ਅਜਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਅਤੇ ਭਾਸ਼ਾ ਵਿਭਾਗ ਪੰਜਾਬ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਸਾਹਿਤ ਸਭਾ ਜਲਾਲਾਬਾਦ ਵੱਲੋਂ ਲੋਹੜੀ ਤੇ ਮਾਘੀ ਦੇ ਸ਼ੁਭ ਮੌਕੇ ‘ਤੇ ਸਾਹਿਤਕ ਤੇ ਸਭਿਆਚਾਰਕ ਗੀਤਾਂ ਨੂੰ ਸਮਰਪਿਤ “ਸੰਗੀਤਕ ਸ਼ਾਮ” ਦਾ ਆਯੋਜਨ ਜਲਾਲਾਬਾਦ ਦੀ ਰੱਸੇਵੱਟ ਧਰਮਸ਼ਾਲਾ ਵਿੱਚ ਕੀਤਾ ਗਿਆ।
ਇਸ ਸੰਗੀਤਕ ਸ਼ਾਮ ਦੇ ਮੁੱਖ ਮਹਿਮਾਨਾਂ ਵਿੱਚ ਡਾ.ਪ੍ਰਕਾਸ਼ ਦੋਸ਼ੀ (ਸਾਹਿਤਕਾਰ), ਪ੍ਰਧਾਨਗੀ ਸ.ਮਹਿੰਦਰ ਸਿੰਘ (ਬੱਬੂ ਧਮੀਜਾ), ਵਿਸ਼ੇਸ਼ ਮਹਿਮਾਨ ਸ਼੍ਰੀ ਰਾਜ ਕੁਮਾਰ ਡੂਮੜਾ (ਐਮ.ਸੀ.ਜਲਾਲਾਬਾਦ) ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦ ਮੁੱਖ ਉਦੇਸ਼ ਅਜਿਹੇ ਸਮਾਗਮਾਂ ਰਾਹੀਂ ਨਵੀਆਂ ਪ੍ਰਤਿਭਾਵਾਂ ਨੂੰ ਇੱਕ ਮੰਚ ਦੇਣਾ ਅਤੇ ਸਾਹਿਤ ਨਾਲ ਜੋੜਨਾ ਹੈ। ਸ.ਕੁਲਦੀਪ ਸਿੰਘ ਬਰਾੜ ਨੇ ਸਾਹਿਤ ਸਭਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਹਿਤ ਸਭਾ ਵੱਲੋਂ ਭਵਿੱਖ ਵਿੱਚ ਵੱਖ-ਵੱਖ ਸਮਾਗਮ ਉਲੀਕੇ ਜਾਣਗੇ ਤੇ ਕਲਮ ਤੇ ਕਲਾ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਤੇ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਗਾਇਕ ਕਾਕਾ ਕਾਉਣੀ, ਸੰਗੀਤ ਉਸਤਾਦ ਮਨਜਿੰਦਰ ਤਨੇਜਾ, ਡਾਇਮੰਡ ਕਪੂਰ, ਵਿਪਨ ਕੰਬੋਜ, ਰਾਜੀਵ ਸ਼ਰਮਾ, ਗੋਰਵ ਬੱਬਰ, ਜਸਕਰਨ ਸ਼ਰਮਾ, ਗੁਲਜਿੰਦਰ ਕੌਰ, ਰਜਨੀਤ, ਦਿਲਪ੍ਰੀਤ ਕੌਰ ਭੁੱਲਰ, ਸੰਯਮ ਸਹਿਗਲ, ਗੁਰਸ਼ਾਨ, ਪੂਰਵ ਗਾਂਧੀ ਆਦਿ ਨੇ ਆਪਣੀ ਕਲਾ ਦੇ ਰੰਗ ਬਿਖੇਰੇ।
ਇਸ ਮੌਕੇ ਜੀਵਨ ਭਰ ਸਾਹਿਤਕ ਕਾਰਜਾਂ ਲਈ ਤਿੰਨ ਸ਼ਖਸੀਅਤਾ- ਸ. ਦਿਆਲ ਸਿੰਘ ਪਿਆਸਾ, ਸ਼੍ਰੀ ਪ੍ਰਵੇਸ਼ ਖੰਨਾ, ਸ਼੍ਰੀ ਦੇਵ ਰਾਜ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਣ ਸੰਦੀਪ ਝਾਬ ਸਕੱਤਰ ਤੇ ਪਰਮਿੰਦਰ ਸਿੰਘ ਖੋਜ ਅਫ਼ਸਰ ਨੇ ਕੀਤਾ।
ਇਸ ਮੌਕੇ ਤੇ ਡਾ.ਗੁਰਤੇਜ ਸਿੰਘ, ਰੰਗਕਰਮੀ, ਤਿਲਕ ਰਾਜ ਕਾਹਲ, ਬਲਬੀਰ ਸਿੰਘ ਰਹੇਜਾ, ਗੋਪਾਲ ਬਜਾਜ, ਰੋਸ਼ਨ ਲਾਲ ਅਸੀਜਾ, ਸੂਬਾ ਸਿੰਘ ਨੰਬਰਦਾਰ, ਪ੍ਰੀਤੀ ਬਬੂਟਾ, ਨੀਰਜ ਛਾਬੜਾ, ਸੁਖਪ੍ਰੀਤ ਸਿੰਘ, ਪਰਮਿੰਦਰ ਪਿਆਸਾ, ਮਦਨ ਲਾਲ ਡੂਮੜਾ, ਵਿਪਨ ਜਲਾਲਾਬਾਦੀ, ਨਰਿੰਦਰ ਸਿੰਘ ਮੁੰਜਾਲ (ਲੱਕੀ), ਪਰਮਜੀਤ ਸਿੰਘ ਧਮੀਜਾ, ਜਸਕਰਨਜੀਤ ਸਿੰਘ, ਦੀਪਕ ਨਾਰੰਗ ਆਦਿ ਹਾਜ਼ਰ ਸਨ।