punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Sep 15, 2023

ਸਰਕਾਰੀ ਆਈ ਟੀ ਆਈ ਫਾਜ਼ਿਲਕਾ ਵਿੱਚ ਲੱਗਾ ਡਰੱਗ ਅਬਿਉਜ ਸਬੰਧੀ ਸੈਮੀਨਾਰ




ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਡੀ ਗਰੁੱਪ, ਐਨ ਐਸ ਐਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਪ੍ਰੋਗਰਾਮ ਅਫਸਰ ਨੋਡਲ ਅਫ਼ਸਰ ਬਡੀ ਪ੍ਰਗਰਾਮ ਵੱਲੋਂ ਜੀ  20. ਆਜਾਦੀ ਦਾ ਅਮ੍ਰਿਤ ਮਹਾ ਉਤਸਵ ਤਹਿਤ ਬੱਡੀ ਪ੍ਰੋਗਰਾਮ ਅਧੀਨ ਨਸ਼ਿਆਂ ਦੀ ਰੋਕਥਾਮ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸਰਕਾਰੀ ਨਸ਼ਾ ਮੁਕਤੀ ਕੇਂਦਰ ਫਾਜ਼ਿਲਕਾ ਤੋਂ ਸ੍ਰੀ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਨਾਲ ਸ੍ਰੀ ਅਰਪਿਤ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਵਿਚ ਲੈਕਚਰ ਦੇਣ ਲਈ ਪਹੁੰਚੇ ਮਹਿਮਾਨਾਂ ਦਾ ਪਹਿਲਾ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਸ੍ਰੀ ਸੁਰਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਅਤੇ ਨਸ਼ਿਆਂ ਦਾ ਸੇਵਨ ਨਾ  ਕਰਨ ਦੀ ਨਸੀਹਤ ਦਿੱਤੀ ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥ ਮਨੁੱਖੀ ਸਰੀਰ ਦੇ ਸੰਤੁਲਨ ਨੂੰ ਵਿਗਾੜਨ ਅਤੇ ਸੋਚਣ ਸ਼ਕਤੀ ਨੂੰ ਵੀ ਘੱਟ ਕਰਦੇ ਹਨ ਅਤੇ ਮਨੁੱਖੀ ਸਰੀਰ ਦੇ ਹਾਰਮੋਨ ਤੇ ਬੁਰਾ ਪ੍ਰਭਾਵ ਪਾਉਂਦੇ ਹਨ ਨਸ਼ੀਲੇ ਪਦਾਰਥਾਂ ਦੇ ਵਰਗ ਵਿਚ ਆਉਂਦੇ ਹਨ ਇਸ ਮੌਕੇ ਬਡੀ ਨੋਡਲ ਅਫਸਰ ਸ. ਗੁਰਜੰਟ ਸਿੰਘ ਵੱਲੋਂ ਵੀ ਸੰਸਥਾ ਦੇ ਸਿਖਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਰੱਖਣ ਦੀ ਪ੍ਰੇਰਨਾ ਦਿੱਤੀ ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀ ਨੂੰ ਸਮਝਾਇਆ ਗਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਰ ਥਾ ਫਿਜੀਕਲੀ ਸਮਾਜਿਕ ਇਕਨਾਮਿਕਲੀ ਹਾਨੀ ਹੁੰਦੀ ਹੈ ਇਸ ਲਈ ਇਸਤੋਂ ਬਚੋ। ਇਸ ਪ੍ਰੋਗਰਾਮ ਦੇ ਅੰਤ ਵਿਚ ਸਿਖਿਆਰਥਨ ਸਪਨਾ ਅਤੇ ਰੁਪਿੰਦਰ ਕੌਰ ਦਵਾਰਾ ਇਕ ਸੇਧ ਦੇਣ ਵਾਲੀ ਕਵਿਤਾ ਬੋਲੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਨਵਜੋਤ ਕੌਰ ਸ਼੍ਰੀਮਤੀ ਪ੍ਰਮਿੰਦਰ ਕੋਰ ਸ਼੍ਰੀ ਸਚਿਨ ਗੁਸਾਂਈ  ਸੁਭਾਸ਼ ਚੰਦਰ ਅਮ੍ਰਿਤ ਪਾਲ  ਰਮੇਸ਼ ਕੁਮਾਰ ਰਾਕੇਸ਼ ਕੁਮਾਰ ਰਾਏ ਸਾਬ  ਸਮੇਤ ਸਮੂਹ ਸਟਾਫ ਹਾਜ਼ਰ ਸੀ

Share:

Sep 12, 2023

ਪੰਜਾਬ ਸਰਕਾਰ 41 61 ਮਾਸਟਰ ਕੇਡਰ ਦੀ ਵੇਟਿੰਗ ਲਿਸਟ ਜਲਦ ਜਾਰੀ ਕਰੇ-ਬੀ ਐੱਡ ਅਧਿਆਪਕ ਫਰੰਟ ਪੰਜਾਬ



 ਫ਼ਾਜਿ਼ਲਕਾ / ਬਲਰਾਜ ਸਿੰਘ ਸਿੱਧੂ 

ਬੀ ਐੱਡ  ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਮਾਸਟਰ ਕੇਡਰ ਦੀ 4161 ਦੀ ਭਰਤੀ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਅਤੇ ਜਿੰਨੀਆਂ ਵੀ ਪੋਸਟਾਂ ਦੀ ਵੇਟਿੰਗ ਚੱਕਣੀ ਬਣਦੀ ਹੈ ਉਸ ਨੂੰ ਜਲਦ ਤੋਂ ਜਲਦ ਚੁੱਕਿਆ ਜਾਵੇ ਤਾਂ ਜੋ ਬੇਰੋਜ਼ਗਾਰ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਜਲਦੀ ਮਿਲ ਸਕੇ ਕਿਉਂਕਿ ਇਹ ਭਰਤੀ ਪਹਿਲਾਂ ਹੀ ਕਾਫੀ ਲੇਟ ਚੱਲ ਰਹੀ ਹੈ ਇਸ ਲਈ ਫਰੰਟ ਵੱਲੋਂ ਸਰਕਾਰ ਅੱਗੇ ਅਪੀਲ ਹੈ ਕਿ ਇਸ ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਸਕੂਲਾਂ ਨੂੰ ਜਲਦ ਤੋਂ ਜਲਦ ਨਵੇਂ ਅਧਿਆਪਕ ਮਿਲਣ ਅਤੇ ਸਕੂਲਾਂ ਵਿੱਚ ਵੱਡੀ ਗਿਣਤੀ ਖਾਲੀ ਪਈਆਂ ਅਸਾਮੀਆਂ  ਭਰੀਆਂ ਜਾ ਸਕਣ ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਚੇਅਰਮੈਨ ਪਰਗਟਜੀਤ ਸਿੰਘ ਕਿਸ਼ਨਪੁਰਾ ਕਾਰਜਕਾਰੀ ਜਨਰਲ ਸਕੱਤਰ ਤਜਿੰਦਰ ਸਿੰਘ ਮੁਹਾਲੀ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਰਵਿੰਦਰ ਜਲੰਧਰ ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ ਪਰਮਜੀਤ ਦੁੱਗਲ ਪਰਮਿੰਦਰ ਸਿੰਘ ਢਿਲੋਂ ਸਰਤਾਜ ਸਿੰਘ ਕਪੂਰਥਲਾ ਗੁਰਮੀਤ ਸਿੰਘ ਢੋਲੇਵਾਲਾ ਸਤਿੰਦਰ ਸਚਦੇਵਾ ਹਰਵਿੰਦਰ ਬਰਨਾਲਾ ਕਮਲਜੀਤ ਸਿੰਘ ਜਲੰਧਰ ਕੇਵਲ ਸਿੰਘ ਮੁਕਤਸਰ ਸਾਹਿਬ ਆਗੂ ਹਾਜਰ ਸਨ।

Share:

ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ*



21 ਸਿੱਖ ਸੈਨਿਕਾਂ ਦੀ ਸੂਰਮਗਤੀ ਦਰਸਾਉਣ ਦੇ ਉਦੇਸ਼ ਵਾਲੇ ਮਾਣਮੱਤੇ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ*

*ਯਾਦਗਾਰ ਸਥਾਪਤ ਨਾ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਸਖ਼ਤ ਅਲੋਚਨਾ*
*ਫਿਰੋਜ਼ਪੁਰ ਜ਼ਿਲ੍ਹੇ ਨੂੰ ਸੂਬੇ ਵਿੱਚ ਸੈਰ-ਸਪਾਟੇ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ*
*ਫਿਰੋਜ਼ਪੁਰ, 12 ਸਤੰਬਰ*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ 21 ਸਿੱਖ ਸੂਰਮਿਆਂ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਦਾ ਨਿਰਮਾਣ ਕਾਰਜ ਛੇ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਐਲਾਨ ਕੀਤਾ।
ਅੱਜ ਇੱਥੇ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦਾ ਕੰਮ ਹਰ ਹਾਲ ਵਿੱਚ ਛੇ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗ ਦੌਰਾਨ ਸੈਨਿਕਾਂ ਦੀ ਸੂਰਮਗਤੀ ਅਤੇ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ। ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਦੌਰਾਨ ਦੁਸ਼ਮਣ ਨਾਲ ਟੱਕਰ ਲੈਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ 21 ਬਹਾਦਰ ਸੈਨਿਕਾਂ ਦੀ ਲਾਮਿਸਾਲ ਕੁਰਬਾਨੀ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਸੂਰਬੀਰਤਾ ਦੀ ਲਾਮਿਸਾਲ ਗਾਥਾ ਹੈ ਜਿਸ ਦਾ ਇਤਿਹਾਸ ਵਿੱਚ ਕੋਈ ਵੀ ਸਾਨੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਅੱਗੇ ਸਿਜਦਾ ਕਰਦੇ ਹਨ ਜਿਨ੍ਹਾਂ ਨੇ ਦੁਸ਼ਮਣ ਅੱਗੇ ਗੋਡੇ ਟੇਕਣ ਦੀ ਬਜਾਏ ਮੌਤ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 36 ਸਿੱਖ ਦੇ ਸੈਨਿਕਾਂ ਦੀ ਮਿਸਾਲੀ ਗਾਥਾ ਸਮਾਣਾ ਰਿੱਜ (ਹੁਣ ਪਾਕਿਸਤਾਨ) ਵਿਖੇ ਵਾਪਰੀ ਹੈ, ਜਿਨ੍ਹਾਂ ਨੇ 12 ਸਤੰਬਰ, 1897 ਨੂੰ 10,000 ਅਫ਼ਗਾਨੀਆਂ ਦੇ ਹਮਲੇ ਖ਼ਿਲਾਫ਼ ਗਹਿਗੱਚ ਲੜਾਈ ਲੜਦਿਆਂ ਕੁਰਬਾਨੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਭਾਰਤੀ ਫੌਜ ਦੇ ਇਤਿਹਾਸ ਵਿਚ ਮਿਸਾਲ ਬਣੀ ਰਹੇਗੀ ਅਤੇ ਇਹ ਵੀ ਯਾਦ ਕਰਵਾਉਂਦੀ ਰਹੇਗੀ ਕਿ ਜਦੋਂ ਵੀ ਪੰਜਾਬੀਆਂ ਨੂੰ ਪਿਛਾਂਹ ਧੱਕਣ ਦੀ ਕੋਸ਼ਿਸ਼ ਹੋਈ ਤਾਂ ਉਸ ਵੇਲੇ ਉਹ ਆਪਣੀ ਸਮਰੱਥਾ ਤੋਂ ਵੱਧ ਤਾਕਤਵਾਰ ਹੋ ਕੇ ਖੜ੍ਹੇ ਹੋ ਸਕਦੇ ਹਨ।
ਜੰਗ ਦੌਰਾਨ ਦਿਖਾਏ ਜੁਝਾਰੂਪੁਣੇ ਦੇ ਪਾਸਾਰ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਫੌਜ ਦੇ ਇਤਿਹਾਸ ਵਿੱਚ ਆਖਰੀ ਸਾਹ ਤੱਕ ਮਰ ਮਿਟਣ ਦੇ ਮਹਾਨ ਵਿਰਸੇ ਨੂੰ ਨੌਜਵਾਨਾਂ ਵਿੱਚ ਪ੍ਰੇਰਨਾ ਦੇ ਪ੍ਰਤੀਕ ਵਜੋਂ ਉਭਾਰਨ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਰਾਗੜ੍ਹੀ ਜੰਗ ਦੀ ਸੂਰਮਗਤੀ ਸਿੱਖ ਸੈਨਿਕਾਂ ਦੇ ਜਜ਼ਬੇ ਅਤੇ ਦ੍ਰਿੜ ਇਰਾਦੇ ਦੀ ਮਿਸਾਲ ਪੇਸ਼ ਕਰਦੀ ਹੈ ਜਿਨ੍ਹਾਂ ਨੇ ਦੁਸ਼ਮਣ ਦਾ ਸਾਹਮਣਾ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਇਨ੍ਹਾਂ ਬਹਾਦਰ ਸੈਨਿਕਾਂ ਦੀ ਮਿਸਾਲੀ ਕੁਰਬਾਨੀ ਦਾ ਸਦਾ ਰਿਣੀ ਰਹੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਜੰਗੀ ਯਾਦਗਾਰ ਦੇ ਕੰਮ ਦੀ ਨਿੱਜੀ ਤੌਰ ਉਤੇ ਨਿਗਰਾਨੀ ਕਰਨਗੇ ਤਾਂ ਕਿ ਇਸ ਨੂੰ ਛੇ ਮਹੀਨਿਆਂ ਵਿਚ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਕਿਸੇ ਵੀ ਤਰ੍ਹਾਂ ਬੇਲੋੜੀ ਦੇਰੀ ਅਣਉਚਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੇ ਨਿਰਮਾਣ ਮੌਕੇ ਮਿਆਰਤਾ ਦੇ ਪੈਮਾਨਿਆਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਿਰਮਾਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਅਜਿਹੀ ਹਰਕਤ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਪੰਜਾਬ ਦੇ ਇਤਿਹਾਸ ਵਿਚ ਬੇਹੱਦ ਮਹੱਤਵ ਰੱਖਦੇ ਇਸ ਸਥਾਨ ਨੂੰ ਅਣਗੌਲਿਆ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਹ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਸਾਲ 2019 ਵਿੱਚ ਇਕ ਕਰੋੜ ਰੁਪਏ ਜਾਰੀ ਕੀਤੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਏਹ ਕਿੰਨੇ ਦੁੱਖ ਦੀ ਗੱਲ ਹੈ ਕਿ ਇਸ ਯਾਦਗਾਰ ਦਾ ਕੰਮ ਕਦੇ ਵੀ ਸ਼ੁਰੂ ਨਹੀਂ ਹੋਇਆ ਕਿਉਂ ਜੋ ਇਸ ਲਈ 25 ਲੱਖ ਰੁਪਏ ਹੋਰ ਲੋੜੀਂਦੇ ਸਨ ਜੋ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸ਼ਹੀਦਾਂ ਪ੍ਰਤੀ ਪਿਛਲੀਆਂ ਸਰਕਾਰ ਦੇ ਵਤੀਰੇ ਦਾ ਪਤਾ ਲਗਦਾ ਹੈ।
ਮੁੱਖ ਮੰਤਰੀ ਨੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਸੂਬੇ ਵਿੱਚ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਯਾਦਗਾਰ ਅਤੇ ਹੁਸੈਨੀਵਾਲਾ, ਜਿੱਥੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਇਸ ਜ਼ਿਲ੍ਹੇ ਵਿੱਚ ਪੈਂਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਇਤਿਹਾਸਕ ਮਹੱਤਤਾ ਵਾਲੀਆਂ ਇਨ੍ਹਾਂ ਥਾਵਾਂ ਨੂੰ ਦੁਨੀਆ ਭਰ ਦੇ ਸੈਲਾਨੀਆਂ ਨੂੰ ਦਿਖਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸ਼ਹੀਦਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬ ਦੇ ਹਰੇਕ ਪਿੰਡ ਦੀ ਧਰਤੀ ਦਾ ਸਬੰਧ ਇਨ੍ਹਾਂ ਸੂਰਬੀਰਾਂ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਮਹਾਨ ਗੁਰੂਆਂ, ਸੰਤਾਂ, ਪੀਰਾਂ-ਪੈਗੰਬਰਾਂ, ਕਵੀਆਂ ਅਤੇ ਸ਼ਹੀਦਾਂ ਦਾ ਜਨਮ ਹੋਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਸਖ਼ਤ ਮਿਹਨਤ ਅਤੇ ਸਿਰੜੀ ਭਾਵਨਾ ਲਈ ਜਾਣਿਆ ਜਾਂਦਾ ਹੈ, ਜਿਸ ਸਦਕਾ ਉਨ੍ਹਾਂ ਨੇ ਦੁਨੀਆਂ ਭਰ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।
ਮੁੱਖ ਮੰਤਰੀ ਨੇ ਇਹ ਵੀ ਚੇਤੇ ਕੀਤਾ ਕਿ ਲੋਕ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਮੁੱਦਾ ਉਠਾਏ ਜਾਣ ਤੋਂ ਬਾਅਦ ਸਦਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।
ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਮਿਸਾਲ ਅਤੇ ਮਹਾਨ ਕੁਰਬਾਨੀ ਮਨੁੱਖਤਾ ਨੂੰ ਜ਼ੁਲਮ, ਅੱਤਿਆਚਾਰ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਸਦਾ ਪ੍ਰੇਰਦੀ ਰਹੇਗੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਮੁਗਲ ਸੂਬੇਦਾਰ ਦੇ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਡਟ ਕੇ ਅਥਾਹ ਦਲੇਰੀ ਅਤੇ ਨਿਡਰਤਾ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਸੂਰਬੀਰਤਾ ਅਤੇ ਨਿਰਸਵਾਰਥ ਸੇਵਾ ਦੇ ਗੁਣ ਦਸਮੇਸ਼ ਪਿਤਾ, ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਅਣਥੱਕ ਲੜਾਈ ਲੜੀ, ਤੋਂ ਵਿਰਾਸਤ ਵਿਚ ਮਿਲੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਸੰਬਰ ਮਹੀਨੇ ਸ਼ਹੀਦ ਹੋਏ ਸਨ ਜਿਸ ਕਰਕੇ ਸਮੁੱਚੀ ਕੌਮ ਲਈ ਇਹ ਮਹੀਨਾ ਸੋਗ ਦਾ ਮਹੀਨਾ ਹੁੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਭਵਿੱਖ ਵਿੱਚ ਇਸ ਮਹੀਨੇ ਦੌਰਾਨ ਸਰਕਾਰੀ ਪੱਧਰ ਉਤੇ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸੂਬਾ ਸਰਕਾਰ ਅਤੇ ਲੋਕਾਂ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। 
ਇਸ ਤੋਂ ਪਹਿਲਾਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਪੰਹੁਚਣ 'ਤੇ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਸਾਰਾਗੜ੍ਹੀ ਕੰਪਲੈਕਸ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜੋ ਕਿ ਛੇ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ। ਉਨ੍ਹਾਂ  ਮੁੱਖ ਮੰਤਰੀ ਦਾ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਕੰਪਲੈਕਸ ਵਿਖੇ ਸਾਰਾਗੜ੍ਹੀ ਅਜਾਇਬ ਘਰ ਬਣਾਉਣ ਲਈ ਵੀ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜਲਾਲਾਬਾਦ ਸ. ਜਗਦੀਪ ਕੰਬੋਜ ਗੋਲਡੀ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਚੰਦ ਸਿੰਘ ਗਿੱਲ,  ਕਮਿਸ਼ਨਰ ਫਿਰੋਜ਼ਪੁਰ ਮੰਡਲ ਸ੍ਰੀ ਦਲਜੀਤ ਮਾਂਗਟ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਡੀ.ਆਈ.ਜੀ. ਸ. ਰਣਜੀਤ ਸਿੰਘ ਢਿੱਲੋਂ, ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਤੋਂ ਇਲਾਵਾ ਫੌਜ ਦੇ ਉੱਚ ਅਧਿਕਾਰੀ ਹਾਜ਼ਰ ਸਨ।

Share:

Sep 11, 2023

ਬਲਾਕ ਖੂਈਆਂ ਸਰਵਰ ਦੀ ਸਮਰੱਥ ਟ੍ਰੇਨਿੰਗ ਹੋਈ ਸੰਪਨ


ਸਹਾਇਕ ਡਾਇਰੈਕਟਰ ਸ਼ੰਕਰ ਚੌਧਰੀ ਦੁਆਰਾ ਸ਼ਿਰਕਤ ਕਰਕੇ ਰਿਸੋਰਸਪਰਸਨ ਅਤੇ ਅਧਿਆਪਕਾਂ ਦੀ ਕੀਤੀ ਹੌਂਸਲਾ ਅਫਜ਼ਾਈ 



ਅਬੋਹਰ /  ਬਲਰਾਜ ਸਿੰਘ ਸਿੱਧੂ 

ਸਿੱਖਿਆ ਵਿਭਾਗ ਪੰਜਾਬ ਦੁਆਰਾ ਸ਼ੁਰੂ ਕੀਤੇ  ਗਏ ਪ੍ਰੋਜੈਕਟ ਸਮਰੱਥ ਤਹਿਤ  ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਦੀ ਬੀਪੀਈਓ ਸਤੀਸ਼ ਮਿਗਲਾਨੀ ਦੀ ਅਗਵਾਈ  ਵਿੱਚ ਵੱਖ ਵੱਖ ਸ਼ਿਫਟਾਂ ਵਿੱਚ ਜਾਰੀ ਦੋ ਦਿਨਾਂ ਟ੍ਰੇਨਿੰਗ ਦੇ ਆਖਰੀ ਦਿਨ ਸਹਾਇਕ ਡਾਇਰੈਕਟਰ ਐਸ ਸੀ ਈ ਆਰ ਟੀ ਸ਼ੰਕਰ ਚੌਧਰੀ ਅਤੇ ਸੁਰਿੰਦਰ ਨਾਗਪਾਲ ਸਟੇਟ ਐਵਾਰਡੀ  ਦੁਆਰਾ ਸ਼ਿਰਕਤ ਕਰਕੇ ਚੱਲ ਰਹੀ ਟ੍ਰੇਨਿੰਗ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਨੇ ਅਧਿਆਪਕਾਂ ਨੂੰ ਇਸ ਪ੍ਰਾਜੈਕਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਟ੍ਰੇਨਿੰਗ ਦੇ ਹਰ ਪੱਖ ਨੂੰ ਚੰਗੀ ਤਰਾਂ ਸਿੱਖਣ ਅਤੇ ਬੱਚਿਆਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਤੀਸਰੀ ਤੋਂ ਪੰਜਵੀ ਜਮਾਤ ਤੱਕ ਦੇ ਬੱਚੇ ਜੋ ਕਿ ਕਿਸੇ ਕਾਰਨ ਪੜ੍ਹਾਈ ਵਿੱਚ ਪਿੱਛੇ ਰਹਿ ਗਏ ਹਨ। ਉਨਾਂ ਨੂੰ ਜਮਾਤ ਦੇ ਬਾਕੀ ਬੱਚਿਆਂ ਦੇ ਬਰਾਬਰ ਲਿਆਉਣ ਲਈ ਸਮਰੱਥ ਪੰਜਾਬ ਪ੍ਰਾਜੈਕਟ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਇਸ ਵਿੱਚ ਬੱਚਿਆਂ ਦੇ ਪੱਧਰ ਜਾਚੇ ਜਾਣਗੇ ਅਤੇ ਪੱਧਰ ਅਨੁਸਾਰ ਹਰ ਬੱਚੇ ਨੂੰ ਗਤੀਵਿਧੀ ਅਧਾਰਿਤ ਨਵੀਨਤਮ ਸਿੱਖਣ ਤਕਨੀਕਾਂ ਦੁਆਰਾ ਪੜ੍ਹਾਈ ਕਰਵਾਈ ਜਾਵੇਗੀ। 

ਬੀਪੀਈਓ ਮਿਗਲਾਨੀ ਨੇ ਕਿਹਾ ਕਿ ਅਧਿਆਪਕਾਂ ਵਿੱਚ ਟ੍ਰੇਨਿੰਗ ਸਬੰਧੀ ਬਹੁਤ ਉਤਸ਼ਾਹ ਹੈ ਅਤੇ ਬਲਾਕ ਦੇ ਅਧਿਆਪਕ ਹਰ ਉਸ ਤਕਨੀਕ ਨੂੰ ਸਿੱਖਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਜੋ ਕਿ ਬੱਚਿਆਂ ਲਈ ਲਾਹੇਵੰਦ ਹੋਵੇ। ਉਹਨਾਂ ਨੇ ਅਧਿਆਪਕ ਸਾਹਿਬਾਨ ਅਤੇ ਰਿਸੋਰਸ ਪਰਸਨਜ਼ ਨੂੰ ਪ੍ਰਾਜੈਕਟ ਦੀ ਸਫਲਤਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

 ਇਸ ਸੈਮੀਨਾਰ ਵਿੱਚ ਰਿਸੋਰਸਪਰਸਨ ਸੀਐਚਟੀ ਅਭਿਸ਼ੇਕ  ਕਟਾਰੀਆਂ,ਰਾਜ ਕੁਮਾਰ ਵਧਵਾ, ਕ੍ਰਿਸ਼ਨ ਕੰਬੋਜ ,ਸੁਰਿੰਦਰ ਕੁਮਾਰ, ਸੁਭਾਸ਼ ਚੰਦਰ ਅਤੇ ਵਿਸ਼ਨੂੰ ਕੁਮਾਰ ਦੁਆਰਾ ਅਧਿਆਪਕਾਂ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ।

Share:

ਮਿਸ਼ਨ ਸਮਰੱਥ- ਬਦਲੇਗਾ ਵਿਦਿਆਰਥੀਆਂ ਦੀ ਜਿ਼ੰਦਗੀ


ਬੱਚਿਆਂ ਦੀ ਬੁਨਿਆਦੀ ਸਿੱਖਿਆ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਇਹ ਪ੍ਰੋਜੈਕਟ ਸਿੱਖਿਆ ਦੇ ਪੱਧਰ ਨੂੰ ਬਹੁਤ ਹੀ ਉੱਚਾ ਕਰੇਗਾ ।ਉਹ ਬੱਚੇ ਜੋ ਕਿਸੇ ਕਾਰਨ ਆਪਣੇ ਪੱਧਰ ਤੋਂ ਨੀਵੇਂ ਰਹਿ ਗਏ ਹਨ ਉਹਨਾਂ ਲਈ ਇਹ ਪ੍ਰੋਜੈਕਟ ਵਰਦਾਨ ਸਿੱਧ ਹੋਵੇਗਾ।

ਇਹ ਮਿਸ਼ਨ ਬੱਚਿਆਂ ਦੀ ਸਿੱਖਣ ਸਮਰੱਥਾ ਨੂੰ ਬਹੁਤ ਅੱਗੇ ਲੈ ਕੇ ਜਾਵੇਗਾ ।ਪੰਜਾਬੀ, ਗਣਿਤ ਅਤੇ ਅੰਗਰੇਜੀ ਵਿਸ਼ੇ ਦੀਆਂ ਵੱਖ-ਵੱਖ ਗਤੀਵਿਧੀਆਂ ਬੱਚਿਆਂ ਨੂੰ ਸਿੱਖਣ ਦੇ ਘੱਟੋ ਘੱਟ ਪੱਧਰ ਤੇ ਜਰੂਰ ਲੈ ਕੇ ਜਾਵੇਗਾ ।ਆਓ ਗੱਲ ਕਰਦੇ ਹਾਂ ਇਸ ਪ੍ਰੋਜੈਕਟ ਬਾਰੇ । ਸਭ ਤੋਂ ਪਹਿਲਾਂ ਪੰਜਾਬੀ ਵਿਸ਼ੇ ਵਿੱਚ ਅਸੀਂ ਬੱਚੇ ਨੂੰ ਗੱਲਬਾਤ ਦੁਆਰਾ ਸ਼ੁਰੂ ਕਰਕੇ ਕਹਾਣੀ ਨਾਲ ਜੋੜ ਕੇ ਅੱਖਰ , ਸ਼ਬਦ , ਪੈਰ੍ਹਾ ਅਤੇ ਕਹਾਣੀ ਤੱਕ ਬੜੀ ਆਸਾਨੀ ਨਾਲ ਲੈ ਜਾ ਸਕਾਂਗੇ ।ਪੰਜਾਬੀ ਵਿਸ਼ੇ  ਨਾਲ ਸਬੰਧਿਤ ਦਿੱਤੀਆਂ ਵੱਖ-ਵੱਖ ਗਤੀਵਿਧੀਆਂ ਬੱਚਿਆਂ ਨੂੰ ਖੇਡ-ਖੇਡ ਰਾਹੀਂ ਪੰਜਾਬੀ ਪੜ੍ਹਨ ਦਾ ਗਿਆਨ ਦੇਣਗੀਆਂ ।ਗਣਿਤ ਵਿਸ਼ੇ ਵਿੱਚ ਵੀ ਅਸੀਂ ਗਣਿਤ ਨੂੰ ਰੋਜਾਨਾ ਜਿੰਦਗੀ ਨਾਲ ਜੋੜ ਕੇ ਅੰਕ ਗਿਆਨ , ਸੰਖਿਆ ਗਿਆਨ , ਜੋੜ, ਘਟਾਓ,ਗੁਣਾਂ ਅਤੇ ਭਾਗ ਤੱਕ ਬੱਚਿਆਂ ਨੂੰ ਲੈ ਕੇ ਜਾ ਸਕਦੇ ਹਾਂ । ਬੰਡਲ ਤੀਲੀ ਦਾ ਸੰਕਲਪ ਬੱਚਿਆਂ ਨੂੰ ਉਪਰੋਕਤ ਸਭ ਕੁਝ ਸਿਖਾਉਣ ਵਿੱਚ ਬਹੁਤ ਮਦਦਗਾਰ ਹੋਵੇਗਾ ।ਖੇਡ ਪਿਟਾਰਾ ਦੀ ਵੱਖ-ਵੱਖ ਗਤੀਵਿਧੀਆਂ ਵੀ ਬੱਚਿਆਂ ਨੂੰ ਸਿਖਾਉਣ ਵਿਚ ਅਹਿਮ ਰੋਲ ਅਦਾ ਕਰਨਗੀਆਂ।ਅੰਗਰੇਜੀ ਵਿਸ਼ੇ ਲਈ ਵੀ ਇਹ ਪ੍ਰੋਜੈਕਟ ਬਹੁਤ ਜਿਆਦਾ ਸਾਰਥਕ ਸਿੱਧ ਹੋਵੇਗਾ ।ਬੱਚਿਆਂ ਨੂੰ ਆਰੰਭਕ ਪੱਧਰ ਤੋਂ ਬੜੇ ਹੀ ਆਸਾਨ ਤਰੀਕੇ ਨਾਲ ਅੱਖਰ, ਸ਼ਬਦ ਅਤੇ ਅੰਗਰੇਜੀ ਪੜਨ ਲਈ ਅਸੀਂ ਯੋਗ ਬਣਾ ਸਕਾਂਗੇ ।ਤਸਵੀਰ ਵੇਖ ਕੇ ਉਸ ਨਾਲ ਸਬੰਧਿਤ ਸ਼ਬਦ ਬਣਾਉਣੇ ਅਤੇ ਉਹਨਾਂ ਸ਼ਬਦਾਂ ਦੀ ਮਦਦ ਨਾਲ ਵਾਕ ਬਣਾਉਣੇ ਬੱਚੇ ਨੂੰ ਅੰਗਰੇਜੀ ਵਿਸ਼ੇ ਦੇ ਟੀਚੇ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਗੇ । ਆਓ ਇਸ 90 ਦਿਨਾਂ ਨੂੰ ਅਸੀਂ ਇਤਿਹਾਸਿਕ ਬਣਾਈਏ ਅਤੇ ਪੰਜਾਬ ਸਿੱਖਿਆ ਵਿਭਾਗ ਨੂੰ ਹੋਰ ਅੱਗੇ ਲੈ ਕੇ ਜਾਈਏ। ਸਾਡੇ ਸਭ ਲਈ ਮਿਸ਼ਨ ਸਮਰੱਥ ਇਕ ਟੀਚਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਈਏ।

Share:

Sep 5, 2023

ਮਾਸਟਰ ਕੇਡਰ ਯੂਨੀਅਨ ਫਾਜ਼ਿਲਕਾ ਦਾ ਚੋਣ ਇਜਲਾਸ ਸੰਪਨ ;ਬਲਵਿੰਦਰ ਸਿੰਘ ਕਮਾਲੀਆ ਬਣੇ ਪ੍ਰਧਾਨ ਅਤੇ ਦਲਜੀਤ ਸਿੰਘ ਸਬਰਵਾਲ ਬਣੇ ਜ਼ਿਲਾ ਜਰਨਲ ਸਕੱਤਰ




 ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਪੰਜਾਬ ਦੀ ਸਿਰਮੌਰ  ਜਥੇਬੰਦੀ ਮਾਸਟਰ ਕੇਡਰ ਜਥੇਬੰਦੀ ਇਕਾਈ ਫਾਜ਼ਿਲਕਾ ਦਾ ਅਹਿਮ ਇਜਲਾਸ ਅੱਜ ਸਥਾਨਕ ਹਾਉਸ ਲਾਲਾ ਸੁਨਾਮ ਰਾਇ ਮੈਮੋਰੀਅਲ ਹਾਉਸ ਵਿੱਚ ਹੋਇਆ ।ਇਸ ਇਜਲਾਸ ਵਿੱਚ ਜਥੇਬੰਦੀ ਦੇ ਆਗੂਆਂ ਸਮੇਤ ਸਾਰੇ ਐਗਜੀਕਿਉਟਿਵ ਮੈਂਬਰ ਹਾਜ਼ਰ ਸਨ।ਇਸ ਮੌਕੇ ਮੀਤ ਪ੍ਰਧਾਨ ਅਕਾਸ਼ ਡੋਡਾ ਜੀ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਤੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ।ਇਸ ਸਮੇ ਯੂਨੀਅਨ ਦੇ ਦਿਗਜ ਪ੍ਰਧਾਨ ਧਰਮਿੰਦਰ ਗੁਪਤਾ ਜੀ ਦਾ ਨਿੱਜੀ ਕਾਰਨਾ ਕਾਰਨ ਦਿੱਤਾ ਅਸਤੀਫਾ ਐਗਜੀਕਿਊਟਵ ਕਮੇਟੀ ਵੱਲੋਂ ਮਨਜ਼ੂਰ ਕਰ ਲਿਆ ,ਧਰਮਿੰਦਰ ਗੁਪਤਾ ਜੀ ਨੂੰ ਜਥੇਬੰਦੀ ਦਾ ਸਰਪ੍ਰਸਤ ਅਹੁਦੇ ਦੇ ਕੇ ਨਿਵਾਜਿਆ ਗਿਆ ।ਸਾਰਿਆਂ ਦੀ ਸਰਵਸੰਮਤੀ ਨਾਲ ਬਲਵਿੰਦਰ ਸਿੰਘ ਨੂੰ  ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਭਰ ਵਾਲ ਨੂੰ ਬਣਾਇਆ ਗਿਆ ਉਪਰੰਤ ਬਲਾਕ ਦੋ ਦੇ  ਪ੍ਰਧਾਨ ਤੇ ਵਾਇਸ ਪ੍ਰਧਾਨ ਦੀ ਚੋਣ ਕੀਤੀ  ਗਈ ।ਯੂਨੀਅਨ ਬੁਲਾਰਿਆ ਵੱਲੋਂ ਪੈਨਸ਼ਨ ਬਹਾਲੀ ਲਈ ਅਰੰਭੇ ਸੰਘਰਸ਼ ਨੂੰ ਤੇਜ ਕਰਨ ਲਈ ਰਣਨੀਤੀ ਬਣਾਈ ਗਈ ਤੇ ਆਪ ਸਰਕਾਰ ਨੂੰ ਪੈਨਸ਼ਨ ਬਹਾਲ ਕਰਨ ਦੀ ਅਪੀਲ ਕੀਤੀ ਜਦਕਿ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਗਈ ਕਟੌਤੀ ਕੀਤੇ ਪੇਡੂ ਭੱਤੇ ਏਸੀ ਪੀ ਰੈਸ਼ਨੇਲਾਈਜੇਸ਼ਨ ਦੀਆਂ ਨੀਤੀਆਂ ਨੂੰ ਭੰਡਿਆ ਗਿਆ ।ਐਸਐਸਏ ਰਮਸਾ ਅਧਿਆਪਕਾਂ ਦੀਆਂ ਪੰਦਰਾਂ ਛੁੱਟੀਆਂ ਸੀ ਲੀਵ ਸਬੰਧੀ ਸਟੇਟ ਕਮੇਟੀ ਨੂੰ ਫਾਈਲ ਸੌਪੀ ਗਈ ।ਕੇਡਰ ਦੀਆਂ ਰੁੱਕੀਆ  ਪ੍ਰਮੋਸ਼ਨਾ ਕਰਾਉਣ ਲਈ  ਇੱਕ ਅਕਤੂਬਰ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ  ਦਿਲੀ  ਰੈਲੀ ਵਾਸਤੇ  ਲਾਮਬੰਦ ਕੀਤਾ ਗਿਆ ਇਸ ਮੌਕੇ ਜਿਲਾ ਵਾਇਸ ਪ੍ਰਧਾਨ ਪਰਮਿੰਦਰ ਸਿੰਘ ਸੀਨੀ ਮੀਤ ਪ੍ਰਧਾਨ ,ਆਕਾਸ ਡੋਡਾ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਕੰਬੋਜ ਮੀਤ ਪ੍ਰਧਾਨ, ਕੈਸ਼ੀਅਰ ਪਰਮਜੀਤ ਸਿੰਘ' ਸਹਾਇਕ ਕੈਸ਼ੀਅਰ ਦਿਨੇਸ਼ ਸ਼ਰਮਾ ,ਰਜੇਸ਼ ਤਨੇਜਾ ,ਤਹਿਸੀਲ ਬੌਡੀ ਵਿੱਚ ਮੋਹਨ ਲਾਲ ਮੀਤ ਪ੍ਰਧਾਨ , ਨਵਦੀਪ ਮੈਨੀ ,ਰਮੇਸ਼ ਕੰਬੋਜ ਜਨਰਲ ਸੈਕਟਰੀ ,ਰਾਹੁਲ ਕੁਮਾਰ  ,ਰੌਕਸੀ ਫੁਟੇਲਾ ,ਮੋਹਨ ਕੰਬੋਜ ,ਸਵਾਰ ਸਿੰਘ, ਸ਼ੁਭਾਸ ਚੰਦਰ ,ਸੋਹਨ ਲਾਲ ,ਲਕਸ਼ਮੀ ਨਾਰਾਇਣ ,ਵਿਕਾਸ ਛਾਬੜਾ ਸੰਤੋਸ਼ ਸਿੰਘ ,ਸੁਰਿੰਦਰ ਕੁਮਾਰ ,ਹੇਮਰਾਜ ਕੰਬੋਜ, ਦੀਪਕ ਕੁਮਾਰ ਰਮਨਦੀਪ ਸਿੰਘ ,ਵਿਨੋਦ ਕੁਮਾਰ ਅਮਰਜੀਤ ਸਿੰਘ ,ਸਨੀ ਕੁਮਾਰ ਰਵਿੰਦਰ ਸਿੰਘ ,ਮਲਕੀਤ ਸਿੰਘ ,ਪਵਨ,ਸੁਰਿੰਦਰ ਸਿੰਘ , ਵਿੱਕੀ ਕੰਬੋਜ ਲਾਲ ਚੰਦ, ਵਿਕਾਸ ਕੰਬੋਜ ਮਨੀਸ਼ ਕੁਮਾਰ ਦੀਪਕ ਕੁਮਾਰ,ਸਾਹਿਲ ਆਦਿ ਹੋਰ ਵੀ ਕਈ ਸਾਥੀ ਹਾਜਰ ਸਨ

Share:

Sep 4, 2023

ਜ਼ਿਲਾਂ ਫਾਜ਼ਿਲਕਾ ਦੇ 5 ਅਧਿਆਪਕਾਂ ਦੀ ਸਟੇਟ ਅਵਾਰਡ ਲਈ ਹੋਈ ਚੋਣ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਅਤੇ ਸ਼ੁਭਕਾਮਨਾਵਾਂ



ਫ਼ਾਜਿ਼ਲਕਾ- ਬਲਰਾਜ ਸਿੰਘ ਸਿੱਧੂ 

 ਸਰਹੱਦੀ ਜ਼ਿਲੇ ਫਾਜ਼ਿਲਕਾ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਟੇਟ ਐਵਾਰਡ ਹਾਸਿਲ ਕਰਨ ਵਿੱਚ ਝੰਡੀ ਰਹੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਦੱਸਿਆ ਕਿ ਬੀਪੀਈਓ ਅਬੋਹਰ 1 ਅਜੇ ਛਾਬੜਾ ਦੀ ਚੋਣ ਸਟੇਟ ਪ੍ਰਬੰਧਕੀ ਐਵਾਰਡ ਲਈ ਅਤੇ ਹੈੱਡ ਮਾਸਟਰ ਗੁਰਮੇਲ ਸਿੰਘ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ, ਈਟੀਟੀ ਅਧਿਆਪਕ ਜਗਦੀਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ,ਹੈੱਡ ਟੀਚਰ  ਸੁਨੀਲ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਦੀ ਚੋਣ ਸਟੇਟ ਐਵਾਰਡ ਵਾਸਤੇ  ਅਤੇ ਮੈਡਮ ਸੋਨਿਕਾ ਰਾਣੀ ਮੈਥ ਮਿਸਟਰਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਚੋਣ ਯੰਗ ਟੀਚਰ ਅਵਾਰਡ ਵਾਸਤੇ ਹੋਈ ਹੈ। 

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਲਈ ਇਹ ਬੜੇ ਮਾਣ  ਵਾਲੀ ਗੱਲ ਹੈ। ਸਾਰੇ ਅਧਿਆਪਕ ਸਾਥੀਆਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਅਪਣੇ ਕਿੱਤੇ ਨੂੰ ਪਿਆਰ ਕਰਨ ਦੇ ਨਾਲ ਨਾਲ ਕਰਮਭੂਮੀ ਨੂੰ ਸ਼ਿੰਗਾਰ ਕੇ ਨਵੀਆਂ ਕਿਸਮ ਦੀ ਦਿੱਖ ਦਿੱਤੀ ਸਕੂਲ ਵਿੱਚ ਪੜਦੇ ਬੱਚਿਆਂ ਨੂੰ ਗੁਣਾਤਮਕ ਤੇ ਨਵੀ ਤਕਨਾਲੋਜੀ ਦੀ ਸਿੱਖਿਆ ਨਾਲ ਜੋੜਿਆ। ਦਿਨ ਰਾਤ ਮਿਹਨਤ ਕਰਕੇ ਆਪਣੇ ਸਕੂਲ ਨੂੰ ਅਰਸ਼ਾਂ ਤੱਕ ਪਹੁੰਚਾਇਆ ਹੈ। ਜਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਨੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਡੇ ਪੱਧਰ ਤੇ ਕੰਮ ਕਰਕੇ ਨਾਮ ਕਮਾਇਆ ਹੈ।

 ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਬੁੱਧੀਜੀਵੀ ਵਰਗ ਦੇ ਸਮੁੰਦਰ ਵਿੱਚੋ ਮੋਤੀ ਚੁਗ ਕੇ ਉਹਨਾਂ ਦਾ ਮਾਨ ਸਨਮਾਨ ਬਿਨਾਂ ਕਿਸੇ ਪੱਖਪਾਤ ਤੋ ਕੀਤਾ ਹੈ।

 ਸੂਬਾ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ , ਡਾਇਟ ਪ੍ਰਿੰਸੀਪਲ ਡਾਂ ਰਚਨਾ, ਡੀਐਮ ਗੌਤਮ ਗੌੜ੍ਹ , ਬੀਪੀਈਓ ਸਤੀਸ਼ ਮਿਗਲਾਨੀ,ਨਰਿੰਦਰ ਸਿੰਘ, ਪ੍ਰਮੋਧ ਕੁਮਾਰ,ਸੁਨੀਲ ਕੁਮਾਰ, ਜਸਪਾਲ ਸਿੰਘ ,ਮੈਡਮ ਸ਼ੁਸ਼ੀਲ ਕੁਮਾਰੀ, ਪ੍ਰਿਸੀਪਲ ਹਰੀ ਚੰਦ ਕੰਬੋਜ , ਡੀਐਸਐਮ ਪ੍ਰਦੀਪ ਕੰਬੋਜ,ਏਸੀਐਸਐਸ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ,ਪ੍ਰਿਸੀਪਲ ਸੁਖਦੇਵ ਗਿੱਲ,ਪ੍ਰਿਸੀਪਲ ਸੁਤੰਤਰ ਪਾਠਕ,ਹੈੱਡ ਮਾਸਟਰ ਸਤਿੰਦਰ ਸਚਦੇਵਾ ਅਧਿਆਪਕ  ਆਗੂ ਕੁਲਦੀਪ ਸਿੰਘ ਸੱਬਰਵਾਲ, ਸਿਮਲਜੀਤ ਸਿੰਘ,ਸਵੀਕਾਰ ਗਾਂਧੀ, ਦਪਿੰਦਰ ਢਿੱਲੋਂ, ਪ੍ਰੇਮ ਕੰਬੋਜ਼, ਸਤਿੰਦਰ ਸਚਦੇਵਾ,ਇਨਕਲਾਬ ਗਿੱਲ, ਗਗਨਦੀਪ ਕੰਬੋਜ਼, ਸੁਖਵਿੰਦਰ ਸਿੰਘ ਸਿੱਧੂ, ਸਤਿੰਦਰ ਕੰਬੋਜ, ਸੁਨੀਲ ਗਾਂਧੀ, ਸੁਖਦੇਵ ਸਿੰਘ, ਜਗਨੰਦਨ ਸਿੰਘ, ਅਸ਼ੋਕ ਸਰਾਰੀ,

 ਧਰਮਿੰਦਰ ਗੁਪਤਾ, ਦਲਜੀਤ ਸਿੰਘ ਸੱਬਰਵਾਲ, ਬਲਵਿੰਦਰ ਸਿੰਘ

 ਭਗਵੰਤ ਭਠੇਜਾ, ਪਰਮਜੀਤ ਸਿੰਘ ਸ਼ੋਰੇਵਾਲਾ,ਨਿਸ਼ਾਤ ਅਗਰਵਾਲ ਮਹਿੰਦਰ ਕੌੜਿਆਂਵਾਲੀ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਬਰਾੜ ਨੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲਾਂ ਫਾਜ਼ਿਲਕਾ ਦੇ ਸਾਰੇ ਅਧਿਆਪਕਾਂ ਨੂੰ ਵਧਾਈਆਂ, ਚੰਗੇ ਭਵਿੱਖ ਅਤੇ  ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Share:

Sep 1, 2023

ਜ਼ਿਲ੍ਹਾ ਖੇਡ ਕਮੇਟੀ ਦੀ ਮੀਟਿੰਗ ਕਰਕੇ ਕਲੱਸਟਰ ਅਤੇ ਬਲਾਕ ਪੱਧਰੀ ਖੇਡਾਂ ਦੀਆਂ ਮਿੱਤੀਆ ਦਾ ਕੀਤਾ ਐਲਾਨ




ਖੇਡ ਪਾਲਿਸੀ 2022-23 ਅਨੁਸਾਰ ਕਰਵਾਇਆ ਜਾਣਗੀਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ -ਡੀਈਓ ਦੌਲਤ ਰਾਮ 


ਪ੍ਰਾਇਮਰੀ ਸਕੂਲ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਖੇਡ ਕਮੇਟੀ ਨਿਭਾਏਗੀ ਅਹਿਮ ਭੂਮਿਕਾ 

ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਜ਼ਿਲ੍ਹਾ ਫ਼ਾਜ਼ਿਲਕਾ ਦੀਆ ਪ੍ਰਾਇਮਰੀ‌ ਸਕੂਲ ਖੇਡਾਂ 2023-24 ਦੇ ਸੰਚਾਲਨ ਲਈ ਅੱਜ ਜ਼ਿਲ੍ਹਾ ਖੇਡ ਕਮੇਟੀ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਬੀਪੀਈਓ ਅਤੇ ਜ਼ਿਲ੍ਹਾ ਖੇਡ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।ਜਿਸ ਵਿੱਚ ਕਲੱਸਟਰ ਅਤੇ ਬਲਾਕ ਪੱਧਰੀ ਖੇਡਾਂ ਦੀਆਂ ਮਿੱਤੀਆ ਦਾ ਐਲਾਨ ਕੀਤਾ ਗਿਆ। 

ਕਲੱਸਟਰ ਪੱਧਰੀ ਖੇਡਾਂ 17 ਸਤੰਬਰ ਤੋਂ 23 ਸਤੰਬਰ ਤੱਕ ਅਤੇ ਬਲਾਕ ਪੱਧਰੀ ਖੇਡਾਂ 24 ਸਤੰਬਰ ਤੋ 30 ਸਤੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਈਓ ਪੰਕਜ਼ ਕੰਬੋਜ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਪੱਧਰੀ ਖੇਡ ਮਿੱਤੀਆ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। 

ਡੀਈਓ ਦੌਲਤ ਰਾਮ ਨੇ ਦੱਸਿਆ ਕਿ 

ਜ਼ਿਲ੍ਹਾ ਪੱਧਰੀ ਖੇਡਾਂ ਦੇ ਸੰਚਾਲਨ ਲਈ ਬੀਪੀਈਓ ਸੁਨੀਲ ਕੁਮਾਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।ਖੇਡ ਪਾਲਿਸੀ 2022-23 ਅਨੁਸਾਰ ਪ੍ਰਾਇਮਰੀ ਸਕੂਲ ਖੇਡਾਂ ਲਈ 15 ਖੇਡਾਂ ਦੀ ਚੋਣ ਕੀਤੀ ਗਈ ਹੈ। ਜ਼ਿਲ੍ਹਾ ਪੱਧਰੀ ਖੇਡਾਂ ਦੇ ਸੰਚਾਲਨ ਲਈ ਹਰ ਖੇਡ ਲਈ ਤਿੰਨ ਤਿੰਨ ਅਧਿਆਪਕਾਂ ਦੀ ਵਿਸ਼ੇਸ਼ ਡਿਊਟੀ ਲਗਾਈ ਜਾਵੇਗੀ।

ਇਸ ਮੌਕੇ ਤੇ ਬੀਪੀਈਓ  ਸੁਨੀਲ ਕੁਮਾਰ, ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ,ਸੀਐਚਟੀ ਸੁਭਾਸ਼ ਕਟਾਰੀਆਂ, ਦੁਪਿੰਦਰ ਢਿੱਲੋਂ,ਸਤਿੰਦਰ ਕੰਬੋਜ, ਮੈਡਮ ਮਮਤਾ ਸਚਦੇਵਾ ਸਟੇਟ ਅਵਾਰਡੀ ,ਰਾਜੀਵ ਚਗਤੀ, ਰਜਿੰਦਰ ਕੁਮਾਰ,ਰਾਮ ਕੁਮਾਰ,ਮੈਡਮ ਅਦਿੱਤੀ ਅਨੇਜਾ‌ ਅਤੇ ਸੁਰਿੰਦਰ ਕੰਬੋਜ ਮੌਜੂਦ ਸਨ।

Share:

ਫਿ਼ਲਮ ਮਸਤਾਨੇ ਵਿਚ ਅਦਾਕਾਰੀ ਕਰਨ ਵਾਲੇ ਇਸ ਸਖ਼ਸ਼ ਦਾ ਹੋਇਆ ਸਨਮਾਨ


 

ਫ਼ਾਜਿ਼ਲਕਾ ਬਲਰਾਜ ਸਿੰਘ ਸਿੱਧੂ 

ਫਿਲਮ ਮਸਤਾਨੇ ਦੇ ਅਦਾਕਾਰ ਬਿੰਦੂ ਭੁੱਲਰ ਨੂੰ ਇਲਾਕੇ ਦੇ ਮਹਾਂ ਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਵੱਲੋਂ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ

ਸਿੱਖ ਇਤਿਹਾਸ ਨਾਲ ਸੰਬੰਧਿਤ ਬਣੀ ਫਿਲਮ ਮਸਤਾਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀ ਪਰ ਆਖਿਰਕਾਰ ਇਹ  ਫਿਲਮ ਪਿੱਛਲੇ ਦਿਨੀ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਵੱਡੇ ਪਰਦੇ ਤੇ ਰਿਲੀਜ਼ ਹੋ ਗਈ | 

ਜ਼ਿਕਰਯੋਗ ਹੈ ਕਿ ਫ਼ਿਲਮ ਨੂੰ ਵੇਖਣ ਦਾ ਉਤਸ਼ਾਹ ਜਿੱਥੇ ਦੁਨੀਆਂ ਭਰ ਵਿੱਚ ਸੀ ਉੱਥੇ ਫਿਲਮ ਦੇ ਆਉਣ ਦਾ ਇੰਤਜ਼ਾਰ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਲੋਕ ਵੀ ਬੇਸਬਰੀ ਨਾਲ਼ ਕਰ ਰਹੇ ਸਨ, ਕਿਉਂਕਿ ਇਸ ਇਲਾਕੇ ਦੇ ਜੰਮਪਲ ਅਦਾਕਾਰ ਬਿੰਦੂ ਭੁੱਲਰ ਵੀ ਇਸ ਫਿਲਮ ਦਾ ਹਿੱਸਾ ਹੋਣ ਕਰਕੇ ਸਭ ਮਸਤਾਨੇ ਫਿਲਮ ਨੂੰ ਵੇਖਣ ਲਈ ਉਤਾਵਲੇ ਸਨ। ਇਲਾਕ਼ਾ ਨਿਵਾਸੀਆਂ ਵੱਲੋਂ ਫਿਲਮ ਮਸਤਾਨੇ ਦੇ ਨਾਲ ਨਾਲ ਬਿੰਦੂ ਭੁੱਲਰ ਵੱਲੋਂ ਕੀਤੇ ਗਏ ਰੋਲ ਨੂੰ ਵੀ ਬਹੁਤ ਪਸੰਦ ਕੀਤਾ ਗਿਆ।

ਇਸ ਦੇ ਸਿੱਟੇ ਵਜੋਂ ਇਲਾਕੇ ਦੇ ਸ਼੍ਰੀ ਮਾਨ 108 ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਜੀ ਦੀ ਅੰਸ਼ ਬੰਸ਼ ਡੇਰਾ ਮੁਖੀ ਸੰਤ ਬਾਬਾ ਪ੍ਰੇਮ ਸਿੰਘ ਜੀ

ਨੇ ਅਦਾਕਾਰ ਬਿੰਦੂ ਭੁੱਲਰ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਅਤੇ ਹਮੇਸ਼ਾਂ ਚੜ੍ਹਦੀ ਵਿੱਚ ਰਹਿਣ ਦਾ ਆਸ਼ੀਰਵਾਦ ਦਿੱਤਾ। 

ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਸਿੱਖ ਕੌਮ ਨਾਲ ਸਬੰਧਿਤ ਫਿਲਮ ਮਸਤਾਨੇ ਵਿੱਚ ਇਸ ਇਲਾਕੇ ਦੇ ਬੱਚੇ ਬਿੰਦੂ ਭੁੱਲਰ ਨੇ ਅਦਾਕਾਰੀ ਕੀਤੀ ਹੈ।

ਬਾਬਾ ਜੀ ਨੇ ਕਿਹਾ ਕਿ ਮਸਤਾਨੇ ਫਿਲਮ ਬਣਾਕੇ ਸਾਰੀ ਟੀਮ ਨੇ ਉਤਮ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗੇ ਹੋਰ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜੋਂ ਆਪਣੇ ਸਿੱਖ ਇਤਿਹਾਸ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਨ। 

ਉਨ੍ਹਾਂ ਕਿਹਾ ਕਿ ਪੰਜਾਬ ਸੂਰਬੀਰ ਬਹਾਦਰਾਂ ਯੋਧਿਆਂ ਦੀ ਧਰਤੀ ਹੈ, ਇਸ ਲਈ ਅੱਗੇ ਵੀ ਫਿਲਮ ਲੇਖ਼ਕਾਂ ਅਤੇ ਡਾਇਰੈਕਟਰਾਂ ਨੂੰ ਸਿੱਖ ਇਤਿਹਾਸ ਤੇ ਹੋਰ ਫ਼ਿਲਮਾਂ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜ਼ੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗਾ ਸਿਨੇਮਾ ਵੇਖਕੇ ਸਿੱਖ ਇਤਿਹਾਸ ਤੋਂ ਜਾਣੂ ਰਹਿਣ।

ਸੇਵਾਦਾਰ ਬਾਬਾ ਸੋਹਣ ਸਿੰਘ ਜੀ ਅਤੇ ਬਾਬਾ ਮੋਹਣ ਸਿੰਘ ਜੀ ਨੇ ਫਿਲਮ ਦੇ ਡਾਇਰੈਕਟਰ ਸ਼ਰਨ ਆਰਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਮਸਤਾਨੇ ਫਿਲਮ ਬਣਾਕੇ ਸਭ ਨੇ ਬਹੁਤ ਵਧੀਆ ਉੱਦਮ ਕੀਤਾ ਹੈ।

ਸਮਾਜਸੇਵੀ ਅਤੇ ਅਦਾਕਾਰ ਭੋਲਾ ਲਾਇਲਪੁਰੀਆ ਨੇ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਇਤਿਹਾਸ ਦੀ ਗਾਥਾ ਨੂੰ ਬਿਆਨ ਕਰਦੀ ਫਿਲਮ ਮਸਤਾਨੇ ਵਿੱਚ ਸਾਡੇ ਇਲਾਕੇ ਦੇ ਨੌਜਵਾਨ ਅਦਾਕਾਰ ਬਿੰਦੂ ਭੁੱਲਰ ਨੇ ਵਧੀਆ ਅਦਾਕਾਰੀ ਕੀਤੀ ਹੈ। ਲਾਇਲਪੁਰੀਆ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਭੁੱਲਰ ਵਰਗੇ ਹੋਣਹਾਰ ਬੱਚਿਆਂ ਨਾਲ ਖੜ੍ਹੇ ਹਾਂ ਜੋ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰਨ।

ਇਸ ਮੌਕੇ ਸੇਵਾਦਾਰ ਬਾਬਾ ਸੋਹਣ ਸਿੰਘ ਜੀ,ਬਾਬਾ ਮੋਹਣ ਸਿੰਘ ਜੀ, ਸਮਾਜਸੇਵੀ ਅਤੇ ਅਦਾਕਾਰ ਭੋਲਾ ਲਾਇਲਪੁਰੀਆ, ਰਮਨ ਭੁੱਲਰ ਪੰਨੀ ਵਾਲਾ, ਸਤਨਾਮ ਸਿੰਘ ਸਰਪੰਚ ਢਿੱਪਾ ਵਾਲੀ, ਮੁੱਖਪਾਲਦੀਪ ਸਿੰਘ ਲਾਡੀ ਪਾਕਾਂ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Share:

Aug 30, 2023

ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬਲਾਕਾਂ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਨੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ




ਨਿੱਕਿਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਰਾਹੀ ਸਮਾਜ ਨੂੰ ਦਿੱਤਾ ਜਾ ਰਿਹਾ ਹੈ ਸਾਰਥਕ ਸੁਨੇਹਾ


 ਫ਼ਾਜ਼ਿਲਕਾ - ਬਲਰਾਜ ਸਿੰਘ ਸਿੱਧੂ 


ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਂ ਸੇਨੂੰ ਦੁਗਲ ਦੀ ਪ੍ਰੇਰਨਾ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਵੱਖ ਵੱਖ ਸਕੂਲਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਅਤੇ ਬੀਪੀਈਓ ਅਬੋਹਰ 1 ਅਜੇ ਛਾਬੜਾ ਨੇ ਦੱਸਿਆ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦਿਆਂ ਸਮੂਹ ਪ੍ਰਇਮਰੀ ਸਕੂਲ ਦੇ ਅਧਿਆਪਕਾਂ ਅਤੇ ਨਿੱਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ੍ਰੇਰਨਾਤਮਕ ਪ੍ਰੋਗਰਾਮਾ ਰਾਹੀਂ ਸਮਾਜ ਨੂੰ ਸਾਰਥਕ ਸੁਨੇਹਾ ਦਿੱਤਾ ਜਾ ਰਿਹਾ ਹੈ। 



ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਖੂਈਆਂ ਸਰਵਰ ਦੇ ਬੀਪੀਈਓ ਸਤੀਸ਼ ਮਿਗਲਾਨੀ ਅਤੇ ਬਲਾਕ ਫਾਜ਼ਿਲਕਾ 1ਦੇ ਬੀਪੀਈਓ ਸੁਨੀਲ ਕੁਮਾਰ ਨੇ ਕਿਹਾ ਕਿ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕਾਂ, ਪੇਂਟਿੰਗ, ਕੋਰਿਓਗ੍ਰਾਫੀ ਅਤੇ  ਭਾਵੁਕ ਤਕਰੀਰਾਂ ਰਾਹੀਂ ਸਮਾਜ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜ਼ੋ ਸਾਰਿਆਂ ਦੇ ਸਾਝੇ ਯਤਨਾਂ ਨਾਲ ਸਾਡੇ ਸਮਾਜ ਦੇ ਮੱਥੇ ਤੋਂ ਨਸ਼ਿਆਂ ਰੂਪੀ ਕਲੰਕ ਨੂੰ ਲਾਹ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।



ਇਹਨਾਂ ਪ੍ਰੋਗਰਾਮਾਂ ਤਹਿਤ ਬਲਾਕ ਫਾਜ਼ਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਆਸਫ਼ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ,ਚੂਹੜੀ ਵਾਲਾ ਚਿਸ਼ਤੀ, ਬਲਾਕ ਫਾਜ਼ਿਲਕਾ 1 ਦੇ ਸਰਕਾਰੀ ਪ੍ਰਾਇਮਰੀ ਸਕੂਲ ਚੁਆੜਿਆਵਾਲੀ, ਢਾਣੀ ਅਰਜਨ ਰਾਮ,ਜੌੜਕੀ ਅੰਧੇ ਵਾਲੀ,ਚਾਹਲਾਂ ਵਾਲੀ,ਚੱਕ ਡੱਬ ਵਾਲਾ, ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਖਿਓਵਾਲੀ,ਝੁਰੜਖੇੜਾ,ਸੱਯਦਵਾਲੀ,ਢਾਣੀ ਮਾਡਲਾਂ,ਖਿੱਪਾਵਾਲੀ,ਬਲਾਕ ਅਬੋਹਰ 1ਦੇ ਸਰਕਾਰ ਪ੍ਰਾਇਮਰੀ ਸਕੂਲ ਏਕਤਾ ਕਲੋਨੀ,ਸੀਡੀ ਫਾਰਮ ਪੱਕਾ ਅਤੇ ਅਜੀਤ ਨਗਰ ਸਾਹਿਤ ਹੋਰ ਸਕੂਲ ਵਿੱਚ ਵੀ ਵੱਖ ਵੱਖ ਗਤੀਵਿਧੀਆਂ ਰਾਹੀ ਨਸ਼ਾ ਵਿਰੋਧੀ ਜਾਗਰੂਕਤਾ ਦਾ ਪ੍ਰਚਾਰ ਕੀਤਾ ਗਿਆ।

Share:

Aug 28, 2023

ਪਾਵਰਕਾਮ ਦੇ ਜੇਈ ਦਾ ਕਾਰਨਾਮਾ



ਵਿਜੀਲੈਂਸ ਨੇ ਪਾਵਰਕਾਮ ਦੇ ਜੇ ਈ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥ  ਕੀਤਾ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ 28 ਅਗਸਤ
ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਨੇ ਵਿਭਾਗ ਪਾਸ ਸਿ਼ਕਾਇਤ  ਦਰਜ ਕਰਵਾਈ ਸੀ ਕਿ ਕਿਸੇ ਕੇਸ ਨੂੰ ਰਫਾ ਦਫਾ ਕਰਨ ਲਈ ਪਾਵਰ ਕਾਮ ਦੇ ਮੁਲਜਮ  ਜੇ.ਈ. ਸਤਨਾਮ ਸਿੰਘ ਵਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੁਲਜ਼ਮ ਨੂੰ ਵਿਜੀਲੈਂਸ ਦੀ ਸਮੁੱਚੀ ਟੀਮ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਰੁਪਿੰਦਰਪਾਲ ਕੌਰ, ਸਬ ਇੰਸਪੈਕਟਰ ਸੁਖਮੰਦਰ ਸਿੰਘ ਏ.ਐਸ.ਆਈ ਨਰਿੰਦਰਪਾਲ ਕੌਰ, ਏ.ਐਸ.ਆਈ. ਮੁਖਤਿਆਰ ਸਿੰਘ  ਮੁੱਖ ਮੁਨਸੀ ਗੁਰਤੇਜ਼ ਸਿੰਘ, ਰੀਡਰ ਜਗਦੀਪ ਸਿੰਘ, ਐਚ.ਸੀ. ਕਰਨੈਲ ਸਿੰਘ, ਐਚ.ਸੀ. ਗੁਰਕੀਰਤ ਸਿੰਘ ਸਿਪਾਹੀ ਰਣਜੀਤ ਸਿੰਘ, ਸੁਖਚੈਨ ਸਿੰਘ ਸਮੇਤ ਸਰਕਾਰੀ ਗਵਾਹ ਦੀ ਹਜ਼ਾਰ ਵਿੱਚ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕਰ ਲਿਆ ਹੈ।
                              ਦੋਸ਼ੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Share:

Aug 27, 2023

ਕੁੰਡਲ ਦੇ ਵਾਟਰ ਵਰਕਸ ਕੀਤਾ ਖਾਲ੍ਹੀ, ਜਲ ਸਪਲਾਈ ਵਿਭਾਗ ਟੈਂਕਿਆਂ ਤੇ ਪਾਇਪਾਂ ਦੀ ਕਰ ਰਿਹਾ ਹੈ ਸਾਫ


—ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪੁੱਜੀ
—ਪੂਰੀ ਤਰਾਂ ਸਾਫ ਕਰਨ ਤੋਂ ਬਾਅਦ ਪਾਣੀ ਦੀ ਜਾਂਚ ਕਰਵਾ ਕੇ ਹੀ ਦਿੱਤੀ ਜਾਵੇਗੀ ਪਾਣੀ ਦੀ ਸਪਲਾਈ
ਅਬੋਹਰ (ਫਾਜਿਲਕਾ) 27 ਅਗਸਤ
ਅਬੋਹਰ ਉਪਮੰਡਲ ਦੇ ਪਿੰੰਡ ਕੁੰਡਲ ਵਿਚ ਵਾਟਰ ਵਰਕਸ ਦੇ ਪਾਣੀ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਹਿਰੀਲੀ ਵਸਤੂ ਪਾਉਣ ਦੀ ਸੂਚਨਾ ਮਿਲਣ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਪਿੰਡ ਦੇ ਵਾਟਰ ਵਰਕਸ ਨੂੰ ਖਾਲੀ ਕਰਵਾਉਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿਚ ਸਟੋਰ ਕੀਤਾ ਪਾਣੀ ਦੀ ਵਰਤੋਂ ਨਾ ਕਰਨ ਲਈ ਵੀ ਸਮੂਹ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਸਬੰਧੀ ਵਿਭਾਗ ਦੀਆਂ ਟੀਮਾ ਨੂੰ ਘਰ ਘਰ ਭੇਜਿਆ ਗਿਆ ਹੈ। ਇਸੇ ਤਰਾਂ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਅਨਸਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਵਿਭਾਗ ਹੁਣ ਵਾਟਰ ਵਰਕਸ ਦੇ ਟੈਂਕਾਂ ਅਤੇ ਪਾਣੀ ਦੀ ਸਪਲਾਈ ਵਾਲੀਆਂ ਪਾਇਪਾਂ ਦੀ ਸੁਪਰ ਕਲੋਰੀਨੇਸ਼ਨ ਨਾਲ ਸਫਾਈ ਕਰ ਰਿਹਾ ਹੈ। ਇਸ ਤੋਂ ਬਾਅਦ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਸਤੋਂ ਬਾਅਦ ਹੀ ਲੋਕਾਂ ਨੂੰ ਪਾਣੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।

Share:

ਫ਼ਾਜ਼ਿਲਕਾ ਦੇ ਪ੍ਰਤਾਪ ਬਾਗ ਵਿਚ ਬੱਚਿਆਂ ਲਈ ਪੀਂਘ ਭੰਗੂੜੇ ਵਾਲੀ ਥਾਂ ਤੇ ਭਰਿਆ ਪਾਣੀ

fazilka partap bag a


-ਪਾਰਕ ਅੰਦਰ ਕੰਧਾਂ ਦੇ ਨਾਲ ਘਾਹ ਫੂਸ ਉੱਘ ਕੇ ਬਣਿਆ ਜੰਗਲ 

ਬਲਰਾਜ ਸਿੰਘ ਸਿੱਧੂ  

ਫ਼ਾਜ਼ਿਲਕਾ, 27 ਅਗਸਤ 

ਇੱਥੋਂ ਦਾ ਲੋਕਾਂ ਦੇ ਸੈਰ ਅਤੇ ਘੁੰਮਣ ਲਈ ਬਣਿਆ ਪ੍ਰਤਾਪ ਬਾਗ ਅੱਜਕੱਲ੍ਹ ਕਿਸੇ ਜੰਗਲ ਤੋਂ ਘੱਟ ਨਹੀਂ ਲੱਗਦਾ। ਜਿੱਥੇ ਕੰਧਾਂ ਦੇ ਨਾਲ ਘਾਹ ਫੂਸ ਉੱਘ ਗਿਆ ਹੈ ਅਤੇ ਬੱਚਿਆਂ ਦੇ ਲਈ ਪੀਂਘ ਭੰਗੂੜਿਆਂ ਵਾਲੀ ਥਾਂ ਤੇ ਪਾਣੀ ਭਰ ਗਿਆ ਹੈ। ਇਸ ਸਬੰਧੀ ਪਾਰਕ ਸੁਧਾਰ ਕਮੇਟੀ ਵਲੋਂ ਸਮੇਂ ਸਮੇਂ ਤੇ ਇਸ ਸਬੰਧੀ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਂਦਾ ਰਿਹਾ ਹੈ। ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ। ਪ੍ਰਤਾਪ ਬਾਗ ਫਾਜਿਲਕਾ ਦੀ ਸੁਧਾਰ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਖੁੰਗਰ,  ਜਨਰਲ ਸਕੱਤਰ  ਦਰਸ਼ਨ ਕਮਰਾ , ਉੱਪ ਪ੍ਰਧਾਨ ਰਾਕੇਸ਼ ਗੁਗਲਾਨੀ, ਜੀਤ ਸਿੰਘ ਛਾਬੜਾ , ਸੁਰਿੰਦਰ  ਵਾਟਸ, ਖਜਾਨਚੀ ਨੀਰਜ ਗੁਪਤਾ , ਰਾਮ ਪ੍ਰਕਾਸ਼  ਸ਼ਰਮਾ, ਮਾਸਟਰ  ਸਤਨਾਮ ਸਿੰਘ  ਨੇ ਅੱਜ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਤੋਂ ਮੰਗ ਕੀਤੀ ਕਿ ਪਾਰਕ ਨੂੰ ਸੁੰਦਰ ਤੇ ਸਾਫ਼ ਸੁਥਰਾ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ  ਦਖਲ ਦੇਵੇ , ਸ੍ਰੀ ਖੁੰਗਰ  ਨੇ ਜਿਲਾ ਪ੍ਰਸ਼ਾਸਨ  ਤੋ ਮੰਗ ਕੀਤੀ ਕਿ ਪਾਰਕ ਦੀ ਮਾੜੀ ਹਾਲਤ ਨੂੰ ਠੀਕ  ਕਰਨ ਲਈ  ਅਧਿਕਾਰੀ ਖੁਦ ਦੌਰਾ ਕਰਨ ਤੇ  ਸਵੇਰੇ ਸਵੇਰੇ ਸੈਰ ਤੇ ਆਏ ਲੋਕਾ ਨਾਲ ਸੰਵਾਦ ਕਰਨ ਤੇ ਮੁਸ਼ਕਲਾ ਦੂਰ ਕਰਨ ਲਈ ਪ੍ਰਸ਼ਾਸਨ ਨੂੰ ਪੁਖ਼ਤਾ ਕਦਮ ਚੁੱਕਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਸਵੇਰੇ ਸੈਰ ਕਰਨ ਵਾਲੇ ਆਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇੱਥੇ ਦਰਖੱਤਾਂ ਦੀਆਂ ਟਹਿਣੀਆਂ ਵੱਜਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਾਸੇ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣਾ ਚਾਹੀਦਾ ਹੈ। 


Share:

Definition List

blogger/disqus/facebook

Unordered List

Support