Nov 15, 2022

नन्ही दुनिया में रही बाल दिवस की धूम

 



अबोहर

 नन्ही दुनिया स्कूल में वैसे तो हर दिन बच्चों के लिए स्पेशल होता है, चाहे वह एक्टिविटीज को लेकर हो या फिर त्यौहारों को लेकर हो। उन्हें हर रोज कुछ ना कुछ नया सीखने को मिलता है। वैसे ही गत दिवस भारत के पहले प्रधानमंत्री पंडित जवाहरलाल नेहरू जी के जन्म दिवस के उपलक्ष्य पर चिल्ड्रंस डे धूमधाम से मनाया गया जहां पर बच्चों को स्कूल के अध्यापकों ने पंडित जवाहरलाल नेहरू जी के बारे में जानकारी दी।


           उन्होंने बताया कि पंडित जवाहरलाल नेहरु जी देश के पहले प्रधानमंत्री थे और वह बच्चों से बहुत प्यार करते थे, इसीलिए उनके जन्मदिन को बाल दिवस के रूप में मनाया जाता है।  इस अवसर पर बच्चों ने डांस किया और खूब सारी गेम्स का भी आनंद लिया। इस दौरान ही बच्चों के फेवरेट कार्टून मिकी और मोटू के साथ बच्चों ने खूब इंजॉय किया, वहीं कार्टून मिकी और मोटू ने बच्चों को ज्यादा टीवी ना देखने और बाहर का खाना ना खाने का भी संदेश दिया। स्कूल प्रिंसिपल संजीव भारद्वाज जी ने बच्चों को बाल दिवस की बधाई दी।

ਠੇਕਾ ਆਧਾਰ ਤੇ ਪਟਵਾਰੀਆਂ/ਕਾਨੂੰਗੋਆਂ ਦੀ ਭਰਤੀ ਲਈ ਅਰਜੀਆਂ ਦੀ ਮੰਗ




 ਫਰੀਦਕੋਟ 15 ਨਵੰਬਰ 

 ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਰਾਹੀਂ ਜ਼ਿਲ੍ਹਾ ਫਰੀਦਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਸੇਵਾ ਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਰਾਹੀਂ ਹੋਰ ਸੋਧ ਅਨੁਸਾਰ ਮੁੜ ਠੇਕੇ ਦੇ ਆਧਾਰ ਤੇ ਪਟਵਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ। 


ਉਨ੍ਹਾਂ ਇਸ ਸਬੰਧੀ ਵਿਸਥਾਰ ਸਹਿਤ ਦੱਸਦਿਆ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀਆਂ ਦੇਣ ਵਾਲੇ ਪਟਵਾਰੀਆਂ ਦੀ ਉਮਰ ਹੱਦ  67 ਸਾਲ ਹੋਵੇ ਅਤੇ ਉਸ ਨੂੰ 35,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। ਇਹ ਭਰਤੀ ਮਿਤੀ 31.07.2023 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੁਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਲਾਗੂ ਹੋਵੇਗੀ। ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ ਅਰਧ ਸਹਿਰੀ) ਵਿੱਚ ਕੀਤੀ ਜਾਵੇਗੀ। 


ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਵੱਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ। ਇਨ੍ਹਾਂ ਆਸਾਮੀਆਂ ਤੇ ਠੇਕੇ ਦੇ ਆਧਾਰ ਤੇ ਤਾਇਨਾਤ ਪਟਵਾਰੀ ਏ.ਐਸ.ਆਰ/ਡੀ.ਐਸ.ਐਮ ਰਾਹੀਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਕ ਕੇਸ ਜਾਂ ਵਿਭਾਗੀ ਪੜਤਾਲ ਲੰਬਿਤ ਨਾ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਣਾ ਚਾਹੀਦਾ ਹੈ । 


ਉਨ੍ਹਾਂ ਹੋਰ ਦੱਸਿਆ ਕਿ ਇੱਛੁਕ ਸੇਵਾ ਮੁਕਤ ਪਟਵਾਰੀ/ਕਾਨੂੰਗੋ ਆਪਣੀਆਂ ਅਰਜੀਆਂ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰ: 248, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਵਿਖੇ ਮਿਤੀ 30-11-2022 ਸਮਾਂ ਸਵੇਰੇ 11:00 ਵਜੇ ਤੱਕ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸ਼ਣਾ ਵੀ ਦਿੱਤੀ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ/ ਇਨਕੁਆਰੀ/ ਐਫ.ਆਈ.ਆਰ ਲੰਬਿਤ ਨਹੀਂ ਹੈ। ਸਫਲ ਉਮਦੀਵਾਰ ਤੇ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਤੇ ਜਾਰੀ ਸੇਵਾ ਸ਼ਰਤਾਂ ਲਾਗੂ ਹੋਣਗੀਆਂ।


ਇਸ Baby girl ਦੀ ਦਸਤਕ ਨੇ ਦੁਨੀਆਂ ਦੀ ਆਬਾਦੀ ਪਹੁੰਚਾਈ 8 billionth ਤੋਂ ਪਾਰ

 

This baby girl's knock reached the world's population 8 billion, know who is this baby girl
ਅੱਜ ਦੁਨੀਆਂ ਦੀ ਆਬਾਦੀ ਅੱਠ ਅਰਬ ਤੋਂ ਪਾਰ ਹੋ ਗਈ ਹੈ। ਭਲਾਂ ਹੀ ਵੱਧਦੀ ਆਬਾਦੀ ਚਿੰਤਾ ਦਾ ਕਾਰਨ ਹੈ ਪਰ ਲੋਕ ਜਾਨਣਾ ਚਾਹੁੰਦੇ ਹਨ ਕਿ ਆਖਰਕਾਰ 8 ਅਰਬਵਾਂ ਬੱਚਾ ਕੌਣ ਹੈ ਜਿਸ ਨੇ ਦੁਨੀਆਂ ਦੀ ਆਬਾਦੀ ਨੂੰ 8 ਅਰਬ ਤੋਂ ਪਾਰ ਕਰ ਦਿੱਤਾ। ਲੋਕ ਇਸ ਗੱਲ ਨੂੰ ਲੈ ਕੇ ਸਰਚ ਕਰ ਰਹੇ ਹਨ।


ਜੇਕਰ ਤੁਸੀ ਸੋਚ ਰਹੇ ਹੋ ਕਿ ਇਹ ਬੱਚਾ ਭਾਰਤ, ਚੀਨ, ਅਮੇਰਿਕਾ ਜਾਂ ਬ੍ਰਿਟੇਨ ਵਿਚ ਹੋਇਆ ਹੈ ਤਾਂ ਇਹ ਗਲਤ ਹੈ। ਸਹੀ ਜਵਾਬ ਵਿਚ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਇਸ ਬੱਚੇ ਦੇ ਜਨਮ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਨੀਲਾ ਵਿਚ ਬੇਬੀ ਗਰਲ ਨੇ ਅੱਜ ਸਵੇਰੇ ਜਨਮ ਲਿਆ ਅਤੇ ਉਹ 8 ਅਰਬਵੀ ਬੱਚੀ ਹੈ। 





ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ਅਨੁਮਾਨ ਲਗਾਇਆ ਸੀ ਕਿ ਇਸ ਸਾਲ ਨਵੰਬਰ ਦੇ ਮੱਧ ਤੱਕ ਵਿਸ਼ਵ ਦੀ ਮਨੁੱਖੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ। ਇਸ ਦਾ  ਇਹ ਅਨੁਮਾਨ ਬਿਲਕੁੱਲ ਸਹੀ ਨਿਕਲਿਆ। ਨਵਜੰਮੀ ਬੱਚੀ ਦਾ ਨਾਂਅ ਵਿਨਿਸਮਾਬਨਸਾਗ ਰੱਖਿਆ ਗਿਆ ਹੈ। ਉਸਦੀ ਮਾਂ ਮਾਰੀਆ ਮਾਰਗਰੇਟ ਵਿਲੋਰੇਟ ਬਹੁਤ ਖੁਸ਼ ਹੈ।

ਉਸ ਨੇ ਕਿਹਾ ਕਿ ਉਸਦੀ ਬੇਟੀ ਨੂੰ ਦੁਨੀਆਂ ਦਾ 8 ਅਰਬਵਾਂ ਬੱਚਾ ਮੰਨਿਆ ਗਿਆ ਹੈ। ਉਸਦੇ ਲਈ ਇਹ ਅਸ਼ੀਰਵਾਦ ਵਰਗਾ ਹੈ।  



World Population: 8 Billion हो गई world की population, जानिए- china से अब कितना पीछे है India

World Population: आज population हो गई 8 billion


दुनिया की आबादी तेजी से बढ़ रही है। चीन सहित कई देशों में जनसंख्या तेजी से बढ़ रही है। संयुक्त राष्ट्र ने इस पर एक रिपोर्ट जारी की है। बताया जाता है कि दुनिया की आबादी दोगुनी

हो गई है। ऐसा 1974 के आंकड़ों को देखते हुए किया गया है। 1974 में विश्व की जनसंख्या 4 अरब थी। अब यह आंकड़ा बढ़कर 8 अरब हो गया है। यह भी कहा गया है कि भविष्य में जनसंख्या दोगुनी

हो। हालाँकि, अगले कई दशकों तक दुनिया की जनसंख्या में वृद्धि जारी रहेगी।


संयुक्त राष्ट्र की रिपोर्ट के अनुसार, जनसंख्या में वृद्धि के पीछे मुख्य कारण दुनिया में कम

मौतें और जीवन प्रत्याशा में वृद्धि है। इसका मतलब यह भी है कि दुनिया में बुजुर्गों की आबादी भी बढ़ रही है। इसके कारण, विश्व औसत आयु भी बढ़ रही है। औसत आयु जनसंख्या को दो बराबर भागों में विभाजित करती है। 1974 में, विश्व जनसंख्या की औसत आयु 20.6 वर्ष थी। इसका मतलब है कि दुनिया की आधी आबादी 22.2 साल की थी। जब वह आधी आबादी उससे ज्यादा उम्र की थी। अब वर्तमान अवधि में औसत आयु 30.5 वर्ष है।

वर्ष 2100 में, दुनिया 10 बिलियन से अधिक हो जाएगी। की जनसंख्या वहीं, मौजूदा आंकड़ों के

मुताबिक चीन की आबादी इतनी कम है। 1.42 अरब जबकि भारत की आबादी 1.41 अरब है। अमेरिका की आबादी 33.8 करोड़ मानी जाती है। इंडोनेशिया की आबादी 27.6 मिलियन आंकी गई है। पाकिस्तान की आबादी 23.6 करोड़ आंकी गई है। इस प्रकार, चीन दुनिया का सबसे अधिक आबादी वाला देश है। जनसंख्या में लगातार वृद्धि हो रही है।

संयुक्त राष्ट्र की रिपोर्ट में यह भी कहा गया है कि 2030 तक दुनिया की आबादी 8.5 अरब तक पहुंच सकती है। 2050 तक यह 9.7 अरब हो सकता है। और 2100 तक यह 10.4 अरब हो सकता है।

 

टीवी9 Bharat की रिपोर्ट में कहा गया है कि दुनिया की आबादी को 7 से 8 अरब तक पहुंचने में करीब 12 साल लग गए। इस तरह यह भी अनुमान लगाया जा रहा है कि 2037 तक यह 9 अरब का आंकड़ा छू सकता है। रिपोर्ट में संदेह जताया गया है कि 2050 तक विश्व जनसंख्या में वृद्धि सिर्फ आठ देशों में केंद्रित होगी। इनमें कांगो, मिस्र, इंडोनेशिया, भारत, नाइजीरिया, पाकिस्तान, तंजानिया और फिलीपींस शामिल हैं।

 

Today In History ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ

Today History in world,historical events on this day


1713 ਈਸਵੀ ਵਿਚ ਛਤਰਪਤੀ ਸਾਹੂਜੀ ਮਹਾਰਾਜ ਨੇ ਬਾਲਾਜੀ ਵਿਸ਼ਵਨਾਥ ਨੂੰ ਪੇਸ਼ਵਾ ਨਿਯੁਕਤ ਕੀਤਾ 


1835 ਵਿਚ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਜਨਮ 


1860 ਈਸਵੀਂ ਵਿਚ ਭਾਰਤ ਤੋਂ ਠੇਕੇ ਦੇ ਮਜ਼ਦੂਰਾਂ ਦਾ ਪਹਿਲਾ ਦਲ ਦੱਖਣੀ ਅਫ਼ਰੀਕਾ ਪੁੱਜਾ 


1907 ਵਿਚ ਓਕਲਾਹੋਮ ਅਮਰੀਕਾ ਦਾ 46ਵਾਂ ਰਾਜ ਬਣਿਆ। 


1988 ਈ ਵਿਚ ਪਾਕਿਸਤਾਨ ਵਿਚ ਬੇਨਜੀਰ ਭੁੱਟੋ ਦੀ ਪਾਰਟੀ ਪੀਪੀਪੀ ਨੇ ਸੰਸਦੀ ਚੋਣਾਂ ਵਿਚ ਜਿੱਤ ਹਾਸਲ ਕੀਤੀ। 


2000 ਈਂ ਵਿਚ ਵੀਅਤਨਾਮ ਯੁੱਧ ਦੀ ਸਮਾਪਤੀ ਤੋਂ ਬਾਅਦ ਬਿੱਲ ਕਲਿੰਟਨ ਵੀਅਤਨਾਮ ਦੀ ਯਾਤਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ। 

Saflta da Mantra ਪ੍ਰੇਰਨਾ ਸਰੋਤ - ਧੀਰਜ ਤੇ ਲਗਨ

 


ਇਕ ਇਨਸਾਨ ਜੇਕਰ ਚਾਹੇ ਤਾਂ ਧੀਰਜ ਅਤੇ ਲਗਨ ਨਾਲ ਸੁਮੰਦਰ ਵੀ ਲੰਘ ਸਕਦਾ ਹੈ। ਪਰ ਕਦੇ ਕਦੇ ਇਨਸਾਨ ਜਲਦਬਾਜੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ। ਇਕ ਬਜੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਰੁੱਖ ਤੇ ਚੜ੍ਹਨਾ ਤੇ ਉਤਰਨਾ ਸਿਖਾਉਂਦਾ ਸੀ ਤਾਂ ਜੋ ਹੜ੍ਹ ਜਾਂ ਜੰਗਲ ਵਿਚ ਵਿਅਕਤੀ ਸੁਰੱਖਿਅਤ ਰਹਿ ਸਕਣ।


 ਇਕ ਦਿਨ ਇਕ ਲੜਕਾ ਉਸ ਕੋਲ ਆਇਆ ਅਤੇ ਬੋਲਿਆ ਕਿ ਉਸ ਨੇ ਇਸ ਕਲਾ ਨੂੰ ਜਲਦੀ ਤੋਂ ਜਲਦੀ ਸਿੱਖਣਾ ਹੈ। ਬਜੁਰਗ ਨੇ ਉਸ ਵਿਅਕਤੀ ਨੂੰ ਦੱਸਿਆ ਕਿ ਕੋਈ ਵੀ ਕੰਮ ਕਰਨ ਲਈ ਧੀਰਜ ਅਤੇ ਲਗਨ ਦੀ ਬੜੀ ਲੋੜ ਹੁੰਦੀ ਹੈ। ਲੜਕੇ ਨੇ ਉਸਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਇਕ ਦਿਨ ਉਹ ਉਸਦੇ ਕਹਿਣ ਤੇ ਇਕ ਉਚੇ ਰੁੱਖ ਤੇ ਚੜ੍ਹ ਗਿਆ। ਬਜ਼ੁਰਗ ਉਸ ਨੂੰ ਦੇਖਦਾ ਰਿਹਾ ਤੇ ਉਸਦਾ ਹੌਂਸਲਾ ਵਧਾਉਂਦਾ ਰਿਹਾ। 

ਰੁੱਖ ਤੋਂ ਉਤਰਦੇ ਸਮੇਂ ਜਦੋਂ ਉਹ ਲੜਕਾ ਆਖਰੀ ਟਾਹਣੀ ਤੇ ਪਹੁੰਚਿਆ ਤਾਂ , ਬਜ਼ੁਰਗ ਨੇ ਕਿਹਾ ਕਿ ਬੇਟਾ ਜਲਦੀ ਨਾ ਕਰਨਾ ਸੰਭਲ ਕੇ ਉਤਰਨਾ। ਲੜਕੇ ਨੇ ਸੁਣਿਆ ਤੇ ਹੌਲੀ ਹੌਲੀ ਉਤਰਨ ਲੱਗਾ। ਹੇਠਾਂ ਆ ਕੇ ਲੜਕੇ ਨੇ ਹੈਰਾਨੀ ਨਾਲ ਪੁੱਛਿਆ ਕਿ ਜਦੋਂ ਮੈਂ ਰੁੱਖ ਦੀ ਉਪਰਲੀ ਸਿਰੇ ਵਾਲੀ ਟਾਹਣੀ ਤੇ ਸੀ ਤਾਂ ਉਦੋਂ ਤੁਸੀ ਚੁੱਪ ਚਾਪ ਬੈਠੇ ਰਹੇ। ਜਦੋਂ ਮੈਂ ਅੱਧੀ ਦੂਰ ਤੱਕ ਉਤਰ ਆਇਆ ਤਾਂ ਤੁਸੀ ਮੈਂਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹੋ। ਅਜਹਿਾ ਕਿਉਂ ? 


ਤਾਂ ਬਜ਼ੁਰਗ ਨੇ ਜਵਾਬ ਦਿੱਤਾ ਕਿ ਜਦੋਂ ਤੂੰ ਰੁੱਖ ਦੀ ਉਪਰਲੀ ਟਹਿਣੀ ਤੇ ਸੀ ਤਾਂ ਤੂੰ ਆਪ ਖੁੱਦ ਸਾਵਧਾਨ ਸੀ, ਅਸੀ ਜਿਉਂ ਹੀ ਆਪਣੇ ਟੀਚੇ ਦੇ ਨੇੜੇ ਪਹੁੰਚਦੇ ਹਾਂ ਤਾਂ ਆਪਣਾ ਸੰਤੁਲਨ ਗੁਆ ਦਿੰਦੇ ਹਾਂ ਅਤੇ ਜਲਦਬਾਜੀ ਕਰਨ ਲੱਗਦੇ ਹਾਂ। ਇਸ ਲਈ ਜਲਦਬਾਜੀ ਕਾਰਨ ਤੂੰ ਵੀ ਰੁੱਖ ਤੋਂ ਹੇਠਾਂ ਡਿੱਗ ਜਾਂਦਾ ਤੇ ਤੇਰੇ ਸੱਟ ਲੱਗ ਜਾਂਦੀ । 

ਇਹ ਕਥਾ ਦੱਸਦੀ ਹੈ ਕਿ ਆਪਣੇ ਤੈਅ ਟੀਚੇ ਨੂੰ ਪੂਰਾ ਕਰਨ ਲਈ ਕਦੇ ਵੀ ਜਲਦਬਾਜੀ ਨਹੀਂ ਕਰਨੀ ਚਾਹੀਦੀ। ਕਿਉਂ ਕਿ ਕਈ ਵਾਰੀ ਜਲਦਬਾਜੀ ਹੀ ਟੀਚੇ ਨੂੰ ਪਾਉਣ ਵਿਚ ਪ੍ਰੇ਼ਸ਼ਾਨੀ ਦਾ ਕਾਰਨ ਬਣ ਜਾਂਦੀ ਹੈ। 



ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਹੇਠਾਂ ਕੂਮੈਂਟ ਕਰੋ ਅਤੇ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਲੋਕ ਵੀ ਆਤਮ ਵਿਸ਼ਵਾਸ ਨਾਲ ਹਮੇ਼ਸ਼ਾਂ ਲਿਬਰੇਜ ਰਹਿਣ । 

Nov 14, 2022

ਡਿਪਟੀ ਕਮਿਸ਼ਨਰ ਨੇ ਬੋਹੜ ਦਾਸ ਨੂੰ ਐੱਮ.ਬੀ.ਬੀ.ਐੱਸ ਚ ਦਾਖ਼ਲਾ ਮਿਲਣ ਤੇ ਦਿੱਤੀ ਵਧਾਈ

 

Bathinda, punjab , MBBS, Bohar das


·       ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਦਿਵਾਇਆ ਭਰੋਸਾ

·       ਹੋਰ ਮਿਹਨਤ ਨਾਲ ਅੱਗੇ ਪੜ੍ਹਾਈ ਕਰਨ ਲਈ ਕੀਤਾ ਪ੍ਰੇਰਿਤ

        ਬਠਿੰਡਾ, 14 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੱਜਲ ਦੇ ਵਿਦਿਆਰਥੀ ਬੋਹੜ ਦਾਸ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ MBBS ਵਿੱਚ ਦਾਖ਼ਲਾ ਮਿਲਣ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ Bathinda ਜ਼ਿਲ੍ਹੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਤੇ ਬੋਹੜ ਦਾਸ ਦੇ ਪਿਤਾ ਗੁਰਦਾਸ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

         ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਹੋਣਹਾਰ ਵਿਦਿਆਰਥੀ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਬੋਹੜ ਦਾਸ ਨੇ 10ਵੀ ਜਮਾਤ ਤੱਕ ਪਿੰਡ ਜੱਜਲ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਈ ਕੀਤੀ ਹੈ। ਇਸ ਉਪਰੰਤ ਉਨ੍ਹਾਂ ਸਥਾਨਕ ਮੈਰੀਟੋਰੀਅਸ ਸਕੂਲ ਚ ਗਿਆਰਵੀਂ ਤੇ ਬਾਰਵੀਂ ਜਮਾਤ ਮੈਡੀਕਲ ਵਿਸ਼ੇ ਨਾਲ ਸਖ਼ਤ ਮਿਹਨਤ ਸਦਕਾ ਪਾਸ ਕੀਤੀ।

         ਸ਼੍ਰੀ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਾਲ 2022 ਚ ਹੋਏ ਨੀਟ ਦੇ ਟੈਸਟ ਵਿਚੋਂ ਉਨ੍ਹਾਂ 720 ਅੰਕਾਂ ਵਿੱਚੋਂ 530 ਅੰਕ ਪ੍ਰਾਪਤ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੋਹੜ ਦਾਸ ਨੂੰ ਅੱਗੇ ਹੋਰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਕੇ ਜ਼ਿਲ੍ਹੇ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੋਹੜ ਦਾਸ ਨੂੰ ਵਿਸ਼ਵਾਸ਼ ਦਿਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ।

         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ (ਬੀਡੀਏ)  ਰੁਪਿੰਦਰ ਪਾਲ ਸਿੰਘ ਤੇ ਸਕੱਤਰ ਰੈਡ ਕਰਾਸ ਸੋਸਾਇਟੀ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।  

ਪੰਜਾਬ ਦੀ ਟੀਮ ਲਈ Sports School ਘੁੱਦਾ ਦੀਆਂ 2 ਵਿਦਿਆਰਥਣਾਂ ਦੀ ਹੋਈ ਚੋਣ

bathinda , punjab, sports school ,


·         ਸਕੂਲੀ ਅਧਿਆਪਕਾਂ ਨੇ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ

·         ਵਿਦਿਆਰਥਣਾਂ ਪੰਜਾਬ ਪੱਧਰੀ ਟੀਮ ਵਿੱਚ ਲੈਣਗੀਆਂ ਹਿੱਸਾ

          ਬਠਿੰਡਾ, 14 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜਿੱਥੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵੀ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 


          ਇਸ ਮੌਕੇ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਨਵੰਬਰ ਤੋਂ 20 ਨਵੰਬਰ 2022 ਤੱਕ ਜੰਮੂ ਵਿਖੇ ਹੋ ਰਹੇ ਜੂਨੀਅਰ ਨੈਸ਼ਨਲ ਵਾਲੀਬਾਲ (ਲੜਕੀਆਂ) ਪੰਜਾਬ ਦੀ ਟੀਮ ਲਈ ਸਪੋਰਟਸ ਸਕੂਲ ਘੁੱਦਾ ਦੀਆਂ 2 ਵਿਦਿਆਰਥਣਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸਪੋਰਟਸ ਸਕੂਲ ਘੁੱਦਾ ਦੇ ਸਕੂਲ ਦੀਆਂ 2 ਵਿਦਿਆਰਥਣਾਂ ਦੀ ਪੰਜਾਬ ਟੀਮ ਲਈ ਚੋਣ ਹੋਈ ਹੈ।


          ਇਸ ਦੌਰਾਨ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਹੋਰ ਦੱਸਿਆ ਕਿ 12ਵੀਂ ਜਮਾਤ ਦੀਆਂ ਇਹ ਦੋਵੇਂ ਵਿਦਿਆਰਥਣਾਂ ਰਮਨਦੀਪ ਕੌਰ ਅਤੇ ਗਗਨਦੀਪ ਕੌਰ ਲੁਧਿਆਣਾ ਵਿਖੇ ਹੋਏ ਟਰਾਇਲਾਂ ਵਿੱਚੋਂ ਚੁਣੀਆਂ ਗਈਆਂ ਹਨ। ਇਹ ਦੋਵੇਂ ਵਿਦਿਆਰਥਣਾਂ ਪੰਜਾਬ ਪੱਧਰੀ ਟੀਮ ਵਿੱਚ ਹਿੱਸਾ ਲੈਣ ਲਈ ਜਾ ਰਹੀਆਂ ਹਨ। ਉਨ੍ਹਾਂ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਤੇ ਨੂੰ ਵਧਾਈ ਦਿੱਤੀ ਅਤੇ ਸਕੂਲੀ ਖਿਡਾਰਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।


          ਇਸ ਮੌਕੇ ਵਾਲੀਬਾਲ ਕੋਚ ਬਲਜਿੰਦਰ ਕੌਰ, ਖੇਡ ਕੁਆਰਡੀਨੇਟਰ  ਹਰਜਿੰਦਰ ਸਿੰਘ ਤੇ ਹਿਸਾਬ ਦੇ ਮਾਸਟਰ  ਬਲਵਿੰਦਰ ਸਿੰਘ ਮਾਹਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ