Jan 18, 2023

ਫ਼ਾਜਿ਼ਲਕਾ ਦੀਆਂ ਇੰਨ੍ਹਾਂ ਨਹਿਰਾਂ ਵਿਚ ਹੁਣ ਮਿਲੇਗਾ ਪੂਰਾ ਪਾਣੀ

 


ਇਲਾਕੇ ਦੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪਿਆ ਬੂਰ

 

ਫਿਰੋਜ਼ਪੁਰ, 18 ਜਨਵਰੀ 

            ਇਲਾਕੇ ਦੇ ਕਿਸਾਨਾਂ ਦੀ ਚਿਰੋਕਣੀ ਮੰਗ ‘ਤੇ ਈਸਟਰਨ ਨਹਿਰ ਹੁਸੈਨੀਵਾਲਾ ਹੈੱਡ ਵਰਕਸ ਤੋਂ ਨਿਕਲਦੀ ਹਰੀਕੇ ਹੈੱਡ ਵਰਕਸ ਤੋਂ ਫਿਰੋਜ਼ਪੁਰ ਫੀਡਰ ਰਾਂਹੀਂ ਸਾਫ ਨਹਿਰੀ ਪਾਣੀ ਮੇਨ ਬਰਾਂਚ ਨੂੰ ਬਾਲੇਵਾਲਾ ਹੈਂਡ ਤੋਂ ਰਿਵਰਸ ਫੀਡ ਕਰਕੇ ਲੂਥਰ ਹੈੱਡ ਤੇ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਬਾਲੇਵਾਲਾ ਹੈੱਡ ਵਰਕਸ ਦਾ ਦੌਰਾ ਕਰਨ ਮੌਕੇ ਦਿੱਤੀ।

          ਵਿਧਾਇਕ ਸ੍ਰੀ ਦਹੀਆ ਨੇ ਦੱਸਿਆ ਕਿ ਈਸਟਰਨ ਨਹਿਰ ਹੁਸੈਨੀਵਾਲਾ ਹੈੱਡ ਵਰਕਸ ਤੋਂ ਨਿਕਲਦੀ ਹੈ ਅਤੇ ਇਸਦੀ ਲੰਬਾਈ 26300 ਫੁੱਟ ਹੈ। ਈਸਟਰਨ ਨਹਿਰ ਦੀ ਬੁਰਜੀ 26300 ਤੇ ਲੂਥਰ ਹੈੱਡ ਹੈਜਿਸ ਤੋਂ ਕਰਮਵਾਰ ਮਮਦੋਟ ਰਜਬਾਹਾਜਲਾਲਾਬਾਦ ਬਰਾਂਚਸੋਢੀਵਾਲਾ ਰਜਬਾਹਾ ਨਿਕਲਦੇ ਹਨ ਜਿਸ ਰਾਹੀਂ ਫਿਰੋਜ਼ਪੁਰਮਮਦੋਟਗੁਰੂਹਰਸਹਾਏਜਲਾਲਾਬਾਦ ਅਤੇ ਫਾਜਿਲਕਾ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਹੈੱਡ ਵਰਕਸ ਤੇ ਸਤਲੁਜ ਦਰਿਆ ਵਿੱਚ ਜੋ ਪਾਣੀ ਹਰੀਕੇ ਹੈੱਡ ਵਰਕਸ ਤੋਂ ਛੱਡਿਆ ਜਾਂਦਾ ਹੈ ਉਹ ਦਰਿਆ ਦੀ ਇੱਕ ਕਰੀਕ ਪਾਕਿਸਤਾਨ ਦੇ ਕਸੂਰ ਸ਼ਹਿਰ ਦੇ ਨਜ਼ਦੀਕ ਦੀ ਹੋ ਕੇ ਆਉਂਦੀ ਹੈ ਜਿੱਥੋਂ ਚਮੜਾ ਉਦਯੋਗ  ਦਾ ਗੰਦਾ ਪਾਣੀ ਹੁਸੈਨੀਵਾਲਾ ਹੈੱਡ ਵਰਕਸ ਦੇ ਅੱਪ ਸਟ੍ਰੀਮ ਦੇ ਸੱਜੇ ਪਾਸੇ ਪੈਂਦਾ ਹੈ। ਇਹ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਈਸਟਰਨ ਕੈਨਾਲ ਵਿੱਚ ਹੁਸੈਨੀਵਾਲਾ ਹੈੱਡ ਵਰਕਸ ਤੋਂ ਲੂਥਰ ਹੈੱਡ ਤੱਕ ਆਉਂਦਾ ਹੈ। ਇਲਾਕੇ ਦੇ ਕਿਸਾਨਾਂ ਵੱਲੋਂ ਇਸ ਗੰਦੇ ਨਹਿਰੀ ਪਾਣੀ ਦੀ ਵਰਤੋਂ ਕਰਨ ਵਿੱਚ ਪਰਹੇਜ਼ ਕੀਤਾ ਜਾਂਦਾ ਹੈ। ਕਿਸਾਨਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਸਿੰਚਾਈ ਲਈ ਸਾਫ਼ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇ।

            ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗ ਦੇ ਮੱਦੇਨਜ਼ਰ ਪ੍ਰਮੁੱਖ ਸਕੱਤਰਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਲੰਬੇ ਸਮੇਂ ਤੋਂ ਬੰਦ ਪਈ ਮੇਨ ਬਰਾਂਚ ਕੈਨਾਲ ਦਾ ਮੌਕਾ ਦੇਖਿਆ ਗਿਆ ਅਤੇ ਬਾਲੇਵਾਲਾ ਹੈੱਡ ਦੇ ਡਾਊਨ ਸਟ੍ਰੀਮ ਮੇਨ ਬਰਾਂਚ ਵਿੱਚ ਲੋੜੀਂਦਾ ਕੰਮ ਕਰਵਾਉਣ ਉਪਰੰਤ ਨਹਿਰ ਨੂੰ ਬਾਲੇਵਾਲਾ ਹੈੱਡ ਤੋਂ ਰਿਵਰਸ ਫੀਡ ਕਰਕੇ ਚਾਲੂ ਕਰ ਦਿੱਤਾ ਗਿਆ।

            ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਦੱਸਿਆ ਕਿ ਇਸ ਨਾਲ ਪੰਜ ਵਿਧਾਨ ਸਭਾ ਹਲਕੇ ਫਿਰੋਜ਼ਪੁਰ ਦਿਹਾਤੀਫਿਰੋਜ਼ਪੁਰ ਸ਼ਹਿਰੀਗੁਰੂਹਰਸਹਾਏਜਲਾਲਾਬਾਦ ਅਤੇ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਲੂਥਰ ਹੈੱਡ ਤੋਂ ਨਿਕਲਣ ਵਾਲੀਆਂ ਸੋਢੀਵਾਲਾ ਡਿਸਟ੍ਰੀਬਿਊਟਰੀਜਲਾਲਾਬਾਦ ਬਰਾਂਚ ਅਤੇ ਮਮਦੋਟ ਰਜਬਾਹਾ (ਲਛਮਣ ਨਹਿਰ) ਰਾਹੀਂ ਸਿੰਚਾਈ ਲਈ ਸਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਨਹਿਰਾਂ ਛਿਮਾਹੀ ਸਨਨ੍ਹਾਂ ਨਹਿਰਾਂ ਵਿੱਚ ਕੇਵਲ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਲਈ ਪਾਣੀ ਚਲਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਹੁਣ ਇਹ ਨਹਿਰਾਂ ਪੂਰਾ ਸਾਲ ਲੋੜ ਅਨੁਸਾਰ ਚਲਾਈਆਂ ਜਾਣਗੀਆਂ ਅਤੇ ਇਸ ਨਾਲ ਲਗਭਗ 70,000 ਏਕੜ ਰਕਬੇ ਨੂੰ ਵੱਧ ਸਿੰਚਾਈ ਸਹੂਲਤਾਂ ਮਿਲਣਗੀਆਂ

ਫ਼ਾਜਿ਼ਲਕਾ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਨਸਿ਼ਆਂ ਖਿਲਾਫ਼ ਵੱਡਾ ਹੱਲਾ, 800 ਵਿਦਿਆਰਥੀਆਂ ਨੂੰ ਨਾਲ ਲੈ ਕੇ ਅੱਜ ਲਿਆ ਵੱਡਾ ਪ੍ਰਣ




ਡੀਸੀ ਤੇ ਹੋਰ ਅਧਿਕਾਰੀਆਂ ਨਾਲ 800 ਬੱਚਿਆਂ ਨੇ ਨਸਿ਼ਆਂ ਖਿਲਾਫ ਮੁਹਿੰਮ ਤਹਿਤ ਬਣਾਈ ਮਨੁੱਖੀ ਲੜੀ —
ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ 97304 ਬੱਚਿਆਂ ਨੇ ਨਸਿ਼ਆਂ ਖਿਲਾਫ ਚੁੱਕੀ ਸਹੁੰ —
ਸਮਾਜਿਕ ਜਾਗਰੂਕਤਾ ਨਾਲ ਨਸਿ਼ਆਂ ਨੂੰ ਦੇਵਾਂਗੇ ਮਾਤ—ਸੇਨੂੰ ਦੂੱਗਲ
ਫ਼ਾਜਿ਼ਲਕਾ, 18 ਜਨਵਰੀ (ਬਲਰਾਜ ਸਿੰਘ ਸਿੱਧੂ )
ਮੁੱਖ ਮੰਤਰੀ  ਭਗਵੰਤ ਮਾਨ ਦੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਫਾਜਿ਼ਲਕਾ ਜਿ਼ਲ੍ਹੇ ਦੇ 800 ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਦੀ ਅਗਵਾਈ ਵਿਚ ਸੀਨਿਅਰ ਅਧਿਕਾਰੀਆਂ ਅਤੇ ਆਪਣੇ ਅਧਿਆਪਕਾਂ ਨਾਲ ਮਿਲ ਕੇ ਮਨੁੱਖੀ ਲੜੀ ਬਣਾ ਕੇ ਲੋਕਾਂ ਨੂੰ ਨਸ਼ੇ ਖਿਲਾਫ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ।


ਇਹ ਮਨੁੱਖੀ ਲੜੀ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਲੈਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜਿ਼ਲਕਾ ਤੱਕ (3 ਕਿਲੋਮੀਟਰ) ਬਣਾਈ ਗਈ। ਇਸ ਤੋਂ ਬਿਨ੍ਹਾਂ ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ (468 ਪ੍ਰਾਇਮਰੀ ਸਕੂਲ ਅਤੇ 232 ਅਪਰ ਪ੍ਰਾਇਮਰੀ ਸਕੂਲਾਂ) ਵਿਚ 97304 ਵਿਦਿਆਰਥੀਆਂ ਨੇ ਨਸਿ਼ਆਂ ਤੋਂ ਦੂਰ ਰਹਿਣ ਅਤੇ ਨਸਿ਼ਆ ਖਿਲਾਫ ਲੜਨ ਦਾ ਪ੍ਰਣ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਬੱਚਿਆਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਅਤੇ ਨਸਿ਼ਆਂ ਖਿਲਾਫ ਸਮਾਜਿਕ ਜਾਗਰੂਕਤਾ ਲਈ ਜਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕਾਈ। 


ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਿਹਤਮੰਦ, ਸਿੱਖਿਅਤ ਅਤੇ ਉਨੱਤ ਸਮਾਜ ਵਿਚ ਨਸਿ਼ਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਇਕ ਸਰਹੱਦੀ ਜਿ਼ਲ੍ਹਾ ਹੈ ਅਤੇ ਨਾਲ ਲੱਗਦੇ ਦੁਸ਼ਮਣ ਦੇਸ਼ ਵੱਲੋਂ ਇੱਥੇ ਨਸ਼ੇ ਭੇਜਣ ਦੀਆਂ ਕੋਸਿ਼ਸਾਂ ਹੁੰਦੀਆਂ ਰਹਿੰਦੀਆਂ ਹਨ। ਇਸ ਲਈ ਜਰੂਰੀ ਹੈ ਕਿ ਹਰ ਇਕ ਨਾਗਰਿਕ ਇਸ ਕੁਰੀਤੀ ਤੋਂ ਤੋਂ ਸਾਵਧਾਨ ਰਹੇ ਅਤੇ ਜ਼ੇਕਰ ਕੋਈ ਪੀੜਤ ਹੈ ਤਾਂ ਉਹ ਇਲਾਜ ਕਰਵਾ ਕੇ ਨਸ਼ਾ ਛੱਡੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਇਹ ਸੁਨੇਹਾ ਘਰ ਘਰ ਲੈ ਕੇ ਜਾਣਗੇ। ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਦੇ ਖਾਤਮੇ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਅਜਿਹੇ ਵਿਚ ਸਮਾਜਿਕ ਜਾਗਰੁਕਤਾ ਅਤੇ ਸਮਾਜਿਕ ਭਾਗੀਦਾਰੀ ਚਾਹੀਦੀ ਹੈ।



 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਸਮਾਜ ਦੇ ਸਾਰੇ ਲੋਕ ਸਹਿਯੋਗ ਕਰਨ ਤਾਂ ਅੱਜ ਨਸ਼ੇ ਨੂੰ ਹਰਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਤਾਂ ਦਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਵੀ ਕੀਤੀ ਜਾਂਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਅਤੇ ਉਨ੍ਹਾਂ ਨੇ ਨਸਿ਼ਆਂ ਖਿਲਾਫ ਨਾਅਰੇ ਲਗਾਏ। ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਨਸਿ਼ਆ ਖਿਲਾਫ ਇਹ ਸੁਨੇਹਾ ਸਮਾਜ ਵਿਚ ਲੈ ਕੇ ਜਾਣਗੇ। ਡੀਸੀ ਦਫ਼ਤਰ ਪੁੱਜਣ ਤੇ ਵਿਦਿਆਰਥੀਆਂ ਨੂੰ ਅਲਪ ਆਹਾਰ ਦਿੱਤਾ ਗਿਆ। 



ਇੱਥੇ ਵੱਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਆਯੋਜਨ ਨੂੰ ਸਫਲ ਕਰਨ ਲਈ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਇਸ ਮੌੇਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਡਿਪਟੀ ਡੀਈਓ ਸ੍ਰੀ ਪੰਕਜ ਅੰਗੀ ਅਤੇ ਸ੍ਰੀਮਤੀ ਅੰਜੂ ਸੇਠੀ, ਸਤਿੰਦਰ ਬੱਤਰਾ, ਆਦਿ ਵੀ ਹਾਜਰ ਸਨ।



ਮੁੱਖ ਅਧਿਆਪਕ ਸ਼ਵਿੰਦਰ ਸਿੰਘ ਰੰਧਾਵਾ ਵੱਲੋਂ ਸਕੂਲ ਨੂੰ ਇਨਵਰਟਰ ਅਤੇ ਬੈਂਟਰਾ ਕੀਤਾ ਭੇਂਟ




ਬੀਪੀਈਓ ਸਤੀਸ਼ ਮਿਗਲਾਨੀ ਵੱਲੋਂ ਕੀਤੀ ਸ਼ਲਾਘਾ

ਫ਼ਾਜਿ਼ਲਕਾ, 18 ਜਨਵਰੀ (ਬਲਰਾਜ ਸਿੰਘ ਸਿੱਧੂ )

ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਦੇ ਮੁੱਖ ਅਧਿਆਪਕ ਸ਼ਵਿੰਦਰ ਸਿੰਘ ਰੰਧਾਵਾ ਵੱਲੋਂ ਵਿੱਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਮੁੱਖਤਾ ਦਿੰਦਿਆਂ, ਨਿਰਵਿਘਨ ਪੜ੍ਹਾਈ ਜਾਰੀ ਰੱਖਣ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ ਨੂੰ ਬਿਜਲੀ ਇਨਵਰਟਰ ਅਤੇ ਬੈਂਟਰਾ ਭੇਂਟ ਕੀਤਾ  ਗਿਆ। ਖੂਈਆਂ ਸਰਵਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ  ਸਤੀਸ਼ ਮਿਗਲਾਨੀ ਅਤੇ ਕਲੱਸਟਰ ਮੁੱਖ ਅਧਿਆਪਕਾ ਮੈਡਮ ਜਸਵਿੰਦਰ ਕੌਰ ਵੱਲੋਂ ਉਹਨਾਂ ਦੀ ਸ਼ਲਾਘਾ ਕਰਦਿਆਂ  ਕਿਹਾ ਕਿ ਮੁੱਖ ਅਧਿਆਪਕ ਰੰਧਾਵਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਨੂੰ ਦਾਨ ਦੇ ਕੇ ਨੇਕੀ ਦਾ ਕਾਰਜ ਕੀਤਾ ਗਿਆ ਹੈ।ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਅਧਿਆਪਕ  ਦਾ ਧੰਨਵਾਦ ਕੀਤਾ ਗਿਆ। ਮੱਖ ਅਧਿਆਪਕ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਆਪਣੇ ਘਰ ਅਤੇ ਸਕੂਲ ਵਿੱਚ ਕਦੀ ਫਰਕ ਨਹੀ ਸਮਝਿਆ। ਉਹਨਾਂ ਕਿਹਾ ਕਿ ਆਪਣੇ ਸਟਾਫ ਦੇ ਸਹਿਯੋਗ ਨਾਲ ਸਕੂਲ ਦੀਆਂ ਜ਼ਰੂਰਤਾ ਨੂੰ ਪੂਰਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।

ਇਸ ਮੌਕੇ ਮਾਸਟਰ ਪ੍ਰੇਮ ਚੰਦ, ਮਾਸਟਰ ਰੋਸ਼ਨ ਲਾਲ, ਇੰਦਰਾ ਰਾਣੀ, ਓਮ ਪ੍ਰਕਾਸ਼ ਚੇਅਰਮੈਨ ਐਸ.ਐਮ.ਸੀ., ਗੁੱਡੀ, ਅਲਕਾ, ਜਗਵੀਰ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਸਿੱਖਿਆਰਥੀਆਂ ਇੰਸਟ੍ਰਕਟਰਾਂ ਨੇ ਕੀਤਾ ਦਿੱਲੀ ਵਿਖੇ ਆਟੋ ਐਕਸਪੋ 2023 ਦਾ ਦੌਰਾ



ਫ਼ਾਜਿ਼ਲਕਾ, 18 ਜਨਵਰੀ (ਬਲਰਾਜ ਸਿੰਘ ਸਿੱਧੂ ) 

ਪੰਜਾਬ ਟੈਕਨੀਕਲ ਬੋਰਡ ਅਤੇ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਆਈ ਟੀ ਆਈ ਫਾਜਲਿਕਾ ਦੇ ਸਿਖਿਆਰਥੀਆਂ ਅਤੇ ਇੰਸਟ੍ਰੱਕਟਰਾਂ ਨੇ ਦਿੱਲੀ ਵਿਖੇ ਆਟੋ ਐਕਸਪੋ ਵਿਚ ਸ਼ਾਮਲ ਹੋ ਕੇ ਅਗਾਂਹ ਵਧੂ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਮੋਟਰ ਵਹੀਕਲ ਇੰਸਟ੍ਰੱਕਟਰ ਨੇ ਦੱਸਿਆ ਕਿ ਇਸ ਮੇਲੇ ਵਿਚ ਪਹੁੰਚ ਕੇ ਨਵੀ ਤਕਨੀਕ ਨੂੰ ਸਮਝਣ ਲਈ ਸਿੱਖਿਆਰਥੀਆ ਵਿੱਚ ਭਾਰੀ ਉਤਸ਼ਾਹ ਸੀ,ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਸਿੱਖਣ ਲਈ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਸੋਚ ਵਿਚ ਵਾਧਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਆਟੋਮੋਬਾਇਲ ਦੇ ਖੇਤਰ ਵਿਚ ਅੱਜ ਕੱਲ੍ਹ ਵੀ ਕਾਫੀ ਮੱਲਾਂ ਮਾਰ ਰਿਹਾ ਹੈ ਇਸ ਨਾਲ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਵਹੀਕਲਾਂ ਦਾ ਸ਼ੋਰ ਘੱਟ ਹੁੰਦਾ ਹੈ ਤਾਪਮਾਨ ਵੀ ਘੱਟ ਰਹਿੰਦਾ ਹੈ ਜਿਸ ਨਾਲ ਗਲੋਬਲ ਵਾਰਮਿੰਗ ਘਟਦੀ ਹੈ. 

 ਮਦਨ ਲਾਲ  ਨੇ ਇਹ ਵੀ ਕਿਹਾ ਕਿ ਇਸ ਨੂੰ ਦੇਖਣ ਲਈ ਸਮਾਂ ਘੱਟ ਸੀ. ਇਸ ਤਰ੍ਹਾਂ ਇੰਸਟ੍ਰੱਕਟਰ ਸ੍ਰੀ ਰਾਏ ਸਾਹਿਬ  ਨੇ ਦੱਸਿਆ ਕੇ ਸਾਨੂੰ ਪਰਾਣੀਆਂ ਤਕਨੀਕਾਂ ਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਵੀ ਆਪਣੇ ਜੀਵਨ ਵਿਚ ਸ਼ਾਮਲ ਕਰਕੇ ਆਪਣੇ ਆਪ ਅਤੇ ਸਮਾਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ. ਜੀ  ਆਈ

ਅੰਗਰੇਜ ਸਿੰਘ ਨੇ ਕਿਹਾ ਕਿ ਆਟੋ ਐਕਸਪੋ ਤੋਂ ਵਡਮੁੱਲੀ ਜਾਣਕਾਰੀ ਲੈ ਕੇ ਵਾਪਸ ਪਰਤੇ ਇੰਸਟ੍ਰੱਕਟਰਾਂ ਅਤੇ ਸਿੱਖਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਆਟੋ ਐਕਸਪੋ ਤੋਂ ਜੋ ਤੁਸੀਂ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਕੇ ਆਏ ਹੋ ਆਪਣੇ ਆਪ ਤੱਕ ਸੀਮਤ ਨਾ ਰੱਖਦੇ ਹੋਏ ਬਾਕੀਆ ਨਾਲ ਵੀ ਸਾਂਝੀ ਕਰਨੀ ਹੈ ਤਾਂ ਜੋ ਬਾਕੀ ਵੀ ਨਵੀ ਤਕਨੀਕ ਤੋ ਜਾਣੂ ਹੋ ਸਕਣ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਅਫ਼ਸਰ  ਗੁਰਜੰਟ ਸਿੰਘ ਨੇ ਕਿਹਾ ਕੇ ਜੇ ਵਾਤਾਵਰਨ ਤੇ ਕੁਦਰਤੀ ਸਰੋਤਾਂ ਨੂੰ ਹੈ ਬਚਾਉਣਾ ਤਾਂ  ਈ ਵਹੀਕਲ ਵੱਲ ਆਪਣੇ ਆਪ ਨੂੰ ਪਵੇਗਾ ਵਧਾਉਣਾ

ਸਿਆਸੀ ਝਟਕਾ -ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਵੱਡੀ ਖ਼ਬਰ,





 ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਲੋਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਥੋੜੀ ਹੀ ਦੇਰ ਬਾਅਦ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ।ਦੱਸ ਦਈਏ ਕਿ, ਮਨਪ੍ਰੀਤ ਬਾਦਲ ਨੇ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਗਿਆ ਹੈ।


 


ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਆਦੇਸ਼ ਦੇ ਕੇ ਮੁੱਖ ਮੰਤਰੀ ਨੇ ਲਿਆ ਇਤਿਹਾਸਕ ਫੈਸਲਾ - ਭੁੱਲਰ


 


- ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਫੈਸਲੇ ਬਾਰੇ ਕਿਸਾਨਾਂ, ਇਲਾਕਾ ਵਾਸੀਆਂ ਨੂੰ ਜਾਣੂ ਕਰਵਾਇਆ 
-      ਮੁੱਖ ਮੰਤਰੀ ਵੱਲੋਂ ਲੋਕ ਹਿੱਤ ਵਿੱਚ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਆਦੇਸ਼ਾਂ ਦਾ ਸਾਰੇ ਵਰਗਾਂ ਵੱਲੋਂ ਸਵਾਗਤ
ਜ਼ੀਰਾ (ਫਿਰੋਜ਼ਪੁਰ), 
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਫੈਕਟਰੀ ਮਨਸੂਰਵਾਲ, ਜ਼ੀਰਾ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਬਾਰੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਫੈਸਲਾ ਸੁਣਾ ਕੇ ਫੈਕਟਰੀ ਦੇ ਬਾਹਰ ਸਥਾਨਕ ਲੋਕਾਂ ਅਤੇ ਕਿਸਾਨਾਂ ਵੱਲੋਂ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਚੱਲ ਰਹੇ ਧਰਨੇ ਵਾਲੀ ਥਾ ਤੇ ਜਾ ਕੇ ਜਾਣੂ ਕਰਾਇਆ ਗਿਆ।

        ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਫੈਕਟਰੀ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਾਉਣ ਦਾ ਫੈਸਲਾ ਪੰਜਾਬ ਦੇ ਵਾਤਾਵਰਣ ਅਤੇ ਲੋਕਾਂ ਦੇ ਹਿੱਤਾਂ ਵਿੱਚ ਲਿਆ ਗਿਆ ਇਤਿਹਾਸਕ ਫੈਸਲਾ ਹੈ। ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਇਸ ਫੈਸਲੇ ਦਾ ਰਾਜ ,ਇਲਾਕੇ ਦੇ ਸਾਰੇ ਵਰਗਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਕਰਕੇ ਅੱਜ ਉਨ੍ਹਾਂ ਵੱਲੋਂ ਇਸ ਮਾਮਲੇ ‘ਤੇ ਵੱਡਾ ਫੈਸਲਾ ਲੈਂਦਿਆਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਫੈਕਟਰੀ ਸਬੰਧੀ ਵੱਖ-ਵੱਖ ਕਮੇਟੀਆਂ ਤੋਂ ਸਰਵੇ ਕਰਵਾਉਣ ਅਤੇ ਵਾਤਾਵਰਣ ਦੀ ਸੁੱਧਤਾ ਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨੀ ਮਾਹਿਰਾਂ ਦੀ ਰਾਏ ਲੈਣ ਤੋਂ ਬਾਅਦ ਫੈਕਟਰੀ ਬੰਦ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।ਧਰਨੇ ਵਿੱਚ ਬੈਠੇ ਆਗੂਆਂ , ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਵੱਲੋਂ ਲਏ ਗਏ ਇਤਿਹਾਸਕ ਤੇ ਲੋਕਹਿੱਤ ਫੈਸਲੇ ਦਾ ਸਵਾਗਤ ਕੀਤਾ ਹੈ।

ਪੁਰਾਣੀ ਪੈਨਸ਼ਨ ਬਾਰੇ ਪੰਜਾਬ ਸਰਕਾਰ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਹੋਵੇਗਾ ਫੇਰ ਵੱਡਾ ਸੰਘਰਸ : ਸੀਪੀਐਫ ਕਰਮਚਾਰੀ ਯੂਨੀਅਨ




ਗਣਤੰਤਰ ਦਿਵਸ ਮੌਕੇ ਸਰਕਾਰ ਨੂੰ ਪੂਰੀ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਯਾਦ ਕਰਵਾਉਣ ਲਈ ਟਵਿੱਟਰ ਤੇ ਚੱਲੇਗੀ ਮੁਹਿੰਮ: ਸੁਖਜੀਤ ਸਿੰਘ / ਕੁਲਦੀਪ ਸੱਭਰਵਾਲ


18 ਜਨਵਰੀ ( ਬਲਰਾਜ ਸਿੰਘ ਸਿੱਧੂ ) ਸੀਪੀਐਫ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਢੰਡੇ  ਸੂਬਾਈ ਜਨਰਲ ਸਕੱਤਰ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਨੇ ਕਿਹਾ ਪੰਜਾਬ ਸਰਕਾਰ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨੋਟੀਫਿਕੇਸ਼ਨ ਜਾਰੀ ਹੋਣ ਸਮੇਂ ਜਥੇਬੰਦੀ ਹੋਈ ਮੀਟਿੰਗ ਦੌੋਰਾਨ ਸਰਕਾਰ ਵੱਲੋਂ ਦੋ ਮਹੀਨੇ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਸਪਸ਼ਟ ਹਦਾਇਤਾਂ ਅਤੇ ਐਸਓਪੀ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਲਾਗੂ ਕਰਨ ਸੰਬੰਧੀ ਮੁਕੰਮਲ ਹਦਾਇਤਾਂ ਅਤੇ ਐਸਓਪੀ'ਜ਼ ਅਜੇ ਤੱਕ ਵੀ ਜਾਰੀ ਨਹੀਂ ਕੀਤੀਆਂ ਗਈਆਂ। ਨਾਂ ਹੀ ਜੀ ਪੀ ਐਫ ਖਾਤੇ ਖੋਲ੍ਹਣ ਸਬੰਧੀ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਕਾਰਨ 1 ਜਨਵਰੀ 2004 ਤੋਂ ਬਾਅਦ ਵੱਖ ਵੱਖ ਵਿਭਾਗਾਂ ਚ ਭਰਤੀ ਸੀ.ਪੀ.ਐਫ ਸਕੀਮ ਅਧੀਨ ਆਉਂਦੇ ਲੱਗਭਗ 1 ਲੱਖ 70 ਹਜ਼ਾਰ ਸਰਕਾਰੀ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਹੋਈ ਮੀਟਿੰਗ ਅਨੁਸਾਰ  ਯੂਨੀਅਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ਼ ਪ੍ਰਗਟ ਕਰਦਿਆਂ ਗਣਤੰਤਰ ਦਿਵਸ ਮੌਕੇ ਮਿਤੀ 26-01-2023 ਨੂੰ ਟਵਿੱਟਰ ਰਾਹੀਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਪੰਜਾਬ ਸਰਕਾਰ ਨੂੰ ਵਾਅਦਾ ਯਾਦ ਕਰਵਾਇਆ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ,ਜ਼ਿਲ੍ਹਾ ਚੇਅਰਮੈਨ ਨਿਸ਼ਾਂਤ ਅਗਰਵਾਲ , ਜਿਲਾ ਸਰਪ੍ਰਸਤ ਧਰਮਿੰਦਰ ਗੁਪਤਾ ਸਵਿਕਾਰ ਗਾਂਧੀ ,ਜਿਲਾ ਜਨਰਲ ਸਕੱਤਰ ਮਨਦੀਪ ਸਿੰਘ , ਸੀਨੀਅਰ ਮੀਤ ਪ੍ਰਧਾਨ ਸੁਖਦੇਵ ਚੰਦ ਪ੍ਰੈੱਸ ਸਕੱਤਰ ਇਨਕਲਾਬ ਗਿਲ ਸਟੇਟ ਕਮੇਟੀ ਮੈਂਬਰ ਦਲਜੀਤ ਸਿੰਘ ਸੱਭਰਵਾਲ ਸੁਖਦੇਵ ਚੰਦ ਕੰਬੋਜ, ਜਲਾਲਾਬਾਦ ਤਹਿਸੀਲ ਪ੍ਰਧਾਨ ਸੁਨੀਲ ਕੁਮਾਰ, ਅਬੋਹਰ ਤਹਿਸੀਲ ਪ੍ਰਧਾਨ ਸੁਰਿੰਦਰਪਾਲ ਸਿੰਘ ਅਤੇ ਪੀਐੱਸਐਮਐਸਯੂ ਫ਼ਾਜ਼ਿਲਕਾ ਜਿਲਾ ਪ੍ਰਧਾਨ ਅਮਰਜੀਤ ਸਿੰਘ ਅਤੇ ਡਿਪਟੀ ਕਮਿਸ਼ਰ ਆਫ਼ਿਸ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਜਿਲ੍ਹਾ ਕੈਸੀਅਰ ਰਾਜ ਕੁਮਾਰ ਰਮਨ ਸਿੰਘ ਇਕਵਨ ਨੇ ਕਿਹਾ ਜੇਕਰ ਪੰਜਾਬ ਸਰਕਾਰ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਮੁਲਾਜ਼ਮਾਂ ਦੀ ਐਨਪੀਐੱਸ ਕਟੌਤੀ ਅਤੇ ਖਾਤੇ ਬੰਦ ਕਰਕੇ ਜੀਪੀਐਫ ਦੇ ਖਾਤੇ ਨਹੀਂ ਖੋਲਦੀ ਤਾਂ ਮਿਤੀ 08-02-2023 ਨੂੰ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਵੱਡੀ ਗਿਣਤੀ ਵਿੱਚ ਵਹੀਕਲ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਡੀ.ਸੀ ਦਫ਼ਤਰਾਂ ਦੇ ਬਾਹਰ ਕੀਤੇ ਜਾਣਗੇ।

ਇਸ ਮੌਕੇ ਤੇ ਆਗੂਆਂ ਸਮੇਤ ਜਿਲਾ ਪ੍ਰਧਾਨ ਸੱਭਰਵਾਲ ਤੇ ਜਨਰਲ ਸਕੱਤਰ ਮਨਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਾਰੇ ਫਿਰ ਵੀ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਤਾਂ ਸੂਬਾ ਪੱਧਰੀ ਪ੍ਰੋਗਰਾਮ ਵੀ ਯੂਨੀਅਨ ਵੱਲੋ ਜਲਦੀ ਹੀ ਐਲਾਨ ਕੀਤਾ ਜਾਵੇਗਾ। ਜਿਸ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਭਰਵੀਂ ਸ਼ਮੂਲੀਅਤ ਕਰਕੇ ਸਰਕਾਰ ਦੀ ਵਿਰੋਧਤਾ ਕੀਤੀ ਜਾਏਗੀ ਸਰਕਾਰ ਦਾ ਹਰ ਥਾਂ ਤੇ ਘਿਰਾਓ ਕੀਤਾ ਜਾਏਗਾ ਅਤੇ ਸਰਕਾਰ ਦਾ ਦੋਗਲਾ ਚਿਹਰਾ ਲੋਕਾਂ ਦੀ ਕਚਹਿਰੀ ਵਿਚ ਦਿਖਾ ਦਿੱਤਾ ਜਾਏਗਾ ਕੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ