punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Jul 17, 2023

ਮੀਹਾਂ ਮਗਰੋਂ ਹੜਾਂ ਵਰਗੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਖੇਤਰਾਂ ਚ ਰਾਹਤ, ਮੁੜ ਵਸੇਬਾ ਅਤੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ ’ਤੇ ਖੜਾ ਕਰਨ ਲਈ ਸੂਬਾ ਸਰਕਾਰ ਵਚਨਬੱਧ ਤੇ ਯਤਨਸੀਲ : ਬਲਕਾਰ ਸਿੱਧੂ

 

--ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਮੱਕੀ ਦੇ ਆਚਾਰ ਨਾਲ ਭਰੇ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

--ਇੱਕ ਮਹੀਨੇ ਦੀ ਤਨਖਾਹ ਹੜ੍ਹ ਪੀੜ੍ਹਤਾਂ ਲਈ ਦੇਣ ਦਾ ਕੀਤਾ ਐਲਾਨ

--ਕਿਹਾ : ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਰਾਹਤ ਸਮੱਗਰੀ ਭੇਜੀ ਜਾਵੇਗੀ

The state government is committed and committed to the relief, rehabilitation and re-establishment of infrastructure in the areas affected by natural calamities like floods after monsoon: Balkar Sidhu


ਰਾਮਪੁਰਾ (ਬਠਿੰਡਾ) 17 ਜੁਲਾਈ : ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਮੀਹਾਂ ਮਗਰੋਂ ਹੜਾਂ ਵਰਗੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਖੇਤਰਾਂ ਵਿੱਚ ਰਾਹਤ, ਮੁੜ ਵਸੇਬਾ ਅਤੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ ’ਤੇ ਖੜਾ ਕਰਨ ਲਈ ਵਚਨਬੱਧ ਤੇ ਯਤਨਸੀਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਮਪੁਰਾ ਤੋਂ ਵਿਧਾਇਕ ਸ ਬਲਕਾਰ ਸਿੰਘ ਸਿੱਧੂ ਨੇ ਨਵੀਂ ਅਨਾਜ਼ ਮੰਡੀ ਰਾਮਪੁਰਾ ਫੂਲ ਤੋ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਮੱਕੀ ਦੇ ਅਚਾਰ ਦੀਆ ਗੱਠਾਂ ਦੇ 2 ਟਰੱਕਾਂ ਨੂੰ ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਦੇ ਸਹਿਯੋਗ ਸਦਕਾ ਰਵਾਨਾ ਕਰਨ ਉਪਰੰਤ ਕੀਤਾ।

ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਇਕ ਦਰਜਨ ਟਰਾਲੀਆਂ ਤੇ ਪਿੱਕਅੱਪ ਹਰਾ ਚਾਰਾ ਲੈ ਕੇ ਪੁੱਜੇ

        ਇਸ ਮੌਕੇ ਵਿਧਾਇਕ ਸ਼੍ਰੀ ਬਲਕਾਰ ਸਿੱਧੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਮਾਨ ਵੱਲੋਂ ਲਗਾਤਾਰ ਹੜਾਂ ਕਾਰਨ ਜਾਨ-ਮਾਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਨ ਦਾ ਭਰੋਸਾ ਵੀ ਦਿਵਾਇਆ ਜਾ ਰਿਹਾ ਹੈ।

ਵਿਧਾਇਕ ਰਣਬੀਰ ਭੁੱਲਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

        ਇਸ ਮੌਕੇ ਸ਼੍ਰੀ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤੇ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਕਾਰਨ ਹੀ ਵੱਡਾ ਨੁਕਸਾਨ ਹੋਣ ਤੋਂ ਬਚਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਪੂਰੀ ਤਰ੍ਹਾਂ ਨਾਲ ਸੁਰੱਖਿਤ ਹੈ। ਇਸ ਮੌਕੇ ਉਨ੍ਹਾਂ ਆਪਣੀ ਇੱਕ ਮਹੀਨੇ ਦੀ ਤਨਖਾਹ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਐਲਾਨ ਵੀ ਕੀਤਾ।

 ਇਹ ਵੀ ਪੜ੍ਹੋ -ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਕਿਸਾਨਾਂ ਲਈ ਪਨੀਰੀ ਦਾ ਪ੍ਰਬੰਧ -ਡਿਪਟੀ ਕਮਿਸ਼ਨਰ ਫਰੀਦਕੋਟ

        ਇਸ ਮੌਕੇ ਉਨ੍ਹਾਂ ਪੰਜਾਬੀ ਕੌਮ ਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਤੋ ਘਬਰਾਉਣ ਵਾਲੇ ਨਹੀਂ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਦੇ ਹਨ। ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਸਹਿਯੋਗ ਸਦਕਾ ਇਹ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਇਸ ਤਰ੍ਹਾਂ ਦੀ ਰਾਹਤ ਸਮੱਗਰੀ ਹੋਰ ਭੇਜਕੇ ਹੜ੍ਹ ਪੀੜ੍ਹਤਾਂ ਦੀ ਹੋਰ ਸਹਾਇਤਾ ਕੀਤੀ ਜਾਵੇਗੀ।

ਜਾਰੀ ਹਨ ਰਾਹਤ ਕਾਰਜ, ਹਰਾ ਚਾਰਾ, ਤਰਪਾਲਾਂ ਤੇ ਰਾਸ਼ਟ ਕਿੱਟਾਂ ਦੀ ਕੀਤੀ ਗਈ ਵੰਡ

        ਇਸ ਮੌਕੇ ਉਨ੍ਹਾਂ ਦੂਜੀਆਂ ਪਾਰਟੀਆਂ ਦੇ ਸਾਰੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਸਗੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਫ਼ੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰਾਮਪੁਰਾ ਫੂਲ ਤੇ ਆਸ-ਪਾਸ ਦਾ ਖੇਤਰ ਹਾਲ ਹੀ ਚ ਹੜ੍ਹਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ।

        ਇਸ ਮੌਕੇ ਆਮ ਆਦਮੀ ਪਾਰਟੀ ਦੇ ਮੋਹਤਬਰਾਂ ਤੋਂ ਇਲਾਵਾ ਵਰਕਰ ਅਤੇ ਆਮ ਲੋਕ ਹਾਜ਼ਰ ਸਨ

Share:

ਜਾਰੀ ਹਨ ਰਾਹਤ ਕਾਰਜ, ਹਰਾ ਚਾਰਾ, ਤਰਪਾਲਾਂ ਤੇ ਰਾਸ਼ਟ ਕਿੱਟਾਂ ਦੀ ਕੀਤੀ ਗਈ ਵੰਡ



—ਪਾਣੀ ਘੱਟਣ ਨਾਲ ਮਿਲਣ ਲੱਗੀ ਰਾਹਤ, ਪਾਣੀ ਦੇ ਉਚੱਤਮ ਪੱਧਰ ਦੇ ਮੁਕਾਬਲੇ 3 ਫੁੱਟ ਪਾਣੀ ਦਾ ਲੈਵਲ ਘਟਿਆ

ਫਾਜਿ਼ਲਕਾ, 17 ਜ਼ੁਲਾਈ

ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਤੇਜੀ ਨਾਲ ਹਾਲਾਤ ਸੁਧਰ ਰਹੇ ਹਨ। ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਦੂਜ਼ੇ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਤੱਕ ਰਾਹਤ ਭੇਜੀ ਜਾ ਰਹੀ ਹੈ।


ਇਹ ਵੀ ਪੜ੍ਹੋ -ਡੇਰਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਨੇ ਸੰਭਾਲੀ ਕਮਾਨ, ਘਰਾਂ ਵਿਚੋਂ ਬਾਹਰ ਲਿਆਂਦਾ ਕੀਮਤੀ ਸਮਾਨ ਅਤੇ ਬਚਾਈ ਹਰ ਕਿਸੇ ਦੀ ਜਾਨ

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਸਾਰੇ ਪਿੰਡਾਂ ਵਿਚ ਭੇਜੀਆਂ ਗਈਆਂ ਹਨ ਤਾਂ ਜ਼ੋ ਹੜ੍ਹ ਤੋਂ ਬਾਅਦ ਦੇ ਇਸ ਸਮੇਂ ਵਿਚ ਬਿਮਾਰੀਆਂ ਦਾ ਪਸਾਰ ਨਾ ਹੋਵੇ। ਇਸ ਤੋਂ ਬਿਨ੍ਹਾਂ ਮਹਾਤਮ ਨਗਰ ਦਾ ਸਰਕਾਰੀ ਸਕੂਲ ਵੀ ਅੱਜ ਖੁੱਲ ਗਿਆ ਸੀ।ਦੂਜ਼ੇ ਪਾਸੇ ਦਰਿਆ ਵਿਚ ਪਾਣੀ ਦਾ ਪੱਧਰ ਨੀਂਵਾਂ ਜਾਣ ਨਾਲ ਖੇਤਾਂ ਤੋਂ ਪਾਣੀ ਵਾਪਿਸ ਦਰਿਆ ਵੱਲ ਜਾਣ ਲੱਗਾ ਹੈ ਅਤੇ ਪਾਣੀ ਵਿਚ ਡੱੁਬਿਆ ਝੋਨਾ ਮੁੜ ਬਾਹਰ ਆ ਰਿਹਾ ਹੈ।ਕਾਂਵਾਂ ਵਾਲੀ ਪੁਲ ਦੀ ਹੇਠਲੀ ਸਲੈਬ ਤੋਂ ਪਾਣੀ ਦਾ ਪੱਧਰ 1.5 ਫੁੱਟ ਤੱਕ ਨੀਵਾਂ ਹੋ ਗਿਆ ਹੈ।ਜਦ ਕਿ ਉਸ ਉਚੱਤਮ ਪੱਧਰ ਜਿੱਥੋਂ ਤੱਕ ਪਾਣੀ ਪੁੱਜ ਗਿਆ ਸੀ ਉਸ ਨਾਲੋਂ 3 ਫੁੱਟ ਪਾਣੀ ਦਾ ਪੱਧਰ ਘੱਟ ਚੁੱਕਾ ਹੈ।

Relief work, distribution of green fodder, tarpaulins and Rasht kits are going on

ਇਹ ਵੀ ਪੜ੍ਹੋ -ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਕਿਸਾਨਾਂ ਲਈ ਪਨੀਰੀ ਦਾ ਪ੍ਰਬੰਧ -ਡਿਪਟੀ ਕਮਿਸ਼ਨਰ ਫਰੀਦਕੋਟ

ਦੂਜ਼ੇ ਪਾਸੇ ਰਾਹਤ ਸਮੱਗਰੀ ਦੀ ਲਗਾਤਾਰ ਵੰਡ ਜਾਰੀ ਹੈ। ਪਿੰਡ ਪੱਧਰ ਤੇ ਰਾਹਤ ਸਮੱਗਰੀ ਦੀ ਵੰਡ ਲਈ ਟੀਮਾਂ ਬਣਾਈਆਂ ਗਈਆਂ ਹਨ। ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅੱਜ ਵੀ ਪਿੰਡ ਪਿੰਡ ਘੁੰਮ ਕੇ ਰਾਹਤ ਪਹੁੰਚਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਤੇਜਾ ਰੁਹੇਲਾ ਅਤੇ ਚੱਕ ਰੁਹੇਲਾ ਵਿਚ ਤਰਪਾਲਾਂ ਅਤੇ ਹੋਰ ਸਮਾਨ ਦੀ ਵੰਡ ਕਰਵਾਈ। ਇਸਤੋਂ ਬਿਨ੍ਹਾਂ ਰੇਤੇਵਾਲੀ ਭੈਣੀ ਵਿਚ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਰੈਡ ਕ੍ਰਾਸ ਵੱਲੋਂ ਭੇਜੀਆਂ ਰਾਸ਼ਨ ਕਿੱਟਾਂ ਵੰਡੀਆਂ।

Relief work, distribution of green fodder, tarpaulins and Rasht kits are going on

ਇਹ ਵੀ ਪੜ੍ਹੋ -ਵਿਧਾਇਕ ਰਣਬੀਰ ਭੁੱਲਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਜਿ਼ਲ੍ਹੇ ਵਿਚ ਹੁਣ ਤੱਕ 3400 ਤੋਂ ਵਧੇਰੇ ਤਰਪਾਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜਦ ਕਿ ਅੱਜ ਦੁਪਹਿਰ ਤੱਕ 12 ਟਰਾਲੀਆਂ ਹਰਾ ਚਾਰਾ ਵੰਡਿਆ ਜਾ ਚੱੁਕਾ ਹੈ ਜਦ ਕਿ ਬਾਅਦ ਦੁਪਹਿਰ ਵੀ ਇਹ ਕਾਰਵਾਈ ਜਾਰੀ ਹੈ।

Share:

ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਇਕ ਦਰਜਨ ਟਰਾਲੀਆਂ ਤੇ ਪਿੱਕਅੱਪ ਹਰਾ ਚਾਰਾ ਲੈ ਕੇ ਪੁੱਜੇ

 

Balluana MLA Amandeep Singh Goldi Musafir arrived with a dozen trolleys and pickups with green fodder.

—ਨੇਤਾ ਜ਼ੋ ਸਿਰਫ ਗੇੜਾ ਮਾਰਨ ਨਹੀਂ, ਬਲਕਿ ਮਦਦ ਲੈ ਕੇ ਪਹੁੰਚੇ—ਨਰਿੰਦਰ ਪਾਲ ਸਿੰਘ ਸਵਨਾ
ਫਾਜਿ਼ਲਕਾ, 17 ਜ਼ੁਲਾਈ
ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਆਏ ਹੜ੍ਹਾਂ ਦੇ ਮੱਦੇਨਜਰ ਅੱਜ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਇਕ ਦਰਜਨ ਟਰਾਲੀਆਂ ਤੇ ਪਿੱਕਅੱਪ ਹਰੇ ਚਾਰੇ ਦੀਆਂ ਲੈਕੇ ਪਹੁੰਚੇ ਅਤੇ ਉਨ੍ਹਾਂ ਨੇ ਇਹ ਸਮੱਗਰੀ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੂੰ ਸੌਂਪੀ ਅਤੇ ਕਿਹਾ ਕਿ ਉਨ੍ਹਾਂ ਦਾ ਹਲਕਾ ਇਸ ਮੁਸਕਿਲ ਘੜੀ ਵਿਚ ਫਾਜਿ਼ਲਕਾ ਦੇ ਲੋਕਾਂ ਨਾਲ ਖੜਾ ਹੈ।
ਇਸ ਲਈ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲੇ ਅਜਿਹੇ ਨੇਤਾ ਹਨ ਜ਼ੋ ਸਿਰਫ ਗੇੜਾ ਮਾਰਨ ਨਹੀਂ ਆਏ ਸਗੋਂ ਫਾਜਿ਼ਲਕਾ ਦੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਹਨ। ਬਾਅਦ ਵਿਚ ਦੋਹਾਂ ਵਿਧਾਇਕਾਂ ਨੇ ਇਹ ਰਾਹਤ ਲੋਕਾਂ ਵਿਚ ਵੰਡੀ।
ਇਸ ਮੌਕੇ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਮੁਸਕਿਲ ਦੀ ਘੜੀ ਵਿਚ ਅਸੀਂ ਸਾਰੇ ਇਕਜੁੱਟ ਹਾਂ ਅਤੇ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਅਸੀਂ ਇਸ ਔਖੇ ਵੇਲੇ ਨੂੰ ਪਾਰ ਕਰ ਲਵਾਂਗੇ ਅਤੇ ਮੁੜ ਤੋਂ ਪੰਜਾਬ ਤਰੱਕੀ ਦੀ ਰਾਹ ਤੁਰੇਗਾ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਤਰਾਂ ਦੇ ਸਾਂਝੇ ਉਪਰਾਲੇ ਸਾਡੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਹੌਂਸਲਾ ਬਣਨਗੇ।

Share:

ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਕਿਸਾਨਾਂ ਲਈ ਪਨੀਰੀ ਦਾ ਪ੍ਰਬੰਧ -ਡਿਪਟੀ ਕਮਿਸ਼ਨਰ ਫਰੀਦਕੋਟ



 

ਫਰੀਦਕੋਟ 17 ਜੁਲਾਈ 

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਾਰਿਸ਼ਾਂ ਕਾਰਨ ਝੋਨੇ/ਬਾਸਮਤੀ ਦੀ ਫਸਲ ਦੇ ਖਰਾਬੇ ਵਾਲੇ ਖੇਤਾਂ ਵਿੱਚ ਮੁੜ ਬਿਜਾਈ ਲਈ ਪਨੀਰੀ ਦਾ ਉਚਿੱਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਮੁਸ਼ਕਿਲ ਘੜੀ ਦੀ ਸਥਿਤੀ ਵਿੱਚ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾ ਸਕੇ।

ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਅੰਦਾਜਨ 2000 ਏਕੜ ਰਕਬੇ ਵਿੱਚ ਖਰਾਬੇ ਕਾਰਨ ਝੋਨੇ/ਬਾਸਮਤੀ ਦੀ ਮੁੜ ਬਿਜਾਈ ਕੀਤੀ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋਂ ਝੋਨੇ/ਬਾਸਮਤੀ ਦੀ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਦੇ ਬੀਜ ਵਿਕਰੇਤਾਵਾਂ ਵੱਲੋਂ ਵੀ ਮੁਫਤ ਬੀਜ ਮੁਹੱਈਆ ਕਰਵਾ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕਿਸਾਨ ਵੀਰਾਂ ਵੱਲੋਂ ਵੀ ਖੁਦ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ ਹੈ ਤਾਂ ਜੋ ਹੋਰਨਾਂ ਲੋੜਵੰਦ ਕਿਸਾਨ ਵੀਰਾਂ ਨੂੰ ਇਹ ਪਨੀਰੀ ਮੁਹੱਈਆ ਕਰਵਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਵੀਰ ਝੋਨੇ (ਕਿਸਮ ਪੀ.ਆਰ.-126) ਅਤੇ ਬਾਸਮਤੀ ਦੀ ਪਨੀਰੀ ਬੀਜਣਾ ਚਾਹੁੰਦੇ ਹਨਉਹ ਬਲਾਕ ਫਰੀਦਕੋਟ ਵਿੱਚ ਡਾ. ਰਣਬੀਰ ਸਿੰਘ (95014-39700), ਸਾਦਿਕ ਤਹਿਸੀਲ ਡਾ. ਗੁਰਬਚਨ ਸਿੰਘ (98884-04503), ਬਲਾਕ ਕੋਟਕਪੂਰਾ ਵਿੱਚ ਡਾ. ਨਵਪ੍ਰੀਤ ਸਿੰਘ (90411-95480) ਅਤੇ ਤਹਿਸੀਲ ਜੈਤੋ ਵਿੱਚ ਡਾ. ਰਾਜਵਿੰਦਰ ਸਿੰਘ (98033-61068) ਨਾਲ ਸੰਪਰਕ ਕਰ ਸਕਦੇ ਹਨ।

Share:

ਵਿਧਾਇਕ ਰਣਬੀਰ ਭੁੱਲਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

MLA Ranbir Bhullar heard the difficulties of flood affected people


ਪਸ਼ੂਆਂ ਲਈ ਚਾਰੇ, ਫੀਡ, ਰਾਸ਼ਨ ਆਦਿ ਦੀ ਵੰਡ ਦਾ ਲਿਆ ਜਾਇਜ਼ਾ

ਫਿਰੋਜ਼ਪੁਰ, 17 ਜੁਲਾਈ 

          ਫਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਰਿਆ ਸਤਲੁਜ ਦੇ ਪਾਣੀ ਨਾਲ ਆਏ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ, ਉਨ੍ਹਾਂ ਨੂੰ ਪੰਜਾਬ ਸਰਕਾਰ/ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਰਾਸ਼ਨ, ਪਸ਼ੂਆਂ ਲਈ ਚਾਰੇ, ਦਵਾਈਆਂ ਸਮੇਤ ਹੋਰ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਤੇ ਉਨ੍ਹਾਂ ਦੀ ਪਤਨੀ ਡਾ.ਅਮਨਦੀਪ ਕੌਰ  ਵੱਲੋਂ ਪਿੰਡ ਟੇਂਡੀ ਵਾਲਾ, ਗੱਟੀ ਰਾਜੋ ਕੇ ਅਤੇ ਭੱਖੜਾ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।

MLA Ranbir Bhullar heard the difficulties of flood affected people


ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਅੰਦਰ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲਗਾਤਾਰ ਦੌਰਾ ਕਰਕੇ ਲੋਕਾਂ ਤੱਕ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਟੈਂਡੀ ਵਾਲਾ ਵਿਖੇ ਪਹੁੰਚ ਕੇ ਲੋਕਾਂ ਨੂੰ ਰਾਹਤ ਸਮੱਗਰੀ ਜਿਵੇਂ ਕਿ ਖਾਣ-ਪੀਣ ਦੀਆਂ ਵਸਤੂਆਂ, ਪਸ਼ੂਆਂ ਲਈ ਚਾਰਾ, ਦਵਾਈਆਂ ਆਦਿ ਸਮਾਨ ਲੋਕਾਂ ਨੂੰ ਦਿੱਤਾ ਗਿਆ ਹੈ।

          ਵਿਧਾਇਕ ਸ. ਭੁੱਲਰ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਮੈਂ ਹਰ ਸਮੇਂ ਆਪਣੇ ਪਰਿਵਾਰ ਦੀ ਮੱਦਦ ਲਈ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀਆਂ ਜ਼ਮੀਨਾਂ, ਘਰ ਆਦਿ ਬਾਰੇ ਜੋ ਵੀ ਨੁਕਸਾਨ ਹੋਇਆ ਹੈ ਉਸ ਸਬੰਧੀ ਉਹ ਸਰਕਾਰ ਨਾਲ ਗੱਲਬਾਤ ਕਰਕੇ ਬਣਦਾ ਮੁਆਵਜ਼ਾ ਜ਼ਰੂਰ ਦਵਾਉਣਗੇ।

Share:

ਡੇਰਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਨੇ ਸੰਭਾਲੀ ਕਮਾਨ, ਘਰਾਂ ਵਿਚੋਂ ਬਾਹਰ ਲਿਆਂਦਾ ਕੀਮਤੀ ਸਮਾਨ ਅਤੇ ਬਚਾਈ ਹਰ ਕਿਸੇ ਦੀ ਜਾਨ

ਡੇਰਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਨੇ ਸੰਭਾਲੀ ਕਮਾਨ, ਘਰਾਂ ਵਿਚੋਂ ਬਾਹਰ ਲਿਆਂਦਾ ਕੀਮਤੀ ਸਮਾਨ ਅਤੇ ਬਚਾਈ ਹਰ ਕਿਸੇ ਦੀ ਜਾਨ


ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਦੀ ਕਮਾਨ ਸੰਭਾਲੀ ਹੋਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸੇਵਾਦਾਰ ਸੇਵਾ ਦੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਵੀਡੀਉਜ਼ ਮਨੁੱਖਤਾਵਾਦੀ ਪਹੁੰਚ ਦਾ ਪ੍ਰਗਟਾਵਾ ਕਰਦੀਆਂ ਹਨ। 



ਜਿੱਥੇ ਮਨੁੱਖਤਾਵਾਦੀ ਪਹੁੰਚ ਵਾਲੇ ਇਨਸਾਨ ਇਸ ਸੇਵਾ ਕਾਰਜ ਵਿਚ ਜੁੱਟੇ ਹੋਏ ਹਨ। ਉਥੇ ਹੀ ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰ ਵੀ ਇਸ ਕਾਰਜ ਵਿਚ ਜੁੱਟੇ ਹੋਏ ਹਨ। ਡੇਰਾ ਸੱਚਾ ਸੌਦਾ ਮੁੱਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀ ਪ੍ਰੇਰਣਾ ਨਾਲ ਇਹ ਸੇਵਾਦਾਰ ਦਿਨ ਰਾਤ ਸੇਵਾ ਕਰ ਰਹੇ ਹਨ। 


ਡੇਰਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਫੋਰਸ ਨੇ ਸੰਭਾਲੀ ਕਮਾਨ, ਘਰਾਂ ਵਿਚੋਂ ਬਾਹਰ ਲਿਆਂਦਾ ਕੀਮਤੀ ਸਮਾਨ ਅਤੇ ਬਚਾਈ ਹਰ ਕਿਸੇ ਦੀ ਜਾਨ


Share:

ਦਿਵਿਆਂਗਜਨ ਸੋਸ਼ਨ ਵੈਲਫੇਅਰ ਸੋਸਾਇਟੀ ਕਰਦੀ ਹੈ ਪੰਜਾਬ ਸਰਕਾਰ ਦਾ ਧੰਨਵਾਦ

Divyangjan Soshan Welfare Society thanks Punjab Govt


ਫਾਜ਼ਿਲਕਾ, 17 ਜੁਲਾਈ  ਬਲਰਾਜ ਸਿੰਘ ਸਿੱਧੂ ਹਰਵੀਰ ਬੁਰਜਾਂ 
ਦਿਵਿਆਂਗਜਨ ਸੋਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਜੈ ਕੁਮਾਰ ਅਤੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਵਿਆਂਗਜਨਾਂ ਪ੍ਰਤੀ ਹਾਂ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਦਿਵਿਆਂਗਜਨ ਸੋਸ਼ਨ ਵੈਲਫੇਅਰ ਸੋਸਾਇਟੀ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦੀ ਹੈ।
ਉਹ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਦੀ ਬਦਲੀਆਂ ਦੀ ਪਾਲਿਸੀ ਵਿਚ 40 ਫੀਸਦੀ ਤੋਂ 59 ਫੀਸਦੀ ਦਿਵਿਆਂਗਤਾ ਵਾਲੇ ਦਿਵਿਆਂਗ ਕਰਮਚਾਰੀਆਂ ਨੂੰ ਸ਼ਾਮਿਲ ਕਰਕੇ, ਦਿਵਿਆਂਗ ਕਰਮਚਾਰੀਆਂ ਦਾ ਦਿਵਿਆਂਗਤਾ ਭੱਤਾ ਬਹਾਲ ਕਰਕੇ ਅਤੇ ਹੁਣ ਬੈਕਲਾਗ ਦੀਆਂ ਪੋਸਟਾਂ ਭਰਨ ਲਈ ਵਿਸ਼ੇਸ਼ ਦਿਲਚਸਪੀ ਦਿਖਾ ਕੇ ਦਿਵਿਆਂਗ ਵਰਗ ਦੀਆਂ ਮੁਸ਼ਕਿਲਾਂ ਦਾ ਹਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਜ਼ੋ ਕਾਬੀਲੇ ਤਾਰੀਫ ਹੈ।
ਪੰਜਾਬ ਸਰਕਾਰ ਦੀਆਂ ਇਨ੍ਹਾ ਕੋਸ਼ਿਸ਼ਾ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਰਹਿੰਦੇ ਮਸਲਿਆਂ ਤੇ ਵੀ ਸਰਕਾਰ ਸਾਡੇ ਪ੍ਰਤੀ ਹਮਦਰਦੀ ਭਰਿਆ ਰਵਈਆ ਅਪਣਾ ਕੇ ਦਿਵਿਆਂਗ ਵਰਗ ਨੂੰ ਰਾਹਤ ਦੇਣ ਦਾ ਕੰਮ ਕਰੇਗੀ।
Share:

ਬਲੂਆਣਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਕਾਲਾ ਟਿੱਬਾ ਵਿਖੇ ਕੀਤੀ ਜਨ ਸੁਣਵਾਈ

Baluana MLA Mr. Amandeep Singh Goldi Musafir held a public hearing at village Kala Tibba


ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ, ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ-ਵਿਧਾਇਕ

ਬਲੂਆਣਾ, 17 ਜੁਲਾਈ  ਬਲਰਾਜ ਸਿੰਘ ਸਿੱਧੂ/ ਹਰਵੀਰ ਬੁਰਜਾਂ 

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਪਿੰਡ-ਪਿੰਡ ਜਾ ਕੇ ਜਣ ਸੁਣਵਾਈ ਕੀਤੀ ਜਾ ਰਹੀ ਹੈ।

ਪਿੰਡ ਕਾਲਾ ਟਿੱਬਾ ਵਿਖੇ ਜਨਸੁਣਵਾਈ ਕਰਦਿਆਂ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ *ਤੇ ਸਮੱਸਿਆਵਾਂ ਦਾ ਹਲ ਕਰਨ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਚੌਣਾਂ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੁੰ ਉਨ੍ਹਾਂ ਦੇ ਘਰਾਂ ਨੇੜੇ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਤਹਿਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਨਿਰੰਤਰ ਪੂਰਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਕੀਤੇ ਜਾ ਰਹੇ ਹਨ।

ਵਿਧਾਇਕ ਬਲੂਆਣਾ ਨੇ ਕਿਹਾ ਕਿ ਪਿੰਡ ਕਾਲਾ ਟਿੱਬਾ ਵਿਖੇ ਗਲੀਆਂ-ਨਾਲੀਆਂ ਸਹਿਤ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਹ ਪੱਥਰ ਰਖੇ ਗਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਪਿੰਡ ਦੀ ਨੁਹਾਰ ਬਦਲੀ ਜਾ ਸਕੇ ਅਤੇ ਪਿੰਡ ਵਿਕਾਸ ਦੀਆਂ ਲੀਹਾਂ ਵੱਲ ਵਧਣ।

ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਕੇ ਤੇ ਮੌਜੂਦ ਸੀ।

Share:

ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ-2023 ਲਈ ਐਂਟਰੀਆਂ ਦੀ ਮੰਗ

Call for Entries for District Level Quiz Competition-2023


ਫਾਜਿਲਕਾ 17 ਜੁਲਾਈ   ਬਲਰਾਜ ਸਿੰਘ ਸਿੱਧੂ /ਹਰਵੀਰ ਬੁਰਜਾਂ 
ਜ਼ਿਲ੍ਹਾ ਭਾਸ਼ਾ ਅਫ਼ਸਰ, ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰ ਦੇ ਕੁਇਜ਼ ਮੁਕਾਬਲੇ-2023 ਲਈ ਐਂਟਰੀਆਂ ਦੀ ਮੰਗ ਕੀਤੀ ਗਈ ਹੈ। ਇਹ ਮੁਕਾਬਲੇ ਤਿੰਨ ਵਰਗਾਂ ਅੱਠਵੀਂ ਸ਼ੇ੍ਣੀ ਤੱਕ, ਨੌਵੀਂ ਤੋ ਬਾਰਵੀਂ ਜਮਾਤ ਤੱਕ ਅਤੇ ਬੀ.ਏ, ਬੀ.ਅੇੱਸ.ਸੀ, ਬੀ.ਕਾਮ ਆਦਿ ਦੇ ਹੋਣਗੇ। ਹਰੇਕ ਵਰਗ ਵਿਚ ਹਰੇਕ ਵਿਦਿਅਕ ਸੰਸਥਾਂ ਵੱਲੋਂ 2 ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਇਸ ਮੁਕਾਬਲੇ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਸਭਿਆਚਾਰ, ਇਤਿਹਾਸ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣੇ ਹਨ।
ਇਸ ਸਬੰਧੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੁਇਜ਼ ਮੁਕਾਬਲਿਆ ਸਬੰਧੀ ਨਮੂਨਾ ਪੁਸਤਕ ਛਾਪੀ ਗਈ ਹੈ ਜੋ ਦਫ਼ਤਰ ਭਾਸ਼ਾ ਵਿਭਾਗ, ਫ਼ਾਜਿਲਕਾ ਪ੍ਰਬੰਧਕੀ ਕੰਪਲੈਕਸ ਦੇ ਵਿਕਰੀ ਕੇਂਦਰ ਤੋਂ ਖਰੀਦ ਕੀਤੀ ਜਾ ਸਕਦੀ ਹੈ। ਕੁਇਜ ਮੁਕਾਬਲਿਆ ਵਿਚ ਭਾਗ ਲੈਣ ਲਈ ਵਿਦਿਅਕ ਸੰਸਥਾ ਦੁਆਰਾ ਐਂਟਰੀਆਂ ਮਿਤੀ 25 ਜੁਲਾਈ 2023 ਤੱਕ ਗੂਗਲ ਫਾਰਮ ਰਾਹੀਂ ਭੇਜੀਆਂ ਜਾਣ।
ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਕਿਤਾਬਾਂ ਅਤੇ ਸਰਟਫਿਕੇਟ ਦਿਤੇ ਜਾਣਗੇ।  ਕੁਇਜ ਮੁਕਾਬਲਾ ਅਗਸਤ ਮਹੀਨੇ ਦੇ ਅਖਰੀਲੇ ਹਫ਼ਤੇ ਹੋਣ ਦੀ ਤਜਵੀਜ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸ਼੍ਰੀ ਭੁਪਿੰਦਰ ਉਤਰੇਜਾ ਮੋ. ਨੰ. 81469-00920 ਜਾਂ ਪਰਮਿੰਦਰ ਸਿੰਘ ਖੋਜ ਅਫ਼ਸਰ ਮੋ ਨੰ. 94645-06150 ਤੇ ਸੰਪਰਕ ਕਰ ਸਕਦੇ ਹੋ।

Share:

ਸਿਹਤ ਮੰਤਰੀ ਨੇ ਹੜਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਿਆ ਜਾਇਜ਼ਾ

The Health Minister took a survey in various districts regarding the diseases that occur after the floods


- ਜਲੰਧਰ, ਫਿਰੋਜ਼ਪੁਰ ਤੋਂ ਬਾਅਦ ਫਰੀਦਕੋਟ ਵਿਖੇ ਵੀ ਜ਼ਮੀਨੀ ਪੱਧਰ ਤੇ ਇਕੱਤਰ ਕੀਤੀ ਜਾਣਕਾਰੀ
- ਆਪਦਾ ਦੀ ਘੜੀ ਦੌਰਾਨ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪਾਇਆ ਜਾਵੇ ਸਹਿਯੋਗ- ਸਿਹਤ ਮੰਤਰੀ ਡਾ.ਬਲਬੀਰ ਸਿੰਘ

ਫਰੀਦਕੋਟ 
ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ  ਜਲੰਧਰ, ਫਿਰੋਜ਼ਪੁਰ ਜਿਲਿਆਂ ਦੇ ਦੌਰੇ ਕਰਨ ਉਪਰੰਤ ਅੱਜ ਫਰੀਦਕੋਟ ਫੇਰੀ ਦੌਰਾਨ ਹੜਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜ਼ਮੀਨੀ ਪੱਧਰ ਤੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ  ਇਸ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਉਨ੍ਹਾਂ ਪ੍ਰਭਾਵ ਨਹੀਂ ਹੈ ਜਿੰਨਾ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਹੈ। ਜਿੱਥੇ ਪਾਣੀ ਦਾ ਪੱਧਰ  ਵੱਧ ਰਿਹਾ ਹੈ ਫਿਰ ਵੀ ਅਗੇਤੇ ਪ੍ਰਬੰਧਾਂ ਸਬੰਧੀ ਉਹ ਫਰੀਦਕੋਟ ਪਹੁੰਚੇ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਸ਼ੋਕ ਚੱਕਰ ਹਾਲ ਡੀਸੀ ਦਫਤਰ ਫਰੀਦਕੋਟ  ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ , ਆਈ.ਐਮ.ਏ. ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਮੈਡੀਕਲ ਸੁਵਿਧਾਵਾਂ ਸਬੰਧੀ ਵੀ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ. ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


 ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ  ਕਿਹਾ ਮੁੱਖ ਮੰਤਰੀ ਸ. ਭਗਵੰਤ  ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਦੇ ਗੰਭੀਰ ਹਾਲਾਤਾਂ ਦੌਰਾਨ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਉਪਲੱਬਧ ਕਰਵਾ ਰਹੀ ਹੈ।



ਉਨ੍ਹਾਂ ਕਿਹਾ ਕਿ ਫਰੀਦਕੋਟ ਵਿੱਚ 14 ਰੈਪਿਡ ਰਿਸਪੌਂਸ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਕਿਸੇ ਵੀ ਕਿਸਮ ਦੀ ਹੜਾਂ ਸਬੰਧੀ ਆਪਦਾ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ, ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ, ਉਥੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਪਹੁੰਚਾਈਆਂ ਜਾਣ ਅਤੇ ਕਿਨਾਰਿਆਂ ਤੇ ਐਂਬੂਲੈਂਸਾਂ ਦੀ ਤਾਇਨਾਤੀ ਯਕੀਨੀ ਤੌਰ ਉੱਤੇ ਕੀਤੀ ਜਾਵੇ, ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿਖੇ ਲਿਜਾਣ ਵਿੱਚ ਮੁਸ਼ਕਿਲ ਨਾ ਆਵੇ। ਉਨ੍ਹਾਂ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਵੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਹਰ ਵਿਅਕਤੀ ਵੱਧ ਤੋਂ ਵੱਧ ਯੋਗਦਾਨ ਪਾਵੇ ਤਾਂ ਜੋ ਘਰੋਂ ਬੇਘਰ ਹੋਏ ਲੋਕਾਂ ਨੂੰ ਮਾਲੀ ਸਹਾਇਤਾ ਤੇ ਮੁੜ ਵਸੇਬਾ ਕੀਤਾ ਜਾ ਸਕੇ।ਇਸ ਮੌਕੇ ਸਿਹਤ ਮੰਤਰੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ  ਉਹ ਲੋੜ ਪੈਣ ਤੇ ਸਿਹਤ ਸੇਵਾਵਾਂ  ਮੁਹੱਈਆ ਕਰਵਾਉਣ ਵਿਚ  ਸਰਕਾਰ ਅਤੇ ਪ੍ਰਸ਼ਾਸਨ ਨੂੰ  ਸਹਿਯੋਗ ਦੇਣ।
ਉਨ੍ਹਾਂ ਮੀਟਿੰਗ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਮੈਡੀਕਲ ਸੇਵਾਵਾਂ ਤੋਂ ਇਲਾਵਾ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤੂਆਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ, ਤਾਂ ਜੋ ਆਪ ਸਭ ਦੇ ਸਹਿਯੋਗ ਨਾਲ ਹਰ ਇੱਕ ਲੋੜਵੰਦ ਨੂੰ ਸਹਾਇਤਾ ਦਿੱਤੀ ਜਾ ਸਕੇ।

ਸਿਹਤ ਮੰਤਰੀ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਆਈ ਐਮ ਏ ਪ੍ਰਧਾਨ ਐਸ ਐਸ ਬਰਾੜ ਨੇ ਦੱਸਿਆ ਕਿ ਉਨ੍ਹਾਂ  ਵੱਲੋਂ ਇਕ ਲੱਖ ਰੁਪਏ  ਦਾ ਯੋਗਦਾਨ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪਾਇਆ ਗਿਆ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਮੈਂ ਖੁਦ ਵੀ ਇੱਕ ਮਹੀਨੇ ਦੀ ਤਨਖਾਹ ਰਾਹਤ ਕੋਸ਼ ਵਿੱਚ ਪਾਈ ਹੈ। ਅਤੇ ਇਸ ਦੇ ਨਾਲ ਹੀ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ 5 ਲੱਖ ਇਸ ਰਾਹਤ ਕੋਸ਼ ਵਿੱਚ ਭੇਜਿਆ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਸਿਹਤ ਮੰਤਰੀ ਨੇ ਕੁਝ ਦਿਨ ਪਹਿਲਾਂ ਆਪਣੇ ਨਾਲ ਚਲਦੀ ਇੱਕ ਐਂਬੂਲੈਂਸ ਨੂੰ ਵੀ ਕਾਫਲੇ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਕਿਹਾ ਕਿ ਐਂਬੂਲੈਂਸ ਮੰਤਰੀਆਂ ਦੇ ਕਾਫਲੇ ਨਾਲ ਕੇਵਲ ਮੁੱਖ ਮੰਤਰੀ, ਗਵਰਨਰ ਅਤੇ ਪ੍ਰਧਾਨ ਮੰਤਰੀ ਦੇ ਨਾਲ ਚੱਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਈ ਲੋਕ ਅਜਿਹੀਆਂ ਐਂਬੂਲੈਂਸਾਂ ਦਾਨ ਕਰ ਦਿੰਦੇ ਹਨ ਜੇਕਰ ਇਹ ਐਂਬੂਲੈਂਸਾਂ ਮੰਤਰੀਆਂ ਦੇ ਕਾਫਲੇ ਵਿੱਚ ਚੱਲਣ ਤਾਂ ਇਹ ਠੀਕ ਗੱਲ ਨਹੀਂ ਲੱਗਦੀ।
ਦਵਾਈਆਂ ਦੇ ਸਟਾਕ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੇ ਸ਼ਖਤ ਆਦੇਸ਼ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਸਮੇਤ ਹੋਰ ਕਿਸੇ ਵੀ ਕਿਸਮ ਦੇ ਰਾਹਤ ਕਾਰਜ਼ਾਂ ਦੀ ਕਮੀ ਨਾ ਛੱਡੀ ਜਾਵੇ। ਜਿਸ ਕਰਕੇ ਹੀ ਉਹ ਨਿੱਜੀ ਤੌਰ ‘ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦੌਰਾ ਕਰ ਰਹੇ ਹਨ ਅਤੇ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਰਹੇ ਹਨ।

ਇਸ ਮੌਕੇ ਐੱਸ ਡੀ ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਐਸ ਡੀ ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ,ਡਾ.ਨਿਰਮਲ ਓਸਏਪਚਨ, ਐੱਸ ਡੀ ਐਮ ਜੈਤੋ, ਚੇਅਰਮੈਨ ਇੰਮਪਰੂਵਮੈਂਟ ਟਰਸੱਟ ਗੁਰਤੇਜ ਸਿੰਘ ਖੋਸਾ,  ਸਿਵਲ ਸਰਜਨ ਡਾ. ਅਨਿਲ ਗੋਇਲ,ਐਸਐਮਓ ਡਾ.ਚੰਦਰ ਸ਼ੇਖਰ ਕੱਕੜ,ਜਗਜੀਤ ਸਿੰਘ ਬਰਾੜ, ਡੀ ਪੀ ਆਰ.ਓ ਗੁਰਦੀਪ ਸਿੰਘ ਮਾਨ ਅਤੇ ਹੋਰ ਹਾਜਰ ਸਨ।
Share:

Jul 16, 2023

ਫਾਜਿ਼ਲਕਾ ਜਿ਼ਲ੍ਹੇ ਦੇ 9 ਸਕੂਲਾਂ ਵਿਚ ਬੁੱਧਵਾਰ ਤੱਕ ਛੁੱਟੀਆਂ, ਬਾਕੀ ਸਾਰੇ ਸਕੂਲ ਸੋਮਵਾਰ ਨੂੰ ਆਮ ਵਾਂਗ ਖੁੱਲਣਗੇ

Holidays in 9 schools of Fazilka district till Wednesday, all other schools will open as usual on Monday


ਫਾਜਿ਼ਲਕਾ, 16 ਜ਼ੁਲਾਈ

ਫਾਜਿ਼ਲਕਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜਿ਼ਲਕਾ ਜਿ਼ਲ੍ਹੇ ਦੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦੇ 9 ਸਰਕਾਰੀ ਸਕੂਲਾਂ ਨੂੰ ਬੁੱਧਵਾਰ (19 ਜ਼ੁਲਾਈ 2023 ਤੱਕ) ਬੰਦ ਰੱਖਣ ਦਾ ਹੁਕਮ ਦਿੱਤਾ ਹੈ।

ਜਿ਼ਲ੍ਹਾ ਮੈਜਿਸਟੇ੍ਰਟ ਡਾ: ਸੇਨੂ ਦੁੱਗਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਸਕੂਲ ਫਾਜਿ਼ਲਕਾ ਬਲਾਕ 2 ਅਤੇ ਗੁਰੂਹਰਸਹਾਏ ਬਲਾਕ 3 ਅਧੀਨ ਪੈਂਦੇ ਹਨ। 

ਜਿ਼ਨ੍ਹਾਂ ਸਕੂਲਾਂ ਵਿਚ ਸੋਮਵਾਰ, ਮੰਵਲਵਾਰ ਅਤੇ ਬੁੱਧਵਾਰ (ਮਿਤੀ 17 ਤੋਂ 19 ਜ਼ੁਲਾਈ ਤੱਕ ) ਛੁੱਟੀਆਂ ਰਹਿਣਗੀਆਂ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ, ਸਰਕਾਰੀ ਪ੍ਰਾਇਮਰੀ ਸਕੂਲ ਤੇਜਾ ਰੁਹੇਲਾ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਨੰਬਰ 1, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸੇਰ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਆਤੂ ਵਾਲਾ ਸ਼ਾਮਿਲ ਹਨ।

ਇੰਨ੍ਹਾਂ ਸਕੂਲਾਂ ਤੋਂ ਇਲਾਵਾ ਜਿ਼ਲ੍ਹੇ ਦੇ ਬਾਕੀ ਸਮੂਹ ਸਕੂਲ ਸੋਮਵਾਰ 17 ਜ਼ੁਲਾਈ 2023 ਤੋਂ ਆਮ ਵਾਂਗ ਖੁੱਲਣਗੇ।

Share:

BECOMES FIRST STATE IN COUNTRY TO ORGANIZE FREE TOUR TO STUDENTS OF GOVERNMENT SCHOOLS FOR LIVE LAUNCHING OF CHANDRAYAAN III FROM ISRO

 LED BY CM PUNJAB SCRIPTS NEW SUCCESS STORY

BECOMES FIRST STATE IN COUNTRY TO ORGANIZE FREE TOUR TO STUDENTS OF GOVERNMENT SCHOOLS FOR LIVE LAUNCHING OF CHANDRAYAAN III FROM ISRO



ENTHRALLED STUDENTS SHARE THEIR EXPERIENCES WITH CM, MORE SUCH TOURS IN PIPELINE


ISRO EVINCES KEEN INTEREST TO SET UP SPACE MUSEUM IN PUNJAB


BATCHES OF PRINCIPALS TO VISIT SINGAPORE ON JULY 23 FOR UPDATING THEIR EXPERTISE 


PUNJAB SAVED 10,800 MEGA WATT (MW) OF POWER IN 52,000 GOVERNMENT OFFICES DURING LAST 54 DAYS


Chandigarh, July 16-


Scripting a new success story, Punjab led by Chief Minister Bhagwant Mann has became the first state in the country to organize free tour for the students of the government schools for watching the live launching of the Chandrayaan III from Indian Space and Research Organization (ISRO) centre, Sriharikota.


Congratulating the students who returned with enthralling experience during their tour to the hub of Indian Space Science program, the Chief Minister said that the move was aimed at ensuring holistic development of the students by widening their perspective. He said that a batch of 30 students including 15 boys and 15 girls selected from the Schools of Eminence were sent to this trip. Bhagwant Mann said that most of these students had travelled in the Airplane for the first time in life adding that the Punjab government had borne the entire expenditure of travelling, boarding and lodging of these students. 


The Chief Minister said that these students and their teachers stayed in the same hotel where the Education Minister Harjot Bains, who was accompanying them, had stayed. He said that ISRO will be conducting more space and missile programs on around 13 various projects in coming days in which more students from the state will be sent for up-scaling their knowledge on science and technology. Bhagwant Mann said that as practical plays more important role than theory to enhance the knowledge of students in any field, so these tours will act as a catalyst in grooming the students for future challenges.


BECOMES FIRST STATE IN COUNTRY TO ORGANIZE FREE TOUR TO STUDENTS OF GOVERNMENT SCHOOLS FOR LIVE LAUNCHING OF CHANDRAYAAN III FROM ISRO


The Chief Minister said that it is a matter of great pride and satisfaction that ISRO has evinced keen interest in setting up Space Museum in the state. He said that the state government will provide fulsome support and cooperation to ISRO for setting up this project in Punjab. Bhagwant Mann envisioned that once set up this museum will further propel science culture in the state.  


The Chief Minister said that state government is laying major thrust of complete overhaul of the Education system in Punjab. He said that on July 23 the state government will send two groups of school Principals to Singapore for updating their expertise. Bhagwant Mann said that earlier also some teachers were sent to Singapore for same training adding that the motive is to ensure that teachers are able to learn about the advanced practices prevailing across the globe in education sector.


The Chief Minister further said that breaking more than 70 years old jinx in the state, his government is making concerted efforts to transform education sector in the state. He said that due focus is being laid on infrastructure and human resource development to give fillip to the education in the state. Bhagwant Mann said that the day is not far when Punjab will emerge as a centre of quality education across the country.      

The Chief Minister further said that the state government will soon launch a bus service for the girl students studying in the government schools. He said that the aim of this scheme is to facilitate the girl students for completing their studies in the government schools. Bhagwant Mann said that this is a step forward towards ensuring that safety and security of girls studying in these schools is ensured so that they can bring laurels for the state in education sector.


The Chief Minister further said that the decision to change time in government offices from 7:30 am to 2 pm during peak summer season has produced desired results as Punjab has saved 10,800 Mega Watt (MW) of power in 52,000 government offices during last 54 days. He said that this decision enabled the common man to do his work early morning without taking leave from his work besides facilitating the employees to attend the social functions after the office hours. Similarly, Bhagwant Mann said that the employees were also able to spend more quality time with their family.


Meanwhile, the students who had returned from the tour of Sriharikota expressed their gratitude to the Chief Minister for opening new avenue of scientific knowledge and temperament for them. They said that they acquired vast experience about the planets, missile and other gadgets during their trip. They also lauded the state government for making unprecedented arrangements for their comfortable stay and journey during the tour.

Share:

ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

 ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਨੇ ਲਿਖੀ ਸਫਲਤਾ ਦੀ ਨਵੀਂ ਕਹਾਣੀ


Punjab became the first state in the country to arrange free tours for students of government schools for the live launch of Chandrayaan-3 from ISRO.



ਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ, ਅਜਿਹੇ ਹੋਰ ਟੂਰ ਪ੍ਰਕਿਰਿਆ ਅਧੀਨ


ਇਸਰੋ ਨੇ ਪੰਜਾਬ ਵਿੱਚ ਸਪੇਸ ਮਿਊਜ਼ੀਅਮ ਸਥਾਪਤ ਕਰਨ 'ਚ ਦਿਲਚਸਪੀ ਦਿਖਾਈ


ਸਕੂਲ ਪ੍ਰਿੰਸੀਪਲਾਂ ਦੇ ਬੈਚ ਮੁਹਾਰਤ ਨਿਖਾਰਨ ਲਈ 23 ਜੁਲਾਈ ਨੂੰ ਸਿੰਗਾਪੁਰ ਜਾਣਗੇ


ਪੰਜਾਬ ਨੇ ਪਿਛਲੇ 54 ਦਿਨਾਂ ਦੌਰਾਨ 52,000 ਸਰਕਾਰੀ ਦਫਤਰਾਂ ਵਿੱਚ 10,800 ਮੈਗਾਵਾਟ ਬਿਜਲੀ ਦੀ ਬਚਤ ਕੀਤੀ


ਚੰਡੀਗੜ੍ਹ, 16 ਜੁਲਾਈ:

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖੀ ਹੈ। ਭਾਰਤੀ ਪੁਲਾੜ ਅਤੇ ਖੋਜ ਸੰਸਥਾ (ਇਸਰੋ) ਕੇਂਦਰ, ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਨੂੰ ਦੇਖਣ ਵਾਸਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੰਜਾਬ ਮੁਫ਼ਤ ਟੂਰ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। 


ਭਾਰਤੀ ਪੁਲਾੜ ਵਿਗਿਆਨ ਪ੍ਰੋਗਰਾਮ ਦੇ ਦੌਰੇ ਤੋਂ ਦਿਲਚਸਪ ਤਜਰਬੇ ਲੈ ਕੇ ਪਰਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਕੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸਕੂਲਜ਼ ਆਫ ਐਮੀਨੈਂਸ 'ਚੋਂ ਚੁਣੇ ਗਏ 15 ਲੜਕੇ ਅਤੇ 15 ਲੜਕੀਆਂ ਸਮੇਤ 30 ਵਿਦਿਆਰਥੀਆਂ ਦਾ ਬੈਚ ਇਸ ਯਾਤਰਾ ਲਈ ਭੇਜਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਸਫ਼ਰ, ਖਾਣ-ਪੀਣ ਅਤੇ ਰਹਿਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਚੁੱਕਿਆ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਦਿਆਰਥੀ ਅਤੇ ਉਨ੍ਹਾਂ ਨਾਲ ਗਏ ਅਧਿਆਪਕ ਉਸੇ ਹੋਟਲ ਵਿੱਚ ਠਹਿਰੇ ਸਨ, ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਠਹਿਰੇ ਸਨ। ਉਨ੍ਹਾਂ ਕਿਹਾ ਕਿ ਇਸਰੋ ਆਉਣ ਵਾਲੇ ਦਿਨਾਂ ਵਿੱਚ ਲਗਭਗ 13 ਵੱਖ-ਵੱਖ ਪ੍ਰੋਜੈਕਟਾਂ 'ਤੇ ਹੋਰ ਪੁਲਾੜ ਅਤੇ ਮਿਜ਼ਾਈਲ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ, ਜਿਸ ਵਿੱਚ ਸੂਬੇ ਦੇ ਹੋਰ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਭੇਜਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਕਿ ਕਿਸੇ ਵੀ ਖੇਤਰ ਵਿੱਚ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਥਿਊਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦਾ ਹੈ, ਇਹ ਟੂਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Punjab became the first state in the country to arrange free tours for students of government schools for the live launch of Chandrayaan-3 from ISRO.



ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਇਸਰੋ ਨੇ ਸੂਬੇ ਵਿੱਚ ਸਪੇਸ ਮਿਊਜ਼ੀਅਮ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਪ੍ਰੋਜੈਕਟ ਦੀ ਸਥਾਪਨਾ ਲਈ ਸੂਬਾ ਸਰਕਾਰ ਇਸਰੋ ਨੂੰ ਪੂਰਾ ਸਹਿਯੋਗ ਦੇਵੇਗੀ। ਭਗਵੰਤ ਮਾਨ ਨੇ ਕਲਪਨਾ ਕੀਤੀ ਕਿ ਇਸ ਮਿਊਜ਼ੀਅਮ ਦੀ ਸਥਾਪਨਾ ਨਾਲ ਸੂਬੇ ਵਿੱਚ ਵਿਗਿਆਨ ਸੱਭਿਆਚਾਰ ਹੋਰ ਪ੍ਰਫੁੱਲਤ ਹੋਵੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ  ਸੂਬਾ ਸਰਕਾਰ ਵੱਲੋਂ 23 ਜੁਲਾਈ ਨੂੰ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਹ ਉਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਨਵਾਂ ਅਨੁਭਵ ਲੈ ਸਕਣ । ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚ ਪ੍ਰਚਲਿਤ ਉੱਨਤ ਅਭਿਆਸ ਬਾਰੇ ਜਾਣ ਸਕਣ ਅਤੇ ਉਸ ਮੁਹਾਰਤ ਨੂੰ ਸੂਬੇ ਦੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਣ।


Punjab became the first state in the country to arrange free tours for students of government schools for the live launch of Chandrayaan-3 from ISRO.


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੀ 70 ਸਾਲ ਤੋਂ ਵੱਧ ਪੁਰਾਣੀ ਚੱਲੀ ਆ ਰਹੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਸਿੱਖਿਆ ਖੇਤਰ ਦੀ ਕਾਇਆ ਕਲਪ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ 'ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ, ਦੇਸ਼ ਭਰ ਵਿੱਚ ਮਿਆਰੀ ਸਿੱਖਿਆ ਦਾ ਕੇਂਦਰ ਬਣ ਕੇ ਉਭਰੇਗਾ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਸਹੂਲਤ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ ਤਾਂ ਜੋ ਉਹ ਸਿੱਖਿਆ ਦੇ ਖੇਤਰ ਵਿੱਚ ਸੂਬੇ ਦਾ ਨਾਂ ਰੌਸ਼ਨ ਕਰ ਸਕਣ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗਰਮੀਆਂ ਦੇ ਪੀਕ ਸੀਜ਼ਨ ਦੌਰਾਨ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਨ ਦੇ ਫੈਸਲੇ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਪੰਜਾਬ ਨੇ ਪਿਛਲੇ 54 ਦਿਨਾਂ ਦੌਰਾਨ 52,000 ਸਰਕਾਰੀ ਦਫ਼ਤਰਾਂ ਵਿੱਚ 10,800 ਮੈਗਾਵਾਟ ਬਿਜਲੀ ਦੀ ਬਚਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਰਮਚਾਰੀਆਂ ਨੂੰ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ-ਸਵੇਰੇ ਆਪਣਾ ਕੰਮ ਨਿਬੇੜ ਕੇ ਦਫਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਵੀ ਸਹੂਲਤ ਮਿਲੀ। ਇਸੇ ਤਰ੍ਹਾਂ ਕਰਮਚਾਰੀਆਂ ਨੇ ਆਪਣੇ ਪਰਿਵਾਰ ਨਾਲ ਵੀ ਵੱਧ ਤੋਂ ਵੱਧ ਸਮਾਂ ਬਿਤਾਇਆ।


ਇਸ ਦੌਰਾਨ ਸ੍ਰੀਹਰੀਕੋਟਾ ਦੇ ਦੌਰੇ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਉਨ੍ਹਾਂ ਵਾਸਤੇ ਵਿਗਿਆਨਕ ਗਿਆਨ ਅਤੇ ਤਜਰਬੇ ਦੇ ਨਵੇਂ ਰਾਹ ਖੋਲ੍ਹਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਗ੍ਰਹਿਆਂ, ਮਿਜ਼ਾਈਲਾਂ ਅਤੇ ਹੋਰ ਯੰਤਰਾਂ ਬਾਰੇ ਵਿਸ਼ਾਲ ਤਜਰਬਾ ਹਾਸਲ ਕੀਤਾ। ਵਿਦਿਆਰਥੀਆਂ ਨੇ ਟੂਰ ਦੌਰਾਨ ਉਨ੍ਹਾਂ ਦੀ ਆਰਾਮਦਾਇਕ ਠਹਿਰ ਅਤੇ ਯਾਤਰਾ ਲਈ ਪੁਖਤਾ ਪ੍ਰਬੰਧ ਕਰਨ ਵਾਸਤੇ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ।

Share:

Definition List

blogger/disqus/facebook

Unordered List

Support