punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Aug 27, 2021

India to Pakistan - Best railway track - Fazilka only ਭਾਰਤ ਤੋਂ ਪਾਕਿਸਤਾਨ - ਬਿਹਤਰ ਰੇਲਵੇ ਟ੍ਰੈਕ - ਸਿਰਫ ਫਾਜ਼ਿਲਕਾ

 

ਭਾਰਤ ਤੋਂ ਪਾਕਿਸਤਾਨ - ਬਿਹਤਰ ਰੇਲਵੇ ਟ੍ਰੈਕ - ਸਿਰਫ ਫਾਜ਼ਿਲਕਾ

ਭਾਰਤ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ


 

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵਿਕਾਸ ਦੇ ਲਈ ਅੰਤਰ ਰਾਸ਼ਟਰੀ ਪ੍ਰੋਜੈਕਟਾਂ ਲਈ ਕੰਮ ਸ਼ੁਰੂ ਕਰ ਦਿੱਤਾ ਹੈਜਿਸ ਨੂੰ ਲੈ ਕੇ ਉਹ ਭਾਰਤ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਅਤੇ ਉਨ੍ਹਾਂ ਫ਼ਾਜ਼ਿਲਕਾ ਰੇਲਵੇ ਸਟੇਸ਼ਨ, ਰੇਲ ਸਬੰਧੀ ਸੁਝਾਅ ਅਤੇ ਮੰਗਾਂ ਦੱਸ ਦੇ ਮੰਗ ਪੱਤਰ ਸੌਂਪਿਆ।        



 
ਸ਼੍ਰੀ ਜਿਆਣੀ ਨੇ ਦੱਸਿਆ ਕਿ ਪਾਕਿਸਤਾਨ ਦੇ ਨਾਲ ਵਪਾਰ ਦੇ ਲਈ ਦਿੱਲੀ, ਫ਼ਾਜ਼ਿਲਕਾ/ਪੇਸ਼ਾਵਰ ਪਾਕਿਸਤਾਨ ਨਾਲ ਵਪਾਰ ਦੇ ਲਈ ਸਭ ਤੋਂ ਵਧੀਆ ਰਸਤਾ ਹੈ ਅਤੇ ਫਾਸਫੇਟ ਰੂਟ ਫ਼ਾਜ਼ਿਲਕਾ ਵਿਚੋਂ ਲੰਘਦਾ ਹੈ, ਪਰ 5-6 ਕਿੱਲੋਮੀਟਰ ਰੇਲ ਲਾਈਨ ਅਤੇ ਵਾਸ਼ਿੰਗ ਲਾਈਨ ਦੀ ਘਾਟ ਹੈ,  


ਜਦੋਂਕਿ ਟਰੈਕ ਅੰਮ੍ਰਿਤਸਰ ਅਟਾਰੀ ਦੇ ਜਰੀਏ ਚੱਲ ਰਿਹਾ ਹੈ, ਜੋ ਭੀੜ-ਭਾੜ ਵਾਲਾ ਹੈਉਨ੍ਹਾਂ ਦੱਸਿਆ ਕਿ ਦਿੱਲੀ, ਅੰਮ੍ਰਿਤਸਰ ਅਤੇ ਉਸ ਤਰਫ਼ ਮੁਲਤਾਨ, ਪੇਸ਼ਾਵਰ - ਲਹੋਰ ਅਟਾਰੀ ਦੋਵੇਂ ਰੇਲ ਰੂਟ ਕਾਫ਼ੀ ਭੀੜ-ਭਾੜ ਵਾਲੇ ਹਨ ਅਤੇ ਮਾਲ ਗੱਡੀਆਂ ਵੀ ਜ਼ਿਆਦਾ ਵਕਤ ਲੈਂਦੀਆਂ ਹਨਇੱਧਰ ਦਿੱਲੀ ਤੋਂ ਫ਼ਾਜ਼ਿਲਕਾ ਅਤੇ ਉਸ ਪਾਸੇ ਪੇਸ਼ਾਵਰ, ਲਾਹੌਰ ਤੋਂ ਅਮਰੂਕਾ ਤਕਰੀਬਨ ਖ਼ਾਲੀ ਰੂਟ ਹੈ ਅਤੇ ਬਹੁਤ ਹੀ ਘੱਟ ਰੇਲ ਗੱਡੀਆਂ ਦਾ ਆਣਾ-ਜਾਣਾ ਹੈਵਪਾਰ ਵਧਾਉਣ ਲਈ ਜਦੋਂ ਵੀ ਦੂਜਾ ਟਰੈਕ ਖੋਲ੍ਹਣ ਦੀ ਗੱਲ ਆਵੇਗੀ ਤਾਂ ਕਾਫ਼ੀ ਸਹੂਲਤਾਂ ਤੋਂ ਵਾਂਝਾ ਫ਼ਿਰੋਜ਼ਪੁਰ-ਕਸੂਰ ਰੇਲ ਟਰੈਕ ਖੋਲਿ੍ਹਆ ਜਾਵੇਗਾ ਅਤੇ ਫ਼ਾਜ਼ਿਲਕਾ ਸਟੇਸ਼ਨ ਦੋੜ ਵਿਚੋਂ ਪਿਛੜ ਜਾਵੇਗਾਜਦੋਂਕਿ ਕਸੂਰ ਅਤੇ ਫ਼ਿਰੋਜ਼ਪੁਰ ਦੋਵੇਂ ਟਰੈਕ ਵੀ ਫ਼ਾਜ਼ਿਲਕਾ ਦੇ ਮੁਕਾਬਲੇ ਕਾਫ਼ੀ ਭੀੜ-ਭਾੜ ਵਾਲੇ ਹਨ ਅਤੇ ਦੋਵਾਂ ਵਿਚਕਾਰ 20-25 ਕਿੱਲੋਮੀਟਰ ਲਾਈਨ ਵਿਛਾਉਣੀ ਪਵੇਗੀ, ਜਦੋਂਕਿ ਫ਼ਾਜ਼ਿਲਕਾ-ਅਮਰੂਕਾ ਦੇ ਵਿਚ 7-8 ਕਿੱਲੋਮੀਟਰ ਲਾਈਨ ਵਿਛਾਉਣੀ ਪਵੇਗੀ ਅਤੇ ਰੇਲਵੇ ਕੋਲ ਜ਼ਮੀਨ ਵੀ ਹੈ, ਸਟੇਸ਼ਨ ਵੀ ਬਣੇ ਹੋਏ ਹਨ। 

 



 ਫ਼ਾਜ਼ਿਲਕਾ ਖੇਤਰ ਦੇ ਭਵਿੱਖ ਨੂੰ ਲੈ ਕੇ ਜਿਆਣੀ ਨੇ ਇਨ੍ਹਾਂ ਸਹੂਲਤਾਂ ਨੂੰ ਤੁਰੰਤ ਫ਼ਾਜ਼ਿਲਕਾ ਵਿਚ ਸਥਾਪਿਤ ਕਰਨ ਦੀ ਮੰਗ ਕੀਤੀ ਤਾਂ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਤੇ ਡਬਲ ਇੰਜਨ ਤੇ ਤੁਰੰਤ ਕੰਮ ਕੀਤਾ ਜਾ ਸਕੇਫ਼ਾਜ਼ਿਲਕਾ ਸਟੇਸ਼ਨ ਤੇ ਵਾਸ਼ਿੰਗ ਲਾਈਨ ਬਣਾਉਣ ਤੋਂ ਇਲਾਵਾ ਵੀ ਕੁੱਝ ਹੋਰ ਮੰਗਾਂ, ਜਿਨ੍ਹਾਂ ਵਿਚ ਅਬੋਹਰ-ਫ਼ਾਜ਼ਿਲਕਾ ਨਵੇਂ ਸੈਕਸ਼ਨ ਤੇ ਗੱਡੀਆਂ ਵਧਾਉਣ ਅਤੇ ਇਸ ਸੈਕਸ਼ਨ ਨੂੰ 8 ਘੰਟੇ ਦੀ ਬਜਾਏ 24 ਘੰਟੇ ਖੁੱਲ੍ਹਾ ਰੱਖਣ ਦੀ ਮੰਗ ਕੀਤੀਫ਼ਿਰੋਜ਼ਪੁਰ ਮੁਹਾਲੀ ਰੇਲ ਗੱਡੀ ਨੂੰ ਫ਼ਾਜ਼ਿਲਕਾ ਤੱਕ ਅਕਸਟੈਂਡ ਕਰਨ ਦੀ ਵੀ ਮੰਗ ਕੀਤੀਮੁਬੰਈ-ਫ਼ਿਰੋਜ਼ਪੁਰ ਪੰਜਾਬ ਮੇਲ ਨੂੰ ਵੀ ਫ਼ਾਜ਼ਿਲਕਾ-ਅਬੋਹਰ ਦੇ ਰਸਤੇ ਸ਼੍ਰੀ ਗੰਗਾਨਗਰ ਤੱਕ ਵਧਾਉਣ ਦੀ ਮੰਗ ਕੀਤੀ ਕਿਉਂਕਿ ਇਹ ਗੱਡੀ 16 ਘੰਟੇ ਫ਼ਿਰੋਜ਼ਪੁਰ ਖੜੀ ਰਹਿੰਦੀ ਹੈ, ਜਦੋਂਕਿ ਵਾਸ਼ਿੰਗ ਸਫ਼ਾਈ ਵਗ਼ੈਰਾ ਦੇ ਲਈ 3-4 ਘੰਟੇ ਬਹੁਤ ਹਨ, ਸ਼੍ਰੀ ਗੰਗਾਨਗਰ ਤੱਕ ਅਕਸਟੈਂਡ ਕਰਨ ਦੇ ਬਾਵਜੂਦ ਗੱਡੀ ਦੇ ਲਈ 8 ਘੰਟੇ ਉਪਲਬਧ ਹੋਣਗੇ। 


 ਸ਼੍ਰੀ ਜਿਆਣੀ ਨੇ ਬੀਕਾਨੇਰ ਤੋਂ ਸਰਾਏ  ਰੋਹਿਲਾ ਚੱਲਣ ਵਾਲੀ ਗੱਡੀ ਨੂੰ ਵੀ ਅਬੋਹਰ-ਫ਼ਾਜ਼ਿਲਕਾ-ਸ਼੍ਰੀ ਮੁਕਤਸਰ ਸਾਹਿਬ ਦੇ ਰਸਤੇ ਚਲਾਉਣ ਦੀ ਮੰਗ ਕੀਤੀ ਕਿਉਂਕਿ ਇਸ ਪਾਸੇ ਇਹ ਸਹੂਲਤ ਨਹੀਂ ਹੈ ਅਤੇ ਹਨੂਮਾਨਗੜ੍ਹ-ਬਠਿੰਡਾ ਟਰੈਕ ਤੇ ਹੋਰ ਗੱਡੀਆਂ ਉਪਲਬਧ ਹਨ, ਫ਼ਾਜ਼ਿਲਕਾ -ਬਠਿੰਡਾ-ਦਿੱਲੀ ਬੰਦ ਪਈ ਗੱਡੀ ਨੂੰ ਬਹਾਲ ਕਰਨ ਅਤੇ ਫ਼ਾਜ਼ਿਲਕਾ ਸਟੇਸ਼ਨ ਅਤੇ ਫ਼ਾਜ਼ਿਲਕਾ ਸਰਹੱਦ ਦੇ ਸੁੰਦਰੀਕਰਨ ਦਿੱਖ ਨੂੰ ਵਿਰਾਸਤੀ ਦਿੱਖ ਦੇ ਕੇ ਸੈਰ ਸਪਾਟੇ ਨੂੰ ਵਧਾਉਣ ਦੀ ਮੰਗ ਕੀਤੀ

-----------------------

इंडिया टू पाकिस्तान - सब से बेहतर रेलवे ट्रैक - सिर्फ फाजिल्का

भारत सरकार के रेल मंत्री अश्वनी वैष्णव से मिले पूर्व मंत्री सुरजीत कुमार ज्याणी

फाजिल्का : प्रदेश भाजपा के वरिष्ठ नेता पूर्व मंत्री सुरजीत कुमार ज्याणी ने अपने हल्के फाजिल्का के विकास के लिए अंतरराष्ट्रीय प्रोजैक्टों पर काम शुरू कर दिया है। जिसे लेकर वे भारत सरकार के रेल मंत्री अश्वनी वैष्णव से मिले उन्हें फाजिल्का स्टेशन, रेल सबंधी सुझाव मांगे बताई और ज्ञापन सौंपा। 

श्री ज्याणी ने बताया कि पाकिस्तान के साथ व्यापार के लिए दिल्ली, फाजिल्का/पेशावर सबसे बढिय़ा फास्फेट रूट फाजिल्का से होकर निकलता है लेकिन रेल लाईन के 5-6 किलोमीटर के थोड़े से टुकड़े वाशिंग लाईन के अभाव में व्यापारिक रूट अपेक्षाकृत बिजी स्लो ट्रैक अमृतसर अटारी के जरिए चल रहा है। 

श्री ज्याणी ने बताया कि इस प्रकार दिल्ली, अमृतसर और उस तरफ मुल्तान, पेशावर-लाहौर अटारी दोनों रेल रूट अति व्यस्तम हैं माल वाहक माल गाडिय़ा कहीं ज्यादा वक्त लेती हैं। दूसरी ओर दिल्ली से फाजिल्का ओर उस तरफ पेशावर, लाहौर से अमरूका लगभग खाली रूट हैं बहुत कम रेल गाडिय़ों का आना जाना है। व्यापार बढऩे पर जब भी दूसरा ट्रैक खोलने की बात आएगी तो काफी सुविधाओं के आभाव में फिरोजपुर-कसूर रेल ट्रैक खोला जाएगा ओर फाजिल्का स्टेशन दौड़ में पिछड़ जाएगा। हालांकि कसूर ओर फिरोजपुर दोनों ट्रैक भी फाजिल्का के मुकाबले ज्यादा व्यस्त हैं दोनो के बीच 20-25 किलोमीटर लाईन बिछाना पडे़गी जबकि फाजिल्का -अमरूका के बीच7-8 किलोमीटर लाईन बिछाना पडे़गी रेलवे के पास जमीन भी पड़ीं है स्टेशन भी बने हुए हैं फाजिल्का क्षेत्र के आगामी भविष्य को लेकर श्री ज्याणी ने इन्हीं सुविधाओं को तुरंत फाजिल्का में स्थापित करने की मांग की ताकि पंजाब में भाजपा की सरकार आने पर डबल इंजन सरकार के समय इस पर तुरंत काम किया जा सके। 

फाजिल्का स्टेशन पर वाशिंग लाईन बनाने के इलावा भी कुछ अन्य मांगों जिनमें अबोहर-फाजिल्का नए सैक्शन पर गाडिय़ां बढ़ाने इस सैक्शन को सिर्फ 8 घंटे बजे की बजाए 24 घंटे खुला रखने की मांग की। फिरोजपुर मोहाली रेल गाड़ी को फाजिल्का तक एक्सटैंड करने की मांग की। मुम्बाई-फिरोजपुर पंजाब मेल को भी फाजिल्का-अबोहर के रास्ते श्री गंगानगर तक बढ़ाने की मांग की क्योंकि यह गाड़ी 16 घंटे फिरोजपुर में खड़ी रहती है जबकि वाशिंग सफाई वगैरह के लिए 3-4 घंटे बहुत हैं जबकि श्री गंगानगर तक एक्सटैंड करने के बावजूद गाड़ी के लिए 8 घंटे उपलब्ध होंगे। श्री ज्याणी ने बीकानेर से सराय रोहिल्ला चलने वाली गाड़ी को भी अबोहर-फाजिल्का-श्री मुक्तसर साहिब के रास्ते चलाने की मांग की क्योंकि इस तरफ यह सुविधा नहीं है ओर हनुमानगढ़- बठिंडा ट्रैक पर अन्य गाडिय़ां उपलब्ध हैँ। फाजिल्का-बठिंडा-दिल्ली बंद पड़ी गाड़ी को बहाल करने फाजिल्का स्टेशन को सौंदयकरण कर इसे हैरीटेज लुक देकर फाजिल्का बार्डर के पर्यटन को भी बढ़ाने की मांग की।

------------------

India to Pakistan - Best railway track - Fazilka only

Former Railway Minister Surjit Kumar Jayani meets Railway Minister Ashwani Vaishnav

Senior BJP leader and former minister Surjit Kumar Jayani has started work on international development projects. In this regard, he met the Minister of Railways, Government of India, Ashwani Vaishnav and handed over a memorandum of suggestions and demands regarding Fazilka railway station. Mr. Jayani said that Delhi, Fazilka / Peshawar is the best route for trade with Pakistan and the Phosphate Route passes through Fazilka, but there is a lack of 5-6 kms of rail line and washing line while the track Amritsar is running through the attic, which is crowded. He said that both Delhi, Amritsar and Multan, Peshawar-Lahore Attari rail routes were very congested and freight trains took more time. The route from Delhi to Fazilka and beyond to Peshawar, Lahore to Amruka is almost empty and there are very few trains. Whenever it comes to opening a second track to boost trade, the Ferozepur-Kasur railway track, which lacks many facilities, will be opened and Fazilka station will lag behind. While both the Kasur and Ferozepur tracks are more congested than Fazilka and a 20-25 km line will have to be laid between the two, while a 7-8 km line will have to be laid between Fazilka and Amruka and the railway has land and stations will be built. Have happened. Regarding the future of the Fazilka region, Jayani demanded that these facilities be set up in Fazilka immediately so that work could be done on the double engine immediately after the BJP government came to power in Punjab. Apart from constructing a washing line at Fazilka station, there were other demands, including increasing the number of vehicles on the new Abohar-Fazilka section and keeping the section open 24 hours a day instead of 8 hours. He also demanded to extend the Ferozepur-Mohali train to Fazilka. He also demanded to extend Mumbai-Firozpur Punjab Mail to Sri Ganganagar via Fazilka-Abohar as this train stays in Ferozepur for 16 hours, while 3-4 hours is too much for washing, cleaning etc., despite extending to Sri Ganganagar. 8 hours will be available for Mr. Jayani also demanded to run Sarai Rohila train from Bikaner to Abohar-Fazilka-Sri Muktsar Sahib route as there is no such facility on this side and other vehicles are available on Hanumangarh-Bathinda track, Fazilka-Bathinda-Delhi closed. He demanded restoration of the vehicle and beautification of Fazilka station and Fazilka border to enhance tourism.


Share:

Fazilka or Pakpatan .. A Lovely Relation

 ਫ਼ਾਜ਼ਿਲਕਾ ਤੇ ਪਾਕਪਤਨ, ਫ਼ਾਜ਼ਿਲਕਾ ਹਿੰਦੁਸਤਾਨ ’ਚ ਹੈ ਤੇ ਪਾਕਪਤਨ ਪਾਕਿਸਤਾਨ ’ਚ। ਚੰਗੇ ਤਾਲੁਕਾਤ ਰਹੇ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਦੇ, ਹਿੰਦੁਸਤਾਨ ਤਕਸੀਮ ਤੋਂ ਪਹਿਲਾਂ। ਵੈਸੇ ਅੱਜਕੱਲ੍ਹ ਦੋਵੇਂ ਜ਼ਿਲ੍ਹੇ ਨੇ। ਦੋਵਾਂ ਦੇ 2-2 ਨਾਂਅ। ਇਹ ਦੋਵੇਂ ਸ਼ਹਿਰ ਇਹੋ ਜਿਹੇ ਨੇ, ਜਿਨ੍ਹਾਂ ਦੀਆਂ ਹੱਦਾਂ ਦੇ ਨਾਲ ਵਗਦਾ ਸੀ ਸਤਲੁਜ ਦਰਿਆ। ਦਰਿਆ ਦੇ ਉਰਾਰ ਵੱਲ ਫ਼ਾਜ਼ਿਲਕਾ, ਇਸ ਨੂੰ ਪਹਿਲਾਂ ਬੰਗਲਾ ਕਿਹਾ ਜਾਂਦਾ ਸੀ ਤੇ ਫਿਰ ਫ਼ਜ਼ਲ ਖ਼ਾਂ ਵੱਟੂ ਦੇ ਨਾਂਅ ਤੇ ਫ਼ਾਜ਼ਿਲਕਾ ਨਾਂਅ ਦਿੱਤਾ ਗਿਆ, ਜਦੋਂਕਿ ਪਾਕਪਤਨ ਨੂੰ ਦਰਿਆ ਦੇ ਪਤਨ ਨੇੜੇ ਆਬਾਦ ਹੋਣ ਕਾਰਨ ਪਾਕਪਤਨ ਨਾਂਅ ਮਿਲਿਆ ਹੈ। ਉਸ ਦਾ ਪਹਿਲਾਂ ਨਾਂਅ ਅਜੋਧਨ ਸੀ। ਦੇਸ਼ ਤਕਸੀਮ ਹੋ ਗਿਆ। ਫ਼ਾਜ਼ਿਲਕਾ ਉਰਾਰ ਰਹਿ ਗਿਆ ਤੇ ਪਾਕਪਤਨ ਦਰਿਆ ਤੋਂ ਪਾਰ। ਦਰਿਆ ਦੇ ਉਰਾਰ ਤੇ ਦਰਿਆ ਤੋਂ ਪਾਰ ਦੀ ਰਾਹ ਅਤੇ ਮੁਹੱਬਤ ਸਦੀਆਂ ਪੁਰਾਣੀ ਹੈ, ਭਾਵੇਂ ਦੇਸ਼ ਤਕਸੀਮ ਨੇ ਇਸ ਰਾਹ ਨੂੰ ਬੰਦ ਕਰ ਦਿੱਤਾ, ਪਰ ਉਰਾਰ ਤੋਂ ਪਾਰ ਤੇ ਪਾਰ ਤੋਂ ਉਰਾਰ ਆ ਕੇ ਆਬਾਦ ਹੋਏ ਲੋਕਾਂ ਦੇ ਦਿਲਾਂ ਵਿਚ ਮੁਹੱਬਤ ਦਾ ਖ਼ੂਨ ਅੱਜ ਵੀ ਰਿਸਦਾ ਹੈ।


ਆਖਦੇ ਨੇ ਕਿ ਉਸ ਧਰਤੀ ਛੱਡਣਾ ਬੜਾ ਮੁਸ਼ਕਿਲ ਹੁੰਦਾ ਹੈ, ਜਿੱਥੇ ਜੰਮੇ ਪਲ਼ੇ ਹੋਈਏ, ਜੇ ਕਿਸੇ ਕਾਰਨ ਛੁੱਟ ਜਾਵੇ ਤਾਂ ਉਹ ਧਰਤੀ ਪੀੜੀਆਂ ਤੱਕ ਨਹੀਂ ਭੁੱਲਦੀ। ਭਾਵੇਂ ਦੇਸ਼ ਤਕਸੀਮ ਵੇਲੇ ਉਹ ਬੱਚੇ ਜਾਂ ਜਵਾਨ ਸਨ, ਪਰ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚੋਂ ਗੁਜ਼ਰ ਰਹੇ ਤੇ ਆਪਣੀ ਧਰਤੀ ਦੀ ਮਿੱਠੜੀ ਖ਼ੁਸ਼ਬੂ ਤੋਂ ਵਾਂਝੇ ਹੋਏ ਬਜ਼ੁਰਗ ਅੱਜ ਵੀ ਜਦੋਂ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਦਰਿਆ ਵਗਦਾ ਨਜ਼ਰ ਆਉਂਦਾ ਹੈ। ਇਹ ਬਜ਼ੁਰਗ ਕਾਫ਼ੀ ਤਾਦਾਦ ਵਿਚ ਹਨ। ਉਜਾੜੇ ਵੇਲੇ ਹਜ਼ਾਰਾਂ ਲੋਕ ਪਾਕਪੱਤਨ ਤੋਂ ਫ਼ਾਜ਼ਿਲਕਾ ਆ ਕੇ ਆਬਾਦ ਹੋਏ। ਇਨ੍ਹਾਂ ਵਿਚੋਂ ਉਨ੍ਹਾਂ ਪਰਿਵਾਰਾਂ ਦੇ ਕੁੱਝ ਇਹੋ ਜਿਹੇ ਫ਼ਰਦਾਂ ਬਾਰੇ ਦੱਸਦੇ ਹਾਂ, ਜੋ ਦੇਸ਼ ਦੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ। ਕੁੱਝ ਇਹੋ ਜਿਹੀਆਂ ਚੀਜ਼ਾਂ ਵੀ ਹਨ, ਜਿਹੜੀਆਂ ਦਰਿਆ ਦੇ ਪਾਰ ਤੇ ਦਰਿਆ ਦੇ ਉਰਾਰ ਵੱਲ ਅੱਜ ਵੀ ਪਾਕਪੱਤਨ ਤੇ ਫ਼ਾਜ਼ਿਲਕਾ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਹਨ।

    ਪ੍ਰਸਿੱਧ ਯਾਤਰੀ ਇਬਨਬਤੂਤਾ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਦੀ 1333-1342 ਵਿਚ ਯਾਤਰਾ ਕੀਤੀ ਸੀ। ਜਿਸ ਦਾ ਜ਼ਿਕਰ ਰਹਿਲਾ ਵਿਚ ਕੀਤਾ ਗਿਆ ਹੈ। ਉਸ ਵੇਲੇ ਇਬਨਬਤੁਤਾ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਵਿਚ ਵੀ ਆਏ ਸਨ। ਉਸ ਸਮੇਂ ਦਿੱਲੀ ਤੋਂ ਮੁਲਤਾਨ ਤੱਕ ਇਕ ਲੰਬੀ ਪਰ ਕੱਚੀ ਸੜਕ ਸੀ। ਇਬਨਬਤੁਤਾ ਉਸ ਸਮੇਂ ਪਾਕਪਟਨ ਗਏ ਤੇ ਫਿਰ ਅਬੋਹਰ ਆਏ। ਇਸ ਤੋਂ ਬਾਅਦ ਉਹ ਦਿੱਲੀ ਪੁੱਜੇ ਵਾਇਆ ਸਿਰਸਾ। ਉਨ੍ਹਾਂ ਲਿਖਿਆ ਹੈ ਕਿ ਉਸ ਸਮੇਂ ਅਬੋਹਰ ਦੀ ਜਨਸੰਖਿਆ ਘੱਟ ਸੀ, ਘਣੇ ਜੰਗਲਾਂ ਦੀ ਤਰ੍ਹਾਂ ਸੀ ਅਬੋਹਰ, ਨੇੜੇ ਦਰਿਆ ਗੁਜ਼ਰਦਾ ਸੀ। ਇਹ ਵੀ ਦੱਸ ਦਿਆਂ ਕਿ ਫ਼ਾਜ਼ਿਲਕਾ ਵਿਚ ਵੀ ਉਸ ਸਮੇਂ ਸਤਲੁਜ ਦਰਿਆ ਸੀ ਤੇ ਫ਼ਾਜ਼ਿਲਕਾ ਦਾ ਨਾਂਅ ਬੰਗਲਾ ਤੇ ਫ਼ਾਜ਼ਿਲਕਾ ਬਾਅਦ ਵਿਚ ਰੱਖਿਆ ਗਿਆ ਸੀ।

      ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਾਜ਼ਿਲਕਾ ਅਤੇ ਪਾਕਪਟਨ ਦੀ ਵੀ ਯਾਤਰਾ ਕੀਤੀ ਸੀ। ਬਾਲਾ ਤੇ ਮਰਦਾਨਾ ਦੇ ਨਾਲ, ਗੱਲ ਉਦੋਂ ਦੀ ਹੈ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ 1517 ਤੋਂ 1521 ਤੱਕ ਯਾਤਰਾ ਕੀਤੀ ਸੀ, ਮਥਰਾ ਤੋਂ ਤਲਵੰਡੀ ਤੱਕ, ਤਾਂ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਥਰਾ ਰਿਵਾੜੀ, ਹਿਸਾਰ, ਸਿਰਸਾ ਤੋਂ ਹੁੰਦੇ ਹੋਏ ਫ਼ਾਜ਼ਿਲਕਾ ਦੇ ਪਿੰਡ ਹਰੀ ਪੁਰਾ ਪੁੱਜੇ, ਜਿੱਥੇ ਬਡ ਤੀਰਥ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਗੁਰੂ ਜੀ ਪਾਕਪਟਨ ਤੋਂ ਹੁੰਦੇ ਹੋਏ ਦੀਪਾਲਪੁਰ, ਚੂਨੀਆ ਤੇ ਤਲਵੰਡੀ ਪੁੱਜੇ। ਇਹ ਸਰਦਾਰ ਫ਼ੌਜਾ ਸਿੰਘ ਦੀ ਲਿਖੀ ਪੁਸਤਕ ‘ਐਟਲਸ, ਗੁਰੂ ਨਾਨਕ ਦੇਵ ਦੇ ਸਫ਼ਰ’ ਵਿਚ ਦਰਜ ਹੈ। ਇਹ ਦੋਖੇ ਇਹ ਮੈਪ ਹੈ। ਮੈਪ ਨੰਬਰ 15, ਮਥਰਾ ਤੋਂ ਤਲਵੰਡੀ ਤੱਕ - ਗੁਰੂ ਸਾਹਿਬ ਦਾ ਸੰਭਾਵੀ ਯਾਤਰਾ ਮਾਰਗ - ਦਰਿਆ ਤੋਂ ਉਰਾਰ ਫ਼ਾਜ਼ਿਲਕਾ ਤੇ ਦਰਿਆ ਤੋਂ ਪਾਰ ਪਾਕਪਤਨ। 




     ਫ਼ਾਜ਼ਿਲਕਾ ਤੇ ਪਾਕਪਤਨ ਦੋਵੇਂ ਹੀ ਸੈਂਟਰ ਆਫ਼ ਐਕਟੀਵਿਟੀ ਵੀ ਰਹੇ ਨੇ। ਫ਼ਾਜ਼ਿਲਕਾ ’ਚ ਜਿਹੜਾ ਬੰਗਲਾ ਸੀ। ਉਹ ਦਿੱਲੀ ਤੇ ਮੁਲਤਾਨ ਦੇ ਵਿਚਕਾਰ ਸੀ। ਬਰਤਾਨੀਆ ਹਕੂਮਤ ਦੇ ਕਿਸੇ ਅਧਿਕਾਰੀ ਨੇ ਉਕਾੜਾ ਜਾਣਾ ਹੋਵੇ ਜਾਂ ਮੁਲਤਾਨ। ਇੱਥੋਂ ਹੋ ਕੇ ਜਾਂਦਾ ਸੀ। ਬੰਗਲੇ ਨੇੜਿਓ ਇਕ ਸੜਕ ਦਿੱਲੀ ਨੇੜਿਓ ਚੱਲਦੀ ਸੀ ਤੇ ਫ਼ਾਜ਼ਿਲਕਾ ਦੇ ਪਿੰਡ ਮੌਜਮ ਤੱਕ ਜਾਂਦੀ ਸੀ। ਫਿਰ ਦਰਿਆ ਆ ਜਾਂਦਾ ਤੇ ਇੱਥੋਂ ਕਿਸ਼ਤੀ ਰਾਹੀਂ ਦਰਿਆ ਪਾਰ ਕੀਤਾ ਜਾਂਦਾ। ਅੱਗੇ ਫਿਰ ਓਕਾੜਾ ਤੱਕ ਸੜਕ ਸੀ। ਇੱਧਰ ਮੁਲਤਾਨੀ ਚੁੰਗੀ ਦਾ ਨਾਂਅ ਅਜੇ ਵੀ ਮਸ਼ਹੂਰ ਹੈ। ਜੇ ਸਰਕਾਰੀ ਰਿਕਾਰਡ ਫਰੋਲਿਆ ਜਾਵੇ ਤਾਂ ਫ਼ਾਜ਼ਿਲਕਾ-ਅਬੋਹਰ ਦੇ ਇਲਾਕੇ ਵਿਚੋਂ ਮੁਗ਼ਲ ਸੁਲਤਾਨਾਂ ਦੇ ਤੇ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ ਮਿਲ ਚੁੱਕੇ ਆ। ਇਸ ਤਰ੍ਹਾਂ ਪਾਕਪਤਨ ਵੀ ਸੈਂਟਰ ਆਫ਼ ਐਕਟੀਵਿਟੀ ਰਿਹਾ ਹੈ। ਉੱਥੇ ਵੀ ਮੁਗ਼ਲ ਤੇ ਦਿਲੀ ਦੇ ਸੁਲਤਾਨ ਗਏ ਸੀ।

      ਸੂਫ਼ੀ ਪ੍ਰਚਾਰਕ ਤੇ ਚਿਸ਼ਤੀ ਸੰਪਰਦਾ ਦੇ ਸੰਤ ਹਜ਼ਰਤ ਬਾਬਾ ਫ਼ਰੀਦ -ਉਦ-ਦੀਨ ਗੰਜਸ਼ਕਰ ਦਾ ਦਰਬਾਰ ਪਾਕਪਤਨ ’ਚ ਹੈ। ਵਰ੍ਹੇ ’ਚ ਇਕ ਵਾਰ ਉੱਥੇ ਉਰਸ ਹੰਦਾ ਹੈ, ਜਿਸ ਨੂੰ ਬਹਿਸ਼ਤੀ ਮੇਲਾ ਆਖਿਆ ਜਾਂਦਾ ਹੈ। ਮੁਸਲਮਾਨ, ਹਿੰਦੂ ਤੇ ਸਿੱਖ ਇਸ ਮੇਲੇ ਵਿਚ ਹਾਜ਼ਰੀ ਭਰਦੇ ਨੇ। ਕੰਵਰ ਮਹਿੰਦਰ ਸਿੰਘ ਬੇਦੀ ਨੇ ਆਪਣੀ ਕਿਤਾਬ ‘ਜਸ਼ਨ ਯਾਦਾਂ ਦੇ’ ਵਿਚ ਲਿਖਿਐ ਕਿ ਉੱਥੋਂ ਦਾ ਬਹਿਸ਼ਤੀ ਦਰਵਾਜ਼ਾ ਲਈ ਦੀਵਾਨ ਸਾਹਿਬ ਨੂੰ ਹਾਂਡਿਆਂ ਨੂੰ ਸ਼ਾਮਿਲ ਕਰਨਾ ਪੈਂਦਾ ਸੀ। ‘ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ’ ਕਿਤਾਬ, ਜਿਹੜੀ ਡਾ. ਕਿਰਪਾਲ ਸਿੰਘ ਤੇ ਡਾ. ਹਰਿੰਦਰ ਕੌਰ ਦੀ ਲਿਖੀ ਹੋਈ ਹੈ। ਉਸ ਵਿਚ ਉਨ੍ਹਾਂ ਦੱਸਿਆ ਕਿ ਬਾਬਾ ਬਾਬਾ ਫ਼ਰੀਦ ਦੀ ਯਾਦਗਾਰ ਤੇ ਜਿਹੜਾ ਉਰਸ ਹੈ, ਮੇਲਾ ਹੈ। ਉਸ ਮੇਲੇ ਦੇ ਭੰਡਾਰੇ ਦਾ ਜਿੰਦਰਾ ਖੋਲ੍ਹਣ ਦਾ ਅਧਿਕਾਰ ਹਾਂਡਿਆਂ ਨੂੰ ਸੀ। ਇਹ ਉਸ ਸਮੇਂ ਭੰਡਾਰੇ ਨੂੰ ਚਾਲੂ ਕਰਨ ਦੀ ਜਿਹੜੀ ਰੀਤ ਸੀ, ਉਹ ਹਾਂਡਾ ਅਦਾ ਕਰਦੇ ਸਨ ਅਤੇ ਚੜ੍ਹਾਵਾ ਵੀ ਉਹੀ ਲੈਂਦੇ ਸਨ। ਉਹ ਹਾਂਡਾ ਲੋਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੀਵਾਨ ਖੇੜਾ ਵਿਚ ਵੀ ਰਹਿੰਦੇ ਸਨ। ਕਿਤਾਬ ’ਚ ਲਿਖਿਆ ਹੈ ਕਿ ਉਨ੍ਹਾਂ ਨੂੰ ਹਰ ਸਾਲ ਬਾਬਾ ਫ਼ਰੀਦ ਦੇ ਯਾਦਗਾਰੀ ਉਤਸਵ ਵਿਚ ਸ਼ਾਮਲ ਹੋਣ ਲਈ ਜਾਣਾ ਪੈਂਦਾ ਸੀ। ਇਸ ਲਈ ਉਹ ਫ਼ਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਤੋਂ ਆਪਣਾ ਸਾਰਾ ਕਾਰੋਬਾਰ ਸਮੇਟ ਦੇ ਪਾਕਪਟਨ ਚਲੇ ਗਏ।

      ਫ਼ਾਜ਼ਿਲਕਾ ਏਸ਼ੀਆ ਦੀ ਬਹੁਤ ਵੱਡੀ ਉੱਨ ਮੰਡੀ ਸੀ। ਪਾਰਟੀਸ਼ਨ ਤੋਂ ਪਹਿਲਾਂ, ਇੱਥੋਂ ਉੱਨ ਰੇਲ ਗੱਡੀ ਰਾਹੀਂ ਵਾਇਆ ਮੈਕਲੋਡਗੰਜ ਹੁੰਦੀ ਹੋਈ ਕਰਾਚੀ ਤੱਕ ਜਾਂਦੀ ਸੀ, ਫਿਰ ਬੰਦਰਗਾਹ ਦੀ ਰਸਤੇ ਯੂਰਪ ਦੀ ਮੰਡੀਆਂ ਤੱਕ ਜਾਂਦੀ ਸੀ। ਇੱਥੇ ਕਈ ਫ਼ੈਕਟਰੀਆਂ ਸੀ ਨਾ। ਇੱਥੇ ਉੱਨ ਸਾਫ਼ ਵੀ ਹੁੰਦੀ ਸੀ ਤੇ ਉੱਨ ਦੀਆਂ ਗੱਠਾਂ ਵੀ ਤਿਆਰ ਹੁੰਦੀਆਂ ਸੀ। ਉੱਨ ਦੂਰੋਂ ਦੂਰੋਂ ਆਉਂਦੀ ਸੀ। ਇੱਥੇ ਵਿਕਣ ਲਈ। ਦੇਸ਼ ਤਕਸੀਮ ਦੌਰਾਨ ਫ਼ਾਜ਼ਿਲਕਾ ਆ ਕੇ ਆਬਾਦ ਹੋਏ ਕਈ ਬਜ਼ੁਰਗ ਦੱਸਦੇ ਨੇ ਕਿ ਉਹ ਪਾਕਪਤਨ ਤੋਂ ਫ਼ਾਜ਼ਿਲਕਾ ਉੱਨ ਵੇਚਣ ਲਈ ਆਉਂਦੇ ਸੀ। ਉਨ੍ਹਾਂ ਬਾਜ਼ਾਰ ਵਿਚ। ਉਹ ਇਹ ਵੀ ਦੱਸਦੇ ਹਨ ਕਿ ਫ਼ਾਜ਼ਿਲਕਾ ਦੀ ਕੈਂਚੀ ਉਸ ਵੇਲੇ ਬੜੀ ਮਸ਼ਹੂਰ ਸੀ। ਜਿਹਦੇ ਨਾਲ ਭੇਡਾਂ ਦੀ ਉੱਨ ਕਤਰਦੇ ਨੇ। ਜਿੱਥੇ ਘਾਹ ਮੰਡੀ ਹੈ ਫ਼ਾਜ਼ਿਲਕਾ ’ਚ। ਕੈਂਚੀ ਬਣਾਉਣ ਵਾਲਿਆਂ ਦੀਆਂ ਬੜੀਆਂ ਦੁਕਾਨਾਂ ਸੀ ਇੱਥੇ। ਪਰ ਦੇਸ਼ ਤਕਸੀਮ ਨੇ ਇਹ ਵਪਾਰ ਨਿਗਲ ਲਿਆ ਤੇ ਫ਼ਾਜ਼ਿਲਕਾ ਨੂੰ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ।

     ਭਾਰਤੀ ਕ੍ਰਿਕੇਟਰ ਕਪਿਲ ਦੇਵ ਦਾ ਤਾਲੁਕ ਵੀ ਫ਼ਾਜ਼ਿਲਕਾ ਤੇ ਪਾਕਪਤਨ ਨਾਲ ਰਿਹਾ ਹੈ। ਦੇਸ਼ ਤਕਸੀਮ ਤੋਂ ਪਹਿਲਾਂ ਦੀ ਗੱਲ ਹੈ ਕਿ ਉਨ੍ਹਾਂ ਦੀ ਮਾਂ ਰਾਜ ਕੁਮਾਰੀ ਦਾ ਜਨਮ ਪਾਕਪਤਨ ਵਿਚ ਹੋਇਆ ਸੀ ਤੇ ਪਿਤਾ ਰਾਮ ਲਾਲ ਨਿਖੰਜ ਪਾਕਪਤਨ ਤੋਂ ਦੂਰ ਦੀਪਾਲਪੁਰ ਦੇ ਸਨ। ਇਨ੍ਹਾਂ ਦਾ ਪਿੰਡ ਸੀ ਸ਼ਾਹ ਯੱਕਾ, ਜਿਹੜਾ ਅੱਜ ਕੱਲ੍ਹ ਸ਼ਾਇਦ ਉਕਾੜਾ ਜ਼ਿਲ੍ਹਾ ਵਿਚ ਹੈ। ਜਿੱਥੇ ਕਪਿਲ ਦੇਵ ਦੀਆਂ ਚਾਰ ਭੈਣਾਂ ਦਾ ਜਨਮ ਹੋਇਆ। ਫਿਰ ਦੇਸ਼ ਤਕਸੀਮ ਹੋ ਗਿਆ ਤੇ ਉਸ ਦੇ ਪਿਤਾ ਪਰਿਵਾਰ ਸਮੇਤ ਫ਼ਾਜ਼ਿਲਕਾ ਆ ਗਏ। ਕਪਿਲ ਦੇਵ ਦੇ ਦੋ ਭਰਾ ਫ਼ਾਜ਼ਿਲਕਾ ਦੇ ਹਨ । ਕਪਿਲ ਦੇਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਪਿੰਡ ਵਿਚ ਉਨ੍ਹਾਂ ਦਾ ਇਕਲੌਤਾ ਹੀ ਪੱਕਾ ਘਰ ਸੀ ਜਿਸ ਦੇ ਦੁਆਲੇ ਇਕ ਆਇਤਾਕਾਰ ਚਾਰ ਦੀਵਾਰੀ ਸੀ। ਦੇਸ਼ ਤਕਸੀਮ ਤੋਂ ਬਾਅਦ ਇਕ ਵਾਰ ਕਪਿਲ ਦੇਵ ਉੱਥੇ ਜਾ ਕੇ ਆਪਣੇ ਮਾਪਿਆਂ ਦੀ ਧਰਤੀ ਨੂੰ ਨਿਹਾਰ ਵੀ ਚੁੱਕਿਆ ਹੈ।

                                Kapil Dev

    ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਇਸਲਾਮੀਆ ਸਕੂਲ ਸੀ। ਕਾਫ਼ੀ ਮਸ਼ਹੂਰ ਸੀ। ਫ਼ਾਜ਼ਿਲਕਾ ਦੇ ਕਈ ਬਜ਼ੁਰਗ ਅੱਜ ਵੀ ਇਸਲਾਮੀਆ ਸਕੂਲ ਦੀ ਗੱਲ ਕਦੀ ਕਦਾਈਂ ਕਰ ਦਿੰਦੇ ਨੇ। ਸਕੂਲ ’ਚ ਇਕ ਖੂਹ ਵੀ ਤੇ ਖੇਡ ਦਾ ਮਦਾਨ ਵੀ। ਖ਼ੈਰ ਦੇਸ਼ ਤਕਸੀਮ ਹੋ ਗਿਆ ਤਾਂ ਮੁਸਲਿਮ ਆਬਾਦੀ ਪਾਕਿਸਤਾਨ ਚਲੀ ਗਈ। ਕਲੀਅਰ ਐ ਕਿ ਇੱਥੇ ਮੁਸਲਿਮ ਆਬਾਦੀ ਨਾ ਹੋਣ ਕਰ ਕੇ ਉਹ ਸਕੂਲ ਵੀ ਬੰਦ ਹੋ ਗਿਆ। ਫ਼ਾਜ਼ਿਲਕਾ ’ਚ ਜਿੱਥੇ ਇਹ ਸਕੂਲ ਹੈ ਉਹਦੇ ਲਾਗੇ ਇਕ ਗਲੀ ਹੈ। ਜਿਸ ਦਾ ਨਾਂਅ ਹੈ ਇਸਲਾਮੀਆ ਸਕੂਲ ਵਾਲੀ ਗਲੀ। ਮਤਲਬ ਫ਼ਾਜ਼ਿਲਕਾ ਦੇ ਲੋਕ ਭੁੱਲੇ ਨਹੀਂ ਉਸ ਸਕੂਲ ਨੂੰ। ਇਹ ਸਕੂਲ ਬੰਦ ਤਾਂ ਫ਼ਾਜ਼ਿਲਕਾ ’ਚ ਹੋਇਆ ਸੀ ਨਾ, ਪਾਕਿਸਤਾਨ ’ਚ ਤਾਂ ਇਸ ਨਾਂਅ ਦਾ ਸਕੂਲ ਅੱਜ ਵੀ ਚੱਲਦਾ ਹੈ। ਸਰਕਾਰੀ ਫ਼ਾਜ਼ਿਲਕਾ ਇਸਲਾਮੀਆ ਮਾਡਲ ਹਾਈ ਸਕੂਲ। ਇਹ ਸਕੂਲ ਹੈ ਪਾਕਪਤਨ ’ਚ। ਜਿਹੜੇ ਮੁਸਲਿਮ ਪਰਿਵਾਰ ਦੁਨੀਆ ਦੇ ਸਭ ਤੋਂ ਵੱਡੇ ਉਜਾੜੇ ਵੇਲੇ, ਮਤਲਬ ਪਾਰਟੀਸ਼ਨ ਵੇਲੇ, ਫ਼ਾਜ਼ਿਲਕਾ ਤੋਂ ਪਾਕਪਤਨ ਜਾ ਕੇ ਆਬਾਦ ਹੋਏ ਸੀ। ਉਨ੍ਹਾਂ ਬਣਵਾਇਆ ਸੀ ਇਹ ਸਕੂਲ। ਨਾਂਅ ਵੀ ਫ਼ਾਜ਼ਿਲਕਾ ਦਾ ਹੀ ਦਿੱਤਾ, ਸਰਕਾਰੀ ਫ਼ਾਜ਼ਿਲਕਾ ਇਸਲਾਮੀਆ ਮਾਡਲ ਹਾਈ ਸਕੂਲ, ਪਾਕਪਤਨ।

      ਜਿਹੜੇ ਫ਼ਾਜ਼ਿਲਕਾ ਦੇ ਨਾਂਅ ਨੂੰ ਜਾਣਦੇ ਨੇ, ਭਾਵੇਂ ਉਹ ਹਿੰਦੁਸਤਾਨ ’ਚ ਰਹਿੰਦਾ ਹੋਵੇ ਤੇ ਭਾਵੇਂ ਹੋਰ ਕਿਸੇ ਦੇਸ਼ ਵਿਚ। ਜੇ ਉਨ੍ਹਾਂ ਨੂੰ ਪੁੱਛ ਲਈ ਕਿ ਫ਼ਾਜ਼ਿਲਕਾ ਦੀ ਮਸ਼ਹੂਰ ਮਠਿਆਈ ਕਿਹੜੀ ਐ, ਤਾਂ ਝੱਟ ਜਵਾਬ ਦੇਵੇਗਾ ਕਿ ਤੋਸ਼ਾ। ਵਾਕਿਆ ਹੀ ਬੜਾ ਟੇਸਟੀ ਐ। ਬਾਹਰੋਂ ਕੋਈ ਆਵੇ ਤਾਂ ਇੱਥੋਂ ਤੋਸ਼ਾ ਜ਼ਰੂਰ ਲੈ ਕੇ ਜਾਂਦੈ। ਸਵਾਦ ਤਾਂ ਹੈ ਈ, ਖ਼ਾਸੀਅਤ ਇਹ ਵੀ ਹੈ ਕਿ ਇਹ ਕੁੱਝ ਦਿਨ ਤੱਕ ਖ਼ਰਾਬ ਨਹੀਂ ਹੁੰਦਾ। ਪਰ ਇਹ ਤੋਸ਼ਾ ਮਠਿਆਈ ਆਈ ਕਿੱਥੋਂ। ਦੇਸ਼ ਤਕਸੀਮ ਤੋਂ ਪਹਿਲਾਂ ਤਾਂ ਇੱਥੇ ਨਹੀਂ ਬਣਦੀ ਸੀ। ਉਜਾੜੇ ਤੋਂ ਬਾਅਦ ’ਚ ਬਣਨੀ ਸ਼ੁਰੂ ਹੋਈ ਹੈ ਨਾ। ਇਹ ਮਠਿਆਈ ਪਾਕਪਤਨ ਤੋਂ ਆਈ ਸੀ। ਪਾਕਪਤਨ ਵਿਚ ਵੀ ਕਾਫ਼ੀ ਮਸ਼ਹੂਰ ਹੈ ਤੋਸ਼ਾ। ਜਿਹੜੇ ਉੱਥੋਂ ਤਕਸੀਮ ਵੇਲੇ ਆਏ, ਉਨ੍ਹਾਂ ਇਸ ਦੀ ਸ਼ੁਰੂਆਤ ਫ਼ਾਜ਼ਿਲਕਾ ’ਚ ਕੀਤੀ। ਅੱਜ ਮਠਿਆਈ ਦੀ ਤਕਰੀਬਨ ਹਰ ਦੁਕਾਨ ਤੇ ਵਿਕਦੀ ਹੈ ਇਹ ਸਵਾਦੀ ਮਠਿਆਈ ਤੋਸ਼ਾ।

                                Tosha sweet

Saw video                                                                                                   


--------------

फाजिल्का और पाकपट्टन, फाजिल्का भारत में है और पाकपट्टन पाकिस्तान में है। भारत के विभाजन से पहले इन दोनों शहरों के अच्छे तालुक थे। वैसे, आजकल दोनों जिले है । दोनों के 2-2 नाम है। ये दोनों शहर सतलुज नदी के pass थे जो इसकी सीमाओं के साथ बहती थी। नदी के दूसरी ओर Fazilka, जिसे पहले Bangla के नाम से जाना जाता था, का नाम बाद में Fazal Khan Wattoo के नाम पर रखा गया, जबकि नदी के गिरने के निकट होने के कारण Pakpattan (पाकपट्टन) का नाम पाकपट्टन रखा गया। उनका पहला नाम अजोधन था। देश बंटा हुआ था। फाजिल्का अविचलित रहा और पाकपट्टन नदी पार कर गया। नदी पार करने का रास्ता और नदी के पार प्यार सदियों पुराना है, भले ही देश के बंटवारे ने इस सड़क को बंद कर दिया हो, लेकिन नदी के उस पार से आकर बसे लोगों के दिलों में प्यार का खून आज भी बहता है। .

     कहा जाता है कि जहां हम पैदा हुए और पले-बढ़े उस जमीन को छोड़ना बहुत मुश्किल है। बंटवारे के समय भले ही वे बच्चे हों या युवा हों, लेकिन जो बुजुर्ग अपने जीवन के अंतिम पड़ाव से गुजर रहे थे और अपनी भूमि की सुगन्धित सुगंध से वंचित थे, उनकी आँखों से बहने वाली आँसुओं की नदी को आज भी याद है। ये बुजुर्ग बड़ी संख्या में हैं। विस्थापन के दौरान हजारों लोग पाकपट्टन से फाजिल्का चले गए। यहां कुछ ऐसे परिवार हैं जो देश में उच्च पदों पर आसीन हैं। कुछ ऐसी चीजें भी हैं जो नदी के दूसरी तरफ पाकपट्टन और फाजिल्का के नाम से जानी जाती हैं।

    प्रसिद्ध यात्री इब्न बतूता ने 1333-1342 में फाजिल्का जिले के अबोहर शहर का दौरा किया। जिसका उल्लेख राहिला में मिलता है। उस समय इब्नबतूता ने फाजिल्का जिले की अबोहर तहसील का भी दौरा किया था। उस समय दिल्ली से मुल्तान तक एक लंबी लेकिन कच्ची सड़क थी। इब्न बतूता फिर पाकपट्टन और फिर अबोहर गया। इसके बाद वह सिरसा होते हुए दिल्ली पहुंचे। उन्होंने लिखा कि उस समय अबोहर की आबादी कम थी, घने जंगल की तरह था अबोहर, पास में ही नदी बहती थी। यह भी उल्लेख किया जाना चाहिए कि फाजिल्का में उस समय सतलुज नदी भी थी और फाजिल्का का नाम बाद में बांग्ला और फाजिल्का के नाम पर रखा गया था।

      श्री गुरु नानक देव जी ने फाजिल्का और पाकपट्टन का भी दौरा किया। बाला और मरदाना के साथ कथा यह है कि जब श्री गुरु नानक देव जी ने १५१७ से १५२१ तक मथुरा से तलवंडी की यात्रा की, तो श्री गुरु नानक देव जी ने मथुरा रेवाड़ी, हिसार, सिरसा से कूच करके फाजिल्का के हरि गांव पुरा पहुंचे, जहां बड़ तीरथ गुरुद्वारा बनाया गया है। गुरु फिर पाकपट्टन से दीपालपुर, चुनिया और तलवंडी के लिए रवाना हुए। यह सरदार फौजा सिंह की पुस्तक 'एटलस, गुरु नानक की यात्रा' में दर्ज है। यहाँ नक्शा है। नक्शा संख्या 15, मथुरा से तलवंडी - गुरु साहिब का संभावित पथ - नदी के उस पार उरार फाजिल्का और नदी के उस पार पाकपट्टन।

     फाजिल्का और पाकपट्टन दोनों ही गतिविधि के केंद्र रहे हैं। फाजिल्का में बंगला। वह दिल्ली और मुल्तान के बीच में था। ब्रिटिश सरकार के एक अधिकारी को बेदखल या मुल्तान किया जाना है। यहीं से गुजरता था। बंगले के पास दिल्ली के पास एक सड़क दौड़ती हुई फाजिल्का के मौजम गांव तक जाती थी। तब नदी आती और नाव से नदी पार करती। आगे ओकारा का रास्ता था। मुल्तानी चुंगी नाम आज भी यहां प्रचलित है। आधिकारिक अभिलेखों के अनुसार, फाजिल्का-अबोहर क्षेत्र में मुगल सुल्तानों और दिल्ली के सुल्तानों के सिक्के मिले हैं। इसी तरह पाकपट्टन भी गतिविधि का केंद्र रहा है। मुगलों और दिल्ली के सुल्तानों ने भी वहां का दौरा किया।

      एक सूफी उपदेशक और चिश्ती संप्रदाय के संत हजरत बाबा फरीद-उद-दीन गंजशकर का दरबार पाकपट्टन में है। साल में एक बार उर्स होता है, जिसे बहेष्ठी मेला कहा जाता है। मेले में मुस्लिम, हिंदू और सिख शामिल होते हैं। कंवर महिंदर सिंह बेदी ने अपनी पुस्तक जशन यादन डे में लिखा है कि दीवान साहिब को स्वर्ग के द्वार के लिए बर्तन शामिल करने थे। पुस्तक 'नेमिंग एंड हिस्ट्री ऑफ विलेज ऑफ पंजाब', जिसका प्रकाशन डॉ. कृपाल सिंह व डॉ. हरिंदर कौर द्वारा लिखित। इसमें उन्होंने कहा कि बाबा बाबा फरीद की याद में मेला लगता है जो उर्स है। उस मेले के खजाने को खोलने का अधिकार बर्तनों को था। उस समय भंडारा शुरू करने का रिवाज था, वे बर्तन का भुगतान करते थे और वही प्रसाद लेते थे। वे फाजिल्का जिले के दीवान खेरा गांव में भी रहते थे। किताब कहती है कि उन्हें हर साल बाबा फरीद की स्मारक सेवा में शामिल होने जाना पड़ता था। इसलिए वह अपना कारोबार समेटने के लिए फाजिल्का के दीवान खेड़ा गांव से पाकपट्टन चले गए।

      फाजिल्का एशिया का सबसे बड़ा ऊन बाजार था। बंटवारे से पहले यहां से ऊन को ट्रेन से कराची के रास्ते मैक्लॉडगंज, फिर बंदरगाह के जरिए यूरोपीय बाजारों तक पहुंचाया जाता था। कई कारखाने नहीं थे। ऊन भी साफ किया जाता था और बंडल बनाए जाते थे। वह दूर से आई थी। यहां बिक्री के लिए विभाजन के दौरान फाजिल्का में आकर बसने वाले कई बुजुर्गों ने कहा कि वे पाकपट्टन से फाजिल्का ऊन बेचने आते थे। उन बाजारों में। उनका यह भी कहना है कि उस समय फाजिल्का की कैंची बहुत लोकप्रिय थी। जिससे भेड़ का ऊन कतरा जाता है। जहां फाजिल्का में घास का बाजार है। यहां कैंची की बड़ी-बड़ी दुकानें थीं। लेकिन विभाजन ने व्यापार को निगल लिया और फाजिल्का को बर्बादी के कगार पर ला खड़ा किया।

     भारतीय क्रिकेटर कपिल देव(Kapil Dev)फाजिल्का और पाकपट्टन से भी जुड़े रहे हैं। विभाजन से पहले उनकी मां राज कुमारी का जन्म पाकपट्टन में और पिता राम लाल निखंज पाकपट्टन में हुआ था।

उनका गांव शाह यक्का था, जो अब उकारा जिले में है। जहां कपिल देव की चार बहनों का जन्म हुआ था। फिर देश का बंटवारा हो गया और उनके पिता और परिवार फाजिल्का चले गए। फाजिल्का से कपिल देव के दो भाई हैं। कपिल देव ने एक इंटरव्यू में कहा था कि गांव में उनका एकमात्र पक्का घर है जो एक आयताकार दीवार से घिरा हुआ था। एक बार देश के बंटवारे के बाद कपिल देव वहां गए और अपने माता-पिता की भूमि की प्रशंसा की।

    फाजिल्का में उपायुक्त कार्यालय के पास एक इस्लामिया स्कूल था। काफी मशहूर था। आज भी फाजिल्का में कई बुजुर्ग इस्लामिया स्कूल की बात करते हैं। स्कूल में एक कुआं और एक खेल का मैदान भी है। देश के बंटवारे के बाद मुस्लिम आबादी पाकिस्तान चली गई। स्पष्ट है कि मुस्लिम आबादी की कमी के कारण स्कूल बंद कर दिया गया था। फाजिल्का में स्कूल के पास एक गली है। नाम दिया इस्लामिया स्कूल स्ट्रीट। इसका मतलब यह हुआ कि फाजिल्का के लोग उस स्कूल को नहीं भूले हैं। फाजिल्का में स्कूल बंद था, लेकिन पाकिस्तान में इस नाम का स्कूल आज भी मौजूद है। गवर्नमेंट फाजिल्का इस्लामिया मॉडल हाई स्कूल। यह स्कूल पाकपट्टन में है। दुनिया के सबसे बड़े विस्थापन यानी बंटवारे के दौरान फाजिल्का से पाकपट्टन चले गए मुस्लिम परिवार। उन्होंने इस स्कूल का निर्माण किया। यह नाम फाजिल्का गवर्नमेंट फाजिल्का इस्लामिया मॉडल हाई स्कूल, पाकपट्टन (Fazilka Govt Islamia Modle High School Pakpattan) को भी दिया गया था।

      फाजिल्का का नाम जानने वाले चाहे वो भारत में रहते हों या किसी और देश में। यह पूछे जाने पर कि फाजिल्का की प्रसिद्ध मिठाई क्या है, तोशा तुरंत जवाब देगी। सच में बहुत स्वादिष्ट। अगर कोई बाहर से आता है तो तोशा (Tosha) को यहां से ले जाना चाहिए। स्वाद है, ख़ासियत यह है कि यह कुछ दिनों तक खराब नहीं होता है। लेकिन यह मिठास कहाँ से आई? देश विभाजन से पहले यहां नहीं बना था। विस्थापन के बाद इसका निर्माण शुरू हो गया है। यह मिठाई पाकपट्टन से आई है। तोशा पाकपट्टन में भी काफी प्रसिद्ध है। बंटवारे के दौरान वहां से आए लोगों ने फाजिल्का में इसकी शुरुआत की थी। आज यह स्वादिष्ट मीठा तोशा लगभग हर मिठाई की दुकान में बिकता है।       ------.                                                        

Fazilka and Pakpattan, Fazilka is in India and Pakpattan is in Pakistan. There were good talukas of these two cities before the partition of India. By the way, nowadays both the districts. 2-2 names of both. Both of these cities are similar to the Sutlej River that flowed along its borders. On the other side of the river, Fazilka, formerly known as Bangla, was later renamed after Fazil Khan Vattu, while Pakpattan is named Pakpattan because of its proximity to the fall of the river. His first name was Ajodhan. The country was divided. Fazilka remained undisturbed and crossed the Pakpattan river. The way to cross the river and love across the river is centuries old, even though the partition of the country closed this road, but the blood of love still flows in the hearts of the people who came from across the river and settled across the river.

     It is said that it is very difficult to leave the land where we were born and raised. Even though they were children or young people at the time of partition, the old men who are going through the last phase of their lives and are deprived of the sweet fragrance of their land still remember when a river of tears flows from their eyes. These elders are in large numbers. During the displacement, thousands of people migrated from Pakpattan to Fazilka. Here are some of the families of those who hold high positions in the country. There are also some such things which are still known as Pakpattan and Fazilka on the other side of the river.

    The famous traveler Ibn Battuta visited the town of Abohar in Fazilka district in 1333-1342. Which is mentioned in Rahila. At that time Ibn Battuta also visited Abohar tehsil of Fazilka district. At that time there was a long but unpaved road from Delhi to Multan. Ibn Battuta then went to Pakpattan and then to Abohar. After this he reached Delhi via Sirsa. He wrote that at that time the population of Abohar was small, it was like a dense forest, Abohar, the river used to flow nearby. It should also be mentioned that Fazilka also had Sutlej river at that time and Fazilka was named after Bangla and Fazilka later.

      Shri Guru Nanak Dev Ji also visited Fazilka and Pakpattan. With Bala and Mardana, the story is that when Shri Guru Nanak Dev Ji traveled from 1517 to 1521, from Mathura to Talwandi, then Shri Guru Nanak Dev Ji traveled from Mathura Rewari, Hisar, Sirsa to the village in Fazilka Reached (Hari Pura), where the Bad Tirath Gurdwara has been built. The Guru ji then proceeded from Pakpattan to Deepalpur, Chunia and Talwandi. It is recorded in Sardar Fauja Singh's book 'Atlas, Guru Nanak's Journey'. Here is the map. Map No. 15, Mathura to Talwandi - Possible Path of Guru Sahib - Urar Fazilka across the river and Pakpattan across the river.

     Both Fazilka and Pakpattan have been centers of activity. The bungalow in Fazilka. He was between Delhi and Multan. An official from the British government is to be evicted or Multan. Used to pass through here. Near the bungalow, a road ran near Delhi and led to the village of Maujam in Fazilka. Then the river would come and cross the river by boat. Next was the road to Okara. The name Multani Chungi is still popular here. According to official records, coins of Mughal sultans and sultans of Delhi have been found in the Fazilka-Abohar area. Similarly, Pakpattan has also been a center of activity. The Mughals and the Sultans of Delhi also visited there.

      The court of Hazrat Baba Farid-ud-Din Ganjshakar, a Sufi preacher and saint of the Chishti sect, is in Pakpattan. Once a year there is Urs, which is called Beheshti Mela. Muslims, Hindus and Sikhs attend the fair. Kanwar Mahinder Singh Bedi wrote in his book Jashan Yaadan De that the Diwan Sahib had to include pots for the heavenly gate. The book 'Naming and History of Villages of Punjab', which was published by Dr. Kirpal Singh and Dr. Written by Harinder Kaur. In it he said that there is a fair in memory of Baba Baba Farid which is Urs. The pots had the right to unlock the treasures of that fair. It was the custom at that time to start the bhandara, they used to pay the pot and take the same offerings. They also lived in Diwan Khera village in Fazilka district. The book says that he had to go every year to attend Baba Farid's memorial service. So he moved from Diwan Khera village in Fazilka to Pakpattan to wrap up his business.

      Fazilka was the largest wool market in Asia. Prior to partition, wool was transported from here via train to Karachi via McLeodganj, then via port to European markets. There were not many factories. Wool was also cleaned and bundles were made. She came from far away. For sale here Many elders who came and settled in Fazilka during the partition said that they used to come from Pakpattan to sell Fazilka wool. In those markets. He also says that Fazilka's scissors were very popular at that time. With which the sheep's wool is sheared. Where there is a grass market in Fazilka. There were big scissor shops here. But the partition swallowed up the trade and brought Fazilka to the brink of ruin.

     Indian cricketer Kapil Dev has also been associated with Fazilka and Pakpattan. Before partition, his mother Raj Kumari was born in Pakpattan and father Ram Lal Nikhanj Pakpattan. His village was Shah Yakka, now in Ukara district. Where Kapil Dev's four sisters were born. Then the country was divided and his father and family moved to Fazilka. Kapil Dev has two brothers from Fazilka. Kapil Dev said in an interview that he had the only permanent house in the village which was surrounded by a rectangular wall. Once after the partition of the country, Kapil Dev has gone there and admired the land of his parents.

    There was an Islamia school near the Deputy Commissioner's office in Fazilka. Was quite famous. Even today, many elders in Fazilka occasionally talk about Islamia School. There is also a well in the school and a playground. After the country was divided, the Muslim population migrated to Pakistan. It is clear that the school was closed due to lack of Muslim population. There is a street near the school in Fazilka. Named Islamia School Street. This means that the people of Fazilka have not forgotten that school. The school was closed in Fazilka, but in Pakistan the school of this name still exists today. Government Fazilka Islamia Model High School. This school is in Pakpattan. The Muslim families who migrated from Fazilka to Pakpattan during the world's greatest displacement, i.e. partition. He built this school. The name was also given to Fazilka, Government Fazilka Islamia Model High School, Pakpattan.

      Those who know Fazilka's name, whether he lives in India or any other country. If asked what Fazilka's famous dessert is, Tosha will answer immediately. Really very tasty. If someone comes from outside, Tosha must be taken away. The taste is e, the peculiarity is that it does not spoil for a few days. But where did this sweetness come from? The country was not formed here before partition. It has started to be built after the displacement. This dessert came from Pakpattan. Tosha is also quite famous in Pakpattan. Those who came from there during the partition started it in Fazilka. Today this delicious sweet tosha is sold in almost every sweet shop.

Share:

Aug 26, 2021

ਪੰਜਾਬ ਅੰਦਰੋ ਅੰਦਰੀ ਸੁਲਘ ਰਿਹਾ ਹੇੈ

 


balraj singh sidhu
ਪੰਜਾਬ ਅੰਦਰੋਂ ਅੰਦਰੀ ਸੁਲਘ ਰਿਹਾ ਐ। ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦੋ ਜਹਿਰੀਲੇ ਨਾਗਾਂ ਨੇ ਇਸ ਨੂੰ ਨਾਗਵਲ ਪਾ ਲਿਆ। ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੀ ਜਵਾਨੀ ਕੁਰਾਹੇ ਪੈ ਰਹੀ ਹੇੈ ਅਤੇ ਨਸ਼ਿਆਂ ਦੇ ਰਾਹ ਪੈ ਕੇ ਰਸਤਾਲ ਵਿਚ ਡੁੱਬਦੀ ਜਾ ਰਹੀ ਹੇੈ। ਬੇਸ਼ੱਕ ਪੰਜਾਬ ਸ਼ਾਂਤ ਲੱਗਦਾ ਹੇੈ। ਪਰ ਅੰਦਰੋਂ ਅੰਦਰੀ ਇਸ ਵਿਚ ਭਾਂਬੜ ਮੱਚਦੇ ਨਜ਼ਰੀ ਪੈਂਦੇ ਨੇ। ਪੰਜਾਬ ਦੀ ਜਵਾਨੀ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਜਿੰਨਾਂ ਤੇ ਆਸਾਂ ਲਾਈਆਂ ਸੀ। ਉਨਾਂ ਨੇ ਵੀ ਉਹ ਆਸਾਂ ਢਹਿ ਢੇਰੀ ਕਰ ਦਿੱਤੀਆਂ ਨੇ। ਰਾਜਨੀਤਿਕ ਦਲਾਂ ਦੇ ਆਗੂਆਂ ਨੇ ਇਸ ਦੇ ਦਿਨੋਂ ਦਿਨ ਡੂੰਘੇ ਹੁੰਦੇ ਜਾਂਦੇ ਸੰਤਾਪ ਨੂੰ ਨਾ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਅਤੇ ਨਾ ਹੀ ਕਿਸੇ ਨੇ ਕੋਈ ਸਖ਼ਤ ਕਦਮ ਚੁੱਕੇ। ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਇਸ ਦੀ ਧਰਤੀ ਤੋਂ ਦੂਰ ਹੁੰਦਾ ਗਿਆ ਅਤੇ ਵੱਡਾ ਹਿੱਸਾ ਇੱਥੋਂ ਉਡਾਰੀ ਮਾਰਨ ਲਈ ਤਿਆਰ ਹੇੈ। ਪੰਜਾਬ ਨਸ਼ਿਆਂ ਦੀ ਦਲ ਦਲ ਵਿਚ ਇਸ ਕਦਰ ਧੱਸਦਾ ਜਾ ਰਿਹਾ ਹੇੈ ਇੰਝ ਲੱਗਦਾ ਜਿਵੇਂ ਇੱਥੇ ਅਗਲੀ ਪੀੜੀ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਇਸ ਦੀ ਧਰਤੀ ਨੂੰ ਜਹਿਰ ਨੇ ਖ਼ਤਮ ਕਰ ਦਿੱਤਾ ਅਤੇ ਜਵਾਨੀ ਨੂੰ ਨਸ਼ਿਆਂ ਨੇ ਖ਼ਾਤਮੇ ਵੱਲ ਤੋਰ ਦਿੱਤਾ। 

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਉਹ ਸਖ਼ਤ ਫੈਸਲੇ ਨਹੀਂ ਲੈ ਸਕੀ। ਜਿਹੜੇ ਲੈਣੇ ਚਾਹੀਦੇ ਸਨ। ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਜਿਸ ਕਾਰਨ ਸਰਕਾਰ ਨੂੰ ਹੁਣ ਲੋਕ ਸ਼ਿਕਾਇਤਾਂ ਦੇ ਹੱਲ ਲਈ ਇਕ ਹੋਰ ਹੇੇਲਪ ਲਾਈਨ ਜਾਰੀ ਕਰਨੀ ਪਈ। 

ਸਵਾਲ ਬਹੁਤ ਨੇ। ਜਿਹੜੇ ਜਵਾਬ ਮੰਗਦੇ ਨੇ , ਇੱਥੋਂ ਦੇ ਲੋਕਾਂ ਤੋਂ। ਇੱਥੋਂ ਦੇ ਆਵਾਮ ਤੋਂ, ਇੱਥੋਂ ਦੇ ਰਾਜਨੀਤਿਕ ਆਗੂਆਂ ਤੋਂ। ਪਰ ਜਵਾਬ ਕੋਈ ਨਹੀਂ ਦੇਣਾ ਚਾਹੁੰਦਾ। ਜਵਾਨੀ ਨੂੰ ਜਵਾਬ ਉਹ ਵੀ ਨਹੀਂ ਦੇਣਗੇ ਜਿਹੜੇ ਅੱਜ ਸਵਾਲ ਕਰ ਰਹੇ ਹਨ। ਸਵਾਲ ਉਨਾਂ ਲੋਕਾਂ ਨੂੰ ਵੀ ਹੇੈ। ਜਿਹੜੇ 75 ਸਾਲਾਂ ਬਾਅਦ ਸਵਾਲ ਕਰਨ ਲੱਗੇ ਨੇ। ਸਾਰਿਆਂ ਕੋਲੇ ਇਕੋ ਇਕ ਗੱਲ ਹੇੈ ਅਖੇ ਲੀਡਰ ਪੰਜਾਬ ਨੂੰ ਲੁੱਟ ਕੇ ਖਾ ਗਏ। ਲੀਡਰ ਕੀ ਉਪਰੇ ਗ੍ਰਹਿਆਂ ਤੋਂ ਆਏ ਸੀ। ਜਿਹੜੇ ਲੁੱਟ ਕੇ ਲੈ ਗਏ। ਕੀ ਇਸ ਲੁੱਟ ਵਿਚ ਹਰ ਉਸ ਵਿਅਕਤੀ ਦਾ ਹੱਥ ਨਹੀਂ ਜਿਹੜਾ ਲੀਡਰਾਂ ਨੂੰ ਵਾਰ ਵਾਰ ਕੁਰਸੀਆਂ ਸੌਂਪਦਾ ਰਿਹਾ। ਜਿੰਨਾਂ ਨੇ ਕਦੇ ਸੋਚਿਆ ਹੀ ਨਹੀਂ ਕਿ ਉਨਾਂ ਨੇ ਧੀਆਂ ਪੁੱਤ ਵੀ ਜੰਮੇ ਨੇ। ਜਿੰਨਾਂ ਨੇ ਕਦੇ ਦੋ ਘੜੀ ਬੈਠ ਕੇ ਸੋਚਣ ਦਾ ਹੀਲਾ ਹੀ ਨਹੀਂ ਕੀਤਾ ਕਿ ਉਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਕਿਸ ਰਾਹ ਤੇ ਪੈਣਗੀਆਂ। 


ਜਦੋਂ ਚਿੜੀਆਂ ਖੇਤ ਚੁੱਗ ਗਈਆਂ ਤਾਂ ਪਿੱਛੋਂ ਹੁਣ ਪਛਤਾਇਆ ਜਾ ਰਿਹਾ। ਤੁਹਾਡੇ ਧੀਆਂ ਪੁੱਤ ਬਿਗਾਨੀਆਂ ਧਰਤੀਆਂ ਤੇ ਜਵਾਨੀਆਂ ਰੋਲਦੇ ਫਿਰਦੇ ਨੇ ਤੇ ਜਿਹੜੇ ਇੱਥੇ ਬਚੇ ਹੋਏ ਨੇ ਉਹ ਅੰਦਰੋ ਅੰਦਰੀ ਖ਼ਤਮ ਹੁੰਦੇ ਜਾਂਦੇ ਨੇ। ਬਚੇ ਖੁੱਚੇ ਨਸ਼ਿਆਂ ਵੱਲ ਮੋੜ ਕੱਟ ਰਹੇ ਨੇ। 


ਇੰਨਾਂ ਲੀਡਰਾਂ ਨੇ ਚੋਗਾ ਪਾ ਪਾ ਕੇ ਥੋਨੂੰ ਜਾਲ ਵਿਚ ਫਸਾਇਆ। ਥੋੜੇ ਜਿਹੇ ਲੋਕਾਂ ਨੇ ਅਮੀਰੀਆਂ ਲੈ ਲਈਆਂ ਤੇ ਸੋਚਦੇ ਨੇ ਕਿ ਅਸੀ ਤਾਂ ਹੁਣ ਸੁਰਖੁਰੂ ਹੋ ਗਏ ਹਾਂ। 

ਪਰ ਕਦੇ ਸੋਚਿਆ ਜੇ ਤੁਹਾਡੇ ਆਸੇ ਪਾਸੇ ਭੁੱਖਾ ਬੰਦਾ ਰਹਿ ਰਿਹਾ ਹੇੈ ਤਾਂ ਉਹ ਤੁਹਾਡੇ ਲਈ ਆਉਣ ਵਾਲੇ ਸਮੇਂ ਵਿਚ ਸਮੇਂ ਉਹ ਤੁਹਾਡੇ ਲਈ ਕੀ ਹੋ ਸਕਦੈ। 

ਲੀਡਰ ਗਰੰਟੀਆਂ ਦਿੰਦੇ ਫਿਰਦੇ ਐ , ਭਲਿਓ ਲੋਕੋ ਪੰਜਾਬ ਵਿਚ ਬੰਦੇ ਦੀ ਗਰੰਟੀ ਨਹੀਂ ਤੇ ਤੁਸੀ ਲੋਕ ਸਹੂਲਤਾਂ ਦੀ ਗਰੰਟੀ ਲੈਂਦੇ ਫਿਰਦੇ ਹੋ। 


ਬਲਰਾਜ ਸਿੰਘ ਸਿੱਧੂ 73474-56563

 

Share:

ਵੇਲੇ -ਵੇਲੇ ਦੀ ਗੱਲ - ਪੰਜਾਹ ਸਾਲ ਪੁਰਾਣੇ ਤਵੇ ਅਤੇ ਤਵਿਆਂ ਵਾਲੀ ਮਸ਼ੀਨ ਸੰਭਾਲੀ ਬੈਠਾ ਮੰਦਰ ਸਿੰਘ ਸੱਕਾਂਵਾਲੀ -A matter of time - Mandir Singh Sakkanwali sitting holding a fifty-year-old pan and pan machine

 

ਪੰਜਾਹ ਸਾਲ ਪੁਰਾਣੇ ਤਵੇ ਅਤੇ ਤਵਿਆਂ ਵਾਲੀ ਮਸ਼ੀਨ ਸੰਭਾਲੀ ਬੈਠਾ ਮੰਦਰ ਸਿੰਘ ਸੱਕਾਂਵਾਲੀ

A matter of time - Mandir Singh Sakkanwali sitting holding a fifty-year-old pan and pan machine




ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਬਹੁਤ ਕੁਝ ਵਹਾਅ ਕੇ ਲੈ ਜਾਂਦੀਆਂ ਨੇ। ਅੱਜ ਬਜੁਰਗ ਆਪਣੇ ਸਮਿਆਂ ਨੂੰ ਯਾਦ ਕਰਕੇ ਹਾਉਂਕੇ ਖਿੱਚਦੇ ਨੇ ਕਿ ਉਨਾਂ ਦੇ ਵੇਲੇ ਚੰਗੇ ਸਨ। ਅੱਜ ਸਮੇਂ ਨੇ ਕਰਵਟ ਲੈ ਲਈ, ਬਹੁਤ ਕੁਝ ਸਾਡੇ ਹੱਥਾਂ ਵਿਚੋਂ ਇੰਝ ਕਿਰਦਾ ਜਾ ਰਿਹਾ ਹੇੈ ਜਿਵੇਂ ਮੁੱਠੀ ਵਿਚੋਂ ਰੇਤ ਕਿਰਦੀ ਹੇੈ। ਇਹ ਉਹ ਸਮਾਂ ਸੀ ਜਦੋਂ ਆਪਸੀ ਪਿਆਰ, ਮੋਹ , ਮੁਹੱਬਤ ਦੀਆਂ ਗੱਲਾਂ ਸਨ। ਜਦੋਂ ਹਾਸੇ -ਠੱਠੇ , ਖੁਸ਼ੀਆਂ ਅਤੇ ਖੇੜੇ ਸਨ। ਪਰ ਅੱਜ ਸਮੇਂ ਦੀਆਂ ਨਬਜਾਂ ਦਿਨੋਂ ਦਿਨ ਪੀਡੀਆਂ ਪੈਂਦੀਆਂ ਜਾਂਦੀਆਂ ਨੇ। ਸਮਾਂ ਆਪਣੇ ਰਾਹ ਚੱਲਦਾ ਜਾ ਰਿਹਾ ਹੇੈ ਅਤੇ ਮਨੁੱਖ ਆਪਣੇ ਰਸਤੇ ਹੋ ਤੁਰਿਆ ਹੇੈ। ਨਾ ਸਮਾਂ ਬੰਦੇ ਨੂੰ ਪੁੱਛਦੈ ਅਤੇ ਨਾ ਬੰਦਾ ਸਮੇਂ ਨੂੰ , ਸਮੇਂ ਨੇ ਕਰਵਟ ਕੀ ਲਈ ਹੇ ਕਿ ਬੰਦਾ ਔਝੜੇ ਜਿਹੇ ਰਾਹ ਪੈ ਗਿਆ।  ਉਹ ਹੋ ਕਿੱਧਰ ਨੂੰ ਤੁਰ ਪਏ ਸੀ ਆਪਾਂ ਵੀ। ਆਪਾਂ ਤਹਾਨੂੰ ਲੈ ਕੇ ਚੱਲਦੇ ਹਾਂ ਪੁਰਾਣੇ ਵੇਲਿਆਂ ਵਿਚ। ਤੇ ਪੁਰਾਣੇ ਵੇਲਿਆਂ ਵਿਚ ਹੁੰਦੇ ਸਨ ਗ੍ਰਾਮੋ ਫੋਨ। ਮਤਲਬ ਤਵਿਆਂ ਵਾਲੀ ਮਸ਼ੀਨ । 


ਬਿਲਕੁੱਲ ਅੱਜ ਦੀ ਨਵੀਂ ਪੀੜੀ ਬੇਸ਼ੱਕ ਇੰਨਾਂ ਤਵਿਆਂ ਵਾਲੀ ਮਸ਼ੀਨ ਤੋਂ ਬੇਮੁੱਖ ਹੋਵੇ ਪਰ ਕਿਤੇ ਨਾ ਕਿਤੇ ਇਹ ਤਵਿਆਂ ਵਾਲੀਆਂ ਮਸ਼ੀਨਾ ਅੱਜ ਵੀ ਹਨ। ਬਹੁਤੇ ਪੁਰਾਣੇ ਸਮਿਆਂ ਦੇ ਲੋਕ ਇੰਨਾਂ ਤਵਿਆਂ ਵਾਲੀਆਂ ਮਸ਼ੀਨਾਂ ਨੂੰ ਸੰਭਾਲ ਕੇ ਰੱਖੀ ਬੈਠੇ ਨੇ। ਇਹ ਤਵਿਆਂ ਵਾਲੀਆਂ ਮਸ਼ੀਨਾਂ ਸ਼ਾਇਦ 1960-65 ਕੁ ਦੇ ਦਹਾਕੇ ਵਿਚ ਆ ਗਈਆਂ ਹੋਣੀਆਂ। ਤੇ ਫਿਰ ਪਿੰਡਾਂ ਵਿਚ ਵਿਆਹ ਸ਼ਾਦੀਆਂ ਮੌਕੇ ਲੋਕਾਂ ਨੇ ਜੋੜ ਕੇ ਕੋਠਿਆਂ ਤੇ ਸਪੀਕਰ ਫਿਰ ਲਾ ਦੇਣੇ ਪੁਰਾਣੇ ਤਵਿਆਂ ਵਾਲੇ ਗੌਣ ਅਤੇ ਫਿਰ ਚੱਲਣੀਆਂ ਵਾਰਾਂ, ਨਰਿੰਦਰ ਬੀਬਾ ਦੇ ਗੀਤ ਅਤੇ ਹੋਰ ਬਹੁਤ ਸਾਰੇ ਕਲਾਕਾਰ ਜਿੰਨਾਂ ਦੇ ਨਾਂਅ ਸਾਨੂੰ ਵੀ ਯਾਦ ਨਹੀਂ ਹੋਣੇ। ਇਹ ਮਸ਼ੀਨਾਂ ਕਦੇ ਫ਼ਾਜ਼ਿਲਕਾ ਦੇ ਪਿੰਡਾਂ ਵਿਚ ਆਏ ਤਾਂ ਬੜੀਆਂ ਦੇਖਣ ਨੂੰ ਮਿਲਦੀਆਂ। ਲੋਕ ਮੇਲਿਆਂ ਤੇ ਇੰਨਾਂ ਨੂੰ ਲਾ ਕੇ ਬੈਠੇ ਦੇਖੋਗੇ। 


A matter of time - Mandir Singh Sakkanwali sitting holding a fifty-year-old pan and pan machine



ਪਰ ਅੱਜ ਅਸੀਂ ਜਿਸ ਵਿਅਕਤੀ ਦੀ ਗੱਲ ਕਰਨ ਜਾ ਰਹੇ ਹਾਂ। ਉਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ  ਮੰਦਰ ਸਿੰਘ। ਸੱਕਾਂਵਾਲੀ ਪੰਜਾਬ ਦਾ ਬੜਾ ਸੋਹਣਾ ਪਿੰਡ ਬਣਾਇਆ ਗਿਆ। ਜਿਹੋ ਜਿਹਾ ਸੋਹਣਾ ਪਿੰਡ ਅਤੇ ਉਹੋ ਜਿਹੇ ਨਿੱਘੇ ਸੁਭਾਅ ਦੇ ਲੋਕ। ਮੰਦਰ ਸਿੰਘ  ਅੱਜ ਵੀ ਇਸ ਗ੍ਰਾਮੋ ਫੋਨ ਮਤਲਬ ਤਵਿਆਂ ਵਾਲੀ ਮਸ਼ੀਨ ਨੂੰ ਸੰਭਾਲ ਕੇ ਰੱਖੀ ਬੈਠਾ। ਉਹ ਦੱਸਦਾ, ਭਾਈ ਇਕ ਵਾਰ ਫਿਰ ਇੰਨਾਂ ਤਵਿਆਂ ਦਾ ਯੁੱਗ ਆਉਂਦਾ ਜਾਂਦਾ। ਉਹਦੇ ਕੋਲ ਬੜੇ ਤਵੇ ਸੰਭਾਲੇ ਪਏ ਨੇ। ਉਧਰ ਪਿੰਡਾਂ ਵਿਚ ਲੋਕ ਅੱਜ ਵੀ ਵਿਆਹ ਸ਼ਾਂਦੀਆਂ ਜਾਂ ਭੋਗ ਸਮੇਂ ਤਵਿਆਂ ਵਾਲੇ ਗੌਣ ਸੁਣਦੇ ਨੇ। 


ਉਹ ਦੱਸਦਾ ਕਿ ਉਸ ਕੋਲ ਇਸ ਤਵਿਆਂ ਵਾਲੀ ਮਸ਼ੀਨ ਨੂੰ ਕਰੀਬ 50 ਸਾਲ ਹੋ ਗਏ। ਉਹ ਪੁਰਾਣੇ ਵੇਲੇ ਯਾਦ ਕਰਕੇ ਦੱਸਦਾ ਕਿ ਲੋਕ ਇੰਨਾਂ ਤਵਿਆਂ ਦੇ ਗੀਤ ਸੁਣਕੇ ਖੁਸ਼ ਹੋ ਜਾਂਦੇ ਸਨ। ਇਹ ਸਾਫ਼ ਸੁਥਰੀ ਗਾਇਕੀ ਅੱਜ ਦੀ ਧੂਮ ਧੱੜਕੇ ਵਾਲੀ ਗਾਇਕੀ ਨੂੰ ਮਾਤ ਪਾਉਂਦੀ ਹੇੈ। 


A matter of time - Mandir Singh Sakkanwali sitting holding a fifty-year-old pan and pan machine



ਉਹ ਦੱਸਦਾ ਹੇੈ ਕਿ ਉਸ ਕੋਲ ਬੜੇ ਹੀ ਪੁਰਾਣੇ ਕਲਾਕਾਰਾਂ ਦੇ ਤਵੇ ਪਏ ਨੇ। ਜਿੰਨਾਂ ਵਿਚ ਸਵਰਗੀ ਕੁਲਦੀਪ ਮਾਣਕ , ਨਰਿੰਦਰ ਬੀਬਾ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਹਰਚੰਦ ਗਰੇਵਾਲ, ਸੁਦੇਸ਼ ਕੁਮਾਰੀ ਦੇ ਗਿਣਤੀ ਤੋਂ ਬਾਹਰ ਤਵੇ ਪਏ ਨੇ। ਉਹ ਕਹਿੰਦੇ ਨੇ ਉਨਾਂ ਨੇ ਇਹ ਪੂਰੇ ਸੰਭਾਲ ਕੇ ਰੱਖੇ ਹੋਏ ਨੇ। 

ਉਹ ਇਹ ਵੀ ਦੱਸਦੇ ਹਨ ਕਿ ਉਨਾਂ ਨੇ ਆਪਣੇ ਵੇਲਿਆਂ ਵਿਚ ਬੜੇ ਹੀ ਕਲਾਕਾਰਾਂ ਦੇ ਪ੍ਰੋਗਰਾਮਾਂ ਵਿਚ ਇਹ ਗ੍ਰਾਮੋ ਫੋਨ ਮਤਲਬ ਤਵਿਆਂ ਵਾਲੀ ਮਸ਼ੀਨ ਲਗਾਈ ਹੇੈ। ਨਰਿੰਦਰ ਬੀਬਾ, ਕੁਲਦੀਪ ਮਾਣਕ ਅਤੇ ਹੋਰ ਕਲਾਕਾਰਾਂ ਨਾਲ ਵੀ ਉਹ ਜਾਂਦੇ ਰਹੇ ਨੇ। 



ਉਹਨਾਂ ਦੀ ਆਪ ਣੇ ਖੇਤਰ ਵਿਚ ਇੰਨੀ ਕੁ ਪ੍ਰਸਿੱਧੀ ਹੇੈ ਕਿ ਰਾਗੀ ਜਥੇ ਵੀ ਉਨਾਂ ਦਾ ਸਾਂਊਡ ਲਗਾਉਣ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਪੁਰਾਣੇ ਵੇਲਿਆਂ ਵਿਚ ਲੋਕ ਇਹ ਤਵਿਆਂ ਵਾਲੇ ਗੀਤ ਬੜੇ ਹੀ ਪਿਆਰ ਨਾਲ ਸੁਣਦੇ ਸਨ। ਜੇਕਰ ਤੁਸੀ ਪੂਰੀ ਇੰਟਰਵਿਊ ਦੇਖਣੀ ਹੇੈ ਤਾਂ ਫਿਰ ਦੇਖੋ ਇਹ ਵੀਡੀਓ 




ਬਲਰਾਜ ਸਿੰਘ ਸਿੱਧੂ -73474-56563

 

Share:

ਵਾਤਾਵਰਣ ਰਿਪੋਰਟ - ਭਾਰਤ ਵੀ ਕਰ ਲਵੇ ਤਬਾਹੀ ਦੀ ਤਿਆਰੀ ਰਿਪੋਰਟ

 



ਜੀ ਹਾਂ ਇਹ ਸੱਚ ਹੇੈ।  ਹੁਣੇ ਹੁਣੇ ਆਈ ਇਕ ਵਾਤਾਵਰਣ ਰਿਪੋਰਟ ਤੇ ਗੱਲ ਕਰਾਂਗੇ ਜਿਹੜੀ ਭਾਰਤ ਦੇ ਵੱਡੇ ਤਟਵਰਤੀ ਸ਼ਹਿਰਾਂ ਦੀ ਤਬਾਹੀ ਦੀ ਤਸਵੀਰ ਪੇਸ਼ ਕਰਦੀ ਹੇੈ। 


ਗਲੋਬਲ ਵਾਰਮਿੰਗ ਦੇ ਚੱਲਦਿਆਂ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਕਈ ਵਾਤਾਵਰਣ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਵੱਡਾ ਖਤਰਾ ਵੱਧਦੇ ਸਮੁੰਦਰੀ ਪੱਧਰ ਤੇ ਚੱਲਦਿਆਂ ਦੇਸ਼ ਦੇ 12 ਵੱਡੇ ਤਟਵਰਤੀ ਸ਼ਹਿਰਾਂ ਦੇ ਡੁੱਬਣ ਦਾ ਹੇੈ। ਜਲਵਾਯੂ ਦਾ ਮੁਲਾਂਕਣ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇਕ ਇਕਾਈ ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਨਵੀਂ ਰਿਪੋਰਟ ਵਿਚ ਭਾਰਤ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਗਈ ਹੇੈ।





ਭਾਰਤ ਵਿਚ ਪਹਿਲਾਂ ਹੀ ਅਚਾਨਕ ਹੜਾਂ ਵਰਗੀਆਂ ਕਈ ਵਾਤਾਵਰਣਕ ਘਟਨਾਵਾਂ ਵਾਪਰ ਰਹੀਆਂ ਹਨ। ਇਸ ਵਿਚ ਹੀ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੇੈ ਕਿ ਜੇਕਰ ਸਮੁੰਦਰੀ ਜਲ ਪੱਧਰ ਇਸ ਗਤੀ ਨਾਲ ਹੀ ਵੱਧਦਾ ਗਿਆ ਤਾਂ ਇਸ ਸਦੀ ਦੇ ਅੰਤ ਤੱਕ ਕਈ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਵੱਧ ਜਾਵੇਗਾ। ਨਾਸਾ ਨੇ ਆਈਪੀਸੀਸੀ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਅਨੁਮਾਨ ਲਗਾਇਆ ਹੇੈ ਕਿ ਭਾਰਤ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚ ਕਈ ਮੁੰਬਈ, ਚੇਨੱਈ, ਕੋਚੀ ਅਤੇ ਵਿਸਾਖਾਪਟਨਮ ਵੀ ਡੁੱਬਣ ਵਾਲੇ ਇੰਨਾਂ ਸ਼ਹਿਰਾਂ ਵਿਚ ਸ਼ਾਮਿਲ ਹੋਣਗੇ। ਇੰਨਾਂ ਤੋਂ ਇਲਾਵਾ ਕਾਂਡਲਾ, ਅੋਖਾ, ਭਾਵਨਗਰ, ਮੋਰਮੁਗਾਓ, ਮੰਗਲਰੂ, ਪਾਰਾਦੀਪ, ਖਿਰੀਦਪੁਰ ਅਤੇ ਤ੍ਰਿਤੀਕੋਰਨ ਵੀ ਪਾਣੀ ਵਿਚ ਡੁੱਬ ਜਾਣਗੇ। 


ਘੰਟਿਆਂ ਵਿਚ ਹੋਵੇਗੀ ਮਹੀਨਿਆਂ ਦੀ ਬਾਰਸ਼ 

ਰਿਪੋਰਟ ਦੇ ਮੁਤਾਬਿਕ ਵਿਸ਼ਵ ਦੇ ਮੁਕਾਬਲੇ ਏਸੀਆ ਦਾ ਸਮੁੰਦਰੀ ਪੱਧਰ ਜਿਆਦਾ ਤੇਜੀ ਨਾਲ ਵੱਧ ਰਿਹਾ ਹੇੇ ਅਤੇ ਇੱਥੇ ਪਹਿਲਾਂ ਦੇ ਕਰੀਬ 100 ਸਾਲਾਂ ਵਿਚ ਸਮੁੰਤਰੀ ਜਲ ਪੱਧਰ ਵਿਚ ਕੋਈ ਖਾਸ ਬਦਲਾਅ ਆਉਂਦਾ ਸੀ। 2050 ਤੱਕ ਹਰ 6 ਤੋਂ 9 ਸਾਲਾਂ ਵਿਚ ਜਲ ਪੱਧਰ ਵਿਚ ਤੇਜੀ ਨਾਲ ਬਦਲਾਅ ਆਉਣ ਲੱਗੇਗਾ। 


ਜਾਣਕਾਰ ਦੱਸਦੇ ਹਨ ਕਿ ਗਲੋਬਲ ਵਾਰਮਿੰਗ ਦਾ ਅਸਰ ਭਾਰਤ ਦੇ ਸ਼ਹਿਰੀ ਇਲਾਕਿਆਂ ਵਿਚ ਸਭ ਤੋਂ ਜਿਆਦਾ ਦੇਖਣ ਵਿਚ ਮਿਲੇਗਾ। ਇੱਥੇ ਜਿਆਦਾ ਸਮੇਂ ਤੱਕ ਤੱਤੀਆਂ ਹਵਾਵਾਂ ਚੱਲਣਗੀਆਂ ਅਤੇ ਮਾਨਸੂਨ ਵੱਖਰੇ ਢੰਗ ਨਾਲ ਬਾਰਿਸ਼ ਕਰੇਗਾ। ਕਈ ਮੌਸਮ ਵਿਗਿਆਨੀ ਕਹਿੰਦੇ ਹਨ ਕਿ ਸ਼ਹਿਰਾਂ ਵਿਚ ਲੰਮੇ ਸਮੇਂ ਤੱਕ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ। ਸ਼ਹਿਰਾਂ ਦੇ ਆਸ ਪਾਸ ਦੇ ਇਲਾਕੇ ਘੱਟ ਗਰਮ ਹੁੰਦੇ ਹਨ। ਪਰ ਇਸ ਨਾਲ ਸ਼ਹਿਰੀ ਇਲਾਕਿਆਂ ਵਿਚ ਜਿਆਦਾ ਬਦਲ ਬਣਨਗੇ ਅਤੇ ਤੇਜ ਬਾਰਿਸ਼ ਹੋਵੇਗੀ। ਇਸ ਨਾਲ ਸ਼ਹਿਰਾਂ ਵਿਚ ਹੜਾਂ ਦੀ ਸੰਭਾਵਨਾ ਵੱਧ ਜਾਵੇਗੀ। ਇਹ ਹੀ ਨਹੀਂ ਜੇਕਰ ਇੰਨਾਂ ਸ਼ਹਿਰਾਂ ਵਿਚ ਬਹੁਤ ਦੇਰ ਤੱਕ ਬਾਰਿਸ਼ ਨਾ ਵੀ ਹੋਈ ਤਾਂ ਵੀ ਕਈ ਮਹੀਨਿਆਂ ਦੀ ਬਾਰਸ਼ ਕਈ ਘੰਟਿਆਂ ਵਿਚ ਹੋ ਜਾਵੇਗੀ ਜਿਸ ਨਾਲ ਭਿਆਨਕ ਹੜਾਂ ਦਾ ਖਤਰਾ ਹੋਵੇਗ। ਪ੍ਰਦੂਸ਼ਣ ਇਸ ਸ਼ਥਿਤੀ ਵਿਚ ਹੋਰ ਵੀ ਖਰਾਬ ਕਰੇਗਾ।

 

 ਜਾਣਕਾਰ ਇਹ ਵੀ ਕਹਿੰਦੇ ਹਨ ਕਿ ਤੱਟੀ ਇਲਾਕਿਆਂ ਵਿਚ ਇਸ ਤਰਾਂ ਦੀ ਬਾਰਸ਼ ਕਈ ਵਾਰ ਦੇਖਣ ਨੂੰ ਮਿਲੇਗੀ। ਇਸ ਤਰਾਂ ਬਾਅਦ ਵਿਚ ਸਮੁੰਦਰਾਂ ਦਾ ਵਧਿਆ ਜਲ ਪੱਧਰ ਖਤਰੇ ਨੂੰ ਹੋਰ ਵੀ ਵਧਾਵੇਗਾ। ਕਿਉਂ ਕਿ ਇਹ ਪਾਣੀ ਨੂੰ ਅਸਾਨੀ ਨਾਲ ਸ਼ਹਿਰਾਂ ਵਿਚੋਂ ਨਿਕਲਣ ਨਹੀਂ ਦੇਵੇਗਾ। ਹਲਾਂਕਿ ਮੈਦਾਨੀ ਇਲਾਕਿਆਂ ਨੂੰ ਲੈ ਕੇ ਵਿਗਿਆਨਕਾਂ ਦਾ ਸਪੱਸ਼ਟ ਅਨੁਮਾਨ ਨਹੀਂ ਹੇੈ। ਉਹ ਕਹਿੰਦੇ ਹਨ ਕਿ ਤਾਪਮਾਨ ਦੇ ਵੱਧਣ ਨਾਲ ਗਲੇਸ਼ੀਅਰ ਤੇਜੀ ਨਾਲ ਪਿਘਲਣਗੇ। ਇਹ ਗੱਲ ਹਿਮਾਲੀਆ ਨਦੀਆਂ ਵਿਚ ਹੜਾਂ ਦੇ ਖਤਰੇ ਨੂੰ ਹੋਰ ਵੀ ਵਧਾ ਸਕਦੀ ਹੇੈ। 


ਕੁਝ ਵਿਗਿਆਨੀ ਕਹਿੰਦੇ ਹਨ ਕਿ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਤੇ ਇਸ ਦਾ ਮਾੜਾ ਅਸਰ ਪਵੇਗਾ। ਜੇਕਰ ਸਮੁੰਦਰੀ ਜਲ ਪੱਧਰ ਸਿਰਫ 10 ਸੈਟੀਮੀਟਰ ਵੱਧਦਾ ਹੈ ਤਾਂ 60 ਮੀਟਰ ਦੀ ਦੂਰੀ ਤੱਕ ਤੱਟੀ ਇਲਾਕਾ ਖਤਮ ਹੋ ਜਾਵੇਗਾ, ਇਸ ਤਰਾਂ ਦੀ ਹਾਲਤ ਵਿਚ ਤੱਟੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਥੋਂ ਕਿਸੇ ਦੂਜੀ ਜਗਾ ਤੇ ਲੈ ਜਾ ਕੇ ਵਸਾਉਣਾ ਪਵੇਗਾ ਇਸ ਤੋਂ ਇਲਾਕਾ ਚੱਕਰਵਾਤੀ ਤੂਫ਼ਾਨ ਵੀ ਆਉਣਗੇ। ਇਹ ਘਟਨਾਵਾਂ ਹੌਲੀ ਹੌਲੀ ਜਨਮ ਵੀ ਲੈਣ ਲੱਗੀਆਂ ਹਨ 


ਜਿਸ ਤੋਂ ਇਨਸਾਨਾਂ ਨੂੰ ਸਬਕ ਲੈਣ ਦੀ ਜ਼ਰੂਰਤ ਹੇੈ


                                            ਬਲਰਾਜ ਸਿੱਧੂ -73474-56563

 

Share:

Aug 25, 2021

ਪਾਕਿਸਤਾਨ ਵਿਚ ਬਣਦੀ ਹੈ ਪੱਥਰ ਤੇ ਰੋਟੀ, ਵੇਖੋ ਕਿਵੇਂ ਕਰਦੇ ਹਨ ਤਿਆਰ

 ਦੁਨੀਆਂ ਦੇ ਰੰਗ ਵੱਖੋ ਵੱਖਰੇ ਹੁੰਦੇ ਨੇ, ਜਿਵੇਂ ਕਹਿੰਦੇ ਨੇ ਕਿ ਦੁਨੀਆਂ ਬਹੁ ਭਾਂਤੀ ਹੇੈ। ਉਵੇਂ ਹੀ ਦੁਨੀਆਂ ਵਿਚ ਵੱਖਰੀਆਂ ਭਸ਼ਾਵਾ, ਵੱਖਰੀ ਜ਼ਿੰਦਗੀ ਅਤੇ ਵੱਖਰੇ ਜਿੰਦਗੀ ਦੇ ਰੰਗ.................




ਤੁਸੀ ਦੁਨੀਆਂ ਘੁੰਮਦੇ ਹੋ ਤਾਂ ਦੁਨੀਆਂ ਵਿਚ ਬਹੁਤ ਅਜੀਬ  ਤਰਾਂ ਦੇ ਲੋਕਾਂ ਦੀ ਜ਼ਿੰਦਗੀ ਦੇਖਣ ਨੂੰ ਮਿਲਦੀ ਹੇ। ਸੋ ਅੱਜ ਅਸੀ ਤਹਾਨੂੰ ਦੱਸਣ ਜਾ ਰਹੇ ਹਾਂ ਕਿ ਲੋਕ ਦੁਨੀਆਂ ਵਿਚ ਅੱਜ ਵੀ ਪੱਥਰ ਤੇ ਰੋਟੀ ਬਣਾਉਂਦੇ ਨੇ। ਤੁਸੀ ਹੇਰਾਨ ਜਿਹੇ ਹੋਵੇਗੋ ਕਿ ਏਹ ਕਿਵੇਂ। ਪਰ ਇਹ ਸੱਚ ਹੇੈ ਕਿ ਅੱਜ ਵੀ ਪਾਕਿਸਤਾਨ ਵਿਚ ਦੇ ਚਰਵਾਹੇ ਪੱਥਰਾਂ ਦੇ ਦੁਆਲੇ ਆਟਾ ਲਿਪੇਟ ਕਿ ਰੋਟੀ ਬਣਾਉਂਦੇ ਹਨ।

ਪਾਕਿਸਤਾਨ ਦੇ ਬੋਲਚਿਸਤਾਨ ਵਿਚ ਲੋਕ ਛੋਟੇ ਕਸਬਿਆਂ ਅਤੇ ਦਿਹਾਤੀ ਖੇਤਰਾਂ ਵਿਚ ਰਹਿੰਦੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦਸ਼ਥਦਾਮਨ ਦੇ ਇਲਾਕੇ ਵਿਚ ਖਾਨਾਬਦੋਸ਼ ਚਰਵਾਹਿਆਂ ਦੇ ਨਾਲ ਉਥੇ ਉਨਾਂ ਦੇ ਪਸ਼ੂ ਹੁੰਦੇ ਹਨ ਜਾਂ ਫਿਰ ਉਨਾਂ ਦੇ ਗੀਤ ਗੂੰਜਦੇ ਹਨ।
 ਇਕ ਚਰਵਾਹਾ ਦੱਸਦਾ ਹੇੈ ਕਿ ਖਾਨ ਆਫ਼ ਕਲਾਤ ਦੇ ਜ਼ਮਾਨੇ ਅਤੇ ਮੀਰਸ਼ਾਹ ਦੀ ਰਿਆਸਤ ਵਿਚ ਵੀ ਲੋਕ ਪਸ਼ੂ ਪਾਲਦੇ ਸਨ। ਅਸੀ ਸ਼ੁਰੂ ਤੋਂ ਹੀ ਮਵੇਸ਼ੀ ਮਤਲਬ ਮਾਲ ਪਾਲਦੇ ਹਾਂ। ਮਾਲ ਕਹਿੰਦੇ ਹਨ ਭੇਡਾਂ ਅਤੇ ਬੱਕਰੀਆਂ ਦੇ ਵੱਗ ਨੂੰ
ਉਹ ਕਹਿੰਦਾ ਹੇ ਕਿਮੇਰੇ ਤੋਂ ਬਾਅਦ ਮੇਰੇ ਪੁੱਤਰ ਇਸ ਕੰਮ ਨੂੰ ਸੰਭਾਲ ਲੈਣਗੇ।




ਉਹ ਲੋਕ ਜਦੋਂ ਭੇਡਾਂ ਬੱਕਰੀਆਂ ਚਾਰਨ ਜਾਂਦੇ ਹਨ ਤਾਂ ਉਹ ਫਿਰ ਆਪਣੇ ਨਾਲ ਆਟਾ ਆਦਿ ਲੈ ਜਾਂਦੇ ਹਨ ਅਤੇ ਕਈ ਕਈ ਮਹੀਨਿਆਂ ਤੱਕ ਵਾਪਸ ਨਹੀਂ ਆਉਂਦੇ।
ਪਹਾੜੀ ਇਲਾਕੇ ਵਿਚ ਜਿੱਥੇ ਪਾਣੀ ਮਿਲ ਜਾਵੇ ਉਥੇ ਹੀ ਮਾਲ ਨੂੰ ਪਾਣੀ ਪਿਆਉਂਦੇ ਹਨ ਅਤ ਖੁੱਦ ਲਈ ਪੱਥਰ ਦੀ ਰੋਟੀ ਤਿਆਰ ਕਰਦੇ ਹਨ। ਇਸ ਨੁੰ ਕੁਰੂਨ ਕਿਹਾ ਜਾਂਦਾ ਹੇੈ। ਕਰੂਨੁ ਚਰਵਾਹਿਆਂ ਦੀ ਖੁਰਾਕ ਹੁੰਦੀ ਹੇਉਂ ਇਸ ਨੁੰ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੇੈ।

ਇੰਨਾਂ ਖਾਨਾਬਦੋਸ਼ਾਂ ਦਾ ਜੀਵਨ ਬਹੁਤ ਚੌਣੁਤੀਆਂ ਭਰਿਆ ਰਹਿੰਦਾ ਹੇੈ। ਪਰ ਇੰਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੇੈ। ਕਦੇ ਕਦੇ ਤਾਂ ਇੰਨਾਂ ਨੂੰ ਕਈ ਮਹੀਨਿਆਂ ਤੱਕ ਕੋਈ ਇਨਸਾਨ ਨਜ਼ਰ ਨਹੀਂ ਆਉਂਦਾ।
ਜਿੱਥੋਂ ਤੱਕ ਗੱਲ ਖਾਣੇ ਦੀ ਹੇੈ ਤਾਂ ਪੱਥਰ ਦੀ ਬਣੀ ਕਰਨੂੰ ਰੋਟੀ ਇਕ ਦਿਨ ਵਿਚ ਸਖ਼ਤ ਹੋ ਕੇ ਖਰਾਬ ਹੋ ਜਾਂਦੀ । ਪਰ ਚਰਵਾਹੇ ਸਖ਼ਤ ਹਾਲਤ ਵਿਚ ਵੀ ਆਪਣੇ ਲਈ ਰੋਟੀ ਬਣਾਉਂਦੇ ਹਨ।
ਕਿਵੇਂ ਬਣਦੀ ਹੇੈ ਇਹ ਰੋਟੀ
ਰੋਟੀ ਬਣਾਉਣ ਲਈ ਸਭ ਤੋਂ ਪਹਿਲਾਂ ਆਟਾ ਗੁੰਨਿਆ ਜਾਂਦਾ ਹੈੇ  ਉਸ ਤੋਂ ਬਾਅਦ ਅੱਗ ਬਾਲ ਕੇ ਪੱਥਰ ਨੂੰ ਗਰਮ ਕੀਤਾ ਜਾਂਦਾ ਹੇੈ। ਫਿਰ ਇਸ ਨੂੰ ਗਰਮ ਪੱਥਰ ਤੇ ਲਪੇਟਿਆ ਜਾਂਦਾ ਹੇੈ। ਫਿਰ ਇਸ ਨੁੰ ਘੁੰਮਾ ਘੁੰਮਾ ਕੇ ਅੱਗ ਦੇ ਆਲੇ ਦੁਆਲੇ ਸੇਕਿਆ ਜਾਂਦਾ ਹੇੈ। ਚਰਵਾਹੇ ਕਹਿੰਦੇ ਹਨ ਕਿ ਇਸ ਰੋਟੀ ਨਾਲ ਤਾਕਤ ਮਿਲਦੀ ਹੇੈ।

ਇਸ ਨੂੰ ਪੱਥਰ ਤੋਂ ਉਤਾਰ ਕੇ ਖਾਣ ਦਾ ਮਜਾ ਹੀ ਕੁਝ ਹੋਰ ਹੁੰਦਾ ਹੇੈ। ਇਹ ਖਾਨਾ ਬਦੌਸ਼ ਲੋਕ ਅਕਸਰ ਹੀ ਬੁਨਿਆਦੀ ਸੁਵਿਧਾਵਾਂ ਨੂੰ ਤਰਸਦੇ ਹਨ। ਪਰ ਇੰਨਾਂ ਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ।
ਉਨਾਂ ਨੂੰ ਮਹੀਨਿਆਂ ਤੱਕ ਇਸ ਤਰਾਂ ਰਹਿਣ ਨਾਲ ਇੱਕਲਾਪਣ ਜ਼ਰੂਰ ਸਤਾਉਂਦਾ ਰਹਿੰਦਾ ਹੇੇ।
ਉਹ ਉਦਾਸੇ ਹੋਏ ਕਹਿੰਦੇ ਹਨ ਕਿ 'ਖੁਦਾ ਕਿਸੇ ਦੀ ਕਬਰ ਨੂੰ ਵੀ ਇੱਕਲਾ ਨਾ ਕਰੇ।
ਫਿਰ ਜ਼ਿੰਦਗੀ ਤਾਂ ਜ਼ਿੰਦਗੀ ਹੇੈ ਉਹ ਕਹਿੰਦੇ ਹਨ ਕਿ ਅਸੀ ਤਾਂ ਸਿਰਫ਼ ਮਾਲਦਾਰੀ ਵਿਚ ਮਸ਼ਰੂਫ਼ ਹਾਂ।
Share:

Definition List

blogger/disqus/facebook

Unordered List

Support