punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

May 9, 2023

ਜ਼ਿਲ੍ਹੇ ਵਿੱਚ ਅਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ 5 ਕਰੋੜ 49 ਲੱਖ 78 ਹਜਾਰ ਰੁਪਏ ਦੀ ਰਾਸ਼ੀ ਦਾ ਵਿੱਤੀ ਲਾਭ ਦਿੱਤਾ ਗਿਆ-ਡਿਪਟੀ ਕਮਿਸ਼ਨਰ


ਨਵੇਂ ਸਾਲ ਤੋਂ ਅਰਜ਼ੀਆਂ ਆਨਲਾਈਨ ਪੋਰਟਲ ਤੇ ਦੇਣ ਦੀ ਸਹੂਲਤ

 ਫਾਜ਼ਿਲਕਾ 9 ਮਈ 2023


          ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਆਈ.ਏ.ਐੱਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ  ਚੁੱਕਣ ਲਈ ਆਰੰਭ ਕੀਤੇ ਗਏ ਯਤਨਾਂ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ 5 ਕਰੋੜ 49 ਲੱਖ 78 ਹਜ਼ਾਰ ਰੁਪਏ ਦੀ ਰਾਸ਼ੀ ਦਾ ਵਿੱਤੀ ਲਾਭ ਦਿੱਤਾ ਗਿਆ ਹੈ।


          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਮਈ 2022 ਤੋਂ ਨਵੰਬਰ 2022 ਤੱਕ ਅਨੁਸੂਚਿਤ ਜਾਤੀਆਂ ਦੇ 643 ਲਾਭਪਾਤਰੀਆਂ ਨੂੰ 3 ਕਰੋੜ 27 ਲੱਖ 93 ਹਜ਼ਾਰ ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਵਰਗ ਅਤੇ ਆਰਥਿਕ ਪੱਖੋਂ ਕਮਜ਼ੋਰ ਲਾਭਪਾਤਰੀਆਂ ਨੂੰ ਮਈ 2022 ਤੋਂ ਦਸੰਬਰ 2022 ਤੱਕ 2 ਕਰੋੜ 21 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਰਾਸ਼ੀ ਸਿੱਧੇ ਤੌਰ ਤੇ ਡੀ.ਬੀ.ਟੀ. ਮੋਡ ਰਾਹੀਂ ਉਨ੍ਹਾਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਭੇਜੀ ਗਈ ਹੈ।


                   ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਫਿਰੋਜਪੁਰ ਸ਼੍ਰੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਆਨਲਾਈਨ ਪੋਰਟਲ ਤੇ ਬਿਨੈ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ http://ashirwad.punjab.gov.in ਤੇ ਅਰਜੀ ਆਨਲਾਈਨ ਭਰੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਨਲਾਈਨ ਪੋਰਟਲ ਤੇ 01 ਅਪ੍ਰੈਲ 2023 ਤੋਂ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰੀ ਅਰਜ਼ੀ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਘਰ ਬੈਠਿਆਂ ਹੀ ਅਪਲਾਈ ਕਰ ਸਕਦੇ ਹਨ। ਲਾਭਪਾਤਰੀ ਆਪਣੀ ਲੜਕੀ ਦੇ ਵਿਆਹ ਦੀ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਅਤੇ 1 ਮਹੀਨਾ ਬਾਅਦ ਆਨਲਾਈਨ ਪੋਰਟਲ ਤੇ ਅਪਲਾਈ ਕਰ ਸਕਦੇ ਹਨ।


Share:

Apr 19, 2023

ਪੰਜਾਬ ਸਰਕਾਰ ਵੱਲੋਂ ਰਜਿਸਟਰਡ ਉਦਯੋਗਿਕ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਸ਼ਗਨ ਸਕੀਮ



ਡਿਪਟੀ ਕਮਿਸ਼ਨਰ ਵੱਲੋਂ ਉਦਯੋਗਿਕ ਕਿਰਤੀਆਂ ਨੂੰ ਇਸ ਯੋਜਨਾ ਦਾ ਲਾਭ ਉਠਾਉਣ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ
                       ਪੰਜਾਬ ਸਰਕਾਰ ਵੱਲੋਂ ਉਦਯੋਗਿਕ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਵਿਸ਼ੇਸ਼ ਸ਼ਗਨ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਰਜ਼ਿਸਟਰਡ ਉਦਯੋਗਿਕ ਕਿਰਤੀ ਆਪਣੀ ਧੀ ਦੀ ਸ਼ਾਦੀ ਮੌਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
                     ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਕੇਵਲ ਉਨ੍ਹਾਂ ਉਦਯੋਗਿਕ ਕਿਰਤੀਆਂ ਨੂੰ ਮਿਲੇਗਾ ਜੋ ਪੰਜਾਬ ਲੇਬਰ ਵੈਲਫੇਅਰ ਫੰਡ ਐਕਟ-1965 ਅਧੀਨ ਰਜਿਸਟਰਡ ਅਦਾਰੇ/ ਇਸਟੈਬਲਿਸ਼ਮੈਂਟ ਵਿੱਚ ਕੰਮ ਕਰਦੇ ਹੋਣ ਅਤੇ ਪੰਜਾਬ ਲੇਬਰ ਵੈਲਫੇਅਰ ਫੰਡ ਵਿੱਚ ਲਗਾਤਾਰ ਯੋਗਦਾਨ ਦੇ ਰਹੇ ਹੋਣ।
   ਉਨ੍ਹਾਂ ਦੱਸਿਆ ਕਿ ਕਿਰਤੀ ਆਪਣੀ ਧੀ ਦੇ ਵਿਆਹ ਦੀ ਨਿਰਧਾਰਤ ਮਿਤੀ ਤੱਕ ਸਬੰਧਤ ਸਹਾਇਕ ਕਿਰਤ ਕਮਿਸ਼ਨਰ/ ਕਿਰਤ ਸੁਲਾਹ ਅਫ਼ਸਰ ਨੂੰ ਨਿਰਧਾਰਤ ਫਾਰਮ ’ਤੇ ਪ੍ਰਾਰਥਨਾ ਪੱਤਰ ਭੇਜ ਸਕਦੇ ਹਨ। ਸ਼ਗਨ ਸਕੀਮ ਅਧੀਨ ਜੋ ਲੜਕੀ ਖੁਦ ਕੰਮ ਕਰਦੀ ਹੋਵੇ (ਵਰਕਰ ਹੋਵੇ) ਉਸ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਕੇਵਲ 2 ਲੜਕੀਆਂ ਦੀ ਸ਼ਾਦੀ ਦੇ ਮੌਕੇ ’ਤੇ ਇੱਕ ਵਾਰ ਹੀ ਸ਼ਗਨ ਸਕੀਮ ਲਾਗੂ ਹੋਵੇਗੀ ਨਾ ਕਿ ਤਲਾਕ ਆਦਿ ਹੋ ਜਾਣ ’ਤੇ ਦੁਬਾਰਾ ਸ਼ਾਦੀ ਕਰਨ ’ਤੇ। ਕਿਰਤੀ ਆਪਣੀ ਲੜਕੀ ਦੀ ਸ਼ਾਦੀ ਦੀ ਨਿਸ਼ਚਿਤ ਤਰੀਕ ਤੋਂ ਬਾਅਦ 6 ਮਹੀਨੇ ਦੇ ਅੰਦਰ-ਅੰਦਰ ਦਰਖਾਸ਼ਤ ਦੇ ਸਕਦਾ ਹੈ। ਜੇਕਰ ਕਿਰਤੀ ਨੂੰ ਇਸ ਸਕਮ ਅਧੀਨ ਰਾਜ ਸਰਕਾਰ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਅਜਿਹੀ ਵਿੱਤੀ ਸਹਾਇਤਾ ਲੈ ਰਿਹਾ ਹੈ ਤਾਂ ਉਹ ਵੀ ਇਸ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31000 ਰੁਪਏ ਸ਼ਗਨ ਸਕੀਮ ਦੀ ਇਹ ਰਾਸ਼ੀ ਲੜਕੀ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਲੜਕੀ ਦੀ ਉਮਰ ਸਬੰਧੀ ਸਬੂਤ ਵਜੋਂ ਸਕੂਲ ਸਰਟੀਫਿਕੇਟ, ਜਨਮ ਸਰਟੀਫਿਕੇਟ, ਅਧਾਰ ਕਾਰਡ ਜਾਂ ਡਰਾਇਵਿੰਗ ਲਾਇਸੈਂਸ ਦੀ ਕਾਪੀ ਬਿਨੈਪੱਤਰ ਨਾਲ ਲਗਾਈ ਜਾ ਸਕਦੀ ਹੈ। ਬਿਨੈਪੱਤਰ ਦੇ ਨਾਲ ਰਜਿਸਟਰਡ ਮੈਰਿਜ ਸਰਟੀਫਿਕੇਟ ਵੀ ਲਗਾਇਆ ਜਾਵੇ। ਬਿਨੈਪੱਤਰ ਕਰਨ ਸਮੇਂ ਕਿਰਤੀ ਦੀ ਤਨਖਾਹ ਦੀ ਕੋਈ ਸੀਮਾ ਨਹੀਂ ਹੈ।
                      ਉਨ੍ਹਾਂ ਦੱਸਿਆ ਕਿ ਕਿਰਤੀ ਇਹ ਰਾਸ਼ੀ  ਵਿਆਹ ਹੋਣ ਉਪਰੰਤ 6 ਮਹੀਨਿਆਂ ਦੇ ਵਿੱਚ-ਵਿੱਚ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਸ਼ਨ ਲਗਾ ਕੇ ਅਪਲਾਈ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਰਜਿਸਟਰਡ ਉਦਯੋਗਿਕ ਕਿਰਤੀਆਂ ਨੂੰ ਇਸ ਸ਼ਗਨ ਸਕੀਮ ਦਾ ਲਾਭ ਉਠਾਉਣ  ਦੀ ਅਪੀਲ ਕੀਤੀ ਹੈ।   

Share:

ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ 23 ਅਪ੍ਰੈਲ ਨੂੰ ਜਲੰਧਰ ਚ ਕਰੇਗੀ ਕਨਵੈਨਸ਼ਨ

  


ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਨਾਲ ਰਾਬਤਾ ਕਰਾਂਗੇ- ਸਿੱਧੂ,ਸੱਭਰਵਾਲ 

ਫਾਜ਼ਿਲਕਾ -18 ਅਪ੍ਰੈਲ-(   balraj singh sidhu  )- ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਅਹੁਦਾ ਸੰਭਾਲਣ ਉਪਰੰਤ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆ ਹਨ। ਜਿਲਾ ਜਲੰਧਰ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਜਲੰਧਰ ਚ ਦੇਸ਼ ਭਗਤ ਯਾਦਗਾਰ ਹਾਲ ਚ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਚ ਸਾਰੇ ਅਧਿਆਪਕ ਵੱਡੀ ਗਿਣਤੀ ਚ ਸ਼ਮੂਲੀਅਤ ਕਰਨਗੇ। ਉਹਨਾ ਕਿਹਾ ਕਨਵੈਨਸ਼ਨ ਚ ਅਧਿਆਪਕਾਂ ਦੇ ਮਸਲੇ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ,ਅਨਾਮਲੀ, ਪੇਡੂ,ਬਾਰਡਰ ਭੱਤਾ ਬਹਾਲ ਕਰਵਾਉਣਾ,ਪ੍ਰਮੋਸ਼ਨ ਚੈਨਲ ਲਗਾਤਾਰ ਜਾਰੀ ਰੱਖਣ,ਅਧਿਆਪਕਾਂ ਤੋ ਬੀ ਐਲ ਉ ਸਮੇਤ ਗੈਰ ਵਿਦਿਅਕ ਕੰਮ ਬੰਦ ਕਰਵਾਉਣ, ਈ ਟੀ ਟੀ ਅਧਿਆਪਕ ਦਾ ਪ੍ਰਮੋਸ਼ਨ ਚੈਨਲ ਯੋਗਤਾ ਅਨੁਸਾਰ ਡੀ ਪੀ ਆਈ ਤੱਕ ਦਾ ਕਰਨ, ਨਵੀ ਭਰਤੀ ਮੁਕੰਮਲ ਕਰਨ, ਕੱਚੇ ਅਧਿਆਪਕ ਹਰ ਕਿਸਮ ਦੇ ਪੱਕੇ ਕਰਨ, ਆਦਿ ਹਰ ਤਰਾਂ ਦੇ ਮਸਲੇ ਤੇ ਡੂੰਘੀ ਵਿਚਾਰ ਚਰਚਾ ਕਰਕੇ ਸਰਕਾਰ ਦੇ ਧਿਆਨ ਹਿੱਤ ਲਿਆਕੇ ਹੱਲ ਕਰਵਾਏ ਜਾਣਗੇ। ਸਿੱਧੂ ਨੇ ਕਿਹਾ ਪੰਜਾਬ ਦਾ ਅਧਿਆਪਕ ਵਰਗ ਜਿਥੇ ਪੰਜਾਬ ਦੇ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਚ ਦਿਨ ਰਾਤ ਇਕ ਕਰ ਰਿਹਾ ਹੈ,ਉਥੇ ਆਪਣੀਆਂ ਛੋਟੀਆਂ ਡਿਮਾਂਡ ਜੋ ਸਰਕਾਰ ਵੱਲੋ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਅਫਸਰਸ਼ਾਹੀ ਵੱਲੋ ਉਲਝਾਈਆਂ ਜਾਦੀਆਂ ਹਨ,ਤੇ ਖੁੱਲਕੇ ਗੱਲਬਾਤ ਕਰੇਗਾ। ਇਸ ਮੋਕੇ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਦੀ ਪ੍ਰਧਾਨਗੀ ਚ  ਫਾਜ਼ਿਲਕਾ ਜ਼ਿਲ੍ਹੇ ਦੇ ਅਧਿਆਪਕਾਂ ਦੀ ਮੀਟਿੰਗ ਕਰਕੇ ਅਧਿਆਪਕਾਂ ਦੇ ਮਸਲੇ ਵਿਚਾਰੇ ਇਸ ਮੌਕੇ ਸਟੇਟ ਆਗੂ ਸਾਹਿਬ ਰਾਜਾ ਕੋਹਲ਼ੀ,, ਅਮਨਦੀਪ ਬਰਾੜ, ਅਮਨਦੀਪ ਸੋਢੀ, ਸਿਮਲਜੀਤ ਸਿੰਘ,ਰਾਧਾ ਕ੍ਰਿਸ਼ਨ,ਯੋਗਿੰਦਰ ਯੋਗੀ, ਅਰੁਣ ਕਾਠਪਾਲ, ਸਵੀਕਾਰ ਗਾਂਧੀ, ਰਜਿੰਦਰ ਵਰਮਾ, ਰਾਕੇਸ਼ ਕੋਹਲ਼ੀ, ਰਾਧੇ ਸ਼ਾਮ, ਵਿਨੈ ਮੱਕੜ, ਜਤਿੰਦਰ ਮਿੱਠੂ, ਸੁਭਾਸ਼ ਚੰਦਰ, ਸਿਕੰਦਰ ਸਿੰਘ, ਸੰਜੈ ਪੁਨੀਆਂ,ਇੰਦਰਾਜ, ਇੰਦਰਜੀਤ ਗਿੱਲ, ਰਮਨ ਸਿੰਘ ਓਮ ਪ੍ਰਕਾਸ਼, ਰਵਿੰਦਰ ਕੰਬੋਜ,ਅਨਿਲ ਖੰਨਾ, ਗੌਤਮ,ਜ਼ਿਲ੍ਹਾ ਆਗੂ ਹਾਜਰ ਸਨ।

Share:

Apr 15, 2023

ਚੇਅਰਮੈਨ ਢਿੱਲਵਾਂ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਕਰਵਾਈ ਸ਼ੁਰੂ



ਫਰੀਦਕੋਟ ਹਲਕਾ ਕੋਟਕਪੂਰਾ 15 ਅਪ੍ਰੈਲ
 ਅੱਜ ਹਲਕਾ ਕੋਟਕਪੂਰਾ ਵਿੱਖੇ ਪਿੰਡ ਧੂੜਕੋਟ, ਕੋਟਸੁਖੀਆ, ਚੰਦਬਾਜਾ, ਪੱਕਾ, ਮਚਾਕੀ ਮੱਲ ਸਿੰਘ, ਰੱਤੀ ਰੋੜੀ, ਸੰਗੋ ਰੋਮਾਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਮਨਪ੍ਰੀਤ ਸਿੰਘ ਧਾਲੀਵਾਲ PRO ਸਪੀਕਰ ਪੰਜਾਬ ਵਿਧਾਨਸਭਾ ਵੱਲੋਂ ਸਾਂਝੇ ਰੂਪ ਚ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਰਿਬਨ ਕਟਵਾ ਕੇ ਸ਼ੁਰੂ ਕਰਵਾਈ, ਇਸ ਮੌਕੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੰਦਬਾਜਾ, ਮਨਦੀਪ ਸਿੰਘ ਮੌਂਗਾ ਜ਼ਿਲ੍ਹਾ ਇੰਚਾਰਜ ਇਵੇੰਟ ਫ਼ਰੀਦਕੋਟ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਜਸਵੀਰ ਸਿੰਘ ਸਿੱਧੂ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਰਾਜਪਾਲ ਸਿੰਘ ਢੁੱਡੀ ਮੀਤ ਪ੍ਰਧਾਨ, ਗੁਰਮੀਤ ਸਿੰਘ ਬਲਾਕ ਪ੍ਰਧਾਨ, ਰਾਜਵਿੰਦਰ ਸਿੰਘ ਖੋਸਾ ਸਕੱਤਰ ਬੀ.ਸੀ ਵਿੰਗ, ਗੁਰਮੀਤ ਸਿੰਘ ਕੋਟਸੁਖੀਆ ਸਰਕਲ ਇੰਚਾਰਜ, ਬੱਬੂ ਮਚਾਕੀ, ਹਰਦੇਵ ਸਿੰਘ ਦਾਨਾਰੋਮਾਣਾ, ਜਗਜੀਤ ਸਿੰਘ ਰੱਤੀ ਰੋਡ਼ੀ, ਡਾਕਟਰ ਰਸਾਲ ਸਿੰਘ ਅਤੇ ਹੋਰ ਕਿਸਾਨ, ਵਰਕਰ  ਵੱਡੀ ਗਿਣਤੀ ਚ ਹਾਜ਼ਿਰ ਸਨ।

Share:

ਕਰੰਟ ਲੱਗਣ ਨਾਲ ਮਜ਼ਦੂਰ ਝੁਲਸਿਆ

 


ਅਬੋਹਰ 15 ਅਪ੍ਰੈਲ -ਪਿੰਡ ਰੂਪਨਗਰ ਵਿਚ ਅੱਜ ਸਵੇਰੇ ਖੇਤ ਵਿਚ ਕੰਮ ਕਰ ਰਿਹਾ ਇਕ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੇ ਬਾਅਦ ਇਸ ਨੂੰ ਰੈਫ਼ਰ ਕਰ ਦਿੱਤਾ ਗਿਆ। ਇਲਾਜ ਅਧੀਨ ਜਸਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ ਕਰੀਬ 45 ਸਾਲ ਵਾਸੀ ਜੰਡਵਾਲਾ ਮੀਰਾਂਸਾਂਗਲਾ ਅੱਜ ਸਵੇਰੇ ਰੂਪ ਨਗਰ ਪਿੰਡ ਦੇ ਖੇਤ ਵਿਚ ਬਿਜਲੀ ਦੀ ਤਾਰ ਲਗਾ ਰਿਹਾ ਸੀ। ਕਿ ਅਚਾਨਕ ਕਰੰਟ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਆਸ ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ। ਜਿੱਥੇ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਜਸਵੰਤ ਸਿੰਘ ਦਾ ਬਾਂਹ ਅਤੇ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਦੇ ਚੱਲਦੇ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। 

Share:

ਖੇਡ ਵਿਭਾਗ ਵਲੋਂ ਖੇਡਾਂ ਨਾਲ ਸਬੰਧਿਛ 18 ਅਤੇ 19 ਅਪ੍ਰੈਲ ਨੂੰ ਲਏ ਜਾਣਗੇ ਟਰਾਇਲ


ਸ੍ਰੀ ਮੁਕਤਸਰ ਸਾਹਿਬ 15 ਅਪ੍ਰੈਲ  
ਜਿ਼ਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਨੇ ਦੱਸਿਆ ਕਿ ਖੇਡ ਵਿਭਾਗ ਵਲੋਂ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ  ਪੀ.ਆਈ.ਐਸ ਅਕੈਡਮੀਆਂ  ਵਿੱਚ ਸਾਲ 2023-24 ਦੇ ਸੈਸ਼ਨ ਲਈ ਖਿਡਾਰੀਆਂ ਨੂੰ ਦਾਖਲ ਕਰਨ ਵਾਸਤੇ 18 ਅਪ੍ਰੈਲ ਅਤੇ 19 ਅਪ੍ਰੈਲ ਨੂੰ ਟਰਾਇਲ ਲਏ ਜਾਣਗੇ।
ਉਹਨਾਂ ਦੱਸਿਆ ਕਿ ਬਾਕਸਿੰਗ ਲਈ ਗੁਰੂ  ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ, ਜਿਮਨਾਸਟਿਕਸ ਲਈ ਡੇਰਾ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ, ਸੂਟਿੰਗ ਲਈ ਸੂਟਿੰਗ ਅਕੈਡਮੀ ਪਿੰਡ ਬਾਦਲ ਅਤੇ ਰੋਇੰਗ ਲਈ ਪਿੰਡ ਸੋਥਾ ਨਹਿਰ ਵਿਖੇ ਟਰਾਇਲ ਲਏ ਜਾਣਗੇ।
ਉਹਨਾਂ ਸਬੰਧਿਤ ਖਿਡਾਰੀਆਂ ਨੂੰ ਕਿਹਾ ਕਿ ਜਿਹਨਾਂ ਨੇ ਇਹਨਾਂ ਖੇਡਾਂ ਲਈ ਟਰਾਇਲ ਦੇਣੇ ਹੋਣ ਤਾਂ ਉਹ ਨਿਰਧਾਰਿਤ ਮਿਤੀਆਂ ਨੂੰ ਨਿਰਧਾਰਿਤ ਸਥਾਨ ਤੇ ਪਹੁੰਚ ਕੇ ਲਾਭ ਉਠਾ ਸਕਦੇ ਹਨ।

Share:

ਪੰਜਾਬ 'ਚ ਖੇਤੀਬਾੜੀ ਇੰਨਫਰਾਸਟਰਕਚਰ ਫੰਡ ਤਹਿਤ 2877 ਕਰੋੜ ਰੁਪਏ ਦਾ ਨਿਵੇਸ਼ ਬਠਿੰਡਾ ਪਹਿਲੇ ਨੰਬਰ ਤੇ


ਸਕੀਮ ਤਹਿਤ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ 950 ਫ਼ੀਸਦੀ ਦਾ ਵਾਧਾ

          ਬਠਿੰਡਾ, 14 ਅਪ੍ਰੈਲ : ਪੰਜਾਬ ਨੇ ਵਿੱਤੀ ਸਾਲ 2022-23 ਦੌਰਾਨ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ (ਏ.ਆਈ.ਐਫ) ਅਧੀਨ ਬਹੁਤ ਆਕਰਸ਼ਿਤ ਭੂਮਿਕਾ ਨਿਭਾਈ ਹੈ। 31 ਮਾਰਚ 2023 ਤੱਕ ਇਸ ਸਕੀਮ ਅਧੀਨ ਕੁੱਲ 3480 ਅਰਜੀਆਂ ਪ੍ਰਾਪਤ ਹੋਈਆਂ, ਜਿਸ ਅਧੀਨ ਕੁੱਲ 2877 ਕਰੋੜ ਰੁਪਏ ਦੇ ਪ੍ਰੋਜੈਕਟਾਂ ਅਧੀਨ ਨਿਵੇਸ਼ ਕੀਤਾ ਗਿਆ। ਕੁੱਲ 1395 ਕਰੋੜ ਰੁਪਏ ਦੀ ਕਰਜਾ ਰਾਸ਼ੀ ਵਿੱਚੋ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ (ਏ.ਆਈ.ਐਫ) ਅਧੀਨ 2155 ਪ੍ਰੋਜੈਕਟਾਂ ਲਈ 720 ਕਰੋੜ ਰੁਪਏ ਦੇ ਫੰਡਜ ਦੀ ਮੰਨਜੂਰੀ ਦਿੱਤੀ ਗਈ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਸਕੀਮ ਤਹਿਤ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ 950 ਫ਼ੀਸਦੀ, ਪ੍ਰੋਜੈਕਟ ਨਿਵੇਸ਼ ਅਧੀਨ 450 ਫ਼ੀਸਦੀ ਅਤੇ ਕਰਜਾ ਰਾਸ਼ੀ ਮਨਜ਼ੂਰ ਕਰਨ ਅਧੀਨ 400 ਫ਼ੀਸਦੀ ਦਾ ਵਾਧਾ ਹੋਇਆ ਹੈ।

          ਬਾਗਬਾਨੀ ਵਿਭਾਗ ਦੇ ਬੁਲਾਰੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਸਕੀਮ ਨੂੰ ਰਾਜ ਵਿੱਚ ਲਾਗੂ ਕਰਨ ਲਈ ਬਾਗਬਾਨੀ ਵਿਭਾਗ ਪੰਜਾਬ ਨੋਡਲ ਏਜੰਸੀ ਹੈ। ਵਿਭਾਗ ਵੱਲੋ ਇਸ ਸਕੀਮ ਅਧੀਨ ਇੱਕ ਪ੍ਰੋਜੈਕਟ ਮੋਨੀਟਰਿੰਗ ਯੂਨਿਟ ਸਥਾਪਿਤ ਕੀਤਾ ਗਿਆ ਹੈ। ਭਾਰਤ ਦੇਸ਼ ਵਿੱਚ ਪੰਜਾਬ ਰਾਜ ਸਕੀਮ ਅਧੀਨ ਕਰਜਾ ਰਾਸ਼ੀ ਮੰਨਜੂਰ ਕਰਨ ਅਧੀਨ 11ਵੇਂ ਅਤੇ ਅਲਾਟ ਕੀਤੇ ਫੰਡਜ ਦੀ ਵਰਤੋ ਕਰਨ ਅਧੀਨ 9ਵੇਂ ਸਥਾਨ ਤੇ ਹੈ। ਰਾਜ ਨੂੰ ਸਕੀਮ ਤਹਿਤ ਕੁੱਲ 4713 ਕਰੋੜ ਰੁਪਏ ਦੇ ਫੰਡਜ ਮੰਨਜੂਰ ਕੀਤੇ ਗਏ ਹਨ, ਜਿਸ ਅਧੀਨ ਬਠਿੰਡਾ, ਸੰਗਰੂਰ, ਪਟਿਆਲਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲ੍ਹਿਆਂ ਵੱਲੋ ਅਹਿਮ ਕਾਰਗੁਜ਼ਾਰੀ ਕੀਤੀ ਗਈ।

          ਸੂਬੇ ਭਰ ਚ ਜ਼ਿਲ੍ਹਾ ਬਠਿੰਡਾ ਪਹਿਲੇ ਸਥਾਨ ਤੇ ਹੈ, ਜਿੱਥੇ ਕੁੱਲ 357 ਅਰਜੀਆਂ ਪ੍ਰਾਪਤ ਹੋਈਆ ਹਨ ਅਤੇ ਜਿਸ ਅਧੀਨ ਕੁੱਲ 195.75 ਕਰੋੜ ਰੁਪਏ ਦੇ ਪ੍ਰੋਜੈਕਟਾਂ ਅਧੀਨ ਨਿਵੇਸ਼ ਕੀਤਾ ਗਿਆ। ਕੁੱਲ 118.96 ਕਰੋੜ ਰੁਪਏ ਦੀ ਕਰਜਾ ਰਾਸ਼ੀ ਵਿੱਚੋ ਐਗਰੀਕਲਚਰ ਇੰਨਫਰਾਸਟਰਕਚਰ ਸਕੀਮ (ਏ.ਆਈ.ਐਫ) ਅਧੀਨ ਪ੍ਰੋਜੈਕਟਾਂ ਲਈ 61.69 ਕਰੋੜ ਰੁਪਏ ਦੇ ਫੰਡਜ ਦੀ ਮੰਨਜੂਰੀ ਦਿੱਤੀ ਗਈ ਹੈ। ਉਕਤ ਅੰਕੜੇ ਬਾਗਬਾਨੀ ਵਿਭਾਗ ਪੰਜਾਬ, ਨਾਬਾਰਡ, ਵਿੱਤੀ ਸੰਸਥਾਵਾਂ, ਹੋਰ ਸਹਾਇਕ ਵਿਭਾਗਾਂ ਅਤੇ ਹਿੱਸੇਦਾਰਾਂ ਦੇ ਸਹਿਯੋਗ ਅਤੇ ਸਾਂਝੇ ਯਤਨਾਂ ਨਾਲ ਪ੍ਰਾਪਤ ਕੀਤੇ ਗਏ ਹਨ। ਇਸ ਵਿੱਤੀ ਸਾਲ ਦੌਰਾਨ ਇੰਨਾਂ ਅੰਕੜਿਆਂ ਦੇ ਹੋਰ ਸੁਧਾਰ ਅਤੇ ਵਾਧਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

          ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ (ਏ.ਆਈ.ਐਫ) ਅਧੀਨ ਅਲਾਟ ਕੀਤੇ 1 ਲੱਖ ਕਰੋੜ ਰੁਪਏ ਦੇ ਫੰਡਜ ਤਹਿਤ ਦਾ ਮੁੱਖ ਮੰਤਵ ਪੈਦਾਵਾਰ ਦੀ ਮੈਨੇਜਮੈਟ ਅਤੇ ਕਮਿਊਨਟੀ ਖੇਤੀ ਦਾ  ਬੁਨਿਆਦੀ ਢਾਂਚਾ ਸਥਾਪਿਤ ਕਰਨਾ ਹੈ। ਇਸ ਸਕੀਮ ਤਹਿਤ 2 ਕਰੋੜ ਰੁਪਏ ਤੱਕ ਦੇ ਲੋਨ(ਕਰਜੇ) ਲਈ  7 ਸਾਲਾਂ ਲਈ 3 ਪ੍ਰ੍ਤੀਸ਼ਤ ਵਿਆਜ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਕੀਮ ਤਹਿਤ ਉਧਾਰ ਦਰ ਤੇ 9 ਫ਼ੀਸਦੀ ਕੈਪ ਹੈ ਅਤੇ ਕਰੈਡਿਟ ਗਰੰਟੀ ਫੀਸ ਸਰਕਾਰ ਵੱਲੋ ਦਿੱਤੀ ਜਾਂਦੀ ਹੈ।  ਇਸ ਸਕੀਮ ਤਹਿਤ ਹਰ ਲਾਭਪਾਤਰੀ 25 ਪ੍ਰੋਜੈਕਟ ਸਥਾਪਿਤ ਕਰ ਸਕਦਾ ਹੈ।

Share:

ਕਾਇਆਕਲਪ ਪ੍ਰੋਗਰਾਮ ਅਧੀਨ ਅਬੋਹਰ ਸਿਵਲ ਹਸਪਤਾਲ ਦਾ ਸੂਬੇ ਭਰ 'ਚੋਂ ਦੂਜਾ ਸਥਾਨ

 

ਫਾਜਿਲਕਾ15 ਅਪ੍ਰੈਲ

ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਅਤੇ ਸਿਵਲ ਸਰਜਨ ਡਾ ਸਤੀਸ਼ ਗੋਇਲ ਦੇ ਅਗਵਾਈ ਹੇਠ ਸਵੱਛ ਭਾਰਤ’ ਮੁਹਿੰਮ ਤਹਿਤ ਚਲਾਏ ਜਾ ਰਹੇ ਕਾਇਆਕਲਪ ਪ੍ਰੋਗਰਾਮ ਅਧੀਨ ਅਬੋਹਰ ਸਿਵਲ ਹਸਪਤਾਲ ਦਾ ਸੂਬੇ ਭਰ 'ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੂਬੇ ਭਰ ਦੇ ਐਸ.ਡੀ.ਐਚ ਹਸਪਤਾਲਾਂ ਦੇ ਕਰਵਾਏ ਗਏ ਇਕ ਸਰਵੇ ਵਿੱਚ ਅਬੋਹਰ ਹਸਪਤਾਲ ਨੂੰ ਸੂਬੇ ਭਰ ਚੋ ਦੂਜਾ ਅਤੇ ਜ਼ਿਲ੍ਹਾ ਫਾਜਿਲਕਾ ਵਿੱਚ ਪਹਿਲੇ ਦਰਜੇ ਦੇ ਹਸਪਤਾਲ ਐਲਾਨਿਆ ਗਿਆ ਹੈ ਜੋ ਅਬੋਹਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾ ਕਿਹਾ ਕਿ ਇਸ ਮਾਣ ਲਈ ਸਮੂਹ ਸਿਹਤ ਵਿਭਾਗ ਤੇ ਸ਼ਹਿਰ ਵਾਸੀ ਵਧਾਈ ਦੇ ਪਾਤਰ ਹਨ।

ਸਿਵਲ ਸਰਜਨ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਤਹਿਤ ਸਿਹਤ ਸੰਸਥਾਵਾਂ ਨੂੰ ਹਰ ਸਾਲ ਕਈ ਪੈਮਾਨਿਆਂ ਤੇ ਜਾਂਚਿਆ ਜਾਂਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ਤੇ ਸਾਫ਼-ਸਫ਼ਾਈਮਰੀਜ਼ਾਂ ਦੇ ਬੈਠਣ ਲਈ ਪ੍ਰਬੰਧਸਜਾਵਟਸਟਾਫ਼ ਦੀ ਡਰੈਸਪੀਣ ਵਾਲਾ ਪਾਣੀਪਾਰਕਮਰੀਜ਼ਾਂ ਲਈ ਡਾਕਟਰੀ ਸਹੂਲਤਾਂਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ।

ਐਸ.ਐਮ.ਓ ਅਬੋਹਰ ਡਾ. ਸੋਨੂੰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਰਵਰੀ ਮਹੀਨੇ ਵਿੱਚ ਪੰਜਾਬ ਭਰ ਦੇ 24 ਐੱਸ ਡੀ ਐੱਚ ਹਸਪਤਾਲਾਂ ਦੀ ਸਵੱਛਤਾ ਤੇ ਸੁੰਦਰਤਾ ਸਬੰਧੀ ਸਰਵੇਖਣ ਕਰਵਾਇਆ ਗਿਆ ਸੀ। ਐਸ.ਐਮ.ਓ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਹਸਪਤਾਲ ਦੇ ਦੌਰੇ ਦੌਰਾਨ ਦੇਖਿਆ ਕਿ ਹਸਪਤਾਲ ਦੀ ਸਫਾਈ ਤੇ ਡਾਕਟਰਾਂ ਦਾ ਮਰੀਜਾ ਪ੍ਰਤੀ ਰਵੱਈਆ ਬਹੁਤ ਹੀ ਵਧੀਆ ਸੀ।

 



Share:

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਰਜਨ ਰਾਮ ਦਾ ਸਲਾਨਾ ਨਤੀਜਾ ਤੇ ਇਨਾਮ ਵੰਡ ਸਮਾਰੋਹ ਰਿਹਾ ਸ਼ਾਨਦਾਰ

 

ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਅਤੇ ਨਾਟਕਾਂ ਦੁਆਰਾ ਕੀਤਾ ਉਮਦਾ ਪ੍ਰਦਰਸ਼ਨ

ਵਿਦਿਆਰਥੀਆਂ ਨੇ ਆਪਣੀ ਜੇਬ ਖਰਚੀ ਵਿਚੋ ਸਾਲ ਭਰ ਵਿਚ ਜੋੜੇ 2157 ਰੁਪਏ ਕੀਤੇ ਸਕੂਲ ਨੂੰ ਦਾਨ

ਵਿਦਿਆਰਥੀਆਂ ਦੇ ਕੀਤੇ ਦਾਨ ਨੇ ਸਾਨੂੰ ਵੱਡਿਆਂ ਨੂੰ ਵੀ ਪ੍ਰੇਰਿਤ ਕੀਤਾ :- ਸਰਪੰਚ

ਸਲਾਨਾ ਨਤੀਜੇ ਤੇ ਮਾਪਿਆਂ ਵੱਲੋਂ ਜਤਾਈ ਗਈ ਸੰਤੁਸ਼ਟੀ



ਫਾਜ਼ਿਲਕਾ 15 ਅਪ੍ਰੈਲ

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਜਿਲ੍ਹਾ ਫਾਜਿਲਕਾ ਵਿੱਚ ਸਿੱਖਿਆ ਸੁਧਾਰਾਂ ਨੂੰ ਜੋਰਦਾਰ ਢੰਗ ਨਾਲ ਲਾਗੂ ਕਰਨਨਿਪੁੰਨ ਭਾਰਤ ਮਿਸ਼ਨ ਨੂੰ ਗਤੀਸ਼ੀਲ ਕਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਵਿਚ ਸਾਰੇ ਜ਼ਿਲੇ ਦੇ ਸਰਕਾਰੀ ਸਕੂਲ ਸਿੱਖਿਆ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢਾਣੀ ਅਰਜਨ ਰਾਮ ਵਿੱਚ ਸਲਾਨਾ ਨਤੀਜਾ ਅਤੇ ਇਨਾਮ ਵੰਡ ਸਮਾਰੋਹ ਰੱਖਿਆ ਗਿਆ। ਸਕੂਲ ਇੰਚਾਰਜ ਅਧਿਅਪਕ ਸਿਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਸਧਾਰਨ ਪਰ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ. ਸ਼ੇਰਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਅਭੁੰਨ ਸਨ। ਸਕੂਲ ਅਧਿਆਪਕਾ ਸ਼੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿਚ ਸਲਾਨਾ ਪ੍ਰੀਖਿਆਵਾਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ ਸ. ਸ਼ੇਰਬਾਜ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਇੰਚਾਰਜ ਸਿਮਲਜੀਤ ਸਿੰਘ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਰੋਹ ਵਿਚ ਬੱਚਿਆਂ ਨੇ ਸਭਿਆਚਾਰਕ ਗਤੀਵਿਧੀਆਂ ਦੋਰਾਨ ਰੰਗਾਰੰਗ ਪ੍ਰੋਗਰਾਮ ਅਤੇ ਮੋਬਾਈਲ ਦੀ ਵੱਧ ਵਰਤੋਂ ਦੇ ਮਾੜੇ ਪ੍ਰਭਾਵਾਂ ਤੇ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਦਿਤੇ। ਜਿਕਰਯੋਗ ਹੈ ਕਿ ਇਸ ਨਾਟਕ ਦੀ ਪੇਸ਼ਕਾਰੀ ਨੇ ਮਾਪਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕੇ ਅਸੀਂ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਆਦੀ ਅਸੀਂ ਖੁਦ ਬਣਾ ਰਹੇ ਹਾਂ ਜੋ ਕਿ ਬੱਚਿਆਂ ਦੇ ਲਈ ਖਤਰਨਾਕ ਹੈ। ਇਸ ਤੋ ਇਲਾਵਾ ਭੰਗੜਾ ਗਿੱਧਾ ਤੇ ਡਾਂਸ ਦੀਆਂ ਦਿਲਕਸ਼ ਪੇਸ਼ਕਾਰੀਆਂ ਬੱਚਿਆਂ ਦੁਆਰਾ ਕੀਤੀਆਂ ਗਈਆਂ।

ਇਸ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਦੁਆਰਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਨੂੰ ਮਾਪਿਆਂ ਅਤੇ ਵੱਡਿਆਂ ਨੂੰ ਵੀ ਪ੍ਰੇਰਿਤ ਕੀਤਾ ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਸਕੂਲ ਦੇ ਅਧਿਅਪਕਾ ਦੀ ਪ੍ਰੇਰਨਾ ਸਦਕਾ ਆਪਣੀ ਜੇਬ ਖਰਚੀ ਵਿਚ ਕੁੱਝ ਬੱਚਤ ਕਰਨੀ ਸ਼ੁਰੂ ਕੀਤੀ ਗਈ। ਇਕ ਸਾਲ ਬਾਅਦ ਅੱਜ ਗੋਲਕ ਨੂੰ ਸਾਰੇ ਮਾਪਿਆਂ ਤੇ ਪਤਵੰਤਿਆਂ ਦੇ ਸਾਹਮਣੇ ਖੋਲ੍ਹਿਆ ਗਿਆ ਤਾਂ ਉਸ ਵਿੱਚੋ 2157 ਰੁਪਏ ਨਿਕਲੇ। ਸਮੂਹ ਵਿਦਿਆਰਥੀਆਂ ਨੇ ਇਸ ਰਕਮ ਨੂੰ ਆਪਣੇ ਸਕੂਲ ਨੂੰ ਦਾਨ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਸ. ਸ਼ੇਰਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਅਭੁੰਨ ਨੇ ਬੱਚਿਆਂ ਦੇ ਸਕੂਲ ਨੂੰ ਦਾਨ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਤਾਂ ਸਾਨੂੰ ਵੱਡਿਆਂ ਨੂੰ ਵੀ ਮਾਤ ਪਾ ਗਏ। ਬੱਚਿਆਂ ਦੇ ਇਸ ਫੈਸਲੇ ਨੇ ਸਾਰੇ ਸਟਾਫ਼ ਮਾਪੇ ਅਤੇ ਪਤਵੰਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਸਰਪੰਚ ਅਤੇ ਮਾਪਿਆਂ ਨੇ ਵੀ ਸਕੂਲ ਨੂੰ ਮਾਇਕ ਰੂਪ ਵਿਚ ਸਹਾਇਤਾ ਰਾਸ਼ੀ ਦਿੱਤੀ ਅਤੇ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਸਨਮਾਨ ਸਮਾਰੋਹ ਵਿਚ ਸ਼੍ਰੀ ਰੋਹਤਾਸ਼ ਕੁਮਾਰ ਮੈਂਬਰ ਸਰਪੰਚਸ਼੍ਰੀ ਓਮ ਪ੍ਰਕਾਸ਼ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀਸ਼੍ਰੀ ਦਲੀਪ ਕੁਮਾਰਡਾ. ਵਿਨੋਦ ਕੁਮਾਰਸ਼੍ਰੀ ਰਤਨ ਲਾਲਸ਼੍ਰੀ ਸੀਤਾ ਰਾਮਸ਼੍ਰੀ ਸੁਨੀਲ ਕੁਮਾਰਸ਼੍ਰੀ ਰੋਹਤਾਸ਼ ਕੁਮਾਰਸ਼੍ਰੀ ਜਸਵਿੰਦਰ ਸਿੰਘਸ਼੍ਰੀ ਪਵਨ ਕੁਮਾਰਸ਼੍ਰੀ ਬਿੱਟੂ ਸਿੰਘਸ਼੍ਰੀ ਸਰਵਨ ਕੁਮਾਰਸ਼੍ਰੀ ਹੰਸਾ ਸਿੰਘਸ਼੍ਰੀਮਤੀ ਸ਼ਾਲੂਸ਼੍ਰੀਮਤੀ ਸੀਮਾਸ਼੍ਰੀਮਤੀ ਮੋਨਿਕਾਸ਼੍ਰੀਮਤੀ ਪੂਨਮਸ਼੍ਰੀਮਤੀ ਗਗਨਦੀਪ ਕੌਰਸ਼੍ਰੀਮਤੀ ਸ਼ਕੁੰਤਲਾ ਰਾਣੀਸ਼੍ਰੀਮਤੀ ਗੁਰਮੀਤ ਕੌਰਸ਼੍ਰੀਮਤੀ ਮੰਜੂ ਆਦਿ ਹਾਜ਼ਰ ਸਨ।

Share:

Apr 14, 2023

ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਣਕ ਦੀ ਸਰਕਾਰੀ ਖਰੀਦ ਦਾ ਕੀਤਾ ਉਦਘਾਟਨ

 

 ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ  ਸਿੰਘ ਕਾਕਾ ਬਰਾੜ ਨੇ ਕਣਕ ਦੀ ਸਰਕਾਰੀ ਖਰੀਦ ਦਾ ਕੀਤਾ ਉਦਘਾਟਨ


ਸ੍ਰੀ ਮੁਕਤਸਰ ਸਾਹਿਬ 14ਅਪ੍ਰੈਲ  

                               ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਵਿਧਾਇਕ ਸ੍ਰੀ ਜਗਦੀਪ  ਸਿੰਘ ਕਾਕਾ ਬਰਾੜ ਨੇ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਕਣਕ ਦੀ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ ਅਤੇ ਮਾਰਕੀਟ ਕਮੇਟੀ ਦੇ ਆਹੁਦੇਦਾਰਾਂ, ਪਤਵੰਤੇ ਵਿਅਕਤੀਆਂ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ।

                               ਇਸ ਮੌਕੇ ਤੇ ਕਾਕਾ ਬਰਾੜ ਨੇ ਕਿਹਾ ਕਿ ਸਰਕਾਰ ਵਲੋਂ ਕਣਕ  ਖਰੀਦਣ ਲਈ ਸਾਰੀਆਂ ਅਨਾਜ ਮੰਡੀਆਂ ਵਿੱਚ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸੇ ਨੂੰ ਵੀ ਅਨਾਜ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ।

                               ਉਹਨਾਂ ਕਿਹਾ ਕਿ ਅਗਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸਾਨਾਂ ਨੂੰ ਨਜਾਇਜ ਤੌਰ ਤੇ ਤੰਗ ਪ੍ਰੇਸਾਨੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।

                                ਇਸ ਮੌਕੇ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਅਨਾਜ ਮੰਡੀਆਂ ਵਿੱਚ ਸਾਫ ਸੁਥਰੀ ਅਤੇ ਸੁੱਕੀ ਲੈ ਕੇ ਆਉਣ ਤਾਂ ਜੋਂ ਅਨਾਜ ਮੰਡੀਆਂ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੋਕੇ ਤੇ ਸੰਜੇ ਸ਼ਰਮਾ  ਜਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਜਿਲ੍ਹੇ ਵਿਚ ਕਣਕ ਦੀ ਖਰੀਦ ਲਈ 120 ਅਨਾਜ ਮੰਡੀਆਂ ਅਤੇ 72 ਆਰਜੀ ਯਾਰਡ ਬਣਾਏ ਗਏ ਹਨ, ਬਾਰਦਾਨੇ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਣਕ ਦੇ ਸੀਜ਼ਨ ਦੋਰਾਨ ਬਾਰਦਾਨੇ ਦੀ ਕੋਈ ਕਮੀ ਨਹੀਂ ਆਵੇਗੀ।    

                                ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਮਨਜਿੰਦਰ ਸਿੰਘ ਕਾਕਾ ਉੜਾਗ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਮੇਘ ਰਾਜ ਦੋਦਾ ਚੇਅਰਮੈਨ,ਰਾਜੀਵ ਕੁਮਾਰ ਕਾਕਾ ਗਾਂਧੀ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਸਿੰਘ ਮੱਕੜ,

ਨਵਦੀਪ ਸਿੰਘ ਬਿੱਲੂ, ਗੌਰਵ ਗਰਗ ਜਿ਼ਲ੍ਹਾ ਮੰਡੀ ਅਫਸਰ, ਬਲਕਾਰ ਸਿੰਘ ਸਕੱਤਰ ਮਾਰਕੀਟ ਕਮੇਟੀ, ਬਲਜਿੰਦਰ ਸ਼ਰਮਾ

ਪੀਪਲ ਸਿੰਘ , ਕਲਗਾ ਸਿੰਘ, ਅਜੈ ਕੁਮਾਰ ਮੰਡੀ ਸੁਪਰਵਾਈਜਰ ਵੀ ਮੌਜੂਦ ਸਨ।

Share:

ਨਗਰ ਨਿਗਮ ਵਲੋਂ ਫੌਗਿੰਗ ਸਪਰੇਅ ਸ਼ਡਿਊਲ ਜਾਰੀ


         *ਜਨਤਾ ਫੌਗਿੰਗ ਸਪਰੇਅ ਕਰਨ ਦੌਰਾਨ ਘਰਾਂ ਆਦਿ ਦੇ ਦਰਵਾਜ਼ੇ ਰੱਖੇ ਖੁੱਲ੍ਹੇ
        * 
ਫੌਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਸ਼ੁਰੂ ਹੋਵੇਗਾ
        * 15 ਅਪ੍ਰੈਲ 
ਤੋਂ 20 ਅਪ੍ਰੈਲ ਤੱਕ ਦਾ ਸ਼ਡਿਊਲਡ ਪ੍ਰੋਗਰਾਮ

ਬਠਿੰਡਾ, 14 ਅਪ੍ਰੈਲ (     ) : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਸ਼ਹਿਰ ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ਦੌਰਾਨ ਜਨਤਾ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਫੋਗਿੰਗ ਸਪਰੇਅ ਨਾਲ ਮੱਛਰਾਂ ਦਾ ਖਾਤਮਾ ਹੋ ਸਕੇ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਹਰ ਰੋਜ਼ ਫੋਗਿੰਗ ਮਸ਼ੀਨ ਚਲਾਉਣ ਦਾ ਸਮਾਂ ਸਵੇਰੇ 07:30 ਵਜੇ ਤੋਂ ਸ਼ੁਰੂ ਹੋਵੇਗਾ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਪ੍ਰੈਲ  2023 ਨੂੰ ਭਾਰਤ ਨਗਰ, ਪਟੇਲ ਨਗਰ, ਗਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ ਦਾ ਏਰੀਆਂ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿੱਤਰ ਸਿੰਘ ਗੁਰੂਦੁਆਰੇ ਦਾ ਏਰੀਆਂ, ਹਰਬੰਸ ਕਲੋਨੀ, ਐਸ.ਏ.ਐਸ ਨਗਰ, ਲਾਭ ਸਿੰਘ ਚੌਂਕ ਦਾ ਏਰੀਆਂ, ਹੰਸ ਨਗਰ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਢਿਲੋਂ ਬਸਤੀ ਪੀਪੀਆਂ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਨਗਰ ਅਤੇ ਬੱਲਾ ਰਾਮ ਨਗਰ ਗਲੀ ਨੰ:10 ਦਾ ਸੱਜਾ ਪਾਸਾ, ਬੈਂਕ ਕਲੋਨੀ ਵਿਖੇ।

 

ਇਸੇ ਤਰ੍ਹਾਂ 16 ਅਪ੍ਰੈਲ  2023 ਨੂੰ ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜ਼ਾਰ, ਸਿਰਕੀ ਬਜ਼ਾਰ, ਪੁਰਾਣਾ ਥਾਣਾ ਕਿਲ੍ਹਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਚੌਂਕ ਤੱਕ ਦਾ ਅੰਦਰਲਾ ਏਰੀਆਂ, ਗਰੀਨ ਸਿਟੀ ਫੇਜ 1, 2, 3, ਮਾਡਲ ਟਾਊਨ ਫੇਜ 4,5, ਥਰਮਲ ਕਲੋਨੀ, ਜ਼ੋਗਾਨੰਦ ਰੋਡ ਦਾ ਏਰੀਆਂ ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਫੁਟੀ ਰੋਡ ਅਤੇ ਰੋਡ ਦਾ ਸੱਜਾ ਪਾਸਾ, ਪਰਸਰਾਮ ਨਗਰ ਦਾ ਸੱਜਾ ਪਾਸਾ, ਜ਼ੋਗੀ ਨਗਰ, ਰਾਜੀਵ ਗਾਂਧੀ ਨਗਰ ਵਿਖੇ।

ਇਸੇ ਤਰ੍ਹਾਂ 17 ਅਪ੍ਰੈਲ  2023 ਨੂੰ ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੌਂਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ ਪੁਰਾਣੀ ਤਹਿਸੀਲ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਊਧਮ ਸਿੰਘ ਨਗਰ ਅਤੇ ਗਣਪਤੀ ਇੰਨਕਲੇਵ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆਂ ਦੋਨੋਂ ਸਾਈਡਾਂ, ਮਾਡਲ ਟਾਊਨ ਫੇਜ 3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਕਰਮਾ ਮਾਰਕੀਟ, ਪੋਲੀਟੈਕਨਿਕ ਕਾਲਜ ਵਿਖੇ।

ਇਸੇ ਤਰ੍ਹਾਂ 18 ਅਪ੍ਰੈਲ  2023 ਨੂੰ ਪਾਵਰ ਹਾਊਸ ਰੋਡ ਗਲੀ ਨੰ:6 ਤੋਂ ਅੱਗੇ ਖੱਬਾ ਪਾਸਾ, ਅਜੀਤ ਰੋਡ ਦਾ ਸੱਜਾ ਪਾਸਾ ਗੁਰੂ ਅਰਜਨ ਦੇਵ ਨਗਰ ਅਤੇ ਸ਼ਿਵ ਮੰਦਰ ਵਾਲੀ ਗਲੀਆਂ ਦਾ ਏਰੀਆਂ, ਪ੍ਰੀਤ ਨਗਰ, ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ ਨੇੜੇ ਦਾਣਾ ਮੰਡੀ, ਰਾਮਬਾਗ ਰੋਡ ਤੇ 80 ਫੁਟੀ ਰੋਡ ਦਾ ਏਰੀਆਂ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਖੱਬਾ ਪਾਸਾ, ਜੀ.ਟੀ.ਰੋਡ ਹੁੰਦੇ ਹੋਏ ਮਾਲ ਰੋਡ ਫਾਇ ਬ੍ਰਿਗੇਡ ਕਿਲ੍ਹਾ ਰੋਡ ਹੁੰਦੇ ਹੋਏ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਸੁਰਖਪੀਰ ਰੋਡ ਅਤੇ ਮੁਲਤਾਨੀਆਂ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆਂ ਗਲੀਆਂ ਮੁਲਤਾਨੀਆਂ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ ਵਿਖੇ।

ਇਸੇ ਤਰ੍ਹਾਂ 19 ਅਪ੍ਰੈਲ  2023 ਨੂੰ  ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੌਂਕ ਤੋਂ ਅੱਗੇ ਦਾ ਖੱਬਾ ਪਾਸੇ ਵਾਲਾ ਏੇਰੀਆਂ, ਗੁਰੂ ਤੇਗ ਬਹਾਦਰ ਨਗਰ ਅਤੇ ਪਰਿੰਦਾ ਰੋਡ ਦੀਆਂ ਗਲੀਆਂ, ਪਰਜਾਪਤ ਕਲੋਨੀ, ਅਜ਼ਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏਰੀਆਂ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ਸੱਜਾ ਪਾਸਾ, ਕਾਲੀਆਂ ਗਲੀ, ਮੰਡੀ ਬੋਰਡ ਤੋਂ ਦਾਣਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੱਲਾ, ਆਲਮ ਬਸਤੀ, ਦੂਬੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜੇ ਪਾਸੇ।

ਇਸੇ ਤਰ੍ਹਾਂ 20 ਅਪ੍ਰੈਲ  2023 ਨੂੰ ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ, ਫੇਜ਼ 1,2, 3, ਪੰਚਵਟੀ ਨਗਰ ਗਰੀਨ ਐਵਨਿਊ ਅਤੇ ਟੈਗੋਰ ਨਗਰ, ਗੁਰੂ ਨਾਨਕ ਨਗਰ, ਹੋਮ ਲੈਡ, ਇਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਕਰਤਾਰ ਕਲੋਨੀ, ਨਸ਼ਾ ਛੁਡਾਉਂ  ਕੇਂਦਰ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ, ਨਹਿਰੂ ਗਲੀ ਆਦਿ ਅਹਾਤਾ ਨਿਆਜ਼ ਮੁਹੰਮਦ ਦਾ ਏਰੀਆਂ, ਨਵੀਂ ਬਸਤੀ ਗਲੀ ਨੰ:1 ਤੋਂ 6 ਤੱਕ ਦਾ ਏਰੀਆਂ ਬਿਰਲਾ ਮਿਲ ਕਲੋਨੀ, ਮਾਲਵੀਆਂ ਨਗਰ ਆਦਿ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ ਅਤੇ ਜਨਤਾ ਨਗਰ ਤੱਕ ਫੌਗਿੰਗ ਸਪਰੇਅ ਦਾ ਛਿੜਕਾਓ ਕੀਤਾ ਜਾਵੇਗਾ।


Share:

Apr 4, 2023

ਸਿੱਖਿਆ ਵਿਭਾਗ ਬਦਲੀਆਂ ਸਬੰਧੀ ਸਟੇਅ ਦੀ ਸ਼ਰਤ ਨੂੰ ਮੁੜ ਤੋਂ ਵਿਚਾਰੇ: ਡੀ ਟੀ ਐੱਫ




ਆਪਸੀ ਬਦਲੀਆਂ ਬਿਨਾਂ ਸ਼ਰਤ ਕੀਤੀਆਂ ਜਾਣ : ਡੀ ਟੀ ਐੱਫ 

ਬਦਲੀ ਪੋਰਟਲ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ:ਡੀ ਟੀ ਐੱਫ 

ਸੰਗਰੂਰ, 4 ਅਪ੍ਰੈਲ, 2023: ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਬਦਲੀਆਂ ਸਬੰਧੀ ਲਾਈਆਂ ਗਈਆਂ ਸ਼ਰਤਾਂ ਬਾਰੇ ਇਤਰਾਜ਼ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਸ਼ਨ 2021-22 ਦੀਆਂ ਦੀਆਂ ਬਦਲੀਆਂ ਦੇਰੀ ਨਾਲ ਲਾਗੂ ਕੀਤੀਆਂ ਗਈਆਂ ਸਨ, ਜਿਸ ਕਾਰਣ ਦੋ ਸੈਸ਼ਨ ਬੀਤਣ ਦੇ ਬਾਵਜੂਦ 2023-24 ਦੇ ਸੈਸ਼ਨ ਵਿੱਚ ਉਹ ਅਧਿਆਪਕ ਬਦਲੀ ਨਹੀਂ ਕਰਵਾ ਸਕਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਜਾਨਲੇਵਾ ਦੁਰਘਟਨਾ ਦੇ ਮੱਦੇਨਜ਼ਰ ਬਾਹਰਲੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣਾ ਸਮੇਂ ਦੀ ਲੋੜ ਹੈ, ਇਸੇ ਤਰ੍ਹਾਂ ਆਪਣੀ ਸੇਵਾ ਦਾ ਲੰਮਾ ਸਮਾਂ ਪਿਛਲੇ ਕਾਡਰ ਵਿੱਚ ਦੇਣ ਉਪਰੰਤ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਦੂਰ ਮਿਲੇ ਸਟੇਸ਼ਨ ਤੋਂ ਬਦਲੀ ਕਰਵਾਉਣ ਲਈ ਸਟੇਅ ਤੋਂ ਛੋਟ ਮਿਲਣੀ ਚਾਹੀਦੀ ਹੈ। 

ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਜਿਵੇਂ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਕਿਸੇ ਵੀ ਤੋਂ ਸ਼ਰਤ ਲਾਗੂ ਕਰਨ, ਪਰਖ ਸਮਾਂ ਜਾਂ ਦੋ ਸਾਲ ਦਾ ਸਮਾਂ ਪੂਰਾ ਹੋਣ ਦੀ ਸ਼ਰਤ ਵਾਪਿਸ ਲੈ ਕੇ ਸਭ ਨੂੰ ਮੈਰਿਟ ਅੰਕਾਂ ਅਨੁਸਾਰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ, ਆਪਣੀ ਜਾਂ ਆਸ਼ਰਿਤ ਦੀ ਕਰੋਨਿਕ ਬਿਮਾਰੀ, 40% ਅੰਗਹੀਣਤਾ, ਵਿਧਵਾ, ਕੁਆਰੀ, ਤਲਾਕਸ਼ੁਦਾ ਨੂੰ ਪਹਿਲ ਦੇਣ, ਸਕੂਲ ਮੁਖੀਆਂ ਨੂੰ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਾਉਣ, ਠੇਕਾ ਅਧਾਰਿਤ ਕੀਤੀ ਸੇਵਾ ਨੂੰ ਬਦਲੀ ਲਈ ਗਿਣਨ, ਬੀ ਪੀ ਈ ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਅਤੇ ਬਦਲੀ ਦਾ ਮੌਕਾ ਦੇਣ ਬਦਲੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਸੁਝਾਵਾਂ ਤੇ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਬਦਲੀ ਪੋਰਟਲ ਤੇ ਅਪਲਾਈ ਕਰਦਿਆਂ ਈ ਪੰਜਾਬ ਸਾਈਟ ਦਾ ਸਰਵਰ ਡਾਉਨ ਹੋਣਾ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਜਿਸਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ।

ਡੀਟੀਐੱਫ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ, ਸੁਖਦੇਵ ਡਾਨਸੀਵਾਲ ਅਤੇ ਗੁਰਬਿੰਦਰ ਖਹਿਰਾ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਉਕਤ ਸਮੱਸਿਆਵਾਂ ਹੱਲ ਕਰਦਿਆਂ ਬਦਲੀ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਦਿਆਂ ਬਦਲੀਆਂ ਕੀਤੀਆਂ ਜਾਣ।
Share:

Apr 2, 2023

ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ:-ਮੁੱਖ ਖੇਤੀਬਾੜੀ ਅਫਸਰ

 


ਨਰਮੇਂ ਦੀ ਬਿਜਾਈ ਦੀ ਕੀਤੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ  2 ਅਪ੍ਰੈਲ
ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ  ਖੇਤੀਬਾੜੀ ਮੰਤਰੀ ਪੰਜਾਬ  ਮੁੱਖ ਸਕੱਤਰ  ਅਤੇ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਦੀ ਯੋਗ ਅਗਵਾਈ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜਿ਼ਲ੍ਹਿਆਂ ਵਿੱਚ ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵਿਸ਼ੇਸ਼
ਉਪਰਾਲੇ ਕੀਤੇ ਜਾ ਰਹੇ ਹਨ।
                              ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਨੁਸਾਰ ਜਿ਼ਲ੍ਹੇ ਦੇ ਪਿੰਡ ਰਾਮਗੜ੍ਹ ਚੁੰਘਾ ਵਿਖੇ ਕਿਸਾਨ ਸ੍ਰ.ਗੁਰਬਾਜ ਸਿੰਘ ਦੇ ਖੇਤ ਵਿਖੇ ਨਰਮੇਂ ਦੀ ਬਿਜਾਈ ਦੀ ਸ਼ੁਰੂਆਤ ਕਰਵਾਉਂਦਿਆਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ. ਬੀਜ਼ ਤੇ ਬੀਜ਼ ਦੀ ਕੁੱਲ ਕੀਮਤ ਦਾ 33 ਪ੍ਰਤੀਸ਼ਤ ਹਿੱਸਾ ਸਬਸਿਡੀ ਦਿੱਤੀ ਜਾ ਰਹੀ ਹੈ।
                              ਉਹਨਾਂ ਦੱਸਿਆ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ, 10 ਬੀ.ਟੀ. ਬੀਜ਼ ਦੇ ਪੈਕੇਟਾਂ ਤੇ ਹੀ ਸਬਸਿਡੀ ਮਿਲੇਗੀ। ਇਹ ਸਬਸਿਡੀ ਕੇਵਲ ਪੀ.ਏ.ਯੂ. ਵੱਲੋਂ ਸਿ਼ਫਾਰਸ਼ ਕੀਤੀਆਂ ਕਿਸਮਾਂ ਤੇ ਹੀ ਮਿਲੇਗੀ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਬਸਿਡੀ ਪ੍ਰਾਪਤ ਕਰਨ ਲਈ  www.agrimachinerypb.com     ਪੋਰਟਲ ਉਪਰ 15 ਮਈ ਤੱਕ ਅਪਲਾਈ ਕਰ ਸਕਦੇ ਹਨ ਅਤੇ ਕਿਸਾਨ ਪਾਸ ਬੀ.ਟੀ. ਬੀਜ਼ ਦਾ ਪੱਕਾ ਬਿੱਲ ਵੀ 25 ਮਾਰਚ ਤੋਂ 15
ਮਈ ਤੱਕ ਦੇ ਸਮੇਂ ਦੌਰਾਨ ਦਾ ਕੱਟਿਆ ਹੋਣਾ ਚਾਹੀਦਾ ਹੈ।
                             ਉਹਨਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਤੋਂ ਪਹਿਲਾਂ ਅਤੇ ਬਾਅਦ ਵਾਲੇ ਬਿੱਲਾਂ ਤੇ ਸਬਸਿਡੀ ਨਹੀਂ ਮਿਲੇਗੀ। ਭਾਰਤ ਸਰਕਾਰ ਵੱਲੋਂ ਨਰਮੇਂ ਨਭ੍ਜ਼ਜ਼ ਦੇ ਪ੍ਰਤੀ ਬੀਜ਼ ਪੈਕੇਟ ਦਾ ਮੁੱਲ 853/-ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਸਬਸਿਡੀ ਲਈ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
                ਉਨ੍ਹਾਂ ਦੱਸਿਆ ਕਿ ਅਗੇਤੇ ਬੀਜ਼ੇ ਗਏ ਨਰਮੇਂ ਦੀ ਫ਼ਸਲ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਝਾੜ ਵੱਧ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਨਰਮੇਂ ਦੀ ਅਗੇਤੀ ਬਿਜਾਈ ਲਈ 01 ਅਪ੍ਰੈਲ ਤੋਂ ਨਹਿਰੀ ਪਾਣੀ ਦੇਣ ਲਈ ਨਹਿਰੀ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਟੇਲ ਐਂਡ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਅਤੇ ਪਾਣੀ ਦੀ ਚੋਰੀ ਰੋਕਣ ਲਈ ਨਹਿਰੀ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬਿਜਾਈ ਵਾਲੇ ਇਨ੍ਹਾਂ ਦਿਨਾਂ ਦੌਰਾਨ ਨਰਮੇਂ ਵਾਲੇ ਪਿੰਡਾਂ ਵਿੱਚ ਟਿਊਬਵੈਲਾਂ ਤੇ ਬਿਜਲੀ ਦੀ ਸਪਲਾਈ ਵੀ ਦਿੱਤੀ ਜਾਵੇਗੀ।
              ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਲਈ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 189 ਕਿਸਾਨ ਮਿੱਤਰ ਅਤੇ 12 ਸੁਪਰਵਾਈਜ਼ਰ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਟੀਆਂ ਦੇ ਪ੍ਰਬੰਧਨ ਤੋਂ ਇਲਾਵਾ ਜਿ਼ੰਨਿੰਗ ਅਤੇ ਆਇਲ ਮਿੱਲਾਂ ਵਿੱਚ ਵੀ ਲੋੜੀਂਦੇ ਪ੍ਰਬੰਧਨ ਕਰਵਾਏ ਗਏ ਹਨ। ਨਰਮੇ਼ ਦੀ ਫ਼ਸਲ ਨੂੰ ਚਿੱਟੇ ਮੱਛਰ ਤੋਂ ਬਚਾਉਣ ਲਈ ਨਦੀਨ ਨਸ਼ਟ ਮੁਹਿੰਮ ਵੀ ਚਲਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਨਰਮੇਂ ਵਾਲੇ ਜਿ਼ਲ੍ਹਿਆਂ ਵਿੱਚ ਮੂੰਗੀ ਦੀ ਸਰਕਾਰੀ ਖ੍ਰੀਦ ਨਹੀਂ ਕੀਤੀ ਜਾਵੇਗੀ ਕਿਉਂਕਿ ਮੂੰਗੀ ਦੀ ਫ਼ਸਲ ਤੇ ਚਿੱਟੀ ਮੱਖੀ ਪਲਦੀ ਹੈ ਅਤੇ ਬਾਅਦ ਵਿੱਚ ਨਰਮੇਂ ਦੀ ਫ਼ਸਲ ਤੇ ਹਮਲਾ ਕਰ ਦਿੰਦੀ ਹੈ।
              ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਲਈ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਫ਼ਸਲੀ ਬੀਮੇ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਅੰਤ ਵਿੱਚ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਤੂੜੀ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਨਰਮੇਂ ਦੀ ਬਿਜਾਈ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਨਰਮੇਂ ਦੀ ਬਿਜਾਈ ਹੇਠ ਰਕਬਾ ਵਧਾਇਆ ਜਾਵੇ, ਜਿ਼ਲ੍ਹੇ ਅੰਦਰ ਸੱਠੀ ਮੂੰਗੀ ਦੀ ਬਿਜਾਈ ਨਾ ਕੀਤੀ ਜਾਵੇ, ਖੇਤਾਂ ਦੁਆਲੇ ਉਘੇ ਨਦੀਨਾਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ, ਜੇਕਰ ਕਿਸੇ ਕਿਸਾਨ ਨੇ ਅਜੇ ਤੱਕ ਛਟੀਆਂ ਦਾ ਪ੍ਰਬੰਧਨ ਨਹੀਂ ਕੀਤਾ ਤਾਂ ਤੁਰੰਤ ਛਟੀਆਂ ਝਾੜ ਕੇ ਇਸ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੱਤੀ ਜਾਵੇ ਅਤੇ ਕਿਸੇ ਗਲਤ ਪ੍ਰਚਾਰ ਅਧੀਨ ਆ ਕੇ ਗੁਜਰਾਤ ਤੋਂ ਬੀਜ਼ ਨਾ ਲਿਆ ਕੇ ਬੀਜਿ਼ਆ ਜਾਵੇ। ਇਸ ਤੋਂ ਇਲਾਵਾ ਬੀਜ਼, ਖਾਦ ਅਤੇ ਦਵਾਈਆਂ ਖ੍ਰੀਦ ਦੇ ਸਮੇਂ ਪੱਕਾ ਬਿੱਲ ਲਿਆ ਜਾਵੇ ਅਤੇ ਜੇਕਰ ਕੋਈ ਡੀਲਰ ਅਣਚਾਹੀ ਖੇਤੀ ਸਮੱਗਰੀ ਖ੍ਰੀਦਣ ਲਈ ਕਿਸਾਨ ਨੂੰ ਮਜ਼ਬੂਰ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਦਿੱਤੀ ਜਾਵੇ। ਇਸ ਸਮੇਂ ਮੌਕੇ ਸ਼੍ਰੀ ਹਰਮਨਦੀਪ ਸਿੰਘ ਏ.ਡੀ.ਓ,  ਸ਼੍ਰੀ ਸ਼ਵਿੰਦਰ ਸਿੰਘ ਏ.ਡੀ.ਓ, ਸ਼੍ਰੀ ਸਵਰਨਜੀਤ ਸਿੰਘ ਏ.ਟੀ.ਐਮ, ਸ਼੍ਰੀ ਹਰਦੀਪ ਸਿੰਘ ਏ.ਟੀ.ਐਮ ਅਤੇ ਸ਼੍ਰੀ ਹਰਚਰਨ ਸਿੰਘ ਕਿਸਾਨ ਮਿੱਤਰ ਤੋ ਇਲਾਵਾਂ ਹੋਰ ਕਿਸਾਨ ਵੀ ਮੋਜੂਦ ਸਨ।
ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ:-ਮੁੱਖ ਖੇਤੀਬਾੜੀ ਅਫਸਰ

Share:

Definition List

blogger/disqus/facebook

Unordered List

Support