Nov 22, 2022

नहर से व्यक्ति का शव बरामद




Abohar , 22 नवम्बर।  निकटवर्ती गांव पतरेवाला में आज सुबह एक व्यक्ति का शव नहर से बरामद हुआ है। जिसे खुईखेड़ा पुलिस ने नर सेवा नारायण सेवा समिति के सहयोग से अस्पताल की मोर्चरी में रखवाया है। पुलिस मामले की जांच कर रही है।

जानकारी के अनुसार आज नहर में शव मिलने की सूचना मिलने पर नर सेवा नारायण सेवा समिति के सदस्य अनीश नरूला बिट्टू व सोनू ग्रोवर मौके पर पहुंचे और मृतक के शव को खुई खेड़ा पुलिस के सब इंस्पेक्टर सचिन की टीम की मौजूदगी में बाहर निकाला। मृतक की पहचान न होने पर पुलिस ने शव को सिविल अस्पताल फाजिल्का में शव गृह में रखवाया। मृतक की आयु करीब 50 वर्ष है और उसने खाकी रंग के कपडे पहने हुए हैं।


गुलाबी सूंडी की रोकथाम के लिए किसानों को किया जागरूक


गुलाबी सूंडी की रोकथाम के लिए किसानों को किया जागरूक


अबोहर, 22 नवम्बर। बोलगार्ड कंपनी द्वारा आज गांव ढींगावाली के किसान ओम प्रकाश के नरमे के खेत में किसान सिखलाई कैंप लगाया गया। इस मौके पर बोलगार्ड के पंजाब इंचार्ज शिवपाल सिंह सियाग ने बताया कि गुलाबी सूंडी की रोकथाम के लिए किसानों को बोलगार्ड की ओर से एलडीसी कंपनी के सहयोग से फैरोमेन टरैप मुफत बांटे गए थे, जोकि गुलाबी की रोकथाम में काफी सहायक सिद्ध हुए। अब गलुाबी सूंडी से अगले साल में नरमे की फसल को बचाने के लिए नरमे की आखिरी चुगाई के बाद नरमे की छटियों को खेत में ही जोत दिया जाए और इंधन के लिए रखी छटियों को घरों में ही स्टोर करने के बाद नरमे की बिजाई से पहले इनका प्रयोग कर लिया जाए। इस मौके पर बोलगार्ड के हीरालाल कंबोज, गौरी शंकर स्वामी, जयपाल, रामरख, प्रेम कुमार, सीता राम आदि मौजूद थे।



ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ



6635 ਈਟੀਟੀ ਅਧਿਆਪਕ ਦੀ ਭਰਤੀ ਪ੍ਰਕਿਰਿਆ ਰਾਹੀ ਹੋਈ ਚੋਣ


ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ  ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਈਟੀਈ ਅਧਿਆਪਕਾਂ ਦੀਆ 6635 ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾਂ ਸਿੱਖਿਆ ਅਫਸਰ ਐਲੀਮੈਂਟਰੀ ਫਾਜ਼ਿਲਕਾ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਇਹਨਾਂ ਨਵ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਭਰਤੀ ਪ੍ਰੀਖਿਆ ਰਾਹੀ ਇਹਨਾਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ।

 ਮੁੱਖ ਦਫਤਰ ਵੱਲੋਂ ਜਿਲ੍ਹਾ ਫਾਜਿਲਕਾ ਲਈ 18 ਅਧਿਆਪਕਾਂ ਦੀ ਚੋਣ ਕਰਕੇ ਜਿਲ੍ਹੇ ਨੂੰ ਭੇਜੀ ਗਈ ਹੈ। ਇਹਨਾਂ ਅਧਿਆਪਕਾਂ ਨੂੰ ਜਿਲ੍ਹਾ ਫਾਜਿਲਕਾ ਦੇ ਵੱਖ ਵੱਖ ਸਕੂਲਾਂ ਵਿੱਚ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ  ਇਹਨਾਂ ਅਧਿਆਪਕਾਂ ਦੀ ਨਿਯੁਕਤੀ ਨਾਲ ਸਿੱਖਿਆ ਸੁਧਾਰਾਂ ਨੂੰ ਬੜਾਵਾ ਮਿਲੇਗਾ ਅਤੇ ਅਧਿਆਪਕਾਂ ਦੀ ਘਾਟ ਦੂਰ ਹੋਵੇਗਾ। 

ਚੁਣੇ ਗਏ ਅਧਿਆਪਕਾਂ ਵਿੱਚੋ ਰਾਜਵਿੰਦਰ ਸਿੰਘ, ਕੰਵਲਜੀਤ ਕੌਰ,ਪ੍ਰਿਆ ਜੁਨੇਜਾ, ਅਮਨਦੀਪ ਕੌਰ ਅਤੇ ਰਾਜੇਸ਼ ਕੁਮਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਨਿਸ਼ਠਾ ਅਤੇ ਤਨਦੇਹੀ ਨਾਲ ਨਿਭਾਉਣਗੇ। 

ਇਸ ਨਿਯੁਕਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਅਜੇ ਛਾਬੜਾ, ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ,ਡੀਲਿੰਗ ਹੈਡ ਰਜਿੰਦਰ ਕੁਮਾਰ, ਜਿਲ੍ਹਾ ਐਮ ਐਸ ਆਈ ਕੋਆਰਡੀਨੇਟਰ ਮਨੋਜ ਗੁਪਤਾ, ਸੁਰਿੰਦਰ ਕੁਮਾਰ ਵੱਲੋਂ ਸਲਾਘਾਯੋਗ ਸੇਵਾਵਾ ਨਿਭਾਈਆਂ ਗਈਆਂ। 

ਇਸ ਮੌਕੇ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ, ਬੀਪੀਈਓ ਮੈਡਮ ਸੁਖਵਿੰਦਰ ਕੌਰ, ਬੀਪੀਈਓ ਨਰਿੰਦਰ ਸਿੰਘ ਬੀਪੀਈਓ ਜਸਪਾਲ ਸਿੰਘ,ਸਹਾਇਕ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਗੋਪਾਲ ਕ੍ਰਿਸ਼ਨ,ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਇੰਚਾਰਜ ਡੀ ਐਮ ਗੌਤਮ ਗੌੜ੍ਹ , ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ, ਸੀਐਚਟੀ  ਮਨੋਜ ਧੂੜੀਆ,ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਅਧਿਆਪਕ ਆਗੂ ਦੁਪਿੰਦਰ ਢਿੱਲੋਂ,ਸਮੂਹ ਬੀਐਨਓ, ਸਮੂਹ ਬੀਐਮਟੀ ਵੱਲੋ ਇਹਨਾਂ ਨਵ ਨਿਯੁਕਤ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆ।

ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਤਰ ਜ਼ੋਨਲ ਯੂਥ ਫੈਸਟੀਵਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੋਰ ਸੰਧੂ ਨੇ ਦੱਸਿਆ ਕਿ ਐਸ.ਪੀ.ਐਨ. ਕਾਲਜ ਮੁਕੇਰੀਆਂ ‘ਚ ਆਯੋਜਿਤ ਹੋਏ ਅੰਤਰ ਜ਼ੋਨਲ ਯੂਥ ਫੈਸਟੀਵਲ ‘ਚ ਕਾਲਜ ਦੀ ਝੂੰਮਰ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੀ ਫੋਕ ਆਰਕੈਸਟਰਾ ਟੀਮ ‘ਚ ਵਿਦਿਆਰਥੀ ਹਨੀ ਨੇ ਢੋਲਕੀ ਵਜਾਉਣ ‘ਚ ਵਿਅਕਤੀਗਤ ਤੌਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ. ਦਲਜੀਤ ਸਿੰਘ ਸੰਧੂ ਤੇ ਸਕੱਤਰ  ਬਲਕਰਨ ਸਿੰਘ ਬਰਾੜ ਸਮੇਤ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਨੇ ਇਸ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ, ਸਮੇਤ ਸਮੂਹ ਕਾਲਜ ਸਟਾਫ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ। 


ਸਪੋਰਟਸ ਸਕੂਲ ਘੁੱਦਾ ਦੇ ਖਿਡਾਰੀਆਂ ਨੇ ਮਨਵਾਇਆ ਆਪਣੀ ਕਾਬਲੀਅਤ ਦਾ ਲੋਹਾ

ਸਪੋਰਟਸ ਸਕੂਲ ਘੁੱਦਾ ਦੇ ਖਿਡਾਰੀਆਂ ਨੇ ਮਨਵਾਇਆ ਆਪਣੀ ਕਾਬਲੀਅਤ ਦਾ ਲੋਹਾ


-- ਬਾਸਕਿਟਬਾਲ ਓਪਨ ਟੂਰਨਾਮੈਂਟ ਵਿੱਚ ਕੀਤਾ ਤੀਜਾ ਸਥਾਨ ਹਾਸਲ

--ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ

 

ਬਠਿੰਡਾ, 21 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। 

        ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਸਕੂਲ ਦੇ ਖਿਡਾਰੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੈਣੀ ਬਾਘਾ ਵਿਖੇ ਹੋਏ  ਓਪਨ ਬਾਸਕਿਟਬਾਲ ਟੂਰਨਮੈਂਟ ਵਿਚ ਸਕੂਲ ਦੇ 17 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਬਰੋਂਜ਼ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਦੱਸਿਆ ਕੇ ਇਸ ਟੂਰਨਾਮੈਂਟ ਵਿੱਚ ਉੱਚ ਪੱਧਰ ਦੀਆਂ ਤੇ ਓਪਨ ਉਮਰ ਵਰਗ ਦੀਆਂ ਟੀਮਾਂ ਨੇ ਭਾਗ ਲਿਆ। ਜਿੰਨ੍ਹਾਂ ਨਾਲ ਹੋਏ ਸਖ਼ਤ ਮੁਕਾਬਲੇ ਵਿੱਚ ਸਕੂਲ ਦੇ 17 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੇ ਜਿੱਤ ਦੇ ਝੰਡੇ ਗੱਡੇ ਅਤੇ ਇਸ ਤੋਂ ਬਾਅਦ ਆਉਣ ਵਾਲੇ ਟੂਰਨਮੈਂਟਾਂ ਲਈ ਬਹੁਤ ਵੱਡੀਆਂ ਆਸਾਂ ਹਨ। ਖੇਡਾਂ ਵਿੱਚ ਖਿਡਾਰੀਆਂ ਦੁਆਰਾ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰਿੰਸੀਪਲ, ਖੇਡ ਕੋਆਰਡੀਨੇਟਰ ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਵੀ ਕਾਫ਼ੀ ਮਿਹਨਤ ਕਰ ਰਿਹਾ ਹੈ ਤਾਂ ਜੋ ਸਕੂਲ ਦੀ ਟੀਮ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਤਮਗੇ ਜਿੱਤ ਸਕੇ। ਇਸ ਮੌਕੇ ਖੇਡ ਕੋਚ ਕਮ-ਖੇਡ-ਕੋਆਰਡੀਨੇਟਰ ਹਰਜਿੰਦਰ ਸਿੰਘ ਨੂੰ ਵਿਸ਼ੇਸ ਵਧਾਈ ਦਿੱਤੀ ਜਿੰਨ੍ਹਾਂ ਤੋਂ ਟ੍ਰੇਨਿੰਗ ਲੈਕੇ ਵਿਦਿਆਰਥੀਆਂ ਨੇ ਇਸ ਪੱਧਰ ਤੇ ਸਫ਼ਲਤਾ ਹਾਸਲ ਕਰ ਰਹੇ ਹਨ।

        ਇਸ ਦੌਰਾਨ ਇੰਚਾਰਜ  ਸ. ਸੁਖਦੀਪ ਸਿੰਘ, ਵੀਰਪਾਲ ਕੌਰ ਹਿੰਦੀ ਟੀਚਰ, ਸੁਖਚਰਨਜੀਤ ਸਿੰਘ ਤੈਰਾਕੀ ਕੋਚ, ਮੀਰਾ ਬੇਦੀ ਕਲਰਕ, ਵਰਿੰਦਰ ਸਿੰਘ ਕਲਰਕ ਅਤੇ ਸਮੂਹ ਸਟਾਫ਼ ਨੇ ਵੀ  ਖਿਡਾਰੀ, ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

Nov 21, 2022

ਕੀ ਤੁਸੀ ਕਿਸੇ ਗਧੇ ਨੂੰ ਕਿਸੇ ਬੰਦੇ ਦੀ ਢੂਈ ਤੇ ਚੜ੍ਹਿਆ ਦੇਖਿਆ ਐ

Animals VideosDonkeyFunny VideosTrending VideosViral Videos


 ਗਧਿਆਂ ਦਾ ਇਸਤੇਮਾਲ ਆਮ ਤੌਰ ਤੇ ਸਮਾਨ ਢੋਣ ਲਈ ਕੀਤਾ ਜਾਂਦਾ ਹੈ। ਜਿਆਦਾਤਰ ਲੋਕ ਤਾਂ ਇਸ ਵਜ੍ਹਾ ਨਾਲ ਇੰਨ੍ਹਾਂ ਨੂੰ ਪਾਲਦੇ ਹਨ। ਬੇਸੱਕ ਭਾਰ ਢੋਣਾ ਹੋਵੇ ਜਾਂ ਇੱਟਾਂ ਦੇ ਭੱਠਿਆਂ ਤੇ ਇੱਟਾਂ ਨੂੰ ਇੱਧਰ ਉਧਰ ਕਰਨਾ ਹੋਵੇ। ਗਧੇ ਇਹ ਕੰਮ ਬਹੁਤ ਹੀ ਬਾਖੂਬੀ ਢੰਗ ਨਾਲ ਕਰ ਲੈਂਦੇ ਹਨ। ਖਾਸ ਗੱਲ ਇਹ ਹੈ ਕਿ ਇੰਨ੍ਹਾਂ ਦੀ ਸਾਂਭ ਸੰਭਾਲ ਅਤੇ ਖਾਣ ਪੀਣ ਦੇ ਸਮਾਨ ਤੇ ਵੀ ਖਰਚ ਵੀ ਘੱਟ ਹੀ ਹੁੰਦਾ ਹੈ। ਇਹ ਜਾਨਵਰ ਅਜਿਹਾ ਹੈ ਕਿ ਇਸ ਨੂੰ ਦੁਨੀਆਂ ਦਾ ਸਭ ਤੋਂ ਜਿਆਦਾ ਸ਼ਹਿਣਸ਼ੀਲ ਪ੍ਰਾਣੀ ਮੰਨਿਆ ਜਾਂਦਾ ਹੈ। ਕਿਉਂ ਕਿ ਤੁਸੀ ਇਸ ਤੇ ਕਿੰਨਾ ਵੀ ਭਾਰ ਪਾ ਦਿਓ ਪਰ ਇਹ ਓਫ਼ ਤੱਕ ਨਹੀਂ ਕਰਦਾ। ਇਹ ਸਮਾਨ ਲੱਦ ਕੇ ਮਾਲਕ ਦੇ ਦੁਆਰਾ ਦੱਸੇ ਗਏ ਰਸਤੇ ਤੇ ਚੱਲ ਪੈਂਦਾ ਹੈ। ਪਰ ਹੁਣ ਗੱਲ ਕਰਦੇ ਹਾਂ ਕਿ ਕੀ ਤੁਸੀ ਕਿਸੇ ਗਧੇ ਨੂੰ ਇਨਸਾਨ ਦੀ ਢੂਈ ਪਿੱਠ ਤੇ ਲੱਦੇ ਹੋਏ ਦੇਖਿਆ ਹੈ। ਜੀ ਹਾਂ ਸ਼ੋਸਲ ਮੀਡੀਆ ਪਲੇਟਫਾਰਮ ਤੇ ਇਸ ਤਰ੍ਹਾਂ ਦੀ ਹੀ ਵੀਡੀਓ ਵਾਇਰਲ ਹੋ ਰਹੀ ਹੈੈ। 

ਇਸ ਵੀਡੀਓ ਵਿਚ8 ਇਕ ਗਧਾ ਇਨਸਾਨ ਦੀ ਪਿੱਠ ਤੇ ਸਵਾਰ ਹੋ ਕੇ ਬੱਸ ਦੇ ਉਪਰ ਚੜ੍ਹਦਾ ਦਿਖਾਈ ਦੇ ਰਿਹਾ ਹੈ। ਇਸ ਨਜਾਰੇ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ। ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਬੱਸ ਦੇ ਉਪਰ ਚੜ੍ਹਨ ਲਈ ਪੌੜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਉਪਰ ਚੜ੍ਹਦਿਆਂ ਇਕ ਸਖ਼ਸ਼ ਗਧੇ ਨੂੰ ਬੱਸ ਦੀ ਛੱਤ ਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਸ ਗੱਲ ਇਹ ਕਿ ਗਧਾ ਉਸਦੀ ਢੂਈ ਤੇ ਸਵਾਰ ਸੀ ਅਤੇ ਉਥੇ ਹੀ ਇਕ ਹੋਰ ਵਿਅਕਤੀ ਨੇ ਗਧੇ ਨੂੰ ਪੈਰਾਂ ਤੋਂ ਫੜ੍ਹ ਰੱਖਿਆ ਸੀ ਅਤੇ ਉਸ ਨੇ ਦੁਲਤੀ ਤੱਕ ਨਹੀਂ ਝਾੜੀ। ਤਾਂ ਕਿ ਉਸਦੀ ਵਜ੍ਹਾ ਨਾਲ ਬੈਲੈਂਸ ਖਰਾਬ ਨਾ ਹੋ ਜਾਵੇ ਅਤੇ ਉਹ ਹੇਠਾਂ ਨਾ ਡਿੱਗ ਪਵੇ। ਇਹ ਨਜਾਰਾ ਪਾਕਿਸਤਾਨ ਦੇ ਕਿਸੇ ਬੱਸ ਸਟੈਂਡ ਦਾ ਦੱਸਿਆ ਜਾ ਰਿਹਾ ਹੈ। ਤੁਸੀ ਇਨਸਾਨਾਂ ਨੂੰ ਗਧੇ ਉੱਤੇ ਸਵਾਰ ਹੋ ਕੇ ਘੁੰਮਦਿਆਂ ਤਾਂ ਦੇਖਿਆ ਹੋਵੇਗਾ ਅਤੇ ਸ਼ਾਇਦ ਹੀ ਕਿਸੇ ਨੇ ਗਧੇ ਦੀ ਇਨਸਾਨ ਦੀ ਪਿੱਠ ਤੇ ਸਵਾਰ ਹੁੰਦੇ ਦੇਖਿਆ ਹੋਵੇ। 

ਮਹਿਜ 30 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 32 ਹਜ਼ਾਰ ਤੋਂ ਜਿਆਦਾ ਲੋਕ ਦੇਖ ਚੁੱਕੇ ਹਨ। ਜਦੋਂ ਕਿ ਸੈਂਕੜੇ ਵਿਅਕਤੀਆਂ ਨੇ ਇਸ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਦਿੱਤੇ ਹਨ। ਕਿਸੇ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੁਮੈਂਟ ਹੈ। ਕੋਈ ਮਜਾਕੀਆਂ ਅੰਦਾਜ ਵਿਚ ਗੱਲ ਕਰ ਰਿਹਾ ਹੈ। 

ਇਸ ਮਜ਼ੇਦਾਰ ਵੀਡੀਓ ਨੂੰ ਸ਼ੋਸਲ ਮੀਡੀਆ ਪਲੇਟਫਾਰਮ ਟਵਿੱਟਰ ਤੇ 08asnaZaroori8ai ਨਾਂਅ ਦੀ ਆਈਡ ਤੋਂ ਸ਼ੇਅਰ ਕੀਤਾ ਗਿਆ ਹੈ। ਅਤੇ ਕੈਪਸ਼ਨ ਵਿਚ ਲਿਖਿਆ ਹੈ। 

Nov 20, 2022

रोशन करो जिंदगियां प्रोजेक्ट के तहत स्व.केवल कृष्णगुगलानी को समर्पित हुआ 51 यूनिट रक्तदान

कैंप में रक्तदान करने वालों को एचडीएफसी बैंक ने भेंट किए उपहार

Rangal bangal fazilka, blood donation ,


फाजिल्का: श्री राम कृपा सेवा संघ वेलफेयर सोसायटी फाजिल्का द्वारा रक्तदान शिविर रोशन करो जिंदगियां प्रोजेक्ट के तहत पुराने सरकारी अस्पताल में स्व. केवल कृष्ण गुगलानी की याद में समर्पित लगाया गया। जिसमें एचडीएफसी बैंक फाजिल्का के सहयोग से युवाओं ने 51 यूनि रक्तदान किया। इस कैंप में केवल ए-पॉजिटिव ब्लड ग्रुप का ही रक्तदान करवाया गया। क्योंकि बाकी सभी ब्लड ग्रुप ब्लड बैंक में पर्याप्त मात्रा में उपलब्ध थे। इस कैंप में फाजिल्का ब्लड बैंक इंचार्ज रंजू गिरधर-संजीव गिरधर के परिवार द्वारा विशेष सहयोग दिया गया। इस कैंप रंजू गिरधर, जिनके पिता की याद में यह रक्तदान कैंप लगाया गया, उनके द्वारा सभी रक्तदानियों का आभार प्रगट किया। जानकारी देते ब्लड शिविर प्रभारी राजीव कुकरेजा व नीरज खोसला ने बताया कि ब्लड बैंक में ओ-पॉजिटिव के 42, बी-पॉजिटिव 40, एबी-पॉजिटिव 40 व सभी नेगेटिव ग्रुप पर्याप्त मात्रा में उपलब्ध थे। जबकि ए-पॉजिटिव ब्लड ग्रुप का स्टाक केवल छह यूनिट ही बचा था। इसलिए इस ब्लड ग्रुप का रक्तदान करवाया जाना जरूरी था। बता दें कि जलालाबाद में भी फाजिल्का ब्लड बैंक द्वारा रक्त उपलब्ध करवाया जाता है, ऐसे में दो शहरों का भार फाजिल्का ब्लड बैंक पर आ जाना है और अनिर्वाय हो जाता है कि सभी ब्लड ग्रुप का स्टॉक उपलब्ध हो। जिसके चलते संस्था द्वारा समय समय पर कैंप लगाए जाते हैं। इस मौके संस्था के सदस्य नीलम सचदेवा, गिरधारी सिलग, वरिंद्र शर्मा, मानिक डोडा, अशीष काठपाल, मनोज अरोड़ा, सतविंद्र खुराना ने बताया कि सभी रक्तदान करने वालों को एचडीएफसी बैंक की तरफ से रक्तदान करने वालों को उपहार भेंट कर सम्मानित किया है व संस्था द्वारा भी प्रशंसा पत्र भेंट किए गए। एचडीएफसी बैंक के गौरव छाबड़ा व उनकी टीम के विशेष प्रयास के लिए संस्था के सभी सदस्यों द्वारा आभार प्रगट किया गया। इस दौरान वरिंद्र शर्मा व सुमित दावड़ा द्वारा अपने जन्मदिन पर रक्तदान किया गया। इस मौके ब्लड बैंक के डा. अर्शदीप कंबोज, ब्रोड्रिक जेम्स, मैडम स्नेह, रंजू गिरधर, आशा डोडा,राज सिंह, रंजीत सिंह, गुरबिंदर सिंह के विशेष सहयोग से रक्त संग्रहित किया गया।

live