉਮਰ ਵਿਚ ਸਲੀਮ ਅਲੀ ਦਾ ਮੁੰਬਈ ਵਿਚ ਦਿਹਾਂਤ ਹੋ ਗਿਆ। Sleem ਅਲੀ ਨੇ ਤਾਂ ਪੰਛੀਆਂ ਤੇ ਖੋਜ ਪੱਤਰ ਅਤੇ ਕਿਤਾਬਾਂ ਲਿਖੀਆਂ ਹੀ। ਸਲੀਮ ਅਲੀ ਤੇ ਵੀ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।
0 comments:
Post a Comment