punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Jul 19, 2023

ਪੰਜਾਬ ਵਕਫ਼ ਬੋਰਡ ਵੱਲੋਂ ਬਠਿੰਡਾ ਵਿੱਚ ਮਸਜਿਦਾਂ ਦੇ ਵਿਕਾਸ

 ਅਤੇ ਕਬਰਸਤਾਨਾਂ ਦੀਆਂ ਚਾਰਦੀਵਾਰੀਆਂ ਦੇ ਵਿਕਾਸ ਲਈ 10.64 ਲੱਖ ਦੇ ਫੰਡ ਜਾਰੀ

Development of mosques in Bathinda by Punjab Waqf Board


 

ਮੁਸਲਿਮ ਭਾਈਚਾਰੇ ਲਈ ਕਬਰਸਤਾਨਾਂ ਲਈ ਜ਼ਮੀਨ ਰਾਖਵੀਂ ਕੀਤੀ ਜਾ ਰਹੀ ਹੈ

 

ਪੰਜਾਬ ' ਸਿਹਤ ਤੇ ਸਿੱਖਿਆ ਦੇ ਖੇਤਰ ' ਵੀ ਕੀਤਾ ਜਾ ਰਿਹਾ ਹੈ ਵਿਕਾਸ : ਐੱਮਐੱਫ ਫਾਰੂਕੀ

 

ਬਠਿੰਡਾ, 19 ਜੁਲਾਈ:- ਪੰਜਾਬ ਵਕਫ਼ ਬੋਰਡ ਵੱਲੋਂ ਸੂਬੇ ਵਿੱਚ ਮਸਜਿਦਾਂ ਦੇ ਵਿਕਾਸ ਦੇ ਨਾਲ-ਨਾਲ ਕਬਰਸਤਾਨਾਂ ਦੀ ਚਾਰਦੀਵਾਰੀ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪਿਛਲੇ 5 ਮਹੀਨਿਆਂ ਵਿੱਚ ਪੰਜਾਬ ਵਕਫ਼ ਬੋਰਡ ਵੱਲੋਂ ਆਪਣੇ ਬਠਿੰਡਾ ਸਰਕਲ ਵਿੱਚ 10.65 ਲੱਖ ਰੁਪਏ ਦੀ ਵਿਕਾਸ ਗਰਾਂਟ ਜਾਰੀ ਕੀਤੀ ਗਈ ਹੈਜਿਸ ਤਹਿਤ ਬਠਿੰਡਾ ਅਤੇ ਮਾਨਸਾ ਦੀਆਂ ਮਸਜਿਦਾਂ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਕਬਰਸਤਾਨਾਂ ਨੂੰ ਚਾਰਦੀਵਾਰੀ ਨਾਲ ਢੱਕਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਦੱਸਿਆ ਕਿ ਬਠਿੰਡਾ ਵਿੱਚ ਮਸਜਿਦਾਂ ਦੇ ਵਿਕਾਸ ਦੇ ਨਾਲ-ਨਾਲ ਕਬਰਸਤਾਨਾਂ ਨੂੰ ਲਗਾਤਾਰ ਰਾਖਵਾਂ ਕੀਤਾ ਜਾ ਰਿਹਾ ਹੈ
 
         
         ਸ੍ਰੀ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਨੂੰ ਕਬਰਸਤਾਨਾਂ ਦੀ ਲੋੜ ਹੈ, ਉਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾ ਰਿਹਾ ਹੈ ਅਤੇ ਹੁਣ ਵਕਫ਼ ਬੋਰਡ ਦੀ ਜ਼ਮੀਨ ਤੇ ਨਾਜਾਇਜ਼ ਤੌਰਤੇ ਬੈਠੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਲੀਜ਼ਤੇ ਦਿੱਤੀ ਜਾ ਰਹੀ ਹੈ। ਪੰਜਾਬ ਵਕਫ਼ ਬੋਰਡ ਵੱਲੋਂ ਮਸਜਿਦਾਂ ਨੂੰ ਹਰ ਮਹੀਨੇ 6-6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ, ਜਿਸ ਤਹਿਤ ਬਠਿੰਡਾ ਦੇ ਚੱਕ ਰੁਲਦੂ ਸਿੰਘ ਵਾਲਾ ਅਤੇ ਫੂਲ ਪਿੰਡ ਦੀਆਂ ਮਸਜਿਦਾਂ ਨੂੰ ਇਸੇ ਕੜੀ ਤਹਿਤ ਹਰ ਮਹੀਨੇ 6-6 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। 

 

         ਇਸੇ ਸਬੰਧੀ ਸ੍ਰੀ ਐਮਐਫ ਫਾਰੂਕੀ ਆਈਪੀਐਸ ਏਡੀਜੀਪੀ ਨੇ ਕਿਹਾ ਕਿ ਅਸੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਕਬਰਸਤਾਨ ਨੂੰ ਰਾਖਵਾਂ ਕਰ ਰਹੇ ਹਾਂ, ਜਿੱਥੇ ਬੋਰਡ ਦੀ ਜ਼ਮੀਨ ਨਹੀਂ ਹੈ, ਉੱਥੇ ਪੰਜਾਬ ਵਕਫ਼ ਬੋਰਡ ਆਪਣੇ ਫੰਡ ਵਿੱਚੋਂ ਪੈਸੇ ਖਰਚ ਕੇ ਲੋਕਾਂ ਨੂੰ ਕਬਰਸਤਾਨ ਦੀ ਜ਼ਮੀਨ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਖੇਤਰ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਕਬਰਸਤਾਨਾਂ ਦੀ ਚਾਰਦੀਵਾਰੀ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ

 

 

         ਸ੍ਰੀ ਮੁਹੰਮਦ ਅਲੀ ਨੇ ਬਠਿੰਡਾ ਅਤੇ ਮਾਨਸਾ ‘ਚ ਮਸਜਦਾਂ ਅਤੇ ਕਬਰਸਤਾਨਾਂ ਦੀਆਂ ਚਾਰਦੀਵਾਰੀਆਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮਸਜਿਦ ਮੁਹੱਲਾ ਮੌਲਵੀ ਨੂੰ 1.50 ਲੱਖ ਰੁਪਏ, ਮਸਜਿਦ ਪਿੰਡ ਜਲਾਲ ਤਹਿਸੀਲ ਰਾਮਪੁਰਾ ਫੂਲ 90 ਹਜ਼ਾਰ, ਮਸਜਿਦ ਆਹਲੂਪੁਰ ਤਹਿਸੀਲ ਸਰਦੂਲਗੜ੍ਹ ਮਾਨਸਾ ਨੂੰ 4.50 ਲੱਖ, ਮਸਜਿਦ ਪਿੰਡ ਕੁਲਰੀਆਂ 1 ਲੱਖ, ਮਸਜਿਦ ਖੀਵਾਂ ਕਲਾਂ ਮਾਨਸਾ ਨੂੰ 1.50 ਲੱਖ, ਮਸਜਿਦ ਤਹਿਸੀਲ ਬੁਢਲਾਡਾ ਨੂੰ 75 ਹਜ਼ਾਰ, ਕਬਰਸਤਾਨ ਨੂੰ 50 ਹਜ਼ਾਰ ਰੁਪਏ ਦਿੱਤੇ, ਕੁੱਲ 10.65 ਲੱਖ ਵਿਕਾਸ ਰਾਸ਼ੀ ਜਾਰੀ ਕੀਤੀ ਗਈ ਹੈ।
 
         ਸ੍ਰੀ ਮੁਹੰਮਦ ਅਲੀ ਨੇ ਦੱਸਿਆ ਕਿ ਸ੍ਰੀ ਐਮ.ਐਫ.ਫਾਰੂਕੀ ਆਈ.ਪੀ.ਐਸ .ਡੀ.ਜੀ.ਪੀ ਅਤੇ ਲਤੀਫ ਅਹਿਮਦ ਸੀ.. ਦੀ ਅਗਵਾਈ ਹੇਠ ਪੰਜਾਬ ਵਕਫ ਬੋਰਡ ਲਗਾਤਾਰ ਵਧੀਆ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਿਰ ਹੱਲ ਕੀਤਾ ਜਾ ਰਿਹਾ ਹੈ
Share:

ਸੂਬਾ ਸਰਕਾਰ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਕੀਤੇ ਗਏ ਹਨ ਪੂਰੇ ਇੰਤਜਾਮ : ਜਗਰੂਪ ਸਿੰਘ ਗਿੱਲ

Complete arrangements have been made by the state government for flood relief arrangements: Jagrup Singh Gill


·        ਕਿਹਾ, ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਚ ਲੋਕਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ

·        ਆਉਣ ਵਾਲੇ ਦਿਨਾਂ ਚ ਵੀ ਹੋਰ ਵੀ ਰਾਹਤ ਸਮੱਗਰੀ ਭੇਜੀ ਜਾਵੇਗੀ

        ਬਠਿੰਡਾ, 19 ਜੁਲਾਈ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਪੂਰੇ ਇੰਤਜਾਮ ਕੀਤੇ ਹੋਏ ਹਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਚ ਲੋਕਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਵੇਰਕਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪੀੜ੍ਹਤਾਂ ਲਈ ਰਾਸ਼ਨ ਦੇ ਟਰੱਕ ਨੂੰ ਹਰੀ ਝੰਡੀ ਦੇਣ ਉਪਰੰਤ ਕੀਤਾ।  

           ਇਸ ਮੌਕੇ ਸ. ਜਗਰੂਪ ਸਿੰਘ ਗਿੱਲ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਂਇਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਸਗੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ।

        ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਫ਼ੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬਠਿੰਡਾ ਤੇ ਆਸ-ਪਾਸ ਦਾ ਖੇਤਰ ਹਾਲ ਹੀ ਚ ਹੜ੍ਹਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਹਰ ਪ੍ਰਭਾਵਿਤ ਪੀੜ੍ਹਤਾ ਲਈ ਰਾਹਤ ਸਮੱਗਰੀ ਭੇਜੀ ਜਾਵੇਗੀ।

        ਇਸ ਮੌਕੇ ਐਮਸੀ ਸ਼੍ਰੀ ਸੁਖਦੀਪ ਸਿੰਘ ਢਿੱਲੋਂ, ਵੇਰਕਾ ਦੇ ਜਨਰਲ ਮੈਨੇਜ਼ਰ ਸ਼੍ਰੀ ਰਾਕੇਸ਼ ਗੁਪਤਾ, ਸਾਬਕਾ ਚੇਅਰਮੈਨ ਡਾਇਰੈਕਟਰ ਸ਼੍ਰੀ ਸੁਖਪਾਲ ਸਿੰਘ, ਡਾ. ਪ੍ਰਮੋਦ ਸ਼ਰਮਾ, ਸ਼੍ਰੀ ਅਭਿਨਵ ਅਤੇ ਸ਼੍ਰੀ ਆਰ.ਕੇ ਪਟੇਲ ਆਦਿ ਹਾਜ਼ਰ ਸਨ।

Share:

ਜਿਲ੍ਹਾ ਪ੍ਰਸ਼ੀਦ ਵਿਭਾਗ ਵੱਲੋ ਦਰਜਾ ਕਰਮਚਾਰੀਆ ਦੀਆਂ ਵਿਭਾਗੀ ਮੰਗਾ ਮੰਨੀਆ


ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ ਜਿਲ੍ਹਾ ਪ੍ਰਸ਼ੀਦ ਵਿਖੇ ਕੀਤੀ ਗਈ ਮੀਟਿੰਗ 

ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਵੱਲ ਦੇਵੇ ਧਿਆਨ 


ਫਿਰੋਜ਼ਪੁਰ 18 ਜੁਲਾਈ

 ਜਿਲ੍ਹਾ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਜਿਲ੍ਹਾ ਪ੍ਰਸ਼ੀਦ ਵਿਭਾਗ ਵਿਖੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਅਗਵਾਈ ਵਿਚ ਹੋਈ। ਇਸ ਮੌਕੇ ਦਲੀਪ ਕੁਮਾਰ ਜਿਲ੍ਹਾ ਪ੍ਰਸ਼ੀਦ ਅਤੇ ਰਮੇਸ਼ ਕੁਮਾਰ ਪਸ਼ੂ ਪਾਲਣ ਵਿਭਾਗ ਵੀ ਹਾਜਰ ਸਨ।

       ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਨਰਲ ਸਕੱਤਰ ਪਰਵੀਨ ਕੁਮਾਰ  ਨੇ ਦੱਸਿਆ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਦਫਤਰ ਵਿਖੇ ਤੈਨਾਤ ਕਲਾਸ ਫੋਰਥ ਕਰਮਚਾਰੀਆਂ ਨਾਲ ਧੱਕਾ ਹੋ ਰਿਹਾ ਹੈ। ਜਿਸ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਵਿਭਾਗ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਅਤੇ ਸਾਰੇ ਮੰਗਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਦਰਜਾ ਚਾਰ ਕਰਮਚਾਰੀਆ ਨਾਲ ਧੱਕਾ ਨਹੀ ਹੋਣ ਦੇਵਾਗੇ। ਉਨ੍ਹਾਂ ਕਿਹਾ ਜੇਕਰ ਕਿਸੇ ਕਰਮਚਾਰੀ ਨਾਲ ਧੱਕਾ ਹੋ ਰਿਹਾ ਹੈ ਤਾਂ ਉਹ ਸਾਡੇ ਧਿਆਨ ਵਿਚ ਲਿਆ ਸਕਦਾ ਹੈ ਅਤੇ ਉਸ ਦਾ ਹੱਲ ਯੂਨੀਅਨ ਪੱਧਰ ਤੇ ਕੀਤਾ ਜਾਵੇਗਾ। 

                 ਉਨ੍ਹਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੀਆ ਕਿਹਾ ਕਿ ਪੰਜਾਬ ਸਰਕਾਰ ਕਰਮਾਚਾਰੀਆਂ ਦੀਆਂ ਮੰਗਾਂ ਦਾ ਜਲਦੀ ਤੋ ਜਲਦੀ ਹੱਲ ਕਰੇ ਨਹੀ ਤਾਂ ਇਸ ਦੇ ਨਤੀਜੇ ਸਰਕਾਰ ਨੂੰ ਭੁਗਤਨੇ ਪੈਣਗੇ। ਉਨ੍ਹਾਂ ਕਿਹਾ ਕਰਮਚਾਰੀਆਂ ਦੀਆਂ ਮੰਗਾਂ ਜਿਵੇ ਕਿ ਪੰਜਾਬ ਦੇ ਸਾਰੇ ਵਿਭਾਗਾਂਬੋਰਡਾਂਨਿਗਮਾਂ ਦੇ ਸਮੂਹ ਕੱਚੇਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ । ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਤੁਰੰਤ ਬੰਦ ਕਰਕੇ ਰੈਗੂਲਰ ਕੰਮ ਲਈ ਪੰਜਾਬ ਸਰਕਾਰ /ਬੋਰਡਾਂ ਅਤੇ ਨਿਗਮਾਂ ਵੱਲੋਂ ਪੂਰੇ ਤਨਖਾਹ ਸਕੇਲਾਂ ਵਿੱਚ ਤੇ ਸਾਰੇ ਭੱਤਿਆਂ ਸਮੇਤ ਰੈਗੂਲਰ ਭਰਤੀ ਕੀਤੀ ਜਾਵੇ ਪਰਖ ਕਾਲ ਸਮੇਂ ਦੌਰਾਨ ਮੁੱਢਲੀ ਤਨਖਾਹ ਦੇਣ ਦਾ15-1-2015 ਅਤੇ ਕੇਂਦਰੀ ਪੈਟਰਨ ਅਨੁਸਾਰ ਤਨਖਾਹਾਂ ਦੇਣ ਦਾ 17 ਜੁਲਾਈ 2020 ਨੂੰ ਜਾਰੀ ਪੱਤਰ ਤੁਰੰਤ ਵਾਪਸ ਲਏ ਜਾਣ। ਪੁਨਰਗਠਨ ਦੇ ਨਾਮ ਤੇ ਖਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਤੁਰੰਤ ਬਹਾਲ ਕੀਤਾ ਜਾਵੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਹੂਬਹੂ ਬਹਾਲ ਕਰਨ ਸਬੰਧੀ ਵਿਸਤਾਰ ਸਹਿਤ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਕੇ ਸਬੰਧਤ ਮੁਲਾਜ਼ਮਾਂ ਦੇ ਤੁਰੰਤ ਜੀ.ਪੀ.ਐਫ. ਖਾਤੇ ਖੋਲ੍ਹਕੇ ਜੀ.ਪੀ.ਐਫ. ਕਟੌਤੀ ਤੁਰੰਤ ਸ਼ੁਰੂ ਕੀਤੀ ਜਾਵੇ। ਮੁਲਾਜ਼ਮਾਂ ਦੀਆਂ ਪਹਿਲਾਂ ਕੀਤੀਆਂ ਗਈਆਂ ਕਟੌਤੀਆਂ ਦੀਆਂ ਰਕਮਾਂ ਸਮੇਤ ਵਿਆਜ਼ ਵਾਪਿਸ ਲੈ ਕੇ.ਜੀ.ਪੀ.ਐਫ.ਖਾਤਿਆਂ ਵਿੱਚ ਤਬਦੀਲ ਕੀਤੀਆਂ ਜਾਣ । ਮੁਲਾਜ਼ਮਾਂ ਦੇ ਪੇਂਡੂ ਭੱਤਾਬਾਰਡਰ ਏਰੀਆ ਭੱਤਾ ਸਮੇਤ ਕੱਟੇ ਵੱਖ-ਵੱਖ 37 ਉੱਤੇ ਬਹਾਲ ਕੀਤੇ ਜਾਣ। ਮੁਲਾਜ਼ਮਾਂ ਤੇ ਲਾਇਆ 200 ਰੁਪਏ ਮਹੀਨਾ ਵਿਕਾਸ ਟੈਕਸ ਬੰਦ ਕੀਤਾ ਜਾਵੇ। ਅੰਤ੍ਰਿਮ ਰਿਲੀਫ ਨੂੰ 1-1-2016 ਨੂੰ ਮੁੱਢਲੀ ਤਨਖਾਹ ਦਾ ਹਿੱਸਾ ਮੰਨਿਆ ਜਾਵੇ, 1 ਜਨਵਰੀ 2016 ਨੂੰ ਤਨਖਾਹ / ਪੈਨਸ਼ਨ ਸੋਧ ਗੁਣਾਂਕ 3.8 ਲਾਗੂ ਕੀਤਾ ਜਾਵੇ ਅਤੇ ਮਿਤੀ 01-01-2016 ਤੋਂ 30-06- 2021 ਤੱਕ ਸੋਧੀਆਂ ਗਈਆਂ ਤਨਖ਼ਾਹਾਂ/ਪੈਨਸ਼ਨਾਂਲੀਵ ਇਨਕੈਸ਼ਮੈਂਟ ਦਿੱਤੀ ਜਾਵੇ। - ਮਹਿੰਗਾਈ ਭੱਤੇ ਦੀ 38 ਫ਼ੀਸਦੀ ਦੀ ਦਰ ਨਾਲ ਬਣਦੀ ਕਿਸ਼ਤ ਤੁਰੰਤ ਦਿੱਤੀ ਜਾਵੇ ਅਤੇ ਬਣਦਾ ਸਾਰਾ ਬਕਾਇਆ ਤੁਰੰਤ ਨਗਦ ਦਿੱਤਾ ਜਾਵੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਫਿਕਸ ਮੈਡੀਕਲ ਭੱਤਾ 2500 ਰੁਪਏ ਮਹੀਨਾ ਦਿੱਤਾ ਜਾਵੇ ਅਤੇ ਸਾਲ 2016 ਵਿੱਚ ਫੇਲ੍ਹ ਹੋਈ ਕੈਸ਼ਲੈਸ ਸਕੀਮ ਦੀ ਬਜਾਏ ਮੌਜੂਦਾ ਮੈਡੀਕਲ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਅਤੇ ਲੋੜੀਂਦਾ ਮੈਡੀਕਲ ਬਜਟ ਰਾਖਵਾਂ ਰੱਖਿਆ ਜਾਵੇਸਿਵਲ ਸਰਜਨ ਪੱਧਰ ਤੇ ਬਿੱਲ ਪਾਸ ਕਰਨ ਦੀ ਰੇਂਜ ਲੱਖ ਕੀਤੀ ਜਾਵੇ।ਉਨ੍ਹਾਂ ਨੇ ਪੈਨਸ਼ਨਰਾਂ ਨੂੰ 200 ਰੁਪਏ ਵਿਕਾਸ ਟੈਕਸ ਲਾਉਣ ਦੀ ਨਿਖੇਦੀ ਕੀਤੀ ਗਈ। >

Share:

ਵਿਧਾਇਕ ਭੁੱਲਰ ਵੱਲੋਂ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਰੋਡ ਦੇ ਸੀਵਰੇਜ ਨੂੰ ਤੁਰੰਤ ਠੀਕ ਕਰਨ ਦੀ ਹਦਾਇਤ

MLA Bhullar instructed to immediately fix the road sewage from Agarsain Chowk to Civil Hospital


ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸਰਚ ਲਾਈਟਾਂ ਠੀਕ ਕਰਨ/ਨਵੀਆਂ ਲਗਵਾਉਣ ਲਈ ਕਿਹਾ

ਫਿਰੋਜ਼ਪੁਰ 18 ਜੁਲਾਈ (   ) ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਅੱਜ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਅਗਰਸੈਨ ਚੌਂਕ ਤੋਂ ਸਿਵਲ ਹਸਪਤਾਲ ਤੱਕ ਜਾਂਦੀ ਸੜਕ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਰੋਡ ਤੇ ਸੀਵਰੇਜ ਸਿਸਟਮ ਦਰੁੱਸਤ ਕਰਨ ਅਤੇ ਰੋਸ਼ਨੀ ਲਈ ਸਰਚ ਲਾਈਟਾਂ ਚਾਲੂ ਹਾਲਤ ਵਿੱਚ ਕਰਨ ਲਈ ਹਦਾਇਤ ਕੀਤੀ

          ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ ਜਾਂਦੀ ਰੋਡ ਤੇ ਸੀਵਰੇਜ ਬਲਾਕ ਹੋਣ ਕਰ ਕੇ ਪਾਣੀ ਖੜ੍ਹਾ ਹੋ ਜਾਂਦਾ ਹੈਜਿਸ ਨਾਲ ਹਸਪਤਾਲ ਦੇ ਨਾਲ ਲੱਗਦੇ ਏਰੀਏ ਦੇ ਲੋਕਾਂ ਨੂੰ ਬਾਰਿ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਖਾਸ ਕਰ ਕੇ ਜਦੋਂ ਕਿਸੇ ਮਰੀਜ ਨੂੰ ਚੈੱਕਅਪ ਲਈ ਹਸਪਤਾਲ ਲੈ ਜਾਣਾ ਹੁੰਦਾ ਹੈ ਤਾਂ ਬਹੁਤ ਮੁਸ਼ਕਿਲ ਆਉਂਦੀ ਹੈ ਉਨ੍ਹਾਂ ਸੀਵਰੇਜ ਬੋਰਡ ਦੇ ਐਸਡੀਓ ਨੂੰ ਕਿਹਾ ਕਿ ਸੀਵਰੇਜ ਸਿਸਟਮ ਨੂੰ ਦਰੁੱਸਤ ਕਰਨ ਲਈ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਤੋਂ ਇਲਾਵਾ ਉਨ੍ਹਾਂ ਨਗਰ ਕੌਂਸਲ ਦੇ ਐਮ. ਨੂੰ ਵੀ ਹਦਾਇਤ ਕੀਤੀ ਕਿ ਇਸ ਰੋਡ ਤੇ ਰੋਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਰਾਬ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਠੀਕ ਹੋਣ ਉਪਰੰਤ ਜਿੱਥੇ ਜਿੱਥੇ ਰੋਡ ਰਿਪੇਅਰ ਹੋਣ ਦੀ ਜ਼ਰੂਰਤ ਹੋਵੇਗੀ ਉਹ ਵੀ ਰਿਪੇਅਰ ਕਰਵਾਈ ਜਾਵੇਗੀ

          ਇਸ ਮੌਕੇ ਸ੍ਰੀ ਚਰਨਪਾਲ ਸਿੰਘ ਐਮ.ਸ੍ਰੀ ਗੁਲਸ਼ਨ ਕੁਮਾਰ ਐਸਡੀਓ ਸੀਵਰੇਜ ਬੋਰਡਨਵਪ੍ਰੀਤ ਸਿੰਘ ਜੇ. ਤੋਂ ਇਲਾਵਾ ਸ੍ਰੀ ਗੁਰਜੀਤ ਸਿੰਘ ਚੀਮਾਸ੍ਰੀ ਹਿਮਾਂਸ਼ੂ ਠੱਕਰਸ੍ਰੀ ਗੁਰਭੇਜ ਸਿੰਘਸ੍ਰੀ ਦੀਪਕ ਨਾਰੰਗ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ

Share:

Jul 18, 2023

ਹੜ੍ਹ ਪ੍ਰਭਾਵਿਤ ਪਿੰਡਾ ਵਿੱਚ 307 ਲੋਕਾਂ ਦੀ ਮੈਡੀਕਲ ਕੈਂਪ ਵਿੱਚ ਕੀਤੀ ਗਈ ਜਾਂਚ

307 people were examined in the medical camp in the flood-affected village


ਆਸ਼ਾ ਵਰਕਰ ਕਰਨਗੀਆ ਪਿੰਡਾ ਦਾ ਸਰਵੇ -ਡਾਕਟਰ ਬਬੀਤਾ  

ਫਾਜ਼ਿਲਕਾ  18 ਜੁਲਾਈ

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੜ੍ਹ ਪ੍ਰਭਾਵਿਤ ਪਿੰਡਾ ਵਿਚ   ਸਿਹਤ ਵਿਭਾਗ ਵਲੋ ਲਗਾਏ ਗਏ ਮੈਡੀਕਲ ਕੈਂਪ ਵਿਖੇ ਅੱਜ 307 ਲੋਕਾ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਦ ਉਨ੍ਹਾਂ ਨੂੰ ਫ੍ਰੀ ਦਵਾਇਆ ਦਿੱਤੀਆ ਗਈਆ। ਇਸ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੈਨੁ ਦੁੱਗਲ ਨੇ ਦਿੱਤੀ ਉਹਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਆਮ ਲੋਕਾਂ ਨੂੰ ਸਿਹਤ ਸਹੂਲਤ ਨੂੰ ਦੇਣ ਲਈ ਰੋਜ਼ ਮੈਡੀਕਲ ਕੈਂਪ ਲਗਾਏ ਜਾਣਗੇ ਜਿਸ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਉਹਨਾ ਡੇ ਪਿੰਡ ਵਿੱਚ ਹੀ ਮਿਲ ਸਕੇ।

ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ  ਕਿਹਾ ਕਿ  ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਿਹਤ ਸਬੰਧੀ ਮੁਸ਼ਕਿਲਾਂ ਨਾਲ ਨਜਿੱਠਣ ਲਈ   ਪਿੰਡ ਮਹਾਤਮ ਨਗਰ ਵਿਚ ਬਣਾਏ ਗਏ ਕੰਟਰੋਲ ਰੂਮ ਵਿਖੇ  ਰੈਪਿਡ ਰਿਸਪੋਸ ਮੈਡੀਕਲ ਟੀਮਾਂ ਅਤੇ ਰਿਲੀਫ਼ ਕੈਂਪ ਅਸਿਫਵਾਲਾਸਲੇਮਸ਼ਾਹ ,ਹਸਤਾ ਕਲਾ ਮੌਜ਼ਮ  ਅਤੇ ਜਟਵਾਲੀ ਵਿਚ ਵਿਸ਼ੇਸ  ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹੜ੍ਹਾਂ ਦੀ ਸਥਿਤੀ 'ਚ ਜਿੱਥੇ ਕਈ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਵਿਚ ਬਣਿਆ ਹੋਇਆ ਹੈ ਜਿਸ ਲਈ ਪਹਿਲਾ ਹੀ ਟੀਮਾ ਲਗਾ ਦਿੱਤੀ ਹੈ ਅਤੇ ਇਸ ਦੇ ਨਾਲ ਲੋਕਾ ਨੂੰ ਪਾਣੀ ਨਾਲ ਹੋਣ ਵਾਲੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । 

ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਇਸ ਸੰਬਧੀ ਟੀਮਾ ਦਾ ਗਠਨ ਕੀਤਾ ਗਿਆ ਹੈ ਜੌ ਪਿੰਡਾ ਵਿੱਚ ਲੋਕਾ ਨੂੰ ਜਾਗਰੂਕ ਕਰ ਰਹੀ ਹੈ ।ਉਹਨਾ ਕਿਹਾ ਕਿ ਹੜ੍ਹ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਵੱਲੋਂ ਵੱਡੀ ਮਾਤਰਾ `ਚ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।   ਉਨ੍ਹਾਂ ਨੇ ਸਿਹਤ  ਟੀਮਾ ਨੂੰ ਕਿਹਾ ਕਿ  ਬਰਸਾਤ ਦੇ ਮੱਦੇਨਜ਼ਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤਉਲਟੀਆਂਹੈਜ਼ਾ ਆਦਿ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਣਕਾਰੀ  ਅਤੇ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਅਤੇ ਜਿਥੋਂ ਤੱਕ ਹੋ ਸਕੇ ਪਾਣੀ ਉਬਾਲ ਕੇ ਪੀਣ ਲਈ ਪ੍ਰੇਰਿਤ ਕੀਤਾ ਜਾਵੇ। ਦਸਤ ਹੋਣ ਦੀ ਸੂਰਤ ਵਿਚ ਓ ਆਰ ਐੱਸ ਪੈਕੇਟ ਵੀ ਮੁਫ਼ਤ ਦਿੱਤੇ ਜਾ ਰਹੇ ਹੈ।

ਡਾਕਟਰ ਬਬੀਤਾ ਨੇ ਕਿਹਾ ਕਿ ਆਸ਼ਾ ਵਰਕਰ ਦੁਆਰਾ ਪ੍ਰਭਾਵਿਤ ਪਿੰਡਾ ਵਿਚ ਆਸ਼ਾ ਵਰਕਰਾਂ ਵਲੋ ਸਰਵੇ ਵੀ ਕੀਤਾ ਜਾਵੇਗਾ।  ਲੋਕਾਂ  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ 'ਚ ਹੈ। ਸਿਹਤ ਵਿਭਾਗ  ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਮੰਗਲਵਾਰ ਨੂੰ  ਪਿੰਡ ਤੇਜਾ ਰੁਹੇਲਾਦੋਨਾਂ ਨਾਨਕਾਝੰਗਰ ਭੈਣੀਮੁਹਾਰ ਜਮਸ਼ੇਰਹਸਤਾ ਕਲਾਵੱਲੇ ਸ਼ਾਹ ਹਿਠਰਰਾਮ ਸਿੰਘ ਭੈਣੀਮਹਾਤਮ ਨਗਰਜੱਟਵਾਲੀ ਪਰਭਾਤ ਸਿੰਘ ਵਾਲਾ ਸਮੇਤ ਪਿੰਡਾ ਵਿੱਚ ਮੈਡੀਕਲ ਕੈਂਪ ਲਗਾਏ ਗਏ ਜਿਸ ਵਿਚ ਮੈਡੀਕਲ ਅਫ਼ਸਰ ਸੀ ਐੱਚ ਓ  ਮੇਲ ਵਰਕਰ ਅਤੇ ਆਸ਼ਾ ਵਰਕਰ ਨੇ ਸਹਿਯੋਗ ਕੀਤਾ ।

Share:

Definition List

blogger/disqus/facebook

Unordered List

Support