punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Jul 16, 2023

ALL SCHOOLS OF PUNJAB WILL REMAIN OPEN FROM JULY 17: HARJOT SINGH BAINS

 


• Concerned DCs will take call to open schools in flood affected areas besides to ensure safety of students in tandem with various departments


Chandigarh, July 16:


All government, recognized, aided and private schools of the state will remain open from 17th July, 2023.


Divulging the details in this regard, Punjab School Education Minister Harjot Singh Bains informed that on the directives of Chief Minister Bhagwant Mann, all the schools of state had been closed in view of incessant rain and floods till July 16.


Mr. Bains said that all the Deputy Commissioners of the state have been instructed to coordinate with the Panchayat Department, Education Department, Local Government Department, Irrigation Department, Public Works and other related departments to ensure that government/aided/recognized and private school buildings are safe for students.


"The heads and management committees of all schools were  also instructed to ensure at their level that the school buildings are safe for students. “School heads and the school management committees would be held responsible for security of the students, he added.


Apart from this, the Cabinet Minister also instructed all the Deputy Commissioners of the state that if problem of water logging in any school or locality still remained or any school building is damaged, then the concerned Deputy Commissioner will take the decision at his/her level to open or close the concerned school.

Share:

ਪੁੱਠੇ ਪੈਰੀਂ ਹੋਏ ਪਾਣੀ ਦੇ ਵਹਿਣ - ਹੁਸੈਨੀਵਾਲਾ ਤੋਂ ਨਿਕਾਸੀ ਘੱਟ ਕੇ ਰਹਿ ਗਈ ਸਿਰਫ 31 ਹਜਾਰ ਕਿਉਸਿਕ

 ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਦੀ ਵੰਡ ਜਾਰੀ, ਸਤਲੁਜ਼ ਦਾ ਪਾਣੀ ਉਤਰਣਾ ਸ਼ੁਰੂ

Inflow of water due to footfall - discharge from Hussainiwala reduced to only 31 thousand cusecs


—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਪਿੰਡ ਪਿੰਡ ਜਾ ਕੇ ਵਧਾਇਆ ਜਾ ਰਿਹਾ ਹੈ ਲੋਕਾਂ ਦਾ ਹੌਂਸਲਾ
—ਹਰਾ ਚਾਰਾ, ਪਸ਼ੂਆਂ ਲਈ ਫੀਡ ਤੇ 1842 ਤਰਪਾਲਾਂ ਵੰਡੀਆਂ- ਡਿਪਟੀ ਕਮਿਸ਼ਨਰ
ਫਾਜਿ਼ਲਕਾ, 16 ਜ਼ੁਲਾਈ- ਬਲਰਾਜ ਸਿੰਘ ਸਿੱਧੂ 
ਫਾਜਿ਼ਲਕਾ ਦੇ ਕਾਂਵਾਂ ਵਾਲੀ ਪੁਲ ਤੇ ਪਾਣੀ ਦੇ ਵਹਾਅ ਵਿਚ ਕਮੀ ਆਈ ਹੈ।ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਕਾਂਵਾਂ ਵਾਲੀ ਪੁਲ ਤੇ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਲਗਭਗ ਸਵਾ ਫੁੱਟ ਨੀਂਵਾਂ ਹੋਇਆ ਹੈ। ਇਸੇ ਤਰਾਂ ਹੁਸੈਨੀਵਾਲਾ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਘੱਟ ਕੇ ਸਿਰਫ 31 ਹਜਾਰ ਕਿਉਸਿਕ ਰਹਿ ਗਈ ਹੈ। ਇਸ ਨਾਲ ਆਉਣ ਵਾਲੇ ਦਿਨ ਫਾਜਿ਼ਲਕਾ ਲਈ ਰਾਹਤ ਵਾਲੇ ਹੋਣਗੇ।ਜਿਵੇਂ ਜਿਵੇਂ ਪਾਣੀ ਘਟੇਗਾ ਖੇਤਾਂ ਤੋਂ ਪਾਣੀ ਵਾਪਿਸ ਨਦੀ ਵੱਲ ਜਾਣ ਲੱਗੇਗਾ ਜਦ ਕਿ ਕੁਝ ਥਾਂਵਾਂ ਤੋਂ ਪਾਣੀ ਨਦੀ ਵਿਚ ਜਾਣਾ ਵੀ ਸ਼ੁਰੂ ਹੋ ਗਿਆ ਹੈ।
ਦੁਜ਼ੇ ਪਾਸੇ ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਪਿੰਡ ਝੰਗੜ ਭੈਣੀ ਵਿਚ ਉਨ੍ਹਾਂ ਨੇ ਪਸ਼ੂਆਂ ਲਈ ਫੀਡ ਅਤੇ ਤਰਪਾਲਾਂ ਦੀ ਵੰਡ ਕਰਵਾਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਲਈ ਪੂਰੀ ਤਨਦੇਹੀ ਨਾਲ ਮਦਦ ਪਹੁੰਚਾਉਣ ਵਿਚ ਲੱਗੀ ਹੋਈ ਹੈ ਅਤੇ ਉਹ ਆਪ ਪਿੰਡ ਪਿੰਡ ਜਾਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਪ੍ਰਕਾਰ ਨਾਲ ਲੋਕਾਂ ਦੀ ਮਦਦ ਕਰੇਗੀ ਅਤੇ ਹਰ ਇਕ ਘਰ ਨੂੰ ਅਗਾਮੀ ਬਾਰਿਸ਼ਾ ਤੋਂ ਬਚਾਉਣ ਲਈ ਤਰਪਾਲ ਮੁਹਈਆ ਕਰਵਾਈ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਲਗਾਤਾਰ ਹਰਾ ਚਾਰਾ ਅਤੇ ਤਰਪਾਲਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਝੰਗੜ ਭੈਣੀ ਤੋਂ ਇਲਾਵਾ ਮਹਾਤਮ ਨਗਰ, ਗੱਟੀ ਨੰਬਰ ਇਕ ਦਾ ਵੀ ਦੌਰਾ ਕੀਤਾ।

Inflow of water due to footfall - discharge from Hussainiwala reduced to only 31 thousand cusecs


ਦੂਜ਼ੇ ਪਾਸੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇੰਨ੍ਹਾਂ ਇਲਾਕਿਆਂ ਤੋਂ ਪ੍ਰਮੁਖੱਤਾ ਨਾਲ  ਹਰੇ ਚਾਰੇ ਅਤੇ ਤਰਪਾਲਾਂ ਦੀ ਮੰਗ ਆ ਰਹੀ ਹੈ। ਇਸ ਲਈ ਪ੍ਰਭਾਵਿਤ ਲਗਭਗ ਪੌਣੀ ਦਰਜਨ ਪਿੰਡਾਂ ਵਿਚ ਹੁਣ ਤੱਕ 1842 ਤਰਪਾਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਅੱਜ 19 ਟਰਾਲੀਆਂ ਹਰੇ ਚਾਰੇ ਦੀ ਵੰਡ ਸਿਰਫ ਅੱਜ ਕੀਤੀ ਗਈ ਹੈ ਜਦ ਕਿ ਬੀਤੇ ਕੱਲ ਵੀ 16 ਟਰਾਲੀਆਂ ਹਰਾ ਚਾਰਾ ਇੰਲ੍ਹਾਂ ਪਿੰਡਾਂ ਵਿਚ ਵੰਡਿਆ ਗਿਆ ਸੀ।। ਜਦ ਕਿ 50 ਕਿਉਂਟਲ ਪਸ਼ੂਆਂ ਲਈ ਸੱੁਕੇ ਫੀਡ ਦੀ ਵੰਡ ਅੱਜ ਕੀਤੀ ਗਈ ਹੈ।
ਇਸ ਤੋਂ ਬਿਨ੍ਹਾਂ ਫਾਜਿ਼ਲਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਨੇ ਵੀ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਦੀ ਸਹੀ ਵੰਡ ਕਰਵਾਈ। ਦੂਜ਼ੇ ਪਾਸੇ ਜਿ਼ਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਦੀ ਲੋੜਵੰਦ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਹੈ ਜਿੰਨ੍ਹਾਂ ਦੀ ਹਾਜਰੀ ਵਿਚ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।
Share:

ਸਤਲੁਜ਼ ਦੇ ਪਾਣੀ ਦੀ ਦਸਤਕ ਵਿਚ ਪ੍ਰਭਾਵਿਤ ਪਿੰਡਾਂ ਦੇ 20 ਘਰਾਂ ਵਿਚ ਗੁੰਜੀਆਂ ਕਿਲਕਾਰੀਆਂ—ਡਿਪਟੀ ਕਮਿਸ਼ਨਰ

ਸਤਲੁਜ਼ ਦੇ ਪਾਣੀ ਦੀ ਦਸਤਕ ਵਿਚ ਪ੍ਰਭਾਵਿਤ ਪਿੰਡਾਂ ਦੇ 20 ਘਰਾਂ ਵਿਚ ਗੁੰਜੀਆਂ ਕਿਲਕਾਰੀਆਂ—ਡਿਪਟੀ ਕਮਿਸ਼ਨਰ


—ਵਿਭਾਗ ਦੀਆਂ ਮੁਹਈਆ ਕਰਵਾਈਆਂ ਸਿਹਤ ਸਹੁਲਤਾਂ ਨਾਲ ਸਾਰੇ ਜੱਚਾ ਬੱਚਾ ਸੁਰੱਖਿਅਤ—ਸਿਵਲ ਸਰਜਨ

—42 ਹੋਰ ਗਰਭਵਤੀ ਔਰਤਾਂ ਦੇ ਜਣੇਪੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਹਨ—ਐਸਐਮਓ

—ਸਿਹਤ ਵਿਭਾਗ ਸਭ ਦੇ ਸੰਪਰਕ ਵਿਚ 

ਫਾਜਿ਼ਲਕਾ, 16 ਜ਼ੁਲਾਈ

ਫਾਜਿ਼ਲਕਾ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਜਿੱਥੇ ਸਤਲੁਜ਼ ਦੇ ਪਾਣੀ ਨੇ ਦਸਤਕ ਦਿੱਤੀ ਹੈ ਉਨ੍ਹਾਂ ਪਿੰਡਾਂ ਵਿਚ ਪਿੱਛਲੇ ਦਿਨਾਂ ਵਿਚ 20 ਘਰਾਂ ਵਿਚ ਕਿਲਕਾਰੀਆਂ ਗੁੰਜੀਆਂ ਹਨ। ਖੁਸ਼ੀ ਦੇ ਇੰਨ੍ਹਾਂ ਪਲਾਂ ਵਿਚ ਸਿਹਤ ਵਿਭਾਗ ਇੰਨ੍ਹਾਂ ਪਰਿਵਾਰਾਂ ਦਾ ਭਾਗੀਦਾਰ ਬਣਿਆ ਹੈ। ਵਿਭਾਗ ਵੱਲੋਂ ਮੁਹਈਆ ਕਰਵਾਈਆਂ ਸਿਹਤ ਸਹੁਲਤਾਂ ਨਾਲ ਸਾਰੇ ਜੱਚਾ ਬੱਚਾ ਸਿਹਤਮੰਦ ਅਤੇ ਸੁਰੱਖਿਅਤ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਣੇਪਾ ਉਪਰੰਤ ਦੀ ਮੈਡੀਕਲ ਸਹਾਇਤਾ ਵੀ ਮੁਹਈਆ ਕਰਵਾਈਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਵਿਭਾਗ ਨੇ 42 ਹੋਰ ਗਰਭਵਤੀ ਔਰਤਾਂ ਦੀ ਪਹਿਲਾਂ ਹੀ ਪਹਿਚਾਣ ਕੀਤੀ ਹੋਈ ਹੈ ਜਿੰਨ੍ਹਾਂ ਦਾ ਜਣੇਪਾ ਆਉਣ ਵਾਲੇ ਦਿਨਾਂ ਵਿਚ ਹੋਣ ਵਾਲਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੂੱਗਲ ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨੂੰ ਤਿਆਰੀਆਂ ਕਰਨ ਲਈ ਕਾਫੀ ਸਮਾਂ ਮਿਲ ਗਿਆ ਸੀ, ਜਿਸ ਅਧਾਰ ਤੇ ਸਿਹਤ ਵਿਭਾਗ ਨੇ ਵਿਭਾਗ ਕੋਲ ਰਜਿਸਟਰਡ ਗਰਭਵਤੀ ਔਰਤਾਂ ਦੀ ਸੁਚੀ ਅਨੁਸਾਰ ਇਸ ਸਮੇਂ ਅਨੁਸਾਰ ਹੋਣ ਵਾਲੇ ਜਣੇਪਿਆਂ ਦੀ ਸੂਚੀ ਪਹਿਲਾਂ ਹੀ ਤਿਆਰ ਕਰਕੇ ਯੋਚਨਾਬੰਦੀ ਕਰ ਲਈ ਸੀ। ਵਿਭਾਗ ਦੀ ਅਗਾਊਂ ਤਿਆਰੀ ਦਾ ਹੀ ਅਸਰ ਹੈ ਕਿ ਇਨ੍ਹਾਂ ਖੇਤਰਾਂ ਵਿੱਚ 20 ਗਰਭਵਤੀ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਸੂਚੀ ਅਨੁਸਾਰ ਦੇਖਭਾਲ ਅਤੇ ਇਲਾਜ ਚੱਲ ਰਿਹਾ ਹੈ।



ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਕਿਹਾ ਕਿ ਵਿਭਾਗ ਨੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਆਸ਼ਾ ਵਰਕਰਾਂ ਦੀ ਨਿਯੁਕਤੀ ਕੀਤੀ ਹੋਈ ਹੈ। ਆਸ਼ਾ ਵਰਕਰਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤੱਕ 20 ਗਰਭਵਤੀ ਔਰਤਾਂ ਦੀ ਜਣੇਪੇ ਤੋਂ ਬਾਅਦ ਜਨਮ ਤੋਂ ਬਾਅਦ ਦਾ ਚੈਕਅੱਪ ਵੀ ਘਰਾਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਅਤੇ ਏਐਨਐਮ ਜਣੇਪੇ ਤੋਂ ਬਾਅਦ ਜ਼ਰੂਰੀ ਦਵਾਈਆਂ ਦੇਣ ਅਤੇ ਮਾਂ ਅਤੇ ਬੱਚੇ ਦੀ ਦੇਖਭਾਲ ਲਈ ਹਰ ਘਰ ਦਾ ਦੌਰਾ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਮਹਾਤਮ ਨਗਰ ਦੇ ਕੰਟਰੋਲ ਰੂਮ ਵਿਚ ਸਿਹਤ ਵਿਭਾਗ ਦੀ ਟੀਮ ਸਮੇਤ ਐਂਬੂਲੈਂਸ 24 ਘੰਟੇ ਤਾਇਨਾਤ ਹੈ ਤਾਂ ਜੋ ਗਰਭਵਤੀ ਔਰਤ ਨੂੰ ਰਾਤ ਨੂੰ ਵੀ ਲੋੜ ਪੈਣ ’ਤੇ ਜਲਦੀ ਸਿਵਲ ਹਸਪਤਾਲ ਪਹੁੰਚਾਇਆ ਜਾ ਸਕੇ।


ਬਲਾਕ ਡੱਬਵਾਲਾ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਵਿਤਾ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਸੰਭਾਵੀ ਜਣੇਪੇ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਲਗਾਤਾਰ ਉਨ੍ਹਾਂ ਨਾਲ ਸੰਪਰਕ ਰੱਖਣ ਅਤੇ ਜਦੋਂ ਹੀ ਜਣੇਪੇ ਦਾ ਦਰਦ ਸ਼ੁਰੂ ਹੋਇਆ ਤਾਂ ਤੁਰੰਤ ਸਰਕਾਰੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ। ਇਸ ਤਰਾਂ 20 ਜਣੇਪੇ ਹੋਏ ਹਨ ਜਿੱਥੇ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ ਅਤੇ ਬਾਕੀ ਸੂਚੀ ਅਨੁਸਾਰ ਆਸ਼ਾ ਵਰਕਰ ਅਤੇ ਏਐਨਐਮ ਲਗਾਤਾਰ ਸੰਪਰਕ ਵਿੱਚ ਹਨ।ਸੀਮਾ ਰਾਣੀ ਜਿਸਦੀ ਡਲੀਵਰੀ ਪਿੱਛਲੇ ਦਿਨੀ ਸਰਕਾਰੀ ਹਸਪਤਾਲ ਵਿਚ ਹੋਈ ਨੇ ਦੱਸਿਆ ਕਿ ਉਸਨੂੰ ਸਿਹਤ ਵਿਭਾਗ ਵੱਲੋਂ ਹਰ ਪ੍ਰਕਾਰ ਦੀ ਮਦਦ ਮੁਹਈਆ ਕਰਵਾਈ ਗਈ ਅਤੇ ਬਿਲਕੁਲ ਮੁਫ਼ਤ ਜੱਚਾ ਬੱਚਾ ਸੇਵਾਵਾਂ ਮਿਲੀਆਂ ਹਨ। 

ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਇਨ੍ਹਾਂ ਖੇਤਰਾਂ ਵਿੱਚ 42 ਨਵੀਆਂ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ ਹੈ ਅਤੇ 64 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਅਸਲ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਉਮੀਦ ਜਗਾਉਣ ਲਈ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਰੱਖੀਆਂ ਆਸ਼ਾ ਵਰਕਰਾਂ ’ਤੇ ਲੋਕਾਂ ਦਾ ਵਿਸ਼ਵਾਸ ਹੈ ਅਤੇ 1000 ਦੀ ਆਬਾਦੀ ’ਤੇ ਕੰਮ ਕਰਨ ਵਾਲੀ ਆਸ਼ਾ ਵੀ ਹਰ ਘਰ ਵਿੱਚ ਆਸਾਨੀ ਨਾਲ ਪਹੁੰਚ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਚੰਗੀ ਸਿਹਤ ਆਸਾਨੀ ਨਾਲ ਮਿਲ ਰਹੀ ਹੈ।

ਜਿਕਰਯੋਗ ਹੈ ਕਿ ਆਸ਼ਾ ਵਰਕਰ ਅਜਿਹੇ ਸਟਾਫ ਦਾ ਇੱਕ ਹਿੱਸਾ ਹੈ, ਜਿਸਦਾ ਕੰਮ ਪਿੰਡਾਂ ਅਤੇ ਕਸਬਿਆਂ ਵਿੱਚ ਘਰ—ਘਰ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ, ਖਾਸ ਕਰਕੇ ਗਰਭਵਤੀ ਔਰਤਾਂ ਦੀ ਜਾਂਚ ਅਤੇ ਸੁਰੱਖਿਅਤ ਜਣੇਪੇ ਅਤੇ ਮਾਂ ਅਤੇ ਬੱਚੇ ਦੀ ਦੇਖਭਾਲ ਕਰਨਾ, ਜਿਸ ਵਿੱਚ ਆਸ਼ਾ ਵਰਕਰ ਦਾ ਇਹ ਮਹੱਤਵਪੂਰਨ ਭੁਮਿਕਾ ਹੈ।

Share:

ਸਕੂਲਾਂ ਵਿੱਚ ਛੁੱਟੀਆਂ ਬਾਰੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ

 ਕੱਲ ਸੋਮਵਾਰ 17 ਜੁਲਾਈ 2023 ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ।  


ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਚਾਈ, ਲੋਕ ਨਿਰਮਾਣ ਤੇ ਜਾਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖਤਰੇ ਤੋਂ ਰਹਿਤ ਹਨ। 


ਸਾਰੇ ਸਕੂਲਾਂ ਦੇ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਆ ਹਨ ਅਤੇ ਉਹ ਹੀ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਜ਼ਿੰਮੇਵਾਰ ਹੋਣਗੀਆਂ।  


ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਹਨਾਂ ਹੀ ਸਕੂਲਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨਣਗੇ।

Share:

Jul 15, 2023

ਰਾਹਤ ਦੀ ਖ਼ਬਰ-ਫਾਜਿ਼ਲਕਾ ਜਿ਼ਲ੍ਹੇ ਵਿਚ ਪਾਣੀ ਦੀ ਆਵਕ ਵਿਚ ਕਮੀ ਆਉਣ ਲੱਗੀ, ਹੁਸੈਨੀਵਾਲਾ ਤੋਂ ਨਿਕਾਸੀ ਘਟ ਕੇ ਰਹਿ ਗਈ ਸਿਰਫ 40 ਹਜਾਰ ਕਿਉਸਿਕ

 

There is news of relief for the villages of Fazilka bordering the international border under the water of Satluj. At present the water withdrawal from Hussainiwala headworks has reduced to only 40 thousand cusecs. Due to this, in some areas of Jalalabad, where the water has reduced up to 6 inches, before the Kawanwali bridge, where the water was overflowing and going towards the fields till yesterday evening, on Saturday evening, the water has started coming from the fields to the river. With this, there are chances of getting relief from Sunday in this area. This was said by Deputy Commissioner Dr. Senu Duggal during his visit to the border villages this evening. On the other hand, Narinderpal Singh Sawna, MLA of Halka Fazilka, who is continuously conducting relief work in these villages, has said that now the administration's emphasis is on providing relief and the government will help everyone. He said that while green fodder is being sent for the cattle, Markfed feed has also been sent for the animals while tarpaulins are also being distributed. He said that another shipment of tarpaulins will arrive tomorrow and tarpaulins will be provided to all as per their requirement. Apart from this, dry ration is also being distributed. Deputy Commissioner Dr Senu Duggal said that various departments have been deployed for the distribution of relief materials. He reprimanded the officials that relief materials should be given to all the needy without discrimination. He said that strict action will be taken if anyone is negligent in the relief work. He said that the villagers have made the main demand for tarpaulins and green fodder, so the concerned departments have been ordered to increase their supply. The Deputy Commissioner said that apart from this, the teams of the health department are also working and drinking water has been sent through tankers as per the need. Meanwhile, they reached the sandy beach with a tractor trolley, ration kits and tarpaulins and reached the spot. Heard people's problems. On this occasion, SSP Avneet Kaur Sidhu was also present with him. He appealed to the people to come to the flood-affected areas only for help and refrain from coming for the purpose of seeing the water. Assistant Commissioner General Sarangpreet Singh, DSP Subeg Singh, Naib Tehsildar Avinash Chandra, BDPO Pyar Singh, Chief Agriculture Officer Gurmeet Singh Cheema were also present on this occasion.


—ਹੁਣ ਪ੍ਰਸ਼ਾਸਨ ਵੱਲੋਂ ਰਾਹਤ ਪਹੁੰਚਾਉਣ ਤੇ ਜ਼ੋਰ, ਸਰਕਾਰ ਕਰੇਗੀ ਹਰੇਕ ਦੀ ਮਦਦ—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
—ਸਰਕਾਰੀ ਵਿਭਾਗਾਂ ਨੂੰ ਤਨਦੇਹੀ ਨਾਲ ਡਿਊਟੀ ਕਰਨ ਦੇ ਹੁਕਮ, ਕੁਤਾਹੀ ਤੇ ਹੋਵੇਗੀ ਕਾਰਵਾਈ—ਡਿਪਟੀ ਕਮਿਸ਼ਨਰ
—ਟਰੈਕਟਰ ਟਰਾਲੀ ਤੇ ਅਗਲੇਰੇ ਪਿੰਡਾਂ ਤੱਕ ਰਾਹਤ ਸਮੱਗਰੀ ਲੈ ਕੇ ਪਹੁੰਚੇ ਡੀਸੀ ਤੇ ਐਸਐਸਪੀ
ਫਾਜਿ਼ਲਕਾ, 15 ਜ਼ੁਲਾਈ 
Satluj  ਦੇ ਪਾਣੀ ਦੀ ਮਾਰ ਹੇਠ ਆਏ Fazilka ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਲਈ ਰਾਹਤ ਦੀ ਖ਼ਬਰ ਹੈ।ਹੁਸੈਨੀਵਾਲਾ ਹੈਡਵਰਕਸ ਤੋਂ ਇਸ ਸਮੇਂ ਪਾਣੀ ਦੀ ਨਿਕਾਸੀ ਘੱਟ ਕੇ ਸਿਰਫ 40 ਹਜਾਰ ਕਿਉਸਿਕ ਰਹਿ ਗਈ ਹੈ। ਇਸ ਕਾਰਨ Jalalabad ਦੇ ਕੁਝ ਖੇਤਰਾਂ ਵਿਚ ਜਿੱਥੇ 6 ਇੰਚ ਤੱਕ ਪਾਣੀ ਘੱਟਿਆ ਹੈ ਉਥੇ ਹੀ ਕਾਂਵਾਂ ਵਾਲੀ ਪੁਲ ਤੋਂ ਪਹਿਲਾਂ ਜਿੱਥੇ ਕੱਲ ਸ਼ਾਮ ਤੱਕ ਪਾਣੀ ਓਵਰ ਫਲੋ ਹੋ ਕੇ ਖੇਤਾਂ ਵੱਲ ਜਾ ਰਿਹਾ ਸੀ ਉਥੇ ਸ਼ਨੀਵਾਰ ਦੀ ਸ਼ਾਮ ਇੱਥੇ ਪਾਣੀ ਖੇਤਾਂ ਵੱਲੋਂ ਨਦੀ ਵੱਲ ਆਉਣ ਲੱਗਿਆ ਹੈ।ਇਸ ਨਾਲ ਇਸ ਇਲਾਕੇ ਵਿਚ ਐਤਵਾਰ ਤੋਂ ਰਾਹਤ ਮਿਲਣ ਦੇ ਆਸਾਰ ਬਣ ਗਏ ਹਨ। ਇਹ ਗੱਲ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਸ਼ਾਮ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਆਖੀ।
There is news of relief for the villages of Fazilka bordering the international border under the water of Satluj. At present the water withdrawal from Hussainiwala headworks has reduced to only 40 thousand cusecs. Due to this, in some areas of Jalalabad, where the water has reduced up to 6 inches, before the Kawanwali bridge, where the water was overflowing and going towards the fields till yesterday evening, on Saturday evening, the water has started coming from the fields to the river. With this, there are chances of getting relief from Sunday in this area. This was said by Deputy Commissioner Dr. Senu Duggal during his visit to the border villages this evening. On the other hand, Narinderpal Singh Sawna, MLA of Halka Fazilka, who is continuously conducting relief work in these villages, has said that now the administration's emphasis is on providing relief and the government will help everyone. He said that while green fodder is being sent for the cattle, Markfed feed has also been sent for the animals while tarpaulins are also being distributed. He said that another shipment of tarpaulins will arrive tomorrow and tarpaulins will be provided to all as per their requirement. Apart from this, dry ration is also being distributed. Deputy Commissioner Dr Senu Duggal said that various departments have been deployed for the distribution of relief materials. He reprimanded the officials that relief materials should be given to all the needy without discrimination. He said that strict action will be taken if anyone is negligent in the relief work. He said that the villagers have made the main demand for tarpaulins and green fodder, so the concerned departments have been ordered to increase their supply. The Deputy Commissioner said that apart from this, the teams of the health department are also working and drinking water has been sent through tankers as per the need. Meanwhile, they reached the sandy beach with a tractor trolley, ration kits and tarpaulins and reached the spot. Heard people's problems. On this occasion, SSP Avneet Kaur Sidhu was also present with him. He appealed to the people to come to the flood-affected areas only for help and refrain from coming for the purpose of seeing the water. Assistant Commissioner General Sarangpreet Singh, DSP Subeg Singh, Naib Tehsildar Avinash Chandra, BDPO Pyar Singh, Chief Agriculture Officer Gurmeet Singh Cheema were also present on this occasion.


ਦੂਜ਼ੇ ਪਾਸੇ ਹਲਕਾ ਫਾਜਿ਼ਲਕਾ ਦੇ ਵਿਧਾਇਕ Narinderpal singh sawna ਜ਼ੋ ਲਗਾਤਾਰ ਇੰਨ੍ਹਾਂ ਪਿੰਡਾਂ ਵਿਚ ਰਾਹਤ ਕਾਰਜ ਚਲਾ ਰਹੇ ਹਨ ਨੇ ਕਿਹਾ ਹੈ ਕਿ ਹੁਣ ਪ੍ਰਸ਼ਾਸਨ ਦਾ ਜ਼ੋਰ ਰਾਹਤ ਪਹੁੰਚਾਉਣ ਤੇ ਹੈ ਅਤੇ ਸਰਕਾਰ ਹਰੇਕ ਦੀ ਮਦਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਸੂਆਂ ਲਈ ਜਿੱਥੇ ਹਰਾ ਚਾਰਾ ਭੇਜਿਆ ਜਾ ਰਿਹਾ ਹੈ ਉਥੇ ਹੀ ਜਾਨਵਰਾਂ ਲਈ ਮਾਰਕਫੈਡ ਦੀ ਫੀਡ ਵੀ ਭੇਜੀ ਗਈ ਹੈ ਜਦ ਕਿ ਤਰਪਾਲਾਂ ਵੀ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਲਕ ਨੂੰ ਤਰਪਾਲਾਂ ਦੀ ਹੋਰ ਖੇਪ ਆ ਜਾਵੇਗੀ ਅਤੇ ਸਭ ਨੂੰ ਜਰੂਰਤ ਅਨੁਸਾਰ ਤਰਪਾਲਾਂ ਮੁਹਈਆ ਕਰਵਾਈਆਂ ਜਾਣਗੀਆਂ।ਇਸ ਤੋਂ ਬਿਨ੍ਹਾਂ ਸੁੱਕਾ ਰਾਸ਼ਣ ਵੀ ਵੰਡਿਆ ਜਾ ਰਿਹਾ ਹੈ।
In Fazilka district, the inflow of water began to decrease, the discharge from Hussainiwala reduced to only 40 thousand cusecs.


ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਰਾਹਤ ਸਮੱਗਰੀ ਦੀ ਵੰਡ ਲਈ ਵੱਖ ਵੱਖ ਵਿਭਾਗ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਾਹਤ ਸਮੱਗਰੀ ਬਿਨ੍ਹਾਂ ਭੇਦਭਾਵ ਹਰੇਕ ਜਰੂਰਤਮੰਦ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜਾਂ ਵਿਚ ਜ਼ੇਕਰ ਕਿਸੇ ਨੇ ਕੁਤਾਹੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਤਰਪਾਲਾਂ ਅਤੇ ਹਰੇ ਚਾਰੇ ਦੀ ਮੁੱਖ ਮੰਗ ਰੱਖੀ ਹੈ ਇਸ ਲਈ ਸਬੰਧਤ ਵਿਭਾਗਾਂ ਨੂੰ ਇੰਨ੍ਹਾਂ ਦੀ ਸਪਲਾਈ ਵਧਾਉਣ ਦੇ ਹੁਕਮ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਹਨ ਅਤੇ ਲੋੜ ਅਨੁਸਾਰ ਟੈਂਕਰਾਂ ਰਾਹੀਂ ਵੀ ਪੀਣ ਦਾ ਪਾਣੀ ਭੇਜਿਆ ਗਿਆ ਹੈ।ਇਸ ਦੌਰਾਨ ੳਹ ਰੇਤੇ ਵਾਲੀ ਭੈਣੀ ਵਿਚ ਟਰੈਕਟਰ ਟਰਾਲੀ ਤੇ ਰਾਸ਼ਨ ਕਿੱਟਾਂ ਤੇ ਤਰਪਾਲਾਂ ਲੈ ਕੇ ਪਹੁੰਚੇ ਅਤੇ ਮੌਕੇ ਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੇਵਲ ਮਦਦ ਲਈ ਹੀ ਆਇਆ ਜਾਵੇ ਅਤੇ ਪਾਣੀ ਵੇਖਣ ਦੇ ਉਦੇਸ਼ ਨਾਲ ਆਉਣ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸਾਰੰਗਪ੍ਰੀਤ ਸਿੰਘ, ਡੀਐਸਪੀ ਸੁਬੇਗ ਸਿੰਘ, ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ, ਬੀਡੀਪੀਓ ਪਿਆਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਵੀ ਹਾਜਰ ਸਨ।


Share:

ਪੰਜਾਬ ਵਿਚ ਹੜ੍ਹਾਂ ਦੀ ਮਾਰ -ਅਧਿਕਾਰੀਆਂ ਅਤੇ ਵਿਧਾਇਕਾਂ ਨੇ ਸੰਭਾਲਿਆ ਦੌਰਿਆਂ ਦਾ ਮੋਰਚਾ, ਰੱਖ ਰਹੇ ਨੇ ਪਲ ਪਲ ਦੀ ਜਾਣਕਾਰੀ

 ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਸਤਲੁਜ ਦੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

Floods in Punjab - Officials and MLAs took the front of the tours, keeping moment by moment information


 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
 ਅਧਿਕਾਰੀਆਂ ਨੂੰ ਟੁੱਟੀਆਂ ਸੜਕਾਂ ਤੇ ਗੱਟੀ ਰਾਜੋ ਕੇ ਪੁੱਲ ਦੇ ਨਾਲ ਬੰਨ ਨੂੰ ਮਜ਼ਬੂਤ ਕਰਨ ਦੀ ਹਦਾਇਤ

ਐਨਜੀਓ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਲਈ ਨਿਭਾਈ ਜਾ ਰਹੇ ਯੋਗਦਾਨ ਦੀ ਭਰਪੂਰ ਸਰਹਾਣਾ ਕੀਤੀ 

ਫਿਰੋਜ਼ਪੁਰ 15 ਜੁਲਾਈ 

 ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਐਸਐਸਪੀ ਸ.  ਭੁਪਿੰਦਰ ਸਿੰਘ ਵਲੋਂ ਸਤਲੁਜ ਦੇ ਪਾਣੀ ਤੋਂ ਪ੍ਰਭਾਵਿਤ ਸਰਹੱਦੀ 
 ਪਿੰਡਾਂ ਗੱਟੀ ਰਾਜੋ ਕੇ, ਟੇਂਡੀ  ਵਾਲਾ, ਭਖੜਾ, ਜੱਲੋ ਕੇ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦਾ ਦੌਰਾ ਕੀਤਾ ਗਿਆ| ਇਸ ਦੌਰਾਨ ਉਨ੍ਹਾਂ ਹਲਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹਰ ਵਕਤ ਲੋਕਾਂ ਦੇ ਨਾਲ ਖੜੇ ਹਾਂ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
 ਇਸ ਦੌਰਾਨ ਉਨ੍ਹਾਂ ਲੋਕਾਂ ਦੀ ਮੱਦਦ ਲਈ ਸੰਬੰਧਤ ਪਿੰਡਾਂ ਵਿੱਚ ਪਸ਼ੂਆਂ ਦੀ ਫੀਡ, ਸੁੱਕਾ ਰਾਸ਼ਨ, ਦਵਾਈਆਂ ਆਦਿ ਮੁਹਈਆਂ ਕਰਵਾਉਣ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਕਿਹਾ ਕਿ ਜਿਹੜੀਆਂ-ਜਿਹੜੀਆਂ ਸੜਕਾਂ ਦੀ ਰਿਪੇਅਰ ਕਰਵਾਉਣ ਦੀ ਲੋੜ ਹੈ ਉਸ ਲਈ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਐਕਸੀਅਨ ਡਰੇਨਜ ਨੂੰ ਆਦੇਸ਼ ਦਿੱਤੇ ਕਿ ਗੱਟੀ ਰਾਜੋ ਕੇ ਦੇ ਪੁਲ ਦੇ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਆਸ-ਪਾਸ ਦੇ ਪਿੰਡਾਂ ਵੱਲ ਨਾ ਜਾਵੇ।
 ਇਸ ਮੌਕੇ ਉਨ੍ਹਾਂ ਨੇ ਐਨਜੀਓ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਲਈ ਨਿਭਾਈ ਜਾ ਰਹੇ ਯੋਗਦਾਨ ਦੀ ਭਰਪੂਰ ਸਰਹਾਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਬੜਾ ਵੱਡਾ ਕਾਰਜ ਕੀਤਾ ਗਿਆ ਹੈ|  ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਦਾ ਸਤਰ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਜਿਸ ਕਿਸੇ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
 ਇਸ ਮੌਕੇ ਪ੍ਰਿੰਸੀਪਲ ਗੱਟੀ ਰਾਜੋ ਕੇ ਸਕੂਲ ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਸਮੇਤ ਵੱਖ ਵੱਖ ਐਨਜੀਓਜ ਦੇ ਮੈਂਬਰ ਹਾਜ਼ਰ ਸਨ|


#punjabflood 

Share:

ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

MLA Ranbir Singh Bhullar visited flood affected areas


 --ਪਿੰਡ ਪਿੰਡ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

 ਫਿਰੋਜ਼ਪੁਰ 15 ਜੁਲਾਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜਾ ਲੈਣ ਲਈ ਵਿਧਾਇਕ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਵੱਖ ਵੱਖ ਪਿੰਡਾਂ ਚਾਂਦੀ ਵਾਲਾ, ਰੁਕਣੇ ਵਾਲਾ, ਨਿਹਾਲਾ ਲਵੇਰਾ ਸਮੇਤ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਕਿਸ਼ਤੀ ਵਿੱਚ ਬੈਠ ਕੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲੇ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ|
 ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਦੌਰਾਨ ਸਭ ਤੋਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਰਾਸ਼ਨ, ਪਸ਼ੂਆਂ ਦੀ ਫੀਡ, ਚਾਰਾਂ ਆਦਿ ਲਗਾਤਾਰ ਪ੍ਰਭਾਵਿਤ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਮੁਹਈਆ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਰਾਸ਼ਨ ਆਦਿ ਜ਼ਰੂਰਤਮੰਦਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ|
 ਵਿਧਾਇਕ ਨੇ ਕਿਹਾ ਕਿ ਉਹ ਦਿਨ ਰਾਤ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ ਤੇ ਖ਼ਾਸ ਕਰ ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਸਥਿਤੀ ਆਮ ਵਾਂਗ ਹੋ ਜਾਏਗੀ ਕਿਉਕਿ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ ਅਤੇ ਜਦੋਂ ਵੀ ਰਾਸ਼ਨ ਫੀਡ ਆਦਿ ਦੀ ਵੰਡ ਕੀਤੀ ਜਾਂਦੀ ਹੈ ਤਾਂ ਪਿੰਡ ਦੇ ਮੋਹਦਵਾਰ ਬੰਦੇ ਕੋਲ ਖੜ੍ਹ ਕੇ ਰਾਸ਼ਨ ਆਦਿ ਦੀ ਵੰਡ ਕਰਵਾਉਣ| ਉਨ੍ਹਾਂ ਕਿਹਾ ਇਸ ਕੁਦਰਤੀ ਆਫ਼ਤ ਨੂੰ ਆਪਸ ਵਿੱਚ ਮਿਲਜੁਲ ਕੇ ਜਲਦੀ ਟਾਲਿਆ ਜਾ ਸਕਦਾ ਹੈ|

Share:

ਵਿਧਾਇਕ ਬਲੂਆਣਾ ਨੇ ਪਿੰਡ ਰਾਜਾਂਵਾਲੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਪ੍ਰੋਜੈਕਟ ਦਾ ਕੀਤਾ ਉਦਘਾਟਨ

 

MLA Baluana inaugurated the waste water drainage project at village Rajanwali

ਫਾਜ਼ਿਲਕਾ, 15 ਜੁਲਾਈ  (  ਬਲਰਾਜ ਸਿੰਘ ਸਿੱਧੂ ਹਰਵੀਰ ਬੁਰਜਾਂ )
ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਹਲਕੇ ਦੇ ਵਿਕਾਸ ਨੂੰ ਲੀਹਾਂ ਤੇ ਲਿਜਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਵਿਧਾਇਕ ਵੱਲੋਂ ਹਲਕੇ ਦੇ ਪਿੰਡ ਰਾਜਾਂਵਾਲੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਰਾਜਾਵਾਲੀ ਵਿਖੇ ਜਨ ਸੁਣਵਾਈ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣੀਆਂ ਗਈਆ।
ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਜੋ ਵੀ ਗਾਰੰਟੀਆਂ ਕੀਤੀਆਂ ਗਈਆਂ ਹਨ ਉਹ ਹਰ ਹੀਲੇ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਸਰਕਾਰ ਗਾਰੰਟੀਆਂ ਪੂਰੀ ਕਰਨ ਲਈ ਕਾਰਜਸ਼ੀਲ ਵੀ ਹੈ।
 ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਦਿਖ ਨੂੰ ਸੁਧਾਰਨ ਲਈ ਪੁਰਜੋਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਹਲਕਾ ਵਿਕਾਸ ਪੱਖੋਂ ਪਿਛੇ ਨਾ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵਿਸੇਸ਼ ਹਦਾਇਤਾਂ ਹਨ ਕਿ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।
Share:

ਫ਼ਾਜਿ਼ਲਕਾ ਦੇ ਪਿੰਡਾਂ ਵਿਚ ਵੀ ਸਤਲੁਜ ਦਾ ਉਫਾਨ , ਪਰ ਸੜਕੀ ਆਵਾਜਾਈ ਦੀ ਬਹਾਲੀ ਲਈ ਹੋ ਰਹੇ ਨੇ ਪੁਖ਼ਤਾ ਪ੍ਰਬੰਧ , ਦੇਖੋ ਤਸਵੀਰਾਂ

 ਮੰਡੀ ਬੋਰਡ ਨੂੰ ਸੜਕੀ ਸੰਪਰਕ ਬਹਾਲ ਰੱਖਣ ਲਈ ਸੰਭਾਲਿਆ ਮੋਰਚਾ

Fazilka, 15 July Balraj Singh Sidhu/Harveer Burjan  In about half a dozen villages bordering the international border of Fazilka, due to the flooding of the fields due to the rise of the Sutlej, the roads in some places were submerged in water and the Mandi Board has the difficult task of restoring road connectivity. has taken the lead to implement Deputy Commissioner Dr Senu Duggal said that it is very important to maintain road connectivity at the time of such a disaster so that relief materials can be delivered to the affected villages. He said that for this reason the Mandi Board has been deployed to protect the rural roads from breaking down. Mandi Board Executive Engineer Sahil Gagneja said that his department had already made preparations to save them from damage when the water overflows from the river and passes over the roads. Therefore, the roads were made of concrete at the places where the water flowed and the causeways were made, like the passage that has been made on the way from Kanwanwali Bridge to Mahatam Nagar. From here the water goes further but the road is not damaged.


ਫਾਜਿ਼ਲਕਾ, 15 ਜ਼ੁਲਾਈ  ਬਲਰਾਜ ਸਿੰਘ ਸਿੱਧੂ/ ਹਰਵੀਰ ਬੁਰਜਾਂ 
ਫਾਜਿ਼ਲਕਾ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਲਗਭਗ ਪੌਣੀ ਦਰਜਨ ਪਿੰਡਾਂ ਵਿਚ ਸਤਲੁਜ਼ ਦੇ ਉਫਾਨ ਕਾਰਨ ਖੇਤਾਂ ਵਿਚ ਪਾਣੀ ਆ ਜਾਣ ਕਾਰਨ ਕੁਝ ਥਾਂਈ ਸੜਕਾਂ ਪਾਣੀ ਵਿਚ ਡੁੱਬ ਜਾਣ ਤੇ ਮੰਡੀ ਬੋਰਡ ਨੇ ਸੜਕੀ ਸੰਪਰਕ ਨੂੰ ਬਹਾਲ ਰੱਖਣ ਦੇ ਔਖੇ ਕਾਰਜ ਨੂੰ ਨੇਪਰੇ ਚਾੜਨ ਲਈ ਮੋਰਚਾ ਸੰਭਾਲ ਲਿਆ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਅਜਿਹੇ ਆਫਤ ਦੇ ਸਮੇਂ ਸੜਕੀ ਸੰਪਰਕ ਬਹਾਲ ਰਹਿਣਾ ਬਹੁਤ ਜਰੂਰੀ ਹੈ ਤਾਂਕੀ ਪ੍ਰਭਾਵਿਤ ਪਿੰਡਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪੇਂਡੂ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਮੰਡੀ ਬੋਰਡ ਨੂੰ ਤਾਇਨਾਤ ਕੀਤਾ ਗਿਆ ਹੈ।
ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਸਾਹਿਲ ਗਗਨੇਜਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਕਿ ਜਦ ਪਾਣੀ ਨਦੀ ਵਿਚੋਂ ਓਵਰ ਫਲੋਅ ਹੋ ਕੇ ਸੜਕਾਂ ਦੇ ਉਪਰ ਦੀ ਲੰਘੇ ਤਾਂ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਲਈ ਪਾਣੀ ਦੇ ਵਹਾਅ ਵਾਲੀਆਂ ਥਾਂਵਾਂ ਤੇ ਸੜਕਾਂ ਨੂੰ ਕੰਕਰੀਟ ਦੀ ਬਣਾ ਕੇ ਕਾਜ਼ਵੇਅ ਬਣਾਏ ਹੋਏ ਸਨ ਜਿਸ ਤਰਾਂ ਦਾ ਲਾਂਘਾਂ ਕਾਂਵਾਂਵਾਲੀ ਪੁੱਲ ਤੋਂ ਮਹਾਤਮ ਨਗਰ ਦੇ ਰਾਸਤੇ ਵਿਚ ਬਣਾਇਆ ਗਿਆ ਹੈ। ਇੱਥੋਂ ਪਾਣੀ ਅੱਗੇ ਲੰਘ ਜਾਂਦਾ ਹੈ ਪਰ ਸੜਕ ਨੂੰ ਨੁਕਸਾਨ ਨਹੀਂ ਪੁੱਜਦਾ।

The rise of Sutlej also in the villages of Fazilka, but proper arrangements are being made for the restoration of road traffic, see pictures


ਇਸ ਤੋਂ ਬਿਨ੍ਹਾਂ ਬੋਰਡ ਨੇ ਮਿੱਟੀ ਦੇ ਗੱਟੇ ਪਹਿਲਾਂ ਹੀ ਭਰ ਕੇ ਰੱਖ ਲਏ ਸਨ ਜਿੰਨ੍ਹਾਂ ਨੂੰ ਹੁਣ ਟਰਾਲੀਆਂ ਰਾਹੀਂ ਉਨ੍ਹਾਂ ਸੜਕਾਂ ਦੇ ਕਿਨਾਰਿਆਂ ਤੇ ਲਗਾਇਆ ਜਾ ਰਿਹਾ ਹੈ ਜਿੱਥੇ ਪਾਣੀ ਦੇ ਵਹਾਅ ਨਾਲ ਸੜਕ ਦੇ ਕਿਨਾਰੇ ਕਮਜੋਰ ਹੋ ਕੇ ਘਾਰੇ ਪੈ ਗਏ ਹੋਏ ਹਨ। ਇਸ ਨਾਲ ਸੜਕੀ ਆਵਾਜਾਈ ਬਹਾਲ ਰਹੇਗੀ ਅਤੇ ਤੇਜੀ ਨਾਲ ਆਖਰੀ ਪਿੰਡ ਤੱਕ ਮਦਦ ਮਿਲੇਗੀ।
ਇੱਥੇ ਜਿਕਰਯੋਗ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਦੇ ਅਜਿਹੇ ਉਪਰਾਲਿਆਂ ਸਦਕਾ ਹੀ ਪਿੰਡਾਂ ਦੇ ਲੋਕਾਂ ਨੂੰ ਹੌਂਸਲਾ ਹੋਇਆ ਅਤੇ ਉਹ ਡੱਟ ਕੇ ਪ੍ਰਸਾਸਨ ਦੇ ਨਾਲ ਲੱਗ ਕੇ ਰਾਹਤ ਕਾਰਜ ਵੀ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਵੀ ਪਾਉਂਦੇ ਹਨ।

Share:

ਫ਼ਾਜਿ਼ਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਪਣਿਆਂ ਨੇ ਵਧਾਏ ਮਦਦ ਲਈ ਹੱਥ , ਖੁੱਦੇ ਹੀ ਅੱਗੇ ਆਉਣ ਲੱਗੇ ਲੋਕ

 ਫਾਜਿ਼ਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਹਰੇ ਚਾਰੇ ਦੀ ਵੰਡ ਜਾਰੀ

In the flood affected areas of Fazilka, they extended their hands for help, people started coming forward on their own.


ਸਰਕਾਰ ਲੋਕਾਂ ਦੇ ਨਾਲਹੋਵੇਗੀ ਹਰ ਸੰਭਵ ਮਦਦਨਰਿੰਦਰ ਪਾਲ ਸਿੰਘ ਸਵਨਾ
ਪਸੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਤਾਇਨਾਤਡਿਪਟੀ ਕਮਿਸ਼ਨਰ
ਫਾਜਿ਼ਲਕਾ, 15 ਜੁਲਾਈ
ਫਾਜਿ਼ਲਕਾ ਦੇ ਸਤਲੁਜ਼ ਕਰੀਕ ਦੇ ਪਾਰ ਦੇ ਪਿੰਡ ਜਿੱਥੇ ਖੇਤਾਂ ਵਿਚ ਮੀਂਹ ਦਾ ਪਾਣੀ ਭਰ ਗਿਆ ਹੈਵਿਚ ਸਰਕਾਰ ਵੱਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਮਦਦ ਲਈ ਵੀ ਉਪਰਾਲੇ ਆਰੰਭੇ ਗਏ ਹਨ। ਜਿੰਨ੍ਹਾਂ ਖੇਤਾਂ ਵਿਚ ਪਾਣੀ ਭਰ ਗਿਆ ਉਥੇ ਖੜੇ ਹਰੇ ਚਾਰੇ ਦੀ ਕਟਾਈ ਸੰਭਵ ਨਹੀਂ ਰਹੀ ਹੈ ਉਥੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਪਸ਼ੂ ਪਾਲਕਾਂ ਨੂੰ ਹਰਾ ਚਾਰਾ ਮੁਹਈਆ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ। ਉਨ੍ਹਾਂ ਨੇ ਆਪ ਵੱਖ ਵੱਖ ਪਿੰਡਾਂ ਵਿਚ ਆਪ ਜਾ ਕੇ ਹਰਾ ਚਾਰਾ ਵੰਡਵਾਇਆ। ਹਰੇ ਚਾਰੇ ਦੀ ਵੰਡ ਜਿ਼ੱਥੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਉਥੇ ਬਹੁਤ ਸਾਰੇ ਹੋਰ ਆਸ ਪਾਸ ਦੇ ਪਿੰਡਾਂ ਤੋਂ ਵੀ ਕਿਸਾਨ ਵੀਰ ਮਦਦ ਲਈ ਹਰਾ ਚਾਰਾ ਲੈ ਕੇ ਪੁੱਜੇ ਹਨ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਗਲਬਾਤ ਕਰਕੇ ਉਨ੍ਹਾਂ ਨੂੰ ਕਿਹਾ ਕਿ ਇਸ ਮੁਸਕਿਲ ਘੜੀ ਵਿਚ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਵੱਧ ਤੋਂ ਵੱਧ ਮਦਦ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ  ਨੇ ਕਿਹਾ ਕਿ ਜਿੱਥੇ ਉਹ ਖੁਦ ਲਗਾਤਾਰ ਪ੍ਰਭਾਵਿਤ ਪਿੰਡਾਂ ਵਿਚ ਵਿਚਰ ਕੇ ਮਦਦ ਪਹੁੰਚਾ ਰਹੇ ਹਨ ਉਥੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਲਗਾਤਾਰ ਕੰਮ ਕਰ ਰਹੀਆਂ ਹਨ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਇੰਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਬਿਮਾਰ ਪਸੂਆਂ ਦਾ ਨਾਲੋ ਨਾਲ ਇਲਾਜ ਕੀਤਾ ਜਾ ਰਿਹਾ ਹੈ। ਪਸੂਆਂ ਦੇ ਇਲਾਜ ਲਈ ਫੌਰੀ ਜਰੂਰਤ ਲਈ ਸਰਕਾਰ ਵੱਲੋਂ 50 ਹਜਾਰ ਰੁਪਏ ਦਵਾਈਆਂ ਦੀ ਖਰੀਦ ਲਈ ਭੇਜੇ ਗਏ ਸਨ ਜਿਸ ਨਾਲ ਵਿਭਾਗ ਨੇ ਦਵਾਈ ਦੀ ਖਰੀਦ ਕਰਕੇ ਇਲਾਕੇ ਵਿਚ ਭੇਜ਼ ਦਿੱਤੀ ਹੈ ਜਦ ਕਿ 50 ਹਜਾਰ ਰੁਪਏ ਹੋਰ ਦਵਾਈ ਲਈ ਸਰਕਾਰ ਨੇ ਜਿ਼ਲ੍ਹੇ ਨੂੰ ਭੇਜੇ ਹਨ।
ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਖਤਰੇ ਵਾਲੇ ਪਿੰਡਾਂ ਵਿਚ ਗਲਘੋਟੂ ਰੋਕੂ ਵੈਕਸੀਨ ਪਹਿਲਾਂ ਹੀ ਜਾਨਵਰਾਂ ਨੂੰ ਲਗਾ ਦਿੱਤੀ ਸੀ।


----
ਬਕੈਣ ਵਾਲਿਆਂ ਨੇ ਹੁਣ ਭੇਜਿਆ ਹਰਾ ਚਾਰਾ
ਮਾਰਚ ਮਹੀਨੇ ਜਿ਼ਲ੍ਹੇ ਦੇ ਪਿੰਡ ਬਕੈਣਵਾਲਾ ਵਿਚ ਟਾਰਨੇਡੋ ਤੁਫਾਨ ਨੇ ਵੱਡੀ ਤਬਾਹੀ ਮਚਾਈ ਸੀ। ਤਦ ਸਰਕਾਰ ਦੇ ਨਾਲ ਨਾਲ ਵੱਖ ਵੱਖ ਸਮਾਜ ਸੇਵੀਆਂ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਵੀ ਇਸ ਪਿੰਡ ਦੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਸੀ। ਅੱਜ ਹੁਣ ਜਦ ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਤਾਂ ਇਸ ਪਿੰਡ ਦੇ ਲੋਕਾਂ ਨੇ ਮਾਨਵਤਾ ਦਾ ਸਬੂਤ ਦਿੰਦੀਆਂ ਆਪਣੇ ਪਿੰਡੋਂ ਦੋ ਪਿੱਕਅੱਪ ਹਰੇ ਚਾਰੇ ਦੀ ਭਰਕੇ ਲਿਆ ਕੇ ਪ੍ਰਭਾਵਿਤ ਪਿੰਡਾਂ ਵਿਚ ਵੰਡੀ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਦਦ ਕਰਨ ਦੀ ਸਾਡੀ ਵਾਰੀ ਹੈ ਕਿਉਂਕਿ ਸਾਡੇ ਮਾੜੇ ਸਮੇਂ ਵਿਚ ਲੋਕਾਂ ਸਾਡੀ ਮਦਦ ਕੀਤੀ ਸੀ ਅਤੇ ਅੱਜ ਅਸੀਂ ਸਾਡੇ ਸਿਰ ਚੜੇ ਕਰਜ ਦਾ ਭਾਰ ਆਪਣੇ ਪਿੰਡੋਂ ਮਦਦ ਭੇਜ਼ ਉਤਾਰ ਰਹੇ ਹਾਂ। 
Share:

ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਦੁੱਧ ਪਿਲਾਉਂਦੀਆਂ ਮਾਂਵਾਂ, ਗਰਭਵਤੀ ਔਰਤਾਂ ਤੇ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਘਰਾਂ ਵਿਚ ਪਹੁੰਚਾਈ ਖੁਰਾਕ



ਫਾਜਿ਼ਲਕਾ, 15 ਜ਼ੁਲਾਈ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਹਰ ਹੀਲੇ ਮਦਦ ਕਰਨ ਦੇ ਨਿਰਦੇਸ਼ਾਂ ਦੇ ਮੱਦੇਨਜਰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਜੀ ਦੀਆਂ ਹਦਾਇਤਾਂ ਅਨੁਸਾਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਹੱਦੀ ਪਿੰਡਾਂ ਵਿਚ ਜਿੱਥੇ ਖੇਤਾਂ ਤੱਕ ਪਾਣੀ ਆ ਗਿਆ ਹੈ ਵਿਚ ਦੱੁੱਧ ਪਿਲਾਉਂਦੀਆਂ ਮਾਂਵਾਂ, ਗਰਭਵਤੀ ਔਰਤਾਂ ਤੇ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਘਰੋ ਘਰੀਂ ਪੋਸਟਿਕ ਖੁਰਾਕ ਵੰਡੀ ਗਈ ਹੈ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਸਮੇਂ ਆਂਗਣਬਾੜੀ ਕੇਂਦਰਾਂ ਵਿਚ ਛੁੱਟੀਆਂ ਹਨ, ਇਸ ਲਈ ਵਿਭਾਗ ਵੱਲੋਂ ਘਰਾਂ ਤੱਕ ਪੌਸ਼ਟਿਕ ਖੁਰਾਕ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ 15 ਦਿਨਾਂ ਦੀ ਪੌਸਟਿਕ ਖੁਰਾਕ ਦੇ ਪੈਕੇਟ ਘਰੋ ਘਰੀ ਪਹੁੰਚਾਏ ਜਾ ਰਹੇ ਹਨ ਤਾਂ ਜ਼ੋ ਦੁੱਧ ਪਿਲਾਉਂਦੀਆਂ ਮਾਂਵਾਂ ਜਾਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਇਸ ਸੰਕਟਕਾਲੀਨ ਸਮੇਂ ਦੌਰਾਨ ਵੀ ਪੌਸਟਿਕ ਖੁਰਾਕ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਠੀਕ ਰਹੇ।
ਉਨ੍ਹਾਂ ਨੇ ਕਿਹਾ ਕਿ ਆਂਗਣਬਾੜੀ ਵਰਕਰਾਂ ਅਤੇ ਸੁਪਰਵਾਇਜਰਾਂ ਵੱਲੋਂ ਬਰਸਾਤ ਦੇ ਇੰਨ੍ਹਾਂ ਦੌਰਾਨ ਛੋਟੇ ਬੱਚਿਆਂ ਦੀ ਸੰਭਾਲ ਅਤੇ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਂਦੀਆਂ ਮਾਂਵਾਂ ਦੀ ਸਿਹਤ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਪਿੰਡ ਮਹਾਤਮ ਨਗਰ ਦੀ ਆਂਗਣਬਾੜੀ ਵਰਕਰ ਸੰਤੋਸ਼ ਰਾਣੀ ਨੇ ਦੱਸਿਆ ਕਿ ਅਸੀਂ ਇਹ ਪੌਸ਼ਟਿਕ ਖੁਰਾਕ ਲਾਭਪਾਤਰੀ ਔਰਤਾਂ ਤੇ ਬੱਚਿਆਂ ਨੂੰ ਸਪਲਾਈ ਕਰ ਰਹੇ ਹਾਂ। ਪਿੰਡ ਦੀ ਉਸਾ ਰਾਣੀ ਨੇ ਸਰਕਾਰ ਵੱਲੋਂ ਘਰਾਂ ਤੱਕ ਪੌਸਟਿਕ ਖੁਰਾਕ ਪੁੱਜਦੀ ਕਰਨ ਦੇ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਜਰੂਰੀ ਸੀ। ਉਨ੍ਹਾਂ ਨੇ ਇਸ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ।


ਵਿਚ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਨਿਰਦੇਸ਼ਾਂ ਦੇ ਮੱਦੇਨਜਰ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ  ਪਿੰਡ ਦੋਨਾ ਨਾਨਕਾ ਵਿਚ ਰਾਹਤ ਸਮੱਗਰੀ ਲੈ ਕੇ ਪਹੁੰਚੇ। ਇੱਥੇ ਜਾਨਵਰਾਂ ਲਈ ਹਰਾ ਚਾਰਾ ਅਤੇ ਤਰਪਾਲਾਂ ਵੰਡੀਆਂ ਗਈਆਂ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਖੇਤਾਂ ਵਿਚ ਪਾਣੀ ਆਉਣ ਕਾਰਨ ਪਸੂਆਂ ਲਈ ਹਰਾ ਚਾਰਾ ਖੇਤਾਂ ਵਿਚ ਕੱਟਣਾ ਔਖਾ ਹੋ ਗਿਆ ਹੈ ਇਸ ਲਈ ਦੂਜ਼ੇ ਇਲਾਕਿਆਂ ਤੋਂ ਹਰਾ ਚਾਰਾ ਲਿਆ ਕੇ ਇੱਥੇ ਪਹੁੰਚਾਇਆ ਗਿਆ ਹੈ ਤਾਂ ਜ਼ੋ ਲੋਕਾਂ ਨੂੰ ਆਪਣੇ ਜਾਨਵਰਾਂ ਲਈ ਚਾਰਾ ਮਿਲ ਸਕੇ।
ਇਸੇ ਤਰਾਂ ਤਰਪਾਲਾਂ ਸਥਾਨਕ ਪੱਧਰ ਤੇ ਜ਼ੇਕਰ ਬਾਰਿਸ ਆ ਗਈ ਤਾਂ ਇੰਨ੍ਹਾਂ ਲੋਕਾਂ ਨੂੰ ਬਾਰਿਸ ਤੋਂ ਰਾਹਤ ਦੇਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਸਮਾਨ ਦਿੱਤਾ ਗਿਆ ਹੈ।
ਉਨ੍ਹਾਂ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਘਬਰਾਹਟ ਵਿਚ ਨਾ ਆਉਣ। ਪੰਜਾਬ ਸਰਕਾਰ ਦਾ  ਪ੍ਰਸ਼ਾਸਨ ਲੋਕਾਂ ਦੇ ਨਾਲ ਹੈ।ਉਨ੍ਹਾਂ ਨੇ ਦੱਸਿਆ ਕਿ ਲੋਕ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ 01638—262153 ਨੰਬਰ ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਤਹਿਸੀਲਦਾਰ ਸੁਖਦੇਵ ਸਿੰਘ, ਬੀਡੀਪੀਓ ਸ੍ਰੀ ਪਿਆਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਚੇਅਰਮੈਨ ਮਾਰਕਿਟ ਕਮੇਟੀ ਪਰਮਜੀਤ ਸਿੰਘ ਨੂਰਸ਼ਾਹ, ਸਰਪੰਚ ਗੁਲਸ਼ੇਰ ਸਿੰਘ ਅਤੇ ਬਲਬੀਰ ਸਿੰਘ, ਗੌਰਵ ਕੰਬੋਜ਼, ਬੰਸ਼ੀ ਸਾਮਾ, ਹੈਪੀ ਪੀਏ ਤੇ ਰੌਸ਼ਨ ਲਾਲ ਆਦਿ ਵੀ ਹਾਜਰ ਸਨ।

Share:

ਵਿਧਾਇਕ ਸੇਖੋਂ ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਂਹ ਨਾਲ ਖਰਾਬ ਹੋਈ ਫਸਲ ਦੇ ਨੁਕਸਾਨ ਦਾ ਲਿਆ ਜਾਇਜ਼ਾ




ਫਰੀਦਕੋਟ 15 ਜੁਲਾਈ 
ਵਿਧਾਇਕ ਫ਼ਰੀਦਕੋਟ  ਗੁਰਦਿੱਤ ਸਿੰਘ ਸੇਖੋਂ ਨੇ ਮੀਂਹ ਕਾਰਨ ਪਿੰਡ ਘੋਨੀਵਾਲਾ, ਸਾਧਾਂਵਾਲਾ, ਗੋਲੇਵਾਲਾ ਤੇ ਹੱਸਨ ਭੱਟੀ ਦੇ ਕਿਸਾਨ ਵੀਰਾਂ ਦੀ ਕਈ ਏਕੜ ਤਬਾਹ ਹੋਈ ਫ਼ਸਲ ਦਾ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਹੋਏ ਨੁਕਸਾਨ ਦੀ ਭਰਭਾਈ ਕਰਨ ਦੇ ਹੁਕਮ ਦਿੱਤੇ।

ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਂਹ ਦੇ ਪਾਣੀ ਨਾਲ ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ ਗਿਆ ਹੈ ਤੇ ਹੋਏ ਨੁਕਸਾਨ ਸੰਬੰਧੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਔਖੀ ਘੜੀ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾ ਦੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਅਤੇ ਨਾ ਘਬਰਾਹਟ ਵਿੱਚ ਆਉਣ, ਸਗੋ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਤ ਕੀਤੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ।

Share:

Jul 12, 2023

ਜਿ਼ਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ


ਸਾਰੇ ਵਿਭਾਗਾਂ ਵੱਲੋਂ ਅਗੇਤੇ ਪ੍ਰਬੰਧ ਮੁਕੰਮਲਡਿਪਟੀ ਕਮਿਸ਼ਨਰ

ਫਾਜਿ਼ਲਕਾ, 12 ਜੁਲਾਈ 2023

                ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਅਗੇਤੀਆਂ ਤਿਆਰੀਆਂ ਸਬੰਧੀ ਦਿੱਤੇ ਨਿਰਦੇਸ਼ਾਂ ਤਹਿਤ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਰੇ ਅਗੇਤੇ ਪ੍ਰਬੰਧ ਕਰ ਲਏ ਗਏ ਹਨ।ਇਸ ਤੋਂ ਬਿਨ੍ਹਾਂ ਸਾਰੇ ਸਬੰਧਤ ਵਿਭਾਗ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਆਪੋ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਤੇ ਲੱਗੇ ਹੋਏ ਹਨ।

                ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੰਦਿਆਂ ਦੱਸਿਆ ਕਿ ਬੁੱਧਵਾਰ ਦੁਪਹਿਰ 3 ਵਜੇ ਤੱਕ ਹੁਸੈਨੀਵਾਲਾ ਤੋਂ 187182 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਬੀਤੀ ਅੱਧੀ ਰਾਤ ਤੋਂ ਇਹ ਇੰਨ੍ਹਾਂ ਹੀ ਡਿਸਚਾਰਜ ਹੋ ਰਿਹਾ ਹੈ।ਕਾਂਵਾਂਵਾਲੀ ਪੁੱਲ ਤੇ ਹਾਲੇ ਪੁੱਲ ਤੋਂ ਪਾਣੀ ਕਾਫੀ ਨੀਂਵਾਂ ਹੈ ਅਤੇ ਕਾਂਵਾਂ ਵਾਲੀ ਪੁਲ ਕੋਲ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਹੀ ਹੈ।ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਬੀਐਸਐਫ ਨਾਲ ਵੀ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ ਤਾਂ ਜ਼ੋ ਪੱਤਣ ਪੋਸਟ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਲਗਾਤਾਰ ਪਾਣੀ ਦੀ ਨਿਕਾਸੀ ਹੁੰਦੀ ਰਹੇ।

                ਦੂਜ਼ੇ ਪਾਸੇ ਜਿ਼ਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗ ਪਿੰਡਾਂ ਵਿਚ ਲੋਕਾਂ ਦੀ ਸਹਾਇਤਾ ਅਤੇ ਸੇਵਾ ਲਈ ਲੱਗੇ ਹੋਏ ਹਨ। ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਪਿੰਡ ਮਹਾਤਮ ਨਗਰ ਵਿਚ ਕੈਂਪ ਕਰਕੇ ਲੋਕਾਂ ਨੂੰ ਦਵਾਈਆਂ ਅਤੇ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੁਧਾਰੂ ਜਾਨਵਰਾਂ ਦਾ ਟੀਕਾਕਰਨ ਕਰ ਰਹੀਆਂ ਹਨ ਤਾਂ ਜ਼ੋ ਜਾਨਵਰਾਂ ਵਿਚ ਪਾਣੀ ਦੇ ਜਾਣ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ।

                ਇਸ ਤੋਂ ਬਿਨ੍ਹਾਂ ਡ੍ਰੇਨਜ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕਰੀਕ ਦੇ ਪੂਰਬੀ ਬੰਨ੍ਹ ਨੂੰ ਸੁਰੱਖਿਤ ਰੱਖਣ ਲਈ ਉਪਰਾਲਿਆਂ ਦੀ ਲੜੀ ਤਹਿਤ ਕਮਜੋਰ ਥਾਂਵਾਂ ਤੇ ਮਿੱਟੀ ਦੇ ਥੈਲੇ ਭਰ ਕੇ ਲਗਾਏ ਜਾ ਰਹੇ ਹਨ। ਪੁਲ ਤੇ ਕੇਲੀ ਫਸਨ ਤੇ ਕੱਢਣ ਲਈ ਜ਼ੇਸੀਬੀ ਮੌਜ਼ੂਦ ਹੈ। ਰਸਦ ਵਿਭਾਗ ਵੱਲੋਂ ਪਿੰਡਾਂ ਵਿਚ ਪਾਣੀ ਭਰਨ ਦੀ ਸੂਰਤ ਵਿਚ ਇੱਥੋਂ ਨਿਕਾਸੀ ਕੀਤੇ ਜਾਣ ਵਾਲੇ ਲੋਕਾਂ ਲਈ ਰਾਸ਼ਨ ਦੇ ਪੈਕਟ ਤਿਆਰ ਕੀਤੇ ਜਾ ਰਹੇ ਹਨ।ਜਦ ਕਿ ਜਿ਼ਲ੍ਹੇ ਵਿਚ 17 ਥਾਂਵਾਂ ਰਾਹਤ ਕੈਂਪ ਸਥਾਪਿਤ ਕਰਨ ਲਈ ਚਿੰਨਹਤ ਹਨ।

                ਇਸ ਤੋਂ ਬਿਨ੍ਹਾਂ ਮਾਲ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਬਾਰਡਰ ਬੈਲਟ ਦੇ ਪਿੰਡਾਂ ਵਿਚ ਲਗਾਤਾਰ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਪਾਣੀ ਦੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜ਼ੋ ਜ਼ੇਕਰ ਇੱਥੋਂ ਲੋਕਾਂ ਨੂੰ ਬਾਹਰ ਕੱਢਣ ਦਾ ਫੈਸਲਾ ਕਰਨਾ ਪਵੇ ਤਾਂ ਤੁਰੰਤ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਤਹਿਸੀਲਦਾਰ ਸੁਖਦੇਵ ਸਿੰਘ ਨੇ ਮਹਾਤਮ ਨਗਰਮੁਹਾਰ ਜਮਸੇਰਢਾਣੀ ਸੱਦਾ ਸਿੰਘ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਇੰਤਜਾਮਾਂ ਬਾਰੇ ਜਾਣਕਾਰੀ ਦਿੱਤੀ ਗਈ।

                ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਜ਼ੇਕਰ ਕਿਸੇ ਨੂੰ ਹੜ੍ਹਾਂ ਸਬੰਧੀ ਕਿਸੇ ਵੀ ਕਿਸਮ ਦੀ ਮਦਦ ਲੋੜੀਂਦੀ ਹੋਵੇ ਤਾਂ ਕੰਟਰੋਲ ਰੂਮ ਦੇ ਨੰਬਰ 01638—262153 ਤੇ ਸੰਪਰਕ ਕੀਤਾ ਜਾਵੇ।

Share:

Definition List

blogger/disqus/facebook

Unordered List

Support