punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Jul 22, 2023

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕਾਰਪੋਰੇਟ ਹਸਪਤਾਲਾਂ ਨੂੰ ਸਸਤੇ ਭਾਅ ’ਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਦਾ ਸੱਦਾ


Punjab Health Minister invites corporate hospitals to partner with the government to provide quality treatment at affordable prices


- ਇਹ ਕਦਮ ਆਮ ਜਨਤਾ ਨੂੰ ਨਹੀਂ ਕਰੇਗਾ ਪ੍ਰਭਾਵਿਤ; ਸਰਕਾਰ ਵੱਲੋਂ ਦਿੱਤਾ ਜਾਵੇਗਾ ਸਾਰਾ ਫੰਡ : ਡਾਕਟਰ ਬਲਬੀਰ ਸਿੰਘ


- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ


- ਡਾਕਟਰ ਬਲਬੀਰ ਸਿੰਘ  ਨੈਟਹੈਲਥ ਦੁਆਰਾ ਕਰਵਾਏ ‘‘ ਨਾਰਥਰਨ ਰੀਜਨ ਰਾਊਂਡਟੇਬਲ ’’ ਵਿਸ਼ੇ ਵਾਲੀ ਵਿਚਾਰ-ਚਰਚਾ ਵਿੱਚ ਸਨ ਮੁੱਖ ਮਹਿਮਾਨ


ਚੰਡੀਗੜ੍ਹ, 


ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਹਸਪਤਾਲਾਂ ਨੂੰ ਸਰਕਾਰ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਾਸੀ ਸਸਤੇ ਅਤੇ ਕਿਫਾਇਤੀ ਰੇਟਾਂ ’ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ।


ਇਸ ਭਾਈਵਾਲੀ ਨਾਲ ਆਮ ਲੋਕਾਂ ਨੂੰ ਕੋਈ ਵਾਧੂ ਖਰਚਾ ਨਹੀਂ ਚੁੱਕਣਾ ਪਏਗਾ ਕਿਉਂਕਿ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਸੰਭਾਲ ਪ੍ਰਦਾਤਾਵਾਂ ਜਾਂ ਕਾਰਪੋਰੇਟ ਹਸਪਤਾਲਾਂ ਦੇ ਮੋਹਰੀ  ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ।  ”ਉਹਨਾਂ ਸਪੱਸ਼ਟ ਕੀਤਾ ਕਿ ਇਸ ਦਾ ਪ੍ਰਬੰਧਨ ਅਤੇ ਖਰਚਾ ਸਰਕਾਰ ਦੁਆਰਾ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੂਬੇ ਵਿੱਚ ਡਾਕਟਰੀ ਸੇਵਾਵਾਂ ਵੱਲੋਂ ਪੱਛੜੇ ਜ਼ਿਲਿ੍ਹਆਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਵੀ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਹਸਪਤਾਲ ਸਰਕਾਾਰੀ ਡਾਕਟਰਾਂ ਅਤੇ ਪੈਰਾਮੈਡਿਕਸ ਸਟਾਫ ਨੂੰ ਸਿਖਲਾਈ ਦੇਣ ਵਿੱਚ  ਵੀ ਸਹਾਈ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹੈਲਥਕੇਅਰ ਸੈਕਟਰ ਵਿੱਚ ਟੈਲੀਮੈਡੀਸਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਗੁੰਜਾਇਸ਼ ਹੈ।


ਸਿਹਤ ਮੰਤਰੀ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਭਾਰਤ ਦੇ ਸਾਰੇ ਸਿਹਤ ਸੰਭਾਲ ਭਾਈਵਾਲਾਂ ਦੀ ਇੱਕ ਸਿਖਰਲੀ ਸੰਸਥਾ ਨੈਟਹੈਲਥ ਦੁਆਰਾ ਆਯੋਜਿਤ ਇੱਕ ਇੰਟਰਐਕਟਿਵ ਸੈਸ਼ਨ ‘‘ ਨਾਰਦਰਨ ਰੀਜਨ ਰਾਊਂਡਟੇਬਲ ਆਨ ਹੈਲਥਕੇਅਰ ਪ੍ਰਾਇਰਟੀਜ਼ ਆਫ ਪੰਜਾਬ ਐਂਡ ਦ ਵੇਅ ਫਾਰਵਰਡ ’’ ਦੀ ਪ੍ਰਧਾਨਗੀ ਕਰ ਰਹੇ ਸਨ। ਕਾਰਪੋਰੇਟ ਅਫੇਅਰਜ਼ ਐਂਡ ਸੀਐਸਆਰ,ਫੋਰਟਿਸ ਹੈਲਥਕੇਅਰ ਲਿਮਟਡ ਦੇ ਹੈਡ ਮਨੂ ਕਪਿਲਾ, ਸਕੱਤਰ ਜਨਰਲ ਨੈਟਹੈਲਥ ਸਿਦਾਰਥ ਭੱਟਾਚਾਰੀਆ, ਫੋਰਟਿਸ ਹਸਪਤਾਲ ਦੇ ਸੀਓਓ ਅਸ਼ੀਸ਼ ਭਾਟੀਆ, ਨੈਟਹੈਲਥ ਉੱਤਰੀ ਖੇਤਰ ਦੇ ਚੇਅਰ ਅਸ਼ਵਜੀਤ ਸਿੰਘ, ਪ੍ਰੋ: ਸਾਰੰਗ ਦਿਓ ਅਤੇ ਨੈਸ਼ਨਲ ਲੀਡ ਨੈਟਹੈਲਥ ਵਰਿੰਦਾ ਚਤੁਰਵੇਦੀ ਵੀ ਇਸ ਮੌਕੇ ਬੁਲਾਰੇ ਵਜੋਂ ਮੌਜੂਦ ਸਨ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਦੇ ਵੱਡੇ ਹਿੱਤਾਂ ਲਈ ਮੈਡੀਕਲ ਸਿੱਖਿਆ ਨੂੰ ਹੋਰ ਸਸਤੀ ਅਤੇ ਗੁਣਵੱਤਾ ਪੱਖੋਂ ਬਿਹਤਰ ਬਣਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਉਹ ਰੋਕਥਾਮ ਲਈ ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਸਥਾਪਨਾ ਦੇ ਨਾਲ-ਨਾਲ ਸਿਹਤ ਸੰਭਾਲ ਦੇ ਤਿੰਨ ਵਿੰਗਾਂ- ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਪੱਧਰ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।


ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਅਤੇ ਡਿਸਪੈਂਸਰੀਆਂ ਨੂੰ ਵੀ ਅਪਗ੍ਰੇਡ ਕੀਤਾ ਹੈ, ਜੋ ਕਿ ਪ੍ਰਾਇਮਰੀ ਕੇਅਰ ਨੂੰ ਯਕੀਨੀ ਬਣਾਉਣ ਲਈ ਸਮਰੱਥ ਹਨ, ਜਦਕਿ ਸਬ-ਡਵੀਜ਼ਨ ਅਤੇ ਜ਼ਿਲਿ੍ਹਆਂ ਨੂੰ ਜਲਦੀ ਹੀ ਸੈਕੰਡਰੀ ਪੱਧਰ ਦੀ ਦੇਖਭਾਲ ਲਈ ਆਧੁਨਿਕ ਰੇਡੀਓਲੋਜੀ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਲੋਕ ਇਹਨਾਂ ਹਸਪਤਾਲਾਂ ਵਿੱਚ ਐਕਸ-ਰੇ, ਅਲਟਰਾ-ਸਾਊਂਡ, ਐਮਆਰਆਈ, ਸੀਟੀ ਸਕੈਨ ਆਦਿ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟਰਸ਼ਰੀ ਦਰਜੇ ਦੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਅਸੀਂ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਨਵਾਂ ਰੂਪ ਦੇ ਰਹੇ ਹਾਂ। ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਮਹਾਂਮਾਾਰੀ ਦਾ ਕੋਈ ਖ਼ਤਰਾ ਨਹੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਹਰੇਕ ਖਤਰੇ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਸੁਮੇਲ ਵਿੱਚ ਪੰਜਾਬ ਮੈਡੀਕਲ ਕੌਂਸਲ, ਆਈਐਮਏ, ਨਰਸਿੰਗ ਫੈਡਰੇਸ਼ਨਾਂ, ਪ੍ਰਾਈਵੇਟ ਪ੍ਰਦਾਤਾਵਾਂ, ਡਾਇਗਨੌਸਟਿਕਸ, ਮੈਡੀਕਲ ਟੈਕ, ਹੋਮ ਹੈਲਥਕੇਅਰ, ਅਤੇ ਫਾਰਮਾ ਕੰਪਨੀਆਂ ਦੇ ਮੋਹਰੀ ਸਨ ।  ਇਸ ਈਵੈਂਟ ਨੇ ਰਾਜ ਦੀਆਂ ਮੁੱਖ ਸਿਹਤ ਤਰਜੀਹਾਂ, ਮੁੱਖ ਰਾਜ-ਸਬੰਧਤ ਸਿਹਤ ਸੰਭਾਲ ਚੁਣੌਤੀਆਂ, ਜਨਤਕ-ਨਿੱਜੀ ਭਾਈਵਾਲੀ ਦੀ ਪੜਚੋਲ ਕਰਨ ਦੇ ਸੰਭਾਵੀ ਤਰੀਕਿਆਂ ਅਤੇ ਸਾਰੇ ਹਿੱਸੇਦਾਰਾਂ ਦੇ ਸਹਿਯੋਗੀ ਯਤਨ ਰਾਜ ਦੇ ਸਿਹਤ ਸੰਭਾਲ ਨਿਪਟਾਰੇ ਨੂੰ ਆਕਾਰ ਦੇਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ ਬਾਰੇ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।

-------



Punjab Health Minister invites corporate hospitals to partner with the government to provide quality treatment at affordable prices

Share:

Jul 21, 2023

ਨਾਰਦਨ ਰੇਲਵੇ ਮੈਂਸ ਯੂਨੀਅਨ ਵੱਲੋਂ ਮਜ਼ਦੂਰ ਵਿਰੋਧੀ ਨੀਤੀਆ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ

 

The Northern Railway Men's Union continued its sit-in protest against the anti-labour policies

ਨਜਾਇਜ਼ ਬਦਲੀਆਂ ਰੱਦ ਨਾ ਹੋਣ ਤੱਕ ਧਰਨਾ ਰਹੇਗਾ ਜਾਰੀ:-ਯੂਨੀਅਨ ਆਗੂ

ਫਿਰੋਜ਼ਪੁਰ 21 ਜੁਲਾਈ 

ਸੀਨੀਅਰ ਇਲੈਕਟ੍ਰੀਕਲ ਡਵੀਜਨ ਇੰਜੀ: ਫਿਰੋਜ਼ਪੁਰ ਦੀਆਂ ਮਜ਼ਦੂਰ ਵਿਰੋਧੀ ਨੀਤੀਆ ਖਿਲਾਫ ਨਾਰਦਨ ਰੇਲਵੇ ਮੈਂਸ ਯੂਨੀਅਨ (ਐੱਨ.ਆਰ.ਐੱਮ.ਯੂ) ਦਾ ਧਰਨਾ ਪ੍ਰਦਰਸ਼ਨ ਰਮੇਸ਼ ਚੰਦ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਪਰਵੀਨ ਕੁਮਾਰ, ਕਾਮਰੇਡ ਸੁਭਾਸ਼ ਸ਼ਰਮਾ, ਰਾਜਬੀਰ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਪੰਕਜ ਮਹਿਤਾ, ਅਰਜਨ ਪਾਸੀ, ਪਦਮ ਕੁਮਾਰ, ਦੁਰਗਾ ਦਾਸ, ਸੁਰਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜਰ ਸਨ।

          ਇਸ ਮੌਕੇ ਸੀਨੀਅਰ ਇਲੈਕਟ੍ਰੀਕਲ ਡਵੀਜਨ ਇੰਜੀ: ਫਿਰੋਜ਼ਪੁਰ ਦੀਆ ਜਾਇਜ ਮੰਗਾਂ, ਨਜਾਇਜ਼ ਬਦਲੀਆਂ ਅਤੇ ਠੇਕੇਦਾਰਾਂ ਵੱਲੋਂ ਘਟੀਆਂ ਮਟਿਰੀਅਲ ਲਾਉਣ ਦੇ ਵਿਰੋਧ ਵਿਚ ਸਾਰੇ ਨਾਰਦਨ ਮੈਂਸ ਵੱਲੋਂ ਪੂਰੇ ਡਵੀਜਨ ਅੰਦਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਚਰ ਨਜਾਇਜ਼ ਤੌਰ ਤੇ ਕੀਤੀਆ ਗਈਆ ਬਦਲੀਆਂ ਨੂੰ ਰੱਦ ਨਹੀ ਕੀਤਾ ਜਾਦਾਂ ਉਨ੍ਹਾ ਚਿਰ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਜਿਹੜਾ ਘਟੀਆ ਮਟਿਰੀਅਲ ਲਗਾਇਆ ਜਾਂਦਾ ਹੈ ਉਹ ਜਿਆਦਾ ਨਹੀ ਚੱਲਦਾ ਅਤੇ ਇਸ ਦਾ ਖਾਮਿਆਜੇ ਰੇਲਵੇ ਕਰਮਚਾਰੀਆਂ ਨੂੰ ਭੁਗਤਨੇ ਪੈਦੇ ਹਨ ਜਿਸ ਨੂੰ ਬਿਲਕੁਲ ਬਰਦਾਸ਼ ਨਹੀ ਕੀਤਾ ਜਾਵੇਗਾ।

          ਇਸ ਮੌਕੇ ਏ.ਆਈ.ਆਰ ਵੱਲੋਂ 2004 ਤੋ ਲਾਗੂ ਕੀਤੀ ਗਈ ਨਵੀ ਪੈਨਸ਼ਨ ਸਕੀਮ ਬੰਦ ਕਰਕੇ ਪਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਾਸਤੇ ਲੋਕਾਂ ਨੂੰ ਲਾਭ ਬੰਦ ਕੀਤਾ ਗਿਆ । ਉਨ੍ਹਾਂ ਨੇ 10 ਅਗਸਤ ਨੂੰ ਸੰਸਦ ਦਾ ਘਿਰਾਓ ਕਰਨ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਉੱਦੋ ਤੱਕ ਚਲਦਾ ਰਹੇਗਾ ਜਦੋਂ ਤੱਕ ਨਜਾਇਜ਼ ਤੌਰ ਤੇ ਕੀਤੀਆਂ ਗਈਆਂ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ।

Share:

ਲੁਧਿਆਣਾ ਦੀ ਜਤਿੰਦਰ ਕੌਰ ਅਤੇ ਫਰੀਦਕੋਟ ਦੀ ਗੀਤਾ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤਾ ਰੱਦ: ਡਾ.ਬਲਜੀਤ ਕੌਰ

 

Scheduled Caste Certificate of Jatinder Kaur of Ludhiana and Geeta of Faridkot cancelled: Dr. Baljit Kaur  Strict action is being taken by  Punjab Government against forgery of Scheduled Caste Certificate


ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਕੀਤੀ ਜਾ ਰਹੀ ਹੈ ਸਖ਼ਤ ਕਾਰਵਾਈ

ਚੰਡੀਗੜ੍ਹ, 21 ਜੁਲਾਈ:


ਪੰਜਾਬ ਸਰਕਾਰ ਸੂਬੇ ਦੀਆਂ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸੇ ਤਹਿਤ ਗੀਤਾ ਪਤਨੀ ਸ੍ਰੀ ਧਰਮਪਾਲ ਹਾਲ ਆਬਾਦ ਆਰਾ ਮਾਰਕੀਟ, ਕੁਆਟਰ ਨੰ:33, ਨੇੜੇ ਲਾਲ ਕੋਠੀ, ਫਰੀਦਕੋਟ ਅਤੇ ਸ੍ਰੀਮਤੀ ਜਤਿੰਦਰ ਕੌਰ ਪੁੱਤਰੀ ਪਿਆਰਾ ਸਿੰਘ ਪਤਨੀ ਸ੍ਰੀ ਅਮਨਿੰਦਰ ਸਿੰਘ ਪਿੰਡ ਤੇ ਡਾਕਖਾਨਾ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰ ਪੱਧਰ ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀਮਤੀ ਸਿਮਰਜੀਤ ਕੌਰ ਪਤਨੀ ਸ੍ਰੀ ਗੁਰਮੇਲ ਸਿੰਘ ਜ਼ਿਲ੍ਹਾ ਫਰੀਦਕੋਟ ਵੱਲੋਂ ਸਮਾਜਿਕ ਨਿਆਂ ਵਿਭਾਗ  ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਫਰੀਦਕੋਟ ਵਾਸੀ ਗੀਤਾ ਨੇ ਜਨਰਲ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਹੈ।
ਇਸ ਤੋਂ ਇਲਾਵਾ ਸ੍ਰੀਮਤੀ ਜਤਿੰਦਰ ਕੌਰ ਪੁੱਤਰੀ ਪਿਆਰਾ ਸਿੰਘ ਪਤਨੀ ਸ੍ਰੀ ਅਮਨਿੰਦਰ ਸਿੰਘ ਪਿੰਡ ਤੇ ਡਾਕਖਾਨਾ ਮੰਡਿਆਣੀ ਜ਼ਿਲ੍ਹਾ ਲੁਧਿਆਣਾ ਨੇ ਜਨਰਲ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਸੀ। ਉਸ ਵੱਲੋਂ ਖੁਦ ਆਪਣਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਰੱਦ ਕਰਵਾਉਣ ਲਈ ਤਹਿਸੀਲ ਦਫ਼ਤਰ ਵਿਖੇ ਜਮ੍ਹਾਂ ਕਰਵਾ ਦਿੱਤਾ ਸੀ ਅਤੇ ਇਸ ਸਰਟੀਫਿਕੇਟ ਨੂੰ ਰੱਦ ਕਰਵਾਉਣ ਲਈ ਮਾਨਯੋਗ ਅਦਾਲਤ ਵਿੱਚ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਉਸ ਵੱਲੋਂ ਇਸ ਸਰਟੀਫਿਕੇਟ ਤੇ ਕੋਈ ਲਾਭ ਨਹੀ ਲਿਆ ਗਿਆ।

ਮੰਤਰੀ ਨੇ ਅੱਗੇ ਦੱਸਿਆ ਕਿ ਸਮਾਜਿਕ ਨਿਆਂ ਵਿਭਾਗ ਵੱਲੋਂ ਜਾਂਚ ਕਰਨ ਤੋਂ ਬਾਅਦ ਸ੍ਰੀਮਤੀ ਗੀਤਾ ਅਤੇ ਸ੍ਰੀਮਤੀ ਜਤਿੰਦਰ ਕੌਰ ਦੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਹੋਈ ਹੈ।

ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀਮਤੀ ਗੀਤਾ  ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੰਬਰ 1490 ਮਿਤੀ 13-07-1992 ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ੍ਰੀਮਤੀ ਜਤਿੰਦਰ ਕੌਰ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਲੜੀ ਨੰਬਰ 3955513 ਮਿਤੀ 18.08.2017 ਨੂੰ ਰੱਦ ਕਰਨ ਅਤੇ ਜ਼ਬਤ ਕਰਨ ਲਈ ਕਿਹਾ ਹੈ।


Scheduled Caste Certificate of Jatinder Kaur of Ludhiana and Geeta of Faridkot cancelled: Dr. Baljit Kaur

Strict action is being taken by  Punjab Government against forgery of Scheduled Caste Certificate

Share:

ਪੰਜਾਬ ਸਰਕਾਰ ਵੱਲੋਂ ਸੂਬੇ 'ਚ ਬਾਲ ਮਜ਼ਦੂਰੀ ਦੇ ਖਾਤਮੇ ਲਈ ਚੁੱਕੇ ਅਹਿਮ ਕਦਮ : ਡਾ. ਬਲਜੀਤ ਕੌਰ


Important steps taken by the Punjab government to eliminate child labor in the state: Dr. Baljit Kaur


ਬਾਲ ਮਜ਼ਦੂਰੀ ਵਰਗੇ ਕੋਹੜ ਨੂੰ ਜੜ੍ਹੋਂ ਖਤਮ ਕਰਨਾ ਸਰਕਾਰ ਦਾ ਮੁੱਖ ਉਦੇਸ਼

ਚੰਡੀਗੜ੍ਹ, 21 ਜੁਲਾਈ


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਬਾਲ ਮਜ਼ਦੂਰੀ ਦੇ ਖਾਤਮੇ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ  ਮੰਤਰੀ ਡਾ.ਬਲਜੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ "ਮਿਸ਼ਨ ਵਾਤਸਲਿਆ ਸਕੀਮ" ਦੇ ਤਹਿਤ ਵਿਭਾਗ ਬਾਲ ਮਜ਼ਦੂਰੀ ਦੇ ਚੁੰਗਲ ਵਿੱਚ ਫਸੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਾਤਮਾ ਗਾਂਧੀ ਰਾਜ ਪੱਧਰੀ ਲੋਕ ਪ੍ਰਸ਼ਾਸਨ ਸੰਸਥਾਨ, ਚੰਡੀਗੜ੍ਹ ਵਿਖੇ ਬਾਲ ਮਜ਼ਦੂਰੀ ਦੇ ਖਾਤਮੇ ਅਤੇ ਮੁੜ ਵਸੇਬੇ 'ਤੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ "ਬਾਲ ਮਜ਼ਦੂਰੀ ਵਿਰੁੱਧ ਐਕਸ਼ਨ ਮਹੀਨਾ" ਤਹਿਤ ਬੱਚਿਆ ਦੇ ਬਚਾਅ ਅਤੇ ਮੁੜ ਵਸੇਬੇ ਦੀ ਪ੍ਰਕਿਰਿਆ ਵਿੱਚ ਸ਼ਾਮਲ ਹਰੇਕ ਭਾਈਵਾਲ ਨੂੰ ਜ਼ਿੰਮੇਵਾਰੀਆਂ ਨਿਰਧਾਰਤ ਕਰਨਾ ਸੀ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਲੇਬਰ, ਪੁਲਿਸ ਅਤੇ ਸਿੱਖਿਆ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਪ੍ਰਭਾਵੀ ਛਾਪੇਮਾਰੀ ਅਤੇ ਬਚਾਅ ਕਾਰਜਾਂ ਦੀ ਯੋਜਨਾ ਬਣਾਉਣ ਅਤੇ ਚਲਾਉਣ ਲਈ ਵਰਕਸ਼ਾਪ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਬਾਲ ਮਜ਼ਦੂਰੀ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਾਸਕ ਫੋਰਸਾਂ ਦਾ ਗਠਨ ਕੀਤਾ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬਾਲ ਮਜ਼ਦੂਰੀ ਵਰਗੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਬਚਾਅ ਕਾਰਜ ਕੀਤੇ।  ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟਾਂ ਨੇ ਬਚਪਨ ਬਚਾਓ ਅੰਦੋਲਨ (ਬੀ.ਬੀ.ਏ.) ਦੇ ਸਹਿਯੋਗ ਨਾਲ ਝੁੱਗੀਆਂ-ਝੌਂਪੜੀਆਂ, ਸਕੂਲਾਂ, ਢਾਬਿਆਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।

ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਦੇ ਖਾਤਮੇ ਦੇ ਸਬੰਧ ਵਿੱਚ ਪੰਜਾਬ ਭਰ ਵਿੱਚ ਕੁੱਲ 131 ਛਾਪੇ ਮਾਰੇ ਗਏ, ਜਿਸ ਦੇ ਨਤੀਜੇ ਵਜੋਂ 173 ਬੱਚਿਆਂ ਨੂੰ ਬਚਾਇਆ ਗਿਆ। ਬੱਚਿਆਂ ਨੂੰ ਬਚਾਉਣ ਲਈ ਅੰਮ੍ਰਿਤਸਰ 'ਚ 3, ਲੁਧਿਆਣਾ 'ਚ 7, ਪਟਿਆਲਾ 'ਚ 8, ਬਠਿੰਡਾ 'ਚ 1 ਅਤੇ ਰੂਪਨਗਰ 'ਚ 3 ਐੱਫ.ਆਈ.ਆਰ. ਦਰਜ਼ ਕਰਵਾਈਆਂ ਗਈਆਂ।  ਇਸ ਤੋਂ ਇਲਾਵਾ, ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਪਰਾਧੀਆਂ ਦੇ ਵਿਰੁੱਧ ਬਾਲ ਅਤੇ ਕਿਸ਼ੋਰ ਮਜ਼ਦੂਰੀ (ਪ੍ਰਬੰਧਨ ਅਤੇ ਨਿਯਮ) ਐਕਟ, 1986 ਦੀ ਧਾਰਾ 14-ਡੀ ਦੇ ਤਹਿਤ ਲੇਬਰ ਇੰਸਪੈਕਟਰਾਂ ਦੁਆਰਾ 33 ਚਲਾਨ ਪੇਸ਼ ਕੀਤੇ ਗਏ ਸਨ। ਇਸ ਤੋਂ ਇਲਾਵਾ, ਵੱਖ-ਵੱਖ ਜ਼ਿਲ੍ਹਿਆਂ ਵਿੱਚ 11 ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਮੌਜੂਦਾ ਵਿੱਤੀ ਸਾਲ 2023-24 ਵਿੱਚ ਲੇਬਰ ਐਕਟ ਦੇ ਤਹਿਤ 13 ਬੱਚਿਆਂ ਨੂੰ ਮੁਆਵਜ਼ਾ ਦੇਣ ਲਈ ਯਤਨ ਜਾਰੀ ਹਨ।
ਮੰਤਰੀ ਨੇ ਬਾਲ ਮਜ਼ਦੂਰੀ ਵਿਰੁੱਧ ਰਾਜ ਐਕਸ਼ਨ ਮਹੀਨੇ ਦੌਰਾਨ ਪ੍ਰਾਪਤ ਕੀਤੇ ਨਤੀਜਿਆਂ 'ਤੇ ਆਪਣੀ ਤਸੱਲੀ ਪ੍ਰਗਟਾਈ। ਉਨ੍ਹਾਂ ਵੱਖ-ਵੱਖ ਵਿਭਾਗਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਭਾਈਵਾਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਕਾਰਨ ਬਾਲ ਮਜ਼ਦੂਰੀ ਦੇ ਚੁੰਗਲ ਤੋਂ ਬਚਾਏ ਗਏ ਬੱਚਿਆਂ ਦੀ ਗਿਣਤੀ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਡਾ. ਮਾਧਵੀ ਕਟਾਰੀਆ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਵਾਸੀ ਬਾਲ ਮਜ਼ਦੂਰਾਂ ਨੂੰ ਵਾਪਸ ਲਿਆ ਕੇ ਪਰਿਵਾਰਾਂ ਨਾਲ ਮਿਲਾਇਆ ਗਿਆ। ਉਹਨਾਂ ਇਹ ਵੀ ਕਿਹਾ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦੇ ਉਪਰਾਲੇ ਕਰ ਰਹੀ ਹੈ।



Important steps taken by the Punjab government to eliminate child labor in the state: Dr. Baljit Kaur
Share:

ਖੂਨ ਦੀ ਘਾਟ ਮਾਵਾਂ ਅਤੇ ਭਰੂਣ ਦੀ ਮੌਤ ਦਰ ਨਾਲ ਜੁੜੀ ਸਮਸਿਆ

Anemia is a problem associated with maternal and fetal mortality


"ਗਰਭਾਵਸਥਾ ਅਤੇ ਜਣੇਪੇ ਸਮੇਂ ਦੌਰਾਨ ਖੂਨ ਦੀ ਕਮੀ ਜੱਚਾ-ਬੱਚਾ ਲਈ ਖ਼ਤਰਨਾਕ - ਐਸ.ਐਮ.ਓ ਡਾ. ਕੁੱਲਤਾਰ ਸਿੰਘ"


"ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਪੈਂਦੀ ਹੈ ਖੂਨ ਚੜਵਾਉਣ ਦੀ ਲੋੜ" 


"ਸਿਹਤ ਵਿਭਾਗ ਜੱਚਾ-ਬੱਚਾ ਦੋਵਾਂ ਦੀ ਤੰਦਰੁਸਤੀ ਲਈ ਪ੍ਰਤੀਬੱਧ"


"ਗਰਭਵਤੀ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਮਨਾਉਣਾ ਕਈ ਵਾਰ ਹੋ ਜਾਂਦਾ ਹੈ ਔਖਾ - ਸਿਹਤ ਕਰਮੀ" 


"ਇਹਨਾਂ ਗੰਭੀਰ ਹਾਲਾਤਾਂ ਨਾਲ ਨਜਿੱਠਣ ਲਈ ਸਟਾਫ ਨੂੰ ਕੀਤਾ ਜਾਂਦਾ ਹੈ ਤਿਆਰ"


"ਖੂਨ ਦੀ ਕਮੀ ਨੂੰ ਪੂਰਾ ਕਰਕੇ ਬਚਾਈ ਜਾ ਸਕਦੀ ਹੈ ਜੱਚਾ-ਬੱਚਾ ਦੋਵਾਂ ਦੀ ਜਾਨ - ਬੀ.ਈ.ਈ ਮਨਬੀਰ ਸਿੰਘ"


ਸ੍ਰੀ ਮੁਕਤਸਰ ਸਾਹਿਬ- ਬਲਰਾਜ ਸਿੰਘ ਸਿੱਧੂ 



ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸੈਣੀ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਸਿਹਤ ਕਰਮੀਆਂ ਵਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਹਰੇਕ ਉਪਰਾਲਾ ਕੀਤਾ ਜਾ ਰਿਹਾ ਹੈ। ਜੱਚਾ-ਬੱਚਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਗਰਭਾਵਸਥਾ ਦੌਰਾਨ ਨਿਯਮਿਤ ਜਾਂਚ ਅਤੇ ਲੋੜੀਂਦੀ ਦਵਾਈਆਂ ਉਪਲਬਧ ਕਰਵਾਉਣ ਦੇ ਨਾਲ-ਨਾਲ ਐਮਰਜੰਸੀ ਜਾਂ ਖ਼ਤਰਨਾਕ ਲੱਛਣਾਂ ਦੇ ਉਚਿਤ ਇਲਾਜ ਦਵਾਉਣ ਦੇ ਲਈ ਵੀ ਮੁਕੰਮਲ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਕੁਲਤਾਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਔਰਤਾਂ ਵਿਚ ਖੂਨ ਦੀ ਘਾਟ ਇੱਕ ਆਮ ਸਮੱਸਿਆ ਬਣੀ ਹੋਈ ਹੈ ਜੋ ਕਿ ਬੱਚੇ ਨੂੰ ਜਨਮ ਦੇਣ ਦੇ ਸਮੇਂ ਬਹੁਤ ਹੀ ਗੰਭੀਰ ਹੋ ਸਕਦੀ ਹੈ। ਉਹਨਾਂ ਦਸਿਆ ਕਿ ਗਰਭਾਵਸਥਾ ਅਤੇ ਜਣੇਪੇ ਸਮੇਂ ਦੌਰਾਨ ਖੂਨ ਵਗਣਾ ਅਤੇ ਖੂਨ ਦੀ ਕਮੀ ਹੋਣਾ ਗਰਭਪਾਤ, ਪਲੈਸੈਂਟਾ ਪ੍ਰੀਵੀਆ ਜਾਂ ਪਲੈਸੈਂਟਾ ਦੀ ਰੁਕਾਵਟ ਦਾ ਕਾਰਨ ਬਣ ਸਕਦਾ ਹੈ। ਇਹ ਸਮਸਿਆ ਮਾਵਾਂ ਅਤੇ ਭਰੂਣ ਦੀ ਮੌਤ ਦਰ ਨਾਲ ਜੁੜੀ ਹੋਈ ਹੈ ਅਤੇ ਇਸ ਕਾਰਨ ਹੀ ਜਿਆਦਾਤਰ ਕੇਸਾਂ ਵਿੱਚ ਜਣੇਪੇ ਦੌਰਾਨ ਸਰਜਰੀ ਦੀ ਲੋੜ ਪੈਂਦੀ ਹੈ। ਖੂਨ ਚੜ੍ਹਾਉਣਾ ਹੈਮਰੇਜ ਦੇ ਕਾਰਨਾਂ ਅਤੇ ਇਲਾਜ ਲਈ ਸਰਜਰੀ ਦੌਰਾਨ ਹੋਏ ਖੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ। ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਅਤੇ ਡਾ. ਨਿਧੀ ਗੁਪਤਾ ਨੇ ਦਸਿਆ ਕਿ ਬਹੁਤ ਜ਼ਿਆਦਾ ਖੂਨ ਦੀ ਕਮੀ ਨੂੰ ਰੋਕਣ ਅਤੇ ਪੂਰਾ ਕਰਨ ਲਈ ਅਕਸਰ ਟ੍ਰਾਂਸਫਿਊਜ਼ਨ ਦੀ ਲੋੜ ਹੁੰਦੀ ਹੈ।

Anemia is a problem associated with maternal and fetal mortality



 ਜਿਸ ਨੂੰ ਆਮ ਭਾਸ਼ਾ ਵਿੱਚ ਖੂਨ ਚੜਾਉਣਾ ਕਿਹਾ ਜਾਂਦਾ ਹੈ। ਗਰਭਪਾਤ ਜਾਂ ਐਕਟੋਪਿਕ ਗਰਭ ਅਵਸਥਾ ਦੀ ਹਾਲਤ ਵਿਚ ਗਰਭ ਅਵਸਥਾ ਦੇ ਸ਼ੁਰੂ ਵਿੱਚ ਖੂਨ ਵਗਣਾ ਸ਼ੁਰੂ ਹੋ ਸਕਦਾ ਹੈ। ਗਰਭ ਅਵਸਥਾ ਦੇ 24ਵੇਂ ਹਫ਼ਤੇ ਤੋਂ ਬਾਅਦ ਖੂਨ ਵਗਣਾ ਵੀ ਸੰਭਵ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਥੇ ਨਾਰਮਲ ਡਿਲੀਵਰੀ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਖੂਨ ਦੀ ਕਮੀ ਦੀ ਔਸਤ ਮਾਤਰਾ ਲਗਭਗ 500 ਮਿਲੀਲੀਟਰ (ਜਾਂ ਇੱਕ ਗੈਲਨ ਦਾ ਅੱਧਾ ਚੌਥਾਈ) ਹੁੰਦੀ ਹੈ। ਓਥੇ ਹੀ ਸਿਜੇਰੀਅਨ ਡਿਲੀਵਰੀ ਵਿੱਚ ਖੂਨ ਦੇ ਨੁਕਸਾਨ ਦੀ ਔਸਤ ਮਾਤਰਾ ਲਗਭਗ 1,000 ਮਿਲੀਲੀਟਰ (ਜਾਂ ਇੱਕ ਗੈਲਨ ਦਾ ਇੱਕ ਚੌਥਾਈ) ਤੱਕ ਵੱਧ ਜਾਂਦੀ ਹੈ। ਬੀ.ਈ.ਈ ਮਨਬੀਰ ਸਿੰਘ ਨੇ ਦਸਿਆ ਕਿ ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਵਿਭਾਗ ਦੇ ਮਾਸ ਮੀਡਿਆ ਵਿੰਗ ਵਲੋਂ ਇਹਨਾਂ ਗੰਭੀਰ ਸਥਿਤੀਆਂ ਨਾਲ ਨਜਿੱਠਣ ਲਈ ਸਮੇਂ-ਸਮੇਂ ਤੇ ਟਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਫੀਲਡ ਵਿਚੋਂ ਇਸ ਤਰਾਂ ਦੇ ਕੇਸ ਆਉਣ ਤੇ ਤੁਰੰਤ ਸਮੇਂ ਰਹਿੰਦੇ ਕਾਰਵਾਈ ਕਰ ਸਕਣ। ਉਹਨਾਂ ਕਿਹਾ ਕਿ ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰਾਂ ਖੂਨ ਚੜਵਾਉਣ ਲਈ ਗਰਭਵਤੀ ਔਰਤਾਂ ਨੂੰ ਨਾ ਸਿਰਫ ਪ੍ਰੇਰਿਤ ਕਰ ਕੇ ਬਲਕਿ ਉਹਨਾਂ ਨਾਲ ਨੇੜੇ ਦੇ ਹਸਪਤਾਲ ਜਾ ਕੇ ਬਲੱਡ ਬੈਂਕ ਤੋਂ ਬਲੱਡ ਟ੍ਰਾਂਸਫਿਊਜ਼ਨ ਕਰਵਾਉਂਦੀਆਂ ਹਨ। 


ਹੈਲਥ ਵੈਲਨੈਸ ਸੈਂਟਰ ਰਹੁੜਿਆਂਵਾਲੀ ਦੀ ਏ.ਐਨ.ਐਮ ਬਲਜੀਤ ਕੌਰ ਨੇ ਦੱਸਿਆ ਕਿ ਆਮਤੌਰ ਤੇ ਜਿਨ੍ਹਾਂ ਔਰਤਾਂ ਵਿਚ ਖੂਨ ਦੀ ਮਾਤਰਾ ਜਾਂ ਐਚ.ਬੀ 7 ਗ੍ਰਾਮ ਜਾਂ ਇਸ ਤੋਂ ਵੱਧ ਹੋਵੇ ਉਸ ਨੂੰ ਆਇਰਨ ਦੀ ਗੋਲੀਆਂ ਅਤੇ ਪੋਸ਼ਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਜਣੇਪੇ ਤੋਂ ਪਹਿਲਾਂ ਖੂਨ ਦੀ ਮਾਤਰਾ ਵਧਾਈ ਜਾ ਸਕੇ। ਪਰੰਤੂ ਜੇਕਰ ਐਚ.ਬੀ 6 ਗ੍ਰਾਮ ਜਾਂ ਇਸ ਤੋਂ ਵੀ ਘੱਟ ਹੋਵੇ ਤਾਂ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਗਰਭਵਤੀ ਔਰਤ ਦੇ ਨਾਲ-ਨਾਲ ਉਸ ਦੇ ਪੂਰੇ ਪਰਿਵਾਰ ਨੂੰ ਪ੍ਰੇਰਿਤ ਕਰਨਾ ਪੈਂਦਾ ਹੈ ਜਿਸ ਵਿਚ ਬਹੁਤ ਵਾਰ ਪ੍ਰੇਸ਼ਾਨੀ ਵੀ ਆਉਂਦੀ ਹੈ। ਇੱਕ ਯੂਨਿਟ ਬਲੱਡ ਚੜਵਾਉਣ ਨਾਲ ਇੱਕ ਗ੍ਰਾਮ ਐਚ.ਬੀ ਤੱਕ ਦਾ ਵਾਧਾ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿੰਡ ਗੋਨਿਆਣਾ ਦੀ ਇੱਕ ਗਰਭਵਤੀ ਔਰਤ ਦਾ ਐਚ.ਬੀ 5.8 ਗ੍ਰਾਮ ਤੋਂ ਘੱਟ ਹੋਣ ਤੇ ਉਸ ਨੂੰ ਪ੍ਰੇਰਿਤ ਕਰ ਕੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਖੂਨ ਚੜਵਾਇਆ ਗਿਆ। ਇਸ ਤਰਾਂ ਦੇ ਹੋਰ ਵੀ ਕੇਸ ਸਮੇਂ-ਸਮੇਂ ਤੇ ਸਟਾਫ ਦੇ ਸਾਹਮਣੇ ਆਉਂਦੇ ਹਨ। ਬੀ.ਈ.ਈ ਮਨਬੀਰ ਸਿੰਘ ਨੇ ਕਿਹਾ ਕਿ ਖੂਨ ਕਿਸੇ ਸਰਕਾਰੀ ਜਾਂ ਮਨਜ਼ੂਰਸ਼ੁਦਾ ਹਸਪਤਾਲ ਦੇ ਬਲੱਡ ਬੈਂਕ ਤੋਂ ਹੀ ਚੜਵਾਉਣਾ ਚਾਹੀਦਾ ਹੈ ਜਿਸ ਦੀ ਉਚਿਤ ਜਾਂਚ ਹੋਈ ਹੋਵੇ। ਉਹਨਾਂ ਕਿਹਾ ਕਿ ਖੂਨ ਦੀ ਕਮੀ ਨੂੰ ਪੂਰਾ ਕਰਕੇ ਜੱਚਾ-ਬੱਚਾ ਦੋਵਾਂ ਦੀ ਜਾਨ ਬਚਾਈ ਜਾ ਸਕਦੀ ਹੈ। 


Share:

ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ



• ਪੁਲਿਸ ਮੁਲਾਜ਼ਮਾਂ ਨੇ ਬੱਸ ਕੰਡਕਟਰ ਤੋਂ ਮੰਗੀ ਸੀ 2.50 ਲੱਖ ਰੁਪਏ ਰਿਸ਼ਵਤ 

ਚੰਡੀਗੜ੍ਹ, 21 ਜੁਲਾਈ:

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਅੱਜ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ, ਹੋਮ ਗਾਰਡ ਜੁਝਾਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਰੋਹਿਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਵਿਖੇ ਤਾਇਨਾਤ ਕੰਡਕਟਰ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਬੱਸ ਕੰਡਕਟਰ ਨੇ ਵਿਜੀਲੈਂਸ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਬਜ਼ੇ ਵਿਚੋਂ ਮਾਮੂਲੀ ਮਾਤਰਾ ਵਿਚ ਅਫੀਮ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ 2.5 ਲੱਖ ਰੁਪਏ ਰਿਸ਼ਵਤ ਨਹੀਂ ਦੇਵੇਗਾ ਤਾਂ ਉਹ ਉਸ ਨੂੰ ਨਸ਼ਾ ਬਰਾਮਦਗੀ ਦੇ ਵੱਡੇ ਕੇਸ ਵਿੱਚ ਫਸਾ ਦੇਣਗੇ।

ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵੀ.ਬੀ. ਫਲਾਇੰਗ ਸਕੁਐਡ-1, ਪੰਜਾਬ ਦੀ ਟੀਮ ਨੇ ਟਰੈਪ ਲਗਾ ਕੇ ਰੋਹਿਤ ਹਾਂਸ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੋਂ ਕਾਬੂ ਕਰ ਲਿਆ। ਇਸ ਬਾਅਦ ਵਿਜੀਲੈਂਸ ਬਿਊਰੋ ਨੇ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ ਅਤੇ ਹੋਮਗਾਰਡ ਜੁਝਾਰ ਨੂੰ ਵੀ ਗ੍ਰਿਫਤਾਰ ਕਰ ਲਿਆ। ਵੀ.ਬੀ. ਦੀਆਂ ਟੀਮਾਂ ਫਰਾਰ ਕਾਂਸਟੇਬਲ ਅਮਿਤ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਵੀ.ਬੀ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਮੁਲਜ਼ਮਾਂ ਖਿਲਾਫ਼ ਐਫ.ਆਈ.ਆਰ. ਨੰ. 25/2023 ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।



VIGILANCE BUREAU NABS SENIOR CONSTABLE, HOME GUARD FOR ACCEPTING BRIBE OF RS 1 LAKH
Share:

ਸਿੱਖਿਆ ਵਿਭਾਗ ਵੱਲੋਂ ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ


Preparations for the Independence Day celebrations have started by the Education Department



ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਵੀਰ ਸਿੰਘ ਬੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ਼ ਕੁਮਾਰ ਅੰਗੀ ਨੇ ਮੀਟਿੰਗ ਕਰਕੇ ਤਿਆਰੀਆਂ ਦਾ ਲਿਆ ਜਾਇਜ਼ਾ

 ਫ਼ਾਜਿ਼ਲਕਾ / ਬਲਰਾਜ ਸਿੰਘ ਸਿੱਧੂ 

ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਸੇਨੂੰ ਦੁੱਗਲ ਦੀ ਪ੍ਰੇਰਨਾ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ਼ ਕੁਮਾਰ ਅੰਗੀ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ ਵੱਖ ਸਕੂਲਾਂ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆ ਹਨ।

ਇਹਨਾਂ ਤਿਆਰੀਆਂ ਨੂੰ  ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ  ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਮੀਟਿੰਗ ਕੀਤੀ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਐਨ ਸੀ ਸੀ,ਪੀਟੀ ਸ਼ੋ, ਸਕਾਊਟ ਅਤੇ ਸਭਿਆਚਾਰਕ ਪੇਸ਼ਕਾਰੀਆਂ ਦੇ ਇੰਚਾਰਜ਼ ਨੇ ਭਾਗ ਲਿਆ ਅਤੇ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਮੁੱਖ ਅਧਿਆਪਕ ਸਤਿੰਦਰ ਬੱਤਰਾ ਨੇ ਦੱਸਿਆ ਕਿ ਵੱਖ ਵੱਖ ਸਭਿਆਚਾਰਕ ਵੰਨਗੀਆਂ ਦੀ ਚੋਣ ਲਈ ਚੋਣ ਕਮੇਟੀਆਂ ਦੀ ਸਥਾਪਨਾ ਕੀਤੀ ਗਈ ਤਾਂ ਜੋ ਜ਼ਿਲ੍ਹਾ ਪੱਧਰੀ ਸਮਾਗਮ ਲਈ ਉੱਚ ਕੋਟੀ ਦੀਆਂ ਸੱਭਿਆਚਾਰਕ ਅਤੇ ਦੇਸ਼ ਭਗਤੀ ਨੂੰ ਸਮੱਰਪਿਤ ਆਈਟਮਾਂ ਦੀ ਚੋਣ ਕੀਤੀ ਜਾ ਸਕੇ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਿਹੈਸਲਾ ਦੀ ਚੈਕਿੰਗ ਬਾਰੇ ਵੀ ਸਬੰਧਤ ਸਕੂਲਾਂ ਨੂੰ ਦੱਸਿਆ ਗਿਆ। ਉਹਨਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪੂਰੇ ਯਤਨ ਕੀਤੇ ਜਾਣ। ਇਸ ਮੌਕੇ ਤੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ ਅਤੇ ਵੱਖ ਵੱਖ ਸਕੂਲਾਂ ਤੋਂ ਸਕੂਲ ਮੁੱਖੀ ਗਤੀਵਿਧੀਆਂ ਦੇ ਇੰਚਾਰਜ਼ ਮੌਜੂਦ ਸਨ।

Share:

ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏ.ਐਸ.ਆਈ. ਗ੍ਰਿਫ਼ਤਾਰ



ਪੁਲਿਸ ਮੁਲਾਜ਼ਮ ਨੇ ਐਫ.ਆਈ.ਆਰ. ‘ਚੋਂ ਨਾਮ ਕੱਢਣ ਲਈ ਮੰਗੇ ਸੀ 2 ਲੱਖ ਰੁਪਏ 

ਚੰਡੀਗੜ੍ਹ, 21 ਜੁਲਾਈ:


 ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਏ.ਐਸ.ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 323, 341, 149 ਤਹਿਤ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ ‘ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ.ਪੀ.ਸੀ. ਦੀ ਧਾਰਾ 323, 324, 326, 506, 148, 149 ਤਹਿਤ ਫਰਜ਼ੀ ਐਫ.ਆਈ.ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ।

ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਫਰਜ਼ੀ ਕੇਸ ਵਿਰੁੱਧ ਐਸ.ਐਸ.ਪੀ. ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਕਿਉਂਕਿ ਉਸਦਾ ਪੋਤਾ 27-09-2022 ਨੂੰ ਕਾਲਜ ਗਿਆ ਹੋਇਆ ਸੀ।
ਇਸ ਦਰਖਾਸਤ 'ਤੇ ਏ.ਐਸ.ਆਈ ਰਾਮ ਪ੍ਰਕਾਸ਼ ਨੂੰ ਐਫ.ਆਈ.ਆਰ ਨੰਬਰ 78 ਮਿਤੀ 5-10-2022 ਦੀ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏ.ਐਸ.ਆਈ. ਨੇ ਐਫ.ਆਈ.ਆਰ. ਵਿੱਚੋਂ ਜਸਤੇਜ ਦਾ ਨਾਮ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਵਾਰ-ਵਾਰ ਬੇਨਤੀ ਕਰਨ ’ਤੇ ਉਹ 30,000 ਰੁਪਏ ਲੈਣ ਲਈ ਮੰਨ ਗਿਆ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ।
ਇਸ ਸਬੰਧੀ ਮੁਲਜ਼ਮ ਏ.ਐਸ.ਆਈ. ਰਾਮ ਪ੍ਰਕਾਸ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਐਫ.ਆਈ.ਆਰ ਨੰ. 17 ਮਿਤੀ 20-07-2023 ਤਹਿਤ ਕੇਸ ਦਰਜ ਕੀਤਾ ਗਿਆ ਹੈ।


VIGILANCE BUREAU NABS ASI FOR ACCEPTING BRIBE OF RS. 30K
Share:

ਅਗਨੀਵੀਰ ਵਾਯੂ ਲਈ ਭਰਤੀ ਲਈ 27 ਜੁਲਾਈ ਤੋਂ 17 ਅਗਸਤ ਤੱਕ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ


ਫਿਰੋਜ਼ਪੁਰ 21 ਜੁਲਾਈ 

          ਅਗਨੀਵੀਰ ਭਰਤੀ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਲਈ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਉਮੀਦਵਾਰ 27 ਜੁਲਾਈ  ਤੋਂ 17 ਅਗਸਤ 2023 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਜਾਣਕਾਰੀ ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ- ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦਿੱਤੀ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਬਾਰਵੀਂ ਪਾਸ (ਨਾਨ ਮੈਡੀਕਲ, ਮੈਥਫਿਜਿਕਸ ਅਤੇ ਇੰਗਲਿਸ਼ ਨਾਲ ਪਾਸ ਹੋਵੇਸਰਕਾਰ ਵੱਲੋਂ ਮੰਨਜੂਰ ਸ਼ੁਦਾ ਬੋਰਡ ਤੋਂ ਘੱਟੋ ਘੱਟ 50 ਪ੍ਰਤੀਸ਼ਤ ਅੰਕ ਹੋਣੇ ਜ਼ਰੂਰੀ ਹਨ) ਪੁਰਸ਼ ਅਤੇ ਔਰਤਾਂ ਦੋਨੋਂ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਉਮਰ ਸਾਢੇ 17 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਵਿੱਚ ਭਾਗ ਲੈਣ ਲਈ  27 ਜੁਲਾਈ 2023 ਤੋਂ 17 ਅਗਸਤ 2023 ਤੱਕ ਵੈਬਸਾਈਟ http://agnipathvayu.cdac.i ਤੇ ਰਜਿਸਟਰ ਕਰ ਸਕਦੇ ਹਨ।

          ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਇਸ ਭਰਤੀ ਦਾ ਲਾਹਾ ਲੈਂਦੇ ਹੋਏ ਉਕਤ ਵੈਬਸਾਈਟ ਤੇ ਆਪਣੀ ਯੋਗਤਾ ਚੈੱਕ ਕਰ ਕੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਅਤੇ ਇਸ ਭਰਤੀ ਦਾ ਲਾਭ ਉਠਾਉਣ ਸਬੰਧੀ ਅਪੀਲ ਕੀਤੀ। ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਉਮੀਦਵਾਰ ਦਫਤਰ ਜ਼ਿਲ੍ਹਾ ਰੋਗਾਰ ਅਤੇ ਕਾਰੋਬਾਰ ਬਿਊਰੋਦੂਜੀ ਮੰਜ਼ਿਲਬਲਾਕ ਆਈ. ਜਿਲ੍ਹਾ ਪ੍ਰਬੰਧਕੀ ਕੰਪਲੈਕਸਫਿਰੋਜਪੁਰ ਛਾਉਣੀ ਵਿਖੇ ਜਾਂ ਮੋਬਾਈਲ ਨੰ: 94654-74122 ਤੇ ਸੰਪਰਕ ਕਰ ਸਕਦੇ ਹਨ।









Apply online for Agniveer Vayu from 27 July to 17 August

Apply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 AugustApply online for Agniveer Vayu from 27 July to 17 August

 

Share:

ਹੜ ਪ੍ਰਭਾਵਿਤ ਪਿੰਡਾ ਲਈ ਫੌਗਿੰਗ ਸਪਰੇ ਅਤੇ ਕਲੋਰੀਨ ਗੋਲੀਆਂ ਘਰ ਘਰ ਵੰਡਣ ਲਈ ਡਾਕਟਰ ਬਬੀਤਾ ਨੇ ਟੀਮ ਕੀਤੀ ਰਵਾਨਾ

 

Dr. Babita sent a team to distribute fogging spray and chlorine tablets house to house for flood affected villages.


Fazilka 21 ਜੁਲਾਈ

ਹੜ ਪ੍ਰਭਾਵਿਤ ਪਿੰਡਾ ਵਿਚ ਫੌਗਿੰਗ ਅਤੇ ਸਪੱਰੇ ਦੇ ਨਾਲ ਪੀਣ ਦੇ ਪਾਣੀ ਲਈ ਕਲੋਰੀਨ ਗੋਲੀਆ ਘਰ ਘਰ ਵੰਡਣ ਲਈ ਸਿਹਤ ਵਿਭਾਗ ਦੀ Team ਨਾਲ ਮੀਰਾ ਨਰਸਿੰਗ ਕਾਲੇਜ ਦੇ ਵਿਦਿਆਰਥੀਆਂ ਦੀ ਟੀਮਾ ਨੂੰ ਦਫ਼ਤਰ ਸਿਵਿਲ ਸਰਜਨ ਤੋਂ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਦੀ ਅਗਵਾਈ ਵਿਚ ਪਿੰਡਾ ਵਿਚ ਰਵਾਨਾ ਕੀਤਾ। ਇਹ ਟੀਮਾ ਦੇ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਲੋਕਾ ਨੂੰ ਮੌਸਮੀ ਬਿਮਾਰੀ ਬਾਰੇ ਘਰ ਘਰ ਜਾ ਕੇ ਜਾਗਰੂਕ ਵੀ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ Doctor ਬਬੀਤਾ ਨੇ ਦੱਸਿਆ ਕਿ ਹੁਣ ਸਤਲੁਜ ਦਰਿਆ ਦਾ ਪਾਣੀ ਕਾਫੀ ਘਟ ਗਿਆ ਹੈ। ਪਿੰਡਾ ਵਿੱਚ ਮੌਸਮੀ ਬਿਮਾਰੀਆ ਨਾ ਫੈਲਣ ਇਸ ਲਈ ਸਿਹਤ ਵਿਭਾਗ ਵਲੋ ਫੌਗਿੰਗ, ਸਪਰੇ ਦੀ ਟੀਮ ਪਿੰਡ ਦੋਨਾਂ ਨਾਨਕਾ, ਰਾਮ ਸਿੰਘ ਭੈਣੀ , ਤੇਜਾ ਰੁਹੇਲਾ ਦੇ ਨਾਲ ਹੋਰ ਪਿੰਡਾ ਵਿਚ ਕੰਮ ਕਰ ਰਹੀ ਹੈ। ਇਸ ਦੇ ਨਾਲ ਪਿੰਡਾ ਵਿਚ ਪੀਣ ਵਲੇ ਪਾਣੀ ਬਾਰੇ ਵੀ ਜਾਗਰੂਕ ਕਰਦੇ ਹੋਏ ਮੀਰਾ ਕਾਲੇਜ ਦੇ ਵਿਦਿਆਰਥੀਆਂ ਦੀ ਟੀਮ ਕਲੋਰੀਨ ਦੀ ਗੋਲੀ ਆਸ਼ਾ ਵਰਕਰ ਦੇ ਨਾਲ ਜਾ ਰਹੀ ਹੈ ਅਤੇ ਲੋਕਾ ਨੂੰ ਮੌਸਮੀ ਬਿਮਾਰੀ ਬਾਰੇ ਵੀ ਜਾਗਰੂਕ ਕਰ ਰਹੀ ਹੈ।
ਇਸ ਦੌਰਾਨ ਡਾਕਟਰ ਪੰਕਜ ਚੌਹਾਨ, ਡਾਕਟਰ ਦੁਸ਼ਯੰਤ ਯਾਦਵ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਸਿਹਤ ਕਰਮਚਾਰੀ ਵਿਕੀ ਕੁਮਾਰ , ਮੀਰਾ ਕਾਲੇਜ ਤੋਂ ਆਂਚਲ ਅਤੇ ਹੋਰ ਸਟਾਫ ਹਾਜ਼ਰ ਸੀ।
Share:

Jul 20, 2023

ਡਿਪਟੀ ਕਮਿਸ਼ਨਰ ਤੇ ਵਿਧਾਇਕ ਫਾਜ਼ਿਲਕਾ ਨੇ ਪਿੰਡ ਬੇਗਾਂ ਵਾਲੀ ਵਿਖੇ ਮੀਆਂਵਾਕੀ ਪਲਾਂਟੇਸ਼ਨ ਦੀ ਕਰਵਾਈ ਸ਼ੁਰੂਆਤ

Deputy Commissioner and MLA Fazilka inaugurated the Mianwaki Plantation at village Begaon Wali


ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਜਾਰੀ–ਨਰਿੰਦਰ ਪਾਲ ਸਿੰਘ ਸਵਨਾ

ਹਰ ਪਿੰਡ ਵਾਸੀ ਇੱਕ-ਇੱਕ ਪੌਦਾ ਜ਼ਰੂਰ ਲਗਾਵੇ ਅਤੇ ਪੌਦੇ ਦੀ ਸਾਂਭ ਸੰਭਾਲ ਵੀ ਕਰੇ-ਡਿਪਟੀ ਕਮਿਸ਼ਨਰ

ਫਾਜ਼ਿਲਕਾ 20 ਜੁਲਾਈ

ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਮੀਆਂਵਾਕੀ ਤਕਨੀਕੀ ਨਾਲ ਬੂਟੇ ਲਗਾ ਕੇ ਪਾਰਕ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੀ ਲਗਾਤਾਰਤਾ ਵਿਚ ਪਿੰਡ ਬੇਗਾਂ ਵਾਲੀ ਵਿਖੇ 4 ਏਕੜ ਵਿਚ ਮੀਆਂਵਾਕੀ ਤਕਨੀਕ ਨਾਲ ਪਾਰਕ ਬਣਾਇਆ ਜਾਣਾ ਹੈ ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਫਾਜ਼ਿਲਕਾ ਦੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਕੀਤੀ ਗਈ।

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਹੈ ਜਿਸ ਵਿਚ ਵਾਤਾਵਰਣ ਨੂੰ ਸ਼ੁੱਧ ਰੱਖਣਾ ਇਕ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧੀ ਤੇ ਹਰੇ-ਭਰੇ ਵਾਤਾਵਰਨ ਦੀ ਪ੍ਰਾਪਤੀ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿਚ ਸਾਨੂੰ ਸਭਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।

         ਵਿਧਾਇਕ ਸ੍ਰੀ ਸਵਨਾ ਨੇ ਪਿੰਡ ਬੇਗਾਂ ਵਾਲੀ ਵਿਖੇ ਸਰਪੰਚ ਸੁਰਿੰਦਰ ਕੁਮਾਰ (ਬਿਲੂ ਸਰਪੰਚ) ਅਤੇ ਪ੍ਰਦੀਪ ਕੁਮਾਰ ਦੇ ਖੇਤ ਵਿੱਚ ਪਾਰਕ ਦੀ ਸ਼ੁਰੂਆਤ ਕਰਨ ਮੌਕੇ ਪਿੰਡ ਵਾਸੀਆਂ ਨੂੰ ਪਾਰਕ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਲਹਿਰ ਸ਼ੁਰੂ ਕੀਤੀ ਗਈ ਹੈ।

         ਡਿਪਟੀ ਕਮਿਸ਼ਨਰ ਸੇਨੂ ਦੁੱਗਲ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਵਿਚ ਮੀਆਂਵਾਕੀ ਤਕਨੀਕ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਮਿਨੀ ਜੰਗਲ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਜ਼ਿਲੇਹ ਦੇ ਕਈ ਪਿੰਡਾਂ ਵਿਚ ਇਹ ਮੀਆਂਵਾਕੀ ਤਕਨੀਕੀ ਅਪਣਾਈ ਗਈ ਹੈ ਤੇ ਕਾਫੀ ਕਾਰਗਰ ਸਿੱਧ ਹੋਈ ਹੈ ਤੇ ਕੁਝ ਹੀ ਸਮੇਂ ਵਿਚ ਇਹ ਮਿੰਨੀ ਜੰਗਲ ਬਣ ਕੇ ਤਿਆਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਲਗਭਗ 4 ਏਕੜ ਵਿਚ ਪਿੰਡ ਬੇਗਾਂਵਾਲੀ ਵਿਚ ਮੀਆਂਵਾਕੀ ਤਕਨੀਕ ਨਾਲ ਬੂਟੇ ਲਗਾਉਣ ਦੀ ਪ੍ਰਕਿਰਿਆ ਨਾਲ ਇਹ ਜਮੀਨ ਵੀ ਮਿੰਨੀ ਜੰਗਲ ਦਾ ਰੂਪ ਧਾਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਮਿਨੀ ਜੰਗਲ ਪੰਚਾਇਤੀ ਵਿਭਾਗ ਅਤੇ ਮਗਨਰੇਗਾ ਵਰਕਰਾਂ ਰਾਹੀਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਜਮੀਨ ਵਿਖੇ 35 ਤੋਂ 40 ਕਿਸਮਾਂ ਦੇ ਵੱਖ-ਵੱਖ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਇਕ ਏਕੜ ਵਿਚ ਲਗਭਗ 9 ਹਜਾਰ ਪੌਦੇ ਲਗਦੇ ਹਨ ਜੋ ਕਿ ਹਰਿਆ-ਭਰਿਆ ਵਾਤਾਵਰਣ ਬਣਾਉਂਦੇ ਹਨ।

ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਕ ਇਕ ਬੂਟਾ ਲਗਾਇਆ ਤੇ ਸਾਰਿਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਪੌਦਿਆਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਮਗਨਰੇਗਾ ਵਰਕਰਾਂ ਨਾਲ ਗੱਲਬਾਤ ਵੀ ਕੀਤੀ ਤੇ ਮਗਨਰੇਗਾ ਜੋਬ ਕਾਰਡ ਹੋਲਡਰਾਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਰੋਜਾਨਾ ਪੱਧਰ ਤੇ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਜਿਸ ਤੇ ਉਨ੍ਹਾਂ ਵੱਲੋਂ ਹਾਮੀ ਪ੍ਰਗਟਾਈ ਗਈ।

ਬਾਕਸ ਲਈ ਪ੍ਰਸਤਾਵਿਤ

ਡਿਪਟੀ ਕਮਿਸ਼ਨਰ ਅਤੇ ਵਿਧਾਇਕ ਫਾਜ਼ਿਲਕਾ ਵੱਲੋਂ ਪਿੰਡ ਬੇਗਾਂਵਾਲੀ ਤੋਂ ਫਾਜ਼ਿਲਕਾ ਨੂੰ ਮੁੜਦੇ ਹੋਏ ਇਕ ਹੱਥੀ ਵਸਤੂਆਂ ਤਿਆਰ ਕਰਨ ਵਾਲੀ ਦੁਕਾਨ *ਤੇ ਵੀ ਰੁਕੇ ਜਿਥੇ ਸੀ ਕਰਾਫਟ ਨਾਮੀ ਦੁਕਾਨ ਦੇ ਮਾਲਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੱਥੀ ਵਸਤੂਆਂ ਤਿਆਰ ਕਰਨ ਵਾਲੇ ਦੁਕਾਨਦਾਰ ਕਰਨ ਦੀ ਹੌਸਲਾ ਅਫਜਾਈ ਵੀ ਕੀਤੀ ਜੋ ਕਿ ਆਪਣੇ ਹੁਨਰ ਨੂੰ ਵਸਤੂਆਂ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਕਲਾ ਨੂੰ ਹੋਰ ਨਿਖਾਰੇ ਤੇ ਹੋਰਨਾ ਲਈ ਵੀ ਪ੍ਰੇਰਣਾ ਸਰੋਤ ਬਣੇ। ਉਨ੍ਹਾਂ ਤਿਆਰ ਕੀਤੀਆਂ ਵਸਤੂਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਨੇਕ ਕਮਾਈ ਵਿਚੋਂ ਵਸਤੂ ਦੀ ਖਰੀਦ ਵੀ ਕੀਤੀ।

ਇਸ ਮੌਕੇ ਡੀ.ਡੀ.ਐਫ. ਅਸ਼ੀਸ਼ ਦੂਬੇ, ਆਪ ਆਗੂ ਅਰੂਨ ਵਧਵਾ, ਸੰਦੀਪ ਕੁਮਾਰ ਏ.ਪੀ.ਓ, ਕਰਮਜੀਤ ਸਿੰਘ ਟੀ.ਏ. ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।


Share:

ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਤਿਆਰ -ਡਿਪਟੀ ਕਮਿਸ਼ਨਰ


ਹੜ੍ਹਾਂ ਮਗਰੋਂ ਸਰਹੱਦੀ ਖੇਤਰ ਦੇ ਪਿੰਡਾਂ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਬਿਹਤਰ
ਫਾਜ਼ਿਲਕਾ 20 ਜੁਲਾਈ
ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੁਣ ਕਾਫੀ ਘੱਟ ਗਿਆ ਹੈ ਤੇ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਪਸ ਉਤਰਨ ਲੱਗ ਪਿਆ ਹੈ ਤੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਵੀ ਘੱਟ ਗਿਆ ਹੈ ਤੇ ਕੁਝ ਖੇਤਾਂ ਵਿੱਚੋਂ ਪਾਣੀ ਨਿਕਲ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਨਦੇਹੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਰਾਹਤ ਲਈ ਫੰਡ ਵੀ ਮੁਹੱਈਆ ਕਰਵਾਏ ਗਏ ਹਨ ਜਿਸ ਤਹਿਤ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਲੋੜ ਅਨੁਸਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਬਣਾਏ ਗਏ ਜਿਨ੍ਹਾਂ ਵਿੱਚ  ਪਿੰਡ ਵਾਸੀਆਂ ਦੀਆਂ ਲੋੜਾਂ ਮੁਤਾਬਿਕ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ, ਪਸ਼ੂਆਂ ਦੇ ਇਲਾਜ ਲਈ ਵੈਟਨਰੀ ਡਾਕਟਰ, ਪਸ਼ੂਆਂ ਲਈ ਹਰਾ ਚਾਰਾ, ਲੋਕਾਂ ਲਈ ਫੂਡ ਪੈਕਟ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਲੋਕਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਕਾਫੀ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਤੇ ਖੁੱਲ੍ਹ ਦਿਲੀ ਨਾਲ ਆ ਕੇ ਪ੍ਰਸ਼ਾਸਨ ਦੀ ਮਦਦ ਕੀਤੀ।

ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਪਨੀਰੀ ਦਾ ਬੀਜ ਵੀ ਮੁਹੱਈਆ ਕਰਵਾਇਆ ਗਿਆ ਹੈ ਤੇ ਝੋਨੇ ਦੀ ਪਨੀਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਜ ਸਰਕਾਰ ਵੱਲੋਂ ਮੰਗਵਇਆ ਗਿਆ ਹੈ ਤੇ ਪਨੀਰੀ ਵੀ ਲਗਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਘੱਟਨ ਮਗਰੋਂ ਕਿਸਾਨਾਂ ਦੀਆਂ ਫਸਲਾਂ ਦਾ ਜੇਕਰ ਕੋਈ ਨੁਕਸਾਨ ਪਾਇਆ ਜਾਂਦਾ ਹੈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਉਸਦੀ ਅਸੈਸਮੈਂਟ ਕਰਵਾ ਕੇ ਉਸਨੂੰ ਬਣਦਾ ਮੁਆਵਜਾ ਵੀ ਦਿਵਾਇਆ ਜਾਵੇਗਾ।

Share:

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਅਧੀਨ ਆਉਂਦੇ ਵੱਖ ਵੱਖ ਕੰਮਾਂ ਸਬੰਧੀ ਕੀਤੀ ਵਿਚਾਰ ਚਰਚਾ

The Deputy Commissioner held a discussion regarding the various works under the District Red Cross Branch


ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੈੱਡ ਕਰਾਸ ਅਧੀਨ ਆਉਂਦੇ ਕੰਮਾਂ ਨੂੰ ਕਰਨ ਲਈ ਦਿੱਤੇ ਲੋੜੀਂਦੇ ਨਿਰਦੇਸ਼

ਫਾਜ਼ਿਲਕਾ 20 ਜੁਲਾਈ 

 ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਡਾਸੇਨੂੰ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਸ਼ਾਖਾ ਫਾਜ਼ਿਲਕਾ ਵੱਲੋਂ ਕੀਤੇ ਗਏ ਅਤੇ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਗਿਆ। ਉਨ੍ਹਾਂ ਰੈੱਡ ਕਰਾਸ ਸ਼ਾਖਾ ਤੋਂ ਵੱਖ ਵੱਖ ਲੋਕ ਭਲਾਈ ਲਈ ਖਰਚ ਕੀਤੀ ਰਕਮ ਆਦਿ ਦੀ ਵੀ ਜਾਣਕਾਰੀ ਹਾਸਲ ਕੀਤੀ



ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੱਤਰ ਰੈੱਡ ਕਰਾਸ ਪ੍ਰਦੀਪ ਗੱਖੜ ਸਮੇਤ ਵਿਭਾਗੀ ਅਧਿਕਾਰੀਆਂ ਨਾਲ ਰੈੱਡ ਕਰਾਸ ਵੱਲੋਂ ਕੀਤੇ ਗਏ ਕੰਮਾਂ ਤੇ ਖ਼ਰਚ ਕੀਤੀ ਗਈ ਰਾਸ਼ੀ ਦੇ ਵੇਰਵੇ, ਸ਼ਾਖਾ ਵੱਲੋਂ ਪੈਂਡਿੰਗ ਪਏ ਕੰਮਾਂ, ਦੁਕਾਨਾਂ ਦੇ ਕਿਰਾਏ ਅਤੇ ਰੈੱਡ ਕਰਾਸ ਸੋਸਾਇਟੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ  

 

Share:

Definition List

blogger/disqus/facebook

Unordered List

Support