Jan 12, 2023

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ



ਫ਼ਾਜ਼ਿਲਕਾ, 12 ਜਨਵਰੀ ( Balraj singh sidhu )

ਭਾਰਤੀ ਕਿਸਾਨ ਯੂਨੀਅਨ ( ਕਾਦੀਆਂ) ਵਲੋਂ ਅੱਜ ਵੱਖ ਵੱਖ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੂੰ ਮੰਗ ਪੱਤਰ ਸੌਂਪਿਆ।  ਇਸ ਮੌਕੇ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕਰਦਿਆਂ ਕਿਸਾਨੀ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਮੰਗ ਪੱਤਰ ਵਿਚ ਯੂਨੀਅਨ ਨੇ ਲੈਂਡਮਾਰਗਜ਼ ਬੈਂਕ ਅਤੇ ਦੂਜੇ ਬੈਂਕ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਉਂ ਕਿ ਬੈਂਕ ਵਾਲਿਆਂ ਵਲੋਂ ਕਿਸਾਨਾਂ ਤੋਂ ਖਾਲੀ ਚੈੱਕ ਲੈ ਕੇ ਕੋਰਟ ਕੇਸ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਜਥੇਬੰਦੀ ਦਾ ਜ਼ਿਲ੍ਹਾ ਫਾਜ਼ਿਲਕਾ ਹੋਣ ਕਾਰਨ ਕਰੀਬ 67 ਸਾਲ ਮੁਰੱਬਾਬੰਦੀ ਹੋਈ ਨੂੰ ਹੋ ਚੁੱਕੇ ਹਨ। ਹੁਣ ਪਰਿਵਾਰ ਵੱਡੇ ਹੋ ਗਏ ਹਨ ਜ਼ਮੀਨ ਪੁੱਤ, ਪੋਤਰੇ, ਪੜਪੋਤਰੇ ਤੱਕ ਜਾ ਰਹੀ ਹੈ। ਕਿਸਾਨ ਨੂੰ ਬੈਂਕ ਤੋਂ ਕਰਜਾ ਲੈਣ ਲਈ ਲੋੜ ਅਨੁਸਾਰ ਗਹਿਣੇ ਅਤੇ ਬੈ ਕਰਨ ਲਈ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਇਹ ਰਾਜਬੰਦੀ ਵਾਲੀ ਤਕਸੀਮ ਕਰਨ ਦੀ ਬਜਾਏ ਭਰਾਵਾਂ ਵਿਚ ਫੱਟ ਪਾ ਰਹੇ ਹਨ ਬੈ ਜਾ ਗਹਿਣੇ ਜ਼ਮੀਨ ਕਰਦੇ ਹਨ ਤਾਂ ਨੁਕਸ  ਕੱਢ ਕੇ ਰਿਸ਼ਵਤਖੋਰੀ ਦਾ ਸਹਾਰਾ ਲਿਆ ਜਾਂਦਾ ਹੈ। ਇਸ ਨੁੰ ਮਿਤੀਬੰਦ ਕਰਕੇ ਹਰੇਕ ਤਹਿਸੀਲਦਾਰ ਅਤੇ ਨਾਇਬਤਹਿਸੀਲਦਾਰ ਤੋਂ ਰਿਪੋਰਟ ਲਈ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਬਜੀਆਂ, ਚਾਰੇ ਅਤੇ ਬਾਗਾਂ ਆਦਿ ਦਾ ਸਮਾਂ ਬਦਲਿਆ ਜਾਵੇ। ਇਸ ਦੇ ਨਾਲ ਹੀ ਖੇਤੀ ਵਾਸਤੇ 10 ਘੰਟੇ ਬਿਜਲੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਇਸ ਦੇ ਨਾਲ ਹੀ ਅਵਾਰਾ ਪਸ਼ੂਆਂ ਦੀ ਗਿਣਤੀ ਘੱਟਣ ਦੀ ਬਜਾਏ ਦਿਨੋਂ ਦਿਨ ਵੱਧ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਬਾਜ ਸਿੰਘ ਘੱਟਿਅਟਾਵਾਲੀ, ਮਨਜੀਤ ਸਿੰਘ ਘੱਟਿਆਂਵਾਲੀ, ਮਨਪ੍ਰੀਤ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਪਾਕਾਂ, ਦਰਸ਼ਨ ਸਿੰਘ ਪ੍ਰਧਾਨ ਬਲਾਕ ਸਰਵਰ ਖੂਈਆਂ, ਗੁਰਚਰਨ ਸਿੰਘ ਪਟਵਾਰੀ, ਜੋਗਿੰਦਰ ਸਿੰਘ ਬੰਨਾਂਵਾਲਾ, ਫੌਜਾ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਬਾਡਰ ਬੈਲਟ ਆਦਿ ਹਾਜ਼ਰ ਸਨ। 


ਸਰਕਾਰੀ ਆਈਟੀਆਈ ਵਿਚ ਮਨਾਇਆ ਗਿਆ ਰਾਸ਼ਟਰੀ ਯੁਵਾ ਦਿਵਸ





ਫ਼ਾਜਿ਼ਲਕਾ 12 ਜਨਵਰੀ ( Balraj singh sidhu )

ਫ਼ਾਜਿ਼ਲਕਾ 12 ਜਨਵਰੀ 

ਸਥਾਨਕ ਸਰਕਾਰੀ ਆਈ.ਟੀ.ਆਈ . ਵਿਖੇ ਰੈੱਡ ਰਿਬਨ ਕਲੱਬ ਅਤੇ ਐਨ ਐੱਸ ਐੱਸ ਯੂਨਿਟ ਵਲੋ ਰਾਸ਼ਟਰੀ ਯੁਵਾ ਦਿਵਸ ਸਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆ ਅਤੇ ਲੋਹੜੀ ਮਨਾਈ ਗਈ ਜਿਸ ਵਿਚ ਐਨ ਐੱਸ ਐੱਸ ਵਲੰਟੀਅਰਾਂ ਅਤੇ ਸਿਖਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਦਾ ਆਯੋਜਨ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਜੀ ਦੀ ਅਗਵਾਈ ਵਿਚ ਕੀਤਾ ਗਿਆ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਪ੍ਰੋਗਰਾਮ ਅਫ਼ਸਰ ਸ. ਗੁਰਜੰਟ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਯੁਵਾ ਦਿਵਸ ਮੌਕੇ ਵਿਦਿਆਰਥੀਆਂ ਅੰਦਰ ਅਗਾਂਹਵਧੂ ਵਿਚਾਰਾਂ ਦਾ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਆਂ ਰਾਹਾਂ ਦੇ ਹਾਣੀ ਬਣਾਉਣ ਲਈ ਭਾਸ਼ਣ, ਚਾਰਟ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਵਿਚ ਆਪਣੇ ਅੰਦਰ ਮਾਨਵਤਾਵਾਦੀ ਗੁਣਾਂ ਨੂੰ ਆਪਣਾਉਣ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਰਾਸ਼ਟਰ ਦਾ ਭਵਿੱਖ ਹੁੰਦੇ ਹਨ। ਜਿਹੜੇ ਕਿ ਸਮੇਂ ਦੇ ਹਾਣੀ ਬਣ ਕੇ ਪੂਰਾ ਮਨੁੱਖਤਾ ਲਈ ਰਾਹ ਦਸੇਰਾ ਬਣਦੇ ਹਨ। ਇਸ ਮੌਕੇ ਜੀ ਆਈ ਸ੍ਰੀ ਮਦਨ ਲਾਲ ਨੇ ਕਿਹਾ ਕਿ ਅੱਜ ਨੌਜਵਾਨਾਂ ਅੰਦਰ ਚੰਗੇ ਗੁਣਾਂ ਨੂੰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾਂ ਵਿਚ ਨੌਜਵਾਨ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਥੇ ਹੀ ਆਧੁਨਿਕ ਅਤੇ ਨਵੇਂ ਵਿਚਾਰਾਂ ਦੇ ਨਾਲ ਨਾਲ ਆਪਣੇ ਪੁਰਖਿਆਂ ਦੇ ਵਿਚਾਰਾਂ ਨੂੰ ਵੀ ਅਪਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿਚ Mahindra pride ਚੰਡੀਗੜ ਤੋ ਮੈਡਮ ਨਿਤਿਕਾ ਸ਼ਰਮਾ ਵੀ ਹਾਜਰ ਸੀ ਇਸ ਮੌਕੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿਚ ਭਾਸ਼ਣ ਮੁਕਾਬਲੇ ਵਿਚ ਸੁਨੀਤਾ ਰਾਣੀ ਵੇਲ ਨੇ ਪਹਿਲਾ ਸੁਨੀਤਾ ਰਾਣੀ ਇਲੈਕਟ੍ਰੋਨਿਕਸ ਨੇ ਦੂਸਰਾ ਅਤੇ ਗੁਰਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਚਾਰਟ ਮੇਕਿੰਗ ਮੁਕਾਬਲੇ ਵਿਚ ਮੁਸਕਾਨ,ਮੋਹਿਤ ਅਤੇ ਮਨੀਸ਼ਾ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ  ਹੋਰਨਾਂ ਤੋਂ ਇਲਾਵਾ ਸਮੂਹ ਸਟਾਫ ਅਤੇ ਪਤਵੰਤੇ ਸੱਜਣ ਹਾਜਰ ਸੀ

ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਲਿੰਕ ਸੜਕਾਂ ਦੀ ਰਿਪੇਅਰ ਤੇ ਖਰਚੇ ਜਾਣਗੇ 6 ਕਰੋੜ ਰੁਪਏ: ਭੁੱਲਰ



ਪੰਜਾਬ ਸਰਕਾਰ ਰਾਜ ਵਿੱਚ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਦੇਣ ਲਈ ਵਚਨਬੱਧ

ਫਿਰੋਜ਼ਪੁਰ, 12 ਜਨਵਰੀ 2023.

          ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰਾਜ ਦੇ ਵਸਨੀਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਦੇਣ ਦੇ ਨਾਲ-ਨਾਲ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਰਾਜ ਵਿੱਚ ਸੜਕੀ ਆਵਾਜਾਈ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਅਧੀਨ ਆਉਂਦੀਆ 32 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ਤੇ 6 ਕਰੋੜ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦਿੱਤੀ।

          ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੜਕ ਰਿਪੇਅਰ ਪ੍ਰੋਗਰਾਮ 2022-23 ਅਧੀਨ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਵਿੱਚ ਪੈਂਦੀਆ ਲਿੰਕ ਸੜਕਾਂ ਐਲ.ਐਫ.ਬੀ ਰੋਡ ਤੋਂ ਗੁਲਾਮ ਸ਼ਾਹ ਵਾਲਾ ਤੋਂ ਫਿਰੋਜ਼ਪੁਰ ਸ਼ਹਿਰ ਤੇ 13.94 ਲੱਖ ਰੁਪਏ, ਆਰਫ ਕੇ ਤੋਂ ਬੰਡਾਲਾ ਲਿੰਕ ਰੋਡ ਤੇ 56.69 ਲੱਖ ਰੁਪਏ, ਮੱਲਾਵਾਲਾ ਰੋਡ ਤੋਂ ਜੈਮਲ ਵਾਲਾ ਤੋਂ ਹਾਮਦ ਚੱਕ ਤੇ 65.84 ਲੱਖ, ਅਟਾਰੀ ਤੋਂ ਇੱਛੇਵਾਲਾ ਰੋਡ ਤੇ 25.84 ਲੱਖ, ਦੁਲਚੀ ਕੇ ਤੋਂ ਕਾਮਲ ਵਾਲਾ ਰੋਡ ਤੇ 24.94 ਲੱਖ, ਐਲ.ਐਫ.ਬੀ. ਰੋਡ ਤੋਂ ਸੂਬਾ ਜਦੀਦ ਤੋਂ ਹਸਤੇ ਕੇ ਰੋਡ ਤੇ 22.08 ਲੱਖ, ਐਫ.ਐਫ. ਰੋਡ ਤੋਂ ਵਾਹਗੇ ਵਾਲਾ ਵਾਇਆ ਕਰੀਆਂ ਪਹਿਲਵਾਨ ਰੋਡ ਤੇ 37.22 ਲੱਖ, ਐਲ.ਐਫ.ਬੀ. ਤੋਂ ਚੌਂਕੀ ਮੰਬੋ ਤੇ 301.96 ਲੱਖ, ਬਾਰੇ ਕੇ ਤੋਂ ਗੁਲਾਮ ਹੁਸੈਨ ਵਾਲਾ ਰੋਡ ਤੇ 17.44 ਲੱਖ, ਸਿੱਧੂ ਤੋਂ ਤਾਰਪੁਰਾ ਤੇ 5.98 ਲੱਖ, ਵਾਹਕਾ ਫਿਰਨੀ ਤੋਂ ਡਰਨੀਵਾਲਾ 18.55 ਲੱਖ, ਖੁਸ਼ਹਾਲ ਸਿੰਘ ਵਾਲਾ ਤੋਂ ਬਸਤੀ ਗਾਂਧੀ ਨਗਰ ਤੇ 13.54 ਲੱਖ ਰੁਪਏ ਮੁਰੰਮਤ ਲਈ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਹੋਣ ਨਾਲ ਆਵਾਜਾਈ ਸੌਖਾਲੀ ਹੋਵੇਗੀ।

          ਇਸ ਮੌਕੇ ਆਪ ਆਗੂ ਸ. ਕਿੱਕਰ ਸਿੰਘ ਕੁਤਬੇਵਾਲਾ, ਸ. ਗੁਰਜੀਤ ਸਿੰਘ ਚੀਮਾ, ਸ. ਬਲਰਾਜ ਸਿੰਘ ਕਟੋਰਾ, ਸ੍ਰੀ ਦੀਪਕ ਨਾਰੰਗ, ਸ੍ਰੀ ਸੁਖਦੇਵ ਭੱਦਰੂ, ਸ੍ਰੀ ਦਵਿੰਦਰ ਉੱਪਲ ਆਦਿ ਹਾਜ਼ਰ ਸਨ।  

ਸਾਲ 2022 ਦੌਰਾਨ 1 ਲੱਖ 33 ਹਜ਼ਾਰ 576 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੇ 8 ਲੱਖ 53 ਹਜ਼ਾਰ 951 ਪੰਨੇ ਮੁਹੱਈਆ ਕਰਵਾਏ



ਜ਼ਿਲ੍ਹਾ ਫਾਜ਼ਿਲਕਾ ਅੰਦਰ ਚੱਲ ਰਹੇ ਹਨ 6 ਫਰਦ ਕੇਂਦਰ - ਡਿਪਟੀ ਕਮਿਸ਼ਨਰ
ਫ਼ਾਜ਼ਿਲਕਾ, 12 ਜਨਵਰੀ
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜਿਲਕਾ ਵਿਖੇ ਵੱਖ-ਵੱਖ ਤਹਿਸੀਲ ਪੱਧਰ ’ਤੇ ਸਥਾਪਿਤ 6 ਫਰਦ ਕੇਂਦਰ ਲੋਕਾਂ ਨੂੰ ਜਮੀਨੀ ਰਿਕਾਰਡ ਦੀ ਨਕਲ ਮੁਹੱਈਆ ਕਰਵਾਉਣ ਵਿਚ ਅਹਿਮ ਭੁਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 1 ਲੱਖ 33 ਹਜ਼ਾਰ 576 ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨ ਦੇ ਰਿਕਾਰਡ ਦੀਆਂ ਨਕਲਾਂ ਦੇ 8 ਲੱਖ 53 ਹਜਾਰ 951 ਪੰਨੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 2 ਕਰੋੜ 13 ਲੱਖ 48 ਹਜ਼ਾਰ 775 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਫਰਦ ਕੇਂਦਰਾਂ ਵਿਖੇ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਹੋ ਜਾਂਦੀ ਹੈ ਉਥੇ ਹੀ ਪਾਰਦਰਸ਼ੀ ਢੰਗ ਨਾਲ ਜਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੈਬਸਾਈਟ www.plrs.org.in  ਅਤੇ  revenue.punjab.gov.in  ’ਤੇ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦਾ ਹੈ ਅਤੇ ਇਸ ਦਾ ਪਿ੍ਰੰਟ ਆਊਟ ਵੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਸੂਬੇ *ਚੋਂ ਕਿਸੇ ਵੀ ਫਰਦ ਕੇਂਦਰ ਤੋਂ ਆਪਣੀ ਜਮੀਨ ਦੀ ਫਰਦ ਕਢਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਮਾਲਕਾਂ ਲਈ ਵੈਬਸਾਈਟ revenue.punjab.gov.in ਰਾਹੀਂ ਅਪਲਾਈ ਕਰਕੇ ਜ਼ਮੀਨ ਦਾ ਰਿਕਾਰਡ ਡਾਕ ਰਾਹੀਂ ਜਾਂ ਈ.ਮੇਲ ਰਾਹੀਂ ਘਰ ਮੰਗਵਾਉਣ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਹੈ।
ਜ਼ਿਲ੍ਹਾ ਸਿਸਟਮ ਮੈਨੇਜਰ ਸ੍ਰੀ ਅਸ਼ਵਨੀ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੇ ਜਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫਰਦ ਕੇਂਦਰਾਂ ਵਿਖੇ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲੱਗਦਾ ਹੈ, ਜਿਥੇ ਕੇਵਲ 25 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਅਦਾ ਕਰਕੇ ਜਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਫ਼ਾਜ਼ਿਲਕਾ ਵਿਖੇ ਸਾਲ 2022 ਦੌਰਾਨ ਤੱਕ 38 ਹਜ਼ਾਰ 3 ਜਮੀਨ ਮਾਲਕਾਂ ਨੂੰ 2 ਲੱਖ 33 ਹਜ਼ਾਰ 437 ਪੰਨੇ ਦੀਆਂ ਨਕਲਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਅਬੋਹਰ ਵਿਖੇ 31 ਹਜ਼ਾਰ 980 ਲੋਕਾਂ ਨੂੰ 2 ਲੱਖ 13 ਹਜ਼ਾਰ 723 ਪੰਨੇ ਦੀਆਂ ਨਕਲਾਂ ਦਿੱਤੀਆਂ ਹਨ।
ਇਸ ਤੋਂ ਇਲਾਵਾ ਜਲਾਲਾਬਾਦ ਵਿਖੇ 29 ਹਜ਼ਾਰ 796 ਵਿਅਕਤੀਆਂ ਨੂੰ 1 ਲੱਖ 73 ਹਜ਼ਾਰ 579 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ। ਅਰਨੀਵਾਲਾ ਵਿਖੇ 16 ਹਜ਼ਾਰ 295 ਲੋਕਾਂ ਨੂੰ 1 ਲੱਖ 7 ਹਜਾਰ 940 ਪੰਨੇ ਨਕਲਾਂ ਦਿੱਤੀਆਂ ਗਈਆਂ। ਖੂਈਆਂ ਸਰਵਰ ਵਿਖੇ 10 ਹਜ਼ਾਰ 810 ਬਿਨੈਕਾਰਾਂ ਨੂੰ 80 ਹਜ਼ਾਰ 153 ਪੰਨੇ ਨਕਲਾਂ ਮੁਹੱਈਆਂ ਕਰਵਾਈਆਂ ਅਤੇ ਸੀਤੋ ਗੁੰਨੋ ਫਰਦ ਕੇਂਦਰ ਵਿਖੇ 6 ਹਜ਼ਾਰ 692 ਲੋਕਾਂ ਨੂੰ 45 ਹਜ਼ਾਰ 119 ਪੰਨੇ ਨਕਲਾਂ ਦਿੱਤੀਆਂ ਗਈਆਂ।

ਸਿੱਖਿਆ ਵਿਭਾਗ ਵੱਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ




ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ਼ ਕੁਮਾਰ ਅੰਗੀ ਨੇ ਮੀਟਿੰਗ ਕਰਕੇ ਤਿਆਰੀਆਂ ਦਾ ਲਿਆ ਜਾਇਜ਼ਾ


ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਸੇਨੂੰ ਦੁੱਗਲ ਦੀ ਪ੍ਰੇਰਨਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ ਵੱਖ ਸਕੂਲਾਂ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀ ਜਾ ਰਹੀਆਂ ਹਨ।

ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ਼ ਕੁਮਾਰ ਅੰਗੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਰੀਵਿਊ ਮੀਟਿੰਗ ਕੀਤੀ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਐਨ ਸੀ ਸੀ,ਪੀਟੀ ਸ਼ੋ, ਅਤੇ ਸਭਿਆਚਾਰਕ ਪੇਸ਼ਕਾਰੀਆਂ ਦੇ ਇੰਚਾਰਜ਼ ਨੇ ਭਾਗ ਲਿਆ ਅਤੇ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਨੋਡਲ ਅਫ਼ਸਰ ਮੁੱਖ ਅਧਿਆਪਕ ਸਤਿੰਦਰ ਬੱਤਰਾ ਨੇ ਦੱਸਿਆ ਕਿ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੀ ਚੋਣ ਲਈ ਚੋਣ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਤਾਂ ਜੋ ਜ਼ਿਲ੍ਹਾ ਪੱਧਰੀ ਸਮਾਗਮ ਲਈ ਉੱਚ ਕੋਟੀ ਦੀਆਂ ਸੱਭਿਆਚਾਰਕ ਅਤੇ ਦੇਸ਼ ਭਗਤੀ ਨੂੰ ਸਮੱਰਪਿਤ ਆਈਟਮਾਂ ਦੀ ਚੋਣ ਕੀਤੀ ਜਾ ਸਕੇ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਹੈਸਲ ਚੈਕਿੰਗ ਦੀਆਂ ਮਿੱਤੀ ਬਾਰੇ ਵੀ ਸਬੰਧਤ ਸਕੂਲਾਂ ਨੂੰ ਦੱਸਿਆ ਗਿਆ। ਉਹਨਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਯਤਨ ਕੀਤੇ ਜਾਣ। ਇਸ ਮੌਕੇ ਤੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਗਤੀਵਿਧੀਆਂ ਦੇ ਇੰਚਾਰਜ਼ ਮੌਜੂਦ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਦੌਲਤ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਕੈਨਵਾਲਾ ਵਿਖੇ ਦਫ਼ਤਰ ਦਾ ਕੀਤਾ ਉਦਘਾਟਨ

 








ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਅਧਿਆਪਕਾਂ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਵੱਲੋਂ ਬਲਾਕ ਖੂਈਆਂ ਸਰਵਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਕੈਨਵਾਲਾ ਵਿਖੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਸਕੂਲ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਫ਼ਤਰ ਦਾ ਹੋਣਾ ਜ਼ਰੂਰੀ ਹੈ।ਉਹਨਾਂ ਕਿਹਾ ਕਿ ਸਾਡੇ ਇਸ ਪ੍ਰਾਇਮਰੀ ਸਕੂਲ ਵੱਲੋਂ ਦਫ਼ਤਰ ਸਥਾਪਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਸਕੂਲ ਮੁੱਖੀ ਅਤੇ ਸਮੂਹ  ਸਟਾਫ ਨੇ ਆਪਣੀ ਮਿਹਨਤ ਨਾਲ ਬਕੈਨਵਾਲਾ ਸਕੂਲ ਦੀ ਨੁਹਾਰ ਬਦਲੀ ਹੈ ।ਇਸ ਲਈ ਸਮੂਹ ਸਟਾਫ ਵਧਾਈ ਦਾ ਪਾਤਰ ਹੈ। ਇਸ ਮੌਕੇ ਤੇ ਸਕੂਲ ਮੁੱਖੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਸਟਾਫ ਇੱਕ ਟੀਮ ਵਾਂਗ ਕੰਮ ਕਰਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੇ ਸਹਿਯੋਗ ਨਾਲ ਸਕੂਲ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਤੇ ਸਮੂਹ ਸਟਾਫ ,ਸਕੂਲ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਦੇ ਪੰਤਵੰਤੇ ਮੌਜੂਦ ਸਨ।

ਮਾਘੀ ਮੇਲੇ ਤੇ ਆਉਣ ਵਾਲੇ ਇੰਨ੍ਹਾਂ ਰੂਟ ਪਲਾਨਾਂ ਤੇ ਹੀ ਆਉਣ


 

ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਕਿਸੇ ਵੀ ਸ਼ਰਧਾਲੂ ਨੂੰ ਨਹੀ ਆਉਣ ਦਿੱਤੀ ਜਾਵੇਗੀ ਮੁਸ਼ਕਲ 

 

ਸ੍ਰੀ ਮੁਕਤਸਰ ਸਾਹਿਬ, 12 ਜਨਵਰੀ 

 -ਚਾਲੀ ਮੁਕਤਿਆਂ ਦੀ ਯਾਦ ਵਿਚ ਲਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵੱਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਜੀ ਨੇ ਦਿੱਤੀ।

ਉਹਨਾਂ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜਿਲਾ ਪ੍ਰਸ਼ਾਸਨ ਵੱਲੋਂ 7 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ। 

1. ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ:- ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਅਤੇ ਡੀ.ਏ.ਵੀ ਸਕੂਲ ਕੋਟਕਪੂਰਾ ਰੋਡ ਵਿਖੇ ਹੋਵੇਗੀ।

2. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਪਰ ਹੋਵੇਗੀ।

3. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ।

4. ਅਬਹੋਰ/ਪੰਨੀਵਾਲਾ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ:- ਅਬੋਹਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ।

5. ਜਲਾਲਾਬਾਦ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ:- ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ।

6. ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ:- ਯਾਦਗਾਰੀ ਗੇਟ ਗੁਰੂਹਰਸਹਾਏ ਰੋਡ ਪਰ ਹੋਵੇਗੀ।

7. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ:- ਸਾਹਮਣੇ 220 ਕੇ.ਵੀ ਸਬ ਸਟੇਸ਼ਨ ਨੇੜੇ ਬਿਜਲੀ ਘਰ ਫਿਰੋਜ਼ਪੁਰ ਰੋਡ ਪਰ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਐਸ.ਐਸ.ਪੀ. ਜੀ ਨੇ ਦੱਸਿਆਂ ਕਿ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਜਿਲਿਆਂ ਦੀ ਟਰੈਫਿਕ ਪੁਲਿਸ ਨੂੰ ਇਸ ਸੰਬੰਧੀ ਚੌਕਿਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।

          

ਪਾਰਕਿੰਗ ਲਈ 09 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆ ਗਈਆ ਹਨ।

ਪੁਲਿਸ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ 09 ਥਾਵਾਂ ਤੇ ਵਹੀਕਲਾਂ ਲਈ ਪਾਰਕਿੰਗਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਲਾ ਪੁਲਿਸ ਮੁੱਖੀ ਨੇ ਇਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ

1. ਕੋਟਕਪੂਰਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਦੁਸਹਿਰਾ ਗਰਾਊਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।

2. ਪਿੰਡ ਥਾਂਦੇਵਾਲਾ, ਉਦੇਕਰਨ, ਸੰਗੂ ਧੋਣ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਵਹੀਕਲਾਂ ਦੀ ਪਾਰਕਿੰਗ:-ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ।

3. ਬਠਿੰਡਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਹਰਿਆਲੀ ਪੈਟਰੋਲ ਪੰਪ ਸਾਹਮਣੇ ਡਾਕਟਰ ਦਿਨੇਸ਼ ਦਾ ਪਲਾਟ ਅਤੇ ਖਾਲੀ ਪਲਾਟ ਸਾਹਮਣੇ ਖੇਤੀਬਾੜੀ ਦਫਤਰ ।

4. ਸ਼ਹਿਰ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਬਾਬਾ ਦੀਪ ਸਿੰਘ ਹੈਲਥ ਕਲੱਬ ਬਠਿੰਡਾ ਰੋਡ ਦੇ ਪਿੱਛੇ ।

5. ਮਲੋਟ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ।

6. ਅਬੋਹਰ ਰੋਡ, ਮੌੜ ਰੋਡ, ਬਲਮਗੜ ਰੋੜ, ਗੁਰੂਹਰਸਹਾਏ ਰੋਡ ਅਤੇ ਜਲਾਲਾਬਾਦ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ।

7. ਸ਼ਹਿਰ ਵਿੱਚੋਂ ਵਹੀਕਲਾਂ ਤੇ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ :-ਰੈਡ ਕਰਾਸ ਭਵਨ ਨੇੜੇ ਗੁਰੁ ਗੋਬਿੰਦ ਸਿੰਘ ਪਾਰਕ।

8. ਪਿੰਡ ਬੂੜਾ ਗੁੱਜਰ , ਪਿੰਡ ਚੌਤਰਾ, ਫਿਰੋਜਪੁਰ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਕਾਲੌਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ।

9. ਫਿਰੋਜਪੁਰ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ:- ਗੌਰਮਿੰਟ ਕਾਲਜ਼ ਸ੍ਰੀ ਮੁਕਤਸਰ ਸਾਹਿਬ ਅਤੇ ਮਾਡਲ ਟਾਊਨ ਦੇ ਨਜ਼ਦੀਕ ਖਾਲੀ ਪਲਾਟ ਵਿੱਚ।

                

ਸ਼ਹਿਰ ਦੇ ਬਾਹਰੋ ਜਾਣ ਵਾਲੇ ਲੈਣ ਇਹ ਰੂਟ

1. ਮਲੋਟ ਰੋਡ ਤੋਂ ਕੋਟਕਪੂਰਾ, ਫਰੀਦਕੋਟ, ਮੋਗਾ ਜਾਣ ਲਈ ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਉਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ  ਉਦੇਕਰਨ  ਹੁੰਦੇ ਹੋਏ ਅੱਗੇ ਜਾਣਗੇ।

2. ਪੰਨੀਵਾਲਾ, ਅਬੋਹਰ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਫਰੀਦਕੋਟ, ਮੋਗਾ ਜਾਣ ਲਈ ਯਾਦਗਾਰੀ ਗੇਟ ਅਬੋਹਰ ਰੋਡ, ਪਿੰਡ ਗੋਨਿਆਣਾ ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਉਸ ਤੋਂ ਪਿੰਡ ਸੰਗੂਧੌਣ ਤੋਂ ਨਵਾਂ ਬਾਈਪਾਸ  ਉਦੇਕਰਨ  ਹੁੰਦੇ ਹੋਏ ਅੱਗੇ ਜਾਣਗੇ।

3. ਜਲਾਲਾਬਾਦ ਅਤੇ ਗੁਰੂਹਰਸਹਾਏ ਰੋਡ ਤੋਂ ਮਲੋਟ, ਬਠਿੰਡਾ ਜਾਣ ਲਈ ਸੋਹਣੇਵਾਲਾ ਤੋਂ ਪਿੰਡ ਬਧਾਈ ਤੋਂ ਚੁਰੱਸਤਾ ਗੋਬਿੰਦ ਨਗਰੀ ਅਬੋਹਰ ਰੋਡ ਨੇੜੇ ਯਾਦਗਾਰੀ ਗੇਟ ਤੋਂ ਪਿੰਡ ਗੋਨਿਆਣਾ, ਨਵਾਂ ਬਾਈਪਾਸ ਨੇੜ੍ਹੇ ਰਾਧਾ ਸੁਆਮੀ ਡੇਰਾ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਹੁੰਦੇ ਹੋਏ ਅੱਗੇ ਜਾਣਗੇ।

4. ਕੋਟਕਪੂਰਾ ਰੋਡ ਤੋਂ ਬਠਿੰਡ, ਅਬੋਹਰ,ਮਲੋਟ ਜਾਣ ਲਈ ਚੁਰੱਸਤਾ  ਨੇੜੇ ਸਕੂਲ ਜੀ.ਟੀ.ਰੋਡ ਪਿੰਡ ਝਬੇਲਵਾਲੀ ਤੋਂ ਪਿੰਡ ਥਾਂਦੇਵਾਲਾ ਤੋਂ ਪਿੰਡ ਸੰਗੂਧੌਣ ਤੋਂ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਪਿੰਡ ਬਰਕੰਦੀ ਤੋਂ ਮਲੋਟ ਰੋਡ ਨੇੜੇ ਸੇਤੀਆ ਪੇਪਰ ਮਿੱਲ ਹੁੰਦੇ ਹੋਏ ਅੱਗੇ ਜਾਣਗੇ।

5. ਕੋਟਕਪੂਰ ਰੋਡ ਤੋਂ ਫਿਰੋਜਪੁਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਚੌਰਸਤਾ ਨੇੜੇ ਵਿਜੈ ਰਤਨ ਪੈਲਸ ਪਿੰਡ ਉੱਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋੜ, ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।

6. ਮਲੋਟ ਰੋਡ ਤੋਂ ਫਿਰੋਜਪੂਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਨਵਾਂ ਬਾਈ ਪਾਸ ਨੇੜੇ ਰਾਧਾ ਸੁਆਮੀ ਡੇਰਾ ਮਲੋਟ ਰੋਡ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ ਪਿੰਡ ਸੰਗੂਧੋਣ ਤੋਂ ਚੌਰਸਤਾ ਨਵਾ ਬਾਈਪਾਸ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ਼ ਫਿਰੋਜਪੁਰ ਰੋਡ ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂਹਰਸਹਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।

ਬੋਕਸ ਲਈ ਪ੍ਰਸਤਾਵਿਤ

ਐਸ.ਐਸ ਪੀ ਜੀ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਸ਼ਰਧਾਲੂਆ ਲਈ 07 ਪੁਲਿਸ ਸਹਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਣ ਤੇ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ।

1. ਕੋਟਕਪੂਰਾ ਰੋਡ ਨੇੜੇ ਡਾ.ਕੇਹਰ ਸਿੰਘ ਦੀ ਕੋਠੀ ।

2. ਬਠਿੰਡਾ ਰੋਡ ਨੇੜੇ ਪੁਰਾਣਾ ਦਫਤਰ ਜਿਲ੍ਹਾ ਉਦਯੋਗ ਕੇਂਦਰ।

3. ਮੇਨ ਗੇਟ ਮੇਲਾ ਗਰਾਉਂਡ ਦੇ ਨਜ਼ਦੀਕ ਮਲੋਟ ਰੋਡ ਪਰ।

4. ਮੰਗੇ ਦਾ ਪੰਪ ਦੇ ਪਿੱਛੇ ਡੇਰਾ ਭਾਈ ਮਸਤਾਨ ਸਿੰਘ ਸਕੂਲ।

5. ਅਬੋਹਰ ਰੋਡ ਬਾਈਪਾਸ ਚੌਂਕ।

6. ਨੇੜੇ ਗੁਰੂ ਨਾਨਕ ਕਾਲਜ਼ (ਲੜਕੀਆ) ਟਿੱਬੀ ਸਾਹਿਬ ਰੋਡ।

7. ਗੁਰੂਹਰਸਹਾਏ ਰੋਡ ਪਿੰਡ ਲੰਬੀ ਢਾਬ (ਪਸ਼ੂ ਮੇਲਾ)।

ਮੇਲੇ ਵਿੱਚ ਰਹੋ ਸਾਵਧਾਨ

ਐਸ.ਐਸ.ਪੀ ਸ. ਉਪਿੰਦਜੀਤ ਸਿੰਘ ਘੁੰਮਣ ਆਈ.ਪੀ.ਐਸ. ਜੀ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਸੰਭਾਲ ਕਰਨ। ਉਹਨਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 80543-70100, 80549-42100(ਵਟਸ ਐੱਪ), 112 ਤੇ ਸੰਪਰਕ ਕਰ ਸਕਦੇ ਹਨ।

Jan 11, 2023

ਯੂ ਡਾਇਸ ਸਰਵੇ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ 1012 ਸਕੂਲ ਮੁੱਖੀਆਂ ਨੂੰ ਦਿੱਤੀ ਟ੍ਰੇਨਿੰਗ




ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ  ਯੂ ਡਾਇਸ ਸਰਵੇ ਦਾ ਕੰਮ ਮੁਕੰਮਲ ਕੀਤਾ ਜਾਣਾ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ 1012 ਸਕੂਲ ਮੁੱਖੀਆਂ ਜਾ ਉਹਨਾਂ ਦੁਆਰਾ ਨਿਯੁਕਤ ਸਕੂਲ ਨੋਡਲ ਨੂੰ ਯੂ ਡਾਇਸ ਸਰਵੇ ਦਾ ਕੰਮ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਸਬੰਧ਼ੀ ਟਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ  ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਇਹ ਸਰਵੇਖਣ ਕਰਵਾਇਆ ਜਾਂਦਾ ਹੈ ਜਿਸ ਦੇ ਅਧਾਰ ਤੇ ਭਵਿੱਖ ਦੀ ਯੋਜਨਾਬੰਦੀ ਕੀਤੀ ਜਾਂਦੀ ਹੈ। ਇਸ ਵਾਰ ਯੂ ਡਾਇਸ ਪਲੱਸ ਪੋਰਟਲ ਤੇ ਸਾਰੀ ਜਾਣਕਾਰੀ ਸਕੂਲਾ ਵੱਲੋਂ ਖੁਦ ਭਰੀ ਜਾਣੀ ਹੈ। ਜਿਸ ਵਿਚ ਸਕੂਲਾ ਦੀਆਂ ਬੁਨਿਆਦੀ ਸਹੂਲਤਾਂ , ਵਿਦਿਆਰਥੀਆਂ ਦੀ ਗਿਣਤੀ, ਵਿਦਿਆਰਥੀ ਅਧਿਆਪਕ ਅਨੁਪਾਤ, ਵਿਦਿਆਰਥੀਆਂ ਦੇ ਨਤੀਜੇ ,ਪ੍ਰਾਪਤ ਗ੍ਰਾਂਟਾਂ ਆਦਿ ਦੀ ਵਿਸਤਾਰਤ ਜਾਣਕਾਰੀ ਦਿੱਤੀ ਜਾਵੇਗੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਇਸ ਸਰਵੇਖਣ ਰਾਹੀਂ ਪ੍ਰਾਪਤ ਅੰਕੜਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਮੱਗਰ ਸਿੱਖਿਆ ਅਭਿਆਨ ਤਹਿਤ ਸੂਬਾ ਸਰਕਾਰ ਨੂੰ ਫੰਡ ਜਾਰੀ ਕਰਦੀ ਹੈ ਅਤੇ ਭਵਿੱਖ ਲਈ ਯੋਜਨਾਬੰਦੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਜੁੰਮੇਵਾਰੀ ਬਣਦੀ ਹੈ ਕਿ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜੀਏ। 

ਜ਼ਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਮਨੋਜ ਗੁਪਤਾ ਨੇ ਦੱਸਿਆ ਕਿ ਇਸ ਸਰਵੇਖਣ ਰਾਹੀਂ ਜ਼ਿਲ੍ਹਾ ਫ਼ਾਜ਼ਿਲਕਾ ਦੇ 6 ਕੇਂਦਰੀ ਵਿਦਿਆਲੇ,14 ਏਡਿਡ,700 ਸਰਕਾਰੀ ਅਤੇ 292 ਪ੍ਰਾਈਵੇਟ ਸਕੂਲਾਂ  ਸਮੇਤ ਕੁੱਲ 1012 ਸਕੂਲਾਂ ਨੂੰ ਕਵਰ ਕੀਤਾ ਜਾਣਾ ਹੈ। ਸੁਰਿੰਦਰ ਕੁਮਾਰ, ਅਮਨ ਵਾਟਸ ਅਤੇ ਮੈਡਮ ਸੋਨੀਆ ਸ਼ਰਮਾ ਵੱਲੋਂ ਹਾਜ਼ਰੀਨ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਜਾ ਰਹੀ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਸਮੂਹ ਬੀਪੀਈਓ,ਸੀਐਚਟੀ ਅਤੇ ਸਕੂਲ ਮੁੱਖੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਫੂਡ ਸੇਫਟੀ ਅਤੇ ਹੈਲਥੀ ਡਾਇਟ ਸਬੰਧੀ ਜਿਲ੍ਹਾ ਲੈਵਲ ਐਡਵਾਇਜਰੀ ਕਮੇਟੀ ਦੀ ਮੀਟਿੰਗ

 


ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਸਾਰੇ ਲੋਕ ਜਰੂਰ ਕਰਵਾਉਣ ਆਪਣੀ ਫੂਡ ਸੇਫਟੀ ਸਬੰਧੀ ਰਜਿਸਟ੍ਰੇਸ਼ਨ
ਸ੍ਰੀ ਮੁਕਤਸਰ ਸਾਹਿਬ 11 ਜਨਵਰੀ
ਦਫਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਫੂਡ ਸੇਫਟੀ ਅਤੇ ਹੈਲਥੀ ਡਾਇਟ ਸਬੰਧੀ ਜਿਲ੍ਹਾ ਲੈਵਲ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ. ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਗਈ।
                               ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰਾ ਵੱਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਅਧੀਨ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
                             ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਆਨ-ਲਾਇਨ ਐਫ.ਐਸ.ਐਸ.ਆਈ. ਦੇ ਪੋਰਟਲ ਤੇ ਜਾ ਕੇ ਕੋਈ ਵੀ ਵਿਅਕਤੀ ਖੁਦ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਰਨ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਉਸ ਦੇ ਮੋਬਾਇਲ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਨੂੰ ਫੌਸ ਟੈਕ ਟ੍ਰੇਨਿੰਗ ਪ੍ਰਾਪਤ ਕਰਨੀ ਜਰੂਰੀ ਕੀਤੀ ਗਈ ਹੈ। ਜੋ ਕਿ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ।
                             ਉਨ੍ਹਾਂ ਸਾਰੇ ਫੂਡ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੂਡ ਤਿਆਰ ਕਰਨ ਵਾਲੇ ਮਾਲਿਕ ਜਾਂ ਮੁਲਾਜਮਾਂ ਨੂੰ ਇਹ ਟ੍ਰੇਨਿੰਗ ਜਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਵੱਖ-ਵੱਖ ਜਗ੍ਹਾ ਤੇ ਈਟ ਰਾਈਟ ਕੈਂਪਸ ਬਣਾਏ ਜਾਣਗੇ ਅਤੇ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਨੂੰ ਪਹਿਲਾ ਈਟ ਰਾਇਟ ਕੈਂਪ ਬਣਾਇਆ ਜਾਵੇਗਾ।ਇਸ ਮੌਕੇ ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਫੂਡ ਸੇਫਟੀ ਐਕਟ ਨੂੰ ਜਿਲ੍ਹੇ ਵਿੱਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ ਅਤੇ ਮਾਘੀ ਮੇਲੇ ਦੋਰਾਨ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆਂ ਤੇ ਵਿਸ਼ੇਸ਼ ਧਿਆਨ ਰੱਖਣ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਸਮੇਂ ਸਮੇਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਫੂਡ ਸੇਫਟੀ ਟੀਮ ਵੱਲੋਂ ਕੀਤੀ ਜਾਵੇਗੀ। ਜਿਥੇ ਕਿਤੇ ਕੋਈ ਮਿਲਾਵਟ ਦਾ ਸ਼ੱਕ ਹੋਵੇਗਾ ਤਾਂ ਉਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣਗੇ ਅਤੇ ਮਿਲਾਵਟ ਖੋਰਾ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਘੀ ਮੇਲੇ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ ਦੀ ਖ੍ਰੀਦ ਕਰਨ ਸਮੇਂ ਧਿਆਨ ਰੱਖਿਆ ਜਾਵੇ ਅਤੇ ਸਾਫ ਸੁਧਰੀਆਂ ਅਤੇ ਮਿਆਰੀ ਚੀਜਾਂ ਦੀ ਹੀ ਵਰਤੋਂ ਕੀਤੀ ਜਾਵੇ।
                         ਇਸ ਮੌਕੇ ਅਭਿਨਵ ਖੋਸਲਾ ਫੂਡ ਸੇਫਟੀ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਰਬਜੀਤ ਸਿੰਘ ਫੂਡ ਕਲਰਕ ਹਾਜਰ ਸਨ।  

Jan 10, 2023

ਸਕਿਊਰਿਟੀ ਗਾਰਡ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 12 ਜਨਵਰੀ ਨੂੰ : ਡਿਪਟੀ ਕਮਿਸ਼ਨਰ




          ਬਠਿੰਡਾ, 10 ਜਨਵਰੀ : ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸੇ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਚੈਕਮੇਟ ਸਕਿਉਰਿਟੀ ਲਿਮਟਿਡ ਦੇ ਸਹਿਯੋਗ ਨਾਲ ਸਕਿਊਰਿਟੀ ਗਾਰਡ (ਕੇਵਲ ਲੜਕੇ) ਦੀਆਂ ਅਸਾਮੀਆਂ ਲਈ 12 ਜਨਵਰੀ 2023 ਨੂੰ ਬੀ.ਡੀ.ਪੀ.ਓ. ਦਫਤਰ ਨਥਾਣਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

          ਇਸ ਮੌਕ ਜ਼ਿਲ੍ਹਾ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਘੱਟੋ ਘੱਟ ਯੋਗਤਾ 10 ਵੀਂ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ। ਉਮਰ ਹੱਦ 19 ਤੋਂ 35 ਸਾਲ ਅਤੇ ਕੱਦ 5 ਫੁੱਟ 7 ਇੰਚ, ਭਾਰ 50 ਕਿਲੋ, ਹੋਣਾ ਲਾਜ਼ਮੀ ਹੋਵੇ। ਉਨ੍ਹਾਂ ਕਿਹਾ ਕਿ ਇੰਟਰਵਿਓ ਲਈ ਆਉਣ ਵਾਲੇ ਪ੍ਰਾਰਥੀ ਆਪਣਾ ਬਾਇਓਡਾਟਾ ਤੇ ਜ਼ਰੂਰੀ ਦਸਤਾਵੇਜ ਲੈ ਕੇ ਬੀ.ਡੀ.ਪੀ.ਓ. ਦਫਤਰ, ਨਥਾਣਾ ਵਿਖੇ 12 ਜਨਵਰੀ 2023 ਨੂੰ ਸਵੇਰੇ 10 ਵਜੇ ਪਹੁੰਚ ਸਕਦੇ ਹਨ।

          ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਨਾਲ ਹੀ ਈ.ਐਸ.ਆਈ. ਤੋਂ ਇਲਾਵਾ ਪੀ.ਐਫ. ਦੀ ਸੁਵਿਧਾ ਵੀ ਹੋਵੇਗੀ। ਚੁਣੇ ਹੋਏ ਪ੍ਰਾਰਥੀਆਂ ਨੂੰ ਪੰਜਾਬ ਵਿੱਚ ਕਿਤੇ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98729-83531 ਤੇ ਸੰਪਰਕ ਕੀਤਾ ਜਾਵੇ।

          ਇਸ ਸਬੰਧੀ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵੱਲੋਂ ਸਮੇਂ-ਸਮੇਂ ਸਿਰ ਪਲੇਸਮੈਂਟ ਕੈਪਾਂ ਅਤੇ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਨੂੰ ਆਪਣੇ ਮੋਬਾਇਲ ਤੇ ਸੇਵ ਕਰ ਲੈਣ ਤਾਂ ਜੋ ਦਫਤਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਮਿਲ ਸਕੇ।

 


ਹੁੱਕਾ ਬਾਰ ਚਲਾਉਣ, ਈ ਸਿਗਰਟ ਅਤੇ ਖੁੱਲੀ ਸਿਗਰਟ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ: ਜ਼ਿਲ੍ਹਾ ਸਿਹਤ ਅਫਸਰ


ਫਿਰੋਜ਼ਪੁਰ, 10 ਜਨਵਰੀ 2023:

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁੱਕਾ ਬਾਰ ਚਲਾਉਣਈ ਸਿਗਰਟ ਅਤੇ ਖੁੱਲੀ ਸਿਰਟ ਵੇਚਣ ਵਾਲਿਆਂ ਖਿਲਾਫ ਕੋਟਪਾ ਐਕਟ 2003‘ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਸਿਹਤ ਅਫਸਰ ਡਾ. ਹਰਕੀਰਤ ਸਿੰਘ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਹਰਕੀਰਤ ਸਿੰਘ ਨੇ ਕਿਹਾ ਕਿ ‘ਕੋਟਪਾ ਐਕਟ 2003‘ ਅਧੀਨ 9 ਜਨਵਰੀ ਤੋਂ 15 ਜਨਵਰੀ 2023 ਤੱਕ ਵਿਸ਼ੇਸ਼ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਕੋਟਪਾ ਐਕਟ 2003‘ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਕੂਲਕਾਲਜਾਂ ਆਦਿ ਦੇ 100 ਮੀਟਰ ਘੇਰੇ ਅੰਦਰ ਕੋਈ ਵੀ ਤੰਬਾਕੂ ਜਾਂ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ ‘ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ ਆਦਿ ਵਿਖੇ ਤੰਬਾਕੂ ਨੋਸ਼ੀ ਬਾਰੇ ਚਿਤਾਵਨੀ ਬੋਰਡ ਲੱਗਿਆ ਹੋਣਾ ਰੂਰੀ ਹੈ ਨਹੀਂ ਤਾਂ ਸੰਸਥਾ ਦੇ ਮੁਖੀ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ, ਖੋਖਾ ਮਾਲਿਕ ਗਾਹਕ ਨੂੰ ਖੁੱਲੀ ਸਿਗਰਟਲਾਇਟਰਮਾਚਸ ਅਤੇ ਸੁਗੰਧਤ ਤੰਬਾਕੂ ਨਹੀਂ ਵੇਚ ਸਕਦਾ ਅਤੇ ਦੁਕਾਨ ਤੇ ਚਿਤਾਵਨੀ ਬੋਰਡ ਲੱਗਿਆਂ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਰਿਆਨਾ, ਮਨਿਆਰੀ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ‘ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਅਜਿਹਾ ਕਰਨ ਕਰਨ ਦੀ ਸੂਰਤ ਵਿੱਚ ਸਜਾ ਤੇ ਜ਼ੁਰਮਾਨਾ ਹੋਣ ਦੇ ਨਾਲ ਹੀ ਦੁਕਾਨ ਦਾ ਫੂਡ ਲਾਇਸੰਸ ਰੱਦ ਕੀਤਾ ਜਾਵੇਗਾ।

ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ



ਜਰੂਰਤਮੰਦਾਂ ਨੂੰ ਯੋਜਨਾਬੱਧ ਤਰੀਕੇ ਨਾਲ ਮੁਹੱਈਆ ਕਰਵਾਏ ਜਾਣਗੇ ਇਹ ਗਰਮ ਕੱਪੜੇ

ਫ਼ਰੀਦਕੋਟ 10 ਜਨਵਰੀ

 ਸਰਦੀ ਕਾਰਨ ਪੈ ਰਹੀ ਹੱਡ ਚੀਰਵੀਂ ਠੰਡ ਤੇ ਧੁੰਦ ਕਾਰਨ ਆਮ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਮੁਹੱਈਆ ਕਰਵਾਉਣ ਦੇ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਤਾ ਕੁਲੈਕਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਵੀ ਵਿਅਕਤੀ ਪੁਰਾਣੇ ਅਤੇ ਨਵੇਂ ਕੱਪੜੇ ਦੇ ਸਕਦਾ ਹੈ।ਇਹ ਗਰਮ ਕੱਪੜੇ ਜਰੂਰਤਮੰਦਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਆਈ.ਏ.ਐੱਸ. ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਸ ਨੇਕ ਕੰਮ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।

        ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਵੱਧ ਰਹੀ ਸਰਦੀ ਦੇ ਮੱਦੇਨਜ਼ਰ ਵੱਧ ਰਹੀ ਠੰਡ ਕਾਰਨ ਜਰੂਰਤਮੰਦਾਂ ਨੂੰ ਗਰਮ ਕਪੱੜਿਆ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਸਾਡੇ ਘਰਾਂ ਦੇ ਵਿੱਚ ਕਈ ਗਰਮ ਕੱਪੜੇ ਏਦਾ ਦੇ ਹੁੰਦੇ ਹਨ ਜੋ ਛੋਟੇ ਹੋ ਜਾਣ ਕਰਕੇ ਵਰਤੋਂ ਦੇ ਵਿੱਚ ਨਹੀਂ ਆਉਂਦੇ। ਇਹ ਗਰਮ ਕੱਪੜੇ ਕਿਸੇ ਹੋਰ ਦੇ ਕੰਮ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਗਰਮ ਕੱਪੜੇ, ਕੰਬਲ, ਰਜਾਈਆਂ ਉਕਤ ਕੁਲੈਕਸ਼ਨ ਸੈਂਟਰ ਵਿਖੇ ਦੇ ਸਕਦਾ ਹੈ। ਜਿਸ ਨੂੰ ਬਾਅਦ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਜਾਣਗੇ।

 

 ਇਹ ਸਹਾਇਤਾ ਕੁਲੈਕਸ਼ਨ ਸੈਂਟਰ ਸੇਵਾ ਕੇਂਦਰ ਫਰੀਦਕੋਟ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਗਰੀਬ ਲੋਕਾਂ ਦੀ ਮਦਦ ਲਈ ਠੰਡ ਤੋਂ ਬਚਾਅ ਲਈ ਗਰਮ ਕੱਪੜੇ,ਕੰਬਲ ਆਦਿ ਬਿਲਕੁਲ ਮੁਫਤ ਦਿੱਤੇ ਜਾਣਗੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂਅਧਿਕਾਰੀਆਂਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰ ਵਿਖੇ ਸਥਾਪਿਤ ਮਦਦ ਕੁਲੈਕਸ਼ਨ ਸੈਂਟਰ ਵਿੱਚ ਵੱਧ ਤੋਂ ਵੱਧ ਗਰਮ ਕੱਪੜੇ ਅਤੇ ਹੋਰ ਠੰਡ ਤੋਂ ਬਚਾਅ ਲਈ ਜ਼ਰੂਰੀ ਵਸਤਾਂ ਜਮ੍ਹਾਂ ਕਰਵਾਉਣ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

 

ਹਲਕੇ ਦੇ ਪਿੰਡਾਂ ਦਾ ਹੋਵੇਗਾ ਸਰਵਪੱਖੀ ਵਿਕਾਸ: ਰਜ਼ਨੀਸ ਦਹੀਆ



ਵੱਖ-ਵੱਖ ਵਿਭਾਗਾਂ ਤੋਂ ਵਿਕਾਸ ਪ੍ਰਾਜੈਕਟਾਂ, ਯੋਜਨਾਵਾਂ ਸਬੰਧੀ ਲਈ ਜਾਣਕਾਰੀ

ਅਧਿਕਾਰੀਆਂ ਨੂੰ ਵਿਕਾਸ ਸਕੀਮਾਂ, ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਹਦਾਇਤ

ਫਿਰੋਜ਼ਪੁਰ, 10 ਜਨਵਰੀ 2023

          ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦਾ ਸਰਵਪੱਖੀ ਵਿਕਾਸ ਕਰੇਗੀ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾ ਕ ਰਾਜ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਸਰਕਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਹਲਕੇ ਦੇ ਆਪ ਆਗੂਆਂ ਨਾਲ ਮੀਟਿੰਗ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

          ਮੀਟਿੰਗ ਦੌਰਾਨ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਦੱਸਿਆ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਜਿਨ੍ਹਾਂ ਸਹੂਲਤਾਂ ਦੀ ਘਾਟ ਹੈ ਉਹ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹਲਕੇ ਦਾ ਸਰਵਪੱਖੀ ਵਿਕਾਸ ਪਾਰਟੀ ਦੀਆਂ ਨੀਹਾਂ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਹੀ ਉਦੇਸ਼ ਹੈ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਹੇਠਲੇ ਪੱਧਰ ਤੱਕ ਉਪਲਬਧ ਕਰਵਾਉਣਾ ਹੈ। ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਉਨ੍ਹਾਂ ਦੇ ਵਿਭਾਗਾਂ ਅਧੀਨ ਆਉਂਦੀਆਂ ਸਕੀਮਾਂ, ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਅਤੇ ਪਿੰਡਾਂ ਤੋਂ ਆਏ ਆਪ ਆਗੂਆਂ ਨੂੰ ਉਨ੍ਹਾਂ ਸਕੀਮਾਂ ਤੋਂ ਜਾਣੂ ਕਰਵਾਇਆ।

          ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪੋ-ਆਪਣੇ ਵਿਭਾਗਾਂ ਦੀਆਂ ਸਕੀਮਾਂ ਜਿਵੇਂ ਪੇਂਡੂ ਵਿਕਾਸ, ਪੈਨਸ਼ਨ ਸਕੀਮ, ਸ਼ਗਨ ਸਕੀਨ, ਲਿੰਕ ਸੜਕਾਂ, ਸਿੱਖਿਆ ਨਾਲ ਸਬੰਧਤ ਹੋਰ ਵੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵਿਧਾਇਕ ਸ੍ਰੀ ਦਹੀਆ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਦੀਆਂ ਸਾਰੀਆਂ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਬਣਦੇ ਰੂਲਾਂ ਮੁਤਾਬਕ ਲਾਭ ਦੇਣਾ ਯਕੀਨੀ ਬਣਾਉਣ।

          ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਕਿਉਂਕਿ ਹੁਣ ਸਰਕਾਰੀ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਚੁੱਕਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਵੀ ਮਿਲਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸੜਕਾਂ ਦੇ ਬਰਮਾਂ ਤੋਂ ਕਬਜ਼ੇ ਹਟਾ ਕੇ ਮਿੱਟੀ ਪਾਈ ਜਾਵੇਗੀ ਅਤੇ ਜੇਕਰ ਕਿਸੇ ਕਿਸਾਨ ਵੱਲੋਂ  ਸੜਕਾਂ ਦੇ ਨਾਲ ਜਗ੍ਹਾ ਮੱਲੀ ਹੋਈ ਹੈ ਤਾਂ ਉਹ ਹੁਣ ਸਬੰਧਤ ਵਿਭਾਗ ਨੂੰ ਸਹਿਯੋਗ ਦੇਣ ਤਾਂ ਜੋ ਸੜਕਾਂ ਨੂੰ ਚੌੜੀਆਂ ਕੀਤਾ ਜਾ ਸਕੇ ਅਤੇ ਆਵਾਜਾਈ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ।

          ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਜਸਵੰਤ ਸਿੰਘ ਬੜੈਚ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਰਾਜੀਵ ਕੁਮਾਰ ਛਾਬੜਾ, ਸ੍ਰੀ ਰੌਬੀ ਸੰਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਤੋਂ ਆਏ ਆਪ ਆਗੂ  ਹਾਜ਼ਰ ਸਨ।