ਇਕ ਇਨਸਾਨ ਜੇਕਰ ਚਾਹੇ ਤਾਂ ਧੀਰਜ ਅਤੇ ਲਗਨ ਨਾਲ ਸੁਮੰਦਰ ਵੀ ਲੰਘ ਸਕਦਾ ਹੈ। ਪਰ ਕਦੇ ਕਦੇ ਇਨਸਾਨ ਜਲਦਬਾਜੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ। ਇਕ ਬਜੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਰੁੱਖ ਤੇ ਚੜ੍ਹਨਾ ਤੇ ਉਤਰਨਾ ਸਿਖਾਉਂਦਾ ਸੀ ਤਾਂ ਜੋ ਹੜ੍ਹ ਜਾਂ ਜੰਗਲ ਵਿਚ ਵਿਅਕਤੀ ਸੁਰੱਖਿਅਤ ਰਹਿ ਸਕਣ।
ਇਕ ਦਿਨ ਇਕ ਲੜਕਾ ਉਸ ਕੋਲ ਆਇਆ ਅਤੇ ਬੋਲਿਆ ਕਿ ਉਸ ਨੇ ਇਸ ਕਲਾ ਨੂੰ ਜਲਦੀ ਤੋਂ ਜਲਦੀ ਸਿੱਖਣਾ ਹੈ। ਬਜੁਰਗ ਨੇ ਉਸ ਵਿਅਕਤੀ ਨੂੰ ਦੱਸਿਆ ਕਿ ਕੋਈ ਵੀ ਕੰਮ ਕਰਨ ਲਈ ਧੀਰਜ ਅਤੇ ਲਗਨ ਦੀ ਬੜੀ ਲੋੜ ਹੁੰਦੀ ਹੈ। ਲੜਕੇ ਨੇ ਉਸਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਇਕ ਦਿਨ ਉਹ ਉਸਦੇ ਕਹਿਣ ਤੇ ਇਕ ਉਚੇ ਰੁੱਖ ਤੇ ਚੜ੍ਹ ਗਿਆ। ਬਜ਼ੁਰਗ ਉਸ ਨੂੰ ਦੇਖਦਾ ਰਿਹਾ ਤੇ ਉਸਦਾ ਹੌਂਸਲਾ ਵਧਾਉਂਦਾ ਰਿਹਾ।
ਰੁੱਖ ਤੋਂ ਉਤਰਦੇ ਸਮੇਂ ਜਦੋਂ ਉਹ ਲੜਕਾ ਆਖਰੀ ਟਾਹਣੀ ਤੇ ਪਹੁੰਚਿਆ ਤਾਂ , ਬਜ਼ੁਰਗ ਨੇ ਕਿਹਾ ਕਿ ਬੇਟਾ ਜਲਦੀ ਨਾ ਕਰਨਾ ਸੰਭਲ ਕੇ ਉਤਰਨਾ। ਲੜਕੇ ਨੇ ਸੁਣਿਆ ਤੇ ਹੌਲੀ ਹੌਲੀ ਉਤਰਨ ਲੱਗਾ। ਹੇਠਾਂ ਆ ਕੇ ਲੜਕੇ ਨੇ ਹੈਰਾਨੀ ਨਾਲ ਪੁੱਛਿਆ ਕਿ ਜਦੋਂ ਮੈਂ ਰੁੱਖ ਦੀ ਉਪਰਲੀ ਸਿਰੇ ਵਾਲੀ ਟਾਹਣੀ ਤੇ ਸੀ ਤਾਂ ਉਦੋਂ ਤੁਸੀ ਚੁੱਪ ਚਾਪ ਬੈਠੇ ਰਹੇ। ਜਦੋਂ ਮੈਂ ਅੱਧੀ ਦੂਰ ਤੱਕ ਉਤਰ ਆਇਆ ਤਾਂ ਤੁਸੀ ਮੈਂਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹੋ। ਅਜਹਿਾ ਕਿਉਂ ?
ਤਾਂ ਬਜ਼ੁਰਗ ਨੇ ਜਵਾਬ ਦਿੱਤਾ ਕਿ ਜਦੋਂ ਤੂੰ ਰੁੱਖ ਦੀ ਉਪਰਲੀ ਟਹਿਣੀ ਤੇ ਸੀ ਤਾਂ ਤੂੰ ਆਪ ਖੁੱਦ ਸਾਵਧਾਨ ਸੀ, ਅਸੀ ਜਿਉਂ ਹੀ ਆਪਣੇ ਟੀਚੇ ਦੇ ਨੇੜੇ ਪਹੁੰਚਦੇ ਹਾਂ ਤਾਂ ਆਪਣਾ ਸੰਤੁਲਨ ਗੁਆ ਦਿੰਦੇ ਹਾਂ ਅਤੇ ਜਲਦਬਾਜੀ ਕਰਨ ਲੱਗਦੇ ਹਾਂ। ਇਸ ਲਈ ਜਲਦਬਾਜੀ ਕਾਰਨ ਤੂੰ ਵੀ ਰੁੱਖ ਤੋਂ ਹੇਠਾਂ ਡਿੱਗ ਜਾਂਦਾ ਤੇ ਤੇਰੇ ਸੱਟ ਲੱਗ ਜਾਂਦੀ ।
ਇਹ ਕਥਾ ਦੱਸਦੀ ਹੈ ਕਿ ਆਪਣੇ ਤੈਅ ਟੀਚੇ ਨੂੰ ਪੂਰਾ ਕਰਨ ਲਈ ਕਦੇ ਵੀ ਜਲਦਬਾਜੀ ਨਹੀਂ ਕਰਨੀ ਚਾਹੀਦੀ। ਕਿਉਂ ਕਿ ਕਈ ਵਾਰੀ ਜਲਦਬਾਜੀ ਹੀ ਟੀਚੇ ਨੂੰ ਪਾਉਣ ਵਿਚ ਪ੍ਰੇ਼ਸ਼ਾਨੀ ਦਾ ਕਾਰਨ ਬਣ ਜਾਂਦੀ ਹੈ।
ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਹੇਠਾਂ ਕੂਮੈਂਟ ਕਰੋ ਅਤੇ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਲੋਕ ਵੀ ਆਤਮ ਵਿਸ਼ਵਾਸ ਨਾਲ ਹਮੇ਼ਸ਼ਾਂ ਲਿਬਰੇਜ ਰਹਿਣ ।