ਸਵਾਈਨ ਫਲੂ ਦੇ ਲੱਛਣਾਂ ਤੇ ਬਚਾਅ ਬਾਰੇ ਕਰਵਾਇਆ ਜਾਣੂੰ
Faridkot 4 ਜਨਵਰੀ
ਸਰਦੀ ਦੇ ਮੋਸਮ ਦੌਰਾਨ ਇੰਨਫਲੂਐਨਜਾ ਵਾਈਰਸ ਹੁੰਦਾ ਹੈ ਜਿਸ ਨਾਲ ਸਵਾਈਨ ਫਲੂ ਹੋ ਜਾਂਦਾ ਹੈ। ਇਹ ਸਵਾਈਨ ਫਲੂ ਇੰਨਫਲੂਐਨਜਾ ਵਾਈਰਸ ਦੇ ਵਿਸ਼ਾਣੂਆਂ ਰਾਹੀ ਇੱਕ ਮਨੁੱਖ ਤੋ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫੈਲਦਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਨ ਮੌਕੇ ਦਿੱਤੀ।
ਇਸ ਮੌਕੇ ਸਿਵਲ ਸਰਜਨ ਡਾ. ਨਰੇਸ਼ ਕੁਮਾਰ ਬਠਲਾ ਨੇ ਇਸ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੇਜ਼ ਬੁਖਾਰ (101 ਡਿਗਰੀ ਤੋ ਉਪਰ), ਗਲੇ ਵਿੱਚ ਦਰਦ, ਖਾਸੀ ਅਤੇ ਜੁਕਾਮ, ਛਿੱਕਾ ਆਉਣੀਆਂ ਅਤੇ ਨੱਕ ਵੱਗਣਾ, ਸਾਫ ਲੈਣ ਵਿੱਚ ਤਕਲੀਫ, ਦਸਤ/ਉਲਟੀਆ ਆਦਿ ਦਾ ਲੱਗਣਾ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਇਸ ਵਾਈਰਸ ਤੋਂ ਬਚਣ ਲਈ ਖੰਘਦੇ ਜਾਂ ਛਿੱਕਦੇ ਹੋਏ ਵਿਅਕਤੀ ਨੂੰ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਅਤੇ ਭੀੜ-ਭੜਕੇ ਵਾਲੀਆਂ ਥਾਵਾਂ ਤੇ ਜਾਣ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਨੱਕ, ਅੱਖਾ, ਮੂੰਹ ਨੂੰ ਛੂਣ ਤੋ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾ ਸਾਬਣ ਨਾਲ ਸਾਫ ਕਰਨੇ ਚਾਹੀਦੇ ਹਨ। ਵਿਅਕਤੀ ਨੂੰ ਪੋਸ਼ਟਿਕ ਭੋਜਨ ਲੈਣ ਦੇ ਨਾਲ-ਨਾਲ ਖਾਣੇ ਵਿੱਚ ਪਾਣੀ ਦੀ ਵੱਧ ਮਾਤਰਾ ਦੀ ਵਰਤੋ ਕਰਨੀ ਚਾਹੀਦੀ ਹੈੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਅਨੁਸਾਰ ਦੱਸੇ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾ ਨੂੰ ਬਿਨ੍ਹਾ ਡਾਕਟਰੀ ਜਾਂਚ ਤੋਂ ਆਪਣੇ ਆਪ ਦਵਾਈ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਖੁੱਲੇ ਵਿੱਚ ਥੁੱਕਣਾ ਨਹੀ ਚਾਹੀਦਾ, ਪਰਵਾਰਿਕ ਮੈਬਰਾਂ/ਦੋਸਤਾਂ ਨਾਲ ਹੱਥ ਤੇ ਗਲੇ ਨਹੀਂ ਮਿਲਾਉਣਾ ਚਾਹੀਦਾ। ਇਸ ਸਬੰਧੀ ਡਾਕਟਰ ਜਾਂਚ ਕਰਵਾਉਣ ਉਪਰੰਤ ਹੀ ਇਲਾਜ ਲੈਣਾ ਚਾਹੀਦਾ ਹੈ। ਇਸ ਸਬੰਧੀ ਮਰੀਜ਼ ਨੂੰ ਦਵਾਈਆਂ ਸਮੂਹ ਸੰਸਥਾਵਾਂ ਅਤੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਕਰਵਾਈਆਂ ਜਾਂਦੀਆਂ ਹਨ।