Jan 15, 2020

ਇਕ ਉਹ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ਇਕ ਇਹ ਹੈ ‘ਬੂਟਾ ਸਿੰਘ ਸੂਰਮਾ’



ਇਕ ਉਹ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ਇਕ ਇਹ ਹੈ ‘ਬੂਟਾ ਸਿੰਘ ਸੂਰਮਾ’



1990 ‘ਚ ਇਕ ਫ਼ਿਲਮ ਆਈ ਸੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ … ਪੰਜਾਬੀ ਫ਼ਿਲਮ ਸੀ … ਜਿਸ ਵਿਚ ਗੁਰਦਾਸ ਮਾਨ ਨੇ ਬੂਟਾ ਸਿੰਘ ਅਤੇ ਦਿਵਿਆ ਦੱਤਾ ਨੇ ਜੈਨਬ ਦਾ ਕਿਰਦਾਰ ਨਿਭਾਇਆ ਸੀ… ਵਧੀਆ ਫ਼ਿਲਮ ਸੀ … ਇਕ ਅਸਲੀ ਪ੍ਰੇਮ ਕਹਾਣੀ…ਜੇ ਉਹ ਫ਼ਿਲਮ ਅਸਲੀ ਪ੍ਰੇਮ ਕਹਾਣੀ ਸੀ ਤਾਂ ਕਹਾਣੀ ਇਹ ਵੀ ਅਸਲੀ ਹੈ … ‘ਬੂਟਾ ਸਿੰਘ ਸੂਰਮਾ’ … ਰਾਏ ਸਿੱਖਾਂ ਦਾ ਮੁੰਡਾ ਸੀ ਬੂਟਾ ਸਿੰਘ … ਬੜਾ ਤਕੜਾ ਜਵਾਨ… ਦਰਿਆ ਕਿਨਾਰੇ ਪਸ਼ੂ ਚਾਰਦਾ… ਇੱਕ ਦਿਨ ਉਹ ਦਰਿਆ ਕਿਨਾਰੇ ਪਸ਼ੂ ਚਾਰ ਰਿਹਾ ਸੀ ਤਾਂ ਪਸ਼ੂਆਂ ਨੂੰ ਲੈ ਕੇ ਮੁਸਲਮਾਨਾਂ ਦੇ ਮੁੰਡੇ ਨਾਲ ਲੜਾਈ ਹੋ ਗਈ … ਪਹਿਲਾਂ ਹੱਥੋਪਾਈ ਹੁੰਦੇ ਰਹੇ, ਫਿਰ ਬੂਟਾ ਸਿੰਘ ਦੇ ਹੱਥ ਪਸ਼ੂਆਂ ਨੂੰ ਮੋੜਨ ਵਾਲਾ ਸੋਟਾ ਆ ਗਿਆ… ਉਸ ਨੇ ਮੁਸਲਮਾਨ ਜਵਾਨ ਦੇ ਸਿਰ ‘ਚ ਮਾਰਿਆ ਤੇ ਜਵਾਨ ਲਹੂ ਲੁਹਾਨ ਹੋ ਗਿਆ… ਸ਼ਾਮ ਨੂੰ ਪਸ਼ੂ ਲੈ ਕੇ ਘਰ ਆ ਗਿਆ… ਸੂਰਜ ਚੜਿਆ… ਦੂਜਾ ਦਿਨ ਹੋ ਗਿਆ… ਮੁਸਲਮਾਨਾਂ ਦੀ ਇੱਕ ਔਰਤ ਉਸ ਦੇ ਘਰ ਆ ਗਈ… ਹੱਥ ‘ਚ ਕਾਹ ਦਾ ਛੰਨਾ ਤੇ ਵਿਚ ਘਿਉ … ਪੁੱਛਣ ਲੱਗੀ, ‘ ਬੂਟਾ ਸਿੰਘ ਤੇਰਾ ਈ ਨਾਂਅ ਏ’… ਬੂਟਾ ਸਿੰਘ ਨੇ ਸਿਰ ਹਿਲਾ ਕੇ ‘ਹਾਂ’ ਦਾ ਜਵਾਬ ਦਿੱਤਾ …ਕਹਿਣ ਲੱਗੀ,’ ਲੈ ਪੁੱਤਰਾ, ਘਿਉ ਦਾ ਛੰਨਾ ਪੀ, ਤੂੰ ਇੱਕ ਇਹੋ ਜਿਹਾ ਜਵਾਨ ਏ, ਜਿਸ ਨੇ ਮੇਰੇ ਪੁੱਤ ਦਾ ਸਿਰ ਪਾੜਿਆ ਏ, ਵੈਸੇ ਅੱਜ ਤੱਕ ਕਿਸੇ ਵੀ ਜਵਾਨ ਦੀ ਏਨੀ ਹਿੰਮਤ ਨਹੀਂ ਪਈ ਕਿ ਉਹ ਮੇਰੇ ਪੁੱਤ ਦੀ ਕੰਡ ਲਾ ਸਕੇ, ਪਰ ਤੂੰ ਵਾਕਿਆ ਹੀ ਸੂਰਮਾ ਨਿਕਲਿਆ ਏ’। ਬੂਟਾ ਸਿੰਘ ਪਿੰਡ ਨੂਰ ਸ਼ਾਹ ਉਰਫ਼ ਵੱਲੇ ਸ਼ਾਹ ਉਤਾੜ ਦਾ ਰਹਿਣ ਵਾਲਾ ਸੀ।


ਇਸ ਹੀ ਪਿੰਡ ਨਾਲ ਇਕ ਹੋਰ ਕਹਾਣੀ ਜੁੜੀ ਹੈ… ਪਿੰਡ ਦੀਆਂ ਮੱਝਾਂ ਚੋਰੀ ਹੋਣ ਦੀ ਕਹਾਣੀ … ਅਜੇ ਵੀ ਲੋਕਾਂ ਨੂੰ ਯਾਦ ਹੈ … ਇੱਕ ਵਾਰੀ ਪਾਕਿਸਤਾਨ ਦੇ ਪਿੰਡ ਫਕੀਰੀਆ ਦੇ ਮੁਸਲਮਾਨ ਪਿੰਡ ਵਿਚੋਂ 60 ਮੱਝਾਂ ਚੋਰੀ ਕਰ ਕੇ ਲੈ ਗਏ… ਬੂਟਾ ਸਿੰਘ ਨੂੰ ਬੜਾ ਗੁੱਸਾ ਚੜਿਆ… ਪਹਿਲਾਂ ਤਾਂ ਉਹ ਇਕੱਲਾ ਹੀ ਮੱਝਾਂ ਲੈਣ ਲਈ ਪਾਕਿਸਤਾਨ ਜਾਣ ਲੱਗਾ… ਪਰ ਪਿੰਡ ਦੇ ਅਰਜਨ ਸਿੰਘ, ਹਾਕਮ ਸਿੰਘ ਤੇ ਇੱਕ ਹੋਰ ਨੋਜਵਾਨ ਨੇ ਵੀ ਨਾਲ ਜਾਣ ਦੀ ਜਿੱਦ ਕਰ ਲਈ… ਦਰਿਆ ਨੇੜੇ ਪੁੱਜ ਗਏ … ਉਹਨਾਂ ਦੇਖਿਆ ਕਿ ਮੁਸਲਮਾਨ ਆਪਣੇ ਪਸ਼ੂਆਂ ਨੂੰ ਚਰਾਉਣ ਆਉਂਦੇ ਹਨ ਤੇ ਆਪ ਦਰਖਤਾਂ ਦੀ ਛਾਂ ਥੱਲੇ ਬੈਠ ਜਾਂਦੇ ਹਨ… ਜਦੋਂ ਉਹਨਾਂ ਦੀਆਂ ਮੱਝਾਂ ਇਸ ਪਾਸੇ ਆਈਆਂ ਤਾਂ 150 ਮੱਝਾਂ ਨੂੰ ਜਵਾਨ ਆਪਣੇ ਪਿੰਡ ਨੂਰ ਸ਼ਾਹ ਲੈ ਆਏ… ਪਿੰਡ ਵਿਚ ਪੰਚਾਇਤ ਹੋਈ ਤੇ ਫ਼ੈਸਲੇ ਅਨੁਸਾਰ 20 ਮੱਝਾਂ ਰੱਖ ਕੇ ਬਾਕੀ ਦੀਆਂ ਹੋਰਨਾਂ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਵੰਡ ਦਿੱਤੀਆਂ… ਕਹਿੰਦੇ ਹਨ ਕਿ ਦੇਸ਼ ਦੀ ਵੰਡ ਦੌਰਾਨ ਇਕ ਹਿੰਦੁਸਤਾਨੀ ਲੜਕੀ ਪਾਕਿਸਤਾਨ ‘ਚ ਰਹਿ ਗਈ ਸੀ… ਜਿਸ ਨੂੰ ਵਾਪਸ ਲੈ ਕੇ ਆਉਣ ਲਈ ਬੂਟਾ ਸਿੰਘ ਨੇ ਵਾਅਦਾ ਕੀਤਾ ਸੀ… ਦੋ ਚਾਰ ਦਿਨ ਬਾਅਦ ਲੜਕੀ ਵੀ ਆ ਗਈ … ਕਹਿੰਦੀ, ਬੂਟਾ ਸਿੰਘ ਕੁੱਝ ਮੁਸਲਮਾਨ ਲੜਕਿਆਂ ਦਾ ਮੁਕਾਬਲਾ ਕਰਦਾ ਹੋਇਆ ਜਖ਼ਮੀ ਹੋ ਗਿਆ ਸੀ … ਦਰਿਆ ਕੋਲ ਆ ਕੇ ਮੈਂ ਝਾੜੀਆਂ ਵਿਚ ਲੁੱਕ ਗਈ… ਪਰ ਜਖਮੀ ਬੂਟਾ ਸਿੰਘ ਨੂੰ ਨੋਜਵਾਨ ਪਾਕਿਸਤਾਨ ਵਾਲੇ ਚੁੱਕ ਕੇ ਲੈ ਗਏ … ਜੋ ਅੱਜ ਤੱਕ ਨਹੀਂ ਪਰਤਿਆ…Lachhman Dost- 99140-63937


Jan 13, 2020

ਕਿਵੇਂ ਰੱਖਿਆ ਪਿੰਡ ਦਾ ਨਾਂਅ-2


(ਲੜੀ ਜੋੜਣ ਲਈ ਪਿਛਲਾ ਬਲਾਗ ਦੇਖੋ)- ਕਈ ਪਿੰਡਾਂ ਨਾਲ ‘ਭੈਣੀ’ ਲਾਇਆ ਜਾਂਦਾ ਹੈ। ਦਰਅਸਲ ਭੈਣੀ ਦਾ ਮਤਲਬ ਹੁੰਦਾ ਹੈ ‘ਬਹਿਣਾ’, ਜਦੋਂ ਲੋਕ ਵੱਸ ਗਏ ਤਾਂ ਪਿੰਡ ਦੇ ਨਾਂਅ ਨਾਲ ‘ਭੈਣੀ’ ਲੱਗ ਗਿਆ। ਜਿਵੇਂ ਰੇਤੇ ਵਾਲੀ ਭੈਣੀ, ਦਿਲਾਵਰ ਭੈਣੀ। ਕਈ ਪਿੰਡਾਂ ਦੇ ਨਾਂਅ ‘ਗੱਟੀ’ ਦੇ ਨਾਂਅ ਤੇ ਹਨ। ਅਸਲ ਵਿਚ ਦਰਿਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਕਿਸ਼ਤੀ ਲੈ ਕੇ ਜਾਣ ਲਈ ਲੱਕੜ ਲਾ ਕੇ ਨਿਸ਼ਾਨ ਦਿੱਤਾ ਜਾਂਦਾ ਸੀ। ਪੰਜਾਬੀ ਵਿਚ ਉਸ ਨੂੰ ‘ਡੰਡਾ’ ਜਾਂ ‘ਗੱਟੀ’ ਵੀ ਕਿਹਾ ਜਾਂਦਾ ਹੈ। ਇਸ ਕਾਰਨ ਉੱਥੇ ਵਸੇ ਪਿੰਡਾਂ ਦਾ ਨਾਂਅ ‘ਗੱਟੀ’ ਪੈ ਗਿਆ। ਦਰਿਆ ਕਿਨਾਰੇ ਵਸੇ ਪਿੰਡ ਗੱਟੀ ਨੰ. ਇੱਕ, ਗੱਟੀ ਨੰਬਰ ਦੋ ਇਸ ਦੀਆਂ ਉਦਾਹਰਨਾਂ ਹਨ। ਕਈ ਪਿੰਡਾਂ ਦੇ ਨਾਵਾਂ ਵਿਚ ਇੱਕ ਵਚਨ ਤੇ ਬਹੁਵਚਨ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ। ਜਿਵੇਂ ਲਾਲੋ ਵਾਲੀ, ਕਾਂਵਾਂ ਵਾਲੀ। ਪਿੰਡਾਂ ਵਿਚ ਦਰਖਤਾਂ ਤੇ ਪਸ਼ੂਆਂ ਨੂੰ ਪਹਿਲ ਦੇ ਕੇ ਉਹਨਾਂ ਦੇ ਨਾਂਅ ਤੇ ਹੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਟਾਹਲੀ ਵਾਲਾ ਬੋਦਲਾ, ਕੱਟਿਆਂ ਵਾਲੀ ਤੇ ਝੋਟਿਆਂ ਵਾਲੀ। ਅਕਸਰ ਪਿੰਡਾਂ ਦੇ ਨਾਵਾਂ ਨੂੰ ਸਰਲ ਕਰਨ ਦਾ ਰਿਵਾਜ ਪੁਰਾਣੇ ਜ਼ਮਾਨੇ ਤੋਂ ਹੀ ਚੱਲਿਆ ਆ ਰਿਹਾ ਹੈ। ਜਿਵੇਂ ਪਿੰਡ ਗੁਲਾਬ ਸਿੰਘ ਰਾਏ ਤੋਂ ਪਿੰਡ ਗੁਲਾਬਾ, ਮੁਹੰਮਦ ਲਾਲ ਖ਼ਾਨ ਦਾਹਾ ਤੋਂ ਪਿੰਡ ਲਾਲੋ ਵਾਲੀ।  

    ਬਾਗੜੀ ਪਿੰਡਾਂ ਨੇ ਵੀ ਮੋਢੀ, ਜਾਤੀ ਬਿਰਾਦਰੀ ਜਾਂ ਦਰਖਤਾਂ, ਖੂਹਾਂ ਆਦਿ ਨੂੰ ਪਿੰਡਾਂ ਦਾ ਨਾਂਅ ਰੱਖਣ ਵੇਲੇ ਪਹਿਲ ਦਿੱਤੀ ਹੈ। ਜਿਵੇਂ ਪੱਤਰਿਆਂ ਵਾਲੀ, ਬਾਰੇ ਕਾ। ਓਢ ਜਾਤੀ ਦੇ ਲੋਕਾਂ ਨੇ ਮੋਢੀ ਦੇ ਨਾਂਅ ਪਿੱਛੇ ਮਲਕੀਅਤ ਜ਼ਾਹਿਰ ਕੀਤੀ ਹੈ। ਜਿਵੇਂ ਕਮਾਲ ਵਾਲਾ, ਦਾਨੇਵਾਲਾ। ਰਾਏ ਸਿੱਖਾਂ ਨੇ ਮੋਢੀ ਦੇ ਨਾਂਅ ਤੇ ਦੋਨਾ ਨਾਨਕਾ ਪਿੰਡ ਵਸਾਇਆ। ਇਸ ਮਕਸਦ ਨਾਲ ਜੱਟਾਂ ਨੇ ਵੀ ਪਿੰਡਾਂ ਦੇ ਨਾਂਅ ਰੱਖੇ, ਜਿਵੇਂ ਜੱਟ ਵਾਲੀ, ਸਿੰਘ ਪੁਰਾ ਆਦਿ। ਇੱਥੇ ਪਹਿਲਾਂ ਦਰਿਆ ਵਹਿੰਦਾ ਸੀ। ਜੋ ਪਿੰਡ ਦਰਿਆ ਦੇ ਹੇਠਲੇ ਪਾਸੇ ਸਨ। ਉਹਨਾਂ ਦੇ ਨਾਂਅ ਨਾਲ ਹਿਠਾੜ ਪੈ ਗਿਆ ਤੇ ਜੋ ਪਿੰਡ ਉੱਪਰਲੇ ਪਾਸੇ ਸਨ। ਉਹਨਾਂ ਨੂੰ ਉਤਾੜ ਕਹਿਣ ਲੱਗ ਪਏ। ਜਿਵੇਂ ਵੱਲੇ ਸ਼ਾਹ ਉਤਾੜ ਤੇ ਵੱਲੇ ਸ਼ਾਹ ਹਿਠਾੜ। ਜੋ ਪਿੰਡ ਦਰਿਆ ਜਾਂ ਫਾਟ ਦੇ ਬੰਨ ਕੋਲ ਵਸੇ ਸਨ। ਉਹਨਾਂ ਨਾਲ ਬੰਨ ਸ਼ਬਦ ਲਾਇਆ ਗਿਆ। ਜਿਵੇਂ ਬੰਨਵਾਲਾ  ਹਨੂੰਵੰਤਾ (ਕਿਸੇ ਸਮੇਂ ਦਰਿਆ ਦਾ ਕਿਨਾਰਾ ਇੱਥੋਂ ਤੱਕ ਸੀ), ਬਾਧਾ (ਬੰਨ)। ਪਰ ਜੋ ਪਿੰਡ ਬਾਅਦ ਵਿਚ ਆਬਾਦ ਹੋਏ ਹਨ, ਉਹਨਾਂ ਪਿੰਡਾਂ ਦੇ ਨਾਂਅ ਪੁਰਾਣੇ ਪਿੰਡਾਂ ਦੇ ਨਾਲ ਮਿਲਦੇ – ਜੁਲਦੇ ਜਾਂ ਪੁਰਾਣੇ ਪਿੰਡ ਨਾਲ ਨਵਾਂ ਸ਼ਬਦ ਲਾ ਦਿੱਤਾ ਹੈ। ਜਿਵੇਂ ਨਵਾਂ ਹਸਤਾ, ਨਵਾਂ  ਸਲੇਮ ਸ਼ਾਹ। ਇਸੇ ਤਰਾਂ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਨਾਂਅ ਹਨ। ਜਿੱਥੇ ਉੱਨ ਦਾ ਕੰਮ ਹੁੰਦਾ ਸੀ। ਉਸ ਨੂੰ ਉੱਨ ਬਾਜ਼ਾਰ ਕਹਿੰਦੇ ਹਨ। ਇਸੇ ਤਰਾਂ ਜੰਡ ਬਾਜ਼ਾਰ, ਡੈਡ ਹਾਊਸ ਰੋਡ, ਨਵੀਂ ਆਬਾਦੀ ਸੁਲਤਾਨ ਪੁਰਾ ਹਨ। ਇਹ ਨਾਂਅ ਅੱਜ ਵੀ ਪਹਿਲਾਂ ਵਾਂਗ ਹੀ ਹਨ। ਇਹਨਾਂ ਨੂੰ ਹੁਣ ਬਦਲਣਾ ਬੜਾ ਮੁਸ਼ਕਿਲ ਹੈ। ਕਿਉਂਕਿ ਲੋਕ ਇਹਨਾਂ ਨਾਵਾਂ ਤੋਂ ਜਾਣੂ ਹਨ ਤੇ ਇਹਨਾਂ ਨਾਵਾਂ ਤੇ ਹੀ ਚਿੱਠੀ-ਪੱਤਰ ਆਉਂਦਾ ਹੈ।

Jan 11, 2020

ਕਿਵੇਂ ਰੱਖਿਆ ਪਿੰਡ ਦਾ ਨਾਂਅ

Hazi khan Haveli in Fazilka
19ਵੀਂ ਸਦੀ ਵਿਚ ਫ਼ਾਜ਼ਿਲਕਾ ਅਤੇ ਇਸ ਦੇ ਜ਼ਿਆਦਾ ਪਿੰਡ ਹੋਂਦ ਵਿਚ ਆਏ। ਉਸ ਵੇਲੇ ਰੱਖੇ ਪਿੰਡਾਂ ਦੇ ਨਾਵਾਂ ਵਿਚ ਅੱਜ ਤੱਕ ਕੋਈ ਖ਼ਾਸ ਬਦਲਾਅ ਨਹੀਂ ਆਇਆ। ਜੇ ਕੁੱਝ ਪਿੰਡਾਂ ਦੇ ਨਾਂਅ ਬਦਲੇ ਹਨ ਤਾਂ ਉਨ੍ਹਾਂ ਦੇ ਨਾਲ ਉਰਫ਼ ਲਾਇਆ ਗਿਆ ਗਿਆ ਹੈ। ਫ਼ਾਜ਼ਿਲਕਾ ਸ਼ਹਿਰ ਵੱਸਣ ਤੋਂ ਪਹਿਲਾਂ ਇੱਥੇ ਬੋਦਲਾ, ਵੱਟੂ ਤੇ ਚਿਸ਼ਤੀ ਜਾਤੀ ਦੇ ਮੁਸਲਮਾਨ ਆਏ ਤੇ ਉਨ੍ਹਾਂ ਫ਼ਾਜ਼ਿਲਕਾ – ਫ਼ਿਰੋਜਪੁਰ ਰੋਡ ਦੇ ਆਸੇ-ਪਾਸੇ, ਮਲੋਟ ਰੋਡ ਦੇ ਖੱਬੇ ਹੱਥ ਅਤੇ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ। ਉਨ੍ਹਾਂ ਨੇ ਆਪਣੇ ਪਿੰਡਾਂ ਨੂੰ ਆਪਣੀ ਜਾਤੀ ਦਾ ਨਾਂਅ ਦਿੱਤਾ। ਕੁੱਝ ਪਿੰਡਾਂ ਦੇ ਨਾਵਾਂ ਨੂੰ ਖ਼ੁਦ ਦਾ ਨਾਮ ਦਿੱਤਾ। ਸੁਖੇਰਾ ਜਾਤੀ ਦੇ ਮੁਸਲਮਾਨ ਵੀ ਫ਼ਾਜ਼ਿਲਕਾ ਦੇ ਪੱਛਮ ਵੱਲ ਵਸੇ ਤੇ ਉਨ੍ਹਾਂ ਨੇ ਮੋਢੀ ਦੇ ਨਾਂਅ ਨੂੰ ਪਹਿਲ ਦਿੱਤੀ। ਜਿਵੇਂ ਬਹਿਕ ਬੋਦਲਾ,  ਸਲੇਮ ਸ਼ਾਹ ਤੇ ਪੱਕਾ ਚਿਸ਼ਤੀ।
Fazilka
ਬਾਗੜੀ ਲੋਕ ਅਬੋਹਰ ਰੋਡ ਦੇ ਆਸੇ-ਪਾਸੇ ਵਸੇ ਤੇ ਉਨ੍ਹਾਂ ਨੇ ਮੋਢੀ, ਦਰਖਤਾਂ ਤੇ ਭੂਮੀਗਤ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿੱਤੀ।  ਬੇਗਾਂ ਵਾਲੀ, ਖੂਹੀ ਖੇੜਾ, ਕਿੱਕਰ ਵਾਲਾ ਰੂਪਾ ਆਦਿ। ਕਈ ਪਿੰਡਾਂ ਦੇ ਨਾਵਾਂ ਨਾਲ ਵਿਦੇਸ਼ ਤੋਂ ਆਏ ਸ਼ਬਦ ਵੀ ਲਾਏ ਗਏ ਹਨ। ਕਿਉਂਕਿ ਇੱਥੇ ਵੱਸਣ ਵਾਲੇ ਮੁਸਲਮਾਨ ਵਿਦੇਸ਼ਾਂ ਤੋਂ ਭਾਰਤ ਆਏ ਸਨ। ਜਿਵੇਂ ਈਰਾਨ ਦਾ ਸ਼ਹਿਰ ਸ਼ਾਹਪੁਰ ਤੇ ਏਸ਼ੀਆ ਦਾ ਸ਼ਹਿਰ ਦੋਲਤਾਬਾਦ। ਜਿਸ ਕਾਰਨ ਫ਼ਾਜ਼ਿਲਕਾ ਦੇ ਕਈ ਪਿੰਡਾਂ ਤੇ ਮੁਹੱਲਿਆਂ ਦੇ ਪਿੱਛੇ ਪੁਰ, ਆਬਾਦ ਜਾਂ ਸ਼ਾਹ ਲੱਗਿਆ ਹੋਇਆ ਹੈ। ਜਿਵੇਂ ਫ਼ਾਜ਼ਿਲਕਾ ਦਾ ਮੁਹੱਲਾ ਨਵੀਂ ਆਬਾਦੀ ਇਸਲਾਮਾਬਾਦ ਤੇ ਪਿੰਡ ਸ਼ਮਸ਼ਾਬਾਦ, ਨੂਰ ਪੁਰਾ ਆਦਿ। ਜਦੋਂ ਕਿ ਡੇਰਾ ਜਾਂ ਨਗਰ ਪੰਜਾਬੀ ਅਲਫ਼ਾਜ਼ ਹਨ। ਜਿਨ੍ਹਾਂ ਦੇ ਨਾਂਅ ਤੇ ਵੀ ਪਿੰਡਾਂ ਦੇ ਨਾਂਅ ਰੱਖੇ ਗਏ। ਜਿਵੇਂ ਮਹਾਤਮ ਨਗਰ, ਰਾਮ ਨਗਰ ਆਦਿ।
Village Alam Sham
   ਪਹਿਲਾਂ ਪਿੰਡ ਦਾ ਮੋਢੀ ਪਿੰਡ ਬੱਝਣ ਤੇ ਪਿੰਡ ਜਾਂ ਸ਼ਹਿਰ ਦਾ ਨਾਂਅ ਆਪਣੇ ਜਾਂ ਬਜ਼ੁਰਗ, ਬਰਾਦਰੀ, ਗੋਤ, ਇਤਿਹਾਸਿਕ ਘਟਨਾ, ਰਸਮ ਰਿਵਾਜ ਜਾਂ ਜਗ੍ਹਾ ਨੂੰ ਧਿਆਨ ਵਿਚ ਰੱਖ ਕੇ ਪਿੰਡ ਦਾ ਨਾਂਅ ਰੱਖਦਾ ਸੀ। ਜਿਵੇਂ ਫ਼ਾਜ਼ਿਲਕਾ ਵਿਚ 1841 ਵਿਚ ਅੰਗਰੇਜ਼ ਅਫ਼ਸਰ ਵੰਸ ਐਗਨਿਊ ਨੇ ਇੱਕ ਬੰਗਲਾ ਬਣਵਾਇਆ ਸੀ। ਜਿਸ ਕਾਰਨ ਇਸ ਦਾ ਨਾਂਅ ਬੰਗਲਾ ਪੈ ਗਿਆ। ਬਾਅਦ ਵਿਚ ਸ਼ਹਿਰ ਵਸਾਉਣ ਲਈ ਜਦੋਂ ਓਲੀਵਰ ਨੇ ਮੁਸਲਮਾਨ ਮੀਆਂ ਫ਼ਜ਼ਲ ਖਾਂ ਵੱਟੂ ਨੂੰ ਬੁਲਾਇਆ ਤਾਂ ਵੱਟੂ ਨੇ ਇਸ ਸ਼ਰਤ ਤੇ ਜ਼ਮੀਨ ਦਿੱਤੀ ਕਿ ਸ਼ਹਿਰ ਦਾ ਨਾਂਅ ਉਸ ਦੇ ਨਾਂਅ ਤੇ ਰੱਖਿਆ ਜਾਵੇ। ਜਿਸ ਕਾਰਨ ਫ਼ਾਜ਼ਿਲਕਾ ਦਾ ਨਾਂਅ ਫ਼ਾਜ਼ਿਲਕੀ ਰੱਖਿਆ ਗਿਆ ਸੀ। ਜੋ ਬਾਅਦ ਵਿਚ ਫ਼ਾਜ਼ਿਲਕਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਬਰਾਦਰੀ ਦੇ ਨਾਂਅ ਤੇ ਕਲੰਦਰ ਬਿਰਾਦਰੀ ਨੇ ਪਿੰਡ ਥੇਹ ਕਲੰਦਰ ਦਾ ਨਾਂਅ ਰੱਖਿਆ। ਵੈਸੇ ਮੁਸਲਮਾਨਾਂ ਨੇ ਆਪਣੀ ਜਾਤੀ ਬਿਰਾਦਰੀ ਦੇ ਨਾਂਅ ਤੇ ਪਿੰਡਾਂ ਦੇ ਨਾਂਅ ਰੱਖਣ ਨੂੰ ਜ਼ਿਆਦਾ ਪਹਿਲ ਦਿੱਤੀ ਹੈ। ਬਾਕੀ ਅਗਲੇ ਬਲਾਗ ਵਿਚ। (Lachhman Dost 99140-63937)

Jan 7, 2020

गाँव नहीं, शहर से ही वज़ूद में आया था FAZILKA

क्या 144 Rs/- में कोई शहर बस सकता है .. शायद नहीं.... मगर आप को एक हकीकत बता दूँ कि जिस धरती पर Fazilka शहर बसा हुआ हैउस धरती की कीमत सिर्फ …और सिर्फ 144 रूपये आठ आन्ने थी यकीन नहीं  रहामगर यह हकीकत हैहकीकत और मेजदार दास्तानरंगलेबंगले फाजिल्का तक के सफर की रंगीली दास्तान। यही एक शहर है – जो कभी गांव नहीं थी – शहर था  
          बात 1846 की है जब बंगला पूरे योवन पर था - वंस एगन्यू का तबादला हो गया तो यह इलाका  जे.एच.ओलीवर के अंडर  गयाउन्होंने फतेहबाद और बीकानेर में मुनादी करवा दी कि आओबंगले में आकर बस जाओअगर अपने साथ कारपेंटरनाईमिस्त्रीमजदूर लेकर आओ तो जगह मुफ्त मिलेगीओलीवर भी चाहते थे कि बंगला शहर पूरी तरह से आबाद हो जाए……बात फैलती गई और लोग यहां आकर बसते गएशहर के लिए जगह कम पड़ गईतब ओलीवर ने मियां फजल खां वट्टू को बुलाया
     फजल खां वट्टू !!! …वो कौन थावो था सतलुज दरिया के किनारे बसने वाले मुस्लिम कबीले का एक जमींदारजिसे ब्रिटिश सरकार की तरफ से नंबरदार बनाया हुआ थावह कृषको से कृषि और नहरी पानी का टैक्स इक्_ करता और ब्रिटिश कोष में जमां करवा देताब्रिटिश साम्राज्य के राजस्व में इजाफा होते देखकर ओलिवर ने नंबरदार वट्टू को बुलाकर यहां नगर का दायरा विशाल करने के लिए जमीन बेचने की बात कहीनंबरदार वट्टू के पास जमीन की कमीं नहीं थीवह जमीन बेचने को तैयार थामगर उसकी शर्त थी कि इस शहर का नाम उसके नाम (फज़ल खांपर रखा जाएगहन विचार के बाद ब्रिटिश अधिकारी ओलिवर ने नंबरदार वट्टू की शर्त मान ली और उससेे साढ़े बत्तीस ऐकड़ जमीन 144 रूपए आठ आन्ने में खरीद ली… उसके बाद नगर का नाम फजिल्की रखा गयाजो धीरेधीरे फाजिल्का पड़ गया

Peer Goraya
शहर का मुख्य बाजार है मेहरियां बाजार… यहां एक दुकान पर कुछ बरस पहले ही मैने ओलीवर द्वारा बनाई गई मार्केट का बोर्ड देखा था… मैं देखना तो चाहता था कि कहीं बंगला लिखामिल जाएमगर बंगला लिखा कहीं नहीं मिला
हां बंगला जरूर मिल गया… जहां आजकल डिप्टी कमिशनर का निवास हैबाधा झील के पासआज भी वही बंगला… खुला  हवादारमोटी दिवारें …मोटे शहतीरवही अदालत … जहां वंस एगन्यू की कचहरी लगती थी… एक बात और जहन में थी कि फजल खां वट्टू कहां रहता था खोज की तो पता चला कि वह गांव सलेमशाह में रहता थाजिसे कभी फजलकी बोलते थेवह वहां से मौजम रेलवे फाटक के पास आकर बस गएसाथ ही मौहल्ला है पीर गोराया… जहां वट्टू पीर की सेवा भी करते थे तो मेला भी लगवाते थे (यह अन्य ब्लाग में ब्योरे सहित लिखा जाएगा), क्योंकि बात सिर्फ बंगले की हो रही है तो बात को जारी रखते हैं।

Village Salem Shah kaa ek purana makaan
       फाजिल्का का दायरा विशाल करना थाइसलिए 1862 में सुलतानपुरापैंचांवालीबनवालाख्योवाली और केरूवाला रकबे की 2165 बीघा जमीन खरीद कर ली गईजिसका मूल्य 1301 रूपए तय किया गया थाउसके बाद सात अगस्त 1867 के दिन पंजाब सरकार के नोटीफिकेशन नंबर 1034 के तहत फाजिल्का की सीमा निर्धारित कर दी गई… ब्रिटिश साम्राज्य की ओर से खरीद की गई जमीन का निर्धारित मुल्य 1877 में नंबरदार वट्टू को पंचायती फंड से अदा किया गया।
       समय ने करवट ली और फाजिल्का में ऊन का व्यापार गति पकडऩे लगा…व्यापार में इजाफे के लिए ब्रिटिश अधिकारी ने पेड़ीवाल, मारवाड़ी, अग्रवाल और अरोड़वंश जाति के लोगों को न्योता दिया…वह लोग व्यापारी थे और उन्होंने यहां ऊन व अन्य कई तरह के व्यापार शुरू कर दिए…जिससे फाजिल्का व्यापारिक केन्द्र बन गया…उधर 1852 में ब्रिटिश अधिकारी थोमसन को तैनात किया गया, वह 1857 तक रहे और उन्होंने अधिकतर अबोहर व उसके आसपास के गांवों में विकास करवाया।



Fazilka City