punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Oct 16, 2023

ਪਰਾਲੀ ਦੇ ਮਾਮਲੇ ਤੇ ਨੰਬਰਦਾਰਾਂ ਲਈ ਜਾਰੀ ਹੋਇਆ ਇਹ ਫੁਰਮਾਨ



ਫਾਜ਼ਿਲਕਾ 16 ਅਕਤੂਬਰ 
ਹਰ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ਿਲਾ ਪ੍ਰਸਾਸ਼ਨ ਨੇ ਇਸ ਵਾਰ ਸਖ਼ਤ ਰੁਖ਼ ਅਖਤਿਆਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਵਾਰ ਜੇਕਰ ਕੋਈ ਨੰਬਰਦਾਰ ਖੁਦ ਆਪਣੇ ਖੇਤ ਨੂੰ ਅੱਗ ਲਗਾਏਗਾ ਤਾਂ ਉਸਦੀ ਨੰਬਰਦਾਰੀ ਵੀ ਜਾ ਸਕਦੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਸਪੱਸ਼ਟ ਕੀਤਾ ਕਿ ਪ੍ਰਸਾਸ਼ਨ ਦੀ ਮਨਾਹੀ ਦੇ ਬਾਵਜੂਦ ਜੋ ਵੀ ਵਿਅਕਤੀ ਪਰਾਲੀ ਨੂੰ ਅੱਗ ਲਗਾਵੇਗਾ ਚਾਹੇ ਉਹ ਨੰਬਰਦਾਰ ਜਾਂ ਕਿਸਾਨ ਹੋਵੇ। ਜੇਕਰ ਨੰਬਰਦਾਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸਨੂੰ ਨੰਬਰਦਾਰੀ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਵੇਗਾ ਤੇ ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਉਸਦਾ ਵੀ ਅਸਲਾ ਲਾਇਸੰਸ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਸਾੜਨ ਵਾਲਿਆਂ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਰੀ ਉਪਲਬਧ ਹੈ। ਇਸ ਮਸ਼ੀਨਰੀ ਦੀ ਜਾਣਕਾਰੀ ਆਈ ਖੇਤ ਐਪ ਉੱਤੇ ਅਪਲੋਡ ਕੀਤੀ ਗਈ ਹੈ। ਕਿਸਾਨਾਂ ਨੂੰ ਇਸ ਮਸ਼ੀਨਰੀ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਉਹਨਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਜਮੀਨ ਵਿੱਚ ਹੀ ਵਾਹੁਣ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧੇਗੀ ਤੇ ਅਗਲੀ ਫਸਲ ਦਾ ਝਾੜ ਵਧੇਗਾ।
Share:

Oct 14, 2023

ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਨੇ ਨਿਵੇਕਲੀ ਪਹਿਲ ਕਰਦਿਆਂ ਵਿਦਿਆਰਥੀਆਂ ਨੂੰ ਫਾਜ਼ਿਲਕਾ ਦੇ ਮਹੱਤਵਪੂਰਨ ਸਥਾਨਾਂ ਦਾ ਕਰਵਾਇਆ ਟੂਰ



ਵਿੱਦਿਅਕ ਟੂਰ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਵਿੱਚ ਹੋਣਗੇ ਸਹਾਈ -ਲਵਜੀਤ ਸਿੰਘ ਗਰੇਵਾਲ

 

ਫਾਜਿਲਕਾ 14 ਅਕਤੂਬਰ 2023....
          
ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਵੱਲੋਂ ਵਿਦਿਆਰਥੀਆਂ ਦੀ ਪੜਾਈ ਅਤੇ ਸਰਵਪੱਖੀ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਹੀ ਸ਼ਹਿਰ ਫਾਜ਼ਿਲਕਾ ਦੇ ਮਹੱਤਵਪੂਰਨ ਸਥਾਨਾਂ ਦਾ ਵਿੱਦਿਅਕ ਟੂਰ ਕਰਵਾਇਆ ਗਿਆ।

                ਇਹ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਿਕ ਗਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਮੇਂ-ਸਮੇਂ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਕਿਤੇ ਬਾਹਰ ਲੈ ਕੇ ਜਾਣ ਦੀ ਬਜਾਏ ਆਪਣੇ ਹੀ ਸ਼ਹਿਰ ਦੇ ਫਾਇਰ ਬ੍ਰਿਗੇਡਡਾਕ ਘਰਬੀਐਸਐਨਐਲ ਐਕਸਏਚਪੁਲਿਸ ਸਟੇਸ਼ਨਸਾਂਝ ਕੇਂਦਰਰੇਲਵੇ ਸਟੇਸ਼ਨ ਅਤੇ ਅੰਤਰਰਾਸ਼ਟਰੀ ਬਾਰਡਰ ਸਾਦਕੀ ਦਾ ਦੌਰਾ ਕਰਵਾਇਆ ਗਿਆ।




                ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਸਥਾਨਾਂ ਦਾ ਬੜੇ ਉਤਸ਼ਾਹ ਨਾਲ ਦੌਰਾ ਕੀਤਾ ਅਤੇ ਇਨ੍ਹਾਂ ਅਦਾਰਿਆਂ ਦੀ ਕਾਰਜ ਪ੍ਰਣਾਲੀ ਦੀ ਸੰਪੂਰਨ ਜਾਣਕਾਰੀ ਹਾਸਲ ਕੀਤੀ। ਸਬੰਧਿਤ ਅਦਾਰਿਆਂ ਦੇ ਅਫ਼ਸਰਾ ਵੱਲੋਂ ਬੜੀ ਗਰਮ ਜੋਸ਼ੀ ਨਾਲ ਨਿੱਕਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੜੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਗਾਂਹ ਵੀ ਵਿਦਿਆਰਥੀਆਂ ਨੂੰ ਅਜਿਹੇ ਟੂਰ ਕਰਵਾਉਂਦੇ ਰਹਿਣਗੇ।

                ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਕਿਹਾ ਕਿ ਕਿਸੇ ਵੀ ਚੀਜ਼ ਦਾ ਪ੍ਰਾਪਤ ਵਿਹਾਰਿਕ ਗਿਆਨ ਵਿਦਿਆਰਥੀ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਅੰਤਰਰਾਸ਼ਟਰੀ ਸਰਹੱਦ ਤੇ ਪਹੁੰਚਣ ਤੇ ਵਿਦਿਆਰਥੀਆਂ ਪੂਰੀ ਤਰ੍ਹਾਂ ਜੋਸ਼ ਨਾਲ ਭਰ ਗਏ ਅਤੇ ਹੱਥਾਂ ਵਿੱਚ ਤਿਰੰਗੇ ਲੈ ਕੇ ਦੇਸ਼ ਭਗਤੀ ਦੇ ਨਾਰੇ ਲਗਾਉਂਦੇ ਰਹੇ। ਇੱਥੇ ਵਿਦਿਆਰਥੀਆਂ ਨੇ ਬੀਐਸਐਫ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਤਜਰਬੇ ਹਾਸਲ ਕੀਤੇ।

                ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਸ਼ਵੇਤਾ ਧੂੜੀਆਮੈਡਮ ਰੇਣੂ ਬੱਬਰਮੈਡਮ ਸੈਲਿਕਾਮੈਡਮ ਮੋਨਿਕਾ ਕੰਬੋਜਮੈਡਮ ਨੈਨਸੀ ਬਾਂਸਲਅਧਿਆਪਕ ਰਾਜ ਕੁਮਾਰ ਸੰਧਾਗੌਰਵ ਮਦਾਨਇਨਕਲਾਬ ਗਿੱਲ ਸਮੇਤ ਸਕੂਲੀ ਬੱਚੇ ਤੇ ਸਟਾਫ ਮੌਜੂਦ ਸ

Share:

Oct 13, 2023

ਅਸਲੀ’’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਐਸ ਵਾਈ ਐਲ ’ਤੇ ਬਹਿਸ ਲਈ ਹਰ ਸਮੇਂ ਤਿਆਰ: ਸੁਖਬੀਰ ਸਿੰਘ ਬਾਦਲ







ਕਿਹਾ ਕਿ ਡੰਮੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਸਮਾਂ ਬਰਬਾਦ ਕਰਨ ਵਾਲੀ ਗੱਲ





ਜਲਾਲਾਬਾਦ, 13 ਅਕਤੂਬਰ:(Balraj singh sidhu ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਬਹਿਸ ਵਾਸਤੇ ਤਿਆਰ ਹਨ ਕਿਉਂਕਿ ਉਹ ਸੂਬੇ ਦੇ ’ਅਸਲੀ’ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ।



ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਹਿਸ ਛੇਤੀ ਤੋਂ ਛੇਤੀ ਕੀਤੀ ਜਾ ਸਕਦੀ ਹੈ ਕਿਉਂਕਿ ਪੰਜਾਬੀ ਜਾਣਦੇ ਹਨ ਕਿ ਕਿਵੇਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਹਦਾਇਤ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਵਿਚ ਪੰਜਾਬ ਦੇ ਦਰਿਆਈ ਪਾਣੀਆਂ ਦੇ ਕੇਸ ਨੂੰ ਕਮਜ਼ੋਰ ਕਰਨ ਤਾਂ ਜੋ ਹਰਿਆਣਾ ਨੂੰ ਲਾਭ ਮਿਲ ਸਕੇ।



ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੰਮੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਬਲਕਿ ਇਹ ਸਮੇਂ ਦੀ ਬਰਬਾਦ ਹੈ ਕਿਉਂਕਿ ਪੰਜਾਬ ਵਿਚ ਸਰਕਾਰੀ ਮਾਮਲਿਆਂ ਬਾਰੇ ਸਾਰੇ ਫੈਸਲੇ ਤਾਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਹੀ  ਲੈਂਦੇ ਹਨ। ਉਹਨਾਂ ਕਿਹਾ ਕਿ ਇਹ ਸ੍ਰੀ ਕੇਜਰੀਵਾਲ ਹੀ ਹਨ ਜਿਹਨਾਂ ਨੇ ਹਦਾਇਤ ਕੀਤੀ ਕਿ ਸੁਪਰੀਮ ਕੋਰਟ ਵਿਚ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਜਾਵੇ ਤਾਂ ਜੋ ਹਰਿਆਣਾ ਤੇ ਦਿੱਲੀ ਨੂੰ ਪੰਜਾਬ ਦਾ ਪਾਣੀ ਦਿੱਤਾ ਜਾ ਸਕੇ ਤੇ ਭਗਵੰਤ ਮਾਨ ਉਹੀ ਕਰ ਰਹੇ ਹਨ ਕਿਉਂਕਿ ਉਹ ਕੇਜਰੀਵਾਲ ਦੇਹੱਥਾਂ  ਦੀ ਕਠਪੁਤਲੀ ਹਨ।



ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਵਿਚ ਨਸ਼ਾ ਤਸਕਰੀ ਵਿਚ ਚੋਖਾ ਵਾਧਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਆਪ ਦੀ ਸਰਕਾਰ ਹੀ ਪੁਲਿਸ ਦੇ ਗਵਾਹਾਂ ਨੂੰ ਅਦਾਲਤਾਂ ਵਿਚ ਬਿਆਨ ਦੇਣ ਤੋਂ ਰੋਕ ਰਹੀ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਕਿਹਾ ਹੈ ਕਿ ਪੁਲਿਸ ਦੇ ਗਵਾਹ ਨਿਰੰਤਰ ਅਦਾਲਤਾਂ ਵਿਚ ਪੇਸ਼ ਨਹੀਂ ਹੋ ਰਹੇ ਜਿਸ ਕਾਰਨ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਨਸ਼ਾ ਮਾਫੀਆ ਵਿਚਾਲੇ ਗਠਜੋੜ ਹੈ। ਉਹਨਾਂ ਕਿਹਾ ਕਿ ਆਪ ਵਿਧਾਇਕ ਨਾ ਸਿਰਫ ਮਾਫੀਆ ਤੋਂ ਮਹੀਨੇ ਲੈ ਰਹੇ ਹਨ ਬਲਿਕ ਪੁਲਿਸ ਨੂੰ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਵੀ ਰੋਕ ਰਹੇ ਹਨ। ਉਹਨਾਂ ਦੱਸਿਆ ਕਿ ਕਿਵੇਂ ਆਪ ਦੇ ਵਿਧਾਇਕ ਆਪ ਗੈਰਕਾਨੂੰਨੀ  ਮਾਇਨਿੰਗ ਵਿਚ ਲੱਗੇ ਹਨ ਅਤੇ ਜਿਹੜੇ ਪੁਲਿਸ ਅਫਸਰ ਗੈਰਕਾਨੂੰਨੀ  ਗਤੀਵਿਧੀਆਂ ਖਿਲਾਫ ਕਾਰਵਾਈ ਕਰਦੇ ਹਨ, ਉਹਨਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ।



ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਸਰਕਾਰੀ ਨੌਕਰੀਆਂ ਬਾਹਰਲੇ ਰਾਜਾਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ 36 ਈ ਟੀ ਟੀ ਟੀਚਰ ਭਰਤੀ ਕੀਤੇ ਗਏ ਹਨ ਜਿਹਨਾਂ ਵਿਚ 15 ਹਰਿਆਣਾ ਤੋਂ ਹਨ, ਦੋ ਰਾਜਸਥਾਨ ਤੇ ਦੋ ਚੰਡੀਗੜ੍ਹ ਤੋਂ ਹਨ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਭਰਤੀ ਕੀਤੇ 644 ਵੈਟਨਰੀ ਅਫਸਰਾਂ ਵਿਚੋਂ 134 ਹਰਿਆਣਾ ਤੇ ਰਾਜਸਥਾਨ ਦੇ  ਹਨ। ਉਹਨਾ ਦੱਸਿਆ ਕਿ 1700 ਸਹਾਇਕ ਲਾਇਨਮੈਨਾਂ ਵਿਚੋਂ 534 ਹਰਿਆਣਾ ਤੇ 94 ਰਾਜਸਥਾਨ ਤੋਂ ਹਨ। ਇਸੇ ਤਰੀਕੇ ਜੇ ਈ ਇਲੈਕਟ੍ਰਿਕਲ ਦੀ ਭਰਤੀ ਵਿਚ 500 ਵਿਚੋਂ 100 ਉਮੀਦਵਾਰ ਬਾਹਰਲੇ ਹਨ ਜਦੋਂ ਕਿ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ 300 ਬਾਹਰਲੇ ਉਮੀਦਵਾਰ ਭਰਤੀ ਕੀਤੇ ਗਏ ਹਨ।



ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਠੇਕੇ ’ਤੇ ਭਰਤੀ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਤੇ ਕਈ ਨੌਕਰੀਆਂ ਡਿਨੋਟੀਫਾਈ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਭਗਵੰਤ ਮਾਨ ਵੱਲੋਂ ਇਕਰਾਰ ਕਰਨ ਦੇ ਬਾਵਜੂਦ ਕਿਵੇਂ ਖੇਤੀਬਾੜੀ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ।



ਇਸ ਮੌਕੇ ਪਾਰਟੀ ਦੇਹਲਕਾ  ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਤੇ ਗੁਰਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ।


Share:

ਅੱਜ ਸਰਕਾਰੀ ਆਈਟੀਆਈ ਜਲਾਲਾਬਾਦ ਪੱਛਮੀ ਵਿਖੇ ਪੂੰਜੀ ਨਿਵੇਸ਼ ਪ੍ਰੋਗਰਾਮ ਕਰਵਾਇਆ




 ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

 ਅੱਜ ਸਰਕਾਰੀ ਆਈਟੀਆਈ ਜਲਾਲਾਬਾਦ ਪੱਛਮੀ ਵਿਖੇ ਪੂੰਜੀ ਨਿਵੇਸ਼ ਪ੍ਰੋਗਰਾਮ ਸੰਸਥਾ ਦੇ ਪ੍ਰਿੰਸੀਪਲ ਮਾਨਯੋਗ ਸ੍ਰੀ ਰਜਿੰਦਰ ਸਿੰਘ ਜੋਸ਼ਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਸਥਾ ਦੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਅਤੇ ਸੰਸਥਾ ਦੇ ਪਲੇਸਮੈਂਟ ਅਫਸਰ ਸ੍ਰੀ ਸੁਰਜੀਤ ਸਿੰਘ ਫਿਟਰ ਇੰਸਟਰਕਟਰ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੈਂਟਰਲ ਡਿਪੋਜਟਰੀ ਸਰਵਿਸਸ ਲਿਮਿਟਿਡ ਮੁੰਬਈ ਦੇ ਸ੍ਰੀ ਅਸ਼ੋਕ ਸਿੰਘਲਾ ਜੀ ਪਹੁੰਚੇ ਸਿੰਘਲਾ  ਨੇ ਆਈਟੀਆਈਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਬੈਂਕਾਂ ਵੱਲੋਂ ਦਿੱਤੇ ਜਾ ਰਹੇ ਬਿਨਾਂ ਵਿਆਜ ਕਰਜਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਬਿਨਾਂ ਕਿਸੇ ਉਹਨਾਂ ਨੇ ਦੱਸਿਆ

 -ਬੈਂਕਾਂ ਤੋਂ ਕਰਜ਼ਾ ਵਿਦਿਆਰਥੀ ਬਿਨਾਂ ਕਿਸੇ ਗਰੰਟੀ ਤੋਂ ਬਿਨਾਂ ਕਿਸੇ ਸਕਿਓਰਟੀ ਤੋਂ ਬਿਨਾਂ ਕਿਸੇ ਵਿਆਹ ਤੋਂ ਬਿਨਾਂ ਕਿਸੇ ਵਿਆਜ ਤੋਂ ਅਤੇ ਬਿਨਾਂ ਕਿਸੇ ਗਵਾਹੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਿਕਿਉਰਟੀ ਜਾ ਮਾਰਕੀਟ ਮਿਊਚਲ ਫੰਡ ਸੇਵਿੰਗ ਇਨਵੈਸਟਮੈਂਟ ਅਤੇ ਪ੍ਰੋਟੈਕਸ਼ਨ ਆਫ ਮਨੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ 

ਇਸ ਪ੍ਰੋਗਰਾਮ ਦੇ ਵਿੱਚ ਗੂਗਲ ਸ਼ੀਟ ਫਾਰਮ ਭਰਵਾਉਣ ਲਈ ਕੋਪਾ ਦੇ ਇੰਸਟਰਕਟਰ ਸ੍ਰੀ ਅਮਰਜੀਤ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਨੇ ਡਿਊਟੀ ਤਨ ਦੇਹੀ ਨਾਲ ਨਿਭਾਈ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਵਾਉਣ ਦੀ ਡਿਊਟੀ ਸ੍ਰੀ ਮਨਜੀਤ ਸਿੰਘ ਸਹਾਇਕ ਪਲੇਸਮੈਂਟ ਅਫਸਰ ਅਸਰਦਾਰ ਤਰੀਕੇ ਨਾਲ ਨਿਭਾਈ ਇਸ ਪ੍ਰੋਗਰਾਮ ਵਿੱਚ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਸ੍ਰੀ ਬਲਜੀਤ ਸਿੰਘ ਫਿਟਰ ਇੰਸਟਰਕਟਰ ਨੇ ਉੱਗਾ ਯੋਗ ਦਾਨ ਦਿੱਤਾ ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਮਦਨ ਲਾਲ ਟ੍ਰੇਨਿੰਗ ਅਫਸਰ ਨੇ ਸ਼੍ਰੀ ਅਸ਼ੋਕ ਸਿੰਘਲਾ ਜੀ ਦਾ ਸੰਸਥਾ ਦੇ ਸਮੁੱਚੇ ਸਟਾਫ ਦਾ ਅਤੇ ਸਮੁੱਚੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ

Share:

ਸਿੱਖਿਆ ਸੁਧਾਰਾਂ ਨੂੰ ਗਤੀ ਦੇਣ ਲਈ ਜਿਲ੍ਹਾ ਪੱਧਰੀ ਪ੍ਰੇਰਨਾਤਮਕ ਮੀਟਿੰਗ ਉਤਸਾਹ ਭਰੇ ਮਾਹੌਲ ਵਿੱਚ ਹੋਈ ਸੰਪਨ




ਬੀਪੀਈਓ ਅਤੇ ਸੀਐਚਟੀ ਨਾਲ ਕੀਤੀ ਵਿਸਥਾਰਤ ਚਰਚਾ  


ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨ, ਸਮਰੱਥ ਮਿਸ਼ਨ ਨੂੰ ਗਤੀਸ਼ੀਲ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਦੀ ਪ੍ਰੇਰਨਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬੀਪੀਈਓਜ ਅਤੇ ਸੀਐਚਟੀ ਦੀ ਇੱਕ ਅਹਿਮ ਮੀਟਿੰਗ ਸਕੂਲ ਨੰ 3 ਫਾਜ਼ਿਲਕਾ ਵਿਖੇ ਹੋਈ । ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਆਪਾ ਸਾਰਿਆਂ ਨੇ ਮਿਲਕੇ ਮਿਸ਼ਨ ਸਮਰੱਥ ਦੇ ਟੀਚਿਆਂ ਨੂੰ ਪੂਰਾ ਕਰਨਾ ਹੈ।ਜਿਲ੍ਹੇ ਵਿੱਚ ਪੜ੍ਹਣ ਅਤੇ ਪੜਾਉਣ ਲਈ ਸੁਖਾਵਾਂ ਮਾਹੌਲ ਬਣਾਉਣਾ ਹੈ ,ਤਾ ਜੋ ਮਿੱਥੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।

ਉਹਨਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਸਾਡੇ ਸਿੱਖਿਆ ਢਾਂਚੇ ਦੀ ਨੀਂਹ ਹੈ। ਜੇਕਰ ਇਹ ਨੀਂਹ ਮਜਬੂਤ ਹੋਵੇਗੀ ਤਾ ਵਿਦਿਆਰਥੀਆਂ ਦੀ ਉੱਚ ਸਿੱਖਿਆ ਦੀ ਰਾਹ ਅਸਾਨ ਹੋਵੇਗੀ। ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਕੂਲਾਂ ਅੰਦਰ ਨਵੀ ਤਕਨੀਕੀ ਦੀ ਖੁੱਲ ਕੇ ਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਦਿੱਤੀ ਜਾਵੇ।



ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਢਾਂਚਾਗਤ ਵਿਕਾਸ ਨੂੰ ਬੜਾਵਾ ਦੇਣ ਲਈ ਵਿਭਾਗ ਵੱਲੋਂ ਭੇਜੀਆਂ ਗਰਾਟਾਂ ਦੀ ਸੁਚੱਜੀ ਵਰਤੋਂ ਕਰਦਿਆਂ ਉਸਾਰੀ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।ਮਿਡ ਡੇ ਮੀਲ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਸਕੂਲ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ।ਸਕੂਲ ਛੱਡ ਚੁੱਕੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਕੂਲ ਨਾਲ ਜੋੜਿਆ ਜਾਵੇ। ਬੱਚਿਆਂ ਦੀ ਸੌ ਫ਼ੀਸਦੀ ਹਾਜਰੀ ਯਕੀਨੀ ਬਣਾਈ ਜਾਵੇ। ਸਵੱਛਤਾ ਹੀ ਸੇਵਾ ਅਤੇ ਏਕ ਭਾਰਤ ਸਰੇਸ਼ਟ ਭਾਰਤ ਤਹਿਤ ਵੱਧ ਤੋਂ ਵੱਧ ਗਤੀਵਿਧੀਆਂ ਕਰਵਾਈਆਂ ਜਾਣ। ਈ ਪੰਜਾਬ ਤੇ ਹਰ ਤਰ੍ਹਾਂ ਦਾ ਡਾਟਾ ਅਪਡੇਟ ਕੀਤਾ ਜਾਵੇ ।ਬਲਾਕ ਪੱਧਰੀ ਖੇਡਾਂ ਲਈ ਸਮੂਹ ਬੀਪੀਈਓਜ ਨੂੰ ਵਿਓਂਤਬੰਦੀ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਭਲਾਈ ਲਈ ਸਮਾਜ ਦਾ ਸਹਿਯੋਗ ਲਿਆ ਜਾਵੇ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ  ਪੂਰੀ ਤਨਦੇਹੀ ਨਾਲ ਨਿਭਾਉਦਿਆ ਇੱਕ ਟੀਮ ਵਾਂਗ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਵਿਭਾਗੀ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦਾ ਰੋਲ ਪ੍ਰੇਰਨਾਤਮਕ ਹੋਣਾ ਚਾਹੀਦਾ ਹੈ। 

ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਭਾਲਾ ਰਾਮ, ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓਜ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਮੈਡਮ ਸ਼ੁਸ਼ੀਲ ਕੁਮਾਰੀ, ਰਜਿੰਦਰ ਕੁਮਾਰ,ਸਮੂਹ ਸੀਐਚਟੀ ਅਤੇ ਵੱਖ ਵੱਖ ਕੰਪੋਨੈਟ ਇੰਚਾਰਜ ਮੌਜੂਦ ਸਨ।

Share:

ਆਈ ਟੀ ਆਈ ਫਾਜ਼ਿਲਕਾ ਵਿੱਚ ਵਿਸ਼ਵ ਨਿਵੇਸ਼ਕ ਅਤੇ ਮੌਕੇ ਵਿਤੀ ਸਿੱਖਿਆ ਅਤੇ ਬੱਡੀ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਇਆ ਗਿਆ।








 ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਟੋਹੜਾ ਦੀ ਅਗਵਾਈ ਵਿਚ ਸ੍ਰੀ ਡੀ ਪੀ ਐਸ ਖਰਬੰਦਾ ਡਾਇਰੈਕਟਰ/ਪ੍ਰਿੰਸੀਪਲ ਸਕਰੈਟਰੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੱਡੀ ਨੋਡਲ ਅਫਸਰ ਸ.ਗੁਰਜੰਟ ਸਿੰਘ ਅਤੇ ਪਲੇਸਮੈਂਟ ਅਫਸਰ ਰਾਏ ਸਾਹਿਬ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੈਂਟਰਲ ਡਿਪੋਜ਼ਟਰੀ ਸਰਵਿਸਿਸ ਲਿਮਿਟਿਡ ਮੁੰਬਈ ਦੇ ਸ਼੍ਰੀ ਅਸ਼ੋਕ ਸਿੰਘਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਅਤੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਨੇ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸ਼੍ਰੀ ਅਸ਼ੋਕ ਕੁਮਾਰ ਸਿੰਘਲਾ ਨੇ ਵਿਤੀ/ਆਰਥਿਕ ਮੁੱਦਿਆਂ ਤੇ ਸਿਖਿਆਰਥੀਆਂ ਨੂੰ ਬੜੀ ਹੀ ਬਰੀਕੀ ਨਾਲ ਜਾਣਕਾਰੀ ਦਿੱਤੀ। ਉਹਨਾਂ ਭਾਰਤ ਸਰਕਾਰ ਦੀ ਵਿੱਦਿਆ ਲਕਸ਼ਮੀ ਸਿੱਖਿਆ  ਕਰਜ਼ਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਇੱਕ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ 4 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਸਿਕਿਉਰਟੀ ਅਤੇ ਬਿਨਾਂ ਕਿਸੇ ਵਿਆਜ ਤੋਂ ਪ੍ਰਾਪਤ ਕਰ ਸਕਦਾ ਹੈ ਜੋ ਕਿ ਹਰੇਕ ਬੈਂਕ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਸਿਕਿਓਰਟੀ ਸ਼ੇਅਰ ਮਾਰਕੀਟ,ਨਿਊਚਰਲ ਫੰਡ ਸੇਵਿੰਗਸ,ਇਨਵੈਸਟਮੈਂਟ ਅਤੇ ਪ੍ਰੋਟੈਕਸ਼ਨ ਆਫ ਮਨੀ ਬਾਰੇ ਜਾਣਕਾਰੀ ਦਿੱਤੀ ਬਡੀ ਪ੍ਰੋਗਰਾਮ ਤਹਿਤ ਸ. ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਦੇ ਨੇੜੇ ਆਉਣ ਦੀ ਪ੍ਰੇਰਨਾ ਦਿੱਤੀ ਗਈ ਅਤੇ ਇਸ ਪ੍ਰੋਗਰਾਮ ਅਫਸਰ ਸ.ਗੁਰਜੰਟ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਟਰੇਨਿੰਗ ਅਫਸਰ ਮੈਡਮ ਪੁਨੀਤਾ ਗੋਇਲ ਜੀ,ਸ੍ਰੀ ਜਤਿੰਦਰ ਵਰਮਾ,ਸਰਦਾਰ ਰਣਜੀਤ ਸਿੰਘ ਬਲਜਿੰਦਰ ਸਿੰਘ, ਸ਼੍ਰੀ ਰਮੇਸ਼ ਕੁਮਾਰ ਅਤੇ ਸਮੇਤ ਸਮੂਹ ਸਟਾਫ ਹਾਜ਼ਰ ਸੀ।

Share:

Oct 12, 2023

ਜ਼ਿਲ੍ਹਾ ਪੱਧਰੀ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੋਇਆ ਸੰਪਨ ਵਿਦਿਆਰਥੀਆਂ ਨੇ ਚਾਅ ਅਤੇ ਉਤਸ਼ਾਹ ਨਾਲ ਲਿਆ ਹਿੱਸਾ




ਵਿਦਿਆਰਥੀਆਂ ਨੂੰ ਮਿਲਿਆ ਆਪਣੀ ਕਲਾ ਨਿਖਾਰਨ ਦਾ ਮੌਕਾ-ਡਾਂ ਸੁਖਵੀਰ ਸਿੰਘ ਬੱਲ, ਪੰਕਜ ਕੁਮਾਰ ਅੰਗੀ 


ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੀ ਅਗਵਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵਿਦਿਆਰਥੀਆਂ ਵਿੱਚ ਜਨਸੰਖਿਆ ਸਿੱਖਿਆ ਦਾ ਪ੍ਰਸਾਰ, ਪ੍ਰਚਾਰ ਕਰਨ ਅਤੇ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਕੌਮੀ ਮੰਚ ਤੱਕ ਪਹਿਚਾਣ ਦੇਣ ਲਈ ਜਿ਼ਲ੍ਹਾ ਪੱਧਰੀ ਰਾਸ਼ਟਰੀ ਜਨ ਸੰਖਿਆ ਸਿੱਖਿਆ ਪ੍ਰੋਗਰਾਮ ਕਰਵਾਇਆਂ ਗਿਆ। 

ਇਸ ਸਬੰਧੀ ਜਾਣਕਾਰੀ ਜਿ਼ਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਨੇ ਦਿੱਤੀ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੌੜਿਆਂ  ਵਿਖੇ ਕਰਵਾਇਆ ਗਿਆ।

ਜਿਲ੍ਹਾ ਪੱਧਰ ਤੋਂ ਬਾਅਦ ਜ਼ੋਨ, ਰਾਜ ਅਤੇ ਫਿਰ ਕੌਮੀ ਪੱਧਰ ਤੇ ਮੁਕਾਬਲੇ ਹੋਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ  ਨੇ ਦੱਸਿਆ ਜ਼ਿਲ੍ਹਾ ਪੱਧਰ ਤੋ ਸ਼ੁਰੂ ਹੋ ਕੇ ਆਪਣੇ ਸਿਖ਼ਰਲੇ ਪੱਧਰ ਰਾਸ਼ਟਰ ਪੱਧਰ ਤੇ ਪਹੁੰਚਣ ਤੇ  ਇੰਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਇਕ ਦੂਜ਼ੇ ਰਾਜ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਦੌਰਾਨ  ਰੋਲ ਪਲੇਅ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦਿਵਾਨ ਖੇੜਾ ਨੇ ਪਹਿਲਾਂ ,ਲੋਕ ਨਾਚ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਪਾਂ ਵਾਲੀ ਨੇ ਪਹਿਲਾਂ,ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਰਕਾਰੀ ਹਾਈ ਮਾਡਲ ਸਕੂਲ ਅਬੋਹਰ ਨੇ ਪਹਿਲਾਂ ਅਤੇ ਰਚਨਾਤਮਕ ਲੇਖਣ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਗੁੰਮਜਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਡਾਇਟ ਪ੍ਰਿੰਸੀਪਲ ਡਾਂ ਰਚਨਾ ਵੱਲੋਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਹਰ ਵਰਗ ਵਿੱਚੋਂ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਰਜਿੰਦਰ ਕੁਮਾਰ,ਡਾਇਟ ਪ੍ਰਿੰਸੀਪਲ ਮੈਡਮ ਰਚਨਾ,ਪ੍ਰਿੰਸੀਪਲ ਮਨੋਜ ਕੁਮਾਰ,ਹੈੱਡ ਮਾਸਟਰ ਹਰਪਾਲ ਸਿੰਘ,ਹੈੱਡ ਮਿਸਟ੍ਰੈਸ ਮਜਯੋਤੀ ਸੇਤੀਆ, ਹੈੱਡ ਮਿਸਟ੍ਰੈਸ  ਵੀਨੂੰ ਅਰੋੜਾ, ਅੰਜੂ ਰਾਣੀ,ਆਰਟ ਐਂਡ ਕਰਾਫਟ ਟੀਚਰ ਮਨਪ੍ਰੀਤ ਸਿੰਘ ਵੱਲੋਂ ਵੱਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ।

ਇਸ ਦੇ ਨਾਲ ਪ੍ਰੋਗਰਾਮ ਦੀ ਸਫਲਤਾ ਹੈੱਡ ਮਾਸਟਰ ਸਤਿੰਦਰ ਬੱਤਰਾ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ , ਸਤਿੰਦਰ ਸਚਦੇਵਾ ਅਤੇ ਅਮਨ ਸੇਠੀ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Share:

Oct 11, 2023

ਪੰਜਾਬ ਦੇ ਰਾਜਪਾਲ ਵੱਲੋਂ ਦੇਸ਼ ਨੂੰ ਵਿਸਵ ਗੁਰੂ ਬਣਾਉਣ ਦਾ ਸੱਦਾ

 


—ਗੁਆਂਢੀ ਮੁਲਕ ਦੀਆਂ ਕੋਝੀਆਂ ਚਾਲਾਂ ਤੋਂ ਪੰਜਾਬ ਵਾਸੀ ਸਚੇਤ ਰਹਿਣ—ਬਨਵਾਰੀ ਲਾਲ ਪੁਰੋਹਿਤ
—ਲੋਕਾਂ ਨੂੰ ਨਸ਼ੇ ਤੋਂ ਪੀੜਤਾਂ ਦਾ ਇਲਾਜ ਕਰਵਾਉਣ ਅਤੇ ਵੇਚਣ ਵਾਲਿਆਂ ਨੂੰ ਪੁਲਿਸ ਨੂੰ ਫੜਾਉਣ ਦੀ ਕੀਤੀ ਅਪੀਲ
—ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਕੀਤਾ ਯਾਦ
—ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਫਾਜਿ਼ਲਕਾ, 11 ਅਕਤੂਬਰ
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਮੁਲਕ ਨੂੰ ਮੁੜ ਵਿਸਵ ਗੁਰੂ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਅੱਜ ਕੌਮਾਂਤਰੀ ਸਰਹੱਦ ਨੇੜੇ ਬਣੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਾਨੂੰ ਕਮਜੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ ਪਰ ਪਾਕਿਸਤਾਨ ਦੇ ਇਸ ਕੁਚੱਕਰ ਨੂੰ ਪ੍ਰਸ਼ਾਸਨ ਅਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਤਾਲਮੇਲ ਦੇ ਸਹਾਰੇ ਤੋੜਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਹੁਣ ਇਹ ਸੱਚ ਸਵਿਕਾਰ ਕਰ ਲਿਆ ਹੈ ਕਿ ਉਹ ਭਾਰਤ ਨਾਲ ਸਿੱਧੀ ਜੰਗ ਨਹੀਂ ਲੜ੍ਹ ਸਕਦਾ ਇਸ ਲਈ ਉਸ ਵੱਲੋਂ ਨਸ਼ੇ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ ਪਰ ਜ਼ੇਕਰ ਲੋਕ ਵੀ ਸਰਕਾਰ ਨਾਲ ਮਿਲ ਕੇ ਚੱਲਣ ਤਾਂ ਪਾਕਿਸਤਾਨ ਨੂੰ ਅਸੀਂ ਇਸ ਲੁਕਵੇਂ ਯੁੱਧ ਵਿਚ ਹਰਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਹਜਾਰਾਂ ਸਾਲ ਪਹਿਲਾਂ ਅਸੀਂ ਵਿਸਵ ਗੁਰੂ ਸੀ ਪਰ ਹੁਣ ਮੁੜ ਵਕਤ ਆ ਗਿਆ ਹੈ ਕਿ ਅਸੀਂ ਆਪਣੇ ਪੁਰਾਣੇ ਗੌਰਵ ਦੀ ਬਹਾਲੀ ਲਈ ਸਾਰੇ ਇਕਜੁੱਟ ਹੋ ਕੇ ਕੰਮ ਕਰੀਏ ਅਤੇ ਆਪਣੇ ਦੇੇਸ਼ ਨੂੰ ਵਿਸਵ ਸ਼ਕਤੀ ਬਣਾਈਏ। ਪਰ ਇਹ ਟੀਚਾ ਇਮਾਨਦਾਰੀ ਨਾਲ ਆਪਣੇ ਦੇਸ਼ ਲਈ ਮਿਹਨਤ ਕਰਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ੇ ਫੈਲਾਉਣ ਵਾਲੇ ਗਦਾਰਾਂ ਦੀ ਵੀ ਸਾਨੂੰ ਪਹਿਚਾਣ ਕਰਨੀ ਪਵੇਗੀ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਗੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਸਰਹੱਦੀ ਪਿੰਡਾਂ ਵਿਚ ਬਣੀਆਂ ਪਿੰਡ  ਸੁਰੱਖਿਆ ਕਮੇਟੀਆਂ ਵੀ ਜ਼ੇਕਰ ਮੁਸਤੈਦ ਹੋ ਜਾਣ ਤਾਂ ਸਮਾਜ ਦੇ ਦੁ਼ਸਮਣਾਂ ਦੀ ਪਹਿਚਾਣ ਸਹਿਜੇ ਹੀ ਕੀਤੀ ਜਾ ਸਕਦੀ ਹੈ।
ਰਾਜਪਾਲ ਨੇ ਇਸ ਮੌਕੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਹਰ ਖੇਤਰ ਵਿਚ ਅੱਗੇ ਹੈ, ਪਰ ਆਪਾਂ ਇਸਨੂੰ ਹੋਰ ਅੱਗੇ ਲੈਕੇ ਜਾਣਾ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ ਹੈ। ਪਰ ਨਾਲ ਹੀ ਨਸ਼ੇ ਦੀ ਚੁਣੌਤੀ ਦੇ ਟਾਕਰੇ ਲਈ ਸਭ ਨੇ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਵਿਚ ਜ਼ੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸਦਾ ਇਲਾਜ ਕਰਵਾਓ ਅਤੇ ਜ਼ੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸਦੀ ਇਤਲਾਹ ਪੁਲਿਸ ਨੂੰ ਦਿਓ।ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਸੂਚਨਾ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਨਸ਼ੇ ਅੱਜ਼ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹਨ, ਹਰਿਆਣਾ ਤੇ ਹੋਰ ਰਾਜਾਂ ਵਿਚ ਵੀ ਇਸਦਾ ਪਸਾਰ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਧੀ ਵਿਖੇ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਅਤੇ ਇੱਥੇ ਬਣੀ ਯਾਦਗਾਰ ਵੇਖੀ।ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸਤੋਂ ਬਿਨ੍ਹਾਂ ਉਨ੍ਹਾਂ ਨੇ ਵਿਦਿਆਰਥਣਾਂ ਵੱਲੋਂ ਲਗਾਈ ਤ੍ਰਿੰਜਣ, ਸਵੈ ਸਹਾਇਤਾਂ ਸਮੂਹਾਂ ਦੇ ਸਟਾਲ ਅਤੇ ਜਿ਼ਲ੍ਹੇ ਦੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਹ ਫੌਜ਼ ਵਿਚ ਨਵੇਂ ਭਰਤੀ ਹੋਏ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਮਿਲੇ।
ਇਸ ਤੋਂ ਪਹਿਲਾਂ ਸਮਾਗਮ ਵਿਚ ਪੁੱਜਣ ਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਵਿਸਵਾਸ਼ ਦੁਆਇਆ ਕਿ ਪ੍ਰਸ਼ਾਸਨ ਉਨ੍ਹਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸਾਂ ਅਨੁਸਾਰ ਅਮਨ ਸਾਂਤੀ ਕਾਇਮ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਸਮਾਗਮ ਵਿਚ ਆਏ ਰਾਜਪਾਲ ਪੰਜਾਬ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ  ਡੀਜੀਪੀ ਸ੍ਰੀ ਗੌਰਵ ਯਾਦਵ, ਵਧੀਕ ਮੁੱਖ ਸਕੱਤਰ ਸ੍ਰੀ ਕੇ ਸਿ਼ਵਾ ਪ੍ਰਸ਼ਾਦ, ਸਪੈਸ਼ਲ ਸਕੱਤਰ ਗ੍ਰਹਿ ਸ੍ਰੀ ਵਰਿੰਦਰ ਸ਼ਰਮਾ ਵੀ ਪੁੱਜ਼ੇ ਸਨ। ਜਦ ਕਿ ਵਿਧਾਇਕ ਸ੍ਰੀ ਸੰਦੀਪ ਜਾਖੜ, ਕਮਿਸ਼ਨਰ ਸ੍ਰੀ ਦਲਜੀਤ ਸਿੰਘ ਮਾਂਗਟ, ਡੀਆਈਜੀ ਰਣਜੀਤ ਸਿੰਘ ਵੀ ਇਸ ਮੌਕੇ ਹਾਜਰ ਸਨ।
ਇਸ ਤੋਂ ਪਹਿਲਾਂ ਇੱਥੇ ਪੱੁਜਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ ਜਦ ਕਿ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸ੍ਰੀ ਸੰਦੀਪ ਗਿਲਹੋਤਰਾ ਦੀ ਅਗਵਾਈ ਵਿਚ ਵੀ ਰਾਜਪਾਲ ਪੰਜਾਬ ਜੀ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਪ੍ਰਸ਼ਾਸਨ ਅਤੇ ਸੁਰੱਖਿਆ ਏਂਜਸੀਆਂ ਨਾਲ ਬੈਠਕ ਕੀਤੀ।
Share:

Oct 7, 2023

14 ਅਕਤੂਬਰ 2023 ਨੂੰ ਚੰਡੀਗੜ੍ਹ ਵਿਖੇ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਸੂਬਾਈ ਰੈਲੀ ਵਿਚ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਜਿਲਾ ਫਾਜਿਲਕਾ ਦੇ ਸਾਥੀ ਵਡੀ ਗਿਣਤੀ ਵਿਚ ਸ਼ਾਮਲ ਹੋਣਗੇ - ਤਿਆਰੀਆ ਜੋਰਾ ਤੇ -

 


Balraj singh sidhu 

ਫਾਜਿਲਕਾ - 7 ਅਕਤੂਬਰ  23 - ਪੰਜਾਬ  ਦੇ ਮੁਲਾਜਮਾ ਤੇ ਪੈਨਸ਼ਨਰਜ  ਦੀਆ ਸਾਝੀਆ  ਮੰਗਾਂ  ਪੇ ਰਵੀਜਨ ਦਾ 5-1/2 ਸਾਲ ਦਾ  ਏਰੀਅਰ ਰਲੀਜ ਕਰਨਾ , ਕੇਦਰੀ ਪੈਟਰਨ  ਤੇ 8% ਡੀ ਏ ਜਾਰੀ ਕਰਨ,  ਛੇਵੇ ਪੇ ਕਮਿਸ਼ਨ ਅਨੁਸਾਰ ਪੈਨਸ਼ਨਰਜ ਦੀ ਪੈਨਸ਼ਨ ਸੋਧ   2.59   ਗੁਣਾਂਕ ਨਾਲ ਕਰਨ , ਮੈਡੀਕਲ  ਭਤਾ 2000/- ਰੁਪਏ  ਮਹੀਨਾ  ਕਰਨ , ਇਲਾਜ ਲਈ ਕੈਸ਼ਲੈਸ ਹੈਲਥ  ਕਾਰਡ ਸਕੀਮ ਲਾਗੂ ਕਰਨ , ਐਨ ਪੀ ਓ ਦੀ ਥਾ ਪੁਰਾਣੀ ਪੈਨਸ਼ਨ  ਸਕੀਮ  ਬਹਾਲ ਕਰਨ , ਪਰੋਬੇਸ਼ਨ  ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਪੂਰੀ ਤਨਖਾਹ ਦੇਣ , ਆਉਟ ਸੋਰਸਿੰਗ  ਤੇ ਠੇਕਾ ਅਧਾਰਤ  ਕਾਮਿਆ ਦੀਆ ਸੇਵਾਵਾ ਰੈਗੂਲਰ  ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ  ਸੈਕਟਰ 39  ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਨੂੰ ਸਫਲ ਬਨਾਉਣ ਲਈ   ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ  ਜਿਲਾ ਫਾਜਿਲਕਾ ਅਧੀਨ ਸਾਰੇ ਤਸੀਲ ਹੈਡਕੁਆਰਟਰਾ ਤੋ  ਵੱਡੀ  ਗਿਣਤੀ ਵਿਚ ਪੈਨਸ਼ਨਰਜ  ਸਾਥੀ ਸ਼ਾਮਲ ਹੋਣਗੇ । ਰੈਲੀ ਦੀਆ  ਤਿਆਰੀਆ ਦਾ ਕੰਮ ਜੋਰਾ ਤੇ ਹੈ ।

 ਸੂਬਾ ਪਧਰੀ ਰੈਲੀ ਨੂੰ ਕਾਮਯਾਬ  ਕਰਨ ਲਈ  ਇਥੇ ਪ੍ਰੈਸ ਨੂੰ ਜਾਰੀ ਇਕ ਬਿਆਨ  ਵਿਚ ਗੋਰਮਿੰਟ  ਪੈਨਸ਼ਨਰਜ ਯੂਨੀਅਨ ਪੰਜਾਬ   ਫਾਜਿਲਕਾ ਦੇ ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ,   ਪ੍ਰੇਮ ਕੁਮਾਰ ਜਨਰਲ ਸਕੱਤਰ,  ਰੇਸ਼ਮ ਲਾਲ  ਰੰਗੀਲਾ ਅਡੀਸ਼ਨਲ ਜਨਰਲ ਸਕੱਤਰ,  ਮਾਸਟਰ  ਸੁਰਿੰਦਰ ਕੁਮਾਰ  ਵਿੱਤ ਸਕੱਤਰ  , ਰਜਿੰਦਰ ਸਿੰਘ   ਰਾਜ ਕੰਵਰ ਦੀਵਾਨ  , ਹਰੀਸ਼ ਕਬੋਜ  , ਪ੍ਰਕਾਸ਼  ਦੋਸ਼ੀ ਸੀਨੀਅਰ ਮੀਤ ਪ੍ਰਧਾਨ  , ਜੰਗੀਰ ਸਿੰਘ,  ਗੁਰਨਾਮ ਸਿੰਘ  , ਸੁਖਦੇਵ  ਮਸੀਹ,  ਦੇਸ ਰਾਜ , ਭਜਨ ਚੰਦ , ਬਨਵਾਰੀ ਲਾਲ , ਕੁਲਜੀਤ ਸਿੰਘ  ਆਹੁਜਾ , ਰਮੇਸ਼ ਚੰਦਰ ਬਜਾਜ  , ਜੀਤ ਸਿੰਘ  ਛਾਬੜਾ  ਮੀਤਪ੍ਰਧਾਨ ,   ਸੁਖਵਿੰਦਰ ਸਿੰਘ ਬੱਲ,ਮੋਹਨ ਲਾਲ ਚੁੱਘ,  ਸੁਰਿੰਦਰ ਮਦਾਨ, ਸੁਖਵੰਤ ਸਿੰਘ   , ਸਰਵਨ ਸਿੰਘ  , ਵਾਇਸ ਸਕੱਤਰ,  ਸ਼ਸ਼ੀ ਕਾਂਤ  ਪ੍ਰੈਸ ਸਕੱਤਰ  , ਸਰਪ੍ਰਸਤ ਗੁਰਚਰਨ ਸਿੰਘ  ਅਰੋੜਾ , ਮੁੱਖ  ਸਲਾਹਕਾਰ  ਲਛਮਣ ਦਾਸ  ਕਬੋਜ ਨੇ ਜਿਲਾ ਭਰ ਦੇ ਪੈਨਸ਼ਨਰਜ  ਸਾਥੀਆ ਨੂੰ 14 ਅਕਤੂਬਰ  2023  ਨੂੰ ਮੁਲਾਜਮ  ਤੇ ਪੈਨਸ਼ਨਰਜ  ਫਰੰਟ  ਵਲੋ ਚੰਡੀਗੜ੍ਹ ਵਿਖੇ   ਭਗਵੰਤ ਮਾਨ ਸਰਕਾਰ  ਦੀ ਮੁਲਾਜਮ  ਤੇ ਪੈਨਸ਼ਨਰਜ  ਵਿਰੋਧੀ ਨੀਤੀਆ ਖਿਲਾਫ  ਹੋਣ ਜਾ ਰਹੀ ਮਹਾਂ ਰੈਲੀ ਵਿਚ ਹੁਣ ਹੁਮਾ ਕੇ ਜਾਣ ਲਈ ਤੇ ਇਹਦੀ ਤਿਆਰੀਆ ਲਈ ਵਹੀਕਲਾ ਦੇ ਖਰਚਿਆ ਲਈ ਫੰਡ ਦੇਣ ਦੀ ਅਪੀਲ  ਕਰਦਿਆ ਰੈਲੀ ਨੂੰ ਸਫਲ ਬਨਾਉਣ  ਦਾ ਸਦਾ ਦਿਤਾ ਹੈ

          

        ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ  ਨੇ ਕਿਹਾ ਕਿ ਭਗਵੰਤ ਮਾਨ ਸਰਕਾਰ  ਦੀਆ ਨੀਤੀਆ ਕਾਰਪੋਰੇਟ  ਪਖੀ ਤੇ ਆਉਟਸੋਰਸਿੰਗ  ਪੈਦਾ ਕਰਨ ਵਾਲੀਆ ਹਨ ਤੇ ਫੈਕਟਰੀ ਮਜਦੂਰਾ ਦੀ ਦਿਹਾੜੀ ਦਾ ਸਮਾ 8 ਘੰਟੇ ਤੋ 12 ਘੰਟੇ ਕਰਨ ਵਾਲੀ ਪੰਜਾਬ ਸਰਕਾਰ  ਤੇ ਪੰਜਾਬ  ਦੇਸ਼ ਭਰ ਵਿਚ ਪਹਿਲਾ ਸੂਬਾ ਬਣ ਗਿਆ ਹੈ ਤੇ ਇਸ ਦੇ ਸਿਟੇ ਦੂਰਗਾਮੀ ਨਿਕਲਣਗੇ , ਸਾਥੀ ਖੁੰਗਰ  ਨੇ ਕਿਹਾ ਕਿ ਮੁਲਾਜਮਾ ਦੀਆ ਹੱਕੀ ਮੰਗਾ ਮੰਨਣ ਦੀ ਬਿਜਾਏ  ਭਗਵੰਤ ਮਾਨ ਸਰਕਾਰ ਐਸਮਾ ਤੇ ਉਤਰ ਆਈ  ਤੇ ਪੰਜਾਬ  ਵਿਚ ਐਸਮਾ ਲਾਉਣ ਵਾਲੇ ਤੇ ਮਜਦੂਰਾ ਮੁਲਾਜਮਾ ਦੀਆ ਮੰਗਾਂ ਨੂੰ ਸਾਬੋਟਾਈਜ  ਕਰਨ ਵਾਲੇ ਸ਼ਹੀਦੇ ਆਜਮ  ਸਰਦਾਰ ਭਗਤ ਸਿੰਘ ਦੇ ਪੈਰੋਕਾਰ  ਨਹੀ ਹੋ ਸਕਦੇ । । ਉਨਾ ਕਿਹਾ ਕਿ ਛੇਵੇ ਤਨਖਾਹ ਕਮਿਸ਼ਨ ਦੀਆ  ਸ਼ਿਫਾਰਸ਼ਾ ਦੇ ਬਾਵਜੂਦ  ਭਗਵੰਤ ਸਿੰਘ ਸਰਕਾਰ  ਨੇ ਪੈਨਸ਼ਨਰਜ  ਦੀ ਪੈਨਸ਼ਨ  ਸੋਧ ਲਈ  2.59 ਦਾ ਫੈਕਟਰ  ਲਾਗੂ ਨਹੀ ਕੀਤਾ ।  ਪੈਨਸ਼ਨਰਜ  ਆਗੂ ਸਾਥੀ ਖੁੰਗਰ  ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ  ਆ ਰਹੀਆ ਪਾਰਲੀਮੈਂਟ  ਚੋਣਾ ਤਕ  ਪੰਜਾਬ ਸਰਕਾਰ  ਵਿਰੁੱਧ  ਲੜਾਈ  ਨੂੰ ਲਗਾਤਾਰ  ਜਾਰੀ ਰਖਿਆ ਜਾਏਗਾ ।।

Share:

Oct 6, 2023

ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਹੋਇਆ ਸਰਟੀਫਿਕੇਟ ਵੰਡ ਸਮਾਰੋਹ


  

ਫਾ਼ਜਿ਼ਲਕਾ ਬਲਰਾਜ ਸਿੰਘ ਸਿੱਧੂ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਜੀ ਦੇ ਦਿਸ਼ਾ  ਨਿਰਦੇਸ਼ਾਂ  ਤਹਿਤ ਟ੍ਰੇਨਿੰਗ ਅਫਸਰ ਸਰਦਾਰ ਅੰਗਰੇਜ਼ ਸਿੰਘ ਅਤੇ ਟ੍ਰੇਨਿੰਗ ਅਫਸਰ ਸਰਦਾਰ ਧਨਵੰਤ ਸਿੰਘ ਜੀ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਨਿਰਵੈਰ ਸਿੰਘ ਫੰਕਸ਼ਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਫਾਜ਼ਿਲਕਾ ਅਤੇ ਉਨਾਂ ਨਾਲ ਬੀ.ਐਲ. ਈ. ਓ ਮੈਡਮ ਨੇਹਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸਾਲ 2022-23 ਦੇ ਪਾਸ ਆਊਟ ਸਿਖਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਲੋਂ ਸਾਰੀ ਸੰਸਥਾ ਵਿੱਚੋਂ 97.7 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੋਟਰ ਮਕੈਨਿਕ ਦੇ ਸਿੱਖਿਆਰਥੀ  ਅਜੇ ਕੁਮਾਰ ਨੂੰ ਸ਼ਾਬਾਸ਼ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਤਰੱਕੀ ਕਰਨ ਅਤੇ ਆਤਮ ਨਿਰਭਰ ਬਣਨ ਲਈ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ  ਅਤੇ ਪੀ ਐਮ ਈ ਜੀ ਪੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਿਸ ਵਿਚ ਸਬਸਿਡੀ ਵਾਲਾ ਲੋਨ ਦਿੱਤਾ ਜਾਂਦਾ ਹੈ ਜਿਸ ਦਾ ਲਾਹਾ ਲੈ ਕੇ ਸਿਖਿਆਰਥੀ ਆਪਣਾ ਸਵੈ-ਰੁਜਗਾਰ ਸ਼ੁਰੂ ਕਰ ਸਕਦੇ ਹਨ ਇਸ ਕਮ ਲਈ ਜਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਹਰ ਵੇਲੇ ਤੁਹਾਡੇ ਨਾਲ ਹੈ ਇਸ ਪ੍ਰੋਗਰਾਮ ਵਿੱਚ ਉਹਨਾਂ ਵੱਲੋਂ ਕਰੀਅਰ ਕੌਸਲਿਗ ਕੀਤੀ ਗਈ। ਸਰਦਾਰ ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਵੀਆਂ ਸੇਧਾਂ ਲਈ ਲੈਕਚਰ ਦਿੱਤਾ ਗਿਆ। ਪਲੇਸਮੈਂਟ ਅਫਸਰ ਸ੍ਰੀ ਰਾਏ ਸਾਹਿਬ ਵੱਲੋਂ ਸਿੱਖਿਆਰਥੀਆਂ ਨੂੰ ਪੰਜਾਬ ਟੈਕ ਪਲੇਸਮੈਂਟ ਪੋਰਟਲ ਤੇ ਰਜਿਸਟਰ ਹੋਣ ਲਈ ਗਾਈਡਲਾਈਨਜ ਦਿੱਤੀਆਂ ਗਈਆਂ ਇਸ ਪ੍ਰੋਗਰਾਮ ਵਿੱਚ ਟ੍ਰੇਨਿੰਗ ਅਫਸਰ ਸ੍ਰੀ ਧਨਵੰਤ ਸਿੰਘ ਜੀ ਵੱਲੋਂ ਸਿੱਖਿਆਰਥੀਆਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਮੋਟੀਵੇਸ਼ਨ ਸਪੀਚ ਦਿੱਤੀ ਗਈ ਅੰਤ ਵਿੱਚ ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਜਤਿੰਦਰ ਕੁਮਾਰ ਵਰਮਾ ਸ ਬਲਜਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।

Share:

Oct 4, 2023

ਅੱਜ ਦੇ ਨਰਮੇ ਦੀਆਂ ਮੰਡੀਆਂ ਦੇ ਭਾਅ


ਅਬੋਹਰ ਵਿਚ ਨਰਮੇ ਦਾ ਭਾਅ ਰਿਹਾ 7070 ਰੁਪੈ, 

ਮਾਨਸਾ ਦੀ ਬਰੇਟਾ ਮੰਡੀ ਵਿਚ 7130 ਰੂਪੈ ਜਿਆਦਾ ਤੋਂ ਜਿਆਦਾ 

ਮੁਕਤਸਰ ਦੀ ਗਿੱਦੜਬਾਹਾ ਮੰਡੀ ਵਿਚ 7100 ਰੂਪੇ 

ਮਲੋਟ ਮੰਡੀ ਵਿਚ 7070 ਰੂਪੈ 

ਰਾਜਸਥਾਨ ਦੇ ਬਿਜੈਨਗਰ ਵਿਚ 6950

ਕਿਕਰੀ ਵਿਚ 7400

ਅਲਵਰ ਵਿਚ 7300 

ਸ੍ਰੀ ਗੰਗਾਨਗਰ ਵਿਚ 7400

ਆਦਮਪੁਰ 7260

ਰਾਏਸਿੰਘ ਨਗਰ 7160 ਰੂਪੇ 


ਹਰਿਆਣਾ ਦੀ ਫਤਿਹਬਾਦ ਮੰਡੀ ਵਿਚ 7280

ਸਿਰਸਾ ਮੰਡੀ 7180

ਬਰਵਾਲਾ 7400 

ਸਿਵਾਨੀ 7150

Share:

Oct 3, 2023

ਸਿੱਖਿਆ ਵਿਭਾਗ ਨੇ ਬੇਲੋੜੀਆਂ ਗਤੀਵਿਧੀਆਂ ਰਾਹੀਂ ਉਲਝਾਏ ਅਧਿਆਪਕ



ਪੰਚਾਇਤੀ ਚੋਣਾ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ 

ਅੱਜ ਮਿਤੀ (03/10/23) ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਇਕਾਈ ਫਾਜ਼ਿਲਕਾ ਦੇ ਸ਼ਰਪ੍ਰਸਤ ਧਰਮਿੰਦਰ ਗੁਪਤਾ ਪ੍ਰਧਾਨ  ਬਲਵਿੰਦਰ ਸਿੰਘ  ਅਤੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ  ਸਿੰਘ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਪੜਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਰੋਜਾਨਾ ਦੀਆਂ ਗਤੀਵਿਧੀਆਂ ਕਰਵਾਉਣ  ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਹੈ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂਆ ਨੇ  ਦੱਸਿਆ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ  ਅਧਿਆਪਕਾਂ ਨੂੰ ਸਵੀਪ ਨਾਲ ਸੰਬੰਧਤ ਗਤੀਵਿਧੀਆਂ ਰੰਗੋਲੀ ਮੁਕਾਬਲੇ,ਭੰਡ ਮੁਕਾਬਲਾ,ਮੇਰੀ ਮਿੱਟੀ ਮੇਰਾ ਦੇਸ਼, ਪੰਚ ਪਰਾਣ ਪਲੈਜ,ਸ਼ਾਲਾਸਿਧੀ, ਵੀਰ ਗਾਥਾ, ਪੋਸ਼ਣ ਮਾਹ ਅਤੇ ਨਿਲਿਪ ਆਦਿ ਬੇਲੋੜੀਆਂ  ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ ਅਤੇ ਸਕੂਲਾਂ ਵਿੱਚ ਪੜਾਈ ਦਾ ਮਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ।ਪੰਜਾਬ ਸਰਕਾਰ ਵਲੋਂ ਸੱਤਾ ਵਿੱਚ ਆਉਣ ਸਮੇਂ ਵਾਅਦਾ ਕੀਤਾ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਅਧਿਆਪਕਾ ਤੋ ਗੈਰ ਵਿੱਦਿਅਕ ਕੰਮ ਅਤੇ  ਬੇਲੋੜੀਆਂ ਗਤੀਵਿਧੀਆਂ ਨਹੀਂ ਕਰਵਾਈਆਂ ਜਾਣਗੀਆਂ ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਅਤੇ ਸਤੰਬਰ ਮਹੀਨੇ ਵਿੱਚ ਵੱਖ ਵੱਖ ਪ੍ਰੋਜੈਕਟਾਂ ਅਧੀਨ ਸਾਰਾ ਮਹੀਨਾ ਅਧਿਆਪਕਾ ਅਤੇ ਵਿਦਿਆਰਥੀਆਂ  ਨੂੰ ਪੜਾਈ ਤੋ ਵਾਂਝੇ ਰੱਖ ਕੇ ਬੇਲੋੜੀਆਂ  ਗਤੀਵਿਧੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਅਤੇ ਬੇਲੋੜੀਆਂ ਗਤੀਵਿਧੀਆਂ  ਤੋ ਬਾਅਦ ਅਧਿਆਪਕਾ ਨੂੰ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਵੀਡੀਓ ਪੋਰਟਲ ਤੇ ਸ਼ੇਅਰ ਕਰਨ ਦਾ ਨਾਦਰਸ਼ਾਹੀ ਫਰਮਾਨ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਜਾਂਦਾ ਹੈ   । ਬੇਲੋੜੀਆ ਗਤੀਵਿਧੀਆਂ ਨਾਲ ਅਧਿਆਪਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਸ ਨਾਲ ਪੰਜਾਬ ਦੇ ਸਾਰੇ ਅਧਿਆਪਕ ਵਰਗ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ।ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੋ ਮੰਗ ਕੀਤੀ ਜਾਦੀ ਹੈ ਕਿ ਪੰਚਾਇਤੀ ਚੋਣਾ ਵਿੱਚ ਹਮੇਸ਼ਾ ਡਰ ਤੇ ਸਹਿਮ ਧੱਕੇਸ਼ਾਹੀ ਹੁੰਦੀ ਹੈ ਚੋਣਾ ਤੇ ਤਾਇਨਾਤ ਸਟਾਫ਼ ਤੇ ਬੇਲੋੜਾ ਪ੍ਰੈਸ਼ਰ ਪਾਇਆ ਜਾਦਾ ਹੈ  ਸੁਰੱਖਿਅ ਪ੍ਰਬੰਧ ਵੀ ਢਿਲੇ ਹੋਣ ਕਾਰਨ ਵੋਟਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ। ਅਤੇ  ਸਿੱਖਿਆ ਵਿਭਾਗ ਬੇਲੋੜੀਆਂ ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਉਲਝਾਉਣ ਦੀ ਬਜਾਏ ਅਧਿਆਪਕਾ ਨੂੰ ਪੜਾਉਣਾ ਹੀ ਦਿੱਤਾ ਜਾਵੇ ਇਸ ਸਮੇਂ ਹੋਰਨਾ ਤੋਂ ਇਲਾਵਾ ਮਾਸਟਰ ਕੇਡਰ ਯੂਨੀਅਨ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸਟੇਟ ਅਵਾਰਡੀ ਮੈਡਮ ਸੋਨਿਕਾ, ਅਕਾਸਡੋਡਾ  ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਟੇਟ ਕਮੇਟੀ ਮੈਂਬਰ ,ਵਾਇਸ ਪ੍ਰਧਾਨ ਮੋਹਨ ਲਾਲ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੰਬੋਜ ਰਜੇਸ਼ ਤਨੇਜਾ ਪਰਮਜੀਤ ਕੈਸੀਅਰ ਰਜੇਸ ਸ਼ਰਮਾ ਨਵਦੀਪ ਮੈਨੀ ਵਿਜੇ ਨਰੂਲਾ  ਸਨੀ ਕੁਮਾਰ ਰਾਹੁਲ ਸਵੇਨ ਕਾਲਰਾ ਕਰਨਪਾਲ ਸਰ ਅਲਿਆਣਾ ਸੁਮਿਤ ਕੁਮਾਰ ਸੁਖਮੰਦਰ ਸਿੰਘ  ਕ੍ਰਾਤੀ ਕਿਮਾਰ ਵਿਕਾਸ ਕੰਬੋਜ  ਲਕਸ਼ਮੀ ਨਾਰਾਇਣ ਸ਼ਤੋਸ਼ ਸਿੰਘ ਹਰਨੇਕ ਸਿੰਘ ਰੌਕਸੀ  ਬਸਿਸਰ ਸਿੰਘ ਅਮਰਜੀਤ ਸਿੰਘ ਪਵਨ ਕੁਮਾਰ  ਰੋਹਿਤ ਸ਼ਰਮਾ ਵਰਿੰਦਰ ਕੁਮਾਰ  ਪਰਮਪਾਲ ਪ੍ਰਧਾਨ ਅਰਨੀ ਵਾਲਾ ਦਿਨੇਸ਼ ਸ਼ਰਮਾ ਲਵਲੀ ਸ਼ਰਮਾ ਤੇ ਅੈਗਜੀਕਿਉਟਵ ਮੈਂਬਰ ਤੇ ਹੋਰ ਸਾਥੀ  ਹਾਜ਼ਰ ਸਨ ।

Share:

ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਨੇ ਜਿੱਤਿਆ ਜਿਲ੍ਹਾ ਪੱਧਰੀ ਸਵੱਛ ਸਕੂਲ ਪੁਰਸਕਾਰ




ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸੰਕਰ ਜਿੰਪਾ ਨੇ ਰਾਜ ਪੱਧਰੀ ਸਮਾਗਮ ਦੌਰਾਨ ਭੇਟ ਕੀਤਾ ਉੱਤਮ ਸਕੂਲ ਦਾ ਅਵਾਰਡ


ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਦੇ ਜਿਲ੍ਹਾ ਪੱਧਰੀ ਸਵੱਛ ਸਕੂਲ ਪੁਰਸਕਾਰ ਪ੍ਰਾਪਤ ਕਰਨ ਤੇ ਸਕੂਲ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ 

ਸਿੱਖਿਆ ਵਿਭਾਗ ਵੱਲੋਂ ਜਿ਼ਲ੍ਹੇ ਵਿਚ ਸਕੂਲਾਂ ਦੇ ਸਰਵੇਖਣ ਤੋਂ ਬਾਅਦ ਚੁਣੇ ਗਏ ਸਵੱਛ ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸ਼ਕਾਰਾਂ ਦੀ ਵੰਡ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸਮਾਗਮ   ਦੌਰਾਨ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ  ਬ੍ਰਹਮ ਸੰਕਰ ਜਿੰਪਾ ਨੇ ਕੀਤੀ ।

ਸਕੂਲਾ ਨੂੰ ਪੁਰਸਕਾਰਾਂ ਦੀ ਵੰਡ ਮੌਕੇ ਤੇ ਸਵੱਛ ਵਿਦਿਆਲਿਆ ਪੁਰਸਕਾਰ ਜੇਤੂ ਸਕੂਲਾਂ ਦੇ ਮੁੱਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਨਾ ਸ਼ਰੋਤ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸਕੂਲਾ ਦੇ ਸੁਧਾਰਾਂ ਲਈ ਸਰਕਾਰ ਵੱਲੋਂ ਹਰ ਮਦਦ ਮੁਹਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਕੂਲਾਂ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ 

 ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਕੂਲ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ, ਟੁਆਲਿਟ, ਹੱਥ ਧੌਣ ਦੀ ਸੁਵਿਧਾ ਤੇ ਵਿਹਾਰ, ਪ੍ਰਬੰਧਨ ਅਤੇ ਸਾਂਭ ਸੰਭਾਲ, ਵਿਹਾਰਕ ਬਦਲਾਅ ਅਤੇ ਸਮਰੱਥਾ ਆਦਿ  ਪੈਮਾਨਿਆਂ ਤੇ ਦਰਜਾਵੰਦੀ ਕੀਤੀ ਗਈ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜਿਲਕਾ 2 ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਰਹੱਦੀ ਖੇਤਰ ਦਾ ਚਾਨਣ ਮੁਨਾਰਾ ਬਣੇ ਚਾਨਣ ਵਾਲਾ ਦੇ ਸਕੂਲ ਨਾਮ ਪਹਿਲਾ ਵੀ ਕਈ ਉਪਲੱਬਧੀਆ ਦਰਜ ਹਨ। ਇਸ ਸਕੂਲ ਵਿੱਚ 11 ਪਿੰਡਾ ਤੋ ਇਲਾਵਾ ਫਾਜ਼ਿਲਕਾ ਸਹਿਰ ਤੋ ਵੀ ਵਿਦਿਆਰਥੀ ਪੜਣ ਲਈ ਆਂਉਦੇ ਹਨ। ਉਹਨਾਂ ਕਿਹਾ ਕਿ ਸਾਡੇ ਬਲਾਕ ਲਈ ਇਹ ਮਾਣ ਵਾਲੀ ਗੱਲ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੇ ਸਟਾਫ ਮੈਂਬਰ  ਸਵੀਕਾਰ ਗਾਂਧੀ ਸਟੇਟ ਅਵਾਰਡੀ , ਮੈਡਮ ਸ਼ਵੇਤਾ ਕੁਮਾਰੀ,ਮੈਡਮ ਰੇਨੂੰ ਬਾਲਾ ,ਗੌਰਵ ਮਦਾਨ, ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ,ਮੈਡਮ ਗੁਰਮੀਤ ਕੌਰ,ਮੈਡਮ ਸੈਲਿਕਾ ਸਮੇਤ ਸਮੁੱਚੀ ਟੀਮ ਦੇ ਸਾਝੇ ਯਤਨਾ ਦਾ ਨਤੀਜਾ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ,ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ  ਸ਼੍ਰੀ ਪੰਕਜ ਅੰਗੀ ,ਸਮੂਹ ਬੀਪੀਈਓ ,ਸਮੂਹ ਬੀਐਨਓ ਵੱਖ ਸਕੂਲਾਂ ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਸਮੇਤ ਇਲਾਕੇ ਦੇ ਪੰਚਾ  ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਵੱਲੋਂ ਵਧਾਈਆਂ  ਸ਼ੁਭਕਾਮਨਾਵਾ ਦਿੱਤੀਆ ਜਾ ਰਹੀਆਂ ਹਨ।

Share:

Definition List

blogger/disqus/facebook

Unordered List

Support