ਪ੍ਰਰਾਕਰਮ ਦਿਵਸ ਦੇ ਮੌਕੇ ਤੇ ਸੋਮਵਾਰ ਨੂੰ ਕਈ ਅਨਾਮ ਦਵੀਪੋਂ ਦੇ ਨਾਮ ਰੱਖੇ ਜਾਣਗੇ। ਇਸ ਖਾਸ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਡੇਮਾਨ ਅਤੇ ਨਿਕੋਬਾਰ ਦੇ 21 ਅਨਾਮ ਦਵੀਪੋਂ ਦੇ ਨਾਮ ਰੱਖਣਗ। ਇਹ ਨਾਮ ਪਰਮਵੀਰ ਚੱਕਰ ਪੁਰਸਕਾਰ ਵਿਜੇਤਾ ਦੇ ਨਾਮ ਤੇ ਰੱਖੇ ਜਾਣਗੇ। ਹਰ ਸਾਲ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਜੈਯੰਤੀ ਨੂੰ ਪਰਾਕਰਮ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੀਐਮਓ ਆਫਸ ਦੇ ਮੁਤਾਬਿਕ ਸਵੇਰੇ 1 ਵਜ਼ੇ ਪੀਐਮ ਮੋਦੀ ਵੀਡੀਓ ਕਾਨਫਾਰਸਿੰਗ ਦੇ ਜਰੀਏ ਨਾਮਕਰਨ ਸਮਾਰੋਹ ਵਿਚ ਹਿੱਸਾ ਲੈਣਗੇ। ਸਭ ਤੋਂ ਵੱਡੇ ਅਨਾਮ ਦਵੀਪ ਦਾ ਨਾਮ ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਮੇਜਰ ਸੋਮਨਾਥ ਸ਼ਰਮਾ ਦੇ ਨਾਮ ਤੇ ਰੱਖਿਆ ਜਾਵੇਗਾ। ਮੇਜਰ ਸੋਮਨਾਥ ਸ਼ਰਮਾ 3 ਨਵੰਬਰ 1947 ਨੂੰ ਸ੍ਰੀਨਗਰ ਏਅਰਪੋਰਟ ਦੇ ਕੋਲ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਵੀਰਤਾ ਅਤੇ ਬਲੀਦਕਾਨ ਦੇ ਲਈ ਮਰਨੋਉਪਰੰਤ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਕਦੋਂ ਹੋਈ ਪਰਮਵੀਰ ਚੱਕਰ ਦੀ ਸ਼ੁਰੂਆਤ
ਪਰਮਵੀਰ ਚੱਕਰ ਸਨਮਾਨ ਦੀ ਸੁਰੂਆਤ 26 ਜਨਵਰੀ 1950 ਨੂੰ ਹੋਈ। ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆ ਆਦਮਯ ਸਾਹਸ, ਜਾਂਬਾਜੀ, ਬਹਾਦਰੀ ਦੇ ਵੱਡੇ ਕਾਰਨਾਮੇ ਜਾਂ ਜਾਨ ਨਸ਼ਾਵਰ ਕਰਨ ਵਾਲੇ ਵੀਰ ਸਪੂਤ ਨੂੰ ਸਨਮਾਨਿਤ ਕਰਨ ਦੇ ਲਈ ਇਸ ਪੁਰਸਕਾਰ ਦੀ ਸ਼ੁਰੂਆਤ ਹੋਈ। ਇੰਡੀਅਨ ਏਅਰਫੋਰਸ ਦੀ ਆਫਸ਼ੀਅਲ ਵੈਬਸਾਈਟ ਮੁਤਾਬਿਕ ਇਹ ਗੋਲਾਕਾਰ ਪਦਕ ਹੁੰਦਾ ਹੈ ਅਤੇ ਕਾਂਸੇ ਦਾ ਬਣਾ ਹੁੰਦਾ ਹੈ। ਇਸ ਦੇ ਸਾਹਮਣੇ ਵਾਲੇ ਹਿੱਸੇ ਦੇ ਇੰਦਰ ਦੀ ਵਜਰ ਦੀ ਚਾਰ ਪ੍ਰਕਿਰਤਿਕ ਬਣੀ ਹੁੰਦੀ ਹੈ। ਪਦਕ ਦੇ ਪਿੱਛਲੇ ਹਿੱਸੇ ਤੇ ਹਿੰਦੀ ਅਤੇ ਅੰਗਰੇਜੀ ਵਿਚ ਪਰਮਵੀਰ ਚੱਕਰ ਲਿਖਾ ਹੁੰਦਾ ਹੈ। ਇਹ ਪਦਕ ਫੀਤੇ ਦੇ ਨਾਲ ਇਕ ਛੋਟੇ ਜਿਹੇ ਕੁੰਡੇ ਨਾਲ ਲਟਕਿਆ ਹੁੰਦਾ ਹੈ। ਇਸ ਦਾ ਰਿਬਨ ਸਾਦਾ ਅਤੇ ਜਾਮਣੀ ਰੰਗ ਦਾ ਹੁੰਦਾ ਹੈ।
ਕਦੇ ਇਸ ਦੀ ਥਾਂ ਦੇ ਵਿਕਟੋਰੀਆ ਕਰਾਸ ਹੁੰਦਾ ਸੀ
ਇਸ ਸਨਮਾਨ ਦੀ ਸ਼ੁਰੂਆਤ 26 ਜਨਵਰੀ 1950 ਨੂੰ ਕੀਤੀ ਗਈ ਸੀ ਜਦੋਂ ਭਾਰਤ ਗਣਰਾਜ ਐਲਾਨ ਹੋਇਆ ਸੀ। ਭਾਰਤੀ ਸੈਨਾ ਦੇ ਕਿਸੇ ਵੀ ਅੰਗ ਦੇ ਅਧਿਕਾਰੀ ਜਾਂ ਕਰਮਚਾਰੀ ਇਸ ਪੁਰਸਕਾਰ ਦੇ ਪਾਤਰ ਹੋ ਸਕਦੇ ਹਨ। ਇਸ ਦੇਸ਼ ਦੇ ਸਰਵਉਚ ਸਨਮਾਨ ਭਾਰਤ ਰਤਨ ਦੇ ਬਾਅਦ ਸਭ ਤੋਂ ਉਚ ਸਨਮਾਨ ਮੰਨਿਆ ਜਾਂਦਾ ਹੈ। ਪਰਮਵੀਰ ਚੱਕਰ ਦੀ ਸ਼ਰੂਆਤ ਤੋਂ ਪਹਿਲਾਂ ਜਦੋਂ ਭਾਰਤੀ ਸੈਨਾ ਬ੍ਰਿਟਿਸ਼ ਸੈਨਾ ਦੇ ਤਹਿਤ ਕੰਮ ਕਰਦੀ ਸੀ ਤਾਂ ਸੈਨਾ ਦਾ ਸਰਵਉਚ ਸਨਮਾਨ ਵਿਕਟੋਰੀਆ ਕਰਾਸ ਨੂੰ ਕਿਹਾ ਜਾਂਦਾ ਸੀ।
ਹੁਣ ਤੱਕ 21 ਵੀਰਾਂ ਨੂੰ ਮਿਲਿਆ ਪਰਮਵੀਰ ਚੱਕਰ
ਪਹਿਲਾ ਪਰਮਵੀਰ ਚੱਕਰ ਸਨਮਾਨ ਕਮਾਊਂ ਰੈਜੀਮੈਂਟ ਦੇ ਮੇਜਰ ਸੋਮਨਾਥ ਸ਼ਰਮਾ ਨੂੰ ਬਡਗਾਮ ਦੀ ਜੰਗ ਦੇ ਲਈ ਦਿੱਤਾ ਗਿਆ । ਮੇਜਰ ਸੋਮਨਾਥ ਸ਼ਰਮਾ ਨੇ ਦੇਸ਼ ਦੀ ਆਜਾਦੀ ਦੇ ਬਾਅਦ ਹੋਏ ਹਮਲੇ ਦੇ ਦੌਰਾਨ ਦੁਸ਼ਮਣ ਦਾ ਡਟਕੇ ਸਨਮਾਨ ਕੀਤਾ । ਜੰਗ ਦੇ ਦੌਰਾਨ ਹੀ 3 ਨਵੰਬਰ 1947 ਨੂੰ ਉਹ ਸ਼ਹੀਦ ਹੋ ਗਏ। ਆਖਰੀ ਬਾਰ ਇਹ ਸਨਮਾਨ ਜੰਮੂ ਕਸ਼ਮੀਰ ਰਾਇਫਲ ਦੇ ਕੈਪਟਨ ਵਿਕਰਮ ਬੱਤਰਾ ਨੂੰ ਅਪਰੇਸ਼ਨ ਵਿਜੈ ਦੇ ਲਈ ਦਿੱਤਾ ਗਿਆ । ਹੁਣ ਤੱਕ ਦੇਸ਼ ਦੇ 21 ਵੀਰਾਂ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਿਆ ਹੈ। ਸ਼ਹੀਦੀ ਉਪਰੰਤ ਮਿਲਣ ਵਾਲੇ ਪਰਮਵੀਰ ਚੱਕਰ ਅਤੇ ਸਨਮਾਨਿਤ ਕੀਤੀ ਰਾਸ਼ੀ ਸ਼ਹੀਦ ਦੀ ਪਤਨੀ ਨੂੰ ਮਿਲਦੀ ਹੈ। ਜੇਕਰ ਸ਼ਹੀਦ ਅਣਵਿਆਹਿਆ ਹੁੰਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਦਿੱਤਾ ਜਾਂਦਾ ਹੈ। ਇੰਡੀਅਨ ਨੇਵੀ ਦੀ ਅਫ਼ੀਸ਼ਿਅਲ ਵੈਬਸਾਈਟ ਦੇ ਮੁਤਾਬਿਕ , ਇਹ ਸਨਮਾਨ ਪਾਉਣ ਵਾਲੇ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦਿੱਤੇ ਜਾਂਦੇ ।ਹੁਣ ਉਨ੍ਹਾਂ ਹੀ ਵੀਰ ਸਪੂਤਾਂ ਦੇ ਨਾਂਮ ਤੇ ਦਵੀਪਾਂ ਦੇ ਨਾਮ ਰੱਖਿਆ ਜਾ ਰਿਹਾ ਹੈ।