Dec 7, 2022

ਕੰਨਿਆ ਸਕੂਲ ਵਿੱਚ ਝੰਡਾ ਦਿਵਸ ਮਨਾਇਆ ਗਿਆ

 

ਕੰਨਿਆ ਸਕੂਲ ਵਿੱਚ ਝੰਡਾ ਦਿਵਸ ਮਨਾਇਆ ਗਿਆ

ਅਬੋਹਰ

 ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ School ਵਿਖੇ ਆਰਮਡ ਫੋਰਸਿਜ਼ ਦਾ ਝੰਡਾ ਦਿਵਸ ਮਨਾਇਆ ਗਿਆ।

ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ AMIT BATTRA ਨੇ ਦੱਸਿਆ ਕਿ 6 ਪੀਬੀ ਗਰਲ NCC ਬਟਾਲੀਅਨ ਮਲੋਟ ਵੱਲੋਂ ਝੰਡਾ ਦਿਵਸ ਦਾ ਆਯੋਜਨ ਕੀਤਾ ਗਿਆ। ਇਹ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ ਐਸ.ਐਮ., ਸੂਬੇਦਾਰ ਨਕੁਲਨ, ਸੂਬੇਦਾਰ ਤਾਰਾਚੰਦ, ਹੌਲਦਾਰ ਵਿਜੇ ਕੁਮਾਰ, ਹੌਲਦਾਰ ਟੀ.ਪੀ ਦੇਸ਼ਮੁੱਖ, ਹੌਲਦਾਰ ਰਾਜੂ ਕੁਮਾਰ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲਂਦੀ, ਸੀਨਿਅਰ ਲੈਕਚਰਾਰ ਮੈਡਮ ਸਤਿੰਦਰ ਜੀਤ ਕੌਰ, ਹਾਈ ਇੰਚਾਰਜ ਅਮਨ ਚੁੱਘ, ਸੈਕਿੰਡ ਆਫਿਸਰ ਸੁਪਨਿਤ ਕੌਰ, ਸਹਾਇਕ ਹਰਵਿੰਦਰ ਕੌਰ ਦਾ ਸਹਿਯੋਗ ਰਿਹਾ।

Dec 6, 2022

ਲਾਹੌਰ ਦਰਬਾਰ ਦੀ ਖੂਬਸੂਰਤ ਨਿਸ਼ਾਨੀ ਪੁਲ ਮੋਰਾਂ (ਪੁਲ ਕੰਜ਼ਰੀ) ਵਿਖੇ ਸ਼ਾਹੀ ਬਾਰਾਂਦਰੀ


ਪੁਲ ਮੋਰਾਂ (ਪੁਲ ਕੰਜ਼ਰੀ)
ਪੁਲ ਮੋਰਾਂ (ਪੁਲ ਕੰਜ਼ਰੀ) -01

ਲਾਹੌਰ ਅਤੇ ਅੰਮ੍ਰਿਤਸਰ ਸ਼ਹਿਰਾਂ ਦਾ ਆਪਸ ਵਿੱਚ ਗੂੜ੍ਹਾ ਸਬੰਧ ਰਿਹਾ ਹੈ। ਸਰਕਾਰ ਖ਼ਾਲਸਾ ਦੇ ਸਮੇਂ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਆਪਣੀ ਹਕੂਮਤ ਚਲਾਉਂਦੇ ਰਹੇ ਹਨ। ਸ਼ੇਰ-ਏ-ਪੰਜਾਬ ਅਕਸਰ ਹੀ ਲਾਹੌਰ ਤੋਂ ਅੰਮ੍ਰਿਤਸਰ ਜਾਂਦੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਣ ਲਈ ਕਈ ਵਾਰ ਇੱਕ ਦਿਨ ਪਹਿਲਾਂ ਹੀ ਚੱਲ ਪੈਂਦੇ ਸਨ ਅਤੇ ਅਟਾਰੀ ਤੋਂ ਉੱਤਰ ਬਾਹੀ ਵੱਸੇ ਪਿੰਡ ਧਨੋਏ ਕੋਲ ਬਾਦਸ਼ਾਹੀ ਨਹਿਰ ਦੇ ਕੰਢੇ ਆਪਣਾ ਡੇਰਾ ਲਗਾ ਲੈਂਦੇ। ਇਸ ਨਹਿਰ ਦੇ ਸੱਜੇ ਕਿਨਾਰੇ ਲਾਹੌਰ ਵਾਲੇ ਪਾਸੇ ਇੱਕ ਖੂਬਸੂਰਤ ਬਾਰਾਂਦਰੀ ਅਤੇ ਇੱਕ ਤਲਾਬ ਬਣਾਇਆ ਹੋਇਆ ਸੀ। ਤਲਾਬ ਵਿੱਚ ਔਰਤਾਂ ਤੇ ਮਰਦਾਂ ਦੇ ਨਹਾਉਣ ਲਈ ਵੱਖ-ਵੱਖ ਪੋਣੇ ਬਣਾਏ ਗਏ ਸਨ। ਉਸ ਸਮੇਂ ਇਹ ਕਸਬਾ ਬੜਾ ਘੁੱਗ ਵੱਸਦਾ ਸੀ ਅਤੇ ਬਹੁਤ ਸਾਰੇ ਬਾਣੀਆਂ ਦੀਆਂ ਇੱਥੇ ਵੱਡੀਆਂ-ਵੱਡੀਆਂ ਹੱਟਾਂ ਸਨ। ਦੂਰੋਂ-ਦੂਰੋਂ ਵਪਾਰੀ ਇਥੋਂ ਮਾਲ ਖਰੀਦਣ ਤੇ ਵੇਚਣ ਲਈ ਵੀ ਆਉਂਦੇ-ਜਾਂਦੇ ਰਹਿੰਦੇ ਸਨ।

ਪੁਲ ਮੋਰਾਂ (ਪੁਲ ਕੰਜ਼ਰੀ)
ਪੁਲ ਮੋਰਾਂ (ਪੁਲ ਕੰਜ਼ਰੀ) -02


ਜਦੋਂ ਮਹਾਰਾਜਾ ਸਾਹਿਬ ਦਾ ਇਥੇ ਪੜਾਅ ਹੁੰਦਾ ਤਾਂ ਇਸ ਜਗ੍ਹਾ ਉੱਪਰ ਮੇਲੇ ਵਰਗਾ ਮਾਹੌਲ ਬਣ ਜਾਂਦਾ। ਦੂਰੋਂ-ਦੂਰੋਂ ਕਲਾਕਾਰ ਮਹਾਰਾਜਾ ਸਾਹਿਬ ਨੂੰ ਆਪਣੀ ਕਲਾ ਦਾ ਜੌਹਰ ਦਿਖਾ ਕੇ ਇਨਾਮ ਦੀ ਪ੍ਰਾਪਤੀ ਕਰਦੇ। ਕਹਿੰਦੇ ਹਨ ਕਿ ਮੋਰਾਂ ਨਾਮ ਦੀ ਨਾਚੀ ਵੀ ਘੋੜੇ ਉੱਪਰ ਸਵਵਾਰ ਹੋ ਮਹਾਰਾਜ ਦੀ ਹਾਜ਼ਰੀ ਭਰਦੀ ਅਤੇ ਆਪਣੇ ਨਾਚ ਦੀ ਕਲਾ ਨਾਲ ਮਹਾਰਾਜੇ ਨੂੰ ਪ੍ਰਸੰਨ ਕਰਕੇ ਇਨਾਮ ਪ੍ਰਾਪਤ ਕਰਦੀ। ਇੱਕ ਵਾਰ ਜਦੋਂ ਉਹ ਆਪਣੇ ਘੋੜੇ ਉੱਪਰ ਸਵਾਰ ਹੋ ਕੇ ਨਹਿਰ ਪਾਰ ਕਰਨ ਲੱਗੀ ਤਾਂ ਉਸਦੀ ਜੁੱਤੀ ਦਾ ਇੱਕ ਪੈਰ ਨਹਿਰ ਦੇ ਵਿੱਚ ਡਿੱਗ ਪਿਆ। ਜਦੋਂ ਉਹ ਮਹਾਰਾਜੇ ਦੇ ਸਾਹਮਣੇ ਪੇਸ਼ ਹੋਈ ਤਾਂ ਉਸਨੇ ਨਾਚ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਮਹਾਰਾਜੇ ਨੇ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ ਮੇਰੀ ਜੁੱਤੀ ਦਾ ਪੈਰ ਨਹਿਰ ਵਿੱਚ ਰੁੜ ਗਿਆ, ਤੁਸੀਂ ਏਨੇ ਵੱਡੇ ਮਹਾਰਾਜਾ ਹੋ, ਕੀ ਤੁਸੀਂ ਨਹਿਰ ਉੱਪਰ ਇੱਕ ਪੁਲ ਨਹੀਂ ਬਣਵਾ ਸਕਦੇ ?

ਪੁਲ ਮੋਰਾਂ (ਪੁਲ ਕੰਜ਼ਰੀ) -01
ਪੁਲ ਮੋਰਾਂ (ਪੁਲ ਕੰਜ਼ਰੀ) -03


ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਮਿਹਣੇ ਵਾਂਗ ਲੱਗੀ ਅਤੇ ਉਸਨੇ ਬਾਦਸ਼ਾਹੀ ਨਹਿਰ ’ਤੇ ਪੁਲ ਬਣਵਾ ਦਿੱਤਾ। ਮੋਰਾਂ ਦੀ ਮੰਗ ’ਤੇ ਪੁਲ ਬਣਵਾਏ ਜਾਣ ਕਾਰਨ ਇਸ ਪੁਲ ਦਾ ਨਾਮ ‘ਪੁਲ ਮੋਰਾਂ’ ਪੈ ਗਿਆ। ਇਸਦੇ ਨਾਲ ਹੀ ਪੇਂਡੂ ਬੋਲੀ ਵਿੱਚ ਨੱਚਣ ਗਾਉਣ ਵਾਲੀਆਂ ਲਈ ‘ਕੰਜ਼ਰੀ’ ਲਫ਼ਜ਼ ਵੀ ਵਰਤਿਆ ਜਾਂਦਾ ਸੀ, ਸੋ ਬੋਲ-ਚਾਲ ਦੀ ਬੋਲੀ ਵਿੱਚ ਲੋਕ ਇਸਨੂੰ ਪੁਲ ਮੋਰਾਂ ਕਹਿਣ ਦੀ ਬਜਾਏ ‘ਪੁਲ ਕੰਜ਼ਰੀ’ ਵੀ ਕਹਿਣ ਲੱਗ ਪਏ ਜੋ ਅੱਜ ਤੱਕ ਵੀ ਜਾਰੀ ਹੈ।

ਪੁਲ ਮੋਰਾਂ (ਪੁਲ ਕੰਜ਼ਰੀ) -01
ਪੁਲ ਮੋਰਾਂ (ਪੁਲ ਕੰਜ਼ਰੀ) -04


ਖੈਰ ਸਮਾਂ ਬਦਲਿਆ, ਸ਼ੇਰ-ਏ-ਪੰਜਾਬ ਦੀ ਹਕੂਮਤ ਵੀ ਖਤਮ ਹੋ ਗਈ। ਸਮੇਂ ਦੇ ਗੇੜ ਨਾਲ ਬਾਦਸ਼ਾਹੀ ਨਹਿਰ ਵੀ ਖਤਮ ਹੋ ਗਈ ਅਤੇ ਉਸ ’ਤੇ ਬਣਿਆ ‘ਪੁਲ ਕੰਜਰੀ’ ਵੀ। ਹਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕਰਵਾਇਆ ਤਲਾਬ ਅਤੇ ਬਾਰਾਂਦਰੀ ਅੱਜ ਵੀ ਖੂਬਸੂਰਤ ਹਾਲਤ ਵਿੱਚ ਮੌਜੂਦ ਹੈ। ਨਹਿਰ ਦੇ ਖਤਮ ਹੋਣ ਨਾਲ ਤਲਾਬ ਭਰਨ ਲਈ ਪਾਣੀ ਦਾ ਸੋਮਾ ਖਤਮ ਹੋ ਗਿਆ ਜਿਸ ਕਾਰਨ ਹੁਣ ਤਲਾਬ ਸੁੱਕਾ ਹੈ। ਇਸ ਸਮਾਰਕ ਨੂੰ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਸਦੀ ਦੇਖ-ਰੇਖ ਵਿੱਚ ਵਿਭਾਗ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਸਪਰਿੰਗਡੇਲ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। 

ਪੁਲ ਮੋਰਾਂ (ਪੁਲ ਕੰਜ਼ਰੀ) -01
ਪੁਲ ਮੋਰਾਂ (ਪੁਲ ਕੰਜ਼ਰੀ) -05


ਸਰਕਾਰ-ਖ਼ਾਲਸਾ ਨਾਲ ਸਬੰਧਤ ਇਹ ਇਤਿਹਾਸਕ ਸਥਾਨ ਅਟਾਰੀ ਵਾਗਹਾ ਸਰਹੱਦ ਨਜ਼ਦੀਕ ਪਾਕਿਸਤਾਨ ਸਰਹੱਦ ਤੋਂ ਮਹਿਜ 700 ਮੀਟਰ ਦੂਰੀ ’ਤੇ ਹੈ। ਭਾਂਵੇਂ ਹੁਣ ਇਥੇ ਸ਼ੇਰ-ਏ-ਪੰਜਾਬ ਦੇ ਦੌਰ ਵਾਲੀ ਰੌਣਕ ਤਾਂ ਨਹੀਂ ਹੈ ਪਰ ਕੋਈ ਵਿਰਲਾ ਟਾਵਾਂ ਅਟਾਰੀ-ਵਾਹਗਾ ਸਰਹੱਦ ’ਤੇ ਝੰਡੇ ਦੀ ਰਸਮ ਦੇਖਣ ਸਮੇਂ ਇਥੇ ਵੀ ਆ ਜਾਂਦਾ ਹੈ। ਪੁਲ ਮੋਰਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਅਤੇ ਤਲਾਬ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। 


- ਇੰਦਰਜੀਤ ਸਿੰਘ ਹਰਪੁਰਾ,

ਬਟਾਲਾ।

98155-77574

Dec 5, 2022

दो बहनों ने डिस्ट्रिक्ट एथलैटिक्स चैंपियनशिप में जीते मैडल



फाजिल्का, 5 दिसंबर: 
स्थानीय शहीद भगत सिंह खेल स्टेडियम में करवाई गई डिस्ट्रिक्ट एथलैटिक्स चैंपियनशिप में दो बहनों ने फिर मैडल जीतकर अपने स्कूल, कॉलेज और परिजनों का नाम रोशन किया है। इस बारे में जानकारी देते हुए एथलैटिक्स कोच गुरमीत सिंह ने बताया कि फाजिल्का के शहीद भगत सिंह खेल स्टेडियम में जिला एथलैटिक्स एसोसिएशन की तरफ से खिलाडिय़ों में विभिन्न खेल मुकाबले करवाए गए। जिनमें नैशनल गल्र्ज कॉलेज चुवाडिय़ां वाली की छात्रा जन्नत कंबोज व सरकारी सीनियर सैकेंडरी स्मार्ट स्कूल (कन्या) की छात्रा तमन्ना ने भी हिस्सा लिया। उन्होंने बताया कि जन्नत कंबोज ने अंडर-20 में 200 मीटर दौड़ में हिस्सा लेकर सिलवर मैडल प्राप्त किया, जबकि तमन्ना ने लंबी छलांग में ब्राऊंज मैडल प्राप्त किया। इन दोनों छात्राओं का जिला एथलैटिक्स एसोसिएिशन फाजिल्का की तरफ से मैडल व सर्टीफिकेट देकर सम्मानित किया गया। उनके विजेता रहने पर कॉलेज प्रिंंसिपल डा. रचना महरोक व स्कूल प्रिंसिपल संदीप धूडिय़ा, पी.टी.आई. सुरिन्द्र कुमार, पी.टी.आई. मैडम प्रवीन ने बधाई देते हुए उनके उज्जवल भविष्य की कामना की है। बता दें कि इससे पहले भी दोनों बहनें जन्नत कंबोज व तमन्ना कई पुरस्कार प्राप्त कर चुकी हैं। पंजाब सरकार की तरफ से करवाई गई खेडां वतन पंजाब दियां में जन्नत कंबोज की तरफ से सिलवर मैडल प्राप्त किया जा चुका है और राष्ट्रीय स्तर पर भी कई पुरस्कार प्राप्त कर चुकी है। जबकि तमन्ना ने बीते सप्ताह हुई जिला स्तरीय स्कूल खेलों में सिलवर मैडल प्राप्त किया गया था और अब वह पंजाब स्तरीय स्कूल खेलों में हिस्सा लेगी। इसके अलावा दोनों बहनों की तरफ से फाजिल्का में लोगों को समाजिक बुराईयों के खिलाफ और खेलों की तरफ ध्यान देने के लिए 75 दिन का महाअभियान चेंज वन स्टैप चलाया जा चुका है।

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ

 

ਕੈਂਪ ਵਿੱਚ ਮਰੀਜਾਂ ਦੇ ਮੁਫਤ ਚੈੱਕਅੱਪ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ


 

ਫਾਜ਼ਿਲਕਾ 5 ਦਸੰਬਰ 

ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਰੀਰਕ ਪੱਖੋਂ ਨਿਰੋਗ ਬਣਾਉਣ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਅਭਿਨਵ ਸ਼ਰਮਾ ਦੀ ਟੀਮ ਨੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਮੁਫਤ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ। ਸਕੂਲ ਮੁੱਖ ਅਧਿਆਪਕਾਂ ਸ੍ਰੀਮਤੀ ਪੂਨਮ ਕਸਵਾਂ ਨੇ ਮੈਡੀਕਲ ਟੀਮ ਅਤੇ ਗ੍ਰਾਮ ਪੰਚਾਇਤ ਦਾ ਇਸ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਗੁਰਜੀਤ ਸਿੰਘ ਅਤੇ ਸਮੂਹ ਪੰਚਾਇਤ ਦਾ ਵਿਸ਼ੇ ਯੋਗਦਾਨ ਰਿਹਾ।

ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ ਸਮੂਹ ਹਾਜ਼ਰੀਨ ਲੋਕ ਜਨ ਨੂੰ ਸਰੀਰਕ ਤੰਦਰੁਸਤੀ ਲਈ ਜਾਗਰੂਕ ਕੀਤਾ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਲਕੇ ਦੇ ਲੋਕਾਂ ਨੂੰ ਲਗਾਤਾਰ ਜਾਗਰੂਕਤਾਂ ਕੈਂਪ ਰਾਹੀਂ ਜਾਗਰੂਕਤ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸਰੀਰਕ ਪੱਖੋਂ ਕਿਸੇ ਵੀ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਉਹ ਬੇਝਿਜਕ ਹੋ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੇ ਟੈਸਟ ਅਤੇ ਇਲਾਜ ਮੁਫਤ ਕਰਵਾ ਸਕਦਾ ਹੈ

ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਨਜ਼ਦੀਕੀ ਕਲੀਨਿਕ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਣ ਇਸ ਕੈਂਪ ਵਿੱਚ ਸੰਦੀਪ ਕੁਮਾਰਸੁਨੀਲ ਕੁਮਾਰਜਸਕਰਨ ਸਿੰਘਗੌਰਵ ਅਤੇ ਭਾਨੂੰ ਪ੍ਰਤਾਪ ਨੇ ਵਲੰਟੀਅਰ ਦੇ ਤੌਰ ਤੇ ਭੂਮੀਕਾ ਨਿਭਾਈ। ਇਸ ਮੌਕੇ ਸ੍ਰੀਮਤੀ ਮੇਨਕਾਸ੍ਰੀਮਤੀ ਜੋਤੀਸ਼੍ਰੀ ਗਗਨਦੀਪਸ਼੍ਰੀਮਤੀ ਮਨਜੀਤ ਰਾਣੀਸੰਜੇ ਕੁਮਾਰਚੰਦਰਕਾਂਤਾਲਲਿਤਾ, ਪੰਕਜ ਕੁਮਾਰ, ਰਾਮ ਸਰੂਪਵਿਜੈਪਾਲਸੈਫਾਲੀਸੌਰਵ ਕੁਮਾਰ, ਰਜਨੀਸ਼ ਝੀਂਜਾ, ਅੰਜਨਾ ਸੇਠੀਸੀਮਾ ਛਾਬੜਾਨੀਰਜ ਸੇਠੀਸਿਵਮ ਮਦਾਨਸੁਭਾਰਤਨ ਲਾਲਚੰਦਰਭਾਨ, ਰੋਹਿਤ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ

ਫਾਜਿ਼ਲਕਾ ਜਿ਼ਲ੍ਹੇ ਚ 3 ਮਹੀਨਿਆਂ ਵਿਚ ਸਿਰਫ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੋੜੀਂਦੇ 25 ਹਜਾਰ ਸਰਟੀਫਿਕੇਟ ਜਾਰੀ—ਡਾ: ਸੇਨੂ ਦੁੱਗਲ


ਫੌਜ਼ ਵਿਚ ਭਰਤੀਸਰਕਾਰੀ ਨੌਕਰੀਆਂਉਚੇਰੀ ਸਿੱਖਿਆ ਸੰਸਥਾਨਾਂ ਅਤੇ ਵਜੀਫੇ ਲਈ ਲੋੜੀਂਦੇ ਸਰਟੀਫਿਕੇਟ ਕੀਤੇ ਜਾਰੀ

ਫਾਜਿ਼ਲਕਾ, 5 ਦਸੰਬਰ

        ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨਾਗਰਿਕ ਸੇਵਾਵਾਂ ਮੁਹਈਆ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜਰ ਜਿ਼ਲ੍ਹਾ ਫਾਜਿ਼ਲਕਾ ਵਿਚ ਪਿੱਛਲੇ ਤਿੰਨ ਮਹੀਨਿਆਂ ਵਿਚ ਮੁੱਖ ਤੌਰ ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ 25440 ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟ ਸੇਵਾ ਕੇਂਦਰਾਂ ਰਾਹੀਂ ਜਾਰੀ ਕੀਤੇ ਗਏ ਹਨ। ਜਦ ਕਿ ਇਸ ਸਮੇਂ ਦੌਰਾਨ ਸੇਵਾ ਕੇਂਦਰਾਂ ਤੋਂ ਕੁੱਲ 106937 ਸੇਵਾਵਾਂ ਜਿ਼ਲ੍ਹੇ ਵਿਚ ਦਿੱਤੀਆਂ ਗਈਆਂ ਹਨ।

        ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਿੱਛਲੇ ਦਿਨੀ ਫਿਰੋਜਪੁਰ ਵਿਖੇ ਹੋਈ ਆਰਮੀ ਭਰਤੀ ਰੈਲੀ ਤੋਂ ਇਲਾਵਾ ਇਸ ਸਮੇਂ ਦੌਰਾਨ ਉਚੇਰੀ ਸਿੱਖਿਆ ਸੰਸਥਾਨਾਂ ਵਿਚ ਦਾਖਲੇਨੌਕਰੀਆਂ ਅਤੇ ਵੱਖ ਵੱਖ ਵਜੀਫਾ ਸਕੀਮਾਂ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇੰਨ੍ਹਾਂ ਸਰਟੀਫਿਕੇਟਾਂ ਦੀ ਲੋੜ ਸੀ।

        ਉਨ੍ਹਾਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਰਟੀਫਿਕੇਟ ਜਾਰੀ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕੇਸਾਂ ਵਿਚ ਸੇਵਾ ਡਲੀਵਰੀ ਲਈ ਨਿਰਧਾਰਤ ਸਮੇਂ ਤੋਂ ਵੀ ਘੱਟ ਸਮੇਂ ਵਿਚ ਸੇਵਾ ਕੇਂਦਰਾਂ ਦੇ ਮਾਰਫ਼ਤ ਇਹ ਸਰਟੀਫਿਕੇਟ ਜਾਰੀ ਕੀਤੇ ਗਏ।

        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਸਤੰਬਰ ਵਿਚ 9844, ਮਹੀਨਾ ਅਕਤੂਬਰ ਵਿਚ 8602 ਅਤੇ ਮਹੀਨਾ ਨਵੰਬਰ ਵਿਚ 6994 ਅਜਿਹੇ ਸਰਟੀਫਿਕੇਟ ਜਾਰੀ ਕੀਤੇ ਗਏ। ਇੰਨ੍ਹਾਂ ਵਿਚ ਬਾਰਡਰ ਏਰੀਆ ਸਰਟੀਫਿਕੇਟਜਾਤੀ ਸਰਟੀਫਿਕੇਟ ਓਬੀਸੀ/ਬੀਸੀਜਾਤੀ ਸਰਟੀਫਿਕੇਟ ਐਸਸੀਆਮਦਨ ਸਰਟੀਫਿਕੇਟਰਿਹਾਇਸ ਸਰਟੀਫਿਕੇਟ ਅਤੇ ਦਿਹਾਤੀ ਖੇਤਰ ਸਰਟੀਫਿਕੇਟ ਸ਼ਾਮਿਲ ਹਨ।

        ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਸੇਵਾ ਕੇਂਦਰ ਦੇ ਨਾਲ ਨਾਲ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਗਰਿਕ ਸੇਵਾਵਾਂ ਦੀ ਡਲੀਵਰੀ ਸਰਕਾਰ ਵੱਲੌਂ ਤੈਅ ਸਮੇਂ ਹੱਦ ਵਿਚ ਕੀਤੀ ਜਾਣੀ ਯਕੀਨੀ ਬਣਾਈ ਜਾਵੇ। 

        ਮਿਸ਼ਨ ਅਬਾਦ 30 ਤਹਿਤ ਪਿੰਡਾਂ ਵਿਚ ਲਗਾਏ ਕੈਂਪਾਂ ਦੌਰਾਨ ਤਾਂ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਪਿੰਡ ਚੱਕ ਖੀਵਾ ਦੇ ਸੁਨੀਲ ਕੁਮਾਰ ਇਸ ਬਾਰੇ ਆਖਦੇ ਹਨ ਕਿ ਪਿੰਡ ਵਿਚ ਹੀ ਉਸਦਾ ਰਿਹਾਇਸ ਸਰਟੀਫਿਕੇਟ ਮਿਲ ਜਾਣ ਕਾਰਨ ਉਸਨੂੰ ਸ਼ਹਿਰ ਵਿਚ ਸੇਵਾ ਕੇਂਦਰ ਤੱਕ ਵੀ ਨਹੀਂ ਜਾਣਾ ਪਿਆ।

ਚਾਰਟ

ਮਹੱਤਵਪੂਰਨ ਜਾਰੀ ਸਰਟੀਫਿਕੇਟਾਂ ਦਾ ਮਹੀਨਾਂ ਵਾਰ ਵੇਰਵਾ

ਸੇਵਾ ਦਾ ਨਾਂਅ

ਮਹੀਨਾ ਸਤੰਬਰ 2022

ਮਹੀਨਾ ਅਕਤੂਬਰ 2022

ਮਹੀਨਾ ਨਵੰਬਰ 2022

ਕੁੱਲ

 

ਬਾਰਡਰ ਏਰੀਆ ਸਰਟੀਫਿਕੇਟ

941

999

1061

3001

ਜਾਤੀ ਸਰਟੀਫਿਕੇਟ ਓਬੀਸੀ/ਬੀਸੀ

1431

1196

804

3431

 

ਜਾਤੀ ਸਰਟੀਫਿਕੇਟ ਐਸਸੀ

2927

2531

1766

7224

 

ਆਮਦਨ ਸਰਟੀਫਿਕੇਟ

294

325

237

856

ਰਿਹਾਇਸ ਸਰਟੀਫਿਕੇਟ

3334

2431

2005

7770

 

ਦਿਹਾਤੀ ਖੇਤਰ ਸਰਟੀਫਿਕੇਟ

917

1120

1121

3158

ਕੁੱਲ

9844

8602

6994

25440

 

ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ 2022 ਵਿੱਚ ਭਾਗ ਲੈਣ ਜਾ ਰਹੇ ਬੱਚਿਆਂ ਨੂੰ 5100 ਭੇਟ


himatpur school, govt high school himatpura news, punab news , daily punab news, punjab school education board, punjab news,


ਬੱਲੂਆਣਾ , 5 ਦਸੰਬਰ ( Balraj singh sidhu) , ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਆਪਣੀਆਂ ਪ੍ਰਾਪਤੀਆਂ ਕਾਰਨ ਹੁਣ ਤੱਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਕਈ ਮੀਲ ਪੱਥਰ ਕਾਇਮ ਕਰ ਚੁੱਕਾ ਹੈ। ਇਸੇ ਕੜੀ ਤਹਿਤ ਦਸੰਬਰ 2022 ਵਿੱਚ ਹੋਣ ਜਾ ਰਹੀਆਂ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵੀ ਅੱਜ ਇਸ ਸਕੂਲ ਦੇ ਵਿਦਿਆਰਥੀ ਸ਼ਤਰੰਜ (ਕੁੜੀਆਂ) ਅਤੇ ਖੋ-ਖੋ (ਕੁੜੀਆਂ) ਵਿੱਚ ਭਾਗ ਲੈਣ ਗਏ। ਉਨ੍ਹਾਂ ਨੂੰ ਅਸ਼ੀਰਵਾਦ ਦੇਣ ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਕੁਮਾਰ, ਮੈਂਬਰ ਪੰਚਾਇਤ ਜਨਕਰਾਜ, ਪਤਵੰਤੇ ਸੱਜਣਪ੍ਰਵੀਨ ਕੁਮਾਰ ਕੜਵਾਸਰਾ,  ਵਿਨੋਦ ਕੁਮਾਰ,  ਹਰਜਿੰਦਰ ਸਿੰਘ ਅਤੇ ਹੋਰ ਮੋਹਤਬਾਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਸੁਸ਼ੀਲ ਕੁਮਾਰ  ਦੁਆਰਾ ਬੱਚਿਆਂ ਨੂੰ 5100 ਰੁਪਏ ਭੇਟ ਕੀਤੇ ਗਏ ਅਤੇ ਮੈਂਬਰ ਪੰਚਾਇਤ ਸ਼੍ਰੀ ਜਨਕਰਾਜ ਅਤੇ  ਪ੍ਰਵੀਨ ਕੁਮਾਰ ਕੜਵਾਸਰਾ ਦੁਆਰਾ ਵੀ ਪੰਜ-ਪੰਜ ਸੌ ਰੁਪਏ ਬੱਚਿਆਂ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਭੇਟ ਕੀਤੇ ਗਏ। ਉਨ੍ਹਾਂ ਬੱਚਿਆਂ ਤੋਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਮੱਲਾਂ ਮਾਰਨ ਦੀ ਆਸ ਪ੍ਰਗਟਾਈ। ਵਿਦਿਆਰਥੀਆਂ ਨੇ ਵੀ ਪੂਰੀ ਜੀਅ-ਜਾਨ ਨਾਲ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ। ਵਿਦਿਆਰਥੀਆਂ ਨੂੰ ਵਿਦਾ ਕਰਨ ਸਮੇਂ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਕੂਲ ਮੁਖੀ ਸੀਐਚਟੀ ਅਭੀਜੀਤ ਵਧਵਾ, ਮਾਸਟਰ ਜਗਦੀਸ਼ ਚੰਦਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।

ਸੀ-ਪਾਈਟ ਕੈਂਪ ਕਾਲਝਰਾਣੀ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਪੂਰਵ ਸਿਖਲਾਈ : ਹਰਜੀਤ ਸਿੰਘ ਸੰਧੂ


·        ਟ੍ਰੇਨਿੰਗ ਸਮੇਂ ਖਾਣਾ ਤੇ ਰਿਹਾਇਸ਼ ਵੀ ਦਿੱਤੀ ਜਾਵੇਗੀ ਮੁਫ਼ਤ

          ਬਠਿੰਡਾ, 5 ਦਸੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਕਾਂਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸੀ.ਆਈ.ਐਸ.ਐਫ (CISF), ਬੀ.ਐਸ.ਐਫ (BSF) ਅਤੇ ਸੀ.ਆਰ.ਪੀ.ਐਫ (CRPF) ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ ਸ੍ਰੀ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ।     

          ਕੈਂਪ ਇੰਚਾਰਜ ਸ਼੍ਰੀ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ 5, 6 ਤੇ 7 ਦਸੰਬਰ, 2022 ਨੂੰ ਸਵੇਰੇ 9 ਵਜੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਪਹੁੰਚ ਕੇ ਦਸਵੀਂ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਆਨ-ਲਾਈਨ ਅਪਲਾਈ ਕੀਤੇ ਸਰਟੀਫ਼ਿਕੇਟ ਦੀ ਫੋਟੋ ਕਾਪੀ ਤੇ 2 ਤਾਜ਼ਾ ਪਾਸਪੋਰਟ ਸਾਈਜ ਫੋਟੋ ਨਾਲ ਲਿਆ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

          ਇਸ ਤੋਂ ਇਲਾਵਾ ਸੀ-ਪਾਈਟ ਕੈਂਪ, ਕਾਲਝਰਾਣੀ ਵੱਲੋਂ ਮਹੀਨਾ ਨਵੰਬਰ, 2022 ਵਿੱਚ ਹੋਈ ਆਰਮੀ ਭਰਤੀ ਰੈਲੀ ਦੌਰਾਨ ਮੈਡੀਕਲ ਫਿੱਟ ਹੋਏ ਯੁਵਕਾਂ ਦੀਆਂ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਕਲਾਸਾਂ ਲਗਾਈਆਂ ਜਾਂ ਰਹੀਆਂ ਹਨ। ਲਿਖਤੀ ਪੇਪਰ ਦੀ ਤਿਆਰੀ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।

       ਵਧੇਰੇ ਜਾਣਕਾਰੀ ਲਈ 97792-50214, 93167-13000, 94641-52013 ਤੇ ਦਫਤਰੀ ਕੰਮ-ਕਾਜ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।