· ਸਕੂਲੀ ਅਧਿਆਪਕਾਂ ਨੇ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ
· ਵਿਦਿਆਰਥਣਾਂ ਪੰਜਾਬ ਪੱਧਰੀ ਟੀਮ ਵਿੱਚ ਲੈਣਗੀਆਂ ਹਿੱਸਾ
ਬਠਿੰਡਾ, 14 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜਿੱਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵੀ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਨਵੰਬਰ ਤੋਂ 20 ਨਵੰਬਰ 2022 ਤੱਕ ਜੰਮੂ ਵਿਖੇ ਹੋ ਰਹੇ ਜੂਨੀਅਰ ਨੈਸ਼ਨਲ ਵਾਲੀਬਾਲ (ਲੜਕੀਆਂ) ਪੰਜਾਬ ਦੀ ਟੀਮ ਲਈ ਸਪੋਰਟਸ ਸਕੂਲ ਘੁੱਦਾ ਦੀਆਂ 2 ਵਿਦਿਆਰਥਣਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸਪੋਰਟਸ ਸਕੂਲ ਘੁੱਦਾ ਦੇ ਸਕੂਲ ਦੀਆਂ 2 ਵਿਦਿਆਰਥਣਾਂ ਦੀ ਪੰਜਾਬ ਟੀਮ ਲਈ ਚੋਣ ਹੋਈ ਹੈ।
ਇਸ ਦੌਰਾਨ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਹੋਰ ਦੱਸਿਆ ਕਿ 12ਵੀਂ ਜਮਾਤ ਦੀਆਂ ਇਹ ਦੋਵੇਂ ਵਿਦਿਆਰਥਣਾਂ ਰਮਨਦੀਪ ਕੌਰ ਅਤੇ ਗਗਨਦੀਪ ਕੌਰ ਲੁਧਿਆਣਾ ਵਿਖੇ ਹੋਏ ਟਰਾਇਲਾਂ ਵਿੱਚੋਂ ਚੁਣੀਆਂ ਗਈਆਂ ਹਨ। ਇਹ ਦੋਵੇਂ ਵਿਦਿਆਰਥਣਾਂ ਪੰਜਾਬ ਪੱਧਰੀ ਟੀਮ ਵਿੱਚ ਹਿੱਸਾ ਲੈਣ ਲਈ ਜਾ ਰਹੀਆਂ ਹਨ। ਉਨ੍ਹਾਂ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਤੇ ਨੂੰ ਵਧਾਈ ਦਿੱਤੀ ਅਤੇ ਸਕੂਲੀ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਵਾਲੀਬਾਲ ਕੋਚ ਬਲਜਿੰਦਰ ਕੌਰ, ਖੇਡ ਕੁਆਰਡੀਨੇਟਰ ਹਰਜਿੰਦਰ ਸਿੰਘ ਤੇ ਹਿਸਾਬ ਦੇ ਮਾਸਟਰ ਬਲਵਿੰਦਰ ਸਿੰਘ ਮਾਹਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ