ਚੜ੍ਹਦੇ ਤੇ ਲਹਿੰਦੇ ਪੰਜਾਬ ’ਚ-ਕਈ ਕਲਾਕ ਟਾਵਰ ਨੇ-ਕਿਸੇ ਦੀ ਹਾਈਟ ਜ਼ਿਆਦਾ ਐ, ਤੇ ਕਿਸੇ ਦੀ ਘੱਟ। ਕੋਈ ਵਰ੍ਹੇ ’ਚ ਕੰਪਲੀਟ ਹੋ ਗਿਆ ਤੇ ਕੋਈ 2 ਤੋਂ 5 ਵਰ੍ਹੇ ਦਾ ਵਕਤ ਲੈ ਗਿਆ-ਪਰ ਜਿਹੜੇ ਕਲਾਕ ਟਾਵਰ ਦੀ ਤਾਰੀਖ਼ ਜਾਨਣ ਲੱਗੇ ਆਂ-ਉਸ ਨੂੰ ਬਣਾਉਣ ’ਚ ਵਕਤ ਲੱਗਿਆ ਸੀ 44 ਵਰ੍ਹੇ ਦਾ-ਚੜ੍ਹਦੇ ਪੰਜਾਬ ’ਚ ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਵੱਡੇ ਸ਼ਹਿਰ-ਲੁਧਿਆਣਾ ’ਚ ਬਣਿਐ ਇਹ ਕਲਾਕ ਟਾਵਰ---ਲੁਧਿਆਣਾ ’ਚ ਇਹ ਬਣਿਆ ਕਿੱਥੇ ਐ, ਜੀ.ਟੀ. ਰੋਡ ਤੇ, ਉਹ ਜੀ.ਟੀ. ਰੋਡ-ਜਿਹੜਾ ਬਰਤਾਨੀਆ ਹਕੂਮਤ ਵਕਤ ਲੁਧਿਆਣਾ ਤੋਂ ਪੇਸ਼ਾਵਰ ਤੱਕ ਜਾਂਦਾ ਸੀ-ਤਕੜਾ ਵਪਾਰ ਹੁੰਦਾ ਸੀ ਉਸ ਵਕਤ ਦੋਵਾਂ ਸ਼ਹਿਰਾਂ ’ਚ-ਨੇੜੇ ਰੇਲਵੇ ਸਟੇਸ਼ਨ ਵੀ ਐ-1870
’ਚ ਦਿੱਲੀ ਤੋਂ ਲਾਹੌਰ ਤੱਕ ਰੇਲ ਇੰਜ਼ਨ ਖੁੱਲਿ੍ਹਆ ਸੀ ਇੱਥੇ-ਆਵਾਜਾਈ ਬਹੁਤ ਸੀ, ਉਦੋਂ ਵੀ ਤੇ ਅੱਜ ਵੀ, ਦੁਕਾਨਾਂ ਤੇ ਸਰਾਵਾਂ ਵੀ ਬਣ ਗਈਆਂ, ਨੇੜੇ ਚੌੜਾ ਬਾਜ਼ਾਰ ਐ, ਸਰ ਕਲੌਡ ਵੇਡ ਵਲੋਂ ਡਿਜ਼ਾਇਨ ਕੀਤੀਆਂ ਖ਼ੂਬਸੂਰਤ ਗਲੀਆਂ, ਬਾਜ਼ਾਰ ਵਗ਼ੈਰਾ। ਖ਼ੈਰ, ਤਾਰੀਖ਼ ਘੰਟਾ ਘਰ ਦੀ ਐ, ਜਿਹੜਾ ਲੁਧਿਆਣਾ ਦਾ ਵਪਾਰਕ ਕੇਂਦਰ ਦੇ ਐਂਟਰੀ ਪੁਆਇੰਟ ਹੀ ਆਖ ਸਕਦੇ ਆਂ, ਲੈਂਡਸਕੇਪ ਵਿਚ ਐ, ਉੱਥੇ ਆ-ਵੈਸੇ ਬਣਾਇਆ ਤਾਂ ਸੀ ਇਹ ਜੀ.ਟੀ.ਰੋਡ ਤੇ, ਪਰ ਹੁਣ ਇਹ ਬੈਕਗਰਾਉਂਡ ਵਿਚ ਮੁੜ ਗਿਐ, ਕਾਰਨ, ਕਾਰਨ ਐ ਫਲਾਈਓਵਰ।-------ਘੰਟਾ ਘਰ ਦਾ ਜਿਹੜਾ ਡਿਜ਼ਾਇਨ ਐ, ਉਹਦੇ ‘ਚੋਂ ਬਰਤਾਨੀਆ ਵਿਰਸੇ ਦੀ ਝਲਕ ਪੈਂਦੀ ਐ-ਘੰਟਾ ਘਰ ਅੰਮ੍ਰਿਤਸਰ ਦੇ ਉਸ ਵਕਤ ਨਗਰ ਪਾਲਿਕਾ ਦੇ ਚੀਫ਼ ਇੰਜੀਨੀਅਰ ਸਨ ਜੌਨ ਗੌਰਡਨ, ਉਨ੍ਹਾਂ ਡਿਜ਼ਾਇਨ ਕੀਤਾ ਸੀ, ਤੇ ਸ਼ੁਰੂਆਤ ਹੋਈ ਸੀ 1862 ’ਚ। ਯੂਰਪੀਅਨ ਗੈਥਿਕ ਸ਼ੈਲੀ ਦਾ ਡਿਜ਼ਾਇਨ ਐ ਤੇ ਏਦਾਂ ਜਾਪਦੈ ਕਿ ਇਹਦੇ ਤੇ ਲਾਲ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। 10 ਮੰਜ਼ਲਾ ਬਿਲਡਿੰਗ ਬਣ ਗਈ, ਉੱਚੀ, ਉੱਚੀ ਤਕਰੀਬਨ 30 ਕੁ ਮੀਟਰ, ਤੇ 44 ਵਰ੍ਹੇ ਬਾਅਦ ਇਹਦਾ ਉਦਘਾਟਨ ਹੋਇਆ ਸੀ ਇਹਦਾ, 18 ਅਕਤੂਬਰ 1906 ਨੂੰ-ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਮੌਂਟਗੋਮਰੀ ਨੇ ਕੀਤਾ ਸੀ, ਤੇ ਉਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੀਗੇ ਦੀਵਾਨ ਟੇਕ ਚੰਦ। ਇਹ ਘੰਟਾ ਘਰ ਮਹਾਂਰਾਣੀ ਵਿਕਟੋਰੀਆ ਦੀ ਯਾਦ ’ਚ ਬਣਾਇਆ ਗਿਐ-ਗੱਲ ਆਗਾਜ਼ ਤੋਂ ਚਾਲੂ ਕਰਦੇ ਆਂ-ਇਹਦਾ ਨਾਂਅ ਸੀ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ, ਪਰ ਪੁਕਾਰਦੇ ਕੁੱਝ ਹੋਰ ਨਾਂਅ ਨਾਲ ਨੇ, ਉਹ ਕਿਉਂ--ਉਹਦਾ ਕਾਰਨ ਇਹ ਹੈ ਕਿ ਜਦੋਂ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਹ ਆਏ ਇੱਥੇ, ਲੁਧਿਆਣਾ ’ਚ, ਉਦੋਂ ਜੈਨ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਤੇ ਮੰਗ ਕੀਤੀ ਕਿ ਘੰਟਾ ਘਰ ਦਾ ਨਾਂਅ ਮਹਾਂਰਾਣੀ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਤੋਂ ਬਦਲ ਕੇ ਭਗਵਾਨ ਮਹਾਵੀਰ ਜੈਨ ਘੰਟਾ ਘਰ ਰੱਖਿਆ ਜਾਵੇ, ਫ਼ਿਰ ਕੀ, ਬਦਲ ਤਾਂ ਨਾਂਅ, ਤੇ ਨਾਂਅ ਰੱਖਿਆ ਗਿਆ ਭਗਵਾਨ ਮਹਾਂਵੀਰ ਜੈਨ ਘੰਟਾ ਘਰ। ਹੁਣ ਘੜੀਆਂ ’ਤੇ ਆ ਜਾਈਏ, ਉਸ ਵਕਤ ਘੜੀਆਂ ਦਾ ਦੌਰ ਨਹੀਂ ਸੀ ਨਾ, ਇਹੀ ਘੜੀਆਂ ਸੀਗੀਆਂ, ਘੰਟਾ ਘਰ ਦੀਆਂ, ਇਨ੍ਹਾਂ ਦੀ ਟਨ-ਟਨ ਦੀ ਆਵਾਜ਼ ਹੀ ਦਸਦੀ ਸੀ ਟਾਈਮ, ਉਦੋਂ ਕੀ ਸੀਗਾ ਕਿ ਘੰਟਾ ਘਰ ਦਾ ਘੰਟਾ ਵਜਾਉਣ ਲਈ ਬਕਾਇਦਾ ਮੁਲਾਜ਼ਮ ਹੁੰਦਾ ਸੀ, ਜਿਹੜਾ ਘੰਟੇ-ਘੰਟੇ ਬਾਅਦ ਘੰਟਾ ਵਜਾਂਉਂਦਾ ਸੀ, ਜਿਵੇਂ ਦੋ ਵਜੇ 2 ਵਾਰ ਆਵਾਜ਼--ਇਸ ਤਰ੍ਹਾਂ-ਵੈਸੇ ਪੰਜਾਬ ਦੀ ਵੰਡ ਤੋਂ ਬਾਅਦ ਵਿਚ ਵੀ ਵਜਦਾ ਰਿਹੈ ਇਹ, ਪਰ ਮੁੜ ਕੇ ਬੰਦ ਹੋ ਗਿਆ, ਫਿਰ ਸਮਾਰਟ ਸਿਟੀ ਮਿਸ਼ਨ ਅਧੀਨ ਇਹਦੀ ਰਿਪੇਅਰ ਕੀਤੀ ਗਈ ਤੇ ਮੁੜ ਤੋਂ ਸੁਨਣ ਲੱਗ ਪਈਆਂ ਘੰਟੇ ਦੀਆਂ ਆਵਾਜ਼ਾਂ, ਅਗਰ ਰਾਤ ਵਕਤ ਦੇਖੀਏ ਇਸ ਘੰਟਾ ਘਰ ਨੂੰ ਤਾਂ ਨਜ਼ਾਰਾ ਵੱਖਰਾ ਹੀ ਨਜ਼ਰ ਆਉਂਦੈ, ਕਾਰਨ ਐ ਲਾਈਟਿੰਗ, ਵੱਖ-ਵੱਖ ਤਰ੍ਹਾਂ ਦੀ ਸ਼ੇਡ, ਇਕ ਦੋ ਥੋੜਾ ਨੇ, 36 ਤਰ੍ਹਾਂ ਦੀਆਂ ਸ਼ੇਡ ਸੈੱਟ ਕੀਤੀਆਂ ਗਈਆਂ ਨੇ, ਜਿਹੜੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਬਦਲਦੀਆਂ ਰਹਿੰਦੀਆਂ ਨੇ। ਰੰਗ ਬਿਰੰਗਾ ਤੇ ਖ਼ੂਬਸੂਰਤ ਨਜ਼ਾਰਾ ਹੁੰਦੈ ਰਾਤ ਵਕਤ। ਕਲਾਕ ਟਾਵਰ ਬਣਿਆ ਹੋਇਆ ਤਾਂ ਬਹੁਤ ਖ਼ੂਬਸੂਰਤ ਐ, ਪਰ ਉਹ ਦਿੱਖ ਨਹੀਂ ਨਜ਼ਰ ਆਉਂਦੀ, ਜਿਹੜੀ ਪੇਸ਼ਾਵਰ ਰੋਡ ਵਕਤ ਸੀ, ਅਲੋਪ ਜਿਹੀ ਹੋ ਗਈ, ਕਿਉਂ, ਕਿਉਂਕਿ ਸੰਘਣੀ ਆਬਾਦੀ ਹੋ ਗਈ ਤੇ ਨੇੜੇ ਤੇੜੇ ਬਹੁਮੰਜ਼ਲਾਂ ਇਮਾਰਤਾਂ ਬਣ ਗਈਆਂ, ਫਲਾਈ ਓਵਰ ਵੀ ਬਣ ਗਿਆ, ਸ਼ਾਇਦ ਇਹ ਘੰਟਾ ਘਰ ਖੁਦ ਨੂੰ ਘੁਟਣ ਜਿਹੀ ਫੀਲ ਕਰ ਰਿਹੈ, ਵੈਸੇ ਲੁਧਿਆਣਾ ਦਾ ਘੰਟਾ ਘਰ ਹੈ ਬਹੁਤ ਖ਼ੂਬਸੂਰਤ-ਤੁਹਾਡਾ ਵੀ ਕਦੇ ਲੁਧਿਆਣੇ ਗੇੜਾ ਲੱਗੇ ਤਾਂ ਜ਼ਰੂਰ ਦੇਖਣਾ ਲੁਧਿਆਣਾ ਦੀ ਸ਼ਾਨ-ਖ਼ੂਬਸੂਰਤ ਕਲਾਕ ਟਾਵਰ
-----ਇਤਿਹਾਸਕਾਰ ਲਛਮਣ ਦੋਸਤ
-----------
There
are many clock towers in Punjab - some are higher and some are lower. Some were
completed in a year and some took 2 to 5 years - but those who started to know
the date of the clock tower - it took 44 years to build - the most in terms of
area in Punjab. This clock tower is built in the big city-Ludhiana---where is
it built in Ludhiana, G.T. On the road, he GT. Road-which used to go from
Ludhiana to Peshawar during the British rule-there was a brisk trade in both
cities at that time-there was also a railway station nearby-in 1870 a train
engine was opened from Delhi to Lahore here-there was a lot of traffic, even
then Even today, shops and taverns are also built, nearby is the broad bazaar,
beautiful streets designed by Sir Claude Wade, bazaars etc. Well, the date is
of Ghanta Ghar, which can only be called the entry point of the commercial
center of Ludhiana, is in the landscape, it was built there on the GT Road, but
now it has gone back to the background, because, Reason to flyover .------ hour
of the house, which was the desired home of the house, and the beginning of
Amritsar, and the beginning of Amritsar. It happened in 1862. It is designed in
the European Gothic style and appears to have used red bricks. A 10-storey
building was built, tall, about 30 meters high, and it was inaugurated after 44
years, on 18 October 1906, by the Lieutenant Governor of Punjab, Sir Charles
Montgomery, and then the Deputy Commissioner of Ludhiana, Sige Diwan Tek. the
moon This bell tower was built in the memory of Queen Victoria - it was started
from the beginning - it was called Maharani Victoria Memorial Bell Tower, but
it is called by some other names, why - the reason is that when Giani Zail
Singh, When he was the Chief Minister of Punjab, he came here, in Ludhiana,
then the Jain Samaj leaders met the Chief Minister and demanded that the name
of the Ghanta Ghar should be changed from Maharani Victoria Memorial Ghanta
Ghar to Bhagwan Mahavir Jain Ghanta Ghar. Then what, the name changed, and the
name was kept as Bhagwan Mahavir Jain Ghanta Ghar. Now let's come to the
clocks, there was no era of clocks at that time, these were the clocks, the
bells of the house, the sound of their tones told the time. , which used to
ring the bell hour after hour, like 2 o'clock at two o'clock -- like this, it
has been ringing even after the partition of Punjab, but it stopped again, then
it was repaired under the Smart City Mission. The sounds of the clock started
to be heard again, if we see the time at night, this clock house looks different,
because of the lighting, different kinds of shades, one or two, 36 kinds of
shades have been set, which They keep changing after a while. It is a colorful
and beautiful sight at night time. The clock tower is very beautiful when it is
built, but the look is not visible, which was Peshawar Road at the time, it has
disappeared. The clock tower is feeling suffocated, by the way, the clock tower
of Ludhiana is very beautiful - if you ever visit Ludhiana, you must see the
splendor of Ludhiana - the beautiful clock tower.
ਇਤਿਹਾਸਕਾਰ ਲਛਮਣ ਦੋਸਤ