punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Nov 14, 2022

ਇਸ ਜਿ਼ਲ੍ਹੇ ਦੇ ਜਿ਼ਲ੍ਹਾ ਪੁਲਿਸ ਮੁਖੀ ਨੇ ਨਸਿ਼ਆਂ ਦੇ ਖਾਤਮੇ ਲਈ ਲੋਕਾਂ ਅਤੇ ਪ੍ਰੈਸ ਤੋਂ ਕੀਤੀ ਸਹਿਯੋਗ ਦੀ ਮੰਗ

 

ferozpur punjab new ssp

ਨਸ਼ਿਆਂ ਦੇ ਖਾਤਮੇ ਅਤੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਪੁਲਿਸ, Press ਤੇ public ਦਾ ਸਹਿਯੋਗ ਜ਼ਰੂਰੀ: ਕੰਵਰਦੀਪ ਕੌਰ

- IPS ਅਧਿਕਾਰੀ ਕੰਵਰਦੀਪ ਕੌਰ ਨੇ SSP Ferozpur ਦਾ ਚਾਰਜ ਸੰਭਾਲਿਆ


- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ  ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦਾ ਦਿੱਤਾ ਭਰੋਸਾ


ਫਿਰੋਜ਼ਪੁਰ, 14 ਨਵੰਬਰ:


          ਅੱਜ ਸੀਨੀਅਰ IPS. ਅਧਿਕਾਰੀ ਮੈਡਮ ਕੰਵਰਦੀਪ ਕੌਰ (ਬੈਚ 2013) ਨੇ ਬਤੌਰ ssp ਫਿਰੋਜ਼ਪੁਰ ਦਾ ਚਾਰਜ ਸੰਭਾਲਿਆ। ਇਸ ਤੋਂ ਪਹਿਲਾਂ ਉਹ ਮਲੇਰਕੋਟਲਾ, ਕਪੂਰਥਲਾ ਤੇ ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵੀ ਰਹਿ ਚੁੱਕੇ ਹਨ।


          ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਮੈਡਮ ਕੰਵਰਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿਖੇ ਬਤੌਰ ਐਸ.ਐਸ.ਪੀ. ਸੇਵਾਵਾਂ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਉਹ ਪਬਲਿਕ, ਪ੍ਰੈੱਸ, ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚੋਂ ਨਸ਼ਿਆਂ, ਲੁੱਟਾਂ ਖੋਹਾਂ ਤੇ ਹੋਰ ਅਪਰਾਧਿਕ ਅਲਾਮਤਾ ਦੇ ਖਾਤਮੇ ਅਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਅਤੇ ਗੈਰ ਕਾਨੂੰਨੀ ਕੰਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।


          ਮੈਡਮ ਕੰਵਰਦੀਪ ਕੌਰ ਨੇ ਕਿਹਾ ਕਿ ਸਰਹੱਦ ਪਾਰ ਤੋਂ ਨਸ਼ਾਂ ਤਸਕਰਾਂ ਅਤੇ ਹੋਰ ਦੇਸ਼ ਵਿਰੋਧੀ ਸਰਾਰਤੀ ਅਨਸਰਾਂ ਨੂੰ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਉਨ੍ਹਾਂ ਨੇ ਬੀ.ਐਸ.ਐੱਫ. ਨਾਲ ਮੀਟਿੰਗ ਕੀਤੀ ਹੈ ਅਤੇ ਆਪਸੀ ਤਾਲਮੇਲ ਨਾਲ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ, ਪ੍ਰੈੱਸ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਬਰਕਰਾਰ ਰੱਖਣ, ਨਸ਼ਿਆਂ ਦੇ ਖਾਤਮੇ ਆਦਿ ਵਿੱਚ ਪੁਲਿਸ ਨੂੰ ਸਹਿਯੋਗ ਦੇਣ ਅਤੇ ਪੁਲਿਸ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ।


          ਇਸ ਮੌਕੇ ਐਸ.ਪੀ. ਹੈੱਡਕੁਆਟਰ  ਸੋਹਨ ਲਾਲ ਤੋਂ ਇਲਾਵਾ ਪੱਤਰਕਾਰ ਸਾਥੀ ਹਾਜ਼ਰ ਸਨ।

Share:

Air Force ਵਿਚ ਨਿਕਲੀਆਂ ਅਸਾਮੀਆਂ , ਨੌਜਵਾਨ ਕਰੋ ਅਪਲਾਈ

india , punjab , air force, images

 

ਭਾਰਤੀ ਹਵਾਈ ਸੈਨਾ ਦੀ ਭਰਤੀ ਸਬੰਧੀ 23 ਨਵੰਬਰ ਤੱਕ ਅਪਲਾਈ ਕਰਨ ਨੋਜਵਾਨ

Faridkot 14 ਨਵੰਬਰ 

ਭਾਰਤੀ ਹਵਾਈ ਸੈਨਾ ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਮਿਤੀ 07 ਨਵੰਬਰ 2022  ਤੋਂ 23 ਨਵੰਬਰ 2022 ਸ਼ਾਮ 5-00 ਵਜੇ ਤੱਕ  ਅਪਲਾਈ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਹਰਮੇਸ਼ ਕੁਮਾਰ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ 12ਵੀਂ ਮੈਥ/ਫਿਜ਼ਿਕਸ ਜਾਂ ਅੰਗਰੇਜੀ ਵਿਸ਼ੇ ਵਿੱਚ ਪਾਸ ਹੋਵੇ ਜਾਂ ਉਸ ਕੋਲ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਵੇ। ਅਪਲਾਈ ਕਰਨ ਸਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਸਬੰਧੀ :/https://agnipathvayu.cdac.in /.. ਲਿੰਕ ਤੇ ਦੇਖਿਆ ਜਾ ਸਕਦਾ ਹੈ।

  ਉਨ੍ਹਾਂ ਜਿਲ੍ਹਾ ਫਰੀਦਕੋਟ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਹਵਾਈ ਸੈਨਾ ਦੀ ਨੌਕਰੀ ਦੇ ਚਾਹਵਾਨ ਬੇਰੋਜ਼ਗਾਰ ਪ੍ਰਾਰਥੀ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਭਰਤੀ ਹੋਣ ਦੇ ਚਾਹਵਾਨ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ, ਨੇੜੇ ਸੰਧੂ ਪੈਲਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਹਾਜ਼ਰ ਹੋ ਕੇ ਫ਼ਰੀ-ਇੰਟਰਨੈਟ ਸਰਵਿਸ ਰਾਹੀਂ ਆਪਣੇ ਫਾਰਮ ਮੁਫ਼ਤ ਅਪਲਾਈ ਕਰ ਸਕਦੇ ਹਨ। ਜਿਸ ਵਿੱਚ ਦਫ਼ਤਰ ਦੇ ਸਟਾਫ਼ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਅਤੇ ਇਸ ਦਫ਼ਤਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸੇਵਾਂਵਾ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਂਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਆਧਾਰ-ਕਾਰਡ, ਜਾਤੀ-ਸਰਟੀਫਿਕੇਟ ਆਦਿ ਦੀਆਂ ਫੋਟੋ-ਕਾਪੀਆਂ ਲੈ ਕੇ ਆਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰ: 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ 13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ


    


Share:

Dwabwala kalan ਅਧੀਨ Health ਵੈਲਨੇਸ ਸੈਂਟਰਾਂ ਵਿਖੇ ਵਿਸ਼ਵ ਡਾਇਬਟੀਜ ਦਿਵਸ ਮਨਾਇਆ


fazilka news,


ਫਰੀ ਵਿੱਚ ਲਗਾਇਆ ਸ਼ੂਗਰ ਜਾਂਚ ਕੈਂਪ

ਫਾਜਿਲਕਾ 14 ਨਵੰਬਰ

ਸਿਹਤ ਵਿਭਾਗ ਵੱਲੋਂ ਪੇਂਡੂ ਇਲਾਕਿਆ ਵਿੱਚ 14 ਨਵੰਬਰ ਨੂੰ ਵਿਸ਼ਵ ਡਾਇਬਟੀਜ ਦਿਵਸ ਮਨਾਇਆ ਗਿਆ। ਜਿਸ ਵਿੱਚ CHC  ਡਬਵਾਲਾ ਕਲਾਂ ਦੇ ਅਧੀਨ ਪੈਂਦੇ ਹੈਲਥ ਤੇ ਵੈਲਨੇਸ ਸੈਂਟਰਾ ਦੇ ਲੋਕਾਂ ਨੂੰ ਫਰੀ ਵਿੱਚ ਸ਼ੂਗਰ ਦੀ ਜਾਂਚ ਕੀਤੀ ਗਈ ਤੇ ਹੈਲਥੀ ਲਾਈਫ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਮਓ Dr. ਪੰਕਜ ਚੌਹਾਨ ਨੇ ਦੱਸਿਆ ਕਿ ਸਰਕਾਰ ਵੱਲੋਂ 14 ਨਵੰਬਰ ਨੂੰ ਪੰਜਾਬ ਭਰ ਵਿੱਚ ਵਿਸ਼ਵ ਡਾਈਬੀਟੀਜ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਬਿਮਾਰੀ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੇਂਡੂ ਇਲਾਕਿਆ ਦੇ ਪਿੰਡਾਂ ਵਿੱਚ ਫਰੀ ਵਿੱਚ ਸ਼ੂਗਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈੇ। ਇਸ ਤੋਂ ਇਲਾਵਾ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਲਛਣ ਜਿਵੇ ਕਿ ਵਾਰ^ਵਾਰ ਪੇਸ਼ਾਬ ਆਉਣਾ, ਪਿਆਸ ਲਗਣਾ, ਥਕਾਵਟ ਤੇ ਕਮਜੋਰੀ, ਜਿਆਦਾ ਭੁੱਖ ਲਗਣਾ,ਜਖਮ ਦਾ ਦੇਰੀ ਨਾਲ ਠੀਕ ਹੋਣਾ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਉਨ੍ਹਾਂ ਲੋਕਾਂ  ਨੂੰ Suger ਦੀ ਬਿਮਾਰੀ ਦੇ ਬਚਾਅ ਦੇ ਬਾਰੇ ਵੀ ਜਾਗਰੂਕ ਕੀਤਾ ਜਿਵੇ ਕਿ ਘਿਓ, ਤੇਲ  ਆਟੇ^ਚੀਨੀ ਦਾ ਘੱਟ ਇਸਤੇਮਾਲ ਕਰਨਾ, ਫਲ ਤੇ ਸਬਜੀ ਦਾ ਜਿਆਦਾ ਇਸਤੇਮਾਲ ਕਰਨਾ, ਰੋਜਾਨਾ ਅੰਧਾ ਘੰਟਾ ਸੈਰ ਸ਼ਾਮਿਲ ਹੈ।ਉਨ੍ਹਾਂ ਦੱਸਿਆ ਕਿ ਡਬਵਾਲਾ ਕਲਾਂ ਦੇ ਅਧੀਨ ਸੈਂਟਰਾਂ ਵਿੱਚ ਸੀਐਚਓ ਸਰਕਾਰ ਦੇ ਵੱਲੋਂ ਰਖੇ ਗਏ ਹਨ ਜ਼ੋ ਕਿ ਪ੍ਰੋਗਰਾਮ ਦੇ ਇਚਾਰਜ ਹਨ।


Share:

ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਜੋਸ਼ ਚਾਅ ਅਤੇ ਉਤਸ਼ਾਹ ਨਾਲ ਮਨਾਏ ਗਏ ਬਾਲ ਮੇਲੇ

 ਉਡਾਰੀਆਂ ਬਾਲ ਵਿਕਾਸ ਮੇਲਾ

news fazilka



ਸੈਸ਼ਨ 2023-24 ਲਈ ਨਵੇਂ ਦਾਖਲਿਆਂ ਦੀ ਕੀਤੀ ਸ਼ੁਰੁਆਤ

ਵਿਦਿਆਰਥੀਆਂ, ਅਧਿਆਪਕਾਂ , ਮਾਪਿਆਂ ਅਤੇ ਪਤਵੰਤਿਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ।

ਫਾਜਿ਼ਲਕਾ 14 ਨਵੰਬਰ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ  ਉਡਾਰੀਆ ਬਾਲ ਵਿਕਾਸ ਮੇਲਾ ਮਨਾ ਕੇ ਨਵੇਂ ਸ਼ੈਸ਼ਨ 2023-24 ਦੇ ਲਈ ਦਾਖ਼ਲਿਆਂ ਦਾ ਸੁੱਭ ਆਰੰਭ ਕੀਤਾ ਗਿਆ।
ਇਸ ਸਬੰਧੀ  ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਪੰਕਜ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ  ਗਿਆ।
ਇਸ ਦਿਨ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀਆਂ ਹੱਥ ਲਿਖਤ ਰਚਨਾਵਾਂ, ਕਹਾਣੀਆਂ ਅਤੇ ਸਾਹਿਤਿਕ ਕਲਾ ਕਿਰਤਾਂ ਨਾਲ ਸਜਾਏ ਗਏ  ਮੈਗਜ਼ੀਨ ਵੀ ਰਲੀਜ਼ ਕੀਤੇ ਗਏ । ਲਾਇਬ੍ਰੇਰੀ ਕਿਤਾਬਾਂ ਦੇ ਨਾਲ ਬੱਚਿਆਂ ਦੁਆਰਾ ਤਿਆਰ ਕੀਤੀ ਵੱਖ ਵੱਖ ਤਰ੍ਹਾਂ ਦੀਆਂ ਕਲਾ ਕਿਰਤਾਂ ਦੇ ਸਟਾਲ ਲਗਾਏ ਗਏ।
 ਇਸ ਤੋਂ ਇਲਾਵਾਂ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਦੀ ਸਟੇਜ ਉੱਤੇ ਪੇਸ਼ਕਾਰੀ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਸਰਕਾਰੀ ਹਾਈ ਸਕੂਲ ਗਿੱਦੜਾਂ ਵਾਲੀ , ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਤੇਲੂ ਪੁਰਾ,ਬੇਸਿਕ ਸਕੂਲ ਅਬੋਹਰ ਸਮੇਤ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ।
ਬੀਪੀਈਓ ਅਜੇ ਛਾਬੜਾ ਦੀ ਦੇਖਰੇਖ ਹੇਠ ਬਲਾਕ ਅਬੋਹਰ 1ਅਤੇ 2 ਦੇ ਦਿਵਿਆਗ ਵਿਦਿਆਰਥੀਆਂ ਲਈ ਉਚੇਚੇ ਤੌਰ ਤੇ ਬਾਲ ਮੇਲਾ ਕਰਵਾਇਆ ਗਿਆ ਤਾਂ ਜ਼ੋ ਇਹਨਾਂ ਵਿਦਿਆਰਥੀਆਂ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਪੂਰਾ ਮੌਕਾ ਮਿਲ ਸਕੇ ਡਾ ਬੱਲ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਹਨਾਂ ਵਿਦਿਆਰਥੀਆਂ ਦਾ ਹੌਸਲਾ ਵਧਾਇਆ।  
ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਕੂਲ ਮੁੱਖੀਆ ਸਟਾਫ਼ ਮੈਂਬਰਾਂ ਵਿਦਿਆਰਥੀਆਂ ਕਮੇਟੀ ਮੈਂਬਰਾਂ ਅਤੇ ਪਤਵੰਤਿਆਂ ਦੀ ਮਦਦ ਨਾਲ ਦਾਖਲੇ ਰੈਲੀਆਂ ਦਾ ਆਯੋਜਨ ਗਿਆ। ਪਿੰਡ ਦੇ ਪਤਵੰਤੇ ਸੱਜਣਾ, ਪੰਚਾਇਤਾਂ, ਐਸ ਐਮ ਸੀ ਮੈਬਰਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਲਈ ਦਾਖਲਾ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਚਾਰਜ ਡੀਐਮ ਗੌਤਮ ਗੌੜ੍ਹ, ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਦੱਸਿਆ ਕਿ  ਸਕੂਲਾਂ ਵਿੱਚ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਕਵਿਤਾ ਗਾਇਨ, ਪੰਜਾਬੀ ਪੜ੍ਹਣ, ਠੇਠ ਪੰਜਾਬੀ ਬੋਲਣ, ਲੇਖ ਮੁਕਾਬਲੇ, ਪੰਜਾਬੀ ਵਿੱਚ ਕੈਲੀਗ੍ਰਾਫ਼ੀ ਅਤੇ ਭਾਸ਼ਾ ਸਹਿਤ ਸੱਭਿਆਚਾਰ ਬਾਰੇ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ।
ਇਸ ਕੰਮ ਨੂੰ ਨੇਪਰੇ ਚਾੜਣ ਲਈ ਜ਼ਿਲ੍ਹੇ ਦੇ ਸਮੂਹ ਬੀਪੀਈਓਜ ,ਬੀਐਨਓਜ, ਸਿੱਖਿਆ ਸੁਧਾਰ ਟੀਮ ਮੈਂਬਰਾਂ,ਪੜ੍ਹੋ ਪੰਜਾਬ ਪੜਾਓ ਪੰਜਾਬ ਦੀ ਟੀਮ ਮੈਂਬਰਾਂ, ਮੀਡੀਆ ਟੀਮ ਮੈਂਬਰਾਂ ਅਤੇ  ਸਮੂਹ ਸੀਐਚਟੀਜ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਵੀਜ਼ਟ ਕਰਕੇ ਉਕਤ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲ ਮੁੱਖੀ ਅਤੇ  ਅਧਿਆਪਕ  ਪਿੰਡਾਂ ਦੇ ਧਾਰਮਿਕ ਸਥਾਨਾਂ ਤੋ ਲਾਊਡ ਸਪੀਕਰ ਰਾਂਹੀ, ਸਾਂਝੀਆਂ ਥਾਂਵਾ ਉੱਤੇ ਫਲੈਕਸ ਲਗਾਕੇ ਅਤੇ ਹੋਰ ਪ੍ਰਚਾਰ ਦੇ ਸਾਧਨਾਂ ਰਾਂਹੀ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨਗੇ। ਇਸ ਤਰ੍ਹਾਂ ਇਹ ਬਾਲ ਮੇਲੇ ਆਪਣੇ ਮੰਤਵ ਦੀ ਪੂਰਤੀ ਕਰਦਿਆਂ ਸਫਲਤਾ ਪੂਰਵਕ ਸੰਪਨ ਹੋਏ।
Share:

Army ਭਰਤੀ ਵਿਚ ਫਿੱਟ ਹੋਏ ਨੌਜਵਾਨ ਹੁਣ ਲਿਖਤੀ ਪੇਪਰ ਦੀ ਤਿਆਰੀ ਇੰਝ ਕਰਨ

Army bharti, Army bharti test

 

ਸੀ—ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਆਰਮੀ ਭਰਤੀ ਰੈਲੀ ਫਿਰੋਜ਼ਪੁਰ ਵਿਖੇ ਮੈਡੀਕਲ ਫਿੱਟ ਹੋਏ ਨੌਜਵਾਨਾਂ ਨੂੰ ਮੁਫਤ ਕਰਵਾਈ ਜਾਵੇਗੀ ਲਿਖਤੀ ਪੇਪਰ ਦੀ ਤਿਆਰੀ

ਫਾਜਿ਼ਲਕਾ, 14 ਨਵੰਬਰ

ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰਰੇੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਪਿੰਡ ਕਾਲਝਰਾਣੀ ਜਿ਼ਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਇਸੇ ਮਹੀਨੇ ਫਿਰੋਜ਼ਪੁਰ ਵਿਖੇ ਹੋਈ ਆਰਮੀ ਭਰਤੀ ਰੈਲੀ ਵਿੱਚ ਜਿ਼ਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਜਿਹੜੇ ਯੁਵਕ ਮੈਡੀਕਲ ਫਿੱਟ ਹੋ ਗਏ ਹਨ, ਉਨ੍ਹਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਮੁਫਤ ਕਰਵਾਈ ਜਾਵੇਗੀ। ਪੇਪਰ ਦੀ ਤਿਆਰੀ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਵੀ ਮੁਫਤ ਦਿੱਤਾ ਜਾਵੇਗਾ।

ਕੈਂਪ ਇੰਚਾਰਜ  ਹਰਜੀਤ ਸਿੰਘ ਸੰਧੂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਨੇ ਫਿਜੀਕਲ ਟੈਸਟ ਪਾਸ ਕਰ ਲਿਆ ਹੈ ਅਤੇ ਮੈਡੀਕਲ ਟੈਸਟ ਵਿੱਚ ਜਿੰਨ੍ਹਾਂ ਬੱਚਿਆਂ ਦੀ ਐਮਐਚ (ਮਿਲੀਟਰੀ ਹਸਪਤਾਲ ਨੂੰ ਰੈਫਰ) ਹੈ, ਉਹ ਵੀ ਪੇਪਰ ਦੀ ਮੁਫਤ ਤਿਆਰੀ ਲਈ ਕੈਂਪ ਵਿੱਚ ਆ ਸਕਦੇ ਹਨ। ਕੈਂਪ ਵਿੱਚ ਆਉਣ ਸਮੇਂ ਯੁਵਕ ਆਪਣੇ ਨਾਲ ਹੇਠ ਲਿਖੇ ਦਸਤਾਵੇਜ ਲੈ ਕੇ ਆਉਣ :—ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ।ਅਧਾਰ ਕਾਰਡ ਦੀ ਫੋਟੋ ਕਾਪੀ।.ਆਰ.ਸੀ. ਦੀ ਫੋਟੋ ਕਾਪੀ ਅਤੇ ਐਮਐਚ ਸਲਿੱਪ ਦੀ ਫੋਟੋ ਕਾਪੀ।ਦੋ ਤਾਜਾ ਪਾਸਪੋਰਟ ਸਾਈਜ ਫੋਟੋ।

ਉਕਤ ਸਾਰੇ ਦਸਤਾਵੇਜ਼ ਲੈ ਕੇ ਯੁਵਕ ਕਿਸੇ ਵੀ ਸਰਕਾਰੀ ਕੰਮ—ਕਾਜ ਵਾਲੇ ਦਿਨ ਕੈਂਪ ਵਿਖੇ ਰਿਪੋਰਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਯੁਵਕ 94641—52013, 93167—13000 ਅਤੇ 98148—50214 ਤੇ ਸੰਪਰਕ ਕਰ ਸਕਦੇ ਹਨ।

Share:

Photo library -ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਚ ਮਨਾਏ ਗਏ ਬਾਲ ਦਿਵਸ ਦੀਆਂ ਝਲਕਾਂ

 

photo library -ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਚ ਮਨਾਏ ਗਏ ਬਾਲ ਦਿਵਸ ਦੀਆਂ ਝਲਕਾਂ


photo library -ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਚ ਮਨਾਏ ਗਏ ਬਾਲ ਦਿਵਸ ਦੀਆਂ ਝਲਕਾਂ 


photo library -ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਚ ਮਨਾਏ ਗਏ ਬਾਲ ਦਿਵਸ ਦੀਆਂ ਝਲਕਾਂ


ਇਸ ਮੌਕੇ ਸਕੂਲੀ ਵਿਦਿਆਰਥੀ ਕੁਝ ਖਿਡਾਉਣੇ ਵੀ ਬਣਾ ਕੇ ਲੈ ਕੇ ਆਏ 


ਇਸ ਮੌਕੇ ਸਕੂਲੀ ਵਿਦਿਆਰਥੀ ਕੁਝ ਖਿਡਾਉਣੇ ਵੀ ਬਣਾ ਕੇ ਲੈ ਕੇ ਆਏ

ਇਸ ਮੌਕੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕੀਤੀ ਗਈ। 







Share:

Today History -ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ

Today history, news , world news,


  • 1681 ਵਿਚ ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਵੰਖ ਵੱਖ ਰਿਆਸਤ ਬਣਨ ਦਾ ਐਲਾਨ ਕੀਤਾ 

  • 1889 ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ । ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। 
  • 2002 ਵਿਚ ਚੀਨ ਦੇ ਰਾਸ਼਼ਟਰਪਤੀ ਜਿਆਂਗ ਜੰਮਿਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ 

  • 2006 ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਨੇ ਨਵੀਂ ਦਿੱਲੀ ਵਿਖੇ ਐਂਟੀ ਟੈਰੋਰਿਜਮ ਮੈਕੇਨਿਜ਼ਮ ਬਣਾਉਣ ਤੇ ਸਹਿਮਤੀ ਦਿੱਤੀ । 

Share:

ਇਹ ਖੇਡ ਮੈਦਾਨ ਸਿਹਤ ਹੀ ਨਹੀਂ ਬਲਕਿ ਰੁਜ਼ਗਾਰ ਦੇ ਕੇ ਲੋਕਾਂ ਲਈ ਬਣੇ ਦੋਹਰੀ ਸ਼ਾਨ

 

play ground pics punjab sappan wali fazilka

ਮਗਨਰੇਗਾ ਯੋਜਨਾ ਤਹਿਤ ਸੱਪਾਂ ਵਾਲੀ ਵਿਚ ਬਣਿਆ ਖੇਡ ਮੈਦਾਨ ਨੌਜਵਾਨਾਂ ਨੂੰ ਦੇ ਰਿਹਾ ਹੈ ਨਵੀਂ ਉਡਾਨ
ਚਾਲੂ ਵਿੱਤੀ ਸਾਲ ਵਿਚ ਜਿ਼ਲ੍ਹੇ ਵਿਚ ਬਣਨਗੇ 50 ਖੇਡ ਮੈਦਾਨ

ਫਾਜਿ਼ਲਕਾ, 14 ਨਵੰਬਰ
ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਜਿੱਥੇ ਪਿੰਡਾਂ ਦੇ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਸਮਾਜਿਕ ਤਰੱਕੀ ਵਿਚ ਯੋਗਦਾਨ ਪਾ ਰਹੀ ਹੈ ਉਥੇ ਹੀ ਇਸ ਯੋਜਨਾ ਤਹਿਤ ਪਿੰਡਾਂ ਵਿਚ ਬਣਾਏ ਜਾ ਰਹੇ ਖੇਡ ਮੈਦਾਨ ਨੌਜਵਾਨਾਂ ਦੀਆਂ ਆਸਾਂ ਊਮੀਦਾਂ ਨੂੰ ਨਵੀਂ ਉਡਾਨ ਦੇ ਰਹੇ ਹਨ
ਜਿ਼ਲ੍ਹੇ ਦੇ ਪਿੰਡ ਸੱਪਾਂ ਵਾਲੀ ਵਿਚ ਮਗਨਰੇਗਾ ਤਹਿਤ 22.68 ਲੱਖ ਰੁਪਏ ਦਾ ਖਰਚ ਕਰਕੇ ਬਣਾਇਆ ਗਿਆ ਖੇਡ ਮੈਦਾਨ ਹਰ ਸਵੇਰ ਅਤੇ ਸ਼ਾਮ ਪਿੰਡ ਦੇ ਨੌਜਵਾਨਾਂ ਦਾ ਅੱਡਾ ਬਣਦਾ ਹੈ ਜਿੱਥੇ ਉਹ ਵੱਖ ਵੱਖ ਖੇਡਾਂ ਖੇਡਕੇ ਨਾ ਕੇਵਲ ਆਪਣੀ ਸ਼ਰੀਰਕ ਤੰਦਰੁਸਤੀ ਬਰਕਰਾਰ ਰੱਖਦੇ ਹਨ ਬਲਕਿ ਇੱਥੇ ਉਹ ਵੱਖ ਵੱਖ ਖੇਡ ਮੁਕਾਬਲਿਆਂ ਦੀ ਤਿਆਰੀ ਵੀ ਕਰਦੇ ਹਨ ਅਤੇ ਫੌਜ਼ ਅਤੇ ਪੁਲਿਸ ਵਿਚ ਭਰਤੀ ਲਈ ਵੀ ਇੱਥੇ ਤਿਆਰੀ ਕਰਦੇ ਹਨ


ਇਹ ਵੀ ਪੜ੍ਹੋ -13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ


ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖੂਈਆਂ ਸਰਵਰ  ਅੰਤਰਪ੍ਰੀਤ ਸਿੰਘ ਅਤੇ ਏਪੀਓ ਮਨੀਸ਼ ਗੁਪਤਾ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਨੇ ਪੰਚਾਇਤ ਨਾਲ ਮਿਲਕੇ ਪਿੰਡ Sappan ਵਾਲੀ ਵਿਚ ਇਹ Play Ground ਤਿਆਰ ਕੀਤਾ ਹੈ ਇਸ ਵਿਚ 400 ਮੀਟਰ ਦਾ Track ਹੈ ਜਦ ਕਿ ਲੋਕਾਂ ਦੇ ਸੈਰ ਕਰਨ ਲਈ ਇੰਟਰਲਾਕਿੰਗ ਟਾਇਲਾਂ ਨਾਲ ਪੈਦਲ ਚੱਲਣ ਲਈ ਵੀ 400 ਮੀਟਰ ਦਾ Track ਬਣਾਇਆ ਗਿਆ ਹੈ ਇਸ ਵਿਚ ਸਾਰੀਆਂ ਖੇਡਾਂ ਲਈ ਮੈਦਾਨ ਬਣਾਏ ਗਏ ਹਨ ਚਾਰਦਿਵਾਰੀ, ਪਵੇਲੀਅਨ ਆਦਿ ਬਣਾਏ ਗਏ ਹਨਸਵੇਰ ਸ਼ਾਮ ਪਿੰਡ ਦੇ ਵੱਡੀ ਗਿਣਤੀ ਵਿਚ Young boy ਇਸ ਖੇਡ ਮੈਦਾਨ ਦਾ ਲਾਹਾ ਲੈਂਦੇ ਹਨ

Today History -ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ

ਵਧੀਕ ਡਿਪਟੀ ਕਮਿਸ਼ਨਰ ਵਿਕਾਸ  ਸੰਦੀਪ ਕੁਮਾਰ ਆਈਏਐਸ ਨੇ ਅੱਗੇ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਇਸ ਵਿੱਤੀ ਸਾਲ ਦੌਰਾਨ ਜਿ਼ਲ੍ਹੇ ਵਿਚ 50 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿੰਨ੍ਹਾਂ ਵਿਚੋਂ 14 ਦਾ ਕੰਮ ਇਸ ਵੇਲੇ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਨਾਲ ਜ਼ੋੜ ਕੇ ਸਹੀ ਦਿਸ਼ਾ ਦਿੱਤੀ ਜਾ ਸਕੇਗੀ

Share:

13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ

  ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ

ਨੌਕਰੀਆਂ


ਜੇਕਰ ਤੁਸੀ ਬੇਰੁਜ਼ਗਾਰ ਹੋ ਤਾਂ ਧਿਆਨ ਰੱਖੋ ਕਿ ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ। ਇਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇੰਨ੍ਹਾਂ ਨੌਕਰੀਆਂ ਲਈ ਤੁਸੀ 21 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਦੀਆਂ ਨੌਕਰੀਆਂ ਹਾਸਲ ਕਰ ਸਕਦੇ ਹੋ।

ਇਹ ਨੌਕਰੀਆਂ ਪੰਜਾਬ ਐਂਡ ਸਿੰਧ ਬੈਂਕ , ਇੰਡੀਅਨ ਆਇਲ, ਏਮਜ਼ ਵਰਗੀਆਂ 10 ਵੱਡੀਆਂ ਕੰਪਨੀਆਂ ਅਤੇ ਵਿਭਾਗਾਂ ਵਿਚ ਕੱਢੀਆਂ ਹਨ। ਇਸ ਦੇ ਲਈ ਕੈਂਡੀਡੇਟ ਨੂੰ ਵੱਖ ਵੱਖ ਸਿਲੈਕਸ਼ਨ ਪ੍ਰੌਸੈਸ ਵਿਚੋਂ ਗੁਜਰਨਾ ਹੋਵੇਗਾ। ਰਿਟਨ ਟੈਸਟ, ਫਿਜੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਕੈਡੀਂਡੇਟਸ ਦਾ ਸਿਲੈਕਸ਼ਨ ਕੀਤਾ ਜਾਵੇਗਾ।


ਕਿਹੜੀ ਕੰਪਨੀ ਵਿਚ ਕਿੰਨੀਆਂ ਨੌਕਰੀਆਂ

  • ਪੰਜਾਬ ਐਂਡ ਸਿੰਧ ਬੈਂਕ ਵਿਚ 50
  • ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਵਿਚ 465
  • ਇਲਾਹਾਬਾਦ ਹਾਈਕੋਰਟ ਵਿਚ 3932
  • ਕਸਟਮ ਡਿਪਾਰਟਮੈਂਟ ਵਿਚ 27
  • ਭਾਰਤ ਇਲੈਕਟੋ੍ਨਿਕਸ ਲਿਮਟਿਡ ਵਿਚ 111
  • ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇਸ ਵਿਚ 92
  • ਡਾਕ ਵਿਭਾਗ ਵਿਚ 188
  • ਰਾਜਸਥਾਨ ਵਿਚ ਫੂਡ ਸੈਫ਼ਟੀ ਅਫ਼ਸਰ ਦੇ ਲਈ 200
  • ਯੂਪੀਐਸਸੀ ਵਿਚ ਲੈਕਚਰਾਰ ਦੇ 160
  • ਸੀਆਰਪੀਐਫ਼ ਵਿਚ 8380 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ,



ਟੀਚਿੰਗ ਫੀਲਡ ਵਿਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ ਚੰਗੀ ਖ਼ਬਰ ਹੈ । ਸੰਘ ਲੋਕ ਸੇਵਾ ਅਯੋਗ ਨੇ ਲੈਕਚਰਾਰ ਸਮੇਤ 160 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਵਿਚ ਉਮੀਦਵਾਰ ਦੇ ਲਈ ਯੂਪੀਐਸਸੀ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ 1 ਦਸੰਬਰ ਤੱਕ upsc.gov.in ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਇੰਨ੍ਹਾਂ ਅਹੁਦਿਆਂ ਤੇ ਹੋਵੇਗੀ ਭਰਤੀ

  • ਅਸਿਸਟੈਟ ਹਾਈਡੋ੍ਰ ਜਿਉਲਜਿਸਟ 70
  • ਜੂਨੀਅਨ ਟਾਈਮ ਸਕੇਲ 29
  • ਸਹਾਇਕ ਰਸਾਇਣਗ 14
  • ਸਹਾਇਕ ਨਿਰਦੇ਼ਸ਼ਕ 13
  • ਅਸਿਸਟੈਂਟ ਜਿਉਲਜਿਸਟ 9
  • ਲੈਕਚਰਾਰ 9
  • ਵਰਿਸ਼ਟ ਕ੍ਰਿਸ਼ੀ ਅਭਿਅੰਤਾ 7
  • ਐਸਸਿਸਟੈਟ ਕੈਮਿਸਟ 6
  • ਐਗਰੀਕਲਚਰ ਇੰਜੀਨੀਅਰ 1
  • ਸਹਾਇਕ ਰਸਾਇਣ
  • ਸਹਾਇਕ ਭੂਭੀਤਿਕੀਵਿਦ 1


ਯੋਗਤਾ

ਆਵੇਦਨ ਕਰਨ ਵਾਲੇ ਉਮੀਦਵਾਰ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਐਗਰੀਕਲਚਰ ਇੰਜੀਨੀਅਰਿੰਗ ਜਾਂ ਮੈਕਨੀਕਲ ਇੰਜੀਨੀਅਰਿੰਗ ਵਿਚ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰੀ ਜਾਂ ਨਿੱਜੀ ਸੂਚੀਬੱਧ ਸੰਗਠਤ ਸਿੱਖਿਆ ਸੰਸਥਾਨ ਤੋਂ ਟਰੈਕਟਰ , ਖੇਤੀ ਮਸ਼ੀਨਰੀ ਅਤੇ ਹੋਰ ਉਪਰਕਰਨਾਂ ਦੇ ਰੱਖ ਰਖਾਵ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। 

 

ਆਵੇਦਨ ਫੀਸ 

ਇਸ ਭਰਤੀ ਲਈ ਉਮੀਦਵਾਰਾਂ ਨੂੰ 25 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਜਦੋਂ ਕਿ ਅਨੁਸੂਚਿਤ ਜਾਤੀ, ਅਨੂਸੂਚਿਤ ਜਨਜਾਤੀ, ਪੀਡਬਲਯੂਬੀਡੀ , ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀ. ਹੋਵੇਗੀ। 


ਇਸ ਤਰਾਂ ਕਰੋ ਅਪਲਾਈ 

  • ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਕ ਵੈਬਸਾਈਟ ਯੂਪੀਐਸਸੀ ਤੇ ਜਾਵੇ। 
  • ਹੁਣ ਹੋਮਪੇਜ ਤੇ ਵਿਗਿਆਨਪਨ ਸੰਖਿਆ 21-2022 ਦੇਖੋ। 
  • ਇਸ ਤੋ. ਬਾਅਦ ਉੁਮੀਦਵਾਰ ਜ਼ਰੂਰੀ ਦਸਤਾਵੇਜ ਦੇ ਨਾਲ ਫਾਰਮ ਭਰੇ
  • ਫਿਰ ਉਮੀਦਵਾਰ ਆਵੇਦਨ ਪੱਤਰ ਜਮ੍ਹਾਂ ਕਰੇ, 
  • ਅੰਤ ਵਿਚ ਉਮੀਦਵਾਰ ਆਵੇਦਨ ਪੱਤਰ ਦਾ ਪ੍ਰਿੰਟ ਆਊਟ ਕੱਢ ਲਵੇ। 


ਇਸ ਤਰ੍ਹਾਂ ਹੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਨੇ 465 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਕੈਡੀਡੇਟਸ ਆਈਓਸੀਐਲ ਦੀ ਅਧਿਕਾਰਕ ਵੈਬਸਾਈਟ www.iocl.com ਤੇ ਜਾ ਕੇ 30 ਨਵੰਬਰ ਤੱਕ ਅਪਲਾਈ ਕਰ ਸਕਦੇਹਨ। ਦੱਸ ਦੇਈਏ ਕਿ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਉਮੀਦਵਾਰਾਂ ਦਾ ਸਿਲੈਕਸ਼ਨ ਕੀਤਾ ਜਾਵੇਗ।


ਦੇਸ਼ ਭਰ ਵਿਚ ਹੋਵੇਗੀ 465 ਅਸਾਮੀਆਂ ਤੇ ਭਰਤੀ 

  • ਪੱਛਮੀ ਬੰਗਾਲ 45
  • ਬਿਹਾਰ 36
  • ਅਸਮ 28
  • ਯੂਪੀ 18
  • ਹਰਿਆਣਾ 40
  • ਪੰਜਾਬ 12
  • ਦਿੱਲੀ 22
  • ਯੂਪੀ 24
  • ਉਤਰਾਖੰਡ 6
  • ਰਾਜਸਥਾਨ 3
  • ਹਿਮਾਚਲ ਪ੍ਰਦੇਸ਼ 3

  • ਦੱਖਣ ਪੂਰਬੀ ਖੇਤਰ ਪਾਇਪਲਾਈਨ 
  • ਉਡੀਸਾ 48
  • ਛੱਤੀਸਗੜ੍ਹ 6
  • ਝਾਰਖੰਡ 3
  • ਟੀਐਨ 34
  • ਕਰਨਾਟਕ 7
  • ਗੁਜਰਾਤ 87
  • ਰਾਜਸਥਾਨ 43


ਉਮਰ ਵਰਗ 

ਭਰਤੀ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਦੇ ਲਈ ਕੈਡੀਡੇਟਸ  ਦਾ 18 ਤੋਂ 24 ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਹੈ। 


ਇਲਾਹਾਬਾਦ ਹਾਈਕੋਰਟ ਨੇ ਗਰੁੱਪ ਸੀ ਅਤੇ ਡੀ ਦੇ 3932 ਤੇ ਅਸਾਮੀਆਂ ਕੱਢੀਆਂ ਹਨ। ਜਿਸਦੇ ਲਈ ਅੱਠਵੀ. ਤੋਂ ਗ੍ਰੈਜੁਏਟ ਉਮੀਦਵਾਰ ਹਾਈਕੋਰਟ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦਾ ਸਿਲੈਕਸ਼ਨ ਟਾਈਪਿੰਗ ਟੈਸਟ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਭਰਤੀ ਲਈ ਗਰੁੱਪ ਸੀ ਦੇ 1186 ਅਸਾਮੀਆਂ ਤੇ ਹਿੰਦੀ ਸਟੈਨੋਗਾਫ਼ਰ ਦੇ 881 ਅਤੇ ਇੰਗਲਿਸ਼ ਸਟੈਨੋਗ੍ਰਾਫ਼ਰ ਦੇ 305 , ਜੂਨੀਅਰ ਐਸਸਟੈਂਟ ਦੇ ਲਈ 1021 ਡਰਾਈਵਰ ਦੇ 26 ਅਤੇ ਗਰੁੱਪ ਡੀ ਦੇ 1699 ਦੇ ਅਹੁਦਿਆਂ ਤੇ ਭਰਤੀ ਹੋਵੇਗੀ  

ਯੋਗਤਾ 

ਸਟੈਨੋਗ੍ਰਾਫ਼ਰ ਗ੍ਰੇਡ 3 ਦੇ ਲਈ ਗ੍ਰੈਜੂਏਸ਼ਨ ਦੇ ਨਾਲ ਸਟੈਨੋਗ੍ਰਾਫ਼ਰ ਦਾ ਡਿਪਲੋਮਾ ਜਾਂ ਸਾਰਟੀਫਿਕੇਟ ਹੋਲਡਰ ਅਪਲਾਈ ਕਰ ਸਕਦੇ ਹਨ। 

ਫੀਸ 

ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ। ਹਲਾਂਕ ਦੂਜੇ ਵਰਗਾਂ ਲਈ ਇੰਨ੍ਹਾਂ ਤੋਂ ਛੂਟ ਹੋਵੇਗੀ।

Share:

Nov 13, 2022

Bathinda में कैंसर जागरूकता अभियान की शुरुआत

 


मेहर कैंसर केयर  बठिंडा में एसडीएम इनायत की उपस्थिति में दिल्ली के जाने-माने सर्जिकल ऑंकोलॉजिस्ट डॉक्टर संजीव कुमार द्वारा* 


कैंसर  पेनलेस साइलेंट किलर है इसीलिए पता लगाना मुश्किल - डॉ संजीव,

कैंसर की पहचान शुरुआती दौर में कर ली जाए तो इलाज मुमकिन ,किफायती वआसान - डॉ संजीव
बठिंडा 13 नवंबर
दिल्ली के जाने-माने सर्जिकल ऑंकोलॉजिस्ट डॉक्टर संजीव कुमार बठिंडा में कैंसर जागरूकता अभियान की शुरुआत मेहर कैंसर केयर बठिंडा से रविवार को बठिंडा की एसडीएम इनायत की उपस्थिति में की ।डॉ संजीव सर्जिकल ऑंकोलॉजिस्ट मणिपाल अस्पताल के कहना है कि 
दक्षिणी मालवा क्षेत्र, जिसे राज्य के कपास क्षेत्र के रूप में भी जाना जाता है, में कैंसर के रोगियों की संख्या अधिक है, और उनकी संख्या साल दर साल बढ़ रही है, कैंसर की यदि प्राथमिक अवस्था में ही पहचान कर ली जाए तो इलाज आसान व मुमकिन हो जाता है।

भारत में कैंसर के शिकार लोग
नेशनल कैंसर रजिस्ट्री प्रोग्राम की एक रिपोर्ट की मानें तो साल 2020 में भारत के भीतर 13.9 लाख लोग कैंसर से पीड़ित थे। अनुमान लगाया जा रहा है कि ये आंकड़ा 2025 तक 15.7 लाख तक पहुंच जाएगा

डॉक्टर संजीव ने कहा कि इस पूरे इलाके में कैंसर की बहुतायत है इसलिए विश्व स्तरीय कैंसर केयर अब बठिंडा में ही उपलब्ध होगी वह बठिंडा व आसपास के क्षेत्र के लोगों को दूरदराज इलाज के लिए नहीं जाना पड़ेगा उन्होंने बताया कि कैंसर के क्षेत्र में अब काफी एडवांसमेंट आ गई है जिससे यदि कैंसर की पहचान शुरुआती दौर में कर ली जाए तो इलाज मुमकिन ,किफायती वआसान हो जाता है। इसीलिए उनकी मणिपाल अस्पताल की टीम अब हर शनिवार बठिंडा में मेहर कैंसर केयर में उपलब्ध रहेगी
Share:

Definition List

blogger/disqus/facebook

Unordered List

Support